ⓘ ਸ਼ਿਗਮੋ

                                     

ⓘ ਸ਼ਿਗਮੋ

ਸ਼ਿਗਮੋ ਜਾਂ ਸ਼ਿਸ਼ਿਰੋਤਸਵਾ ਭਾਰਤੀ ਰਾਜ ਗੋਆ ਵਿਚ ਮਨਾਇਆ ਜਾਣ ਵਾਲਾ ਬਸੰਤ ਦਾ ਤਿਉਹਾਰ ਹੈ, ਜਿੱਥੇ ਇਹ ਹਿੰਦੂ ਭਾਈਚਾਰੇ ਦੇ ਮੁੱਖ ਤਿਉਹਾਰਾਂ ਵਿਚੋਂ ਇੱਕ ਹੈ। ਇਹ ਕੋਂਕਣੀ ਪ੍ਰਵਾਸ ਦੁਆਰਾ ਵੀ ਮਨਾਇਆ ਜਾਂਦਾ ਹੈ ਅਤੇ ਹੋਲੀ ਦਾ ਭਾਰਤੀ ਤਿਉਹਾਰ ਇਸੇ ਦਾ ਹੀ ਹਿੱਸਾ ਹੈ।

                                     

1. ਹੁਣ ਸ਼ਿਗਮੋ

ਹਾਲ ਹੀ ਦੇ ਸਾਲਾਂ ਵਿਚ ਰਾਜ ਸਰਕਾਰ ਨੇ ਰਵਾਇਤੀ ਲੋਕ-ਸਟ੍ਰੀਟ ਡਾਂਸਰਾਂ ਅਤੇ ਸਰਵ ਵਿਆਪਕ ਤੌਰ ਤੇ ਬਣੇ ਪੱਧਰਾਂ ਨੂੰ ਸ਼ਾਮਿਲ ਕਰਦੇ ਹੋਏ ਜਨਤਕ ਸ਼ਿਗਮੋ ਪਰੇਡਾਂ ਦਾ ਸਮਰਥਨ ਕੀਤਾ ਹੈ ਜੋ ਖੇਤਰੀ ਮਿਥਿਹਾਸਕ ਅਤੇ ਧਾਰਮਿਕ ਦ੍ਰਿਸ਼ਾਂ ਨੂੰ ਦਰਸਾਉਂਦੀਆਂ ਹਨ। ਇਸ ਦੌਰਾਨ ਸ਼ਿਗਮੋ ਤਿਉਹਾਰ ਵੀ ਗੋਆ ਦੇ ਵੱਖ-ਵੱਖ ਦਿਹਾਤੀ ਹਿੱਸਿਆਂ ਵਿੱਚ ਜਾਰੀ ਰਹੇ ਜੋ ਇੱਕ ਪੰਦਰਵਾੜੇ ਤੋਂ ਵੱਧ ਸਮੇਂ ਤੱਕ ਵੱਖ ਵੱਖ ਖੇਤਰਾਂ ਵਿੱਚ ਮਨਾਉਣ ਲਈ ਵੱਖ ਵੱਖ ਦਿਨ ਰੱਖੇ ਗਏ ਹਨ। ਇਹ ਤਿਉਹਾਹਰ ਸਾਲ ਮਾਰਚ ਦੇ ਆਸ ਪਾਸ ਮਨਾਇਆ ਜਾਂਦਾ ਹੈ। ਇਹ ਹਿੰਦੂ ਚੰਦਰ ਕੈਲੰਡਰ ਨਾਲ ਜੁੜਿਆ ਹੋਇਆ ਹੈ। ਇਸ ਲਈ ਗ੍ਰੈਗੋਰੀਅਨ ਕੈਲੰਡਰ ਦੇ ਅਨੁਸਾਰ ਇਸ ਦੀ ਤਾਰੀਖ ਵੱਖ-ਵੱਖ ਹੁੰਦੀ ਹੈ।

                                     

2. ਫ਼ਰਕ

ਸ਼ਿਗਮੋ ਤਿਉਹਾਰ ਦੇ ਦੋ ਰੂਪ ਹਨ: ਧਾਕਟੋ ਸ਼ਿਗਮੋ "ਛੋਟਾ ਸ਼ਿਗਮੋ ਅਤੇ ਵਦਲੋ ਸ਼ਿਗਮੋ "ਵੱਡਾ ਸ਼ਿਗਮੋ" ਆਦਿ। ਧਾਕਟੋ ਸ਼ਿਗਮੋ ਆਮ ਤੌਰ ਤੇ ਕਿਸਾਨਾਂ, ਮਜ਼ਦੂਰ ਜਮਾਤ ਅਤੇ ਪੇਂਡੂ ਆਬਾਦੀ ਦੁਆਰਾ ਮਨਾਇਆ ਜਾਂਦਾ ਹੈ, ਜਦੋਂ ਕਿ ਵਦਲੋ ਸ਼ਿਗਮੋ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ।

                                     

3. ਸਮਾਂ

ਧਾਕਟੋ ਸ਼ਿਗਮੋ ਭਾਰਤੀ ਚੰਦਰਮਾ ਦੇ ਫਲਗੁਣਾ ਮਹੀਨੇ ਦੇ ਪੂਰਨਮਾਸ਼ੀ ਵਾਲੇ ਦਿਨ ਤੋਂ ਕੁਝ ਪੰਜ ਦਿਨ ਪਹਿਲਾਂ ਸ਼ੁਰੂ ਹੁੰਦਾ ਹੈ ਅਤੇ ਪੂਰੇ ਚੰਦਰਮਾ ਵਾਲੇ ਦਿਨ ਗੋਆ ਦੇ ਪੁਰਾਣੇ ਜਿੱਤੇ ਖੇਤਰਾਂ ਉਹ ਖੇਤਰ ਜੋ ਪੁਰਤਗਾਲੀ ਬਸਤੀਵਾਦੀ ਰਾਜ ਦੇ ਅੰਦਰ ਲੰਬੇ ਅਰਸੇ ਲਈ ਚਲਦਾ ਸੀ ਤੇ ਸਮਾਪਤ ਹੁੰਦਾ ਹੈ।

                                     

4. ਸ਼ਬਦਾਵਲੀ

ਨਮਨ ਤਿਉਹਾਰ ਦੌਰਾਨ ਗਾਏ ਜਾਂਦੇ ਗਾਣੇ ਹੁੰਦੇ ਹਨ, ਜਦੋਂ ਪਿੰਡ ਦੇ ਲੋਕ ਕਿਸੇ ਨਿਰਧਾਰਤ ਜਗ੍ਹਾ ਤੇ ਇਕੱਠੇ ਹੁੰਦੇ ਹਨ। ਜੋਤ ਇਕ ਹੋਰ ਕਿਸਮ ਦਾ ਗਾਣਾ ਹੈ। ਨਾਚਾਂ ਵਿੱਚ ਤਲਗਦੀ, ਹੈਨਪੇਟ, ਲੈਂਪ ਡਾਂਸ ਅਤੇ ਗੋਪਾ ਸ਼ਾਮਿਲ ਹਨ। ਢੋਲ ਅਤੇ ਤਾਸੋ ਡ੍ਰਮ ਹਨ, ਜਿਸ ਨਾਲ ਲੋਕ ਘਰ-ਘਰ ਲੈ ਕੇ ਜਾਂਦੇ ਹਨ ਅਤੇ ਉਸਦੀ ਆਵਾਜ਼ ਤੇ ਨੱਚਦੇ ਹਨ। ਕਲਾਕਾਰ ਪੈਸੇ ਲੈ ਕੇ ਇੱਕ ਪਲੇਟ ਵਿੱਚ ਰੱਖਦੇ ਹਨ, ਜਿਸ ਦੇ ਬਦਲੇ ਚ ਉਹ ਤਾਲੀ ਨਾਮ ਦਾ ਇੱਕ ਗਾਣਾ ਗਾਉਂਦੇ ਹਨ ਅਤੇ ਦਾਨੀ ਨੂੰ ਦੁਆਵਾਂ ਦਿੰਦੇ ਹਨ। ਤਿਉਹਾਰ ਦੇ ਆਖ਼ਰੀ ਦਿਨ ਇਹ ਮੰਨਿਆ ਜਾਂਦਾ ਹੈ ਕਿ ਗੇਡੇ ਪੈਡਪ ਵਜੋਂ ਜਾਣੀ ਜਾਂਦੀ ਇਕ ਆਤਮਾ ਨ੍ਰਿਤਕਾਂ ਵਿਚ ਸ਼ਾਮਿਲ ਹੁੰਦੀ ਹੈ।

                                     

5. ਲੋਕ ਗੀਤ ਅਤੇ ਨਾਚ, ਮੰਦਰ ਤਿਉਹਾਰ

ਧਾਕਟੋ ਸ਼ਿਗਮੋ ਮੁੱਖ ਤੌਰ ਤੇ ਲੋਕ ਗੀਤਾਂ ਅਤੇ ਲੋਕ ਨਾਚਾਂ ਦਾ ਤਿਉਹਾਰ ਮੰਨਿਆ ਜਾ ਸਕਦਾ ਹੈ, ਜਦੋਂ ਕਿ ਵਦਲੋ ਸ਼ਿਗਮੋ ਨੂੰ ਪਿੰਡ ਦੇ ਮੰਦਰ ਦਾ ਤਿਉਹਾਰ ਮੰਨਿਆ ਜਾਂਦਾ ਹੈ। ਇਹ ਵੱਖ ਵੱਖ ਤਾਰੀਖਾਂ ਤੇ ਵੱਖ ਵੱਖ ਮੰਦਰਾਂ ਵਿਚ ਉਸੇ ਸਮੇਂ ਦੇ ਆਲੇ ਦੁਆਲੇ ਮਨਾਇਆ ਜਾਂਦਾ ਹੈ। ਪਹਿਲੇ ਦਿਨ ਪਿੰਡ ਦੇ ਦੇਵਤੇ ਨੂੰ ਇਸ਼ਨਾਨ ਕਰਵਾਇਆ ਅਤੇ ਭਗਵਾ ਚੋਗਾ ਪਾਇਆ ਹੋਇਆ ਹੈ। ਭੋਜਨ ਦੀ ਭੇਟ ਤੋਂ ਬਾਅਦ ਇੱਕ ਦਾਵਤ ਆਯੋਜਿਤ ਕੀਤੀ ਜਾਂਦੀ ਹੈ। ਜਾਗੋਵਾਲੀ, ਫਤਰਪੱਈਆ, ਕੰਸਰਪਾਲ ਅਤੇ ਧਰਮਗਲੇ ਦੇ ਮੰਦਿਰਾਂ ਵਿੱਚ ਮਨਾਇਆ ਜਾਣ ਵਾਲਾ ਸ਼ਿਗਮੋ ਗੋਆ ਅਤੇ ਗੁਆਂਢੀ ਰਾਜਾਂ ਵਿੱਚ ਬਹੁਤ ਮਸ਼ਹੂਰ ਹੈ ਅਤੇ ਜਿਸ ਨਾਲ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਯਾਤਰੀ ਆਕਰਸ਼ਿਤ ਹੁੰਦੇ ਹਨ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →