ⓘ ਪਰਮਿੰਦਰ ਗਿੱਲ

ਵੇਖ ਬਰਾਤਾਂ ਚੱਲੀਆਂ

ਵੇਖ ਬਰਾਤਾਂ ਚੱਲੀਆਂ ਇੱਕ ਆਗਾਮੀ ਭਾਰਤੀ ਪੰਜਾਬੀ ਭਾਸ਼ਾ ਫ਼ਿਲਮ ਜਿਸ ਨੂੰ ਨਰੇਸ਼ ਕਠੂਰੀਆ ਨੇ ਲਿਖਿਆ ਹੈ ਅਤੇ ਕਿਸੀਤੀਜ ਚੌਧਰੀ ਨੇ ਇਸਦਾ ਨਿਰਦੇਸ਼ਨ ਕੀਤਾ ਹੈ। ਇਸ ਫ਼ਿਲਮ ਦੇ ਮੁੱਖ ਕਿਰਦਾਰ ਬੀਨੂੰ ਢਿੱਲੋਂ, ਕਵਿਤਾ ਕੌਸ਼ਿਕ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਹਨ। ਇਹ ਫ਼ਿਲਮ 28 ਜੁਲਾਈ 2017 ਨੂੰ ਪ੍ਰਦਰਸ਼ਿਤ ਹੋਣ ਜਾ ਰਹੀ ਹੈ।

ਨਿੱਕਾ ਜ਼ੈਲਦਾਰ 3

ਨਿੱਕਾ ਜ਼ੈਲਦਾਰ 3 ਇੱਕ ਆਗਾਮੀ 2019 ਪੰਜਾਬੀ ਫ਼ਿਲਮ ਹੈ ਜੋ ਸਿਮਰਜੀਤ ਸਿੰਘ ਦੁਆਰਾ ਨਿਰਦੇਸ਼ਤ ਹੈ, ਅਤੇ ਜਗਦੀਪ ਸਿੱਧੂ ਦੁਆਰਾ ਲਿਖੀ ਗਈ ਹੈ। ਇਸ ਵਿੱਚ ਮੁੱਖ ਕਿਰਦਾਰ ਵਜੋਂ ਐਮੀ ਵਿਰਕ, ਵਮਿਕਾ ਗੱਬੀ ਹੈ। ਇਸਨੂੰ ਪੂਰੇ ਵਿਸ਼ਵ ਵਿੱਚ 20 ਸਿਤੰਬਰ, 2019 ਨੂੰ ਰਿਲੀਜ਼ ਕਰਨ ਦਾ ਪ੍ਰੋਗਰਾਮ ਹੈ। ਇਹ ਕਾਮੇਡੀ, ਰੋਮਾਂਟਿਕ, ਡਰਾਮਾ ਫ਼ਿਲਮ ਹੈ। ਇਹ 2016 ਦੀ ਫ਼ਿਲਮ ਨਿੱਕਾ ਜ਼ੈਲਦਾਰ ਦਾ ਸੀਕਵਲ ਹੈ।

ਅੰਗਰੇਜ

ਅੰਗਰੇਜ ਇੱਕ ਪੰਜਾਬੀ ਫਿਲਮ ਹੈ ਜੋ ਸਿਮਰਜੀਤ ਸਿੰਘ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ। ਇਸ ਫਿਲਮ ਵਿੱਚ ਅਮਰਿੰਦਰ ਗਿੱਲ, ਐਮੀ ਵਿਰਕ, ਬਿਨੁ ਢਿੱਲੋਂ, ਅਦਿੱਤੀ ਸ਼ਰਮਾ, ਸਰਗੁਣ ਮਹਿਤਾ ਅਤੇ ਸਰਦਾਰ ਸੋਹੀ ਵਰਗੇ ਅਦਾਕਾਰਾਂ ਨੇ ਭੂਮਿਕਾ ਅਦਾ ਕੀਤੀ ਹੈ। ਇਸ ਫਿਲਮ ਦੀ ਪਟਕਥਾ ਅੰਬਰਦੀਪ ਸਿੰਘ ਦੁਆਰਾ ਲਿਖੀ ਗਈ ਹੈ। ਇਹ 1940ਵਿਆਂ ਦੇ ਪੇਂਡੂ ਪੰਜਾਬ ਦੀ ਪੇਸ਼ਕਾਰੀ ਕਰਦੀ ਹੈ ਜੋ ਇੱਕ ਪਰਿਵਾਰਕ ਫਿਲਮ ਹੈ। ਫਿਲਮ ਦੇ ਸਾਰੇ ਅਦਾਕਾਰਾਂ ਨੇ 1945 ਦੇ ਸਮੇਂ ਦੇ ਠੇਠ ਪਾਤਰਾਂ ਵਰਗਾ ਕਿਰਦਾਰ ਨਿਭਾਇਆ ਹੈ। ਅੰਗਰੇਜ ਦੀ ਕਹਾਣੀ ਅੰਬਰਦੀਪ ਸਿੰਘ ਦੁਆਰਾ ਲਿਖੀ ਗਈ ਹੈ ਜਿਸਨੇ ਹਮੇਸ਼ਾ ਤੋਂ ਹੀ ਪੰਜਾਬ ਦੇ ਸਭਿਚਾਰ ਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਫਿਲਮ ਦੀ ਸ਼ੂਟਿੰਗ ਰਾਜਸਥਾਨ ਅਤੇ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ 40 ਦਿਨਾਂ ਵਿੱਚ ਹੋਈ ਸੀ ਜਿਸ ਵਿੱਚ ਨਵਨੀਤ ...

ਸੂਬੇਦਾਰ

ਸੂਬੇਦਾਰ ਭਾਰਤੀ ਫੌਜ, ਪਾਕ ਫ਼ੌਜ ਅਤੇ ਨੇਪਾਲੀ ਫੌਜ ਦਾ ਇੱਕ ਇਤਿਹਾਸਕ ਅਹੁਦਾ/ਰੈਂਕ ਹੈ। ਇਹ ਅਹੁਦਾ ਬ੍ਰਿਟਿਸ਼ ਕਮਿਸ਼ਨਡ ਅਫ਼ਸਰਾਂ ਤੋਂ ਥੱਲੇ ਅਤੇ ਗੈਰ ਸਰਕਾਰੀ ਨੌਕਰਸ਼ਾਹਾਂ ਤੋਂ ਉੱਪਰ ਹੈ। ਸੂਬੇਦਾਰ ਰੈਂਕ ਇੱਕ ਬ੍ਰਿਟਿਸ਼ ਕਪਤਾਨ ਦੇ ਬਰਾਬਰ ਹੈ। ਨੇਪਾਲੀ ਫੌਜ ਵਿੱਚ ਸੂਬੇਦਾਰ ਨੂੰ ਵਰੰਟ ਅਫਸਰ ਵੀ ਕਿਹਾ ਜਾਂਦਾ ਹੈ। ਸੂਬੇਦਾਰ ਜੋਗਿੰਦਰ ਸਿੰਘ ਇੱਕ 2018 ਦੀ ਭਾਰਤੀ ਪੰਜਾਬੀ ਭਾਸ਼ਾ ਦੀ ਜੀਵਨੀ ਸੰਬੰਧੀ ਫਿਲਮ ਹੈ ਜੋ ਜੋਗਿੰਦਰ ਸਿੰਘ ਦੇ ਜੀਵਨ ਤੇ ਅਧਾਰਤ ਹੈ, ਜਿਹੜਾ 1962 ਦੇ ਚੀਨ-ਭਾਰਤੀ ਯੁੱਧ ਵਿੱਚ ਮਾਰੇ ਗਏ ਅਤੇ ਬਾਅਦ ਵਿੱਚ ਪਰਮ ਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ। ਇਹ ਸਾਗਾ ਮਿਊਜ਼ਿਕ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ 6 ਅਪ੍ਰੈਲ 2018 । ਇਹ ਫਿਲਮ ਉੱਚ ਬਜਟ ਵਾਲੀ ਫਿਲਮ ਬਣਨ ਜਾ ਰਹੀ ਹੈ ਕਿਉਂਕਿ ਸੰਵਾਦ ਅਤੇ ਚਿੱਤਰਣ 1962 ਦੇ ਯੁੱ ...

ਸਿਮੀ ਚਾਹਲ

ਸਿਮੀ ਚਾਹਲ ਦਾ ਜਨਮ ਦਾ ਨਾਮ ਸਿਮਰਪ੍ਰੀਤ ਕੌਰ ਚਾਹਲ ਹੈ। ਚਾਹਲ ਅੰਬਾਲਾ ਦੀ ਰਹਿਣ ਵਾਲੀ ਹੈ ਅਤੇ ਪੇਸ਼ੇ ਤੋਂ ਭਾਰਤੀ ਫ਼ਿਲਮ ਅਦਾਕਾਰਾ ਹੈ ਜੋ ਮੁੱਖ ਤੌਰ ਤੇ ਪੰਜਾਬੀ ਫਿਲਮਾਂ ਵਿੱਚ ਕੰਮ ਕਰਦੀ ਹੈ।

                                     

ⓘ ਪਰਮਿੰਦਰ ਗਿੱਲ

ਪਰਮਿੰਦਰ ਗਿੱਲ ਹਿੰਦੀ ਅਤੇ ਪੰਜਾਬੀ ਫ਼ਿਲਮ, ਟੀ.ਵੀ., ਥੀਏਟਰ, ਗਿੱਧਾ ਅਤੇ ਪੰਜਾਬੀ ਲੋਕ-ਨਾਚ ਦੀ ਕੁਸ਼ਲ ਅਭਿਨੇਤਰੀ ਹੈ। ਪਰਮਿੰਦਰ ਗਿੱਲ ਦਾ ਜਨਮ ਲੁਧਿਆਣਾ ਜ਼ਿਲ੍ਹਾ ਦੇ ਰਾਏਕੋਟ ਵਿਖੇ ਇੱਕ ਸਿੱਖ ਪਰਿਵਾਰ ਵਿੱਚ 16 ਸਤੰਬਰ 1970 ਨੂੰ ਰਣਜੀਤ ਸਿੰਘ ਮੀਨ ਅਤੇ ਕ੍ਰਿਸ਼ਨ ਕੌਰ ਦੇ ਘਰ ਜਨਮ ਹੋਇਆ। ਪਰਮਿੰਦਰ ਗਿੱਲ ਨੇ ਐਸ.ਜੀ.ਜੀ.ਜੀ.ਕਾਲਜ ਰਾਏਕੋਟ ਤੋਂ ਸਿੱਖਿਆ ਹਾਸਲ ਕੀਤੀ। 22 ਸਾਲ ਦੀ ਉਮਰ ਵਿੱਚ ਪਰਮਿੰਦਰ ਗਿੱਲ ਦਾ ਵਿਆਹ ਬਰਨਾਲਾ ਵਿਖੇ ਸੁਖਜਿੰਦਰ ਸਿੰਘ ਨਾਲ ਹੋਇਆ ਅਤੇ ਉਹਨਾਂ ਦੀਆਂ ਦੋ ਲੜਕੀਆਂ ਅਤੇ ਇੱਕ ਬੇਟਾ ਹੈ। ਪਰਮਿੰਦਰ ਨੇ 15 ਸਾਲ ਦੀ ਉਮਰ ਵਿੱਚ ਕਲਾਕਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਪਰਮਿੰਦਰ ਗਿੱਲ ਨੇ ਮੁੱਖ ਤੌਰ ਤੇ ਪੰਜਾਬੀ ਫ਼ਿਲਮਾਂ ਅਤੇ ਨਾਟਕਾਂ ਵਿੱਚ ਬਹੁਪੱਖੀ ਭੂਮਿਕਾ ਨਿਭਾਈ ਹੈ। ਉਹਨਾ ਕੁਝ ਹਿੰਦੀ ਫ਼ਿਲਮਾਂ ਵਿੱਚ ਵੀ ਕਲਾਕਾਰ ਵਜੋਂ ਕੰਮ ਕੀਤਾ। ਫ਼ਿਲਮਾਂ ਅਤੇ ਟੀ.ਵੀ. ਸੀਰੀਜ਼ ਵਿੱਚ ਤੋਂ ਇਲਾਵਾ ਪਰਮਿੰਦਰ ਨੇ 100+ ਨਾਟਕ, ਟੈਲੀਫਿਲਮਜ਼ ਅਤੇ ਛੋਟੀਆਂ ਫ਼ਿਲਮਾਂ ਵਿੱਚ ਵੀ ਕਲਾਕਾਰ ਵਜੋਂ ਕੰਮ ਕੀਤਾ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →