ⓘ ਰਾਮ ਗੋਪਾਲ ਵਰਮਾ

ਲੀਸਾ ਰੇ

ਲੀਸਾ ਰਾਣੀ ਰੇ ਇੱਕ ਕੈਨੇਡੀਆਈ ਅਦਾਕਾਰਾ, ਮਾਡਲ, ਟੈਲੀਵਿਜ਼ਨ ਹੋਸਟ ਅਤੇ ਸਮਾਜ ਸੇਵਿਕਾ ਹੈ। 2005 ਵਿੱਚ ਉਹ ਕੈਨੇਡੀਆਈ ਫ਼ਿਲਮ "ਵਾਟਰ" ਵਿੱਚ ਆਈ ਸੀ ਅਤੇ ਇਹ ਫ਼ਿਲਮ ਟੋਰਾਂਟੋ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਵਿੱਚ ਵਿਖਾਗਈ ਸੀ। ਫਿਰ 2008 ਵਿੱਚ ਉਹ ਸ਼ੀਤਲ ਸੇਠ ਨਾਲ ਰੋਮਾਂਸਵਾਦੀ ਫ਼ਿਲਮਾਂ "ਆਈ ਕਾਂਟ ਥਿੰਕ ਸਟਰੇਟ" ਅਤੇ "ਦ ਵਰਲਡ ਅਨਸੀਨ" ਵਿੱਚ ਨਜ਼ਰ ਆਈ। ਲੀਸਾ ਨੇ 1994 ਵਿੱਚ ਸਾਰਥ ਕੁਮਾਰ ਨਾਲ ਤਮਿਲ਼ ਫ਼ਿਲਮ "ਨੇਤਾਜੀ" ਵਿੱਚ ਛੋਟੀ ਭੂਮਿਕਾ ਵਜੋਂ ਆਪਣੀ ਪਹਿਲੀ ਭਾਰਤੀ ਫ਼ਿਲਮ ਵਿੱਚ ਅਦਾਕਾਰੀ ਕੀਤੀ ਸੀ। ਫਿਰ 2001 ਵਿੱਚ ਉਸਨੇ ਅਫ਼ਤਾਬ ਸ਼ਿਵਦਾਸਨੀ ਨਾਲ ਬਾਲੀਵੁੱਡ ਫ਼ਿਲਮ "ਕਸੂਰ" ਕੀਤੀ। 2002 ਵਿੱਚ ਉਹ ਤੇਲਗੂ ਫ਼ਿਲਮ "ਟੱਕਾਰੀ ਦੋਂਗਾ" ਵਿੱਚ ਮਹੇਸ਼ ਬਾਬੂ ਨਾਲ ਨਜ਼ਰ ਆਈ। ਫਿਰ ਉਸਨੂੰ ਫ਼ਿਲਮ "ਓ ਮਾਈ ਗੌਡ" ਲਈ ਚੁਣਿਆ ਗਿਆ। 2016 ਵਿ ...

ਸਨੇਹਾ ਖਾਨਵਲਕਰ

ਸਨੇਹਾ ਖਾਨਵਲਕਰ ਇੱਕ ਭਾਰਤੀ ਸੰਗੀਤ ਨਿਰਦੇਸ਼ਕ ਹੈ ਜੋ ਬਾਲੀਵੁੱਡ ਵਿੱਚ ਕੰਮ ਕਰਦੀ ਹੈ। ਉਹ ਫਿਲਮ ਓਏ ਲੱਕੀ ਲੱਕੀ ਓਏ ਅਤੇ ਗੈਂਗਸ ਆਫ ਵਾਸੇਪੁਰ 1, 2 ਵਿੱਚ ਸੰਗੀਤ ਦੇ ਚੁੱਕੀ ਹੈ। ਮੱਧ ਪ੍ਰਦੇਸ ਦੇ ਸ਼ਹਿਰ ਇੰਦੌਰ ਵਿੱਚ ਜਨਮੀ ਸਨੇਹਾ ਖਾਨਵਲਕਰ ਨੂੰ ਬਾਲੀਵੁੱਡ ਵਿੱਚ ਲੇਡੀ ਰਹਿਮਾਨ ਵਜੋਂ ਵੀ ਜਾਣਿਆ ਜਾਂਦਾ ਹੈ। ਸਨੇਹਾ ਨੇ ਗਵਾਲੀਅਰ ਘਰਾਣੇ ਨਾਲ ਸੰਬਧਤ ਆਪਣੀ ਮਾਂ ਕੋਲੋਂ ਸੰਗੀਤ ਦੀ ਸਿੱਖਿਆ ਹਾਸਿਲ ਕੀਤੀ। ਬਤੌਰ ਸੰਗੀਤਕਾਰ ਵਜੋਂ ਪਛਾਣ ਬਣਾਉਣ ਵਾਲੀ ਸਨੇਹਾ ਨੇ 2004 ਵਿੱਚ ਸਭ ਤੋਂ ਪਹਿਲਾਂ ਲਘੂ ਫ਼ਿਲਮ ‘ਆਸ਼ਾ’ ਦੇ ਟਾਈਟਲ ਟਰੈਕ ਦਾ ਸੰਗੀਤ ਦਿੱਤਾ ਸੀ। ਭਾਵੇਂ ਉਸ ਨੇ ਹੋਰ ਫ਼ਿਲਮਾਂ ਵਿੱਚ ਵੀ ਸੰਗੀਤਕਾਰ ਵਜੋਂ ਕੰਮ ਕੀਤਾ, ਪਰ ਉਸ ਨੂੰ ਅਸਲੀ ਬ੍ਰੇਕ ਰਾਮ ਗੋਪਾਲ ਵਰਮਾ ਦੀ ਫ਼ਿਲਮ ‘ਸਰਕਾਰ ਰਾਜ’ ਦੇ ਇੱਕ ਗੀਤ ਰਾਹੀਂ ਮਿਲੀ। ਸਨੇਹਾ ਦੀ ਪਛਾਣ ‘ਓ ...

ਨਥਾਲੀਆ ਕੌਰ

ਕੌਰ ਦਾ ਜਨਮ ਬ੍ਰਾਜ਼ੀਲ ਦੇ ਰੀਓ ਦੇ ਜੇਨੇਰੀਓ ਵਿੱਚ ਨਥਾਲੀਆ ਪਿਨਹੀਰੋ ਫਿਲਿਪ ਮਾਰਟਿਨਸ ਵਜੋਂ ਹੋਇਆ ਸੀ। ਉਸ ਦੀ ਮਾਂ ਦੀ ਪੁਰਤਗਾਲੀ ਵੰਸ਼ ਤੋਂ ਹੈ, ਜਦੋਂ ਕਿ ਉਸ ਦੇ ਪਿਤਾ ਦੇ ਵੰਸ਼ ਬਾਰੇ ਸਹੀ ਜਾਣਕਾਰੀ ਬਹੁਤ ਘੱਟ ਮਿਲਦੀ ਹੈ; ਇੱਕ ਇੰਟਰਵਿਊ ਵਿੱਚ ਕੌਰ ਨੇ ਕਿਹਾ ਕਿ ਉਹ" ਅੱਧਾ ਪੰਜਾਬ” ਹੈ, ਅਤੇ ਉਸ ਦਾ ਪਿਤਾ ਅੱਧਾ ਭਾਰਤੀ ਹੈ, ਕਿਉਂਕਿ ਉਸ ਦਾ ਦਾਦਾ ਪੰਜਾਬ ਤੋਂ ਸੀ ਅਤੇ ਉਸ ਦੀ ਦਾਦੀ ਪੁਰਤਗਾਲ ਦੀ ਹੈ। ਕੌਰ 14 ਸਾਲ ਦੀ ਹੋਣ ਤੋਂ ਬਾਅਦ ਤੋਂ ਮਾਡਲ ਵਜੋਂ ਕੰਮ ਕਰਦੀ ਰਹੀ ਅਤੇ ਭਾਰਤ ਵਿੱਚ ਪੇਸ਼ਕਸ਼ ਮਿਲਣ ਤੇ ਪੂਰਨ-ਕਾਲ ਦੇ ਮਾਡਲ ਵਜੋਂ ਕੰਮ ਕਰਨ ਤੋਂ ਪਹਿਲਾਂ ਯੂਨੀਵਰਸਟੀ ਕੈਨੇਡੀਡੋ ਮੈਂਡੇਜ਼ ਵਿਖੇ ਕਾਨੂੰਨ ਦੀ ਪੜ੍ਹਾਈ ਕਰਨ ਵੇਲੇ ਇਸ ਤਰ੍ਹਾਂ ਕਰਦੀ ਰਹੀ। ਉਹ ਇੱਕ ਓਪੇਰਾ ਗਾਇਕਾ ਵਜੋਂ ਵੀ ਜਾਣੀ ਜਾਂਦੀ ਹੈ।

ਸ਼ਵੇਤਾ ਪ੍ਰਸਾਦ

ਸ਼ਵੇਤਾ ਬਸੂ ਪ੍ਰਸਾਦ ਇੱਕ ਭਾਰਤੀ ਫ਼ਿਲਮ ਅਦਾਕਾਰਾ ਹੈ ਜਿਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬਾਲ ਅਦਾਕਾਰ ਦੇ ਤੌਰ ਤੇ ਹੀ ਸ਼ੁਰੂ ਕੀਤੀ। ਸ਼ਵੇਤਾ ਨੇ ਹਿੰਦੀ ਫ਼ਿਲਮਾਂ ਅਤੇ ਕ੍ਰਿਸ਼ਮਾ ਕਾ ਕ੍ਰਿਸ਼ਮਾ ਵਰਗੇ ਟੀ.ਵੀ. ਸੀਰੀਜ਼ ਵਿੱਚ ਕੰਮ ਕੀਤਾ। ਸ਼ਵੇਤਾ ਨੇ ਬੰਗਾਲੀ, ਤੇਲਗੂ ਅਤੇ ਤਾਮਿਲ ਸਿਨੇਮਾ ਵਿੱਚ ਮੁੱਖ ਅਦਾਕਾਰਾ ਵਜੋਂ ਕੰਮ ਕੀਤਾ। 2002 ਵਿੱਚ, ਹਿੰਦੀ ਫ਼ਿਲਮ ਮਕੜੀ ਲਈ ਸ਼ਵੇਤਾ ਨੂੰ ਨੈਸ਼ਨਲ ਫ਼ਿਲਮ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।".

ਜਯਾ ਪ੍ਰਦਾ

ਜਯਾ ਪ੍ਰਦਾ ਇੱਕ ਭਾਰਤੀ ਫਿਲਮ ਅਦਾਕਾਰਾ ਅਤੇ ਸਿਆਸਤਦਾਨਹੈ। ਉਹ ਤੇਲਗੂ, ਤਾਮਿਲ, ਹਿੰਦੀ, ਕੰਨੜ, ਮਲਿਆਲਮ, ਬੰਗਾਲੀ ਅਤੇ ਮਰਾਠੀ ਫਿਲਮਾਂ ਦੀ ਅਦਾਕਾਰਾ ਹੈ। ਉਹ ਰਾਮਪੁਰ 2004 ਤੋਂ 2014 ਤੱਕ ਸੰਸਦ ਦੀ ਮੈਂਬਰ ਵੀ ਰਹੀ।

                                     

ⓘ ਰਾਮ ਗੋਪਾਲ ਵਰਮਾ

ਰਾਮਗੋਪਾਲ ਵਰਮਾ ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਅਤੇ ਫ਼ਿਲਮ ਨਿਰਮਾਤਾ ਹਨ। ਇਸ ਦਾ ਜਨਮ ਆਂਧਰਾ ਪ੍ਰਦੇਸ਼ ਵਿੱਚ ਹੋਇਆ ਸੀ। ਵਿਜੈਵਾੜਾ ਦੇ ਇੱਕ ਇੰਜਨੀਅਰਿੰਗ ਕਾਲਜ ਵਿੱਚੋਂ ਆਪਣੀ ਪੜ੍ਹਾਈ ਛੱਡਕੇ ਉਹ ਪਹਿਲਾਂ ਇੱਕ ਵੀਡੀਓ ਦੁਕਾਨ ਦੇ ਮਾਲਿਕ ਬਣਿਆ ਫਿਰ ਉਸ ਨੇ ਫ਼ਿਲਮ ਨਿਰਦੇਸ਼ਨ ਦੇ ਖੇਤਰ ਵਿੱਚ ਕਦਮ ਰੱਖਿਆ। ਉਸ ਦੀਆਂ ਪ੍ਰਮੁੱਖ ਫਿਲਮਾਂ ਵਿੱਚ ਸਤਿਆ, ਭੂਤ, ਸਰਕਾਰ, ਡਰਨਾ ਮਨਾ ਹੈ, ਡਰਨਾ ਜਰੂਰੀ ਹੈ ਅਤੇ ਇੱਕ ਹੁਸੀਨਾ ਸੀ ਦਾ ਨਾਮ ਆਉਂਦਾ ਹੈ। ਉਸਨੇ ਮਨੋਵਿਗਿਆਨਕ ਥ੍ਰਿਲਰ, ਅੰਡਰਵਰਲਡ ਗਰੋਹ ਯੁੱਧ, ਸੜਕ ਫ਼ਿਲਮਾਂ, ਡਰਾਉਣੀਆਂ ਫ਼ਿਲਮਾਂ, ਗਲਪ ਫ਼ਿਲਮਾਂ, ਸਿਆਸਤਦਾਨ-ਅਪਰਾਧੀ ਗਠਜੋੜ, ਪ੍ਰਯੋਗਵਾਦੀ ਫ਼ਿਲਮਾਂ, ਸੰਗੀਤ ਫ਼ਿਲਮਾਂ, ਪੈਰਲਲ ਸਿਨੇਮਾ, ਅਤੇ ਡਾਕੂ ਡਰਾਮਾ ਫ਼ਿਲਮਾਂ ਆਦਿ ਅਨੇਕ ਵਿਧਾਵਾਂ ਤੇ ਹਥ ਅਜਮਾਇਆ ਹੈ। ਉਸ ਦੀਆਂ ਦੋ ਫ਼ਿਲਮਾਂ ਸਿਵਾ, ਅਤੇ ਸਤਿਆ ਸੀਐਨਐਨ-ਆਈਬੀਐਨ ਦੀ ਹੁਣ ਤੱਕ ਦੀਆਂ ਸਭ ਤੋਂ ਵਧੀਆ ਸੌ ਫ਼ਿਲਮਾਂ ਦੀ ਸੂਚੀ ਵਿੱਚ ਦਰਜ਼ ਹਨ। 2005 ਵਿੱਚ, ਇੰਡੀਆਟਾਈਮਜ ਮੂਵੀਜ ਨੇ ਸੱਤਿਆ ਨੂੰ ਅਵਸ਼ ਦੇਖਣ ਲਾਇਕ ਬਾਲੀਵੁੱਡ ਦੀਆਂ 25 ਮੂਵੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →