ⓘ ਮਿਮਾਰ ਸਿਨਾਨ

                                     

ⓘ ਮਿਮਾਰ ਸਿਨਾਨ

ਮਿਮਾਰ ਸਿਨਾਨ ਆਗ਼ਾ ਉਸਮਾਨੀ ਸਾਮਰਾਜ ਦਾ ਮੁੱਖ ਸ਼ਿਲਪਕਾਰ ਸੀ ਅਤੇ ਉਹ ਸ਼ਾਨਦਾਰ ਸੁਲੇਮਾਨ, ਸਲੀਮ ਦੂਜੇ ਅਤੇ ਮੁਰਾਦ ਤੀਜੇ ਜਿਹੇ ਸੁਲਤਾਨਾਂ ਦਾ ਸਿਵਿਲ ਇੰਜੀਨੀਅਰ ਸੀ। ਉਸਦੇ ਬਣਾਈਆਂ ਹੋਈਆਂ ਇਮਾਰਤਾਂ ਵਿੱਚ 300 ਮੁੱਖ ਬਣਤਰਾਂ, ਅਤੇ ਕਈ ਹੋਰ ਛੋਟੀਆਂ ਇਮਾਰਤਾਂ ਜਿਵੇਂ ਕਿ ਸਕੂਲ ਆਦਿ ਸ਼ਾਮਿਲ ਹਨ। ਉਸਦੇ ਵਿਦਿਆਰਥੀਆਂ ਨੇ ਮਗਰੋਂ ਜਾ ਕੇ ਇਸਤਾਨਬੁਲ ਦੀ ਸੁਲਤਾਨ ਅਹਿਮਦ ਮਸਜਿਦ ਅਤੇ ਮੋਸਤਾਰ ਵਿਖੇ ਸਤਾਰੀ ਮੋਸਤ ਨੂੰ ਬਣਾਇਆ ਅਤੇ ਇਸ ਤੋਂ ਇਲਾਵਾ ਮੁਗਲ ਸਾਮਰਾਜ ਦੀ ਇਮਾਰਤ ਤਾਜ ਮਹਿਲ ਦਾ ਡਿਜ਼ਾਈਨ ਤਿਆਰ ਕਰਨ ਵਿੱਚ ਮਦਦ ਕੀਤੀ।

ਇੱਕ ਪੱਥਰ-ਤਰਾਸ਼ ਦੇ ਪੁੱਤਰ ਦੇ ਤੌਰ ਤੇ ਉਸਨੂੰ ਮੱਢਲੀ ਤਕਨੀਕੀ ਸਿਖਲਾਈ ਅਤੇ ਉਹ ਫੌਜੀ ਇੰਜੀਨੀਅਰ ਬਣ ਗਿਆ। ਇਸ ਪਿੱਛੋਂ ਲਗਾਤਾਰ ਉਸਦੇ ਅਹੁਦੇ ਵਧਦੇ ਗਏ ਅਤੇ ਅੰਤ ਵਿੱਚ ਜਾਨਿਸਾਰੀ ਕਮਾਂਡਰ ਬਣ ਗਿਆ ਜਿਸ ਨਾਲ ਉਸਨੂੰ ਆਗ਼ਾ ਦਾ ਖਿਤਾਬ ਵੀ ਦਿੱਤਾ ਗਿਆ। ਜਾਨਿਸਾਰੀਆਂ ਦੇ ਤੌਰ ਤੇ ਉਸਨੇ ਆਪਣੀ ਇਮਾਰਤਸਾਜ਼ੀ ਅਤੇ ਇੰਜੀਨੀਅਰ ਦੇ ਹੁਨਰ ਨੂੰ ਨਿਖਾਰਿਆ ਅਤੇ ਉਹ ਹਰ ਤਰ੍ਹਾਂ ਦੇ ਕਿਲ੍ਹੇ ਬਣਾਉਣ ਵਿੱਚ ਮਾਹਿਰ ਹੋ ਗਿਆ ਇਸ ਤੋਂ ਇਲਾਵਾ ਉਹ ਹੋਰ ਫੌਜੀ ਵਿਵਸਥਾਵਾਂ ਜਿਵੇਂ ਕਿ ਸੜਕਾਂ, ਪੁਲਾਂ ਅਤੇ ਪਾਣੀ ਰਸਦਾਂ ਆਦਿ ਵੀ ਬਣਾਉਣ ਲੱਗ ਗਿਆ। ਲਗਭਗ 50 ਵਰ੍ਹਿਆਂ ਦੀ ਉਮਰ ਵਿੱਚ ਉਸਨੂੰ ਮੁੱਖ ਸ਼ਾਹੀ ਇਮਾਰਤਸਾਜ਼ ਦਾ ਦਰਜਾ ਦਿੱਤਾ ਗਿਆ, ਅਤੇ ਉਸਨੇ ਫੌਜ ਵਿੱਚ ਸਿੱਖੇ ਇਮਾਰਤਸਾਜ਼ੀ ਦੇ ਕੰਮਾਂ ਕਰਕੇ ਬਹੁਤ ਸਾਰੀਆਂ ਸ਼ਾਨਦਾਰ ਧਾਰਮਿਕ ਇਮਾਰਤਾਂ ਅਤੇ ਵੱਖ-ਵੱਖ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਨਤਕ ਬਣਤਰਾਂ ਵੀ ਬਣਾਈਆਂ। ਉਹ ਇਸ ਦਰਜੇ ਉੱਪਰ ਲਗਭਗ 50 ਸਾਲਾਂ ਤੱਕ ਰਿਹਾ।

ਏਦਿਰਨੇ ਵਿਖੇ ਸਥਿਤ ਸੇਲੀਮੀਏ ਮਸਜਿਦ ਉਸਦੀ ਸਭ ਤੋਂ ਸ਼ਾਹਕਾਰ ਇਮਾਰਤ ਹੈ ਹਾਲਾਂਕਿ ਉਸਦਾ ਸਭ ਤੋਂ ਮਸ਼ਹੂਰ ਕੰਮ ਇਸਤਾਨਬੁਲ ਵਿਚਲੀ ਸੁਲੇਮਾਨ ਮਸਜਿਦ ਹੈ। ਉਹ ਇੱਕ ਵਿਸ਼ਾਲ ਸਰਕਾਰੀ ਵਿਭਾਗ ਦਾ ਮੁਖੀ ਸੀ ਅਤੇ ਉਸਨੇ ਆਪਣੇ ਬਹੁਤ ਸਾਰੇ ਸਹਾਇਕਾਂ ਨੂੰ ਕੰਮ ਸਿਖਾਇਆ ਸੀ, ਜਿਹੜੇ ਕਿ ਅੱਗੇ ਜਾ ਕੇ ਆਪਣੇ ਆਪ ਵਿੱਚ ਵਧੀਆ ਇਮਾਰਤਸਾਜ਼ ਸਾਬਿਤ ਹੋਏ ਜਿਨ੍ਹਾਂ ਵਿੱਚ ਸਦਫ਼ਕਰ ਮਹਿਮੂਦ ਆਗ਼ਾ, ਸੁਲਤਾਨ ਅਹਿਮਦ ਮਸਜਿਦ ਦਾ ਇਮਾਰਤਸਾਜ਼ ਵੀ ਸ਼ਾਮਿਲ ਸੀ। ਉਸਨੂੰ ਉਸਮਾਨੀ ਸਾਮਰਾਜ ਦਾ ਸਭ ਤੋਂ ਮਹਾਨ ਇਮਾਰਤਸਾਜ਼ ਮੰਨਿਆ ਗਿਆ ਹੈ ਅਤੇ ਉਸਦੀ ਤੁਲਨਾ ਮਾਈਕਲਐਂਜਲੋ ਨਾਲ ਵੀ ਕੀਤੀ ਜਾਂਦੀ ਹੈ, ਜਿਹੜਾ ਕਿ ਪੱਛਮ ਵਿੱਚ ਉਸਦਾ ਸਮਕਾਲੀ ਸੀ। ਮਾਈਕਲਐਂਜਲੋ ਅਤੇ ਉਸਦੇ ਰੋਮ ਵਿਚਲੇ ਸੇਂਟ ਪੀਟਰਜ਼ ਬਾਸਿਲੀਕਾ ਦੇ ਢਾਂਚੇ ਇਸਤਾਨਬੁਲ ਵਿੱਚ ਮਸ਼ਹੂਰ ਸਨ, ਜਦੋਂ ਤੋਂ ਉਸਨੂੰ ਅਤੇ ਲਿਓਨਾਰਦੋ ਦਾ ਵਿੰਚੀ ਨੂੰ ਕ੍ਰਮਵਾਰ 1502 ਅਤੇ 1505 ਵਿੱਚ ਉਸਮਾਨੀ ਸਾਮਰਾਜ ਦੇ ਇੱਕ ਵਿਭਾਗ ਬਾਬ ਆਲੀ ਦੁਆਰਾ ਗੋਲਡਨ ਹਾਰਨ ਪੁਲ ਦਾ ਢਾਂਚਾ ਤਿਆਰ ਕਰਨ ਲਈ ਬੁਲਾਇਆ ਗਿਆ ਸੀ। ਮਿਮਾਰ ਸਿਨਾਨ ਦੇ ਕੰਮ ਇਤਿਹਾਸ ਦੀਆਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਇਮਾਰਤਾਂ ਵਿੱਚ ਗਿਣੇ ਜਾਂਦੇ ਹਨ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →