ⓘ ਕਰਮ ਸਿੰਘ

ਡਾ. ਭੀਮ ਇੰਦਰ ਸਿੰਘ

ਦਲਿਤ ਚਿੰਤਨ: ਮਾਰਕਸੀ ਪਰਿਪੇਖ 2005 ਵਿਸ਼ਵੀਕਰਨ: ਵਿਸ਼ਲੇਸ਼ਣ ਅਤੇ ਵਿਵੇਚਨ 2006 ਪਾਸ਼ ਦੀ ਪ੍ਰਸੰਗਿਕਤਾ 2014 ਕਾਮਰੇਡ ਦੇਵਾ ਸਿੰਘ ਦੀਆਂ ਲਿਖਤਾਂ 2008 ਪੋ੍ਰ. ਰਣਧੀਰ ਸਿੰਘ ਦੇ ਚੋਣਵੇਂ ਲੇਖ2007 ਪੰਜਾਬੀ ਮੈਗਜ਼ੀਨ ‘ਸਰੋਕਾਰ’ ਦੇ 2003 ਤੋਂ 2010 ਤੱਕ ਆਨਰੇਰੀ ਸੰਪਾਦਕ ਈਸ਼ਵਰ ਚਿੱਤ੍ਰਕਾਰ ਰਚਨਾਵਲੀ 2018 ਪ੍ਰਿੰਸੀਪਲ ਸੁਜਾਨ ਸਿੰਘ ਜਨਮ ਸ਼ਤਾਬਦੀ ਖੋਜ - ਪੱਤ੍ਰਿਕਾ ਦਾ ਵਿਸ਼ੇਸ਼ ਅੰਕ 63 ਅਤੇ 64 ਪੰਜਾਬੀ ਆਲੋਚਕ ਖੋਜ - ਪੱਤ੍ਰਿਕਾ ਦਾ ਵਿਸ਼ੇਸ਼ ਅੰਕ 69

ਭਗਤ ਰਾਮਾਨੰਦ

ਭਗਤ ਰਾਮਾਨੰਦ ਭਗਤੀ ਲਹਿਰ ਦਾ ਇੱਕ ਹਿੰਦੀ ਕਵੀ ਸੀ। ਇਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਸੰਤ ਰਾਗ ਹੇਠ ਦਰਜ ਹੈ। ਇਨ੍ਹਾਂ ਨੇ ਪ੍ਰਭੂ ਭਗਤੀ ਦੀ ਲਹਿਰ ਨੂੰ ਚਾਰੇ ਚੱਕਾਂ ਵਿੱਚ ਪ੍ਰਚੰਡ ਕੀਤਾ ਅਤੇ ਮਨੁੱਖੀ ਮਨ ਨੂੰ ਸਥਿਰ ਰੱਖਣ ਦਾ ਉਪਦੇਸ਼ ਦਿੱਤਾ।

ਕਰੋੜ ਸਿੰਘੀਆ ਮਿਸਲ

ਸਿੰਘ ਕਰੋੜਾ ਮਿਸਲ, ਜਾਂ ਪੰਜਗੜੀਆ ਮਿਸਲ, ਦੀ ਸਥਾਪਨਾ, ਸਰਦਾਰ ਕਰੋੜਾ ਸਿੰਘ ਨੇ ਕੀਤੀ ਸੀ। ਇਸ ਦੀ ਤਾਕਤ 10.000 ਰੈਗੂਲਰ ਘੋੜਸਵਾਰ ਸੀ। ਕਰੋੜ ਸਿੰਘੀਆ ਮਿਸਲ ਦਾ ਨਾਂ ਲਾਹੌਰ ਜ਼ਿਲ੍ਹੇ ਦੇ ਬਰਕੀ ਪਿੰਡ ਦੇ ਸਰਦਾਰ ਕਰੋੜਾ ਸਿੰਘ ਦੇ ਨਾਂ ਤੇ ਰੱਖਿਆ ਗਿਆ ਸੀ। ਜਥੇ ਦਾ ਬਾਨੀ ਜਿਸਨੇ ਬਾਅਦ ਵਿੱਚ ਮਿਸਲ ਦਾ ਰੂਪ ਅਤੇ ਤਾਕਤ ਗ੍ਰਹਿਣ ਕਰ ਲਈ ਉਹ ਅੰਮ੍ਰਿਤਸਰ ਜ਼ਿਲੇ ਦੇ ਨਰਲੀ ਪਿੰਡ ਦੇ ਸਰਦਾਰ ਸ਼ਾਮ ਸਿੰਘ ਸੀ ਜਿਸਨੇ 1739 ਵਿੱਚ ਨਾਦਿਰ ਸ਼ਾਹ ਦੀਆਂ ਹਮਲਾਵਰੀ ਸ਼ਕਤੀਆਂ ਨਾਲ ਲੜਾਈ ਕੀਤੀ ਸੀ। ਕਰਮ ਸਿੰਘ, ਗੁਰਦਾਸਪੁਰ ਜ਼ਿਲੇ ਵਿੱਚ ਪੰਜਗੜ੍ਹਦਾ ਉੱਪਲ ਖੱਤਰੀ ਸੀ ਜਿਸਨੇ ਜਨਵਰੀ 1748 ਵਿੱਚ ਅਹਿਮਦ ਸ਼ਾਹ ਦੁੱਰਾਨੀ ਨਾਲ ਲੜਾਈ ਕੀਤੀ ਅਤੇ ਉਸਦਾ ਵਾਰਸ ਸਰਦਾਰ ਕਰੋੜਾ ਸਿੰਘ ਸੀ।

ਕਾਰਕ

ਕਾਰਕ ਇੱਕ ਵਿਆਕਰਨਿਕ ਸ਼੍ਰੇਣੀ ਹੈ ਜੋ ਕਿਸੇ ਵਾਕੰਸ਼, ਉਪਵਾਕ ਜਾਂ ਵਾਕ ਵਿੱਚ ਨਾਂਵ ਜਾਂ ਪੜਨਾਂਵ ਦਾ ਵਿਆਕਰਨਿਕ ਕਾਰਜ ਦਰਸਾਉਂਦੀ ਹੈ। ਕਈ ਭਾਸ਼ਾਵਾਂ ਵਿੱਚ ਨਾਂਵ, ਅਤੇ ਪੜਨਾਂਵ ਦੇ ਨਾਲ ਕਾਰਕ ਦੇ ਆਧਾਰ ਉੱਤੇ ਵੱਖ-ਵੱਖ ਵਿਭਕਤੀਆਂ ਲਗਦੀਆਂ ਹਨ।

ਪ੍ਰਕਾਸ਼ ਸਿੱਧੂ

ਪ੍ਰਕਾਸ਼ ਸਿੱਧੂ ਦਾ ਜਨਮ 1947 ਵਿੱਚ ਲਹੌਰ ਵਿਖੇ ਪਿਤਾ ਗੁਰਦਿਆਲ ਸਿੰਘ ਸਿੱਧੂ ਦੇ ਘਰ ਮਾਤਾ ਸਵਿੰਦਰ ਕੌਰ ਦੀ ਕੁੱਖੋਂ ਹੋਇਆ। ਵੰਡ ਦੌਰਾਨ ਮਾਤਾ ਪਿਤਾ ਕਤਲ ਹੋ ਗਏ ਤੇ ਤਾਇਆ ਗੁਰਮੁਖ ਸਿੰਘ ਉਸਨੂੰ ਬਚਾ ਕੇ ਦਿੱਲੀ ਲੈ ਆਇਆ। ਮੋਤੀ ਬਾਗ ਦਿੱਲੀ ਦੇ ਸਰਕਾਰੀ ਵਿਦਿਆ ਨਿਕੇਤਨ ਸਕੂਲ ਵਿੱਚੋਂ ਪ੍ਰਕਾਸ਼ ਸਿੱਧੂ ਨੇ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਬਚਪਨ ਤੋਂ ਹੀ ਉਸਨੂੰ ਸੰਗੀਤ ਨਾਲ ਪਿਆਰ ਸੀ ਜਿਸ ਲਈ ਉਸਨੇ ਕੀਰਾਨਾ ਸੰਗੀਤ ਘਰਾਣਾ ਆਗਰਾ ਨਾਲ ਸੰਬੰਧਿਤ ਪ੍ਰਸਿੱਧ ਸੰਗੀਤਕਾਰ ਜੀਵਨ ਲਾਲ ਮੱਟੂ ਪਾਸੋਂ ਸ਼ਾਸਤਰੀ ਸੰਗੀਤ ਦੀ ਸਿੱਖਿਆ ਹਾਸਲ ਕੀਤੀ। ਇਸੇ ਸੁਿਲਸਲੇ ਵਿੱਚ ਉਸਨੇ ਪ੍ਰਭਾਕਰ ਬੀਏ ਪ੍ਰਯਾਗ ਯੂਨੀਵਰਸਿਟੀ ਇਲਾਹਾਬਾਦ ਤੋਂ ਅਤੇ ਵਿਸ਼ਾਰਦ ਐਮਏ ਪ੍ਰਚਾਨ ਕਲਾ ਕੇਂਦਰ ਚੰਡੀਗੜ੍ਹ ਤੋਂ ਕੀਤੀ। ਆਪਣੀ ਰਿਕਾਰਡਿੰਗ ਗਾਇਕੀ ਦੀ ਸ਼ੁਰੂਆਤ ਉਸਨੇ ਦਿੱਲੀ ਰੇਡਿੳ ...

ਸੁੱਖਾ ਸਿੰਘ ਕਲਸੀ

ਭਾਈ ਸੁੱਖਾ ਸਿੰਘ ਦੀ ਜਨਮ ਤਰੀਕ ਬਾਰੇ ਨਿਸ਼ਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਮਾੜੀ ਕੰਬੋਕੀ ਵਿੱਚ ਉਸ ਦੇ ਖ਼ਾਨਦਾਨ ਮੁਤਾਬਿਕ ਉਸ ਦਾ ਜਨਮ ੧੭੦੭ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਲੱਧਾ ਅਤੇ ਬੀਬੀ ਹਰੋ ਸੀ। ਭਾਈ ਸੁੱਖਾ ਸਿੰਘ ਕਲਸੀ ਗੋਤ ਦਾ ਤਰਖਾਣ ਸਿੰਘ ਸੀ। ਉਸ ਦੇ ਭਰਾ ਦਾ ਨਾਂ ਲੱਖਾ ਸਿੰਘ ਸੀ। ਭਾਈ ਸੁੱਖਾ ਸਿੰਘ ਨੇ ਵਿਆਹ ਨਹੀਂ ਸੀ ਕਰਵਾਇਆ। ਲੱਖਾ ਸਿੰਘ ਸ਼ਾਦੀਸ਼ੁਦਾ ਸੀ, ਉਸ ਦੇ ਵਾਰਸ ਹੁਣ ਵੀ ਪਿੰਡ ਮਾੜੀ ਕੰਬੋਕੀ ਵਿੱਚ ਵਸਦੇ ਹਨ। ਲੱਖਾ ਸਿੰਘ ਵੀ ਦਲ ਖ਼ਾਲਸਾ ਵਿੱਚ ਸ਼ਾਮਲ ਸੀ।

                                     

ⓘ ਕਰਮ ਸਿੰਘ

ਕਰਮ ਸਿੰਘ ਦਾ ਜਨਮ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਝਬਾਲ ਵਿਖੇ ਸ. ਝੰਡਾ ਸਿੰਘ ਦੇ ਘਰ ਹੋਇਆ। ਦਸਵੀਂ ਪਾਸ ਕਰਨ ਉਪਰੰਤ ਉਹਨਾਂ ਨੇ ਐੱਫ.ਐੱਸ.ਸੀ। ਦੀ ਪੜ੍ਹਾਲਈ 1902 ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ’ਚ ਐਫ.ਐਸ.ਸੀ ਵਿੱਚ ਦਾਖਲਾ ਲੈ ਲਿਆ। ਭਾਈ ਰਤਨ ਸਿੰਘ ਭੰਗੂ, ਭਾਈ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ, ਭਾਈ ਸੁੱਖਾ ਸਿੰਘ ਆਦਿ ਵਿਦਵਾਨਾਂ ਨੇ ਸਿੱਖ ਇਤਿਹਾਸ ਨੂੰ ਆਪਣੇ ਢੰਗ ਨਾਲ ਪੇਸ਼ ਕੀਤਾ ਪਰ ਇਹ ਵਡਮੁੱਲੇ ਗ੍ਰੰਥ ਨਵੀਂ ਵਿਗਿਆਨਕ ਖੋਜ ਦੀ ਕਸਵੱਟੀ ’ਤੇ ਪੂਰੇ ਨਹੀਂ ਉੱਤਰਦੇ। ਇਸ ਕਾਰਨ ਤਾਰੀਖਾਂ ਤੇ ਘਟਨਾਵਾਂ ਬਾਰੇ ਕਈ ਭਰਮ-ਭੁਲੇਖੇ ਪੈਦਾ ਹੁੰਦੇ ਰਹੇ ਹਨ।

                                     

1. ਮੁਢਲਾ ਜੀਵਨ

ਕਰਮ ਸਿੰਘ ਮੁੱਢਲੇ ਤੌਰ ’ਤੇ ਸਾਇੰਸ ਦੇ ਵਿਦਿਆਰਥੀ ਸਨ ਪਰ ਕਾਲਜ ਦੇ ਸਿੱਖ ਧਰਮ-ਪੱਖੀ ਮਾਹੌਲ ਨੇ ਉਹਨਾਂ ਨੂੰ ਇਤਿਹਾਸਕ ਪੁਸਤਕਾਂ ਪੜ੍ਹਨ ਦੀ ਚੇਟਕ ਲਾ ਦਿੱਤੀ। ਕਰਮ ਸਿੰਘ ਨੇ ਵਿਗਿਆਨਕ ਢੰਗ ਨਾਲ ਸਿੱਖ ਇਤਿਹਾਸ ਦੀ ਖੋਜ ਲਈ ਜੀਵਨ ਅਰਪਣ ਕਰਨ ਦਾ ਪ੍ਰਣ ਪੱਤਰ ਭਰਿਆ।

                                     

2. ਮੌਲਿਕ ਸਿੱਖ ਇਤਹਾਸਕਾਰ

ਕਰਮ ਸਿੰਘ ਦਾ ਇਤਿਹਾਸ ਖੋਜਣ ਦਾ ਢੰਗ ਮੌਲਿਕ, ਸਾਇੰਟਫਕ ਤੇ ਨਿਵੇਕਲਾ ਸੀ।ਉਸ ਨੇ ਆਪਣੇ ਨੋਟਾਂ ਰਾਹੀਂ ਇਸ ਸ਼ੈਲੀ ਦੀ ਵਿਆਖਿਆ ਆਪਣੇ ਮਾਲਕ ਪੱਤਰ ਫੁਲਵਾੜੀ ਵਿੱਚ ਛਪਵਾਏ ਲੇਖਾਂ ਵਿੱਚ ਕੀਤੀ ਹੈ।ਕਾਲਜ ਦੀ ਪੜ੍ਹਾਈ ਛੱਡਣ ਬਾਅਦ ਉਸ ਨੂੰ ਆਪਣੇ ਜਨੂਨ ਕਾਰਨ ਬਹੁਤ ਮਾਇਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ੁਰੂ ਵਿੱਚ ਇਕਾ ਦੁੱਕਾ ਵਿਅੱਕਤੀਆਂ ਨੇ ਹੀ ਸਾਥ ਦਿੱਤਾ ਜਿਸ ਵਿੱਚ ਉਹਨਾਂ ਦੇ ਇੱਕ ਮਿੱਤਰ ਮਾਸਟਰ ਈਸ਼ਰ ਸਿੰਘ ਨੇ ਆਪਣੀ ਅੱਧੀ ਤਨਖ਼ਾਹ ਜੋ ਉਸ ਵੇਲਾਂਗੇ ਸਾਢੇ ਸੱਤ ਰੁਪਏ ਸੀ ਦੇ ਕੇ ਆਪਣਾ ਯੋਗਦਾਨ ਪਾਇਆ।ਭਾਈ ਤਖਤ ਸਿੰਘ ਫ਼ਿਰੋਜ਼ਪੁਰ ਵਾਲੇ ਤੇ ਭਾਈ ਮੋਹਨ ਸਿੰਘ ਵੈਦ ਨੇ ਹੌਸਲਾ ਅਫਜਾਈ ਕੀਤੀ। ਸਿੱਖ ਸਭਾ ਸੁਸਾਇਟੀਆਂ ਨੂੰ ਤਾਂ ਉਹਨਾਂ ਦੇ ਕੰਮ ਦੀ ਮਹੱਤਤਾ ਬਹੁਤ ਦੇਰ ਬਾਅਦ ਪਤਾ ਲੱਗੀ ਜਦ 1929 ਵਿੱਚ ਅਕਾਲ ਤਖਤ ਵਿਖੇ ਹੋਈ ਇਕੱਤਰਤਾ ਵਿੱਚ ਸਿੱਖ ਹਿਸਟਰੀ ਸੁਸਾਇਟੀ ਦੀ ਸਥਾਪਨਾ ਕੀਤੀ ਤੇ ਇਨ੍ਹਾਂ ਨੂੰ ਸੰਸਥਾਪਕ ਸਕੱਤਰ ਐਲਾਨਿਆ ਗਿਆ।ਫੁਲਵਾੜੀ ਦੇ ਸੰਪਾਦਕ ਹੀਰਾ ਸਿੰਘ ਦਰਦ ਨੇ ਉਹਨਾਂ ਦੀ ਛਪੀ ਕਿਤਾਬ ਬੰਦਾ ਬਹਾਦਰ ਪੜ੍ਹ ਕੇ ਕਦਰ ਕਰਨੀ ਸ਼ੁਰੂ ਕੀਤੀ ਤੇ ਫੁਲਵਾੜੀ ਮਾਸਕ ਪੱਤਰ ਜਿਸ ਦੇ ਹੀਰਾ ਸਿੰਘ ਸੰਪਾਦਕ ਸਨ, ਵਿੱਚ ਇਨ੍ਹਾਂ ਦੇ ਅਨੇਕਾਂ ਲੇਖ ਛਪਵਾਏ।ਉਹਨਾਂ ਦੇ ਲਿਖਣ ਤੇ ਖੋਜ ਕਰਨ ਦੇ ਢੰਗ ਦੇ ਕੁਝ ਅਹਿਮ ਨੁਕਤੇ ਹਨ:

                                     

2.1. ਮੌਲਿਕ ਸਿੱਖ ਇਤਹਾਸਕਾਰ ਬਜ਼ੁਰਗ ਇਤਿਹਾਸਕ ਪਾਤਰ

ਕਰਮ ਸਿੰਘ ਨੇ 1905 ਵਿੱਚ ਬੀ.ਏ. ਦੇ ਚੌਥੇ ਸਾਲ ਦੀ ਪੜ੍ਹਾਈ ਇਮਤਿਹਾਨ ਤੋਂ ਤਿੰਨ ਮਹੀਨੇ ਪਹਿਲਾਂ ਇਸ ਕਾਰਨ ਛੱਡ ਦਿੱਤੀ ਕਿ ਸਿੱਖ ਰਾਜ ਦੀ ਚੜ੍ਹਦੀ ਤੇ ਢਹਿੰਦੀ ਕਲਾ ਅੱਖੀਂ ਵੇਖ ਚੁੱਕੇ ਅੱਸੀ-ਨੱਬੇ ਸਾਲਾ ਬਜ਼ੁਰਗ ਇਸ ਸੰਸਾਰ ਤੋਂ ਰੁਖ਼ਸਤ ਹੋ ਰਹੇ ਹਨ ਤੇ ਉਹਨਾਂ ਦੇ ਨਾਲ ਹੀ ਵੱਡਮੁੱਲਾ ਅੱਖੀਂ ਵੇਖਿਆ ਤੇ ਹੰਢਾਇਆ ਇਤਿਹਾਸ ਵੀ ਲੋਪ ਹੋ ਰਿਹਾ ਹੈ। ਇਨ੍ਹਾਂ ਬਜ਼ੁਰਗ ਇਤਿਹਾਸਕ ਪਾਤਰਾਂ ਦੇ ਬਿਆਨ ਕਲਮਬੰਦ ਕਰਨਾ ਵੀ ਕੋਈ ਸੌਖਾ ਕੰਮ ਨਹੀਂ ਸੀ। 21-22 ਸਾਲ ਦੇ ਨੌਜਵਾਨ ਨੂੰ ਕੋਈ ਮਾਨਤਾ ਪ੍ਰਾਪਤ ਇਤਿਹਾਸਕਾਰ ਮੰਨਣ ਲਈ ਵੀ ਤਿਆਰ ਨਹੀਂ ਸੀ। ਕਰਮ ਸਿੰਘ ਨੇ 1905-06 ਵਿੱਚ ਉਹਨਾਂ 18-20 ਬਿਰਧ ਵਿਅਕਤੀਆਂ ਦੇ ਬਿਆਨ ਲਿਖੇ ਜਿਹਨਾਂ ਨੇ ਲਾਹੌਰ ਦਰਬਾਰ ਵਿੱਚ ਫ਼ੌਜੀ ਨੌਕਰੀਆਂ ਕੀਤੀਆਂ ਸਨ। ਕਰਮ ਸਿੰਘ ਨੇ ਉਹਨਾਂ ਵੱਲੋਂ ਦੱਸੀਆਂ ਸਿਰਫ਼ ਉਹ ਗੱਲਾਂ ਰਿਕਾਰਡ ਕੀਤੀਆਂ ਜੋ ਪਹਿਲਾਂ ਇਤਿਹਾਸ ਦਾ ਹਿੱਸਾ ਨਹੀਂ ਸਨ। ਬਜ਼ੁਰਗਾਂ ਵਿੱਚ ਇੱਕ ਸੱਜਣ ਉਹ ਵੀ ਸੀ ਜੋ ਸਰਦਾਰ ਚੇਤ ਸਿੰਘ ਦੇ ਕਤਲ ਸਮੇਂ ਮਹਾਰਾਜਾ ਖੜਕ ਸਿੰਘ ਕੋਲ ਹਾਜ਼ਰ ਸੀ। ਇੱਕ ਵਿਅਕਤੀ ਉਹ ਵੀ ਸੀ ਜੋ ਸੰਧਾਵਾਲੀਆ ਦਾ ਨੌਕਰ ਸੀ ਤੇ ਮਹਾਰਾਜਾ ਸ਼ੇਰ ਸਿੰਘ ਦੇ ਕਤਲ ਸਮੇਂ ਹਾਜ਼ਰ ਸੀ। ਇੱਕ ਗਵਾਹ ਰਾਜਾ ਹੀਰਾ ਸਿੰਘ ਦੇ ਕਤਲ ਸਮੇਂ ਖ਼ਾਲਸਾ ਫ਼ੌਜ ਨਾਲ ਸੀ। ਸਰਦਾਰ ਜਵਾਹਰ ਸਿੰਘ ਦੇ ਕਤਲ ਸਮੇਂ ਮੌਕੇ ’ਤੇ ਹਾਜ਼ਰ ਮਹਾਰਾਜਾ ਦਲੀਪ ਸਿੰਘ ਦੇ ਅਰਦਲੀ ਵੀ ਇਨ੍ਹਾਂ ਵਿੱਚ ਸ਼ਾਮਿਲ ਸੀ। ਖਖਿਆਂ ਬਾਬਿਆਂ ਦੀ ਬਗ਼ਾਵਤ ਸਮੇਂ ਇਨ੍ਹਾਂ ਗਵਾਹਾਂ ਵਿੱਚੋਂ ਇੱਕ ਖੋੜੀ ਦੇ ਕਿਲ੍ਹੇ ਵਿੱਚੋਂ ਦੁਸ਼ਮਣ ਦੇ ਕਾਬੂ ਆ ਗਿਆ ਸੀ ਅਤੇ ਤਸੀਹੇ ਝੱਲ ਕੇ ਵੀ ਆਪਣੇ ਧਰਮ ’ਤੇ ਕਾਇਮ ਰਿਹਾ ਸੀ। ਇੱਕ ਫ਼ੌਜੀ ਨੇ ਮੁੱਦਕੀ, ਫੇਰੂ ਸ਼ਹਿਰ, ਸਭਰਾਵਾਂ, ਰਾਮਨਗਰ, ਮੋਂਗ ਰਸੂਲ ਚੇਲੀਆਂ ਵਾਲੀ ਤੇ ਗੁਜਰਾਤ ਦੀਆਂ ਲੜਾਈਆਂ ਵਿੱਚ ਹਿੱਸਾ ਲਿਆ ਸੀ। ਇਨ੍ਹਾਂ ਫ਼ੌਜੀਆਂ ਦੇ ਬਿਆਨ ਸਿੱਖ ਇਤਿਹਾਸ ਦੀਆਂ ਫ਼ੈਸਲਾਕੁੰਨ ਘਟਨਾਵਾਂ ਦਾ ਅੱਖੀਂ ਵੇਖਿਆ ਹਾਲ ਹੈ, ਜਿਸ ਨੂੰ ਸਭ ਤੋਂ ਭਰੋਸੇਯੋਗ ਮੰਨਿਆ ਜਾ ਸਕਦਾ ਹੈ।                                     

2.2. ਮੌਲਿਕ ਸਿੱਖ ਇਤਹਾਸਕਾਰ ਇਤਿਹਾਸ ਨੂੰ ਵਾਰਾਂ ਰਾਹੀ ਇਕੱਤਰ ਕਰਨਾ

ਕਰਮ ਸਿੰਘ ਨੇ ਸਿੱਖ ਇਤਿਹਾਸ ਨੂੰ ਵਾਰਾਂ ਰਾਹੀਂ ਇਕੱਤਰ ਕਰਨ ਦਾ ਯਤਨ ਕੀਤਾ ਕਿਉਂਕਿ ਪਿਛਲੇ ਸਮਿਆਂ ਵਿੱਚ ਸਾਡੇ ਦੇਸ਼ ’ਚ ਵਾਰਾਂ ਸੁਣਨ ਦਾ ਬੜਾ ਰਿਵਾਜ ਸੀ। ਢਾਡੀਆਂ ਦੀ ਬੜੀ ਕਦਰ ਸੀ। ਉਹਨਾਂ ਨੇ ਗੁੱਜਰਾਂ ਵਾਲਾ ਜ਼ਿਲ੍ਹੇ ਵਿੱਚ ਇੱਕ ਰੁਪਿਆ ਦੇ ਕੇ ਇੱਕ ਵਾਰ ਸੁਣੀ ਤੇ ਪੰਜ ਰੁਪਏ ਦੇ ਕੇ ਇੱਕ ਵਾਰ ਲਿਖ ਲਈ ਜਿਸ ਨੂੰ ਨਾਦਰ ਸ਼ਾਹ ਦੀ ਪੌੜੀ ਆਖਦੇ ਸੀ। ਉਹਨਾਂ ਕੋਲ ਹੋਰ ਵਾਰਾਂ ਲਿਖਣ ਲਈ ਦੇਣ ਯੋਗ ਪੈਸੇ ਨਹੀਂ ਸਨ। ਸੁਰ ਸਿੰਘ ਦੇ ਪਿਛੋਕੜ ਵਾਲੇ ਢਾਡੀਆਂ, ਜਿਹਨਾਂ ਦੀ ਭਾਈ ਬਿਧੀ ਚੰਦ ਦੇ ਪਰਿਵਾਰ ਨਾਲ ਨੇੜਤਾ ਸੀ, ਵਿੱਚੋਂ ਇੱਕ ਵਿਅਕਤੀ ਨੂੰ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਅੱਠ ਵਾਰਾਂ ਯਾਦ ਸਨ। ਕਰਮ ਸਿੰਘ ਨੇ ਖਾਨ ਬਹਾਦਰ ਦੇ ਸਮੇਂ ਦੀਆਂ ਘਟਨਾਵਾਂ ਬਾਰੇ ਕਵੀ ਸੁੰਦਰ ਦਾਸ ਜੀ ਆਗਮ ਕਪੂਰਥਲੇ ਦੀਆਂ ਕਵਿਤਾਵਾਂ ਵੀ ਪ੍ਰਾਪਤ ਕਰਨ ਦਾ ਯਤਨ ਕੀਤਾ।

                                     

2.3. ਮੌਲਿਕ ਸਿੱਖ ਇਤਹਾਸਕਾਰ 15 ਲੜਾਈਆਂ ਦੇ ਵਰਨਣ ਦੀ ਖੋਜ

ਉੱਤਰੀ ਗੰਗ-ਦੁਆਬ, ਯਮਨਾ ਤੋਂ ਗੰਗਾ ਵਿਚਕਾਰ ਸਹਾਰਨਪੁਰ ਤੇ ਮੇਰਠ ਦੇ ਇਲਾਕੇ ’ਤੇ ਖ਼ਾਲਸਾ ਵੱਲੋਂ 1710 ਤੋਂ 1804 ਤਕ ਕਬਜ਼ਾ ਕਰਨ ਅਤੇ ਰਾਖੀ ਦੀ ਉਗਰਾਹੀ ਲਈ ਹੋਈਆਂ ਤਕਰੀਬਨ 15 ਲੜਾਈਆਂ ਦਾ ਵਿਸਥਾਰ ਨਾਲ ਵਰਣਨ ਕੀਤਾ। ਇਸ ਇਲਾਕੇ ਵਿੱਚ ਖ਼ਾਲਸਾ ਦੀ ਸਰਦਾਰੀ ਸ਼ਾਇਦ ਅੱਜ ਦੇ ਇਤਿਹਾਸਕਾਰ ਭੁੱਲ ਚੁੱਕੇ ਹਨ।

                                     

2.4. ਮੌਲਿਕ ਸਿੱਖ ਇਤਹਾਸਕਾਰ ਭਾਰਤ ’ਤੇ ਸੱਤਵੇਂ ਹਮਲੇ ਦੇ ਸਮਕਾਲੀ ਦਾ ਜੰਗਨਾਮਾ

ਕਰਮ ਸਿੰਘ ਨੇ 1764 ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਭਾਰਤ ’ਤੇ ਸੱਤਵੇਂ ਹਮਲੇ ਸਮੇਂ ਉਸ ਦੇ ਸਾਥੀ ਕਾਜ਼ੀ ਨੂਰ ਮੁਹੰਮਦ ਵਾਸੀ ਗੰਜਾਬੇ ਬਲੋਚਿਸਤਾਨ ਵੱਲੋਂ ਰਚਿਤ ਜੰਗਨਾਮਾ ਵੀ ਲੱਭਿਆ ਅਤੇ ਇਸ ਦਾ ਤਰਜਮਾ ਕਰਕੇ ਪਾਠਕਾਂ ਲਈ ਪੇਸ਼ ਕੀਤਾ। ਇਹ ਲਿਖਤ ਵੈਰੀਆਂ ਵੱਲੋਂ ਸਿੱਖਾਂ ਦੇ ਉੱਚ ਆਚਰਨ ਅਤੇ ਬਹਾਦਰੀ ਦੀ ਬੇਮਿਸਾਲ ਦਾਸਤਾਨ ਹੈ। ਇਹ ਜੰਗਨਾਮਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਚੜਤ ਸਿੰਘ, ਝੰਡਾ ਸਿੰਘ, ਲਹਿਣਾ ਸਿੰਘ,ਜੈ ਸਿੰਘ,ਹਰੀ ਸਿੰਘ ਭੰਗੀ, ਗੁਲਾਬ ਸਿੰਘ, ਗੁੱਜਰ ਸਿੰਘ, ਰਾਮ ਦਾਸ ਤੇ ਖ਼ਾਲਸਾ ਫ਼ੌਜ ਵੱਲੋਂ ਅਬਦਾਲੀ ਨੂੰ ਭੈਅ-ਭੀਤ ਕਰਕੇ ਜਾਨ ਬਚਾਉਣ ਲਈ ਵਾਪਸ ਭੱਜਣ ਲਈ ਮਜਬੂਕਰ ਦੇਣ ਦਾ ਇਤਿਹਾਸ ਹੈ। ਆਲਾ ਜੱਟ ਵੱਲੋਂ ਅਹਿਮਦ ਸ਼ਾਹ ਅਬਦਾਲੀ ਦੀ ਗੁਲਾਮੀ ਕਬੂਲ ਕਰਨ, ਜ਼ਮੀਨ ਲੈਣ ਤੇ ਉਸ ਦੀ ਮਦਦ ਕਰਨ ਦਾ ਵੀ ਅੱਖੀਂ ਵੇਖਿਆ ਇਤਿਹਾਸ ਦਰਜ ਹੈ।                                     

2.5. ਮੌਲਿਕ ਸਿੱਖ ਇਤਹਾਸਕਾਰ ਮੱਕਾ-ਮਦੀਨਾ ਬਾਰੇ ਇਤਿਹਾਸਕ ਤੱਥਾਂ ਦੀ ਉੱਥੇ ਜਾ ਕੇ ਪੜਤਾਲ

ਸਰਦਾਰ ਕਰਮ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀ ਮੱਕਾ-ਮਦੀਨਾ ਤੋਂ ਬਗਦਾਦ ਯਾਤਰਾ ਬਾਰੇ ਖੋਜ ਕਰਨ ਦਾ ਉੱਦਮ ਵੀ ਕੀਤਾ। ਕਰਮ ਸਿੰਘ ਕਰਾਚੀ ਤੋਂ ਬਗਦਾਦ ਪਹੁੰਚਣ ਵਿੱਚ ਵੀ ਕਾਮਯਾਬ ਹੋ ਗਏ।

                                     

3. ਰਚਨਾਵਾਂ

ਇਸ ਤਰ੍ਹਾਂ ਕਰਮ ਸਿੰਘ ਨੇ ਆਪਣਾ ਜੀਵਨ ਖੋਜ ਦੇ ਲੇਖੇ ਲਾਇਆ। ਉਹਨਾਂ ਨੇ ਹੇਠ ਲਿਖੀਆਂ ਪੁਸਤਕਾ ਪੰਥ ਦੀ ਝੋਲੀ ਪਾਈਆਂ।

 • ਰਾਜਾ ਧਿਆਨ ਸਿੰਘ
 • ਬੰਦਾ ਕੌਣ ਥਾ
 • ਜੀਵਨ ਹਰਨਾਮ ਕੌਰ
 • ਮਹਾਰਾਜਾ ਆਲਾ ਸਿੰਘ
 • ਗੁਰੂ ਗਾਥਾ
 • ਜੀਵਨ ਸਦਾ ਕੌਰ
 • ਅਮਰ-ਖ਼ਾਲਸਾ
 • ਬੰਦਾ ਕੋਣ ਥਾ ਉਰਦੂ, بندہ کون تھا؟
 • ਕਤਕ ਕਿ ਵਿਸਾਖ
 • ਬੰਦਾ ਬਹਾਦਰ
 • ਗੁਰਪੁਰਬ ਨਿਰਣੈ

ਸਰਦਾਰ ਕਰਮ ਸਿੰਘ ਹਿਸਟੋਰੀਅਨ ਨੂੰ ਆਪਣੀ ਯਾਦ ਸ਼ਕਤੀ ’ਤੇ ਬੜਾ ਭਰੋਸਾ ਸੀ, ਜਿਸ ਕਾਰਨ ਉਹਨਾਂ ਨੇ ਬਹੁਤੇ ਲਿਖਤੀ ਨੋਟਸ ਨਹੀਂ ਬਣਾਏ।ਲੇਕਿਨ ਛੋਟੀ ਉਮਰੇ ਹੀ ਉਹ1930 ਵਿੱਚ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ।

                                     

ਸੰਤ ਬਾਬਾ ਵਿਸਾਖਾ ਸਿੰਘ

ਸੰਤ ਬਾਬਾ ਵਿਸਾਖਾ ਸਿੰਘ ਜਨਮ 13 ਅਪ੍ਰੈਲ 1903 ਨੂੰ ਕਰਮ ਸਿੰਘ ਅਤੇ ਕਾਨ੍ਹ ਕੌਰ ਦੇ ਘਰ, ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜਨੇਤਪੁਰਾ ਚ ਹੋਇਆ ਸੀ। ਉਨ੍ਹਾਂ ਨੇ ਆਪਣਾ ਬਹੁਤਾ ਜੀਵਨ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਕਲਾਂ ਵਿੱਚ ਬਿਤਾਇਆ। ਉਨ੍ਹਾਂ ਨੇ ਮੁਢਲੀ ਸਿੱਖਿਆ ਪਿੰਡ ਦੇ ਗੁਰਦੁਆਰੇ ਤੋਂ ਲਈ ਸੀ, ਜਿਥੇ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਅਤੇ ਕੀਰਤਨ ਜਾਪ ਕਰਨਾ ਸਿੱਖਿਆ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →