ⓘ ਇਨਕਲਾਬ

ਚਾਰ ਪੁਰਾਣੀਆਂ ਚੀਜ਼ਾਂ

ਚਾਰ ਪੁਰਾਣੀਆਂ ਚੀਜ਼ਾਂ ਚੀਨ ਦੇ ਸੱਭਿਆਚਾਰਕ ਇਨਕਲਾਬ ਨਾਲ ਸਬੰਧਤ ਇੱਕ ਸੰਕਲਪ ਸੀ ਜਿਸਤੋਂ ਭਾਵ ਹੈ ਕਿ ਦੇਸ ਵਿਚੋਂ ਚਾਰ ਚੀਜ਼ਾਂ ਦਾ ਖਾਤਮਾ ਕਰਨਾ।ਇਹ ਚਾਰ ਚੀਜਾਂ ਸਨ: ਪੁਰਾਣੇ ਰੀਤੀ ਰਿਵਾਜ ਪੁਰਾਣੀਆਂ ਆਦਤਾਂ ਪੁਰਾਣਾ ਸਭਿਆਚਾਰ ਪੁਰਾਣੇ ਵਿਚਾਰ ਚੀਨ ਦੇ ਸੱਭਿਆਚਾਰਕ ਇਨਕਲਾਬ ਦੌਰਾਨ ਇਹਨਾਂ ਚੀਜਾਂ ਨੂੰ ਖਤਮ ਕਰਨ ਦਾ ਟੀਚਾ ਮਿਥਿਆ ਗਿਆ ਸੀ। ਇਹ ਚਾਰ ਚੀਜਾਂ ਨੂੰ ਖਤਮ ਕਰਨ ਦੀ ਮੁਹਿੰਮ ਅਗਸਤ 19, 1966,ਨੂੰ ਸਭਿਆਚਾਰਕ ਇਨਕਲਾਬ ਤੋਂ ਤੁਰੰਤ ਬਾਅਦ ਸ਼ੁਰੂ ਕੀਤੀ ਗਈ ਸੀ।

ਟੈਕਸਸ ਇਨਕਲਾਬ

ਟੈਕਸਸ ਇਨਕਲਾਬ ਮੈਕਸੀਕੋ ਦੀ ਕੇਂਦਰੀ ਸਰਕਾਰ ਵਿੱਚ ਹਥਿਆਰਬੰਦ ਟਾਕਰਾ ਰਾਜ ਅਮਰੀਕਾ ਦੇ ਬਸਤੀਵਾਦੀਆਂ ਅਤੇ ਟੇਜਾਨੋਸ ਦੀ ਇੱਕ ਬਗਾਵਤ ਸੀ। ਜਦੋਂ ਕਿ ਇਹ ਵਿਦਰੋਹ ਇੱਕ ਵੱਡੇ ਵਿਦਰੋਹ ਦਾ ਹਿੱਸਾ ਸੀ ਜਿਸ ਵਿੱਚ ਰਾਸ਼ਟਰਪਤੀ ਐਂਟੋਨੀਓ ਲੋਪੇਜ਼ ਡੀ ਸਾਂਟਾ ਅੰਨਾ ਦੇ ਸ਼ਾਸਨ ਦੇ ਵਿਰੋਧੀ ਹੋਰ ਪ੍ਰੋਵਿੰਸ ਵੀ ਸ਼ਾਮਲ ਸੀ, ਮੈਕਸੀਕਨ ਸਰਕਾਰ ਦਾ ਮੰਨਣਾ ਸੀ ਕਿ ਸੰਯੁਕਤ ਰਾਜ ਨੇ ਆਪਣੇ ਨਾਲ ਮਿਲਾਉਣ ਦੇ ਟੀਚੇ ਨਾਲ ਟੈਕਸਸ ਦੀ ਬਗਾਵਤ ਨੂੰ ਉਤਸ਼ਾਹਿਤ ਕੀਤਾ ਸੀ। ਮੈਮੈਕਸੀਕੋ ਦੀ ਕਾਂਗਰਸ ਨੇ ਟੋਰਨਲ ਫ਼ਰਮਾਨ ਪਾਸ ਕੀਤਾ, ਇਹ ਘੋਸ਼ਣਾ ਕੀਤੀ ਕਿ ਮੈਕਸੀਕਨ ਸੈਨਿਕਾਂ ਦੇ ਵਿਰੁੱਧ ਲੜਣ ਵਾਲੇ ਕਿਸੇ ਵੀ ਵਿਦੇਸ਼ੀਆਂ ਨੂੰ "ਸਮੁੰਦਰੀ ਡਾਕੂ ਸਮਝਿਆ ਜਾਵੇਗਾ ਅਤੇ ਇਸ ਨਾਲ ਇਸੇ ਤਰ੍ਹਾਂ ਨਜਿੱਠਿਆ ਜਾਵੇਗਾ, ਜੋ ਵਰਤਮਾਨ ਵਿੱਚ ਕਿਸੇ ਵੀ ਕੌਮ ਦੇ ਨਾਗਰਿਕ ਨਹੀਂ, ਗਣਤੰਤਰ ਨਾ ...

ਸਮਾਜਕ ਪਰਿਵਰਤਨ

ਸਮਾਜਕ ਪਰਿਵਰਤਨ ਕਿਸੇ ਸਮਾਜ ਦੇ ਸਮਾਜਕ ਢਾਂਚੇ ਵਿੱਚ ਤਬਦੀਲੀ ਨੂੰ ਕਹਿੰਦੇ ਹਨ। ਸਮਾਜਕ ਪਰਿਵਰਤਨ ਵਿੱਚ ਪ੍ਰਕਿਰਤੀ, ਸਮਾਜਕ ਸੰਸਥਾਵਾਂ, ਸਮਾਜਕ ਵਿਵਹਾਰ, ਸਮਾਜਕ ਸੰਬੰਧਾਂ ਵਿੱਚ ਪਰਿਵਰਤਨ ਸ਼ਾਮਲ ਹੁੰਦੇ ਹਨ। ਸਮਾਜਕ ਪਰਿਵਰਤਨ ਦਾ ਅਧਾਰ ਮਨੁੱਖੀ ਪ੍ਰਾਣੀਆਂ ਦੀ ਸੋਚਣ ਦੀ ਪ੍ਰਕਿਰਿਆ ਵਿੱਚ ਪਰਿਵਰਤਨ ਹੁੰਦਾ ਹੈ। ਸਮਾਜਕ ਪਰਿਵਰਤਨ ਦਾ ਭਾਵ ਸਮਾਜਕ ਪ੍ਰਗਤੀ ਜਾਂ ਸਮਾਜਕ ਸੱਭਿਆਚਾਰਕ ਵਿਕਾਸ, ਇਹ ਦਾਰਸ਼ਨਿਕ ਵਿਚਾਰ ਕਿ ਸਮਾਜ ਦਵੰਦਵਾਦੀ ਜਾਂ ਵਿਕਾਸਵਾਦੀ ਸਾਧਨਾਂ ਨਾਲ ਅੱਗੇ ਚੱਲਦਾ ਹੈ। ਇਹਦਾ ਭਾਵ ਸਮਾਜਕ ਆਰਥਿਕ ਸੰਰਚਨਾ ਵਿੱਚ ਪੈਰਾਡਾਈਮ ਦਾ ਪਰਿਵਰਤਨ ਹੋ ਸਕਦਾ ਹੈ, ਮਿਸਾਲ ਲਈ ਜਾਗੀਰਦਾਰੀ ਤੋਂ ਪੂੰਜੀਵਾਦ ਵੱਲ ਤਬਦੀਲੀ। ਇਸੇ ਤਰ੍ਹਾਂ ਇਸ ਦਾ ਮਤਲਬ ਸਮਾਜਕ ਇਨਕਲਾਬ ਵੀ ਹੋ ਸਕਦਾ ਹੈ, ਜਿਵੇਂ ਮਾਰਕਸਵਾਦ ਵਿੱਚ ਪੇਸ਼ ਸਮਾਜਵਾਦੀ ਇਨਕਲਾਬ, ਜਾਂ ਔਰਤਾਂ ...

ਤਹਿਰੀਰ ਚੌਕ

ਤਹਿਰੀਰ ਚੌਕ ਕਾਹਿਰਾ ਦੇ ਕੇਂਦਰ ਵਿੱਚ ਸਥਿਤ ਇੱਕ ਚੌਕ ਹੈ ਜਿਸ ਦਾ ਮਿਸਰ ਦੀਆਂ ਇਨਕਲਾਬੀ ਤਹਰੀਕਾਂ ਵਿੱਚ ਬੜਾ ਅਹਿਮ ਕਿਰਦਾਰ ਰਿਹਾ ਹੈ। ਮਿਸਰ ਵਿੱਚ ਬੋਲੀ ਜਾਣ ਵਾਲੀ ਅਰਬੀ ਵਿੱਚ ਤਹਿਰੀਰ ਦੇ ਮਾਅਨੀ ਆਜ਼ਾਦੀ ਜਾਂ ਨਿਜਾਤ ਦੇ ਹਨ।

ਖੱਬੇ-ਪੱਖੀ ਰਾਜਨੀਤੀ

ਖੱਬੇ-ਪੱਖੀ ਰਾਜਨੀਤੀ, ਰਾਜਨੀਤੀ ਵਿੱਚ ਉਸ ਪੱਖ ਜਾਂ ਵਿਚਾਰਧਾਰਾ ਨੂੰ ਕਹਿੰਦੇ ਹਨ ਜੋ ਕਾਣੀ-ਵੰਡ ਵਾਲੇ ਸਮਾਜ ਨੂੰ ਬਦਲਕੇ ਉਸ ਵਿੱਚ ਬਰਾਬਾਰੀ ਲਿਆਉਣਾ ਚਾਹੁੰਦੀ ਹੈ। ਇਸ ਵਿਚਾਰਧਾਰਾ ਵਿੱਚ ਸਮਾਜ ਦੇ ਉਹਨਾਂ ਲੋਕਾਂ ਲਈ ਹਮਦਰਦੀ ਜਤਾਈ ਜਾਂਦੀ ਹੈ ਜੋ ਕਿਸੇ ਵੀ ਕਾਰਨ ਹੋਰ ਲੋਕਾਂ ਦੀ ਤੁਲਣਾ ਵਿੱਚ ਪਛੜ ਗਏ ਹੋਣ ਜਾਂ ਕਮਜ਼ੋਰ ਹੋਣ ਅਤੇ ਇਸ ਧਾਰਨਾ ਨੂੰ ਅਧਾਰ ਬਣਾਇਆ ਜਾਂਦਾ ਹੈ ਕਿ ਸਮਾਜ ਵਿੱਚ ਮੌਜੂਦ ਤਰਕਹੀਣ ਨਾਬਰਾਬਰੀ ਨੂੰ ਮਿਟਾਉਣਾ ਲੋੜੀਂਦਾ ਹੈ। ਰਾਜਨੀਤੀ ਦੇ ਸੰਦਰਭ ਵਿੱਚ ਖੱਬੇ-ਪੱਖੀ ਅਤੇ ਸੱਜੇ-ਪੱਖੀ ਸ਼ਬਦਾਂ ਦੀ ਵਰਤੋਂ ਫ਼ਰਾਂਸੀਸੀ ਇਨਕਲਾਬ 1789–1799 ਦੇ ਦੌਰਾਨ ਸ਼ੁਰੂ ਹੋਈ। ਫ਼ਰਾਂਸ ਵਿੱਚ ਇਨਕਲਾਬ ਤੋਂ ਪਹਿਲਾਂ ਦੀ ਅਸਟੇਟਸ ਜਨਰਲ Estates General ਨਾਮਕ ਸੰਸਦ ਵਿੱਚ ਬਾਦਸ਼ਾਹ ਨੂੰ ਹਟਾ ਕੇ ਲੋਕਰਾਜ ਲਿਆਉਣਾ ਲੋਚਣ ਵਾਲੇ ਅਤੇ ਧਰਮ ਨਿ ...

ਮਨੁੱਖੀ ਹੱਕ

ਮਨੁੱਖੀ ਹੱਕ ਜਾਂ ਮਨੁੱਖੀ ਅਧਿਕਾਰ ਉਹ ਸਦਾਚਾਰੀ ਅਸੂਲ ਹਨ ਜੋ ਮਨੁੱਖੀ ਵਤੀਰੇ ਦੇ ਕੁਝ ਖ਼ਾਸ ਮਿਆਰਾਂ ਨੂੰ ਉਲੀਕਦੇ ਜਾਂ ਥਾਪਦੇ ਹਨ ਅਤੇ ਜਿਹਨਾਂ ਦੀ ਕੌਮੀ ਅਤੇ ਕੌਮਾਂਤਰੀ ਕਨੂੰਨ ਵਿੱਚ ਕਨੂੰਨੀ ਹੱਕਾਂ ਦੇ ਤੁੱਲ ਬਾਕਾਇਦਾ ਰਾਖੀ ਕੀਤੀ ਜਾਂਦੀ ਹੈ। ਇਹਨਾਂ ਨੂੰ ਆਮ ਤੌਰ ਤੇ ਨਾ-ਖੋਹਣਯੋਗ ਮੂਲ ਹੱਕ ਮੰਨਿਆ ਜਾਂਦਾ ਹੈ ਜੋ ਹਰੇਕ ਮਨੁੱਖ ਲਈ ਸੁਭਾਵਿਕ ਹੀ ਇਸ ਕਰਕੇ ਲਾਜ਼ਮੀ ਹਨ ਕਿਉਂਕਿ ਉਹ ਇੱਕ ਮਨੁੱਖ ਹੈ। ਭਾਵ ਮਨੁੱਖੀ ਹੱਕ ਸਰਬਵਿਆਪਕ ਅਤੇ ਸਮਾਨ ਸਮਝੇ ਜਾਂਦੇ ਹਨ। ਮਨੁੱਖੀ ਹੱਕਾਂ ਦਾ ਸਿਧਾਂਤ ਕੌਮਾਂਤਰੀ ਕਨੂੰਨ, ਸੰਸਾਰੀ ਅਤੇ ਖੇਤਰੀ ਅਦਾਰਿਆਂ ਵਿੱਚ ਕਾਫ਼ੀ ਪ੍ਰਭਾਵੀ ਰਿਹਾ ਹੈ। ਇੱਕ ਲੰਬਾ ਇਤਿਹਾਸਕ ਪੈਂਡਾ ਤੈਅ ਕਰਕੇ ਵਰਗ ਅਤੇ ਨਸਲ ਭੇਦ ਤੋਂ ਉਪਰ ਉਠ ਕੇ ਸਾਰੇ ਮਨੁੱਖਾਂ ਦੇ ਬਰਾਬਰ ਅਧਿਕਾਰਾਂ ਦੀ ਧਾਰਨਾ ਤਕ ਪੁੱਜੀ।

                                     

ⓘ ਇਨਕਲਾਬ

ਇਨਕਲਾਬ ਸੱਤਾ ਦੇ ਬੁਨਿਆਦੀ ਢਾਂਚੇ ਵਿੱਚ ਹੋਣ ਵਾਲੀ ਇੱਕ ਬੁਨਿਆਦੀ ਤਬਦੀਲੀ ਨੂੰ ਕਹਿੰਦੇ ਹਨ ਜੋ ਨਿਸਬਤਨ ਥੋੜੇ ਵਕਤ ਵਿੱਚ ਵਾਪਰਦੀ ਹੈ। ਇਸਦੀ ਵਰਤੋਂ ਹਕੀਕਤ ਦੇ ਵਭਿੰਨ ਖੇਤਰਾਂ ਵਿੱਚ ਅਹਿਮ ਤਬਦੀਲੀਆਂ ਨੂੰ ਦਰਜ਼ ਕਰਨ ਲਈ ਕੀਤੀ ਜਾਂਦੀ ਹੈ। ਪਰ ਵਧੇਰੇ ਕਰਕੇ ਇਸ ਦਾ ਪ੍ਰਯੋਗ ਸਮਾਜੀ-ਸਿਆਸੀ ਤਬਦੀਲੀਆਂ ਦੇ ਨਾਟਕੀ ਪਲਾਂ ਦੀ ਤਰਫ਼ ਇਸ਼ਾਰਾ ਕਰਨ ਲਈ ਕੀਤਾ ਜਾਂਦਾ ਹੈ।

ਪ੍ਰਸਿਧ ਸ਼ਹੀਦ ਭਗਤ ਸਿੰਘ ਮੁਤਾਬਕ ਇਨਕਲਾਬ ਦੇ ਇਸ ਸਦੀ ਵਿੱਚ ਮਹਿਨੇ ਹਨ ਜਨਤਾ ਦੀ ਭੀੜ ਦਾ ਜਨਤਾ ਦੀ ਭੀੜ ਉੱਤੇ ਰਾਜ ਕਰਨ ਲਈ ਸੱਤਾ ਤੇ ਕਬਜ਼ਾ ਕਰਨਾ"

ਕੰਪਿਊਟਰਾਈਜ਼ੇਸ਼ਨ ਇਨਕਲਾਬ ਲਿਆਉਣ ਤੇ ਸੱਤਾ ਲੋਕਾਂ ਦੇ ਹੱਥਾਂ ਵਿੱਚ ਤਬਦੀਲ ਕਰਨ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਦੇ ਕਾਬਲ ਹੈ। ਕਿਸੇ ਦੇਸ ਜਾਂ ਸ਼ਹਿਰ ਦਾ ਬਜਟ ਲੋਕਾਂ ਦੇ ਨੁਮਾਂਇਦਿਆਂ ਦੀ ਥਾਂ ਸਿੱਧੇ ਲੋਕਾਂ ਕੋਲੋਂ ਬਨਵਾਣ ਤੇ ਮੰਜ਼ੂਰ ਕਰਵਾਣ ਦੀਆਂ ਗੱਲਾਂ ਚਲ ਰਹੀਆਂ ਹਨ।

ਵੋਟ ਦੀ ਸ਼ਕਤੀ ਇਹ ਇਨਕਲਾਬ ਨਹੀਂ ਲਿਆ ਸਕੀ।ਇਸ ਨੇ ਕੇਵਲ ਪੰਜ ਜਾਂ ਸੱਤ ਸਾਲ ਲਈ ਸੱਤਾ ਦੇ ਸਾਮੰਤ ਬਦਲੇ ਹਨ। ਕੰਪਿਊਟਰਾਈਜ਼ੇਸ਼ਨ, ਬਿਜਲਾਣੂ ਤਕਨੀਕੀ ਕਾਰਨ ਅੱਜ ਨੁਮਾਂਇਦਿਆਂ ਨੂੰ ਵਾਪਸ ਬੁਲਾਉਣਾ,ਮੁੱਦਿਆਂ ਤੇ ਰਾਇਸ਼ੁਮਾਰੀ ਕਰਵਾਣਾ ਸੰਭਵ ਹੈ। ਜਲਦੀ ਹੀ ਭਗਤ ਸਿੰਘ ਦੁਆਰਾ ਚਰਚਿਤ ਇਨਕਲਾਬ ਬਿਨਾਂ ਖੂਨੀ ਸੰਘਰਸ਼ ਦੇ ਆਣ ਦੀ ਸੰਭਾਵਨਾ ਵਧੀ ਹੈ।

                                     

ਗੁਲਾਬ ਇਨਕਲਾਬ

ਗੁਲਾਬ ਇਨਕਲਾਬ ਨਵੰਬਰ 2003 ਵਿੱਚ ਜਾਰਜੀਆ ਵਿੱਚ ਹੋਈਆਂ ਵਿਵਾਦਗ੍ਰਸਤ ਸੰਸਦੀ ਚੋਣਾਂ ਦੇ ਵਿਰੋਧ ਵਜੋਂ ਸ਼ੁਰੂ ਹੋਇਆ। ਜਿਸਦੇ ਸਿਟੇ ਵਜੋਂ ਰਾਸ਼ਟਰਪਤੀ ਐਡੁਅਰਡ ਸ਼ੇਵਰਡਨਾਦਜ਼ੇ ਨੂੰ 23 ਨਵੰਬਰ 2003 ਵਿੱਚ ਅਸਤੀਫਾ ਦੇਣਾ ਪਿਆ।

                                     

ਕੌਮੀ ਮੁਕਤੀ ਇਨਕਲਾਬ

ਕੌਮੀ ਮੁਕਤੀ ਲਹਿਰ ਵਿੱਚੋਂ ਪੈਦਾ ਹੋਣ ਵਾਲ਼ਾ ਇਨਕਲਾਬ। ਇਹਦਾ ਮੰਤਵ ਬਦੇਸ਼ੀ ਗਲਬੇ ਨੂੰ ਤਬਾਹ ਕਰਨਾ ਅਤੇ ਕੌਮੀ ਅਜ਼ਾਦੀ ਜਿੱਤਣਾ, ਕੌਮੀ ਬਸਤੀਵਾਦੀ ਜ਼ਬਰ ਅਤੇ ਲੁੱਟਚੋਂਘ ਦਾ ਅੰਤ ਕਰਨਾ, ਕੌਮਾਂ ਦੇ ਸਵੈ-ਨਿਰਣੇ ਦੇ ਅਧਿਕਾਰ ਨੂੰ ਲਾਗੂ ਕਰਨਾ ਅਤੇ ਕੌਮੀ ਰਾਜ ਦੀ ਸਥਾਪਨਾ ਕਰਨਾ ਹੁੰਦਾ ਹੈ। ਵੱਖ ਵੱਖ ਨੁਕਤਾ ਨਿਗਾਹ ਤੋਂ, ਇਨ੍ਹਾਂ ਯੁੱਧਾਂ ਨੂੰ ਬਗਾਵਤਾਂ, ਗਦਰ, ਅਤੇ ਆਜ਼ਾਦੀ ਦੀਆਂ ਜੰਗਾਂ ਕਹਿੰਦੇ ਹਨ।

                                     

ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ

ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਸੋਵੀਅਤ ਯੂਨੀਅਨ ਦੀ ਇੱਕੋ ਇੱਕ ਕਾਨੂੰਨੀ, ਹੁਕਮਰਾਨ ਪਾਰਟੀ ਸੀ। ਇਹ ਦੁਨੀਆ ਦੀ ਸਭ ਤੋਂ ਵੱਡੀ ਕਮਿਊਨਿਸਟ ਪਾਰਟੀ ਹੁੰਦੀ ਸੀ। ਇਹ ਪਾਰਟੀ 1912 ਵਿੱਚ ਬੋਲਸ਼ੇਵਿਕਾਂ ਨੇ ਬਣਾਈ ਸੀ। ਬੋਲਸ਼ੇਵਿਕ ਇੱਕ ਇਨਕਲਾਬੀ ਗਰੁੱਪ ਸੀ ਜਿਸਦਾ ਆਗੂ ਵਲਾਦੀਮੀਰ ਲੈਨਿਨ ਸੀ। ਇਸ ਪਾਰਟੀ ਨੇ 1917 ਵਿੱਚ ਅਕਤੂਬਰ ਇਨਕਲਾਬ ਦੇ ਬਾਅਦ ਸੱਤਾ ਹਥਿਆ ਲਈ ਸੀ। ਪਾਰਟੀ ਦੇ 29 ਅਗਸਤ 1991 ਨੂੰ ਭੰਗ ਕਰ ਦਿੱਤਾ ਗਿਆ ਸੀ।

                                     

ਰੈਗਿਸ ਡੈਬਰੇ

ਜਿਊਲ ਰੈਗਿਸ ਡੈਬਰੇ ਫ਼ਰਾਂਸੀਸੀ ਫ਼ਿਲਾਸਫ਼ਰ, ਪੱਤਰਕਾਰ, ਸਾਬਕਾ ਸਰਕਾਰੀ ਅਧਿਕਾਰੀ ਅਤੇ ਅਕਾਦਮਿਕ ਸੀ। ਉਹ ਆਪਣੀ ਪੁਸਤਕ ਇਨਕਲਾਬ ਅੰਦਰ ਇਨਕਲਾਬ, ਦੀਰਘ ਕਾਲ ਦੌਰਾਨ ਸਭਿਆਚਾਰਿਕ ਸੰਚਾਰ ਦੇ ਸਿਧਾਂਤ ਅਤੇ 1967 ਵਿੱਚ ਚੀ ਗੁਵੇਰਾ ਦੇ ਨਾਲ ਬੋਲੀਵੀਆ ਵਿੱਚ ਕ੍ਰਾਂਤੀ ਦੀ ਲੜਾਈ ਲੜਨ ਲਈ ਜਾਣਿਆ ਜਾਂਦਾ ਹੈ।

                                     

ਸੁਨ ਯਾਤ ਸਨ

ਸੁਨ ਯਾਤ-ਸਨ ਇੱਕ ਚੀਨੀ ਇਨਕਲਾਬੀ, ਮੈਡੀਕਲ ਅਭਿਆਸੀ ਅਤੇ ਚੀਨ ਗਣਰਾਜ ਦਾ ਪਹਿਲਾ ਰਾਸ਼ਟਰਪਤੀ ਅਤੇ ਬਾਨੀ ਸੀ। ਚੀਨ ਗਣਰਾਜ ਬਣਾਉਣ ਵਿੱਚ ਮੋਢੀ ਹੋਣ ਕਰਕੇ ਸੁਨ ਨੂੰ ਤਾਈਵਾਨ ਵਿੱਚ "ਕੌਮ ਦਾ ਪਿਤਾ" ਅਤੇ ਚੀਨ ਵਿੱਚ "ਲੋਕਰਾਜੀ ਇਨਕਲਾਬ ਦਾ ਮੋਹਰੀ" ਆਖਿਆ ਜਾਂਦਾ ਹੈ। ਇਹਨੇ ਸ਼ਿਨਹਾਈ ਇਨਕਲਾਬ ਦੇ ਸਾਲਾਂ ਦੌਰਾਨ ਛਿੰਙ ਖ਼ਾਨਦਾਨ ਦੀ ਤਖ਼ਤਾ-ਪਲਟੀ ਵਿੱਚ ਅਹਿਮ ਰੋਲ ਅਦਾ ਕੀਤਾ ਸੀ। 1912 ਵਿੱਚ ਚੀਨ ਗਣਰਾਜ ਦੀ ਸਥਾਪਨਾ ਮਗਰੋਂ ਇਹਨੂੰ ਇਹਦਾ ਆਰਜ਼ੀ ਰਾਸ਼ਟਰਪਤੀ ਬਣਾ ਦਿੱਤਾ ਗਿਆ। ਇਸ ਤੋਂ ਬਾਅਦ ਇਹਨੇ ਹੋਰਾਂ ਨਾਲ਼ ਰਲ਼ ਕੇ ਕਵੋਮਿਨਤਾਂਙ ਦੀ ਸਥਾਪਨਾ ਕੀਤੀ ਅਤੇ ਇਹਦਾ ਪਹਿਲਾ ਆਗੂ ਬਣਿਆ। ਚਿਆਂਗ ਕਾਈ ਸ਼ੇਕ

                                     

ਬ੍ਰਾਂਡਨਬਰਗ ਗੇਟ

ਬ੍ਰਾਂਡਨਬਰਗ ਗੇਟ ਬਰਲਿਨ ਵਿੱਚ 18-ਸਦੀ ਦਾ ਇੱਕ ਨਵਸ਼ਾਸ਼ਤਰੀ ਸਮਾਰਕ ਹੈ। ਇਸ ਦੀ ਸਥਾਪਨਾ ਬਤਾਵੀਅਨ ਇਨਕਲਾਬ ਦੌਰਾਨ ਸਫਲਤਾਪੂਰਵਕ ਬਹਾਲੀ ਤੋਂ ਬਾਅਦ ਪ੍ਰੌਇਸਨ ਬਾਦਸ਼ਾਹ ਫਰੈਡਰਿਕ ਵਿਲੀਅਮ II ਦੇ ਹੁਕਮ ਤੇ ਕੀਤੀ ਗਈ। ਇਹ ਜਰਮਨੀ ਦੇ ਸਭ ਤੋਂ ਮਸ਼ਹੂਰ ਮਾਰਗ ਦਰਸ਼ਕਾਂ ਚੋਂ ਇੱਕ ਹੈ। ਇਹ ਸਾਬਕਾ ਸਿਟੀ ਗੇਟ ਦੇ ਸਥਾਨ ਤੇ ਬਣਾਇਆ ਗਿਆ ਹੈ ਜੋ ਬਰਲਿਨ ਦੀ ਸੜਕ ਤੋਂ ਸ਼ੁਰੂ ਹੋ ਕੇ ਬ੍ਰਾਂਡਨਬਰਗ ਅਨ ਡੇਰ ਹੈਵਲ, ਜੋ ਬ੍ਰਾਂਡਨਬਰਗ ਦੇ ਮਾਰਗ੍ਰੇਵਿਏਟ ਦੀ ਰਾਜਧਾਨੀ ਹੈ, ਤੱਕ ਦਰਸਾਇਆ ਜਾਂਦਾ ਹੈ। ਇਹ ਬਰਲਿਨ ਸ਼ਹਿਰ ਦੇ ਮਿੱਤੇ ਜ਼ਿਲ੍ਹੇ ਵਿੱਚ ਸ਼ਹਿਰੀ ਕੇਂਦਰ ਦੇ ਪੱਛਮੀ ਹਿੱਸੇ ਵਿੱਚ ਸਥਿਤ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →