ⓘ Free online encyclopedia. Did you know? page 156

ਮਨਮੋਹਨ

ਮਨਮੋਹਨ ਪੰਜਾਬੀ ਕਵੀ, ਆਲੋਚਕ ਅਤੇ ਨਾਵਲਕਾਰ ਹੈ। ਉਸ ਦੇ ਨਾਵਲ ਨਿਰਵਾਣ ਨੂੰ 2013 ਸਾਹਿਤ ਅਕੈਡਮੀ ਪੁਰਸਕਾਰ ਮਿਲਿਆ ਹੈ। ਇਹ ਉਸ ਦਾ ਪਹਿਲਾ ਨਾਵਲ ਹੈ। ਇਸ ਵਿੱਚ ਉਹ "ਪਿਛਲੇ ਕੁਝ ਵਰ੍ਹਿਆਂ ’ਚ ਜੀਵਿਆ, ਪੜ੍ਹਿਆ ਤੇ ਹੰਢਾਇਆ ਓਹੀ ਯਥਾਰਥ, ਗਲਪੀ ਬਿਰਤਾਂਤ ਰਾਹੀਂ ‘ਨਿਰਵਾਣ’ ਦੇ ਪਾਠ ਰੂਪ ’ਚ ਪਾਠਕਾਂ ਦੇ ਸਾਹ ...

ਮੀਆਂ ਮੁਹੰਮਦ ਬਖ਼ਸ਼

ਮੀਆਂ ਮੁਹੰਮਦ ਬਖ਼ਸ਼ ਸੂਫ਼ੀ ਸੰਤ ਅਤੇ ਪੰਜਾਬੀ/ਹਿੰਦਕੋ ਕਵੀ ਸੀ। ਮੀਆਂ ਸਾਹਿਬ ਦਾ ਸਾਂਗਾ ਸਿਲਸਿਲਾ ਕਾਦਰੀਆ ਨਾਲ ਸੀ। ਉਹਨਾਂ ਦੀ ਬਹੁਤੀ ਮਸ਼ਹੂਰੀ ਪਰੀ-ਕਥਾ ਸੈਫ਼-ਉਲ-ਮਲੂਕ ਕਰਕੇ ਹੈ।

ਮੀਰਾਂ ਸ਼ਾਹ ਜਲੰਧਰੀ

ਉਹ ਜਲੰਧਰ ਦਾ ਰਹਿਣ ਵਾਲਾ ਸੀ। ਉੋਸਦੇ ਪਿਤਾ ਦਾ ਨਾਂ ਵਲੀ ਮੁਹੰਮਦ ਸੀ। ਇਸ ਨੇ ਬਾਬਾ ਸ਼ੇਖ ਫ਼ਰੀਦ ਵਾਂਗ ਗ੍ਰਹਿਸਤੀ ਜੀਵਨ ਬਤੀਤ ਕੀਤਾ। ਮੀਰਾਂ ਸ਼ਾਹ ਜਲੰਧਰੀ ਨੇ ਪੀਰ ਮਸਤਾਨ ਸ਼ਾਹ ਕਾਬਲੀ ਨੂੰ ਮੁਰਸ਼ਿਦ ਧਾਰਨ ਕੀਤਾ।

ਮੁਨਵਰ ਸ਼ਕੀਲ

ਮੁਨਵਰ ਸ਼ਕੀਲ ਇੱਕ ਪਾਕਿਸਤਾਨੀ ਪੰਜਾਬੀ ਕਵੀ ਹੈ। ਮੁਨਵਰ ਸ਼ਕੀਲ ਦਾ ਜਨਮ ਸਾਲ 1969 ਵਿੱਚ ਹੋਇਆ ਸੀ। ਉਹ ਅਜੇ ਛੋਟੀ ਉਮਰ ਵਿੱਚ ਹੀ ਸੀ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਇਸ ਲਈ ਉਹ ਚੰਗੀ ਸਿੱਖਿਆ ਹਾਸਲ ਨਹੀਂ ਕਰ ਸਕਿਆ। ਪਰ 13 ਸਾਲ ਦੀ ਉਮਰ ਵਿੱਚ ਹੀ ਉਸ ਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ...

ਮੁਨਸ਼ਾ ਸਿੰਘ ਦੁਖੀ

ਮੁਨਸ਼ਾ ਸਿੰਘ ‘ਦੁਖੀ’ ਭਾਰਤ ਦੇ ਆਜ਼ਾਦੀ ਸੰਗਰਾਮ ਨਾਲ ਜੁੜੇ ਗ਼ਦਰੀ ਕ੍ਰਾਂਤੀਕਾਰੀ ਅਤੇ ਕਵੀ ਸਨ। ਕਾਮਾਗਾਟਾ ਮਾਰੂ ਕਾਂਡ ਦੇ ਇਸ ਨਾਇਕ ਜੋ ਲਾਹੌਰ ਸਾਜ਼ਿਸ ਕੇਸ ਦੂਜੇ ਵਿੱਚ ਉਮਰ ਕੈਦ ਲਈ ਬਿਹਾਰ ਦੀ ਹਜ਼ਾਰੀ ਬਾਗ਼ ਜੇਲ੍ਹ ਵਿੱਚ ਭੇਜਿਆ ਗਿਆ ਸੀ। ਰਿਹਾਈ ਤੋਂ ਬਾਅਦ ਉਹ ਕਵੀ ਕੁਟੀਆ ਤੋਂ ਸਰਗਰਮ ਹੋ ਗਏ ਅਤੇ ਇ ...

ਮੁਨੀਰ ਨਿਆਜ਼ੀ

ਮੁਨੀਰ ਅਹਿਮਦ, ਆਮ ਤੌਰ ਤੇ ਮੁਨੀਰ ਨਿਆਜ਼ੀ ਉਰਦੂ ਅਤੇ ਪੰਜਾਬੀ ਦੇ ਮਸ਼ਹੂਰ ਸ਼ਾਇਰ ਅਤੇ ਸਾਹਿਤਕਾਰ ਸਨ। ਮੁਨੀਰ ਅਹਿਮਦ ਆਪਣੇ ਆਪ ਨੂੰ ਭੂਗੋਲਿਕ ਅਤੇ ਸੱਭਿਆਚਾਰਕ ਅਰਥਾਂ ਵਿੱਚ ਪੰਜਾਬੀ ਕਹਿੰਦਾ ਸੀ ਅਤੇ ਉਸ ਦੀ ਬਹੁਤੀ ਕਵਿਤਾ ਵਿੱਚ ਵੀ ਪੰਜਾਬੀ ਸੱਭਿਆਚਾਰ ਦੀਆਂ ਭਰਪੂਰ ਝਲਕਾਂ ਮਿਲਦੀਆਂ ਹਨ।

ਮੋਹਨ ਗਿੱਲ

ਮੋਹਨ ਗਿੱਲ ਪੰਜਾਬੀ ਕਵੀ ਅਤੇ ਹਾਇਕੂ ਲੇਖਕ ਹੈ ਜੋ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਰਹਿੰਦਾ ਹੈ। ਕਵਿਤਾ ਤੋਂ ਬਿਨਾਂ ਉਸ ਨੇ ਵਾਰਤਕ ਅਤੇ ਹਾਸ-ਵਿਅੰਗ ਲਿਖਣ ਤੇ ਵੀ ਹੱਥ ਅਜਮਾਈ ਕੀਤੀ ਹੈ। ਲਿਖਣ ਦੇ ਨਾਲ ਨਾਲ ਉਹ ਕੈਨੇਡਾ ਦੀਆਂ ਸਾਹਿਤਕ ਗਤੀਵਿਧੀਆਂ ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈਂਦਾ ਹੈ।

ਮੋਹਨ ਸਿੰਘ ਦੀਵਾਨਾ

ਮੋਹਨ ਸਿੰਘ ਦੀਵਾਨਾ ਪੰਜਾਬੀ ਸਾਹਿਤ ਦੇ ਆਲੋਚਕ, ਪਹਿਲੇ ਇਤਿਹਾਸਕਾਰ ਅਤੇ ਕਵੀ-ਕਹਾਣੀਕਾਰ ਸਨ। ਉਹ ਪੰਜਾਬੀ ਦੇ ਸਾਹਿਤ ਦੇ ਇਤਿਹਾਸ ਦੀ ਪਹਿਲੀ ਠੇਠ ਖੋਜ ਲਈ ਜਾਣੇ ਜਾਂਦੇ ਹਨ। ਉਹਦੀ ਪੁਸਤਕ ਪੰਜਾਬੀ ਸਾਹਿਤ ਦਾ ਇਤਿਹਾਸ ਉਸਦੇ ਡਾਕਟਰੇਟ ਦੇ ਖੋਜ-ਪੱਤਰ ਤੇ ਅਧਾਰਤ ਸੀ। ਉਸਨੇ ਅੰਗਰੇਜ਼ੀ ਐਮ. ਏ., ਉਰਦੂ ਡਾਕਟਰੇ ...

ਮੰਗਾ ਬਾਸੀ

ਮੰਗਾ ਬਾਸੀ ਦਾ ਜਨਮ 1954 ਵਿੱਚ ਦੁਆਬੇ ਦੇ ਮੰਜਕੀ ਇਲਾਕੇ ਦੇ ਪਿੰਡ ਬੀੜ-ਬੰਸੀਆਂ ਵਿਖੇ ਸ. ਪ੍ਰੀਤਮ ਸਿੰਘ ਬਾਸੀ ਅਤੇ ਮਾਤਾ ਜਾਗੀਰ ਕੌਰ ਦੇ ਘਰ ਹੋਇਆ। ਮੰਗਾ ਸਿੰਘ ਬਾਸੀ ਤਿੰਨਾ ਭੈਣਾ ਦਾ ਇਕਲੌਤਾ ਅਤੇ ਛੋਟਾ ਵੀਰ ਹੈ। ਮੰਗਾ ਬਾਸੀ ਨੇ ਪ੍ਰਾਇਮਰੀ ਤੱਕ ਵਿਦਿਆ ਪਿੰਡ ਦੇ ਸਕੂਲ ਤੋਂ ਹੀ ਕੀਤੀ। ਮੈਟ੍ਰਿਕ ਸਰਕਾ ...

ਯੂਸਫ਼ ਮੌਜ

ਯੂਸਫ਼ ਮੌਜ ਲਹਿੰਦੇ ਪੰਜਾਬ ਦੇ ਇੱਕ ਪੰਜਾਬੀ ਸ਼ਾਇਰ ਸਨ। ਇਹਨਾਂ ਦਾ ਅਸਲ ਨਾਂ ਮੁਹੱਮਦ ਯੂਸਫ਼ ਕੁਰੈਸ਼ੀ ਸੀ। 1946 ਵਿੱਚ ਇਹਨਾਂ ਦੇ ਉਸਤਾਦ ਚਿਰਾਗ਼ ਦੀਨ ਇਸ਼ਕ ਲਹਿਰ ਨੇ ਇਹਨਾਂ ਨੂੰ "ਯੂਸਫ਼ ਮੌਜ" ਨਾਂ ਦਿੱਤਾ। 28 ਜੁਲਾਈ 1990 ਨੂੰ ਦਿਲ ਦਾ ਦੌਰਾ ਪੈਣ ਕਰ ਕੇ ਇਹਨਾਂ ਦੀ ਮੌਤ ਹੋ ਗਈ ਅਤੇ ਇਹਨਾਂ ਨੂੰ ਲਹ ...

ਰਣਧੀਰ ਸਿੰਘ ਚੰਦ

ਡਾ. ਰਣਧੀਰ ਸਿੰਘ ਚੰਦ ਪੰਜਾਬੀ ਕਵੀ ਅਤੇ ਗ਼ਜ਼ਲਕਾਰ ਸੀ ਜਿਸ ਨੂੰ ਗ਼ਜ਼ਲ ਲਿਖਣ ਵਾਲੇ ਸ਼ਾਇਰਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਕਰਨ ਦੇ ਕਾਰਜ ਕਰ ਕੇ ਜਾਣਿਆ ਜਾਂਦਾ ਹੈ।

ਰਵਿੰਦਰ ਸਹਿਰਾਅ

ਰਵਿੰਦਰ ਸਹਿਰਾਅ ਪੰਜਾਬੀ ਕਵੀ ਹੈ। ਉਹ 1980ਵਿਆਂ ਦੇ ਸ਼ੁਰੂ ਵਿੱਚ ਉਹ ਅਮਰੀਕਾ ਜਾ ਵੱਸਿਆ ਸੀ। ਉਸ ਨੇ ਹੁਣ ਤੱਕ 8 ਕਾਵਿ ਪੁਸਤਕਾਂ ਲਿਖੀਆਂ ਹਨ ਅਤੇ ਉਸਦੀ ਆਖਰੀ ਪੁਸਤਕ ਕੁਝ ਨਾ ਕਹੋ ਮਾਰਚ 2019 ਵਿੱਚ ਪ੍ਰਕਾਸ਼ਤ ਹੋਈ ਹੈ। ਰਵਿੰਦਰ ਸਹਿਰਾਅ ਦਾ ਜਨਮ 15 ਦਸੰਬਰ 1954 ਨੂੰ ਪਿੰਡ ਹਰਦੋ ਫ਼ਰਾਲਾ ਜ਼ਿਲ੍ਹਾ ਜਲ ...

ਰਾਮ ਨਰੈਣ ਸਿੰਘ ਦਰਦੀ

ਰਾਮ ਨਰੈਣ ਸਿੰਘ ਦਰਦੀ ਦਾ ਜਨਮ 4 ਦਸੰਬਰ 1919 ਨੂੰ ਮੋਹਰੀ ਰਾਮ ਦੇ ਘਰ ਚੱਕ 286, ਲਾਇਲਪੁਰ ਬਰਤਾਨਵੀ ਪੰਜਾਬ, ਹੁਣ ਪਾਕਿਸਤਾਨ ਵਿਖੇ ਹੋਇਆ।ਉਸਨੇ ਪੰਜਾਬੀ ਅਧਿਆਪਕ ਵਜੋਂ ਸੇਵਾ ਕੀਤੀ। ਭਾਰਤ ਦੀ ਵੰਡ ਤੋਂ ਬਾਅਦ ਉਸਦਾ ਪਰਿਵਾਰ ਲੁਧਿਆਣੇ ਆ ਵੱਸਿਆ ਸੀ।

ਰੁਪਿੰਦਰਪਾਲ ਸਿੰਘ ਢਿੱਲੋਂ

ਰੁਪਿੰਦਰਪਾਲ ਸਿੰਘ ਢਿੱਲੋਂ ਕਹਾਣੀ, ਨਾਵਲ ਅਤੇ ਕਵਿਤਾ ਲਿਖਦਾ, ਇੱਕ ਬਰਤਾਨਵੀ ਸਮਕਾਲੀ ਪੰਜਾਬੀ ਲੇਖਕ ਹੈ। ਰੂਪ ਢਿੱਲੋਂ ਇੰਗਲੈਂਡ ਦਾ ਜੰਮਪਲ ਅਤੇ ਅੰਗਰੇਜ਼ੀ ਸਾਹਿਤ ਦਾ ਚੰਗਾ ਜਾਣੂ ਹੈ। ਉਸਨੇ ਔਕਸਫੋਡ ਯੂਨੀਵਰਸਿਟੀ ਤੋਂ ਉਚੇਰੀ ਪੜ੍ਹਾਈ ਹਾਸਲ ਕੀਤੀ ਹੈ।

ਲਖਵਿੰਦਰ ਜੌਹਲ

ਲਖਵਿੰਦਰ ਜੌਹਲ ਪੰਜਾਬੀ ਕਵੀ ਅਤੇ ਦੂਰਦਰਸ਼ਨ ਕੇਂਦਰ ਜਲੰਧਰ ਦੇ ਪ੍ਰੋਗਰਾਮ ਐਗਜ਼ੀਕਿਊਟਿਵ ਹਨ। ਉਹਨਾ ਨੂੰ ਪੰਜਾਬ ਕਲਾ ਪਰਿਸ਼ਦ ਦਾ ਮੈਂਬਰ ਵੀ ਨਾਮਜਦ ਕੀਤਾ ਗਿਆ ਹੈ।ਉਹਨਾ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਪਿੰਡ ਜੰਡਿਆਲਾ ਸਮਰਾਏ ਵਿਖੇ ਹੋਇਆ।ਉਹਨਾ ਦੇ ਪਿਤਾ ਦਾ ਨਾਮ ਸ. ਗੁਰਦੀਪ ਸਿੰਘ ਅਤੇ ਮਾਤਾ ਦਾ ਨਾਮ ਰਾਜਿ ...

ਲਾਲ ਸਿੰਘ ਦਿਲ

ਪਲਸ ਮੰਚ, ਜਲੰਧਰ 1992 ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਪਾਸ਼ ਯਾਦਗਾਰੀ ਸੰਸਥਾ, ਜਲੰਧਰ 1994 ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਲੋਕ ਮੰਚ, ਬੰਗਾ 1994 ਰੰਗ ਕਰਮੀ ਸਮਰਾਲਾ,1994 ਨਵਜੋਤ ਸਾਹਿਤ ਸੰਸਥਾ 1994 ਡਾ.ਰਵੀ ਮੈਮੋਰੀਅਲ ਟ੍ਰਸਟ, ਪਟਿਆਲਾ 1994 ਪੰਜਾਬੀ ਸਭਿਆਚਾਰ ਮੰਚ, ਖੰਨਾ 1997 ਸਾਹਿਤ ਸਭਿਆਚਾ ...

ਵਾਰਿਸ ਸ਼ਾਹ

ਵਾਰਿਸ ਸ਼ਾਹ ਮਸ਼ਹੂਰ ਪੰਜਾਬੀ ਕਵੀ ਸੀ ਜੋ ਮੁੱਖ ਤੌਰ ਤੇ ਆਪਣੇ ਹੀਰ ਰਾਂਝਾ ਨਾਮਕ ਕਿੱਸੇ ਲਈ ਮਸ਼ਹੂਰ ਹੈ। ਕਿਹਾ ਜਾਂਦਾ ਹੈ ਕਿ ਉਸਨੇ ਹੀਰ ਦੀ ਚਿਰਾਂ ਦੀ ਚਲੀ ਆ ਰਹੀ ਲੋਕ ਕਹਾਣੀ ਨੂੰ ਵਾਰਿਸ ਦੀ ਹੀਰ ਬਣਾ ਕੇ ਅਮਰ ਕਰ ਦਿੱਤਾ।

ਵਿਧਾਤਾ ਸਿੰਘ ਤੀਰ

ਵਿਧਾਤਾ ਸਿੰਘ ਦਾ ਜਨਮ 1901 ਵਿੱਚ ਪਿੰਡ ਘਘਰੋਟ, ਜਿਲ੍ਹਾ ਰਾਵਲਪਿੰਡੀ ਹੁਣ ਪਾਕਿਸਤਾਨ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਸ.ਹੀਰਾ ਸਿੰਘ ਸੀ। ਉਹ ਦਸ ਸਾਲ ਦੀ ਉਮਰ ਵਿੱਚ ਸਕੂਲ ਦਾਖਲ ਹੋਏ ਅਤੇ ਪੰਜਵੀਂ ਤੋਂ ਬਾਅਦ ਸਕੂਲ ਛੱਡ ਕੇ ਅੰਮ੍ਰਿਤਸਰ ਆ ਗਏ। ਉਹ ਚੌਥੀ ਜਮਾਤ ਵਿੱਚ ਪੜ੍ਹਦੇ ਸਮੇਂ ਹੀ ਕਵਿਤਾ ਲਿਖ ...

ਸਚਲ ਸਰਮਸਤ

ਸਚਲ ਸਰਮਸਤ ਸਿੰਧੀ ਸੂਫ਼ੀ ਕਵੀ ਸਨ। ਉਨ੍ਹਾਂ ਦਾ ਜਨਮ ਰਾਣੀਪੁਰ ਨੇੜੇ ਦਰਾਜ਼ਾ, ਸਿੰਧ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲ ਨਾਮ ਤਾਂ ਅਬਦੁਲ ਵਹਾਬ ਫ਼ਾਰੂਕ਼ੀ ਸੀ ਮਗਰ ਉਨ੍ਹਾਂ ਦੀ ਸਾਫ਼ਗੋਈ ਨੂੰ ਦੇਖ ਕੇ ਲੋਕ ਉਨ੍ਹਾਂ ਨੂੰ ਸਚਲ ਜਾਂ ਸੱਚੂ ਕਹਿਣ ਲੱਗੇ। ਉਹ ਆਪਣੀ ਸ਼ਾਇਰੀ ਵਿੱਚ ਵੀ ਇਸ ਦੀ ਵਰਤੋਂ ਕਰਦੇ ਸਨ। ਸ ...

ਸਰਦਾਰ ਪੰਛੀ

ਸਰਦਾਰ ਪੰਛੀ ਦਾ ਜਨਮ ਅਤੇ ਗੁਜਰਾਂਵਾਲਾ, ਬ੍ਰਿਟਿਸ਼ ਪੰਜਾਬ ਦੇ ਨੇੜੇ ਇੱਕ ਪਿੰਡ ਹੁਣ ਪਾਕਿਸਤਾਨ ਵਿੱਚ 14 ਅਕਤੂਬਰ 1932 ਨੂੰ ਸਰਦਾਰ ਫੌਜਾ ਸਿੰਘ ਬਿਜਲਾ ਤੇ ਸਰਦਾਰਨੀ ਜੀਵਨ ਕੌਰ ਦੇ ਘਰ ਹੋਇਆ। ਉਨ੍ਹਾਂ ਨੇ ਉਸ ਦਾ ਨਾਮ ਕਰਨੈਲ ਸਿੰਘ ਰੱਖਿਆ। ਉਹ ਤੇਰਾਂ ਸਾਲਾਂ ਦਾ ਸੀ ਜਦੋਂ ਉਸ ਨੂੰ ਅਤੇ ਉਸ ਦੇ ਪਰਿਵਾਰ ਨ ...

ਸਰਬਜੀਤ ਕੌਰ ਜੱਸ

ਸਰਬਜੀਤ ਕੋਰ ਜੱਸ ਦਾ ਜਨਮ 20 ਨਵੰਬਰ 1977 ਨੂੰ ਹੋਇਆ। ਉਹਨਾਂ ਦਾ ਜਨਮ ਸਥਾਨ ਪਿੰਡ ਸ਼ਹਿਜ਼ਾਦਾ ਸੰਤ ਸਿੰਘ ਜੀ਼ਰਾ ਫਿਰੋਜ਼ਪੁਰ ਹੈ। ਦੇਸ਼ ਵੰਡ ਤੋਂ ਪਹਿਲਾਂ ਇਸਦਾ ਪਰਿਵਾਰ ਲਾਹੌਰ ਦਾ ਵਸਨੀਕ ਸੀ। ਇਸਦੇ ਪਿਤਾ ਦਾ ਨਾਂ ਸ.ਹਰਦਿੱਤ ਸਿੰਘ ਅਤੇ ਮਾਤਾ ਦਾ ਨਾਂ ਕੁਲਵਿੰਦਰ ਕੋਰ ਹੈ। ਇਸਨੇ ਬੀ.ਏ. ਦੀ ਪੜ੍ਹਾਈ ਪ੍ ...

ਸਰਵਨ ਸਿੰਘ ਪਰਵਾਨਾ

ਸਰਵਨ ਸਿੰਘ ਪਰਵਾਨਾ ਪਰਵਾਸੀ ਪੰਜਾਬੀ ਕਵੀ ਹੈ। ਸਰਵਨ ਸਿੰਘ ਪਰਵਾਨਾ ਨੇ ਆਪਣੀਆਂ ਰਚਨਾਵਾਂ ਵਿੱਚ ਪਰਵਾਸੀ ਜੀਵਨ ਵਿਚਲੇ ਅਹਿਸਾਸਾਂ ਨੂੰ ਬਿਆਨ ਕੀਤਾ ਹੈ। ਸਰਵਨ ਸਿੰਘ ਪਰਵਾਨਾ ਦੀਆਂ ਰਚਨਾਵਾਂ ਵਿੱਚ ਸਮਾਜਿਕ ਸਰੋਕਾਰਾਂ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਸਰਵਨ ਸਿੰਘ ਪਰਵਾਨਾ ਦਾ ਜਨਮ 5 ਮਾਰਚ 1935 ਵਿੱਚ ਸਿ ...

ਸਰੋਦ ਸੁਦੀਪ

ਸਰੋਦ ਸੁਦੀਪ ਪੰਜਾਬੀ ਕਵੀ ਸੀ। ਉਸਦਾ ਅਸਲੀ ਨਾਮ ਮੋਹਣ ਸਿੰਘ ਸੀ ਅਤੇ ਸਰੋਦ ਸੁਦੀਪ ਉਸਦਾ ਸਾਹਿਤਕ ਨਾਮ ਸੀ। ਸਰੋਦ ਸੁਦੀਪ ਦਾ ਜਨਮ ਸਥਾਨ ਜਗਰਾਓਂ ਸੀ। ਬਾਅਦ ਵਿਚ ਸਮਰਾਲ਼ੇ ਅਤੇ ਫਿਰ ਲੁਧਿਆਣੇ ਰਿਹਾ।

ਸਲੀਮ ਕਾਸ਼ਰ

ਸਲੀਮ ਕਾਸ਼ਰ ਪੰਜਾਬ, ਪਾਕਿਸਤਾਨ ਤੋਂ ਇੱਕ ਕਵੀ ਹੈ। ਸਲੀਮ ਕਾਸ਼ਰ ਦਾ ਜਨਮ 1934 ਈਸਵੀ ਕਸ਼ਮੀਰ ਇਲਾਹਾਬਾਦ ਵਿੱਚ ਹੋਇਆ। ਉਸਦਾ ਪਹਿਲਾ ਕਾਵਿ-ਸੰਗ੍ਰਹਿ ਤੱਤੀਆਂ ਛਾਵਾਂ1963 ਵਿੱਚ ਛੱਪਿਆ। ਉਹ ਬੀ. ਏ, ਮਨਸ਼ੀ ਫ਼ਜ਼ਿਲ ਪਾਸ ਹੈ। ਅੱਜ ਕੱਲ ਉਹ ਆਪਣੇ ਵੱਤਨੀ ਸ਼ਹਿਰ ਵਿੱਚ ਨੈਸ਼ਨਲ ਬੈਂਕ ਔਫ ਪਾਕਸਿਤਾਨ ਦਾ ਮਨੈਜ ...

ਸ਼ਰੀਫ਼ ਕੁੰਜਾਹੀ

ਸ਼ਰੀਫ਼ ਕੁੰਜਾਹੀ ਪੰਜਾਬੀ ਦੇ ਸ਼ਾਇਰ ਤੇ ਲਿਖਾਰੀ ਸਨ। ਉਹ ਪੰਜਾਬ ਯੂਨੀਵਰਸਿਟੀ, ਲਹੌਰ ਵਿੱਚ 1973 ਤੋਂ 1980, ਨਵੇਂ ਸਥਾਪਤ ਪੰਜਾਬੀ ਵਿਭਾਗ ਵਿੱਚ ਸਾਹਿਤ ਅਤੇ ਭਾਸ਼ਾ ਦੇ ਪਹਿਲੇ ਅਧਿਆਪਕ ਸਨ।

ਸ਼ਸ਼ੀ ਪਾਲ ਸਮੁੰਦਰਾ

ਸ਼ਸ਼ੀ ਪਾਲ ਸਮੁੰਦਰਾ ਸੰਯੁਕਤ ਰਾਜ ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਖਿੱਤੇ ਵਿੱਚ ਰਹਿ ਰਹੀ ਇੱਕ ਪੰਜਾਬੀ ਕਵਿੱਤਰੀ ਹੈ। ਉਹ ਮੂਲ ਰੂਪ ਵਿੱਚ ਪੰਜਾਬ ਦੀ ਜੰਮਪਲ ਹੈ। ਉਸਦਾ ਦਾਦਕਾ ਪਿੰਡ ਸ਼ੇਖੂਪੁਰ ਹੈ ਜੋ ਕਪੂਰਥਲੇ ਕੋਲ ਪੈਂਦਾ ਹੈ ਪਰ ਉਸਦਾ ਬਚਪਨ ਪੰਜਾਬਪਦੇ ਿੰਡ ਭੈਣੀ ਜੱਸਾ, ਜੋ ਉਸ ਸਮੇਂ ਸੰਗਰੂਰ ਜਿਲੇ ਵ ...

ਸ਼ਾਹ ਮੁਹੰਮਦ

ਸ਼ਾਹ ਮੁਹੰਮਦ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਪੰਜਾਬੀ ਦਾ ਸ਼ਾਇਰ ਸੀ। ਜੰਗਨਾਮਾ ਵਿੱਚ ਉਸਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪਹਿਲੀ ਅੰਗਰੇਜ਼-ਸਿੱਖ ਲੜਾਈ ਦੀ ਕਹਾਣੀ ਬਿਆਨ ਕੀਤੀ ਹੈ। ਸ਼ਾਹ ਮੁਹੰਮਦ ਦੂਰ-ਦ੍ਰਿਸ਼ਟੀ ਵਾਲਾ ਕਵੀ ਸੀ ਜੋ ਆਉਣ ਵਾਲੀਆਂ ਘਟਨਾਵਾਂ ਦੇ ਅਕਸ ਨੂੰ ਵੇਖ ਸਕਦਾ ਸੀ। ਉਸ ਦ ...

ਸ਼ੀਲਾ ਭਾਟੀਆ

ਸ਼ੀਲਾ ਭਾਟੀਆ ਹਿੰਦੀ ਅਤੇ ਪੰਜਾਬੀ ਕਵਿਤਰੀ, ਨਾਟਕਕਾਰ, ਥੀਏਟਰ ਸ਼ਖਸੀਅਤ ਅਤੇ ਦਿੱਲੀ ਕਲਾ ਥੀਏਟਰ ਦੀ ਬਾਨੀ ਸੀ। ਉਹ ਨਾਟਕਕਾਰ ਹੋਣ ਦੇ ਨਾਲ ਨਾਲ ​​ਇੱਕ ਸੰਗੀਤਕਾਰ ਵੀ ਸੀ।

ਸਾਥੀ ਲੁਧਿਆਣਵੀ

ਪਿੰਡ ਝਿੱਕਾ ਲਧਾਣਾ ਵਿੱਚ ਜਨਮ ਹੋਇਆ। 1945 ਵਿੱਚ ਉਹਦਾ ਪਰਵਾਰ ਲੁਧਿਆਣੇ ਆ ਗਿਆ। ਲੁਧਿਆਣਾ ਤੋਂ ਬੀਐਸਸੀ ਕਰ ਐਮਏ ਵਿੱਚ ਪੜ੍ਹਦੇ ਪੜ੍ਹਦੇ 1962 ਵਿੱਚ ਇੰਗਲੈਂਡ ਆ ਗਿਆ। ਪ੍ਰੀਤ ਲੜੀ ਵਿੱਚ ਉਸ ਦਾ ਕਾਲਮ ‘ਸਮੁੰਦਰੋਂ ਪਾਰ’ ਲਗਾਤਾਰ ਲਗਪਗ ਦੋ ਦਹਾਕੇ ਛਪਦਾ ਰਿਹਾ।

ਸਾਧੂ ਦਇਆ ਸਿੰਘ ਆਰਿਫ਼

ਸਾਧੂ ਦਯਾ ਸਿੰਘ ਆਰਿਫ਼ ਕਰਤਾ ਜ਼ਿੰਦਗੀ ਬਿਲਾਸ ਵੱਡਾ ਵਿਦਵਾਨ ਅਤੇ ਪੰਜਾਬੀ ਕਵੀ ਸੀ। ਉਹਦੇ ਕਿੱਸੇ, ਖਾਸ ਕਰਕੇ ਫ਼ਨਾਹ ਦਾ ਮਕਾਨ, ਜ਼ਿੰਦਗੀ ਬਿਲਾਸ ਤੇ ਸਪੁਤ੍ਰ ਬਿਲਾਸ ਲੱਖਾਂ ਦੀ ਗਿਣਤੀ ਵਿਚ ਵਿਕੇ।

ਸੁਖਦਰਸ਼ਨ ਧਾਲੀਵਾਲ

ਸੁਖਦਰਸ਼ਨ ਧਾਲੀਵਾਲ ਕੈਨਸਸ ਵਿੱਚ ਵਸਦਾ ਪੰਜਾਬੀ ਪਰਵਾਸੀ ਸ਼ਾਇਰ ਸੀ। ਉਹ ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਵਿੱਚ ਗ਼ਜ਼ਲਾਂ ਲਿਖਦਾ ਸੀ। ਹੁਣ ਤੱਕ ਉਸਦੀਆਂ ਚਾਰ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਸੁਖਬੀਰ

ਸੁਖਬੀਰ, ਉਰਫ ਬਲਬੀਰ ਸਿੰਘ ਪੰਜਾਬੀ ਕਵੀ, ਨਾਵਲਕਾਰ, ਕਹਾਣੀਕਾਰ, ਨਿਬੰਧਕਾਰ ਅਤੇ ਅਨੁਵਾਦਕ ਸਨ। ਉਨ੍ਹਾਂ ਦੇ 7 ਨਾਵਲ, 11 ਕਹਾਣੀ ਸੰਗ੍ਰਹਿ, 5 ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ। ਅਨੇਕਾਂ ਨਿਬੰਧ ਅਤੇ ਪੁਸਤਕ ਰਿਵਿਊ ਛਪ ਚੁੱਕੇ ਹਨ ਅਤੇ ਸੰਸਾਰ ਸਾਹਿਤ ਦੀਆਂ ਅਨੇਕਾਂ ਸ਼ਾਨਦਾਰ ਕਿਤਾਬਾਂ ਨੂੰ ਪੰਜਾਬੀ ਵਿ ...

ਸੁਖਵਿੰਦਰ ਅੰਮ੍ਰਿਤ

ਸੁਖਵਿੰਦਰ ਦਾ ਜਨਮ ਪਿੰਡ ਸਦਰਪੁਰਾ ਵਿਖੇ ਹੋਇਆ। ਸੁਖਵਿੰਦਰ ਆਪਣੇ ਘਰ ਦੀ ਜੇਠੀ ਧੀ ਹੈ। ਇੱਕ ਭਰਾ ਤੇ ਚਾਰ ਭੈਣਾਂ ਦੀ ਸਭ ਤੋਂ ਵੱਡੀ ਭੈਣ। ਪੰਜ ਧੀਆਂ ਦਾ ਭਾਰ ਉਤਾਰਨ ਦੀ ਕਾਹਲੀ ਵਿੱਚ ਮਾਪਿਆਂ ਨੇ 17 ਸਾਲਾਂ ਦੀ ਉਮਰ ਵਿੱਚ ਸੁਖਵਿੰਦਰ ਦਾ ਵਿਆਹ ਕਰ ਦਿੱਤਾ। ਉਹ ਦੁਬਾਰਾ ਪੜ੍ਹਨ ਲੱਗ ਪਈ,ਵਿਆਹ ਵੇਲੇ ਉਹ ਨੌਵ ...

ਸੁਖਵਿੰਦਰ ਕੰਬੋਜ

12 ਨਵੰਬਰ 1952 ਚ ਨਕੋਦਰ ਨੇੜੇ ਪਿੰਡ ਸ਼ਾਹਪੁਰ ‘ਚ ਸ: ਜਾਗੀਰ ਸਿੰਘ ਕੰਬੋਜ ਦੇ ਘਰ ਮਾਤਾ ਸਵਰਨ ਕੌਰ ਦੀ ਕੁਖੋਂ ਜਨਮੇ ਸੁਖਵਿੰਦਰ ਕੰਬੋਜ ਨੇ 1976 ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਚੋਂ ਐੱਮ ਏ ਆਨਰਜ਼ ਪਾਸ ਕੀਤੀ। ਬੇਰਿੰਗ ਯੂਨੀਅਨ ਕਰਿਸਚਨ ਕਾਲਿਜ ਬਟਾਲਾ ਚ ਕੁਝ ਸਮਾਂ ਪੜ੍ਹਾਉਣ ਉਪਰੰਤ ਆਪ ਸ਼ਿਵਾਲਿਕ ਕਾਲ ...

ਸੁਰਜੀਤ ਹਾਂਸ

ਸੁਰਜੀਤ ਹਾਂਸ ਪੰਜਾਬੀ ਲੇਖਕ, ਇਤਹਾਸ ਦਾ ਪ੍ਰੋਫੈਸਰ ਅਤੇ ਵਿਦਵਾਨ ਖੋਜੀ ਸੀ, ਜਿਸਨੂੰ ਵਧੇਰੇ ਕਰਕੇ ਸ਼ੈਕਸਪੀਅਰ ਦੇ ਸਾਰੇ ਨਾਟਕ ਪੰਜਾਬੀ ਵਿੱਚ ਉਲਥਾ ਕਰਨ ਦਾ ਪ੍ਰੋਜੈਕਟ ਦੋ ਦਹਾਕਿਆਂ ਵਿੱਚ ਨੇਪਰੇ ਚੜ੍ਹਨ ਸਦਕਾ ਜਾਣਿਆ ਜਾਂਦਾ ਹੈ।

ਸੁਰਿੰਦਰ ਗੀਤ

ਸੁਰਿੰਦਰ ਗੀਤ ਇੱਕ ਪਰਵਾਸੀ ਪੰਜਾਬੀ ਕਵੀ ਹੈ। ਸਰਿੰਦਰ ਗੀਤ ਦਾ ਜਨਮ ਪਿਤਾ ਜੀ ਸ: ਉੱਤਮ ਸਿੰਘ ਧਾਲੀਵਾਲ ਤੇ ਮਾਤਾ ਜੀ ਸਰਦਾਰਨੀ ਮੁਖਤਿਆਰ ਕੌਰ ਦੇ ਘਰ ਸੁਰਿੰਦਰ ਕੌਰ ਧਾਲੀਵਾਲ ਵਜੋਂ ਹੋਇਆ ਸੀ। ਮੂਲ ਤੌਰ ਤੇ ਉਹ ਮੋਗਾ ਜ਼ਿਲੇ ਦੇ ਪਿੰਡ ਬੀਰ-ਰਾਉਕੇ ਦੀ ਰਹਿਣ ਵਾਲੀ ਹੈ। 1974 ਵਿੱਚ ਘੱਲ ਕਲਾਂ ਜ਼ਿਲ੍ਹਾ ਮੋਗ ...

ਸੁਰਿੰਦਰ ਧੰਜਲ

ਸੁਰਿੰਦਰ ਧੰਜਲ ਇੱਕ ਪੰਜਾਬੀ ਕਵੀ, ਆਲੋਚਕ, ਪੱਤਰਕਾਰ, ਨਾਟਕ ਨਿਰਦੇਸ਼ਕ, ਕਲਾਕਾਰ ਅਤੇ ਕੰਪਿਊਟਰ ਵਿਗਿਆਨੀ ਹੈ ਜਿਸਨੇ ਪੰਜਾਬੀ ਸਾਹਿਤ ਅਤੇ ਕਲਾ ਨਾਲ ਜੁੜੇ ਪੰਜਾਬੀਆਂ ਵਿੱਚ ਆਪਣੀ ਪਛਾਣ ਬਣਾਈ ਹੈ। ਉਹ ਕੈਮਲੂਪਸ ਵਿਖੇ ਯੂਨੀਵਰਸਿਟੀ ਵਿੱਚ ਕੰਪਿਊਟਿੰਗ ਸਾਇੰਸ ਪੜ੍ਹਾਉਂਦਾ ਹੈ ਅਤੇ ਪਾਸ਼ ਯਾਦਗਾਰੀ ਕੌਮਾਂਤਰੀ ...

ਸੁਰਿੰਦਰ ਸਿੰਘ ਨਰੂਲਾ

ਸੁਰਿੰਦਰ ਸਿੰਘ ਨਰੂਲਾ ਨੇ ਨਾਵਲ,ਕਹਾਣੀ,ਆਲੋਚਨਾ ਅਤੇ ਕਵਿਤਾ ਆਦਿ ਪੰਜਾਬੀ ਸਾਹਿਤ ਦੇ ਵੱਖ ਵੱਖ ਰੂਪਾਂ ਵਿੱਚ ਰਚਨਾ ਕੀਤੀ। ਨਰੂਲਾ ਨੂੰ ਪੰਜਾਬੀ ਨਾਵਲ ਦੀ ਯਥਾਰਥਵਾਦੀ ਧਾਰਾ ਦਾ ਮੁੱਖ ਸੰਚਾਲਕ ਮੰਨਿਆ ਜਾਂਦਾ ਹੈ। ਉਸਨੂੰ ਅਨੇਕ ਸੰਸਥਾਵਾਂ ਵਲੋਂ ਪੁਰਸਕਾਰ ਪ੍ਰਾਪਤ ਹੋਏ ਜਿਨ੍ਹਾਂ ਵਿੱਚੋਂ ਭਾਸ਼ਾ ਵਿਭਾਗ,ਪੰਜਾ ...

ਸੁਲਤਾਨ ਬਾਹੂ

ਸੁਲਤਾਨ ਬਾਹੂ ਮੁਸਲਿਮ ਸੂਫ਼ੀ ਅਤੇ ਸੰਤ ਸੀ ਜਿਸਨੇ ਸਰਵਰੀ ਕਾਦਰੀ ਸੂਫ਼ੀ ਸੰਪਰਦਾ ਦੀ ਨੀਂਹ ਰੱਖੀ। ਗੁਰਮਤਿ ਤੋਂ ਬਾਅਦ ਸੂਫ਼ੀ ਕਾਵਿ ਧਾਰਾ ਪੰਜਾਬੀ ਦੇ ਅਧਿਆਤਮਿਕ ਸਾਹਿਤ ਦੀ ਇੱਕ ਉੱਘੀ ਤੇ ਮਹੱਤਵਪੂਰਨ ਕਾਵਿ-ਧਾਰਾ ਹੈ, ਜਿਸ ਦਾ ਆਰੰਭ ਪੂਰਵ ਨਾਨਕ ਕਾਲ ਵਿੱਚ ਹੀ ਬਾਬਾ ਫ਼ਰੀਦ ਸ਼ਕਰ-ਗੰਜ ਦੀ ਰਚਨਾ ਨਾਲ ਹੋ ...

ਸੁਲੱਖਣ ਮੀਤ

ਪ੍ਰੋ. ਸੁਲੱਖਣ ਮੀਤ ਪੰਜਾਬੀ ਸਾਹਿਤਕਾਰ ਹੈ ਜਿਸ ਨੇ ਗ਼ਜ਼ਲ, ਕਾਵਿਤਾ, ਕਹਾਣੀ ਦੇ ਇਲਾਵਾ ਬਾਲ-ਸਾਹਿਤ ਵੀ ਵਾਹਵਾ ਲਿਖਿਆ ਹੈ। ਆਪਣੇ ਜੀਵਨ ਦਾ ਲੰਬਾ ਸਮਾਂ ਅਧਿਆਪਨ ਕਾਰਜ ਨਾਲ ਜੁੜੇ ਰਹਿਣ ਕਾਰਨ ਪ੍ਰੋਫੈਸਰ ਦਾ ਖਿਤਾਬ ਉਸਦੇ ਨਾਂ ਨਾਲ ਪੱਕੀ ਤਰ੍ਹਾਂ ਜੁੜ ਗਿਆ ਹੈ।

ਸੰਗਤਾਰ

ਸੰਗਤਾਰ ਹੀਰ, ਆਮ ਪ੍ਰਚਲਿਤ ਨਾਮ ਸੰਗਤਾਰ, ਇੱਕ ਪੰਜਾਬੀ ਗਾਇਕ, ਸੰਗੀਤਕਾਰ, ਗੀਤਕਾਰ ਅਤੇ ਕਵੀ ਹੈ। ਉਸ ਨੇ ਕਮਲ ਹੀਰ, ਮਨਮੋਹਨ ਵਾਰਿਸ ਅਤੇ ਦੇਬੀ ਮਖਸੂਸਪੁਰੀ ਵਰਗੇ ਗਾਇਕਾਂ ਲਈ ਗੀਤ ਲਿਖੇ ਹਨ ਅਤੇ ਸੰਗੀਤ ਤਿਆਰ ਕੀਤਾ ਹੈ। ਉਸ ਦੇ ਵੱਡੇ ਭਰਾ ਮਨਮੋਹਨ ਵਾਰਿਸ ਅਤੇ ਛੋਟੇ ਭਰਾ ਕਮਲ ਹੀਰ ਦੋਨੋਂ ਪੰਜਾਬੀ ਪੌਪ/ਫ ...

ਸੰਤ ਵਿਸਾਖਾ ਸਿੰਘ

ਸੰਤ ਵਿਸਾਖਾ ਸਿੰਘ ਗਦਰ ਪਾਰਟੀ ਦੇ ਮੋਢੀਆਂ ਵਿਚੋਂ ਸਨ। ਵਿਸਾਖਾ ਸਿੰਘ ਦਾ ਕਾਵਿ ਸਿੱਧ ਪਧਰਾ ਬਿਰਤਾਂਤ ਹੈ। ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੇ ਸੰਤ ਵਿਸਾਖਾ ਸਿੰਘ ਦੀ ਸਵੈ-ਜੀਵਨੀ ਨੂੰ ਸੰਪਾਦਿਤ ਕੀਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਕਾਸ਼ਿਤ ਕਰਵਾਇਆ।

ਸੰਦੀਪ ਚੌਹਾਨ

ਸੰਦੀਪ ਚੌਹਾਨ ਦਾ ਜਨਮ 24 ਅਪਰੈਲ 1957 ਨੂੰ ਪੰਜਾਬ ਦੇ ਸ਼ਹਿਰ ਪਟਿਆਲਾ ਵਿੱਚ ਹੋਇਆ ਸੀ। ਉਹ ਪੰਜਾਬੀ ਦੇ ਪ੍ਰਸਿੱਧ ਵਿਦਵਾਨ, ਜੀਤ ਸਿੰਘ ਸੀਤਲ ਦੀ ਬੇਟੀ ਹੈ। ਉਸਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੰਜਾਬੀ ਸਾਹਿਤ ਵਿੱਚ ਇੱਕ ਐਮਏ ਆਨਰਜ਼, ਐਮ ਫਿਲ ਅਤੇ ਪੀਐੱਚਡੀ ਕੀਤੀ। ਸਾਹਿਤਕਾਰੀ ਦੀ ਲਗਨ ਉਸ ਨੂੰ ਆ ...

ਹਜ਼ਾਰਾ ਸਿੰਘ ਮੁਸ਼ਤਾਕ

ਇਸਦਾ ਜਨਮ 1917 ਦੇ ਵਿੱਚ ਬਾਲਮੀਕੀ ਪਰਿਵਾਰ ਵਿੱਚ ਹੋਇਆ। ਮੁਸ਼ਤਾਕ ਕਵੀ ਦਰਬਾਰਾਂ ਦਾ ਸ਼ਿੰਗਾਰ ਸੀ। ਉਹ ਸਟੇਜੀ ਕਵੀ ਸੀ ਅਤੇ ਸਟੇਜ ਉੱਤੇ ਕਵਿਤਾ ਦਾ ਗਾਇਣ ਕਰਕੇ ਰੰਗ ਬੰਨ ਦਿੰਦਾ ਸੀ। ਉਹ ਜਲੰਧਰ ਵਿੱਚ ਬਜ਼ਮਿ ਅਦਬ ਦਾ ਸਕੱਤਰ ਵੀ ਰਿਹਾ। ਉਹ ਇੱਕ ਵਧੀਆ ਗੁਜ਼ਲਗੋ ਵੀ ਸੀ। ਸਾਧੂ ਸਿੰਘ ਹਮਦਰਦ ਦੇ ਕਹਿਣ ਅਨੁ ...

ਹਰਚੰਦ ਸਿੰਘ ਬਾਗੜੀ

ਬਾਗੜੀ ਦਾ ਜਨਮ 20 ਅਗਸਤ 1945 ਨੂੰ ਸੰਗਰੂਰ ਜਿਲ੍ਹੇ ਦੇ ਪਿੰਡ ਫਰਵਾਹੀ ਵਿਖੇ ਲਾਲ ਸਿੰਘ ਬਾਗੜੀ ਅਤੇ ਮਾਤਾ ਬਿਸ਼ਨ ਕੌਰ ਬਾਗੜੀ ਦੇ ਘਰ ਹੋਇਆ ਸੀ। ਪਿੰਡ ਵਿਚ ਕੋਈ ਸਕੂਲ ਨਹੀਂ ਸੀ, ਇਸ ਲਈ ਉਸਨੇਪਿੰਡ ਮੁਬਾਰਕ ਪੁਰ ਚੂੰਘਾਂ ਵਿਖੇ ਸੰਤਾਂ ਦੇ ਡੇਰੇ ਵਿੱਚ ਮੁਢਲੀ ਪੜ੍ਹਾਈ ਕੀਤੀ। ਫਿਰ ਮੁਬਾਰਕਪੁਰ ਦੇ ਮਿਡਲ ਸਕ ...

ਹਰਦਮ ਸਿੰਘ ਮਾਨ

ਉਸ ਦਾ ਜਨਮ ਪਿੰਡ ਰਾਮੂੰਵਾਲਾ ਡੇਲਿਆਂਵਾਲੀ ਜ਼ਿਲ੍ਹਾ ਫਰੀਦਕੋਟ ਪੰਜਾਬ ਵਿਖੇ ਹੋਇਆ। ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਐਮ.ਏ. ਦੀ ਸਿੱਖਿਆ ਹਾਸਲ ਕੀਤੀ। ਪੰਜਾਬੀ ਸਾਹਿਤ ਸਭਾ ਰਜਿ. ਜੈਤੋ ਜ਼ਿਲਾ ਫਰੀਦਕੋਟ ਦੇ ਮੁੱਢਲੇ ਸੰਸਥਾਪਕਾਂ ਵਿੱਚੋਂ ਉਹ ਇਕ ਹੈ। ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਗ ...

ਹਰਦਿਆਲ ਸਾਗਰ

ਹਰਦਿਆਲ ਦਾ ਜਨਮ 7 ਮਾਰਚ 1954 ਨੂੰ ਕਪੂਰਥਲੇ ਵਿਖੇ ਪਿਤਾ ਸ਼੍ਰੀ ਇੰਦਰ ਲਾਲ ਅਤੇ ਮਾਤਾ ਇੱਛਰਾਂ ਦੇਵੀ ਦੇ ਘਰ ਹੋਇਆ। ਪੰਜਾਂ ਵਰ੍ਹਿਆਂ ਦੀ ਛੋਟੀ ਉਮਰੇ ਹੀ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ। ਉਸ ਨੇ ਕਪੂਰਥਲੇ ਤੋਂ ਹੀ ਸਕੂਲੀ ਅਤੇ ਕਾਲਿਜ ਦੀ ਪੜ੍ਹਾਈ ਕੀਤੀ। 1978 ਵਿੱਚ ਉਸ ਨੇ ਗੁਰੂ ਨਾਨਕ ਦੇਵ ਯੂਨੀਵਰ ...

ਹਰਪਿੰਦਰ ਰਾਣਾ

ਹਰਪਿੰਦਰ ਰਾਣਾ ਪੰਜਾਬੀ ਕਵਿਤਰੀ ਅਤੇ ਨਾਵਲਕਾਰ ਹੈ। ਉਸਨੂੰ ਪੰਜਾਬੀ ਦੇ ਸਾਹਿਤਕ ਰਸਾਲੇ ਹੁਣ ਵੱਲੋਂ ਕਰਵਾਏ ਜਾਂਦੇ ਸਾਲਾਨਾ ਸਮਾਗਮ ਦੌਰਾਨ ਦਿੱਤੇ ਜਾਣ ਵਾਲੇ ਅਵਤਾਰ ਜੰਡਿਆਲਵੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਹਰਬੰਸ ਭੱਲਾ

ਹਰਬੰਸ ਭੱਲਾ ਪੀਲੇ ਪੱਤਰ, ਲੰਮਾ ਉਰਦੂ ਮਹਾਕਾਵਿ ਸੰਗ੍ਰਹਿ ਦਾ ਲੇਖਕ ਸੀ। ਉਹ ਲੇਖਕ, ਕਵੀ, ਦਾਰਸ਼ਨਿਕ ਅਤੇ ਵਿਦਵਾਨ ਸੀ ਜਿਸਨੇ ਫ਼ਾਰਸੀ, ਸ਼ਾਹਮੁਖੀ ਪੰਜਾਬੀ ਅਤੇ ਉਰਦੂ ਵਿੱਚ ਕਵਿਤਾ ਲਿਖੀ।

ਹਰਭਜਨ ਸਿੰਘ ਵਕਤਾ

ਹਰਭਜਨ ਸਿੰਘ ਵਕਤਾ ਕਵੀ ਅਤੇ ਬੁਲਾਰਾ ਹੈ। ਹਰਭਜਨ ਸਿੰਘ ਵਕਤਾ ਦਾ ਪਿਛੋਕੜ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹੈ ਪਰ ਹੁਣ ਉਹ ਅੰਮ੍ਰਿਤਸਰ ਵਿਖੇ ਰਹਿ ਰਿਹਾ ਹੈ। ਉਹ ਪੰਜਾਬੀ ਦੋਹਾਕਾਰਾਂ ਵਿੱਚ ਜਾਣਿਆ ਪਛਾਣਿਆ ਨਾਂ ਹੈ। ਉਸ ਦੇ ਲਿਖੇ ਪੰਜਾਬੀ ਦੋਹਿਆਂ ਦੀ ਪੁਸਤਕ ਚੁੱਪ ਦੇ ਬੋਲ ਨੇ ਉਸ ਨੂੰ ਚਰਚਿਤ ਕੀਤਾ। ਉਸ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →