ⓘ ਮੈਸੂਰ

ਮੈਸੂਰ ਮਹਿਲ

ਮੈਸੂਰ ਪੈਲੇਸ ਭਾਰਤ ਦੇ ਮੈਸੂਰ ਸ਼ਹਿਰ ਵਿੱਚ ਸਥਿਤ ਹੈ। ਇਸ ਨੂੰ ਅੰਬਾ ਵਿਲਾਸ ਪੈਲੇਸ ਵੀ ਕਿਹਾ ਜਾਂਦਾ ਹੈ। ਇਸ ਦਾ ਨਿਰਮਾਣ ਮੈਸੂਰ ਰਾਜ ਘਰਾਣੇ ਦੇ ਆਖ਼ਰੀ ਮਹਾਰਾਜੇ ਨੇ ਕਰਵਾਇਆ। ਇਹ 1897 ਵਿੱਚ ਸ਼ਰੂ ਹੋ ਕੇ 1912 ਵਿੱਚ ਮੁਕੰਮਲ ਹੋਇਆ। ਇਸ ਮਗਰੋਂ 1940 ਦੇ ਕਰੀਬ ਮਹਿਲ ਦਾ ਵਿਸਤਾਰ ਕੀਤਾ ਗਿਆ। ਅੱਜਕੱਲ੍ਇਹ ਵਡਿਆਰ ਪਰਿਵਾਰ ਦਾ ਸਰਕਾਰੀ ਨਿਵਾਸ ਹੈ ਜੋ ਮੈਸੂਰ ਦੇ ਸ਼ਾਹੀ ਪਰਿਵਾਰ ਦੇ ਵੰਸ਼ਜ ਹਨ।

ਐਂਗਲੋ-ਮੈਸੂਰ ਲੜਾਈਆਂ

ਐਂਗਲੋ-ਮੈਸੂਰ ਲੜਾਈਆਂ 18ਵੀਂ ਸਦੀ ਦੇ ਅੰਤ ਵਿੱਚ ਹੋਈਆਂ ਲੜਾਈਆਂ ਦੀ ਲੜੀ ਹੈ ਜਿਹੜੀਆਂ ਕਿ ਮੁੱਖ ਤੌਰ ਤੇ ਮੈਸੂਰ ਦਾ ਰਾਜ ਅਤੇ ਈਸਟ ਇੰਡੀਆ ਕੰਪਨੀ ਵਿਚਕਾਰ ਲੜੀਆਂ ਗਈਆਂ। ਇਸ ਤੋਂ ਇਲਾਵਾ ਈਸਟ ਇੰਡੀਆ ਕੰਪਨੀ ਦੇ ਨਾਲ ਮਰਾਠਾ ਸਾਮਰਾਜ ਅਤੇ ਨਿਜ਼ਾਮ ਹੈਦਰਾਬਾਦ ਵੀ ਮੈਸੂਰ ਦੇ ਵਿਰੋਧ ਚ ਸਨ। ਹੈਦਰ ਅਲੀ ਤੇ ਉਸਦੇ ਉੱਤਰਾਧਿਕਾਰੀ ਟੀਪੂ ਸੁਲਤਾਨ ਨੇ ਚਾਰ ਮੋਰਚਿਆਂ ਤੋਂ ਜੰਗਾਂ ਲੜੀਆਂ ਜਿਸ ਵਿੱਚ ਪੱਛਮ,ਦੱਖਣ ਅਤੇ ਪੂਰਬ ਤੋਂ ਅੰਗਰੇਜ਼ਾਂ ਅਤੇ ਉੱਤਰ ਵਾਲੇ ਪਾਸਿਓਂ ਮਰਾਠਿਆਂ ਅਤੇ ਨਿਜ਼ਾਮ ਦੀ ਫ਼ੌਜ ਨੇ ਹਮਲਾ ਕੀਤਾ। ਇਸੇ ਲੜੀ ਦੀ ਚੌਥੀ ਅਤੇ ਆਖ਼ਰੀ ਜੰਗ ਤੋਂ ਬਾਅਦ ਜਿਸ ਵਿੱਚ ਟੀਪੂ ਸੁਲਤਾਨ ਮਾਰਿਆ ਗਿਆ ਸੀ ਅਤੇ ਅੰਗਰੇਜ਼ਾਂ ਦੀ ਇੱਕ ਇਤਿਹਾਸਕ ਜਿੱਤ ਹੋਈ ਸੀ, ਮੈਸੂਰ ਦਾ ਰਾਜ ਅੰਗਰੇਜ਼ਾਂ ਦੇ ਹੱਥਾਂ ਵਿੱਚ ਪੂਰੀ ਤਰ੍ਹਾਂ ਆ ਗਿਆ ਸੀ। ਪਹਿਲੀ ਐਂਗਲੋ-ਮੈ ...

ਮੈਸੂਰ ਹਵਾਈ ਅੱਡਾ

ਮੈਸੂਰ ਹਵਾਈ ਅੱਡਾ, ਜੋ ਕਿ ਮੰਡਾਕਾਲੀ ਹਵਾਈ ਅੱਡਾ ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਹਵਾਈ ਅੱਡਾ ਹੈ, ਜੋ ਕਰਨਾਟਕ ਰਾਜ ਦੇ ਇੱਕ ਸ਼ਹਿਰਮੈਸੂਰ ਸ਼ਹਿਰ ਦਾ ਸੇਵਾ ਕਰਦਾ ਹੈ। ਇਹ ਸ਼ਹਿਰ ਦੇ 10 ਕਿਲੋਮੀਟਰ ਦੱਖਣ ਵਿੱਚ, ਮੰਡਕਾਲੀ ਪਿੰਡ ਦੇ ਨੇੜੇ ਸਥਿਤ ਹੈ ਅਤੇ ਇਸਦੀ ਮਾਲਕੀ ਅਤੇ ਇਸਦਾ ਸੰਚਾਲਨ ਏਅਰਪੋਰਟ ਅਥਾਰਟੀ ਆਫ ਇੰਡੀਆ ਦੁਆਰਾ ਕੀਤਾ ਜਾਂਦਾ ਹੈ। ਅਕਤੂਬਰ 2019 ਦੇ ਤੌਰ ਤੇ, ਹਵਾਈ ਅੱਡੇ ਵਿੱਚ ਨਿਯਮਤ ਤੌਰ ਤੇ ਚੇਨਈ, ਹੈਦਰਾਬਾਦ, ਕੋਚੀ, ਬੰਗਲੌਰ ਅਤੇ ਗੋਆ ਲਈ ਰੋਜ਼ਾਨਾ ਉਡਾਣਾਂ ਹਨ। ਹਵਾਈ ਅੱਡੇ ਦਾ ਇਤਿਹਾਸ 1940 ਵਿਆਂ ਦਾ ਹੈ, ਜਦੋਂ ਇਹ ਮੈਸੂਰ ਦੇ ਕਿੰਗਡਮ ਦੁਆਰਾ ਬਣਾਇਆ ਗਿਆ ਸੀ। ਮੁਸਾਫਿਰ ਸੇਵਾ, ਭਾਰਤੀ ਹਵਾਈ ਸੈਨਾ ਦੀਆਂ ਸਿਖਲਾਈ ਉਡਾਣਾਂ ਅਤੇ ਹੋਰ ਕਾਰਜ ਅਪਣੇ ਪਹਿਲੇ ਕਈ ਦਹਾਕਿਆਂ ਦੌਰਾਨ ਮੈਸੂਰ ਏਅਰਪੋਰਟ ਤੇ ਹੋਏ। 1990 ਤੋਂ 2010 ...

ਮੈਸੂਰ ਮੈਡੀਕਲ ਕਾਲਜ ਅਤੇ ਰਿਸਰਚ ਇੰਸਟੀਚਿਊਟ

ਮੈਸੂਰ ਮੈਡੀਕਲ ਕਾਲਜ ਅਤੇ ਰਿਸਰਚ ਇੰਸਟੀਚਿਊਟ, ਸਰਕਾਰੀ ਮੈਡੀਕਲ ਕਾਲਜ ਵਜੋਂ ਵੀ ਜਾਣਿਆ ਜਾਂਦਾ ਹੈ, ਮੈਸੂਰ, ਭਾਰਤ ਦਾ ਸਭ ਤੋਂ ਪੁਰਾਣਾ ਮੈਡੀਕਲ ਕਾਲਜ ਹੈ। ਇਹ ਰੇਲਵੇ ਸਟੇਸ਼ਨ ਦੇ ਨਾਲ ਲੱਗਦੇ ਮੈਸੂਰ ਸ਼ਹਿਰ ਦੇ ਦਿਲ ਵਿਚ ਸਥਿਤ ਹੈ। ਸ੍ਰੀ ਕ੍ਰਿਸ਼ਨਾਰਾਜੇਂਦਰ ਵੋਡੀਅਰ ਦੁਆਰਾ 1924 ਵਿਚ ਸਥਾਪਿਤ ਕੀਤਾ ਗਿਆ, ਇਹ ਕਰਨਾਟਕ ਖੇਤਰ ਵਿਚ ਅਤੇ ਭਾਰਤ ਵਿਚ ਸੱਤਵਾਂ ਸਥਾਪਿਤ ਕੀਤਾ ਜਾਣ ਵਾਲਾ ਇਹ ਪਹਿਲਾ ਮੈਡੀਕਲ ਕਾਲਜ ਹੈ। ਇਹ ਕਾਲਜ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਜਯਾਨਗਰ, ਬੰਗਲੌਰ ਨਾਲ ਸਬੰਧਤ ਹੈ।

ਐਮ ਐੱਸ ਸਥਿਊ

ਮੈਸੂਰ ਸ੍ਰੀਨਿਵਾਸ ਸਾਥੀਊ ਭਾਰਤ ਦਾ ਇੱਕ ਮੋਹਰੀ ਫ਼ਿਲਮ ਨਿਰਦੇਸ਼ਕ, ਸ਼ੀਨ ਡਿਜ਼ਾਇਨਰ ਅਤੇ ਕਲਾ ਨਿਰਦੇਸ਼ਕ ਹੈ। ਉਹ ਭਾਰਤ ਦੀ ਵੰਡ ਤੇ ਆਧਾਰਿਤ ਆਪਣੀ ਨਿਰਦੇਸ਼ਿਤ ਫਿਲਮ ਗਰਮ ਹਵਾ ਲਈ ਜਾਣਿਆ ਜਾਂਦਾ ਹੈ। ਉਸਨੂੰ 1975 ਵਿੱਚ ਪਦਮ ਸ਼੍ਰੀ ਸਨਮਾਨਿਤ ਕੀਤਾ ਗਿਆ ਸੀ1

ਕੋਂਗਰੇਵ ਰਾਕੇਟ

ਕੋਂਗਰੇਵ ਰਾਕੇਟ ਇੱਕ ਬ੍ਰਿਟਿਸ਼ ਫੌਜੀ ਹਥਿਆਰ ਸੀ ਜੋ 1804 ਵਿੱਚ ਸਰ ਵਿਲੀਅਮ ਕਾਂਗਰੇਵ ਦੁਆਰਾ ਡਿਜ਼ਾਇਨ ਕੀਤਾ ਗਿਆ ਸੀ ਅਤੇ ਵਿਕਸਤ ਕੀਤਾ ਗਿਆ ਸੀ, ਸਿੱਧੇ ਮੈਸੂਰਿਅਨ ਰਾਕੇਟ ਤੇ ਅਧਾਰਤ. ਭਾਰਤ ਵਿੱਚ ਮੈਸੂਰ ਦੀ ਕਿੰਗਡਮ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿਰੁੱਧ ਲੜਾਈਆਂ ਗਈਆਂ ਜੰਗਾਂ ਵਿੱਚ ਮੈਸੂਰੀਅਨ ਰਾਕੇਟ ਨੂੰ ਬ੍ਰਿਟਿਸ਼ ਵਿਰੁੱਧ ਹਥਿਆਰ ਵਜੋਂ ਵਰਤਦੀ ਸੀ। ਵੂਲਵਿਚ ਵਿੱਚ ਰਾਇਲ ਤੋਪਖਾਨੇ ਦੇ ਕਰਨਲ ਕਮਾਂਡੈਂਟ ਲੈਫਟੀਨੈਂਟ ਜਨਰਲ ਥੌਮਸ ਡੇਸਾਗੁਲੀਅਰਜ਼, ਉਨ੍ਹਾਂ ਦੇ ਪ੍ਰਭਾਵ ਬਾਰੇ ਖਬਰਾਂ ਤੋਂ ਪ੍ਰਭਾਵਤ ਹੋਏ ਅਤੇ ਉਸਨੇ ਕਈ ਅਸਫਲ ਪ੍ਰਯੋਗ ਕੀਤੇ। ਦੂਜੀ, ਤੀਜੀ ਅਤੇ ਚੌਥੀ ਮੈਸੂਰ ਦੀਆਂ ਲੜਾਈਆਂ ਤੋਂ ਬਾਅਦ ਕਈ ਮੈਸੂਰ ਰਾਕੇਟ ਵੂਲਵਿਚ ਨੂੰ ਪੜ੍ਹਨ ਅਤੇ ਉਲਟਾ ਇੰਜੀਨੀਅਰਿੰਗ ਲਈ ਭੇਜੇ ਗਏ ਸਨ। ਕੋਂਗਰੇਵ ਦੇ ਪਿਤਾ ਹੁਣ ਰਾਇਲ ਆਰਸਨਲ ਦੇ ਕੰਪਲਟਰ ...

                                     

ⓘ ਮੈਸੂਰ

ਮੈਸੂਰ ਦਾ ਨਾਂ ਮਹਿਖਾਸੁਰ ਨਾਮੀ ਮਿਥਿਹਾਸਕ ਦੈਂਤ ਦੇ ਨਾਂ ’ਤੇ ਪਿਆ ਹੈ ਜਿਸ ਨੂੰ ਦੇਵੀ ਚਮੁੰਡੇਸ਼ਵਰੀ ਦੇਵੀ ਨੇ ਮਾਰਿਆ ਸੀ। ਇਹ ਨੀਮ ਪਹਾੜੀ ਸ਼ਹਿਰ ਹੈ ਜਿਸ ਦੀਆਂ ਪਹਾੜੀਆਂ ਖ਼ਤਰਨਾਕ ਨਾ ਹੋ ਕੇ ਪੂਰੀ ਤਰਾਂ ਰਮਣੀਕ ਹਨ। ਟੀਪੂ ਸੁਲਤਾਨ ਕਾਰਨ ਮਸ਼ਹੂਰ ਮੈਸੂਰ ਕੁਦਰਤ ਦੀ ਗੋਦ ਵਿੱਚ ਵਸਿਆ ਬੜਾ ਸੋਹਣਾ ਅਤੇ ਖੁੱਲ੍ਹਾ-ਡੁੱਲ੍ਹਾ ਸ਼ਹਿਰ ਹੈ। ਇਹ ਕਾਵੇਰੀ ਅਤੇ ਕੰਬਿਨੀ ਨਦੀਆਂ ਦੇ ਵਿਚਕਾਰ ਵੱਸਿਆ ਹੋਇਆ ਹੈ। ਬੰਗਲੌਰ ਤੋਂ ਲਗਭਗ 150 ਕਿਲੋਮੀਟਰ ਦੂਰ ਇਹ ਕਰਨਾਟਕ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।

                                     

1. ਕ੍ਰਿਸ਼ਨਾਰਾਜਾ ਦਾ ਮਹੱਲ

ਮੈਸੂਰ ਵਿਖੇ ਕ੍ਰਿਸ਼ਨਾਰਾਜਾ ਦਾ ਮਹੱਲ ਵੇਖਣਯੋਗ ਹੈ ਜੋ ਇਮਾਰਤਸਾਜ਼ੀ ਦੀ ਅਨੋਖੀ ਮਿਸਾਲ ਹੈ। ਇਹ ਖੁੱਲ੍ਹੀ-ਡੁੱਲ੍ਹੀ ਇਮਾਰਤ ਹੈ। ਇਸ ਦੀ ਸੰਭਾਲ ਵੀ ਬੜੇ ਸਲੀਕੇ ਅਤੇ ਸਖ਼ਤੀ ਨਾਲ ਕੀਤੀ ਜਾ ਰਹੀ ਹੈ। ਫਰਸ਼ ’ਤੇ ਵੀ ਮਨਮੋਹਕ ਨੱਕਾਸ਼ੀ ਅਤੇ ਮੀਨਾਕਾਰੀ ਹੈ। ਮਨਮੋਹਕ ਰੰਗਾਂ ਨਾਲ ਸਜਾਵਟ ਕਰਕੇ ਵੇਲ-ਬੂਟੇ ਪਾਏ ਹੋਏ ਹਨ। ਅੰਦਰੂਨੀ ਭਵਨ ਵਿੱਚ ਉੱਚੇ ਗੋਲ ਥੰਮਲਿਆਂ ਦੇ ਸਹਾਰੇ ਕਲਾ ਦਾ ਆਨੰਦ ਮਾਨਣ ਲਈ ਜਗ੍ਹਾ ਬਣੀ ਹੋਈ ਹੈ। ਛੱਤ ਦੇ ਵਿਚਕਾਰ ਸ਼ਾਨਦਾਰ ਫਾਨੂਸ ਲਟਕ ਰਿਹਾ ਹੈ। ਕੋਈ ਭਾਗ ਸੁਨਹਿਰੀ ਲਪਟਾਂ ਛੱਡਦਾ ਪ੍ਰਤੀਤ ਹੁੰਦਾ ਹੈ ਅਤੇ ਕੋਈ ਹਰਿਆਲੀ ਬਿਖੇਰਦਾ। ਲੱਕੜ ਦੇ ਦਰਵਾਜ਼ਿਆਂ ’ਤੇ ਮੀਨਾਕਾਰੀ ਕਲਾ ਦੀ ਮੂੰਹ ਬੋਲਦੀ ਤਸਵੀਰ ਹੈ। ਦੀਵਾਨ-ਏ-ਆਮ ਦੀ ਝਲਕ ਪੇਸ਼ ਕਰਦੇ ਖੁੱਲ੍ਹੇ ਹਾਲ ਦੀ ਛੱਤ ਬਿਨਾਂ ਥੰਮਾਂ ਤੋਂ ਡਾਟਾਂ ਪਾ ਕੇ ਕੰਧਾਂ ਦੇ ਸਹਾਰੇ ਖੜੀ ਹੈ। ਜਗ੍ਹਾ-ਜਗ੍ਹਾ ਹੇਠਾਂ ਤੋਂ ਲੈ ਕੇ ਛੱਤ ਤਕ ਸ਼ੀਸ਼ੇ ਲੱਗੇ ਹੋਏ ਹਨ। ਰਾਜੇ ਦੇ ਖਾਨਦਾਨ ਦੀਆਂ ਤਸਵੀਰਾਂ ਨਾਲ ਕੰਧਾਂ ਨੂੰ ਸਜਾਇਆ ਗਿਆ ਹੈ।

                                     

2. ਸੱਭਿਆਚਾਰਕ ਰਾਜਧਾਨੀ

ਵਿਜੈ ਨਗਰ ਦੇ ਵੁਡਿਆਰ ਪਰਿਵਾਰ ਤੋਂ ਲੈ ਕੇ ਹੈਦਰ ਅਲੀ ਅਤੇ ਟੀਪੂ ਸੁਲਤਾਨ ਦੇ ਸ਼ਾਸਨ ਵਿੱਚ ਰਹਿਣ ਵਾਲਾ ਮੈਸੂਰ ਮਹੱਲਾਂ, ਕਲਾ-ਕ੍ਰਿਤਾਂ ਅਤੇ ਪ੍ਰਸਿੱਧ ਦੁਸਹਿਰਾ ਮੇਲੇ ਕਾਰਨ ਕਰਨਾਟਕ ਦੀ ਸੱਭਿਆਚਾਰਕ ਰਾਜਧਾਨੀ ਕਹਾਉਂਦਾ ਹੈ। ਯੂਨੀਵਰਸਿਟੀ ਆਫ਼ ਮੈਸੂਰ ਇੱਥੇ ਹੀ ਸਥਿਤ ਹੈ। ਇਹ ਬੰਗਲੌਰ ਤੋਂ ਬਾਅਦ ਸਾਫਟਵੇਅਰ ਅਤੇ ਸਿੱਖਿਆ ਦਾ ਦੂਜਾ ਵੱਡਾ ਕੇਂਦਰ ਹੈ।

                                     

3. ਚਮੁੰਡੀ ਹਿੱਲਜ਼

ਚਮੁੰਡੀ ਹਿੱਲਜ਼ ਦਾ ਆਪਣਾ ਵੱਖਰਾ ਨਜ਼ਾਰਾ ਹੈ। ਉੱਪਰ ਜਾਣ ਲਈ ਖੁੱਲ੍ਹੀ ਸੜਕ ਕਈ ਜਗ੍ਹਾ ’ਤੇ ਤਾਂ ਦੂਹਰੀ ਬਣਾਈ ਹੋਈ ਹੈ। ਸਾਰੀ ਸੜਕ ਦੋ-ਢਾਈ ਫੁੱਟ ਉੱਚੀ ਹੈ। ਰਸਤੇ ਵਿੱਚ ਰੁਕ ਕੇ ਪੂਰੇ ਮੈਸੂਰ ਨੂੰ ਨਿਹਾਰਿਆ ਜਾ ਸਕਦਾ ਹੈ। ਸਿਖਰ ’ਤੇ ਮੰਦਰ ਹੈ ਅਤੇ ਛੋਟਾ ਜਿਹਾ ਬਾਜ਼ਾਰ ਵੀ। ਕੁ ਘਰ ਵੀ ਹਨ ਜਿਨ੍ਹਾਂ ਕਰਕੇ ਸੁੰਨਾਪਣ ਨਹੀਂ ਸਗੋਂ ਵਧੀਆ ਰੌਣਕ ਜਿਹੀ ਹੈ।

                                     

4. ਬ੍ਰਿੰਦਾਵਣ ਗਾਰਡਨਜ਼

ਇਹ ਸ਼ਹਿਰ ਤੋਂ ਪਾਸੇ ਕੁਦਰਤ ਦੀ ਗੋਦ ਵਿੱਚ ਡੈਮ ਦੇ ਕੰਢੇ ਬਣਿਆ ਹੋਇਆ ਖ਼ੂਬਸੂਰਤ ਬਾਗ਼ ਹੈ। ਫੁਹਾਰੇ ਅਤੇ ਪਾਣੀ ਦਾ ਵਹਾਅ ਮਾਹੌਲ ਨੂੰ ਹੋਰ ਵੀ ਦਿਲਕਸ਼ ਬਣਾਉਂਦਾ ਹੈ। ਰਾਤ ਸਮੇਂ ਰੰਗ-ਬਰੰਗੀਆਂ ਰੋਸ਼ਨੀਆਂ ਇਸ ਨੂੰ ਚਾਰ ਚੰਨ ਲਾਉਂਦੀਆਂ ਹਨ।

                                     

5. ਬੰਗਲੌਰ ਦਾ ਦਿਲ

ਬੰਗਲੌਰ ਦਾ ਦਿਲ ਜੇ ਰੋਡ, ਮੈਜਿਸਟਿਕ ਰੋਡ, ਸੈਂਟਰਲ ਮਾਰਕੀਟ ਅਤੇ ਐਮ ਰੋਡ ਪੋਸ਼ ਇਲਾਕੇ ਹਨ। ਸਭ ਸਾਈਨ ਬੋਰਡ ਉਨ੍ਹਾਂ ਦੀ ਮਾਤ ਭਾਸ਼ਾ ਕੰਨੜ ਅਤੇ ਅੰਗਰੇਜ਼ੀ ਵਿੱਚ ਸਨ। ਬੱਸਾਂ ਦੇ ਰੂਟ ਤਾਂ ਸਿਰਫ਼ ਕੰਨੜ ਵਿੱਚ ਸਨ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →