ⓘ Free online encyclopedia. Did you know? page 204

ਬੋਦਲ

ਪੰਜਾਬੀ ਦੇ ਸੈਦਾਈ ਡਾ. ਮਹਿੰਦਰ ਸਿੰਘ ਰੰਧਾਵਾ, ਸ਼ਾਸਤਰੀ ਸੰਗੀਤਕਾਰ ਭਾਈ ਦਿਲਬਾਗ ਸਿੰਘ ਤੇ ਭਾਈ ਗੁਲਬਾਗ ਸਿੰਘ ਕਵੀ ਚਰਨ ਸਿੰਘ ਸਫਰੀ, ਸੁਤੰਤਰਤਾ ਸੰਗਰਾਮੀ ਕਰਤਾਰ ਸਿੰਘ, ਸੁਤੰਤਰਤਾ ਸੰਗਰਾਮੀ ਹੰਸਾ ਸਿੰਘ ਤੇ ਸਾਬਕਾ ਵਿਧਾਇਕ ਸਤਪਾਲ ਸਿੰਘ ਰੰਧਾਵਾ, ਹੰਸਾ ਸਿੰਘ, ਕਰਤਾਰ ਸਿੰਘ, ਗਿਆਨੀ ਬਲਵੰਤ ਸਿੰਘ, ਗੰਗ ...

ਭੂੰਗਾ

ਭੂੰਗਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਇੱਕ ਪਿੰਡ ਹੈ ਜੋ ਹੁਸ਼ਿਆਰਪੁਰ-ਦਸੂਹਾ ਸੜਕ ਤੇ ਸਥਿਤ ਹੈ। ਇਸ ਪਿੰਡ ਦੀ ਆਬਾਦੀ ਕਰੀਬ 3500 ਤੇ ਵੋਟਰਾਂ ਦੀ ਗਿਣਤੀ 2000 ਦੇ ਕਰੀਬ ਹੈ। ਇਸ ਪਿੰਡ ਵਿੱਚ ਮਾਡਲ ਪੇਂਡੂ ਸਿਹਤ ਖੋਜ ਕੇਂਦਰ, ਪੁਰਾਤਨ ਗੈਸਟ ਹਾਊਸ, ਬੀਡੀਪੀਓ, ਬੀਪੀਈਓ, ਸੀਡੀਪੀਓ, ਦੇ ਦਫ਼ਤਰ ਅਤੇ ਹਸਪਤਾਲ ਤੇ ...

ਰਾਸਤਗੋ

ਰਾਸਤਗੋ ਜ਼ਿਲ੍ਹਾ ਹੁਸ਼ਿਆਰਪੁਰ ਦੇ ਿਬਲਾਕ ਭੋਗਪੁਰ ਦੇ ਉੱਤਰ-ਪੂਰਬ ਵੱਲ ਨਾਲ ਲਗਦਾ ਆਖ਼ਰੀ ਪਿੰਡ ਹੈ। ਇਸ ਪਿੰਡ ਦਾ ਨਾਮ ਦਾ ਮਤਲਵ ਫਾਰਸੀ ਭਾਸ਼ਾ ਵਿੱਚ ਸੱਚ ਦੇ ਰਾਹ ‘ਤੇ ਚੱਲਣ ਵਾਲਾ ਜਾਂ ਸੱਚ ਬੋਲਣ ਵਾਲਾ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਮੁਸਲਮਾਨਾਂ ਦਾ ਪਿੰਡ ਸੀ। ਇਸ ਪਿੰਡ ਦੇ ਗੁਆਢੀ ਪਿੰਡ ਖੋਖਰ, ...

ਲੱਲ੍ਹੀਆਂ

ਲੱਲ੍ਹੀਆਂ ਜ਼ਿਲ੍ਹਾ ਹੁਸ਼ਿਆਰਪਰ ਦੇ ਸ਼ਹਿਰ ਗੜ੍ਹਸ਼ੰਕਰ ਕੋਲ ਵਸਿਆ ਹੋਇਆ ਇੱਕ ਪਿੰਡ ਹੈ। ਇਹ ਪਿੰਡ ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਗੜ੍ਹਸ਼ੰਕਰ ਤੋਂ ਇੱਕ ਕਿਲੋਮੀਟਰ ਪੱਛਮ ਵੱਲ ਸਥਿਤ ਹੈ। ਇਸ ਪਿੰਡ ਦੀ ਆਬਾਦੀ 2700 ਅਤੇ ਵੋਟਰ ਲਗਭਗ 800 ਹਨ। ਪਿੰਡ ਦਾ ਕੁਲ ਰਕਬਾ 300 ਏਕੜ ਹੈ। ਇਹ ਪਿੰਡ ਸਦੀਆਂ ...

ਸੰਸਾਰਪੁਰ (ਹੁਸ਼ਿਅਾਰਪੁਰ)

ਸੰਸਾਰਪੁਰ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਤੇ ਬਲਾਕ ਦਸੂਹਾ ਦਾ ਇੱਕ ਪਿੰਡ ਹੈ ਜੋ ਦਸੂਜੇ ਤੋਂ 15 ਕਿਲੋਮੀਟਰ ਦੂਰ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸਿਆ ਹੋਇਆ ਹੈ। ਇਸ ਪਿੰਡ ਦੀ ਕੁੱਲ ਆਬਾਦੀ 1800 ਸੌ ਦੇ ਕਰੀਬ ਹੈ। ਪਿੰਡ ਵਿੱਚ ਜ਼ਿਆਦਾਤਰ ਆਦਿ-ਧਰਮੀ ਅਤੇ ਚਾਂਗ ਪਰਿਵਾਰ ਰਹਿੰਦੇ ਹਨ। ਪਿੰਡ ...

ਹੱਲੂਵਾਲ

ਹੱਲੂਵਾਲ ਹੁਸ਼ਿਆਰਪੁਰ ਦੇ ਕਸਬਾ ਮਾਹਲਪੁਰ ਦਾ ਪਿੰਡ ਹੈ। ਹੱਲੂਵਾਲ ਅਧਿਆਪਕਾਂ ਦਾ ਪਿੰਡ ਹੈ। ਸਿਰਫ਼ 1200 ਵਾਲੀ ਅਾਬਾਦੀ ਵਾਲੇ ਇਸ ਪਿੰਡ ਨੇ ਤਿੰਨ ਦਰਜਨ ਅਧਿਆਪਕ ਪੈਦਾ ਕੀਤੇ ਹਨ ਜਿਨ੍ਹਾਂ ਵਿੱਚੋਂ 17 ਸਰੀਰਕ ਸਿੱਖਿਆ ਅਧਿਆਪਕ ਹਨ।

ਅਨੀਤਾ ਦੁਬੇ

ਅਨੀਤਾ ਦੁਬੇ ਇੱਕ ਭਾਰਤੀ ਸਮਕਾਲੀ ਕਲਾਕਾਰ ਹੈ, ਜਿਸਦਾ ਅਮੀਰ, ਸਿਆਸੀ ਤੌਰ ਤੇ ਪ੍ਰਭਾਵੀ ਕਾਰਜ ਭਾਰਤ ਦੇ ਵੱਡੇ ਅਜਾਇਬ-ਘਰਾਂ ਅਤੇ ਗੈਲਰੀਆਂ, ਲਕੀਰਨ ਗੈਲਰੀ, ਮੁੰਬਈ ਅਤੇ ਕਿਰਨ ਨਦਰ ਮਿਊਜ਼ੀਅਮ ਆਫ ਆਰਟ ; ਡਾ. ਭਾਊ ਦਾਜੀ ਲਾਡ ਅਜਾਇਬ-ਘਰ ; ਗੈਲਰੀ ਨੇਚਰ ਮੋਰਟ, ਖੋਜ ਇੰਟਰਨੈਸ਼ਨਲ ਆਰਟਿਸਟਸ ਐਸੋਸੀਏਸ਼ਨ ਸਮੇਤ ...

ਕਵਿਤਾ ਸਿੰਘ

ਕਵਿਤਾ ਸਿੰਘ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਆਰਟਸ ਅਤੇ ਸੁਹਜ ਸ਼ਾਸਤਰ ਦੇ ਸਕੂਲ ਵਿੱਚ ਕਲਾ ਦੇ ਇਤਿਹਾਸ ਦੀ ਇੱਕ ਸਹਾਇਕ ਪ੍ਰੋਫੈਸਰ ਹੈ। ਕਵਿਤਾ ਸਿੰਘ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਆਰਟਸ ਅਤੇ ਸੁਹਜ ਸ਼ਾਸਤਰ ਦੇ ਸਕੂਲ ਵਿੱਚ ਕਲਾ ਦੇ ਇਤਿਹਾਸ ਦੀ ਇੱਕ ਸਹਾਇਕ ਪ੍ਰੋਫੈਸਰ ਹੈ। 1987 ਵਿੱਚ ਉਸ ਨੇ ...

ਕਾਂਗੜਾ ਚਿੱਤਰਕਾਰੀ

ਕਾਂਗੜਾ ਚਿੱਤਰਕਾਰੀ ਕਾਂਗੜਾ ਦੀ ਇੱਕ ਕਿਸਮ ਦੀ ਚਿਤਰਕਲਾ ਹੈ ਜਿਸਦਾ ਨਾਮ ਹਿਮਾਚਲ ਪ੍ਰਦੇਸ ਦੇ ਕਾਂਗੜਾ ਇਲਾਕੇ ਤੇ ਪਿਆ ਹੈ ਜੋ ਕਿ ਪਹਿਲਾਂ ਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂ ਦਾ ਹਿੱਸਾ ਸੀ। ਇਸ ਰਿਆਸਤੀ ਰਾਜ ਸਮੇਂ ਇਸ ਕਲਾ ਨੂੰ ਰਹਿਨੁਮਾਈ ਦੇ ਕੇ ਵਿਕਸਤ ਕੀਤਾ ਗਿਆ ਸੀ। ਇਹ ਕਲਾ 18 ਸਦੀ ਦੇ ਮੱਧ ਤੋਂ ਬਾਅਦ ...

ਥੰਜਾਵੁਰ ਚਿੱਤਰਕਾਰੀ

ਥੰਜਾਵੁਰ ਚਿੱਤਰਕਾਰੀ ਇੱਕ ਪੁਰਾਣੀ ਦੱਖਣੀ ਭਾਰਤੀ ਚਿੱਤਰਕਾਰੀ ਦਾ ਅੰਦਾਜ਼ ਹੈ ਜਿਸਦੀ ਸ਼ੁਰੂਆਤ ਥੰਜਾਵੁਰ ਪਿੰਡ ਅਤੇ ਹੌਲੀ-ਹੌਲੀ ਇਹ ਚਿੱਤਰਕਾਰੀ ਸਾਰੇ ਤਮਿਲ ਇਲਾਕਿਆਂ ਵਿੱਚ ਫੈਲ ਗਈ। ਇਹ ਕਲਾ 1600 ਈਸਵੀ ਤੋਂ ਚੱਲ ਰਹੀ ਹੈ ਅਤੇ ਇਸ ਵਿੱਚ ਮੂਲ ਰੂਪ ਵਿੱਚ ਹਿੰਦੂ ਧਾਰਮਿਕ ਚਿੱਤਰ ਬਣਾਏ ਜਾਂਦੇ ਹਨ। ਇਹ ਕਿਹ ...

ਨੈਣਸੁੱਖ

ਨੈਨਸੁੱਖ, - ਇੱਕ ਭਾਰਤੀ ਚਿੱਤਰਕਾਰ ਸੀ। ਉਹ ਪੰਡਿਤ ਸਿਉ ਦਾ ਛੋਟਾ ਪੁੱਤਰ ਸੀ ਅਤੇ ਆਪਣੇ ਵੱਡੇ ਭਰਾ ਮਾਣਕੁ ਦੀ ਤਰ੍ਹਾਂ, ਪਹਾੜੀ ਚਿੱਤਰਕਾਰੀ ਦਾ ਇੱਕ ਮਹੱਤਵਪੂਰਣ ਅਭਿਆਸੀ ਸੀ। ਉਹ "ਭਾਰਤੀ ਚਿੱਤਰਕਾਰਾਂ ਵਿਚਕਾਰ ਸਭ ਤੋਂ ਮੁੱਢਲਾ, ਅਸਲੀ ਅਤੇ ਹੁਸ਼ਿਆਰ" ਅਖਵਾਉਂਦਾ ਹੈ। ਉਸ ਦੀ ਜ਼ਿੰਦਗੀ ਤੇ ਅਧਾਰਿਤ ਇੱਕ ਫ ...

ਸੋਨਲ ਮਾਨ ਸਿੰਘ

ਸੋਨਲ ਮਾਨ ਸਿੰਘ ਪ੍ਰਸਿੱਧ ਸ਼ਾਸਤਰੀ ਨਰਤਕੀ ਅਤੇ ਓਡੀਸੀ ਨ੍ਰਿਤ ਸ਼ੈਲੀ ਦੀ ਕੋਰੀਓਗ੍ਰਾਫਰ ਹੈ।ਉਸ ਨੂੰ ਨ੍ਰਿਤਕੀ, ਸਮਾਜ ਸੁਧਾਰਕ, ਕੋਰੀਓਗ੍ਰਾਫਰ, ਦਾਰਸ਼ਨਿਕ ਜਾਂ ਚਿੰਤਕ, ਅਧਿਆਪਕ ਅਤੇ ਚੰਗੀ ਵਕਤਾ ਵਜੋਂ ਜਾਣਿਆ ਜਾਂਦਾ ਹੈ। ਭਾਰਤੀ ਸਭਿਆਚਾਰ ਨੂੰ ਨ੍ਰਿਤ ਰਾਹੀਂ ਅਮੀਰ ਕਰਕੇ ਸੋਨਲ ਮਾਨ ਸਿੰਘ ਨੇ ਆਪਣੇ ਸੁਪਨ ...

ਕਸੂਰ ਜ਼ਿਲ੍ਹਾ

ਕਸੂਰ ਜ਼ਿਲ੍ਹਾ ਜਾਂ ਕ਼ਸੂਰ ਜ਼ਿਲ੍ਹਾ, ਪੰਜਾਬ, ਪਾਕਿਸਤਾਨ ਦਾ ਇੱਕ ਜ਼ਿਲ੍ਹਾ ਹੈ। ਇਹ 1 ਜੁਲਾਈ 1976 ਨੂੰ ਹੋਂਦ ਵਿੱਚ ਆਇਆ ਸੀ। ਇਸ ਦੇ ਬਣਨ ਤੋਂ ਪਹਿਲਾਂ ਇਹ ਲਾਹੌਰ ਜ਼ਿਲੇ ਦਾ ਹਿੱਸਾ ਸੀ। ਜ਼ਿਲ੍ਹਾ ਦੀ ਰਾਜਧਾਨੀ ਕਸੂਰ ਸ਼ਹਿਰ ਹੈ, ਸੂਫੀ ਕਵੀ ਬੁੱਲ੍ਹੇ ਸ਼ਾਹ ਦਾ ਜਨਮ ਇਸੇ ਸ਼ਹਿਰ ਦਾ ਹੈ, ਜਿਸ ਕਰਕੇ ਇਹ ...

ਗੁਜਰਾਂਵਾਲਾ ਜ਼ਿਲ੍ਹਾ

ਗੁਜਰਾਂਵਾਲਾ ਪ੍ਰਾਚੀਨ ਪੰਜਾਬ ਦੇ ਮਾਝਾ ਖੇਤਰ ਨਾਲ ਸਬੰਧਤ ਸੀ। ਅਸਰੂਰ ਪਿੰਡ ਵਾਲੀ ਥਾਂ, ਇੱਕ ਪ੍ਰਾਚੀਨ ਸ਼ਹਿਰ ਤਕੀ ਹੁੰਦਾ ਸੀ, ਚੀਨੀ ਯਾਤਰੀ ਹਿਊਨ ਸਾਂਗ ਨੇ ਇਸ ਜਗ੍ਹਾ ਦਾ ਦੌਰਾ ਕੀਤਾ ਸੀ। ਇਥੇ ਬੋਧੀ ਮੂਲ ਦੇ ਬੇਅੰਤ ਖੰਡਰ ਹਨ। ਸਾਂਗ ਦੇ ਸਮੇਂ ਤੋਂ ਬਾਅਦ ਇਸਲਾਮੀ ਜਿੱਤਾਂ ਦੇ ਸਮੇਂ ਤੱਕ ਗੁਜਰਾਂਵਾਲਾ ਬ ...

ਚਨਿਓਟ ਜ਼ਿਲ੍ਹਾ

ਚਨਿਓਟ ਜ਼ਿਲ੍ਹਾ, ਫਰਵਰੀ 2009 ਵਿੱਚ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦਾ 36 ਵਾਂ ਜ਼ਿਲ੍ਹਾ ਬਣ ਗਿਆ। ਪਹਿਲੇ ਸਮੇਂ ਤੇ ਇਹ ਝੰਗ ਜ਼ਿਲੇ ਦੀ ਇੱਕ ਤਹਿਸੀਲ ਸੀ.

ਝੰਗ ਜ਼ਿਲ੍ਹਾ

ਝੰਗ ਜ਼ਿਲ੍ਹਾ ਪਾਕਿਸਤਾਨ ਦੇ ਪੰਜਾਬ ਸੂਬੇ ਦਾ ਇੱਕ ਜ਼ਿਲ੍ਹਾ ਹੈ। ਝੰਗ ਸ਼ਹਿਰ ਜ਼ਿਲੇ ਦੀ ਰਾਜਧਾਨੀ ਹੈ। 2009 ਵਿੱਚ ਚਨੀਓਟ ਦੀ ਤਹਿਸੀਲ ਵੱਖਰਾ ਚਿਨਿਓਟ ਜ਼ਿਲ੍ਹਾ ਬਣ ਗਈ।

ਮੀਆਂਵਾਲੀ ਜ਼ਿਲ੍ਹਾ

ਮੀਆਂਵਾਲੀ ਜ਼ਿਲ੍ਹਾ, ਪੰਜਾਬ ਸੂਬੇ, ਪਾਕਿਸਤਾਨ ਦੇ ਉੱਤਰ ਪੱਛਮ ਵਿੱਚ ਇੱਕ ਜ਼ਿਲ੍ਹਾ ਹੈ। ਇਸ ਦੀ ਸਰਹੱਦ ਚੱਕਵਾਲ, ਅਟਕ, ਕੋਹਾਟ, ਕਰਕ, ਲੱਖੀ ਮਰਵਾਤ, ਡੇਰਾ ਇਸਮਾਈਲ ਖਾਨ, ਭੱਕਰ ਅਤੇ ਖੁਸ਼ਾਬ ਜ਼ਿਲ੍ਹਿਆਂ ਨਾਲ ਲੱਗਦੀ ਹੈ।

ਲਾਹੌਰ ਜ਼ਿਲ੍ਹਾ

ਪੰਜਾਬ ਦੇ ਲੋਕਲ ਗੌਰਮਿੰਟ ਐਕਟ, 2013 ਦੇ ਤਹਿਤ, ਲਾਹੌਰ ਜ਼ਿਲ੍ਹੇ ਨੂੰ ਇਕ ਮਹਾਨਗਰੀ ਖੇਤਰ ਘੋਸ਼ਿਤ ਕੀਤਾ ਗਿਆ ਹੈ ਅਤੇ ਨੌਂ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਅਜ਼ੀਜ਼ ਭੱਟੀ ਜ਼ੋਨ ਸਮਾਣਾਬਾਦ ਜ਼ੋਨ ਅੱਲਾਮਾ ਇਕਬਾਲ ਜ਼ੋਨ ਰਾਵੀ ਜ਼ੋਨ ਗੁਲਬਰਗ ਜ਼ੋਨ ਸ਼ਾਲੀਮਾਰ ਜ਼ੋਨ ਦਾਤਾ ਗੰਜ ਬਖਸ਼ ਜ਼ੋਨ ਵਾਹਗਾ ਜ਼ੋਨ ਨਿਸ ...

ਸਾਹੀਵਾਲ ਜ਼ਿਲ੍ਹਾ

ਸਾਹੀਵਾਲ ਜ਼ਿਲ੍ਹਾ, ਪਾਕਿਸਤਾਨ ਦੇ ਪੰਜਾਬ ਸੂਬੇ ਦਾ ਇੱਕ ਜ਼ਿਲ੍ਹਾ ਹੈ। 1998 ਵਿਚ, ਇਸ ਦੀ ਅਬਾਦੀ 1.843.194 ਲੋਕਾਂ ਦੀ ਸੀ, ਜਿਨ੍ਹਾਂ ਵਿਚੋਂ 16.27% ਸ਼ਹਿਰੀ ਖੇਤਰਾਂ ਵਿਚ ਸਨ। 2008 ਤੋਂ, ਸਾਹੀਵਾਲ ਜ਼ਿਲ੍ਹਾ, ਓਕਰਾ ਜ਼ਿਲ੍ਹਾ, ਅਤੇ ਪਕਪਟਨ ਜ਼ਿਲ੍ਹਾ ਨੂੰ ਜੋੜ ਕੇ ਸਾਹੀਵਾਲ ਡਵੀਜ਼ਨ ਬਣਾਗਈ ਹੈ। ਸਾਹੀ ...

ਸਿਆਲਕੋਟ ਜ਼ਿਲ੍ਹਾ

ਸਿਆਲਕੋਟ ਜ਼ਿਲ੍ਹਾ, ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦਾ ਇੱਕ ਜ਼ਿਲ੍ਹਾ ਹੈ। ਇਹ ਸੂਬੇ ਦੇ ਉੱਤਰ-ਪੂਰਬ ਵਿੱਚ ਸਥਿਤ ਹੈ। ਸਿਆਲਕੋਟ ਸ਼ਹਿਰ ਜ਼ਿਲ੍ਹੇ ਦੀ ਰਾਜਧਾਨੀ ਹੈ। ਇਹ ਪਾਕਿਸਤਾਨ ਦਾ ਤੀਜਾ ਸਭ ਤੋਂ ਅਮੀਰ ਸ਼ਹਿਰ ਹੈ। ਸਿਆਲਕੋਟ ਛਾਉਣੀ ਦੀ ਸਥਾਪਨਾ 1852 ਵਿੱਚ ਹੋਈ ਸੀ।

ਚੀਚਾ ਵਤਨੀ

ਚੀਚਾ ਵਤਨੀ ਪਾਕਿਸਤਾਨ ਦੇ ਸੂਬਾ ਪੰਜਾਬ ਦੇ ਸਾਹੀਵਾਲ ਜ਼ਿਲੇ ਦੀ ਇੱਕ ਤਹਿਸੀਲ ਅਤੇ ਸ਼ਹਿਰ ਹੈ ਜੋ ਕਿ ਸਾਹੀਵਾਲ ਸ਼ਹਿਰ ਤੋਂ ਦੱਖਣ-ਪੱਛਮ ਵਿੱਚ 45 ਕਿਲੋਮੀਟਰ ਦੇ ਫ਼ਾਸਲੇ ’ਤੇ ਲਹੌਰ-ਕਰਾਚੀ ਜੀ.ਟੀ. ਰੋਡ ਅਤੇ ਫ਼ੈਸਲਾਬਾਦ-ਵਿਹਾੜੀ ਰੋਡ ਦੇ ਸੰਗਮ ’ਤੇ ਵਾਕਿਆ ਹੈ। ਚੀਚਾ ਵਤਨੀ ਤਹਿਸੀਲ ਹੈੱਡਕਵਾਟਰ ਹੈ ਅਤੇ ਦ ...

ਚੱਕ 44/12 ਐੱਲ

ਚੱਕ 44/12 ਐੱਲ ਜਾਂ ਚੱਕ ਚੁਤਾਲੀ/ਬਾਰਾਂ ਐੱਲ ਸਾਹੀਵਾਲ ਜਿਲ੍ਹਾ ਦੀ ਤਹਿਸੀਲ ਚੀਚਾ ਵਤਨੀ ਦਾ ਇੱਕ ਪਿੰਡ ਹੈ, ਜਿਹੜਾ ਚੀਚਾ ਵਤਨੀ ਸ਼ਹਿਰ ਤੋਂ 8 ਕਿਲੋਮੀਟਰ ਦੱਖਣ ’ਚ ਨਹਿਰ 12 ਦੇ ਖੱਬੇ ਪਾਸੇ ਚੜ੍ਹਦੇ ਕੰਢੇ ਵਾਕਿਆ ਹੈ। ਇਸਦਾ ਨਾਂ ਪਹਾੜੀ ਬੰਗਲਾ ਹੈ, ਜਿਹੜਾ ਨਹਿਰ 12 ਐੱਲ ਤੋਂ ਨਿਕਲਣ ਵਾਲੇ ਲੰਡੂ ਤੇ ਵਾ ...

ਫ਼ਰੀਦਕੋਟ ਜ਼ਿਲ੍ਹਾ

ਜ਼ਿਲ੍ਹਾ ਫਰੀਦਕੋਟ ਪੰਜਾਬ ਦਾ ਇੱਕ ਜ਼ਿਲਾ ਹੈ। ਇਸ ਨੂੰ 7 ਅਗਸਤ 1972 ਨੂੰ ਬਣਾਇਆ ਸੀ। ਫਰੀਦਕੋਟ ਜ਼ਿਲਾ ਪੂਰਬ ਫ਼ਿਰੋਜ਼ਪੁਰ ਡਵੀਜ਼ਨ ਦਾ ਹਿੱਸਾ ਸੀ, ਪਰ ਸਾਲ 1996 ਵਿੱਚ, ਫਰੀਦਕੋਟ ਡਿਵੀਜ਼ਨ ਨੂੰ ਫਰੀਦਕੋਟ ਵਿਖੇ ਇੱਕ ਡਿਵੀਜ਼ਨਲ ਹੈਡਕੁਆਟਰ ਨਾਲ ਸਥਾਪਤ ਕੀਤਾ ਗਿਆ ਜਿਸ ਵਿੱਚ ਫਰੀਦਕੋਟ, ਬਠਿੰਡਾ ਅਤੇ ਮਾਨ ...

ਫਿਰੋਜ਼ਪੁਰ ਜ਼ਿਲ੍ਹਾ

ਫਿਰੋਜ਼ਪੁਰ ਜ਼ਿਲਾ ਪੰਜਾਬ ਦਾ ਮਹੱਤਵਪੂਰਨ ਸਰਹੱਦੀ ਜ਼ਿਲਾ ਹੈ। ਇਹ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਵਸਿਆ ਹੋਇਆ ਹੈ। ਫਿਰੋਜ਼ਪੁਰ ਜ਼ਿਲ੍ਹਾ ਪੰਜਾਬ ਦੇ ਬਾਈ ਜ਼ਿਲ੍ਹਿਆ ਚ ਇੱਕ ਹੈ। ਇਹ ਜ਼ਿਲ੍ਹਾ ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਹੈ। ਇਸ ਜ਼ਿਲ੍ਹੇ ਦਾ ਖੇਤਰਫਲ 5.305 ਵਰਗ ਕਿਲੋਮੀਟਰ ਜਾਂ । ਫ਼ਾਜ਼ਿ ...

ਮੋਗਾ ਜ਼ਿਲ੍ਹਾ

ਮੋਗਾ ਪੰਜਾਬ ਦਾ ਇੱਕ ਜ਼ਿਲਾ ਹੈ। ਮੋਗਾ ਭਾਰਤ ਦੇ ਉੱਤਰੀ-ਪੱਛਮੀ ਲੋਕ-ਰਾਜ ਵਿੱਚ ਪੰਜਾਬ ਰਾਜ ਦੇ 22 ਜਿਲਿਆਂ ਵਿੱਚੋਂ ਇੱਕ ਹੈ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਨੇ 24 ਨਵੰਬਰ 1995 ਨੂੰ ਮੋਗਾ ਨੂੰ ਪੰਜਾਬ ਦਾ 17 ਵਾਂ ਜ਼ਿਲ੍ਹਾ ਬਣਾਇਆ। ਇਸ ਤੋਂ ਪਹਿਲਾਂ ਮੋਗਾ ਫ਼ਰੀਦਕੋਟ ਜ਼ਿਲੇ ਦੀ ਸ ...

ਰੂਪਨਗਰ ਜ਼ਿਲ੍ਹਾ

ਰੂਪਨਗਰ ਜ਼ਿਲਾ ਪੰਜਾਬ ਦਾ ਇੱਕ ਜਿਲਾ ਹੈ। ਆਮ ਬੋਲਚਾਲ ਚ ਇਸ ਦਾ ਨਾਮ ਰੋਪੜ ਵਧੇਰੇ ਪ੍ਰਚਲਿਤ ਹੈ। ਇਸਦਾ ਜਿਲਾ ਸਦਰ ਮੁਕਾਮ ਰੋਪੜ ਸ਼ਹਿਰ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨੇੜੇ ਰੋਪੜ ਸ਼ਹਿਰ ਸਤਲੁਜ ਦਰਿਆ ਦੇ ਕੰਢੇ ਸਥਿਤ ਹੈ। ਇਸਦਾ ਇਤਿਹਾਸ ਹੜੱਪਾ ਸਭਿਅਤਾ ਨਾਲ ਜੁੜਦਾ ਹੈ।ਰੂਪਰ ਰੂਪਰ ਇਕ 21 ਮੀਟਰ ਉੱਚ ...

ਲੁਧਿਆਣਾ ਜ਼ਿਲ੍ਹਾ

ਭਾਰਤੀ ਪੰਜਾਬ ਵਿਚਲੇ ਮੌਜੂਦਾ 22 ਜ਼ਿਲਿਆਂ ਵਿਚੋਂ ਇੱਕ ਜ਼ਿਲ੍ਹਾ ਲੁਧਿਆਣਾ ਹੈ। ਮੁੱਖ ਕਾਰਖਾਨੇ ਸਾਇਕਲ ਨਿਰਮਾਣ ਅਤੇ ਹੌਜਰੀ ਨਾਲ ਸੰਬੰਧਤ ਹਨ। ੮ ਤਹਿਸੀਲਾਂ, ੭ ਸਬ-ਤਹਿਸੀਲਾਂ ਅਤੇ ੧੨ ਬਲਾਕਾਂ ਵਾਲਾ ਲੁਧਿਆਣਾ ਜ਼ਿਲ੍ਹਾ ਵਿਕਾਸ ਦੇ ਮਾਮਲੇ ਚ ਪੰਜਾਬ ਵਿਚੋਂ ਸਿਰ ਕੱਢਵਾਂ ਹੈ। ੨੦੧੧ ਦੀ ਜਨਸੰਖਿਆ ਗਿਣਤੀ ਅਨ ...

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ

ਨਵਾਂਸ਼ਹਿਰ ਭਾਰਤ ਦੇ ਪੰਜਾਬ ਰਾਜ ਦਾ ਇੱਕ ਜ਼ਿਲਾ ਹੈ। ਇਸ ਜ਼ਿਲੇ ਦਿਆਂ ਤਿੰਨ ਤਹਿਸੀਲਾਂ ਨਵਾਂਸ਼ਹਿਰ ਬਲਾਚੌਰ ਅਤੇ ਬੰਗਾ ਹਨ। 27 ਸਤੰਬਰ 2008 ਨੂੰ ਇਸ ਜ਼ਿਲੇ ਦਾ ਨਾਮ ਨਵਾਂਸ਼ਹਿਰ ਜਿਲੇ ਤੋਂ ਸ਼ਹੀਦ ਭਗਤ ਸਿੰਘ ਨਗਰ ਰੱਖ ਦਿਤਾ ਗਿਆ।

ਪੰਜਾਬ ਪੁਲਿਸ (ਭਾਰਤ)

ਪੰਜਾਬ ਪੁਲਿਸ ਪੰਜਾਬ, ਭਾਰਤ ਕਾਨੂੰਨ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹੈ। ਇਸਦਾ ਮਿਸ਼ਨ ਜੁਰਮ ਦੀ ਪਛਾਣ ਕਰਨਾ ਅਤੇ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਕਾਇਦਾ-ਕਾਨੂੰਨ ਲਾਗੂ ਕਰਨਾ ਹੈ। ਪੰਜਾਬ ਪੁਲਿਸ ਦੇ ਮੌਜੂਦਾ ਡੀਜੀਪੀ ਦਿਨਕਰ ਗੁਪਤਾ ਹਨ।

ਪੰਜਾਬ ਵਾਈਡ ਏਰੀਆ ਨੈਟਵਰਕ ਪਰੋਜੈਕਟ ਪਵਨ (PAWAN) ਤੇ ਇਲੈਕਟ੍ਰਾਨਿਕ-ਗਵਰਨੈਂਸ

20 ਅਗਸਤ ੨੦੦੮ ਤੌਂ ਇਹ ਪ੍ਰੋਜੈਕਟ ਪੂਰੇ ਪੰਜਾਬ ਪੱਧਰ ਤੇ ਲਾਗੂ ਕਰ ਦਿੱਤਾ ਗਿਆ ਹੈ ਅਤੇ HCL Infosys ਦਵਾਰਾ BOOT ਬਣਾਓ ਚਲਾਓ ਮਲਕੀਅਤ ਬਦਲਾਓ ਦੇ ਅਧਾਰ ਤੇ ਠੇਕੇ ਤੇ ਚਲਾਇਆ ਜਾ ਰਿਹਾ ਹੈ। ਇਲੈਕਟ੍ਰਾਨਿਕ-ਗਵਰਨੈਂਸ ਦੀ ਸਹਾਇਤਾ ਨਾਲ ਨਾਗਰਿਕਾਂ ਦੀ ਸਹੀ ਮਾਇਨੇ ਵਿੱਚ ਸੇਵਾ ਹੋ ਸਕਦੀ ਹੈ, ਉਨ੍ਹਾਂ ਦੀਆਂ ...

ਪੰਜਾਬ ਸਰਕਾਰ, ਭਾਰਤ

ਪੰਜਾਬ ਸਰਕਾਰ ਜਿਸ ਨੂੰ ਕਿ ਪੰਜਾਬ ਰਾਜ ਸਰਕਾਰ ਵੀ ਕਿਹਾ ਜਾਂਦਾ ਹੈ ਭਾਰਤ ਦੇ ਪੰਜਾਬ ਰਾਜ ਦੀ ਸਰਬੋਤਮ ਗਵਰਨਿੰਗ ਸੰਸਥਾ ਹੈ।ਇਸ ਰਾਜ ਵਿੱਚ 22 ਜ਼ਿਲ੍ਹੇ ਹਨ।ਇਸ ਸੰਸਥਾ ਵਿੱਚ ਇੱਕ ਕਾਰਜਕਾਰਣੀ ਸੰਸਥਾ ਜਿਸ ਦੇ ਮੁਖੀ ਨੂੰ ਗਵਰਨਰ ਜਾਂ ਰਾਜਪਾਲ ਕਹਿੰਦੇ ਹਨ, ਇੱਕ ਨਿਆਂ ਪ੍ਰਣਾਲੀ ਤੇ ਇੱਕ ਕਨੂੰਨ ਘੜਨੀ ਕੌਂਸਲ ...

ਭਾਸ਼ਾ ਵਿਭਾਗ ਪੰਜਾਬ

ਭਾਸ਼ਾ ਵਿਭਾਗ ਪੰਜਾਬ ਪੰਜਾਬ ਸਰਕਾਰ ਦਾ ਇੱਕ ਅਦਾਰਾ ਹੈ ਜੋ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਹੋਂਦ ਵਿੱਚ ਲਿਆਂਦਾ ਹੈ। ਇਸ ਦਾ ਦਫ਼ਤਰ ਪਟਿਆਲਾ ਵਿਖੇ ਸਥਿਤ ਹੈ। ਭਾਸ਼ਾ ਵਿਭਾਗ ਪੰਜਾਬ ਦੇ ਵਿਦਵਾਨਾ ਵਿੱਚ ਡਾ. ਗੁਰਮੁਖ ਸਿੰਘ ਦਾ ਨਾਮ ਵੀ ਆਉਂਦਾ ਹੈ।

ਪੀ.ਸੀ.ਟੀ.ਈ. ਗਰੁੱਪ ਆਫ਼ ਇੰਸਟੀਚਿਊਟਸ

ਪੀ.ਸੀ.ਟੀ.ਈ. ਗਰੁੱਪ ਆਫ਼ ਇੰਸਟੀਚਿਊਟਸ, ਭਾਰਤ ਦੇ ਪੰਜਾਬ, ਲੁਧਿਆਣਾ ਵਿੱਚ ਦੋ ਕੈਂਪਸਾਂ ਵਿੱਚ ਚਾਰ ਕਾਲਜਾਂ ਦਾ ਸਮੂਹ ਹੈ। 1999 ਵਿੱਚ, ਪੰਜਾਬ ਮੈਨੇਜਮੈਂਟ ਐਜੂਕੇਸ਼ਨ ਟਰੱਸਟ ਨੇ ਖੇਤਰ ਵਿੱਚ ਪ੍ਰਬੰਧਨ ਅਤੇ ਆਈ ਟੀ ਸਿੱਖਿਆ ਪ੍ਰਦਾਨ ਕਰਨ ਲਈ ਪੰਜਾਬ ਕਾਲਜ ਆਫ਼ ਟੈਕਨੀਕਲ ਐਜੂਕੇਸ਼ਨ ਦੀ ਸਥਾਪਨਾ ਕੀਤੀ। ਉਸ ...

ਪੰਜਾਬ ਵਿੱਚ ਸਿੱਖਿਆ

ਭਾਰਤ ਸਰਕਾਰ ਨੇ ਬਿਨਾ ਸਾਲ ਦੀ ਉਮਰ, ਭਾਰਤ ਵਿੱਚ ਦੇ ਰੂਪ ਵਿੱਚ ਮੁਢਲੀ ਸਿੱਖਿਆ ਦਾ ਜ਼ਿਕਰ ਤੱਕ ਦਾ ਪ੍ਰਾਇਮਰੀ ਸਿੱਖਿਆ ਤੇ ਜ਼ੋਰ ਦਿੰਦਾ ਹੈ। ਭਾਰਤ ਸਰਕਾਰ ਨੇ ਵੀ ਕ੍ਰਮ ਵਿੱਚ ਬਾਲ ਮਜ਼ਦੂਰੀ ਤੇ ਪਾਬੰਦੀ ਹੈ, ਇਹ ਯਕੀਨੀ ਬਣਾਉਣ ਲਈ ਹੈ, ਜੋ ਕਿ ਬੱਚੇ ਅਸੁਰੱਖਿਅਤ ਕੰਮ ਹਾਲਾਤ ਵਿੱਚ ਪ੍ਰਵੇਸ਼ ਨਾ ਕਰੋ. ਪਰ, ...

ਘੁਮਿਆਰ

ਘੁਮਿਆਰ ਭਾਰਤ ਅਤੇ ਪਾਕਿਸਤਾਨ ਵਿੱਚ ਇੱਕ ਜਾਤ ਜਾਂ ਭਾਈਚਾਰਾ. ਹੈ ਜਿਸ ਲਈ ਅੰਗਰੇਜ਼ੀ ਸ਼ਬਦ ਪੌਟਰ ਹੈ। ਭਾਰਤੀ ਭਾਸ਼ਾਵਾਂ ਵਿੱਚ ਇਹ ਸ਼ਬਦ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਿਰਤੀਆਂ ਲਈ ਵਰਤਿਆ ਜਾਂਦਾ ਹੈ। ਉਪ ਸਮੂਹ ਜਾਂ ਖੇਤਰ ਤੇ ਨਿਰਭਰ ਕਰਦੇ ਹੋਏ, ਭਾਰਤ ਵਿੱਚ ਇਨ੍ਹਾਂ ਨੂੰ ਕਿਤੇ ਹੋਰ ਪਛੜੀਆਂ ਸ਼੍ਰੇਣੀਆ ...

ਸਿਕਲੀਗਰ

ਸਿਕਲੀਗਰ ਇੱਕ ਜਨ-ਸਮੂਹ ਦਾ ਨਾਂ ਹੈ। ਭਾਰਤ ਵਿੱਚ ਇਸ ਜਨ-ਸਮੂਹ ਦੀ ਵੱਸੋਂ ਅਨੇਕਾਂ ਰਾਜਾਂ ਵਿੱਚ ਪਾਈ ਜਾਂਦੀ ਹੈ। ਇੱਕ ਸਰਵੇਖਣ ਵਿੱਚ ਇਸ ਜਨ-ਸਮੂਹ ਦੀ ਵੱਸੋਂ ਭਾਰਤ ਵਿੱਚ 5 ਕਰੋੜ ਦੇ ਲਗਭਗ ਦਰਸਾਗਈ ਹੈ। ਵੱਖ ਵੱਖ ਰਾਜਾਂ ਵਿੱਚ ਇਸ ਜਨ ਸਮੂਹ,ਜਨ ਜਾਤੀ ਜਾਂ ਕਬੀਲੇ ਨੂੰ ਕਿਧਰੇ ਅਨੁਸੂਚਿਤ ਜਾਤੀ ਤੇ ਕਿਧਰੇ ...

ਸੈਣੀ

ਸੈਣੀ ਉੱਤਰੀ ਭਾਰਤ ਵਿੱਚ ਇੱਕ ਜਾਤੀ ਹੈ, ਜੋ ਕਿ ਰਵਾਇਤੀ ਤੌਰ ਤੇ ਜ਼ਮੀਂਦਾਰ ਅਤੇ ਕਿਸਾਨ ਹੁੰਦੇ ਹਨ। ਸੈਣੀ, ਇੱਕ ਪ੍ਰਾਚੀਨ ਸ਼ੂਰਸੈਨੀ ਕਬੀਲੇ ਦੇ ਰਾਜਾ ਸ਼ੂਰਸੇਨਾ ਦੀ ਔਲਾਦ ਹੋਣ ਦਾ ਦਾਅਵਾ ਕਰਨ ਦੇ ਨਾਲ ਨਾਲ ਕ੍ਰਿਸ਼ਨਾ ਅਤੇ ਪੋਰਸ ਨਾਲ ਸਬੰਧਤ ਹਨ। ਪੁਰਾਣਿਕ ਸਾਹਿਤ ਵਿਚ, 1901 ਦੀ ਮਰਦਮਸ਼ੁਮਾਰੀ ਚ ਪਾਇਆ ...

ਗਿੱਲ (ਗੋਤ)

ਗਿੱਲ ਇਹ ਰਘੂਬੰਸੀ ਵਰਯਾਹ ਰਾਜਪੂਤਾਂ ਦੀ ਸ਼ਾਖ ਹਨ। ਜੱਟਾਂ ਤੇ ਰਾਜਪੂਤਾਂ ਦੇ ਕਈ ਗੋਤ ਰਘੂਬੰਸੀ ਹਨ। ਬਹੁਤੇ ਗਿੱਲ ਜੱਟ ਮਾਲਵੇ ਤੇ ਮਾਝੇ ਵਿੱਚ ਹੀ ਆਬਾਦ ਸਨ। ਦਰਿਆ ਸਤਲੁਜ ਅਤੇ ਬਿਆਸ ਦੇ ਨਾਲ-ਨਾਲ ਫਿਰ ਪਹਾੜ ਦੇ ਨਾਲ-ਨਾਲ ਦੂਰ ਸਿਆਲਕੋਟ ਤੱਕ ਗਿੱਲ ਗੋਤ ਦੇ ਲੋਕ ਵਸਦੇ ਸਨ। ਇਹ ਆਪਣਾ ਪਿੱਛਾ ਗੜ੍ਹ ਮਠੀਲਾ ...

ਚੀਮਾ

ਚੀਮਾ ਪੰਜਾਬ ਦੇ ਜੱਟ ਭਾਈਚਾਰੇ ਦੇ ਵੱਡੇ ਗੋਤਾਂ ਵਿਚੋਂ ਹੈ। ਚੀਮਾ ਜੱਟ ਚੌਹਾਨ ਰਾਜਪੂਤਾਂ ਵਿਚੋਂ ਹਨ। ਸ਼ਹਾਬਦੀਨ ਗੌਰੀ ਨੇ ਜਦ ਪ੍ਰਿਥਵੀ ਰਾਜ ਚੌਹਾਨ ਨੂੰ ਹਰਾਕੇ 1193 ਈਸਵੀ ਵਿੱਚ ਉਸਦੇ ਇਲਾਕੇ ਤੇ ਕਬਜ਼ਾ ਕਰ ਲਿਆ ਤਾਂ ਪ੍ਰਿਥਵੀ ਰਾਜ ਚੌਹਾਨ ਦੀ ਬੰਸ ਦੇ ਚੌਹਾਨ ਪਹਿਲਾਂ ਬਠਿੰਡੇ ਤੋਂ ਕਾਂਗੜ ਤੇ ਫਿਰ ਹੌਲ ...

ਧੋਥੜ

ਧੋਥਰ, ਜੱਟਾਂ ਦਾ ਇੱਕ ਗੋਤ ਤੇ ਦੂਜੇ ਲਫ਼ਜ਼ਾਂ ਚ ਇਹ ਜੱਟ ਕਬੀਲਿਆਂ ਚੋਂ ਇੱਕ ਕਬੀਲਾ ਏ। ਇਨ੍ਹਾਂ ਦਾ ਅਸਲ ਇਲਾਕਾ ਦਰਿਆ ਚਨਾਬ ਦੇ ਚੜ੍ਹਦੇ ਕੰਡੇ ਦਾ ਇਲਾਕਾ ਏ। ਪੰਜਾਬ ਪਾਕਿਸਤਾਨ ਚ ਡਵੀਜ਼ਨ ਗੁਜਰਾਂਵਾਲਾ ਚ ਜ਼ਿਲ੍ਹਾ ਹਾਫ਼ਿਜ਼ ਆਬਾਦ ਤੇ ਨਾਲ ਦੇ ਇਲਾਕੇ। ਧੋਥਰ ਕਬੀਲੇ ਦੇ ਸਿੱਖ ਹਿੰਦੁਸਤਾਨ ਦੀ ਵੰਡ ਦੇ ਬਾ ...

ਵੜਾਇਚ

ਵੜਾਇਚ ਜੱਟਾਂ ਦਾ ਇੱਕ ਗੋਤ ਹੈ। ਵੜਾਇਚ ਖਾੜਕੂ ਸੁਭਾਅ ਦੇ ਜੱਟ ਹਨ। ਇਹ ਆਪਣੇ ਆਪ ਨੂੰ ਰਾਜਪੂਤ ਨਹੀਂ ਮੰਨਦੇ ਅਤੇ ਕਹਿੰਦੇ ਹਨ ਕਿ ਉਨ੍ਹਾਂ ਦਾ ਵਡੇਰਾ ਮਹਿਮੂਦ ਗਜ਼ਨਵੀ ਨਾਲ ਭਾਰਤ ਵਿੱਚ ਆਇਆ ਅਤੇ ਗੁਜਰਾਤ ਵਿੱਚ ਟਿਕਿਆ ਜਿਥੇ ਕਿ ਉਸ ਦੀ ਬੰਸ ਬਹੁਤ ਵਧੀ ਫੁਲੀ ਅਤੇ ਅਸਲੀ ਵਸਨੀਕ ਗੁੱਜਰਾਂ ਨੂੰ ਕੱਢ ਕੇ ਆਪ ਕ ...

ਸੀੜ੍ਹਾ

ਸੀੜ੍ਹਾ ਪੰਜਾਬ ਦੇ ਜੱਟ ਭਾਈਚਾਰੇ ਦਾ ਇਕ ਗੋਤ ਹੈ। ==ਇਤਿਹਾਸ==ਸੀੜਾ ਪੰਜਾਬ ਤੇ ਹਰਿਅਾਣਾ ਦੇ ਜੱਟਾਂ ਦਾ ਗੋਤ ਹੈ,ੲਿਹ ਤੂਰ ਜੱਟਾਂ ਦੀ ੲਿਕ ਸ਼ਾਖ ਹੈ।ਇਨ੍ਹਾਂ ਦੀ ਅੱਲ ਸੀੜੇ ਪੈਣ ਕਰਕੇ ਹੀ ਗੋਤ ਦੇ ਤੌਰ ਤੇ ਪਰਚਲਿਤ ਹੋ ਗੲੀ।ਕੁਝ ਸੀੜੇ ਅਾਪਣਾ ਗੋਤ ਤੂਰ ਵੀ ਲਿਖਦੇ ਹਨ। ਤੂਰ,ਤੰਵਰ ਜਾਂ ਤੋਮਰ ੲਿਕੋ ਹੀ ਗੋਤ ...

ਸੰਧੂ

ਸੰਧੂ ਪੰਜਾਬ ਦੇ ਜੱਟ ਭਾਈਚਾਰੇ ਦਾ ਇੱਕ ਗੋਤ ਹੈ। ਸੰਧੂ ਲੋਕ ਸਿੱਖ ਧਰਮ ਨੂੰ ਮੰਨਦੇ ਹਨ ਅਤੇ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਇਲਾਵਾ ਪਾਕਿਸਤਾਨ ਦੇ ਕੁਝ ਹਿੱਸਿਆਂ ਵਿੱਚ ਵੀ ਰਹਿੰਦੇ ਹਨ।

ਅਨੀਤਾ ਸ਼ਬਦੀਸ਼

ਅਨੀਤਾ ਸ਼ਬਦੀਸ਼ ਪੰਜਾਬੀ ਰੰਗਮੰਚ ਦੀ ਇੱਕ ਜਾਣੀ ਪਹਿਚਾਣੀ ਅਦਾਕਾਰਾ ਅਤੇ ਨਿਰਦੇਸ਼ਕਾ ਹੈ। ਅਨੀਤਾ ਸ਼ਬਦੀਸ਼ ਕਲਾ-ਜਗਤ ਨਾਲ ਸਕੂਲੀ ਦਿਨਾਂ ਤੋਂ ਜੁੜੀ ਹੋਈ ਹੈ। ਉਹ ਪਹਿਲਾਂ ਕੱਥਕ ਡਾਂਸਰ ਬਣਨਾ ਚਾਹੁੰਦੀ ਸੀ।ਪਰ ਉਸਨੇ ਜਦ ਸਰਕਾਰੀ ਕਾਲਜ ਮੁਹਾਲੀ ਵਿਚ ਦਾਖਲਾ ਲਿਆ ਤਾਂ ਉਹ ਡਾ. ਆਤਮਜੀਤ ਦੇ ਰੰਗਮੰਚ ਨਾਲ ਜੁੜ ਗਈ।

ਚਤਰ ਸਿੰਘ ਪਰਵਾਨਾ

ਪਾਕਿਸਤਾਨ ਦੇ ਸ਼ਹਿਰ ਲਾਇਲਪੁਰ ਵਿੱਚ ਜਨਮਿਆ ਗੀਤਕਾਰ ਤੇ ਗਾਇਕ ਚਤਰ ਸਿੰਘ ਪਰਵਾਨਾ ਪਾਕਿਸਤਾਨ ਦੇ ਸ਼ਹਿਰ ਲਾਇਲਪੁਰ ਵਿੱਚ ਜਨਮਿਆ ਗੀਤਕਾਰ ਹੈ।ਇਸ ਗੀਤਕਾਰ ਦੀ ਪਹਿਚਾਣ ਕੁੱਤੇ ਵਾਲੀ ਕੰਪਨੀ ਵਿੱਚ ਤਵੇ ਭਰਾਉਣ ਚੱਲੀ ਆਂ ਗੀਤ ਨਾਲ ਬਣੀ ਸੀ।ਇਹਨਾ ਦੇ ਕਰੀਬ ਇੱਕ ਹਜ਼ਾਰ ਤੋਂ ਵੀ ਵੱਧ ਗੀਤ ਲਿਖੇ ਹਨ।

ਮਨਜੀਤ ਸਿੰਘ ਗਿੱਲ

ਮਨਜੀਤ ਸਿੰਘ ਗਿੱਲ ਇੱਕ ਬੁੱਤਤਰਾਸ਼ ਹੈ ਅਤੇ ਬੁੱਤਤਰਾਸ਼ੀ ਨੂੰ ਆਪਣਾ ਇਸ਼ਟ ਮੰਨਦਾ ਹੈ। ਮਨਜੀਤ ਦਾ ਜਨਮ ਪਿੰਡ ਘੱਲ ਕਲਾਂ ਵਿੱਚ ਹੋਇਆ। ਇਨ੍ਹਾਂ ਦੇ ਪਿਤਾ ਦਾ ਨਾਮ ਕਰਨੈਲ ਸਿੰਘ ਗਿੱਲ ਅਤੇ ਮਾਤਾ ਦਾ ਨਾਮ ਸੁਰਿੰਦਰ ਕੌਰ ਹੈ। ਉਹ ਉਹਨਾਂ ਦੀ ਕਲਾ ਨੂੰ ਦੇਖਦਿਆਂ ਗੌਰਮਿੰਟ ਆਰਟ ਕਾਲਜ ਚੰਡੀਗੜ੍ਹ ਨੇ ਸਰਕਾਰੀ ਖ਼ ...

ਰੱਬੀ ਸਿੰਘ ਬੈਂਰੋਂਪੁਰੀ

ਰੱਬੀ ਸਿੰਘ ਬੈਂਰੋਂਪੁਰੀ ਭਾਰਤ ਦੇ ਪੰਜਾਬ ਰਾਜ ਦੇ ਪੁਆਧ ਸਭਿਆਚਾਰਕ ਖਿੱਤੇ ਵਿੱਚ ਪ੍ਰਚਲਤ ਲੋਕ ਗਾਇਕੀ ਪੁਆਧੀ ਅਖਾੜਾ ਪਰੰਪਰਾ ਦਾ ਇੱਕ ਮਸ਼ਹੂਰ ਗਾਇਕ ਹੈ । ਪੁਆਧ ਖੇਤਰ ਵਿੱਚ ਗਾਇਕੀ ਦੀ ਇਹ ਪਰੰਪਰਾ ਦਾ ਮੁੱਢ ਇਸੇ ਖੇਤਰ ਦੇ ਜੰਮਪਲ਼ ਭਗਤ ਆਸਾ ਰਾਮ ਬੈਦਵਾਣ ਨੇ ਬੰਨਿਆਂ ਸੀ ਜੋ ਪੰਜਾਬ ਦੇ ਜਿਲਾ ਮੁਹਾਲੀ ਵਿ ...

ਵਾਰਿਸ ਲੁਧਿਆਣਵੀ

ਵਾਰਿਸ ਲੁਧਿਆਣਵੀ ਪੰਜਾਬ ਦਾ ਇੱਕ ਨਾਮਵਰ ਫਿਲਮੀ ਗੀਤਕਾਰ ਸੀ। ਉਹਨਾਂ ਦਾ ਗੀਤ ਦੇਸਾਂ ਦਾ ਰਾਜਾ,ਬਾਬਲ ਦਾ ਪਿਆਰਾ,ਅੰਮੜੀ ਦੀ ਅੱਖ ਦਾ ਤਾਰਾ,ਕਿ ਵੀਰ ਮੇਰਾ ਘੋੜੀ ਚੜ੍ਹਿਆਪੰਜਾਬ ਵਿੱਚ ਤਕਰੀਬਨ ਹਰ ਵਿਆਹ ਸਮੇਂ ਗਾਈ ਜਾਣ ਵਾਲੀ ਇਸ ਘੋੜੀ ਨੂੰ ਆਮ ਤੌਰ ਤੇ ਲੋਕ ਗੀਤ ਸਮਝਿਆ ਜਾਂਦਾ ਹੈ, ਜਦੋਂ ਕਿ ਇਹ ਫ਼ਿਲਮ ਕਰਤ ...

ਸਤੀਸ਼ ਗੁਜਰਾਲ

ਉਹਨਾਂ ਦਾ ਜਨਮ ਜ਼ਿਲਾ ਜਿਹਲਮ ਹੁਣ ਪਾਕਿਸਤਾਨ ਦੇ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ। ਇਹਨਾਂ ਦਾ ਭਰਾ ਇੰਦਰ ਕੁਮਾਰ ਗੁਜਰਾਲ ਭਾਰਤ ਦਾ ਪ੍ਰਧਾਨ ਮੰਤਰੀ ਰਹਿ ਚੁੱਕਾ ਹੈ। ਇਹਨਾਂ ਦੇ ਪਿਤਾ ਸ. ਅਵਤਾਰ ਸਿੰਘ ਕਿੱਤੇ ਵਜੋਂ ਵਕੀਲ ਸਨ। ਅੱਠ ਸਾਲ ਦੀ ਉਮਰ ਵਿੱਚ ਬਿਮਾਰੀ ਕਾਰਨ ਕੰਨਾ ਤੋਂ ਸੁਣਨਾ ਬੰਦ ਹੋ ਗਿਆ ਗਏ।

ਸਰਦੂਲ ਸਿੰਘ ਕਵਾਤਰਾ

ਸਰਦੂਲ ਸਿੰਘ ਕਵਾਤਰਾ ਇੱਕ ਉੱਘੇ ਪੰਜਾਬੀ ਫ਼ਿਲਮ ਨਿਰਦੇਸ਼ਕ, ਫ਼ਿਲਮ ਨਿਰਮਾਤਾ ਅਤੇ ਸੰਗੀਤਕਾਰ ਸਨ। ਇਹਨਾਂ ਅੱਧੀ ਦਰਜਨ ਤੋਂ ਵੱਧ ਹਿੰਦੀ ਅਤੇ ਤਕਰੀਬਨ 25 ਪੰਜਾਬੀ ਫ਼ਿਲਮਾਂ ਦਾ ਸੰਗੀਤ ਦਿੱਤਾ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →