ⓘ ਡਾ. ਕਿਰਪਾਲ ਸਿੰਘ

ਤਲਵਾੜਾ

ਤਲਵਾੜਾ ਜ਼ਿਲ੍ਹਾ ਰੂਪ ਨਗਰ ਅਤੇ ਤਹਿਸੀਲ ਨੰਗਲ ਦਾ ਪਿੰਡ ਹੈ। ਇਹ ਨੰਗਲ- ਭਾਖੜਾ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਨੰਗਲ ਡੈਮ ਤੋਂ 3 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। ਇਸ ਦਾ ਰਕਬਾ 250 ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 1000 ਹੈ। ਇਸ ਪਿੰਡ ਦੇ ਵਿੱਚ ਡਾਕਘਰ ਵੀ ਹੈ, ਪਿੰਨ ਕੋਡ 140124 ਹੈ।

ਆਤਮ ਹਮਰਾਹੀ

ਆਤਮ ਹਮਰਾਹੀ ਦਾ ਜਨਮ 9 ਫਰਵਰੀ 1936 ਨੂੰ ਪੱਤੀ ਦੁੰਨੇ ਕੀ, ਮੋਗਾ ਵਿਖੇ ਮਾਤਾ ਰਾਮ ਕੌਰ ਦੀ ਕੁੱਖੋਂ ਪਿਤਾ ਉਜਾਗਰ ਸਿੰਘ ਦੇ ਘਰ ਹੋਇਆ। ਆਪਣੀ ਜ਼ਿੰਦਗੀ ਵਿੱਚ ਉਹ ਲੰਮਾ ਸਮਾਂ ਅਧਿਆਪਨ ਦੇ ਕਿੱਤੇ ਨਾਲ ਜੁੜੇ ਰਹੇ। 28 ਜੁਲਾਈ 2005 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ।

ਆਧੁਨਿਕ ਪੰਜਾਬੀ ਵਾਰਤਕ

ਪੰਜਾਬੀ ਵਾਰਤਕ ਦਾ ਜਨਮ ਲਗ਼ਭਗ ਪੰਜਾਬੀ ਕਵਿਤਾ ਦੇ ਨਾਲ ਹੀ ਹੋਇਆ। ਪਰ ਇਹ ਧਿਆਨ ਦੇਣ ਯੋਗ ਗੱਲ ਹੈ ਕਿ ਵਾਰਤਕ ਹਮੇਸ਼ਾ ਕਵਿਤਾ ਤੋਂ ਪਿੱਛੋਂ ਉਪਜਦੀ ਹੈ ਅਤੇ ਇਸ ਲਈ ਦਲੀਲ ਤੇ ਬੁੱਧੀ ਦਾ ਵਿਕਾਸ ਲੁੜੀਂਦਾ ਹੈ। ਆਮ ਤੌਰ ਤੇ ਆਧੁਨਿਕ ਕਾਲ ਦਾ ਸਮਾਂ 1850 ਤੋਂ ਮੰਨ ਲਿਆ ਜਾਂਦਾ ਹੈ। ਪਰ ਪੰਜਾਬੀ ਸਾਹਿਤ ਵਿੱਚ ਵਾਰਤਕ 1900 ਤੋਂ ਬਾਅਦ ਵਿਕਸਿਤ ਹੁੰਦੀ ਹੈ। 1919 ਤੋਂ 1936 ਤਕ ਦੇ ਦੌਰ ਵਿੱਚਨ ਸਭ ਤੋਂ ਵੱਧ ਨਿਖ਼ਾਰ ਵਾਰਤਕ ਦੇ ਖੇਤਰ ਵਿੱਚ ਆਇਆ। ਸਮਾਜਕ ਅੰਦੋਲਨਾਂ ਦੇ ਪਰਚਾਰ ਹਿੱਤ ਮਣਾਂ-ਮੂੰਹੀਂ ਸਾਹਿਤ, ਅਖ਼ਬਾਰਾਂ, ਰਸਾਲਿਆਂ, ਪੈਂਫਲਿਟਾਂ ਤੇ ਟ੍ਰੈਕਟਾਂ ਰਾਹੀਂ ਛਾਪਿਆ ਤੇ ਵੰਡਿਆ ਜਾਣ ਲੱਗਾ। ਪੱਤਰਕਾਰੀ ਦੇ ਵਾਧੇ ਨੇ ਵਾਰਤਕ ਦੀ ਲੋੜ ਤੇ ਪਰਸਾਰ ਦੇ ਸਾਧਨ ਪੈਦਾ ਕੀਤੇ। ਸੋ ਇਹ ਕਾਲ ਪੰਜਾਬੀ ਵਾਰਤਕ ਵਿੱਚ ਪ੍ਰਯੋਗਾਂ ਦਾ ਕਾਲ ਸੀ।ਆਮ ਤੌਰ ਤੇ ਕਵਿਤ ...

ਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣ

ਮੱਧਕਾਲੀਨ ਪੰਜਾਬੀ ਸਾਹਿਤ ਸਾਡੇ ਸਮੁੱਚੇ ਪੰਜਾਬੀ ਸਾਹਿਤ ਦੇ ਇਤਿਹਾਸ ਦਾ ਇੱਕ ਗੋਰਵਮਈ ਭਾਗ ਹੈ। ਇਸ ਕਾਲ ਵਿੱਚ ਸਾਹਿਤ ਦੇ ਵੱਖ-ਵੱਖ ਰੂਪਾਂ ਨੇ ਜਨਮ ਲਿਆ ਅਤੇ ਵਿਕਾਸ ਕੀਤਾ। ਇਸ ਕਾਲ ਵਿੱਚ ਚਾਰ ਪ੍ਰਮੁੱਖ ਕਾਵਿ ਧਾਰਾਵਾਂ ਸਮਾਨ ਅੰਤਰ ਵਿਚਰੀਆਂ ਅਤੇ ਆਪਣੇ ਵਿਕਾਸ ਦੀ ਸਿੱਖਰਾਂ ਨੂੰ ਛੋਹ ਲਿਆ। ਇਸ ਕਾਰਨ ਹੀ ਅਸੀਂ ਮੱਧ ਕਾਲ ਨੂੰ ਪੰਜਾਬੀ ਸਾਹਿਤ ਦਾ ਸੁਨਹਿਰੀ ਕਾਲ ਵੀ ਕਹਿੰਦੇ ਹਨ। ਸੂਫੀ ਅਤੇ ਭਗਤੀ ਧਾਰਾ ਦੀਆਂ ਪ੍ਰਵਿਰਤੀਆਂ ‘ਆਦਿ ਕਾਲ’ ਵਿੱਚ ਹੀ ਪੈਦਾ ਹੋ ਗਈਆਂ ਸਨ। ਉਹਨਾਂ ਧਾਰਾਵਾਂ ਨੇ ਮੱਧਕਾਲ ਵਿੱਚ ਪਹੁੰਚ ਕੇ ਬਹੁਤ ਪ੍ਰਗਤੀ ਕੀਤੀ। ਇਹਨਾਂ ਤੋਂ ਬਿਨਾਂ ਗੁਰਮਤਿ ਕਾਵਿ, ਕਿੱਸਾ ਕਾਵਿ, ਬੀਰ ਕਾਵਿ ਅਤੇ ਵਾਰਤਕ ਆਦਿ ਕੁੱਝ ਨਵੇਂ ਸਾਹਿਤ ਦੇ ਰੂਪ ਵੀ ਪੈਦਾ ਹੋਏ। ਡਾ. ਪਰਮ ਸਿੰਘ ਅਨੁਸਾਰ:- ਮੱਧਕਾਲੀਨ ਪੰਜਾਬੀ ਸਾਹਿਤ ਸਾਡਾ ਗੋਰਵਮਈ ਅਤੇ ਅਮੀਰ ...

ਮੁਕਬਲ

ਮੁਕਬਲ ਇੱਕ ਪੰਜਾਬੀ ਕਿੱਸਾਕਾਰ ਸੀ। ਉਸ ਦਾ ਪੂਰਾ ਨਾਂ ਸ਼ਾਹ ਜਹਾਨ ਮੁਕਬਲ ਸੀ, ਪਰ ਪੰਜਾਬੀ ਸਾਹਿਤ ਵਿੱਚ ਉਹ ਮੁਕਬਲ ਨਾਂ ਨਾਲ ਜ਼ਿਆਦਾ ਜਾਣਿਆ ਜਾਂਦਾ ਹੈ। ਉਹ ਆਪਣੀਆਂ ਉੱਚ-ਕੋਟੀ ਦੀਆਂ ਰਚਨਾਵਾਂ ਕਰ ਕੇ ਉਹ ਕਾਫ਼ੀ ਪ੍ਰਸਿੱਧ ਹੈ।

ਮਹਿਮਾ ਪ੍ਰਕਾਸ਼

ਸ਼੍ਰੀ ਸਰੂਪ ਦਾਸ ਭੱਲਾ ਰਚਿਤ ਮਹਿਮਾ ਪ੍ਰਕਾਸ਼ ਦੀ ਰਚਨਾ ਦੀ ਰਚਨਾ 1833 ਬਿਕਰਮੀ ਵਿੱਚ ਕੀਤੀ ਗਈ, ਇਹ ਵਰਣਨ ਯੋਗ ਗ੍ਰੰਥ ਹੈ। ਇਸ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਬੰਦਾ ਬਹਾਦਰ ਤਕ ਦਾ ਇਤਿਹਾਸ ਵਿਸਥਾਰ ਨਾਲ ਦਰਜ ਹੈ। ਇਹ ਪਹਿਲਾ ਗ੍ਰੰਥ ਹੈ, ਜਿਸ ਵਿੱਚ ਉਸ ਸਮੇਂ ਤੱਕ ਦਾ ਪੂਰਾ ਸਿੱਖ ਇਤਿਹਾਸ ਹੈ। ਇਸ ਵਿੱਚ ਭਾਈ ਮਨੀ ਸਿੰਘ ਜੀ ਦੀ ਸਾਖੀ ਵਾਂਗ ਗੁਰੂ ਨਾਨਕ ਦੇਵ ਜੀ ਦਾ ਜਨਮ ਵੈਸ਼ਾਖ ਸਦੀ ਦਾ ਅਤੇ ਜੋਤੀ ਜੋਤਿ ਸਮਾਉਣਾ ਲਿਖਿਆ ਹੈ। ਮਹਿਮਾ ਪ੍ਰਕਾਸ਼ ਵਿੱਚ ਪਹਿਲੀ ਸਾਖੀ ਸ੍ਰੀ ਸਤਿਗੁਰੂ ਅਵਤਾਰ ਕਥਾ ਹੈ, ਅਤੇ ਅੰਤਲੀ ਸਾਖੀ ਸ੍ਰੀ ਗੁਰੂ ਬਾਬੇ ਜੀ ਤੇ ਜੋਤੀ ਜੋਤ ਸਮਾਵਨੇ ਕੀ ਹੈ। ਇਸ ਵਿੱਚ ਪਦ ਤੇ ਗਦ ਦੋਵੇਂ ਮਿਸਰਤ ਹਨ। ਪਦ ਵਿੱਚ ਦੋਹਿਰਾ, ਸੋਰਠਾ, ਅੜਲ, ਚੌਪਾਈ, ਮੁਧਭਾਰ ਛੰਦ, ਅਕਰਾ ਛੰਦ, ਮਕਰਾ ਛੰਦ, ਪਓੁੜੀ ਤੋਮਰ ਆਦਿ ਛੰਦਾਂ ਦੀ ਵਰਤੋਂ ...

ਭਗਤ ਸਾਧੂ ਜਨ

ਭਗਤ ਸਾਧੂ ਜਨ ਨਿਰਗੁਣ-ਸਗੁਣ ਮਿਸ਼ਰਿਤ ਭਗਤੀ ਕਾਵਿ-ਪਰੰਪਰਾ ਦਾ ਇੱਕ ਮਹੱਤਵਪੂਰਨ ਧਰਮ ਸਾਧਕ ਹੈ। ਉਸ ਦੀ ਅਧਿਆਤਮਿਕਤਾ ਅਤੇ ਕਾਵਿ-ਸਾਧਨਾ ਬਾਰੇ ਪੰਜਾਬੀ ਸਾਹਿਤ ਦੇ ਇਤਿਹਾਸਾਂ ਵਿੱਚ ਜਾਣਕਾਰੀ ਦਾ ਲਗਭਗ ਅਭਾਵ ਹੈ।

ਗੁਰਦੁਆਰਾ ਮੰਜੀ ਸਾਹਿਬ ਕੋਟਾਂ

ਇਹ ਇਤਿਹਾਸਕ ਅਸਥਾਨ ਦੋਰਾਹੇ ਤੋਂ 6 ਕਿਲੋਮੀਟਰ ਤੇ ਖੰਨੇ ਤੋਂ 14 ਕਿਲੋਮੀਟਰ ਦੀ ਦੂਰੀ ਤੇ ਲੁਧਿਆਣਾ - ਦਿੱਲੀ ਜਰਨੈਲੀ ਸੜਕ ਤੇ ਪਿੰਡ ਕੋਟਾਂ ਦੇ ਨਜ਼ਦੀਕ ਸੋਭਨੀਕ ਹੈ। ਗੁੁੁਰਦੁੁਆਰਾ ਮੰੰਜੀ ਸਾਹਿਬ ਪਾਤਸ਼ਾਹੀ ਛੇੇੇਵੀਂਂ ਲੁੁਧਿਆਣਾ ਜਿਵੇੇਂਂ ਕਿ ਨਾਂਂ ਤੋਂ ਹੀ ਸ਼ਪਸਟ ਹੈ। ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਮਰ ਯਾਦਗਰ ਵਜੋਂ ਸੋੋੋਭਨੀਕ ਹੈ। ਰਵਾਇਤ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ ਰਿਆਹ ਹੋ ਕੇ ਜਦ ਸ਼੍ਰੀ ਅੰੰੰਮ੍ਰਿਤਸਰ ਨੂੰ ਜਾ ਰਹੇ ਸਨ ਤਾਂ ਕੁੁੱਝ ਸ਼ਮੇ ਵਾਸਤੇ ਇਸ ਜਗ੍ਹਾ ਤੇ ਰੁੁੁਕੇ ਸਨ। ਪਰੇੇੇਮੀ ਗੁਰੂ ਸਿੱੱਖਾਂਂ ਨੇ ਯਾਦਗਰ ਵਜੋਂ ਗੁੁੁਰਦਾਆਰੇੇ ਦੀ ਇਮਾਰਤ ਦਾ ਨਿਰਮਾਣ ਕਰਵਾਇਆ। ਗੁਰੂ ਸਾਹਿਬ ਦੇ ਨਿਵਾਸ ਸਥਾਨ ਨੂੰ ਮੰੰਜੀ ਸਾਹਿਬ ਦਾ ਨਾ ਦਿੱਤਾ ਗਿਆ। ਆਧੁਨਿਕ ਆਲੀਸ਼ਾਨ ਇਮਾਰਤ ...

ਸਾਹਿਤ ਦੀ ਇਤਿਹਾਸਕਾਰੀ ਪਰਿਭਾਸ਼ਾ ਤੇ ਸਰੂਪ

ਸਾਹਿਤ ਕੀ ਹੈ? ਇਸ ਦੀ ਪ੍ਰਕਿਰਤੀ ਅਤੇ ਇਸ ਦਾ ਪ੍ਰਕਾਰਜ ਕੀ ਹੈ ਇਨ੍ਹਾਂ ਮੂਲ ਪ੍ਰਸਨਾਂ ਨੂੰ ਲੈ ਕੇ ਪੂਰਬ ਅਤੇ ਪੱਛਮ ਦੇ ਸਹਿਤ ਚਿੰਤਕਾਂ ਅਤੇ ਵਿਚਾਰਵਾਨਾਂ ਨੇ ਆਪੋ ਆਪਣੇ ਢੰਗ ਨਾਲ ਚਰਚਾ ਕੀਤੀ ਹੈ। ਸਾਹਿਤ ਮੂਲ ਰੂਪ ਵਿੱਚ ਇੱਕ ਅਜਿਹੀ ਕਲਾ ਹੈ ਜਿਸ ਵਿੱਚ ਭਾਸ਼ਾ ਨੂੰ ਅਧਿਆਮ ਵਜੋ ਵਰਤਿਆ ਜਾਂਦਾ ਹੈ। ਇਸ ਨੂੰ ਕੇਵਲ ਭਾਸ਼ਕ ਕਲਾ ਵੀ ਆਖਿਆ ਜਾਂਦਾ ਹੈ। ਸਹਿਤ ਕਾਲਪਨਿਕ ਵਰਤਾਰਾ ਹੈ ਸਾਹਿਤ ਜੀਵਨ ਦਾ ਇਤਿਹਾਸ ਨਹੀਂ ਹੈ ਪ੍ਰੰਤੂ ਜੋ ਕੁਝ ਸਾਹਿਤ ਵਿੱਚ ਪੇਸ਼ ਹੁੰਦਾ ਹੈ ਉਸਦਾ ਕੋਈ ਹਿੱਸਾ ਜੀਵਨ ਤੋ ਬਾਹਰ ਨਹੀਂ ਹੁੰਦਾ। ਕਿਸੇ ਵੀ ਕੌਮ ਦਾ ਸਾਹਿਤ ਆਪਣੀ ਸੰਸਕ੍ਰਿਤੀ ਤੋ ਅਭਿਜ ਨਹੀਂ ਰਹਿ ਸਕਦਾ ਉਸ ਵਿੱਚ ਉਸਦੇ ਸੱਭਿਆਚਾਰ ਦਾ ਰੰਗ ਆਪਣੇ ਆਪ ਆ ਟਪਕੇਗਾ ਇਸ ਤੋ ਬਿਨਾਂ ਤਾਂ ਉਸਦੀ ਮੋਲਿਕ ਰੰਗਤ ਹੀ ਖਤਰੇ ਵਿੱਚ ਪੈ ਜਾਵੇਗੀ। ਇਤਿਹਾਸਕਾਰੀ ਦੀ ਪਰਿਭਾਸ਼ਾ ਕ ...

ਹਰਿਆਣਾ (ਪੰਜਾਬ)

ਹਰਿਆਣਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਜੋ ਹੁਸ਼ਿਆਰਪੁਰ-ਦਸੂਹਾ ਰੋਡ ’ਤੇ ਸਥਿਤ ਹੈ। ਇਹ ਪਿੰਡ ਉੱਘੇ ਇਤਿਹਾਸਕਾਰ ਡਾ. ਗੰਡਾ ਸਿੰਘ ਦਾ ਪਿੰਡ ਹੈ ਜਿਨ੍ਹਾਂ ਦੇ ਨਾਮ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਡਾ.ਗੰਡਾ ਸਿੰਘ ਪੰਜਾਬੀ ਰੈਫਰੈਂਸ ਲਾਇਬ੍ਰੇਰੀ ਬਣੀ ਹੋਈ ਹੈ। ਇਸ ਪਿੰਡ ਵਿੱਚ ਦਰਜਨ ਦੇ ਕਰੀਬ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਹਨ ਅਤੇ ਇੱਕ ਜੀ.ਜੀ.ਡੀ.ਐਸ.ਡੀ. ਕਾਲਜ ਹੈ। ਇਸ ਪਿੰਡ ਵਿੱਚ ਅੱਧੀ ਦਰਜਨ ਦੇ ਕਰੀਬ ਗੁਰਦੁਆਰੇ, ਮਸਜਿਦ, ਸੀਤਲਾ ਮਾਤਾ ਮੰਦਰ, ਸਤੀ ਮਾਤਾ ਮੰਦਰ, ਗੇਬੀ ਰਾਮ ਦਾ ਮੰਦਰ, ਸੀਤਾ ਰਾਮ ਦਾ ਮੰਦਰ, ਬਾਬਾ ਬਾਲਕ ਨਾਥ ਮੰਦਰ, ਮੀਰਾ ਦਾ ਬਾਗ਼, ਗੁੱਗਾ ਪੀਰ ਮੰਦਰ, ਧਰਮ ਸਭਾ ਮੰਦਰ ਤੇ ਸੱਤਿਆ ਨਰਾਇਣ ਮੰਦਰ ਆਦਿ ਹਨ।

                                     

ⓘ ਡਾ. ਕਿਰਪਾਲ ਸਿੰਘ

ਡਾ. ਕਿਰਪਾਲ ਸਿੰਘ ਦਾ ਜਨਮ ਗੁਜਰਾਂਵਾਲਾ ਵਿੱਚ ਹੋਇਆ। ਆਪ ਦੀ ਦਿਲਚਸਪੀ ਇਤਿਹਾਸ ਵੱਲ ਵਧੇਰੇ ਹੋਣ ਕਰਕੇ ਆਪ ਦਾ ਨਾਂਅ ਭਾਰਤ ਦੇ ਆਧੁਨਿਕ ਅਤੇ ਮੱਧਕਾਲੀਨ ਇਤਿਹਾਸ ਵਿੱਚ ਨਿਵੇਕਲਾ ਯੋਗਦਾਨ ਪਾਉਣ ਵਿੱਚ ਅਨਿੱਖੜਵਾਂ ਹੈ।

                                     

1. ਅਕਾਦਮਿਕ ਜੀਵਨ

ਡਾ. ਕਿਰਪਾਲ ਸਿੰਘ ਨੇ ਆਪਣਾ ਅਕਾਦਮਿਕ ਜੀਵਨ ਪ੍ਰੋਫੈਸਰ ਆਫ ਰਿਸਰਚ ਵਜੋਂ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਸੰਨ 1950 ਈ: ਵਿੱਚ ਸ਼ੁਰੂ ਕੀਤਾ। ਇੱਕ ਦਰਜਨ ਦੇ ਕਰੀਬ ਪੰਜਾਬੀ ਪੁਸਤਕਾਂ ਲੋਕ ਅਰਪਨ ਕੀਤੀਆਂ। ਡਾ. ਕਿਰਪਾਲ ਸਿੰਘ ਬਹੁਤ ਸਾਰੀਆਂ ਮੰਨੀਆਂ-ਪ੍ਰਮੰਨੀਆਂ ਸੰਸਥਾਵਾਂ ਏਸ਼ੀਐਟਿਕ ਸੁਸਾਇਟੀ ਆਫ ਕੋਲਕਾਤਾ ਦੇ ਇਤਿਹਾਸ ਅਤੇ ਆਰਕੀਆਲੋਜੀ ਵਿਭਾਗ ਦੇ ਸੈਕਟਰੀ ਦੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਮੈਂਬਰ ਆਫ ਗਵਰਨਿੰਗ ਕੌਾਸਲ ਦੇ ਤੌਰ ਤੇ ਵੀ ਸੇਵਾ ਨਿਭਾਈ।

                                     

2. ਯੋਗਦਾਨ

  • ਜਨਮ ਸਾਖੀਆਂ ਦੇ ਖੇਤਰ ਵਿੱਚ ਆਪ ਦੀਆਂ ਸਿੱਖ ਕੌਮ ਨੂੰ ਵਡਮੁੱਲੀਆਂ ਦੇਣਾਂ ਹਨ। 1956 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੋਜੀ ਵਿਦਵਾਨ ਡਾ. ਕਿਰਪਾਲ ਸਿੰਘ ਨੇ ਪਾਕਿਸਤਾਨ ਤੋਂ ਕੰਕਣ ਦੀ ਰਚਨਾ ਸੰਖੇਪ ਦਸ ਗੁਰ ਕਥਾ ਦਾ ਉਤਾਰਾ ਭਾਰਤ ਲਿਆ ਕੇ ਪੰਜਾਬ ਭਾਰਤ ਵਿੱਚ ਇਸ ਦਾ ਸੰਪਾਦਨ ਕੀਤਾ।
  • ਡਾ. ਕਿਰਪਾਲ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੌਖਿਕ ਇਤਿਹਾਸ ਦੇ ਬਾਨੀ ਹਨ। ਇਨ੍ਹਾਂ ਨੇ ਬਰਤਾਨੀਆ ਦੇ ਲਾਰਡ ਐਟਲੀ, ਲਾਰਡ ਇਸਮੇ, ਸਰ ਪੈਟਰਕ ਸਪੇਸ, ਸਰ ਫਰਾਂਸਿਸ ਮੂਡੀ ਨਾਲ 1964 ਈ: ਵਿੱਚ ਭਾਰਤੀ ਵੰਡ ਦੇ ਫੈਸਲੇ ਉੱਤੇ ਡੂੰਘੀਆਂ ਵਿਚਾਰਾਂ ਕੀਤੀਆਂ। ਆਪ ਨੇ 1972 ਈ: ਵਿੱਚ ਪੰਜਾਬ ਦਾ ਬਟਵਾਰਾ ਤੇ ਮਹਾਨ ਕਾਰਜ ਕਰਕੇ ਇਤਿਹਾਸ ਦੇ ਖੇਤਰ ਵਿੱਚ ਸਥਾਪਤੀ ਵਾਲਾ ਸਥਾਨ ਪ੍ਰਾਪਤ ਕੀਤਾ।
                                     

3. ਸਨਮਾਨ

  • ਆਪ ਦੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਚੀਫ ਖਾਲਸਾ ਦੀਵਾਨ ਸ੍ਰੀ ਅੰਮਿ੍ਤਸਰ 2002 ਵਿਚ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 2004 ਵਿਚ, ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ 2005 ਵਿੱਚ ਆਪ ਨੂੰ ਸਨਮਾਨਿਤ ਕਰ ਚੁੱਕੀ ਹੈ।
  • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾ: ਕਿਰਪਾਲ ਸਿੰਘ ਨੂੰ ਇੱਕ ਲੱਖ ਰੁਪਏ ਨਕਦ, ਦੁਸ਼ਾਲਾ, ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
  • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਸਰਬ ਹਿੰਦ ਸੁੰਦਰ ਦਸਤਾਰ ਮੁਕਾਬਲੇ ਸਬੰਧੀ ਕਰਵਾਏ ਧਾਰਮਿਕ ਸਮਾਗਮ ਵਿੱਚ ਡਾ: ਕਿਰਪਾਲ ਸਿੰਘ ਵੱਲੋਂ ਕੀਤੀ ਇਤਿਹਾਸਕ ਗ੍ਰੰਥਾਂ ਦੀ ਖੋਜ, ਸਿੱਖ ਸਰੋਤ ਇਤਿਹਾਸਕ ਗ੍ਰੰਥਾਂ ਦੀ ਸੰਪਾਦਨਾ ਪ੍ਰੋਜੈਕਟਾਂ ਰਾਹੀਂ ਸਿੱਖ ਕੌਮ ਦੇ ਵਡਮੁੱਲੇ ਵਿਰਸੇ ਤੇ ਸਰਮਾਏ ਨੂੰ ਸਾਂਭਣ ਲਈ ਕੀਤੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸਨਮਾਨਿਤ ਕੀਤਾ।
  • ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਡਾਕਟਰ ਆਫ ਲਿਟਰੇਚਰ ਦੀ ਉਪਾਧੀ ਦੇ ਕੇ ਸਨਮਾਨਿਤ ਕੀਤਾ।
                                     

ਹਾਫ਼ਿਜ਼ ਮੁਅਜ਼ੁਦੀਨ

ਹਾਫ਼ਿਜ਼ ਮੁਅਜ਼ੁਦੀਨ ਨੇ ੧੬੮੬ ਈ: ਵਿੱਚ ਕਸੀਦਾ ਅਮਾਲੀਹਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਇਸ ਨੇ ਪੰਜਾਬੀ ਲਈ ਹਿੰਦੀ ਸ਼ਬਦ ਦਾ ਪ੍ਰਯੋਗ ਕੀਤਾ ਹੈ। ਇਸ ਭਾਸ਼ਾ ਲਈ ਪੰਜਾਬੀ ਸ਼ਬਦ ਦੀ ਵਰਤੋਂ ਹਾਫ਼ਿਜ਼ ਬਰਖੁਰਦਾਰ ਤੇ ਰਾਂਝਾ ਬਰਖੁਰਦਾਰ ਤੋਂ ਆਰੰਭ ਹੋਈ ਜਾਪਦੀ ਹੈ। ਇਸ ਤੋਂ ਪਹਿਲਾ ਇਸ ਨੂੰ ਹਿੰਦੀ ਜਾਂ ਹਿੰਦਵੀਂ ਦਾ ਹੀ ਨਾਂ ਦਿੱਤਾ ਜਾਂਦਾ ਸੀ।

                                     

ਤਬੀਬ ਅੱਲਾ

ਆਪ ਦਾ ਜਨਮ ਇੱਕ ਦਰਜ਼ੀ ਦੇ ਘਰ ਹੋਇਆ ਸੀ।ਆਪ ਪਿੰਡ ਚੋਧਵਾਲ ਜ਼ਿਲ੍ਹਾ ਗੁਜਰਾਤ ਦੇ ਜਮਪਲ ਸਨ।ਆਪ ਨੇ 1104 ਹਿ. 1691ਈ. ਵਿੱਚ ਅਖਵਾਰ ਆਖਰਤ ਲਿਖੀ, ਜਿਸਦੇ ਸੋਲਾਂ ਹਜ਼ਾਰ ਬੈਂਤ ਦੱਸੇ ਜਾਂਦੇ ਹਨ।ਨਮੂਨਾ ਇਸ ਪ੍ਕਾਰ ਹੈ:- ਪਹਿਲਾਂ ਮਨ,ਖੁਦਾਇ ਨੂੰ ਬਖਸਣਹਾਰ ਸੌ, ਕਹਾਰ ਤਿਸੇ ਦਾ ਨਾਮ ਹੈ ਤਿਸ ਥੀਂ ਕੀਜੈ ਭੋ। ਦੂਜੇ ਮਨ ਫਰਿਸ਼ਤੇ ਰੱਬ ਦੇ ਮਕਬੂਲ, ਹਰਦਮ ਉਸਦੀ ਬੰਦਗੀ ਵਿੱਚ ਰਹਿਣ ਮਸ਼ਗੂਲ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →