ⓘ Free online encyclopedia. Did you know? page 79

ਦ ਵਨ ਸਟਰਾਅ ਰੈਵੇਲਿਊਸ਼ਨ

ਵਨ ਸਟਰਾਅ ਰੈਵੇਲਿਊਸ਼ਨ ਇੱਕ ਜਾਪਾਨੀ ਕਿਸਾਨ ਅਤੇ ਦਾਰਸ਼ਨਿਕ ਮਾਸਾਨੋਬੂ ਫੁਕੂਓਕਾ ਦੀ 1975 ਵਿੱਚ ਲਿਖੀ ਇੱਕ ਕਿਤਾਬ ਹੈ ਮੂਲ ਰੂਪ ਵਿੱਚ ਜਾਪਾਨੀ ਚ ਲਿਖੀ ਗਈ ਇਸ ਕਿਤਾਬ ਦਾ ਅੰਗਰੇਜ਼ੀ ਅਨੁਵਾਦ ਫੁਕੂਓਕਾ ਦੇ ਹੀ ਇੱਕ ਵਿਦਿਆਰਥੀ ਲੈਰੀ ਕੌਰਨ ਦੀ ਮਦਦ ਨਾਲ ਹੋਇਆ| ਉਸ ਤੋਂ ਬਾਅਦ ਇਹ 20 ਤੋਂ ਵੱਧ ਭਾਸ਼ਾਵਾਂ ਚ ...

ਦਿ ਲਿਟਲ ਪ੍ਰਿੰਸ

ਛੋਟਾ ਰਾਜਕੁਮਾਰ ਫ਼ਰਾਂਸ ਦੇ ਇੱਕ ਕੁਲੀਨ, ਲੇਖਕ ਅਤੇ ਹਵਾਬਾਜ਼ ਔਂਤਅੰਨ ਦ ਸੰਤ-ਐਕਯੂਪੇਰੀ ਦਾ ਇੱਕ ਛੋਟਾ ਨਾਵਲ ਹੈ। ਇਸ ਨੂੰ ਪਹਿਲੀ ਵਾਰ ਅਪ੍ਰੈਲ 1943 ਵਿਚ ਰੇਨਾਲ ਐਂਡ ਹਿਚਕੋਕ ਦੁਆਰਾ ਅਮਰੀਕਾ ਵਿਚ ਅੰਗ੍ਰੇਜ਼ੀ ਅਤੇ ਫ਼ਰਾਂਸੀਸੀ ਵਿਚ ਪ੍ਰਕਾਸ਼ਤ ਕੀਤਾ ਗਿਆ ਸੀ ਅਤੇ ਫ਼ਰਾਂਸ ਦੀ ਅਜ਼ਾਦੀ ਤੋਂ ਬਾਅਦ ਦੇ ਫ਼ ...

ਦੇਸ ਦੁਅਾਬਾ

ਦੇਸ ਦੁਆਬਾ ਪੰਜਾਬ ਦੇ ਦੁਆਬੇ ਖਿੱਤੇ ਦੇ ਲੋਕਗੀਤਾਂ ਦੀ ਇੱਕ ਕਿਤਾਬ ਹੈ। ਇਸ ਪੁਸਤਕ ਵਿੱਚ ਡਾ. ਕਰਮਜੀਤ ਸਿੰਘ ਦੁਆਬੇ ਦੇ ਲੋਕਗੀਤਾਂ ਬਾਰੇ ਬਾਬਤ ਚਰਚਾ ਕਰਦੇ ਹਨ ਅਤੇ ਇਸ ਦੇ ਨਾਲ ਹੀ ਉਹਨਾਂ ਦੀ ਇੱਕ ਵਿਸ਼ਾਗਤ ਵੰਡ ਵੀ ਮਿਲਦੀ ਹੈ। ਇਸ ਪੁਸਤਕ ਦੀ ਸ਼ੁਰੂਆਤ ਵਿੱਚ ਡਾ. ਕੇਸਰ ਹੁਰੀ ਸ਼ੁੱਭ ਇਛਾਵਾਂ ਸਿਰਲੇਖ ਹ ...

ਪਾਕਿਸਤਾਨੀ ਪੰਜਾਬੀ ਕਹਾਣੀ

ਪਾਕਿਸਤਾਨੀ ਪੰਜਾਬੀ ਕਹਾਣੀ ਕਿਤਾਬ ਸ਼ਾਹੀਨ ਮਲਿਕ ਦੁਆਰਾ ਸੰਪਾਦਤ ਕੀਤੀ ਗਈ ਹੈ। ਇਸ ਦੀ ਆਦਿਕਾ ਸ਼ਾਹੀਨ ਮਲਿਕ ਨੇ ਲਿਖੀ ਹੈ। ਇਸ ਪੁਸਤਕ ਨੂੰ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਨੇ ਪ੍ਰਕਾਸ਼ਿੱਤ ਕੀਤਾ ਹੈ। ਇਸ ਪੁਸਤਕ ਵਿੱਚ ਅਠਾਰਾਂ ਕਹਾਣੀਕਾਰਾਂ ਦੀਆਂ ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ...

ਪਿਤਾ ਅਤੇ ਪੁੱਤਰ (ਨਾਵਲ)

ਪਿਤਾ ਅਤੇ ਪੁੱਤਰ, ਰੂਸੀ ਲੇਖਕ ਇਵਾਨ ਤੁਰਗਨੇਵ ਦਾ 1862 ਵਿੱਚ ਲਿਖਿਆ ਵਿਸ਼ਵ ਪ੍ਰਸਿਧ ਨਾਵਲ ਹੈ। ਨਾਵਲ ਦੇ ਰੂਸੀ ਨਾਮ ਦਾ ਹੂਬਹੂ ਸ਼ਾਬਦਿਕ ਅਰਥ ਪਿਤਾ ਅਤੇ ਬੱਚੇ ਹੈ ਪਰ ਕਾਵਿਕ ਸੁਹਜ ਦੇ ਤਕਾਜ਼ਿਆਂ ਤਹਿਤ ਅੰਗਰੇਜ਼ੀ ਅਨੁਵਾਦ ਫਾਦਰਜ਼ ਐਂਡ ਸਨਜ਼ ਪ੍ਰਚਲਿਤ ਹੋ ਗਿਆ ਅਤੇ ਇਸੇ ਤੋਂ ਪੰਜਾਬੀ ਪਿਤਾ ਅਤੇ ਪੁੱਤਰ ...

ਪਿੰਡਾਂ ਆਲ਼ੇ

ਇਹ ਪ੍ਰੇਮਜੀਤ ਸਿੰਘ ਨੈਣੇਵਾਲੀਆ ਦੀ ਪਹਿਲੀ ਕਿਤਾਬ ਹੈ। ਲੇਖਕ ਦਾ ਪਿੰਡ ਨੈਣੇਵਾਲ ਹੈ, ਜੋ ਕਿ ਭਾਰਤੀ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਵਿੱਚ ਪੈਂਦਾ ਹੈ। ਇਸ ਕਿਤਾਬ ਦਾ ਪਹਿਲਾ ਸੰਸਕਰਣ ਜਨਵਰੀ 2017 ਵਿੱਚ ਆਇਆ ਸੀ, ਉਸ ਤੋਂ ਬਾਅਦ ਇਹ ਕਿਤਾਬ ਲਗਾਤਾਰ ਵਿਕਦੀ ਰਹੀ ਹੈ। ਇਸ ਕਿਤਾਬ ਨੂੰ ਪ੍ਰਕਾਸ਼ਿਤ ਕਰਨ ਦਾ ਕੰਮ ...

ਪ੍ਰਮੁੱਖ ਪੰਜਾਬੀ ਨਾਟਕ: ਸਮੀਖਿਆ ਪਰਿਪੇਖ

ਪ੍ਰਮੁੱਖ ਪੰਜਾਬੀ ਨਾਟਕ: ਸਮੀਖਿਆ ਪਰਿਪੇਖ ਇੰਦਰਜੀਤ ਕੌਰ ਦੀ ਪੰਜਾਬੀ ਨਾਟ-ਆਲੋਚਨਾ ਨਾਲ ਸੰਬੰਧਿਤ ਇੱਕ ਪੁਸਤਕ ਹੈ। ਇਸ ਵਿੱਚ ਉਸ ਨੇ ਨਾਟਕ ਦੀ ਵਿਧਾ, ਨਾਟਕ ਤੇ ਰੰਗਮੰਚ: ਅੰਤਰ ਸੰਬੰਧ, ਪੰਜਾਬੀ ਨਾਟਕ ਦੀ ਵਿਕਾਸ ਰੇਖਾ, ਪੰਜਾਬੀ ਰੰਗਮੰਚ ਦਾ ਵਿਕਾਸ, ਸੁਭੱਦਰਾ:ਸੁਖਾਂਤ ਨਾਟਕ, ਕਣਕ ਦੀ ਬੱਲੀ:ਇਕ ਸਮਾਜਿਕ ਦੁ ...

ਪ੍ਰਸੰਗ ਕੋਰਵ ਸਭਾ

ਮਿੱਤਰ ਸੈਨ ਮੀਤ ਦੇ ਨਾਵਲ "ਕੋਰਵ ਸਭਾ" ਬਾਰੇ ਅਮਰਜੀਤ ਸਿੰਘ ਗਰੇਵਾਲ ਦੀ ਇਹ ਪੁਸਤਕ "ਪ੍ਰਸੰਗ ਕੋਰਵ ਸਭਾ" ਉਸ ਸਮਾਜ -ਆਰਥਕ ਬਣਤਰ ਅਤੇ ਰਾਜਸੀ ਅਵਚੇਤਨ ਦਾ ਅਧਿਐਨ ਅਤੇ ਵਿਸ਼ਲੇਸ਼ਣ ਪੇਸ਼ ਕਰਦੀ ਜਿਸ ਵਿਚੋਂ ਇਹ ਨਾਵਲ ਪੈਦਾ ਹੋਇਆ ਹੈ।ਇਸ ਲਈ ਉਸ ਦਾ ਇਹ ਅਧਿਐਨ ਨਿਆਂ ਪ੍ਰਣਾਲੀ,ਸਿਹਤ ਪ੍ਰਬੰਧ,ਅਫਸਰਸ਼ਾਹੀ,ਮੀਡ ...

ਪੰਜਾਬੀ ਕਹਾਣੀ ਦਾ ਇਤਿਹਾਸ (ਡਾ. ਬਲਦੇਵ ਸਿੰਘ ਧਾਲੀਵਾਲ, 2006)

ਪੰਜਾਬੀ ਕਹਾਣੀ ਦਾ ਇਤਿਹਾਸ ਡਾ. ਬਲਦੇਵ ਸਿੰਘ ਧਾਲੀਵਾਲ ਵਲੋਂ ਿਦੱਲੀ ਸਾਹਿਤ ਅਕਾਦਮੀ ਦੇ ਖੋਜ ਪ੍ਰੋਜੈਕਟ ਪੰਜਾਬੀ ਸਾਿਹਤ ਦੀ ਇਤਹਾਸਕਾਰੀ ਅਧੀਨ ਲਿਖਿਆ ਗਿਆ ਹੈ। ਪੰਜਾਬੀ ਕਹਾਣੀ ਦੇ ਇਤਿਹਾਸ ਲਿਖਣ ਵੇਲੇ ਉਹਨਾਂ ਨੇ ਕਹਾਣੀਕਾਰਾਂ ਦੇ ਵੇਰਵੇ ਦਿੱਤੇ ਹਨ,ਜਿਹਨਾਂ ਬਾਰੇ ਉਹਨਾਂ ਆਪ ਲਿਖਿਆ ਹੈ।"ਮੈਂ ਸਮਝਦਾ ਹਾਂ ...

ਫ਼ਲਸਫ਼ੇ ਦੀ ਕੰਗਾਲੀ

ਫਲਸਫੇ ਦੀ ਕੰਗਾਲੀ ਕਾਰਲ ਮਾਰਕਸ ਦੀ ਪੈਰਸ ਅਤੇ ਬ੍ਰਸੇਲਜ਼ ਤੋਂ 1847 ਵਿੱਚ ਪ੍ਰਕਾਸ਼ਿਤ ਇੱਕ ਕਿਤਾਬ ਹੈ, ਜਿਥੇ ਉਹ 1843 ਤੋਂ 1849 ਤੱਕ ਜਲਾਵਤਨੀ ਦੌਰਾਨ ਰਹਿੰਦਾ ਸੀ। ਇਹ ਮੂਲ ਰੂਪ ਵਿੱਚ ਫ਼ਰਾਂਸੀਸੀ ਵਿੱਚ ਲਿਖੀ ਗਈ ਸੀ।

ਬਾਰਾਂ ਸਾਲ ਗ਼ੁਲਾਮੀ

ਬਾਰਾਂ ਸਾਲ ਗ਼ੁਲਾਮੀ ਕਿਤਾਬ ਦੇ ਲੇਖਕ ਸੋਲੋਮਨ ਨਾਰਥਅਪ ਹਨ ਜਿਹਨਾਂ ਨੇ ਆਪਣੀ ਬਾਰਾਂ ਸਾਲਾਂ ਦੀ ਦਾਸਤਾ ਤੇ ਗ਼ੁਲਾਮੀ ਦੇ ਜੀਵਨ ਦੀਆਂ ਬੜੀਆਂ ਮਾਰਮਿਕ ਤੇ ਦਿਲ ਕੰਬਾਊ ਯਾਦਾਂ ਨੂੰ ਇਸ ਕਿਤਾਬ ਵਿੱਚ ਵਰਨਣ ਕਿਤਾ ਹੈ। ਇਹ ਬਿਰਤਾਂਤ ਇੱਕ ਸਿਆਹਫਾਮ ਅਮਰੀਕੀ ਦੀ ਹਿਰਦਾ ਵਲੂੰਧਰਨ ਵਾਲੀ ਆਪ ਬੀਤੀ ਹੈ ਜੋ ਵਾਸ਼ਿੰਗ ...

ਬੀਕਮਿੰਗ (ਕਿਤਾਬ)

ਬੀਕਮਿੰਗ ਸੰਯੁਕਤ ਰਾਜ ਅਮਰੀਕਾ ਦੀ ਪ੍ਰਥਮ ਮਹਿਲਾ ਰਹੀ ਮਿਸ਼ੇਲ ਓਬਾਮਾ ਦੀ 2018 ਵਿੱਚ ਪ੍ਰਕਾਸ਼ਿਤ ਕਿਤਾਬ ਹੈ। ਮਿਸ਼ੇਲ ਓਬਾਮਾ ਅਨੁਸਾਰ ਡੂੰਘੇ ਨਿਜੀ ਤਜ਼ੁਰਬੇ ਵਿੱਚੋਂ ਲਿਖੀ, ਉਸਦੀ ਇਹ ਕਿਤਾਬ ਉਸ ਦੀਆਂ ਜੜ੍ਹਾਂ ਦੀ ਗੱਲ ਕਰਦੀ ਹੈ ਅਤੇ ਦੱਸਦੀ ਹੈ ਕਿ ਉਸਨੇ ਵਾਈਟ ਹਾਊਸ ਵਿੱਚ ਆਪਣੀ ਆਵਾਜ਼ ਅਤੇ ਆਪਣਾ ਸਮਾ ...

ਬੋਲੀਆਂ ਦੀ ਰੇਲ ਭਰਾਂ

ਲੋਕਧਾਰਾ ਸਬੰਧੀ ਸਮੱਗਰੀ ਇਕੱਤਰਿਤ ਕਰਨੀ ਨਿਰਸੰਦੇਹ ਇੱਕ ਕਠਿਨ ਕਾਰਜ ਹੈ। ਖ਼ਾਸ ਤੌਰ ਤੇ ਗਿੱਧੇ ਜਿਹੀਆਂ ਪ੍ਰਦਰਸ਼ਿਤ ਕਲਾਵਾਂ ਦੀ, ਜਿਹਨਾਂ ਦੀ ਲਿਖਤ ਟੈਕਸਟ ਨਾਲੋਂ ਪੇਸ਼ਕਾਰੀ ਜ਼ਿਆਦਾ ਮਹੱਤਵ ਰੱਖਦੀ ਹੈ। ਅਜਿਹੀ ਸਮੱਗਰੀ ਇਕੱਤਰਿਤ ਕਰਨ ਦੀਆਂ ਦੋ ਹੀ ਵਿਧੀਆਂ ਹਨ: ਇੱਕ ਤਾਂ ਉਹਨਾਂ ਸੁਭਾਵਿਕ ਪਰਸਥਿਤੀਆਂ ਜ ...

ਮੇਰਾ ਦਾਗਿਸਤਾਨ

ਮੇਰਾ ਦਾਗਿਸਤਾਨ ਰਸੂਲ ਹਮਜ਼ਾਤੋਵ ਦੀ ਰੂਸੀ ਦੀ ਉਪਭਾਸ਼ਾ ਅਵਾਰ ਬੋਲੀ ਵਿੱਚ ਲਿਖੀ ਹੋਈ ਪੁਸਤਕ ਹੈ। ਡਾ. ਗੁਰਬਖ਼ਸ਼ ਸਿੰਘ ਫਰੈਂਕ ਦੁਆਰਾ ਇਸ ਪੁਸਤਕ ਦੇ ਪੰਜਾਬੀ ਅਨੁਵਾਦ ਨੇ ਰਸੂਲ ਹਮਜ਼ਾਤੋਵ ਨੂੰ ਪੰਜਾਬੀ ਭਾਸ਼ਾ ਵਿੱਚ ਮਹਾਨ ਲੇਖਕ ਵਜੋਂ ਸਥਾਪਤ ਕਰ ਦਿੱਤਾ ਹੈ।ਕਿਤਾਬ ਕਿਸੇ ਵੀ ਵਿਸ਼ੇਸ਼ ਵਿਧਾ ਨਾਲ ਸਬੰਧਤ ...

ਮੈਂ ਮਲਾਲਾ ਹਾਂ

ਮਲਾਲਾ ਯੂਸਫਜਾਈ ਪਾਕਿਸਤਾਨ ਦੀ ਖੂਬਸੂਰਤ ਵੈਲੀ ਸਵਾਤ ਦੀ ਜੰਮਪਲ ਹੈ,ਤੇ ਉਹ ਵਿਦਿਆ ਦੇ ਪਸਾਰ ਲਈ ਸਮਰਪਿਤ ਲੜਕੀ ਹੈ।ਉਸ ਦਾ ਪੂਰਾ ਪਰਿਵਾਰ ਉਸ ਦੇ ਕਬੀਲੇ ਵਿੱਚ ਵਿਦਿਆ ਦੇ ਪਸਾਰ ਲਈ ਕੀ ਹਿਸਾ ਪਾ ਰਿਹਾ ਸੀ,ਇਸ ਬਾਰੇ ਉਹਨੇ ਛੋਟੀ ਉਮਰੇ ਹੀ ਲਿਖਣਾ ਸ਼ੁਰੂ ਕਰ ਦਿਤਾ ਸੀ| ਪਹਿਲੀਵਾਰ ਉਹ, ਉਸ ਸਮੇਂ ਚਰਚਾ ਵਿੱਚ ...

ਰਾਸ਼ਟਰਵਾਦ ਤੇ ਰਾਜਨੀਤੀ

ਰਾਸ਼ਟਰਵਾਦ ਤੇ ਰਾਜਨੀਤੀ ਪ੍ਰਸਿੱਧ ਵਕੀਲ ਰਾਮ ਜੇਠਮਲਾਨੀ ਵਲੋਂ ਅੰਗਰੇਜ਼ੀ ਵਿੱਚ ਲਿੱਖੀ ਗਈ ਪੁਸਤਕ ਦਾ ਪੰਜਾਬੀ ਅਨੁਵਾਦ ਹੈ। ਇਹ ਅਨੁਵਾਦ ਮਧੂਬਾਲਾ ਤੇ ਅਨੁਪਮ ਗਰਗ ਨੇ ਕੀਤਾ ਹੈ ਅਤੇ ਚੇਤਨਾ ਪ੍ਰਕਾਸ਼ਨ, ਲੁਧਿਆਣਾ ਵਲੋਂ ਛਾਪਿਆ ਗਿਆ ਹੈ। ਰਾਮ ਜੇਠਮਲਾਨੀ ਦਾ ਜਨਮ ਅਣਵੰਡੇ ਹਿੰਦੁਸਤਾਨ ਵਿੱਚ ਸਿੰਧ ਸੂਬੇ ਦੇ ...

ਰਿਪਬਲਿਕ (ਪਲੈਟੋ)

ਰਿਪਬਲਿਕ ਲਗਭਗ 380 ਈ.ਪੂ. ਵਿੱਚ ਲਿਖੀ ਗਈ ਪਲੈਟੋ ਦੀ ਯੂਨਾਨੀ ਵਿੱਚ ਲਿਖੀ ਕਿਤਾਬ ਹੈ। ਇਸ ਕਿਤਾਬ ਵਿੱਚ ਸੁਕਰਾਤ ਦੇ ਵਾਰਤਾਲਾਪ ਸ਼ਾਮਿਲ ਹਨ ਜਿਸ ਵਿੱਚ ਨਿਆਂਪੂਰਨ ਸ਼ਹਿਰ-ਰਾਜ ਦੇ ਨਿਆਂ, ਕਾਨੂੰਨ ਅਤੇ ਚਰਿੱਤਰ ਬਾਰੇ ਗੱਲਬਾਤ ਕੀਤੀ ਗਈ ਹੈ।ਇਸ ਵਿੱਚ ਪਲੈਟੋ ਨੇ ਆਦਰਸ਼ ਰਾਜ ਦਾ ਆਪਣਾ ਸੰਕਲਪ ਪੇਸ਼ ਕੀਤਾ ਹੈ ...

ਰੀਡਿੰਗ ਲੋਲਿਤਾ ਇਨ ਤਹਿਰਾਨ

ਰੀਡਿੰਗ ਲੋਲਿਤਾ ਇਨ ਤਹਿਰਾਨ:ਏ ਮੇਮੋਇਰ ਇਨ ਬੁਕਸ ਈਰਾਨੀ ਲੇਖਕ ਅਤੇ ਪ੍ਰੋਫੈਸਰ ਅਜ਼ਰ ਨਫੀਸੀ ਦੀ 2003 ਵਿੱਚ ਪ੍ਰਕਾਸ਼ਿਤ ਕਿਤਾਬ ਹੈ। ਇਹ ਸੌ ਤੋਂ ਵੱਧ ਹਫ਼ਤਿਆਂ ਦੇ ਲਈ ਨਿਊਯਾਰਕ ਟਾਈਮਜ਼ ਦੀ ਸਭ ਤੋਂ ਵੱਧ ਵਿਕਣ ਵਾਲੀਆਂ ਪੁਸਤਕਾਂ ਦੀ ਸੂਚੀ ਵਿੱਚ ਰਹੀ ਅਤੇ ਇਸਨੂੰ ਬੱਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ...

ਰੂਸੀ ਪਰੀ ਕਹਾਣੀਆਂ

ਰੂਸੀ ਪਰੀ ਕਹਾਣੀਆਂ, ਅਲੈਗਜ਼ਾਂਦਰ ਅਫ਼ਾਨਸੀਏਵ ਦੀਆਂ ਇਕੱਤਰ ਕੀਤੀਆਂ ਰੂਸੀ ਪਰੀ ਕਹਾਣੀਆਂ ਦਾ ਸੰਗ੍ਰਹਿ, ਜਿਹੜਾ ਉਸਨੇ 1855 ਅਤੇ 1863 ਦੇ ਦਰਮਿਆਨ ਪ੍ਰਕਾਸ਼ਿਤ ਕਰਵਾਇਆ ਸੀ। ਇਹ ਗ੍ਰਿੱਮ ਭਰਾਵਾਂ ਦੀ ਰਚਨਾ ਗ੍ਰਿੱਮਦੀਆਂ ਪਰੀ ਕਹਾਣੀਆਂ ਦੇ ਪੂਰਨਿਆਂ ਤੇ ਤਿਆਰ ਕੀਤਾ ਗਿਆ ਹੈ। ਸੋਵੀਅਤ ਦੌਰ ਵਿੱਚ ਇਹ ਦੁਨੀਆ ...

ਸਦਮਾ ਸਿਧਾਂਤ

ਸਦਮਾ ਸਿਧਾਂਤ: ਤਬਾਹੀਪਸੰਦ ਸਰਮਾਏਦਾਰੀ ਦਾ ਉਭਾਰ ਕੈਨੇਡੀਅਨ ਲੇਖਕ ਨੈਓਮੀ ਕਲੇਨ ਦੀ 2007 ਵਿੱਚ ਪ੍ਰਕਾਸ਼ਿਤ ਪੁਸਤਕ ਹੈ। ਇਹ 2009 ਵਿੱਚ ਇਸੇ ਨਾਮ ਤੇ ਮਿਸ਼ੇਲ ਵਿੰਟਰਬਾਟਮ ਦੀ ਨਿਰਦੇਸ਼ਿਤ ਫਿਲਮ ਦਾ ਆਧਾਰ ਹੈ। ਇਸ ਪੁਸਤਕ ਵਿੱਚ ਨੈਓਮੀ ਕਲੇਨ ਕਾਰਪੋਰੇਟ ਪੂੰਜੀਵਾਦ ਦੇ ਏਜੰਡੇ ਨੂੰ ਸਾਰੇ ਸੰਸਾਰ ਤੇ ਥੋਪਣ ਅ ...

ਸਦਾਕੋ ਅਤੇ ਹਜ਼ਾਰ ਕਾਗ਼ਜ਼ੀ ਕੂੰਜਾਂ

ਸਦਾਕੋ ਅਤੇ ਹਜ਼ਾਰ ਕਾਗ਼ਜ਼ੀ ਕੂੰਜਾਂ ਇੱਕ ਬੱਚਿਆਂ ਦਾ ਇਤਿਹਾਸਕ ਨਾਵਲ ਹੈ ਜੋ ਕੈਨੇਡੀਅਨ-ਅਮਰੀਕੀ ਲੇਖਕ ਐਲੇਨੋਰ ਕੋਰ ਦੁਆਰਾ ਲਿਖਿਆ ਗਿਆ ਹੈ ਅਤੇ 1977 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਜਾਪਾਨ ਵਿੱਚ ਸਥਾਪਤ ਹੈ। ਇਸ ਕਿਤਾਬ ਦਾ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕ ...

ਸਭਿਆਚਾਰ ਵਿਗਿਆਨ ਅਤੇ ਪੰਜਾਬੀ ਸਭਿਆਚਾਰ

ਸਭਿਆਚਾਰ ਵਿਗਿਆਨ ਅਤੇ ਪੰਜਾਬੀ ਸਭਿਆਚਾਰ ਡਾ. ਦਵਿੰਦਰ ਸਿੰਘ ਦੀ ਸਭਿਆਚਾਰ ਵਿਗਿਆਨ ਨੂੰ ਇੱਕ ਸੁਨਿਸਚਿਤ, ਸੁੰਤਤਰ, ਮੋਲਿਕ ਅਧਿਐਨ ਖੇਤਰ ਵਜੋਂ ਪੑਭਾਸ਼ਿਤ ਕਰਨ ਵਾਲੀ ਇਹ ਪਹਿਲੀ ਪੁਸਤਕ ਹੈ। ‍‌‌‌ਸਭਿਆਚਾਰ ਵਿਗਿਆਨ ਸਭਿਆਚਾਰਕ ਸਿਰਜਣਾ ਦੇ ਸੁਨਿਯਮਤ ਨੇਮਾਂ ਅਤੇ ਪ੍ਰਯੋਜਨ ਨੂੰ ਤਲਾਸਣ ਵਾਲਾ ਉਹ ਅਨੁਸ਼ਾਸਨ ਹੈ ...

ਸਰਮਾਇਆ (ਕਿਤਾਬ)

ਦਾਸ ਕੈਪੀਟਲ ਕਾਰਲ ਮਾਰਕਸ ਦੀ 1867 ਈ. ਵਿੱਚ ਲਿਖੀ ਇੱਕ ਉੱਘੀ ਕਿਤਾਬ ਹੈ। ਇਸ ਵਿੱਚ ਪੂੰਜੀ ਅਤੇ ਪੂੰਜੀਵਾਦ ਦਾ ਵਿਸ਼ਲੇਸ਼ਣ ਹੈ ਅਤੇ ਮਜ਼ਦੂਰ ਵਰਗ ਦੇ ਸ਼ੋਸ਼ਣ ਦੀ ਕਾਰਜ ਵਿਧੀ ਨੂੰ ਪ੍ਰਤੱਖ ਕੀਤਾ ਗਿਆ ਹੈ। ਇਸ ਕਿਤਾਬ ਦੁਆਰਾ ਇੱਕ ਉੱਕਾ ਨਵੀਂ ਵਿਚਾਰਧਾਰਾ ਮਾਰਕਸਵਾਦ ਸਾਹਮਣੇ ਆਈ ਜਿਸਨੇ ਸਾਰੀਆਂ ਪ੍ਰਾਚੀਨ ...

ਸਵਰਾਜ (ਕਿਤਾਬ)

ਸਵਰਾਜ ਸਮਾਜਕ ਰਾਜਨੀਤਕ ਆਗੂ ਅਰਵਿੰਦ ਕੇਜਰੀਵਾਲ ਦੁਆਰਾ ਲਿਖੀ ਗਈ ਇੱਕ ਕਿਤਾਬ ਹੈ। ਇਸ ਕਿਤਾਬ ਵਿੱਚ ਭਾਰਤੀ ਲੋਕਤੰਤਰਿਕ ਢਾਂਚੇ ਵਿੱਚ ਬਦਲਾਓ ਲਿਆਉਣ ਅਤੇ ਅਸਲੀ ਸਵਰਾਜ ਦੇ ਲਿਆਉਣ ਦਾ ਰਸਤਾ ਵਖਾਇਆ ਗਿਆ ਹੈ।

ਸੂਰਜ ਪ੍ਰਕਾਸ਼

ਸੂਰਜ ਪ੍ਰਕਾਸ਼ ਜਿਸ ਦਾ ਨਾਮ ਗੁਰਪ੍ਰਤਾਪ ਸੂਰਜ ਹੈ, ਭਾਈ ਸੰਤੋਖ ਸਿੰਘ ਦੀ ਰਚਨਾ ਹੈ ਜੋ ਉਹਨਾਂ ਨੇ 10 ਸਾਲਾਂ ਦੀ ਕਰੜੀ ਮਿਹਨਤ ਕਰਕੇ ਤਿਆਰ ਕੀਤੀ ਹੈ। ਏਨੀ ਵੱਡੀ ਪੁਸਤਕ ਸੰਸਾਭਰ ਵਿੱਚ ਹੋਰ ਕਿਸੇ ਲਿਖਾਰੀ ਨੇ ਨਹੀਂ ਲਿਖੀ। ਸੂਰਜ ਪ੍ਰਕਾਸ਼ ਦੇ ਕੁੱਲ 1152 ਅਧਿਆਏ ਹਨ। 64 ਹਜ਼ਾਰ ਤੋਂ ਵੱਧ ਛੰਦ ਹਨ, ਜਿਨ੍ਹ ...

ਸੋਫੀ ਦੀ ਦੁਨੀਆਂ

ਸੋਫੀ ਦੀ ਦੁਨੀਆਂ ਨਾਰਵੇਜੀਅਨ ਲੇਖਕ ਜੋਸਟੇਨ ਗਾਰਡਰ ਦਾ 1991 ਵਿੱਚ ਲਿਖਿਆ ਦਾਰਸ਼ਨਿਕ ਨਾਵਲ ਹੈ। ਇਹ ਨਾਰਵੇ ਵਿੱਚ ਰਹਿੰਦੀ ਇੱਕ ਜਵਾਨ ਹੋ ਰਹੀ ਕੁੜੀ ਸੋਫੀ ਦੇ ਜੀਵਨ ਵਿੱਚ ਵਾਪਰ ਰਹੀਆਂ ਘਟਨਾਵਾਂ, ਅਤੇ ਇੱਕ ਅਧੇੜ ਉਮਰ ਦੇ ਦਾਰਸ਼ਨਿਕ ਅਲਬਰਟੋ ਨੌਕਸ਼ ਦੀ ਕਹਾਣੀ ਹੈ ਜਿਹੜਾ ਸੋਫੀ ਨੂੰ ਦਾਰਸ਼ਨਿਕ ਚਿੰਤਨ ਅਤ ...

ਹਾਸ਼ੀਏ ਦੇ ਹਾਸਲ

ਹਾਸ਼ੀਏ ਦੇ ਹਾਸਲ ਇੱਕ ਅਜਿਹਾ ਕਾਵਿ ਸੰਗ੍ਰਹਿ ਹੈ ਜਿਸ ਵਿੱਚ ਉਹਨਾ ਕਵੀਆਂ ਦੀਆਂ ਰਚਨਾਵਾਂ ਨੂ ਸ਼ਾਮਿਲ ਕੀਤਾ ਗਿਆ ਹੈ ਜੋ ਸ਼ੁਰੂ ਤੋ ਹੀ ਹਾਸ਼ੀਏ ਤੇ ਧੱਕੇ ਗਏ ਹਨ। ਇਹ ਕਾਵਿ ਸੰਗ੍ਰਹਿ ਡਾ. ਰਾਜਿੰਦਰ ਪਾਲ ਸਿੰਘ ਅਤੇ ਡਾ.ਜੀਤ ਸਿੰਘ ਜੋਸ਼ੀ ਦੁਆਰਾ ਸੰਪਾਦਿਤ ਕੀਤਾ ਗਿਆ ਹੈ। ਇਹ ਪੁਸਤਕ 2013 ਵਿੱਚ ਪਬਲੀਕੇਸ਼ ...

ਹੈਰੀ ਪੌਟਰ (ਨਾਵਲ)

ਹੈਰੀ ਪੌਟਰ ਸੱਤ ਕਾਲਪਨਿਕ ਨਾਵਲਾਂ ਦੀ ਇੱਕ ਲੜੀ ਹੈ ਜਿਹੜੀ ਬਰਤਾਨਵੀ ਲੇਖਿਕਾ ਜੇ. ਕੇ. ਰਾਓਲਿੰਗ ਨੇ ਲਿੱਖੀ ਹੈ। ਇਹ ਕਿਤਾਬਾਂ ਹੈਰੀ ਪੌਟਰ ਨਾਂ ਦੇ ਇੱਕ ਕਾਲਪਨਿਕ ਜਾਦੂਗਰ ਦੇ ਜੀਵਨ ਦਾ ਬਿਰਤਾਂਤ ਹੈ।

ਹੋਣੀ ਇਕ ਦੇਸ਼ ਦੀ (ਭਾਗ ਦੂਜਾ)

ਹੋਣੀ ਇੱਕ ਦੇਸ਼ ਦੀ ਕੇਵਲ ਕਲੋਟੀ ਦਾ ਲੜੀਵਾਰ ਦੂਸਰਾ ਨਾਵਲ ਹੈ।ਜੋ ਰਵੀ ਸਾਹਿਤ ਪ੍ਰਕਾਸ਼ਨ ਦੁਆਰਾ 1998 ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਜਿਸਨੂੰ ਬਾਅਦ ਵਿੱਚ ਮਾਅ ਭੂਮੀ ਦੇ ਨਾਂ ਹੇਠ ਵੀ ਪ੍ਰਕਾਸ਼ਿਤ ਕੀਤਾ ਗਿਆ। ਇਹ ਨਾਵਲ ਦੇਸ਼ ਦੀ ਆਜ਼ਾਦੀ ਦੇ ਸਮਵਿੱਥ ਚਲੇ ਤਿਲੰਗਾਨਾ ਸੰਗਰਾਮ ਨੂੰ ਪ੍ਰਸਤੁਤ ਕਰਦਾ ਹੈ। ਇਸ ...

ਹੋਣੀ ਇਕ ਦੇਸ਼ ਦੀ (ਭਾਗ ਪਹਿਲਾ)

ਹੋਣੀ ਇੱਕ ਦੇਸ਼ ਦੀ ਕੇਵਲ ਕਲੋਟੀ ਦਾ ਪਹਿਲਾ ਨਾਵਲ ਹੈ। ਜੋ ਰਵੀ ਸਾਹਿਤ ਪ੍ਰਕਾਸ਼ਨ ਦੁਆਰਾ 1993 ਵਿੱਚ ਪ੍ਰਕਾਸ਼ਿਤ ਕੀਤਾ ਗਿਆ।ਇਹ ਨਾਵਲ ਦੇਸ਼ ਵੰਡ ਦੀ ਤ੍ਰਾਸਦੀ ਨਾਲ ਸਬੰਧਿਤ ਪ੍ਰਸੰਗ ਰਾਹੀਂ ਇਤਿਹਾਸ ਦੇ ਉਹਨਾਂ ਸੰਦਰਭਾਂ ਨੂੰ ਮੂਰਤੀਮਾਨ ਬਣਾਉਂਦਾ ਹੈ ਜਿਨ੍ਹਾਂ ਸ਼ੈਤਾਨੀ ਅਨਸਰਾਂ ਤੇ ਫੈਲੀ ਫ਼ਿਰਕੂ ਸੰਪਰਦ ...

ਚੀਨੀ ਫ਼ਲਸਫ਼ਾ

ਚੀਨੀ ਫ਼ਲਸਫ਼ਾ ਜਾਂ ਚੀਨੀ ਫ਼ਿਲਾਸਫ਼ੀ ਦਾ ਮੁੱਢ ਬਸੰਤ ਅਤੇ ਪੱਤਝੜ ਅਤੇ ਸੰਗਰਾਮੀ ਦੇਸ਼ਾਂ ਦੀਆਂ ਮੁੱਦਤਾਂ ਵਿੱਚ ""ਚਿੰਤਨ ਦੇ ਸੌ ਫ਼ਿਰਕੇ|ਚਿੰਤਨ ਦੇ ਸੌ ਫ਼ਿਰਕਿਆਂ" ਦੇ ਕਾਲ ਵਿੱਚ ਬੱਝਾ ਹੋਇਆ ਹੈ ਜਦੋਂ ਅਕਲੀ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਕਾਫ਼ੀ ਅਹਿਮ ਵਿਕਾਸ ਹੋਇਆ। ਭਾਵੇਂ ਚੀਨੀ ਫ਼ਲਸਫ਼ੇ ਦਾ ਜ਼ਿਆਦ ...

ਪੱਛਮ ਦੀ ਯਾਤਰਾ

ਪੱਛਮ ਦੀ ਯਾਤਰਾ, 16 ਵੀਂ ਸਦੀ ਵਿੱਚ ਮਿੰਗ ਰਾਜਵੰਸ਼ ਦੇ ਸਮੇਂ ਪ੍ਰਕਾਸ਼ਿਤ ਇੱਕ ਚੀਨੀ ਨਾਵਲ ਹੈ ਅਤੇ ਇਸਦਾ ਕਰਤਾ ਵੁ ਚੇਂਗਨ ਨੂੰ ਦੱਸਿਆ ਗਿਆ ਹੈ। ਇਹ ਚੀਨੀ ਸਾਹਿਤ ਦੇ ਚਾਰ ਮਹਾਨ ਕਲਾਸੀਕਲ ਨਾਵਲਾਂ ਵਿੱਚੋਂ ਇੱਕ ਹੈ। ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਵਿਚ, ਮੌਂਕੀ, ਆਰਥਰ ਵੇਲੀ ਦਾ ਪ੍ਰਸਿੱਧ ਅਨੁਵਾਦ ਸੰਖੇ ...

2000 ਤੋਂ ਬਾਅਦ ਦੇ ਨਾਟਕ

2000 ਤੋਂ ਬਾਅਦ ਦੇ ਨਾਟਕ 2003-ਸੜਕਨਾਮਾ ਬਲਦੇਵ ਸਿੰਘ ਕਹਿਣ ਨੂੰ ਤਾਂ ਵਿਸ਼ਵੀਕਰਨ ਸਮੁੱਚੇ ਸੰਸਾਰ ਨੂੰ ਗੱਲਬਾਤ ਦੀ ਇੱਕ ਇਕਾਈ ਮੰਨਕੇ ਏਕਤਾ ਦੇ ਸੂਤਰ ਵਿੱਚ ਪਰੋਂਦਾ ਹੋਇਆ ਸਮੁੱਚੇ ਵਿਸ਼ਵ ਦੇ ਭਲੇ ਲਈ ਕਾਰਜਸ਼ੀਲ ਹੈ। ਪਰ ਹਕੀਕਤ ਵਿੱਚ ਇਹ ‘ਵਿਸ਼ਵ ਸੁਧਾਰ ਸੰਗਠਨ` ਅਤੇ ਹੋਰ ਸੰਸਾਰ ਸਮਝੌਤਿਆਂ ਰਾਹੀਂ ਤੀਜ ...

ਉਤਰ ਸੁਤੰਤਰਤਾ ਕਾਲ ਦਾ ਰੰਗਮੰਚ

ਉਤਰ-ਸੁੁੁਤੰਤਰਤਾ ਕਾਲ਼ ਦਾ ਪੰਜਾਬੀ ਰੰਗਮੰਚ:ਪ੍ਰਗਤੀ ਤੇ ਪਛਾਣ ਦੇਸ਼ ਦੀ ਅਜ਼ਾਦੀ ਤੋ ਪਹਿਲੇ ਜਿਹੜੇ ਨਾਟਕਕਾਰ, ਮੰਚ ਨਿਰਦੇਸ਼ਕ, ਤੇ ਰੰਗਕਰਮੀ ਪੰਜਾਬੀ ਰੰਗਮੰਚ ਦੀ ਉਤਪਤੀ ਤੇ ਵਿਕਾਸ ਤੇ ਲਈ ਜਿੰਮੇਵਾਰ ਸਨ, ਤੇ ਉੱਤਰ ਸੁਤੰਤਰਤਾ ਕਾਲ ਵੀ ਆਪਣੇੇ ਯਤਨਾਂ ਵਿੱਚ ਲੱਗੇ ਰਹੇ,ਨੋਰਾ ਰਿਚਰਡਜ, ਜਿਸ ਦੀ ਪ੍ਰੇਰਣਾ ਨ ...

ਗੈਂਡੇ (ਨਾਟਕ)

ਗੈਂਡੇ 1959 ਵਿੱਚ ਨਾਟਕਕਾਰ ਯੂਜੀਨ ਆਇਨੈਸਕੋ ਦਾ ਲਿਖਿਆ ਇੱਕ ਨਾਟਕ ਹੈ। ਇਹ ਡਰਾਮਾ ਮਾਰਟਿਨ ਏਸਲਿਨ ਦੇ ਵੱਡੀ ਜੰਗ ਦੇ ਬਾਅਦ ਦੇ ਐਵਾਂ ਗਾਰਦ ਡਰਾਮੇ ਦੇ ਅਧਿਐਨ, ਅਬਸਰਡ ਦਾ ਥੀਏਟਰ ਵਿੱਚ ਸ਼ਾਮਿਲ ਸੀ, ਹਾਲਾਂਕਿ ਵਿਦਵਾਨਾਂ ਨੇ ਇਹ ਲੇਬਲ ਵੀ ਵਿਆਖਿਆਤਮਕ ਤੌਰ ਤੇ ਸੰਕੀਰਣ ਹੋਣ ਵਜੋਂ ਖਾਰਿਜ ਕਰ ਦਿੱਤਾ ਸੀ। ਤ ...

ਗੋਦੋ ਦੀ ਉਡੀਕ

ਗੋਦੋ ਦੀ ਉਡੀਕ, ਸੈਮੂਅਲ ਬੈਕਟ ਦੁਆਰਾ ਰਚਿਤ ਇੱਕ ਅਬਸਰਡ ਡਰਾਮਾ ਹੈ, ਜਿਸ ਵਿੱਚ ਦੋ ਮੁੱਖ ਪਾਤਰ ਵਲਾਦੀਮੀਰ ਅਤੇ ਐਸਟਰਾਗਨ, ਇੱਕ ਹੋਰ ਕਾਲਪਨਿਕ ਪਾਤਰ ਗੋਦੋ ਦੇ ਆਉਣ ਦੀ ਅੰਤਹੀਨ ਅਤੇ ਨਿਸਫਲ ਉਡੀਕ ਕਰਦੇ ਹਨ। ਗੋਦੋ ਦੀ ਗੈਰਹਾਜ਼ਰੀ ਅਤੇ ਹੋਰ ਪਹਿਲੂਆਂ ਦੇ ਅਧਾਰ ਤੇ ਇਸ ਡਰਾਮੇ ਦੀਆਂ ਪ੍ਰੀਮੀਅਰ ਤੋਂ ਲੈਕੇ ਹ ...

ਘੁੱਗੀ

ਘੁੱਗੀ ਇੱਕ ਪਾਕਿਸਤਾਨੀ ਡਰਾਮਾ ਹੈ। ਇਹ ਅੰਮ੍ਰਿਤਾ ਪ੍ਰੀਤਮ ਦੇ ਨਾਵਲ ਅਤੇ ਉਸ ਉੱਪਰ ਬਣੀ ਫਿਲਮ ਪਿੰਜਰ ਤੋਂ ਪ੍ਰਭਾਵਿਤ ਹੈ। ਕਹਾਣੀ ਵਿੱਚ ਬਹੁਤੇ ਬਦਲਾਅ ਨਹੀਂ ਹਨ ਅਤੇ ਡਰਾਮੇ ਦਾ ਮੰਤਵ ਵੰਡ ਦੀਆਂ ਕੌੜੀਆਂ ਯਾਦਾਂ ਨੂੰ ਬਿਆਨਣਾ ਹੈ। ਇਸਦੇ ਨਿਰਦੇਸ਼ਕ ਇਕਬਾਲ ਹੁਸੈਹਨ ਅਤੇ ਇਸਨੂੰ ਆਮਨਾ ਮੁਫਤੀ ਨੇ ਲਿਖਿਆ ਹੈ ...

ਨਾਟਕ

ਨਾਟਕ ਸਾਹਿਤ ਦਾ ਇੱਕ ਰੂਪ ਹੈ ਜਿਸ ਨੂੰ ਮੰਚ ਉੱਤੇ ਲਿਖੀ ਸਕ੍ਰਿਪਟ ਤੋਂ ਚੇਤੇ ਕੀਤੇ ਪਾਤਰਾਂ ਦੇ ਵਾਰਤਾਲਾਪ ਰਾਹੀਂ ਅਭਿਨੈ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਨਾਟਕ ਲਿਖਣ ਵਾਲੇ ਨੂੰ ਨਾਟਕਕਾਰ ਕਿਹਾ ਜਾਂਦਾ ਹੈ। "ਨਾਟਕ" ਤੋਂ ਭਾਵ ਲਿਖਤੀ ਰੂਪ ਵੀ ਹੋ ਸਕਦਾ ਹੈ ਅਤੇ ਉਸ ਦੀ ਮੰਚ ਤੇ ਪੇਸ਼ਕਾਰੀ ਵੀ। ਨਾਟਕ: ...

ਪਿਗਮੇਲੀਅਨ (ਨਾਟਕ)

ਪਿਗਮੇਲੀਅਨ ਜਾਰਜ ਬਰਨਾਰਡ ਸ਼ਾ ਦਾ 1912 ਵਿੱਚ ਲਿਖਿਆ ਨਾਟਕ ਹੈ। ਇਸ ਦਾ ਨਾਮ ਇੱਕ ਗ੍ਰੀਕ ਮਿਥਹਾਸਕ ਪਾਤਰ ਤੇ ਰੱਖਿਆ ਗਿਆ ਹੈ। ਇਸ ਨਾਟਕ ਦਾ ਅਧਾਰ ਇੱਕ ਯੂਨਾਨੀ ਮਿੱਥ ਹੈ, ਜਿਸ ਅਨੁਸਾਰ ਪਿਗਮੇਲੀਅਨ ਨਾਂ ਦਾ ਇੱਕ ਬੁੱਤ ਘਾੜਾ ਜੋ ਨਾਰੀ ਨੂੰ ਨਫ਼ਰਤ ਕਰਦਾ ਹੈ। ਇੱਕ ਸਮੇਂ ਉਹ ਇੱਕ ਇਸਤਰੀ ਦਾ ਬੁੱਤ ਬਣਾਉਂਦਾ ...

ਪ੍ਰੇਤ (ਨਾਟਕ)

ਪ੍ਰੇਤ ਨਾਰਵੇ ਦੇ ਨਾਟਕਕਾਰ ਹੈਨਰਿਕ ਇਬਸਨ ਦਾ ਨਾਟਕ ਹੈ। ਇਹ 1881 ਵਿੱਚ ਲਿਖਿਆ ਅਤੇ 1882 ਵਿੱਚ ਪਹਿਲੀ ਵਾਰ ਇਹਦਾ ਮੰਚਨ ਹੋਇਆ ਸੀ। ਇਬਸਨ ਦੇ ਹੋਰ ਮਸ਼ਹੂਰ ਨਾਟਕਾਂ ਵਾਂਗ, ਪ੍ਰੇਤ 19ਵੀਂ-ਸਦੀ ਦੀ ਨੈਤਿਕਤਾ ਉੱਤੇ ਤਿੱਖੀਆਂ ਟਿੱਪਣੀਆਂ ਨਾਲ ਭਰਪੂਰ ਸੀ। ਇਹ ਨਾਟਕ ਮੂਲ ਤੌਰ ਤੇ ਡੈਨਿਸ਼ ਵਿੱਚ ਲਿਖਿਆ ਗਿਆ ਸ ...

ਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖ

ਨਾਟਕ ਇੱਕ ਮੰਚਨ ਕਲਾ ਹੈ ਜਿਸ ਦਾ ਜਨਮ ਆਪਣੇ ਮਨੋਭਾਵਾਂ ਅਤੇ ਵਿਚਾਰਾਂ ਨੂੰ ਸਵਾਂਗ ਰਾਹੀਂ ਕਹਾਣੀ ਸੁਣਾਉਣ ਦੀ ਪ੍ਰਵਿਰਤੀ ਵਿਚੋਂ ਹੋਇਆ। ਇਸ ਦਾ ਸਿੱਧਾ ਜਿਹਾ ਅਰਥ ਇਹ ਬਣਦਾ ਹੈ ਕਿ ਨਾਟਕ ਦੇ ਨਾਲ ਹੀ ਰੰਗਮੰਚ ਪੈਦਾ ਹੋਇਆ। ਸਗੋਂ ਉਲਟੇ ਰੂਪ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਮਨੁੱਖ ਦੇ ਸੁਆਂਗ ਅਧਾਰਿਤ ਰ ...

ਬਲੱਡ ਵੈੱਡਿੰਗ

ਬਲੱਡ ਵੈਡਿੰਗ ਸਪੇਨੀ ਨਾਟਕਕਾਰ ਫੇਦੇਰੀਕੋ ਗਾਰਸੀਆ ਲੋਰਕਾ ਦਾ 1932 ਵਿੱਚ ਲਿਖਿਆ ਦੁਖਾਂਤ ਨਾਟਕ ਹੈ। ਇਹ 1933 ਵਿੱਚ ਮੈਡਰਿਡ ਵਿੱਚ ਅਤੇ ਉਸੇ ਸਾਲ ਬਾਅਦ ਵਿੱਚ ਬੁਏਨੇਸ ਏਅਰਸ ਵਿੱਚ ਖੇਡਿਆ ਗਿਆ ਸੀ। ਟਿੱਪਣੀਕਾਰ ਅਕਸਰ ਇਸਨੂੰ ਹੁਕਮੀ ਦੀ ਹਵੇਲੀ ਅਤੇ ਯੇਰਮਾ ਨਾਲ ਜੋੜ ਕੇ ਇੱਕ "ਪੇਂਡੂ ਤਿੱਕੜੀ" ਵਜੋਂ ਵਾਚਦ ...

ਸਈਉ ਨੀ ਮੈਂ ਅੰਤ-ਹੀਣ ਤਰਕਾਲਾਂ

ਸਈਓਂ ਨੀਂ ਮੈਂ, ਅੰਤ-ਹੀਣ ਤਰਕਾਲਾਂ ਸਪੇਨੀ ਨਾਟਕਕਾਰ ਫੇਦੇਰੀਕੋ ਗਾਰਸੀਆ ਲੋਰਕਾ ਦਾ ਲਿਖਿਆ ਨਾਟਕ ਹੈ। ਪੰਜਾਬੀ ਅਨੁਵਾਦ ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨੇ ਕੀਤਾ ਹੈ। ਇਹ 1934 ਵਿੱਚ ਲਿਖਿਆ ਗਿਆ ਅਤੇ ਉਸੇ ਸਾਲ ਪਹਿਲੀ ਵਾਰ ਖੇਡਿਆ ਗਿਆ ਸੀ। ਲੋਰਕਾ ਨੇ ਇਸ ਨਾਟਕ ਨੂੰ "ਇੱਕ ਟ੍ਰੈਜਿਕ ਪੋਇਮ" ਕਿਹ ...

ਸੇਂਟ ਜੌਨ (ਨਾਟਕ)

ਸੇਂਟ ਜੌਨ ਜਾਰਜ ਬਰਨਾਰਡ ਸ਼ਾ ਦਾ, ਜੌਨ ਆਫ਼ ਆਰਕ ਦੇ ਮੁਕੱਦਮੇ ਤੇ ਅਧਾਰਿਤ ਇੱਕ ਨਾਟਕ ਹੈ। ਇਹ ਉਦੋਂ ਪ੍ਰਕਾਸ਼ਿਤ ਹੋਇਆ ਜਦੋਂ ਅਜੇ ਰੋਮਨ ਕੈਥੋਲਿਕ ਚਰਚ ਦੁਆਰਾ ਜੌਨ ਆਫ਼ ਆਰਕ ਦੀ ਕੈਨਨਾਈਜ਼ਸ਼ਨ ਨੂੰ ਬਹੁਤਾ ਸਮਾਂ ਨਹੀਂ ਸੀ ਹੋਇਆ। ਡਰਾਮੇ ਦਾ ਅਧਾਰ ਮੁਕੱਦਮੇ ਨਾਲ ਜੁੜੇ ਲਿਖਤੀ ਰਿਕਾਰਡਾਂ ਤੋਂ ਪਤਾ ਲੱਗਦੇ ...

1947 ਤੋਂ ਪਹਿਲਾਂ ਦੇ ਪੰਜਾਬੀ ਨਾਵਲ

ਸੁੰਦਰੀ ਪੰਜਾਬੀ ਭਾਸ਼ਾ ਦਾ ਮੌਲਿਕ ਨਾਵਲ ਹੈ। ਇਸ ਨਾਵਲ ਜੋ ਕਿ ਭਾਈ ਵੀਰ ਸਿੰਘ ਦਾ ਲਿਖਿਆ ਹੈ, ਵਿੱਚ ਉਨ੍ਹਾਂ ਨੇ ਸੁੰਦਰੀ ਨੂੰ ਇੱਕ ਆਦਰਸ਼ਕ ਸਿੱਖ ਔਰਤ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਜੋ ਮੁਗਲਾਂ ਦੇ ਕਬਜੇ ਵਿੱਚ ਰਹਿਣ ਦੇ ਬਾਵਜੂਦ ਵੀ ਆਪਣਾ ਸਿਦਕ ਨਹੀਂ ਹਾਰਦੀ। ਉਨ੍ਹਾਂ ਨੇ ਸੁੰਦਰੀ ਦੀ ਬੇਬਸੀ ਦੇ ਨਾਲ ...

ਘਾਟੀ ਪੁਤਲੀਗਰਾਂ ਦੀ

ਘਾਟੀ ਪੁਤਲੀਗਰਾਂ ਦੀ ਨਾਵਲ ਲੋਕਗੀਤ ਪ੍ਰਕਾਸ਼ਨ ਦੁਆਰਾ 2002 ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਇਹਨਾਂ ਸਾਮਰਾਜੀ ਸ਼ਕਤੀਆਂ ਨੇ ਆਪਣੇ ਹਿੱਤਾਂ ਦੀ ਪੂਰਤੀ ਲਈ ਗਿਆਨ-ਵਿਗਿਆਨ ਦੇ ਸਮੂਹ ਅਨੁਸ਼ਾਸਨਾਂ ਉੱਤੇ ਆਪਣੀ ਪਕੜ ਮਜ਼ਬੂਤ ਕੀਤੀ ਹੋਈ ਹੈ। ਨਾਵਲਕਾਰ ਨੇ ਅਮਰੀਕਾ ਵਰਗੇ ਸਾਮਰਾਜੀ ਮੁਲਕਾਂ ਦੇ ਸੱਭਿਆਚਾਰ ਦੇ ਅੰਦਰ ...

ਦ ਡਾਰਕ ਰੂਮ

ਦ ਡਾਰਕ ਰੂਮ ਆਰ ਕੇ ਨਰਾਇਣ ਦਾ ਰਚਿਆ ਨਾਵਲ ਹੈ। ਸਾਹਿਤ ਦਾ ਇਹ ਕੰਮ ਪਹਿਲੀ ਵਾਰ ਮੈਕਮਿਲਨ ਅਤੇ ਕੋ., ਲੰਡਨ ਦੁਆਰਾ 1938 ਵਿੱਚ ਗ੍ਰੇਟ ਬ੍ਰਿਟੇਨ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਪਹਿਲਾ ਭਾਰਤੀ ਸੰਸਕਰਣ 1956 ਵਿੱਚ ਆਇਆ ਸੀ।

ਦ ਲਾਇਟਨਿੰਗ ਥੀਫ਼

ਦ ਲਾਇਟਨਿੰਗ ਥੀਫ 2005 ਦਾ ਇੱਕ ਯੂਨਾਨੀ ਮਿਥਿਹਾਸ ਉੱਤੇ ਆਧਾਰਿਤ ਫੰਤਾਸੀ ਰੋਮਾਂਚਕ ਨਾਵਲ ਹੈ, ਜਿਸਨੂੰ ਅਮਰੀਕੀ ਲੇਖਕ ਰਿਕ ਰਿਓਰਡਨ ਨੇ ਲਿਖਿਆ ਹੈ। ਇਹ ਪਰਸੀ ਜੈਕਸਨ ਐਂਡ ਦ ਓਲੰਪਿਅਨਜ ਲੜੀ ਦੀ ਪਹਿਲੀ ਕਿਤਾਬ ਹੈ ਜੋ ਨਵੇਂ ਯੁੱਗ ਦੇ ਬਾਰਾਂ ਸਾਲ ਦੀ ਉਮਰ ਦੇ ਪਰਸੀ ਜੈਕਸਨ ਦੀ ਕਹਾਣੀ ਦੱਸਦੀ ਹੈ ਜਦੋਂ ਉਸਨੂ ...

ਦਾ ਵਿੰਚੀ ਕੋਡ

ਦਾ ਵਿੰਚੀ ਕੋਡ ਡਾਨ ਬਰਾਊਨ ਦਾ 2003 ਵਿੱਚ ਪ੍ਰਕਾਸ਼ਤ ਹੋਇਆ ਜਾਸੂਸੀ ਨਾਵਲ ਹੈ। ਇਸ ਸਿਲਸਿਲਾ ਦਾ ਪਹਿਲਾ ਨਾਵਲ ਏਂਜਲਜ਼ ਐਂਡ ਡੈਮਨਜ਼ ਲਿਖ ਚੁਕੇ ਹਨ, ਅਤੇ ਇਸ ਨਾਵਲ ਦੇ ਬਾਅਦ ਇਸ ਲੜੀ ਵਿੱਚ ਉਹਨਾਂ ਦੇ ਦੋ ਹੋਰ ਨਾਵਲ ਦ ਲੋਸਟ ਸਿੰਬਲ ਅਤੇ ਇਨਫ਼ਰਨੋ ਵੀ ਆ ਚੁੱਕੇ ਹਨ। ਇਸ ਸੀਰੀਜ਼ ਦੇ ਇਲਾਵਾ ਉਹਨਾਂ ਦੇ ਦੋ ...

ਨਾਵਲ

ਨਾਵਲ ਸਾਹਿਤ ਦਾ ਇੱਕ ਰੂਪ ਹੈ। ਇਹ ਕਾਲਪਨਿਕ ਪਾਤਰਾਂ ਅਤੇ ਆਮ ਤੌਰ ਤੇ ਇੱਕ ਤਰਤੀਬ ਵਿੱਚ ਘਟਨਾਵਾਂ ਦਾ ਵਰਣਨ ਕਰਦਾ ਇੱਕ ਲੰਬੀ ਗਦ-ਵਾਰਤਾ ਹੁੰਦਾ ਹੈ। ਇਸ ਗਲਪੀ ਵਿਧਾ ਦੀਆਂ ਇਤਿਹਾਸਕ ਜੜਾਂ ਪੁਰਾਤਨਤਾ ਅਤੇ ਮਧਕਾਲੀ ਤੇ ਆਰੰਭਿਕ ਆਧੁਨਿਕ ਕਾਲ ਦੇ ਰੋਮਾਂਸ ਦੇ ਖੇਤਰਾਂ ਵਿੱਚ ਅਤੇ ਨੋਵਲਾ ਦੀ ਪਰੰਪਰਾ ਵਿੱਚ ਹਨ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →