ⓘ ਹਿੰਦ-ਆਰੀਆ ਭਾਸ਼ਾਵਾਂ

ਕਲਸ਼ ਭਾਸ਼ਾ

ਕਲਸ਼ ਭਾਸ਼ਾ ਭਾਰਤੀ ਉਪ ਮਹਾਂਦੀਪ ਦੇ ਉੱਤਰ ਪੱਛਮੀ ਭਾਗ ਅਤੇ ਅਫਗਾਨਿਸਤਾਨ ਵਿੱਚ ਮਿਲਦੀਆਂ ਦਾਰਦੀ ਭਾਸ਼ਾਵਾਂ ਵਿੱਚੋਂ ਇੱਕ ਹੈ ਅਤੇ ਹਿੰਦ-ਇਰਾਨੀ ਭਾਸ਼ਾ ਸਮੂਹ ਦੇ ਚਿਤਰਾਲ ਉਪ ਸਮੂਹ ਦੀ ਇੱਕ ਮੈਂਬਰ ਹੈ। ਅੱਜਕੱਲ ਸਿਰਫ ਪੰਜ ਕੁ ਹਜ਼ਾਰ ਲੋਕ ਇਹ ਭਾਸ਼ਾ ਬੋਲਦੇ ਵਰਤਦੇ ਹਨ ਅਤੇ ਯੂਨੈਸਕੋ ਨੇ ਇਸਨੂੰ ਲੋਪ ਹੋਣ ਦੇ ਗੰਭੀਰ ਖਤਰੇ ਦੇ ਖੇਤਰ ਵਿੱਚਲੀਆਂ ਭਾਸ਼ਾਵਾਂ ਵਿੱਚ ਦਰਜ਼ ਕੀਤਾ ਹੋਇਆ ਹੈ।

ਨਵਜੀਵਨ ਟਰੱਸਟ

ਨਵਜੀਵਨ ਟਰੱਸਟ ਅਹਿਮਦਾਬਾਦ, ਭਾਰਤ ਵਿੱਚ ਪ੍ਰਕਾਸ਼ਨ ਘਰ ਹੈ। ਇਸ ਦੀ ਸਥਾਪਨਾ ਮਹਾਤਮਾ ਗਾਂਧੀ ਨੇ 1929 ਵਿਚ ਕੀਤੀ ਸੀ ਅਤੇ ਅੱਜ ਤੱਕ ਇਹ ਅੰਗਰੇਜ਼ੀ, ਗੁਜਰਾਤੀ, ਹਿੰਦੀ ਅਤੇ ਹੋਰ ਭਾਸ਼ਾਵਾਂ ਵਿੱਚ 800 ਤੋਂ ਵੱਧ ਸਿਰਲੇਖ ਪ੍ਰਕਾਸ਼ਿਤ ਕਰ ਚੁੱਕਾ ਹੈ। ਇਸ ਤੋਂ ਪਹਿਲਾਂ ਨਵਜੀਵਨ ਨੇ ਗਾਂਧੀ ਦੁਆਰਾ ਗੁਜਰਾਤੀ ਵਿਚ, 1919 7 ਸਤੰਬਰ ਤੋਂ 1931 ਤੱਕ ਅਹਿਮਦਾਬਾਦ ਤੋਂ ਪ੍ਰਕਾਸ਼ਤ ਕੀਤੇ ਜਾਂਦੇ ਇਕ ਹਫ਼ਤਾਵਾਰ ਅਖ਼ਬਾਰ ਦਾ ਹਵਾਲਾ ਵੀ ਦਿੱਤਾ ਹੈ।

ਚੰਡਾਲ

ਚੰਡਾਲ ਸੰਸਕ੍ਰਿਤ ਸ਼ਬਦ ਹੈ ਜੋ ਹਿੰਦੂ ਵਰਣ ਵਿਵਸਥਾ ਵਿੱਚ ਮੁਰਦਿਆਂ ਨੂੰ ਨਿਪਟਾਉਣ ਦਾ ਕਿੱਤਾ ਕਰਨ ਵਾਲੇ, ਸਭ ਤੋਂ ਨੀਵੇਂ ਵਰੁਣ ਦੇ, ਤਾਮਸੀ ਸੁਭਾਉ ਵਾਲੇ ਆਦਮੀ ਲਈ ਪ੍ਰਯੋਗ ਕੀਤਾ ਜਾਂਦਾ ਹੈ। ਇਸਨੂੰ ਪਹਿਲਾਂ ਅਛੂਤ ਸਮਝਿਆ ਜਾਂਦਾ ਸੀ। ਤਮਿਲ ਜਬਾਨ ਵਿੱਚ ਇਹ ਸ਼ਬਦ ਬੋਲਚਾਲ ਦੀ ਬੋਲੀ ਵਿੱਚ ਗਾਲ ਦਾ ਰੂਪ ਧਾਰਨ ਕਰ ਚੁੱਕਾ ਹੈ। ਉੱਤਰੀ ਭਾਰਤ ਵਿੱਚ ਚੰਡਾਲ ਆਮ ਤੌਰ ਤੇ ਅਪਮਾਨਜਨਕ ਲਾਅਨਤ ਵਜੋਂ ਪ੍ਰਯੋਗ ਹੋ ਰਿਹਾ ਹੈ ਜਿਸਦਾ ਮਤਲਬ, ਘਟੀਆ ਨੀਚ ਆਦਮੀ ਵਜੋਂ ਲਿਆ ਜਾਂਦਾ ਹੈ। ਇਸ ਜਾਤੀ ਲਈ ਸ਼ਮਸ਼ਾਨ ਪਾਲ, ਡੋਮ, ਅੰਤਵਾਸੀ, ਥਾਪ, ਸ਼ਮਸ਼ਾਨ ਕਰਮੀ, ਅੰਤਿਅਜ, ਚੰਡਾਲਨੀ, ਪੁੱਕਸ਼, ਗਵਾਸ਼ਨ, ਚੂੜਾ, ਦੀਵਾਕੀਰਤੀ, ਮਾਤੰਗ, ਸ਼ਵਪਚ ਸ਼ਬਦਾਂ ਦਾ ਵੀ ਪ੍ਰਯੋਗ ਕੀਤਾ ਜਾਂਦਾ ਹੈ।

                                     

ⓘ ਹਿੰਦ-ਆਰੀਆ ਭਾਸ਼ਾਵਾਂ

ਹਿੰਦ-ਆਰੀਆ ਭਾਸ਼ਾਵਾਂ ਹਿੰਦ-ਯੂਰਪੀ ਭਾਸ਼ਾਵਾਂ ਦੀ ਹਿੰਦ-ਈਰਾਨੀ ਸ਼ਾਖਾ ਦੀ ਇੱਕ ਉਪਸ਼ਾਖਾ ਹਨ, ਜਿਸਨੂੰ ਇੰਡਿਕ ਉਪਸ਼ਾਖਾ ਵੀ ਕਿਹਾ ਜਾਂਦਾ ਹੈ। ਇਹਨਾਂ ਵਿਚੋਂ ਜਿਆਦਾਤਰ ਭਾਸ਼ਾਵਾਂ ਸੰਸਕ੍ਰਿਤ ਵਿੱਚੋਂ ਜਨਮੀਆਂ ਹਨ। ਹਿੰਦ-ਆਰੀਆ ਵਿੱਚ ਆਦਿ - ਹਿੰਦ-ਯੂਰਪੀ ਭਾਸ਼ਾ ਦੇ ਘ, ਧ ਅਤੇ ਫ ਵਰਗੇ ਵਿਅੰਜਨ ਸੁਰਖਿਅਤ ਹਨ, ਜੋ ਹੋਰ ਸ਼ਾਖਾਵਾਂ ਵਿੱਚ ਲੁਪਤ ਹੋ ਗਏ ਹਨ। ਇਸ ਸਮੂਹ ਵਿੱਚ ਇਹ ਭਾਸ਼ਾਵਾਂ ਆਉਂਦੀਆਂ ਹਨ: ਸੰਸਕ੍ਰਿਤ, ਹਿੰਦੀ, ਉਰਦੂ, ਬੰਗਲਾ, ਕਸ਼ਮੀਰੀ, ਸਿੰਧੀ, ਪੰਜਾਬੀ, ਨੇਪਾਲੀ, ਰੋਮਾਨੀ, ਅਸਾਮੀ, ਗੁਜਰਾਤੀ, ਮਰਾਠੀ, ਆਦਿ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →