ⓘ 10 ਜਨਵਰੀ

ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ

ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ ਕਿਹਾ ਜਾਂਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ। ਇੱਕ ISBN ਕਿਸੇ ਪੁਸਤਕ ਦੇ ਹਰੇਕ ਪਹਿਲੇ ਐਡੀਸ਼ਨ ਅਤੇ ਤਬਦੀਲੀਆਂ ਪੁਨਰ-ਪ੍ਰਕਾਸ਼ਨਾਂ ਤੋਂ ਇਲਾਵਾ ਨੂੰ ਪ੍ਰਦਾਨ ਕੀਤਾ ਜਾਂਦਾ ਹੈ| ਜਿਵੇਂ ਉਦਾਹਰਨ ਦੇ ਤੌਰ ਤੇ ਕਿਸੇ ਇੱਕੋ ਕਿਤਾ ...

ਗ੍ਰੈਗੋਰੀਅਨ ਕਲੰਡਰ

ਇੱਕ ਕਲੰਡਰ ਹੈ ਜੋ ਸਾਰੀ ਦੁਨੀਆਂ ਚ ਵਰਤਿਆ ਜਾਂਦਾ ਹੈ। ਇਹ ਜੂਲੀਅਨ ਕਲੰਡਰ ਦਾ ਸੋਧਿਆ ਰੂਪ ਹੈ। ਪੋਪ ਗ੍ਰੈਗੋਰੀ ਨੇ ਸੋਲ੍ਹਵੀਂ ਸਦੀ ਵਿੱਚ ਇਸ ਵਿੱਚ ਆਖ਼ਰੀ ਕਾਬਲ-ਏ-ਜ਼ਿਕਰ ਤਬਦੀਲੀ ਕੀਤੀਆਂ ਸਨ ਇਸ ਲਈ ਇਸਨੂੰ ਗ੍ਰੈਗੋਰੀਅਨ ਕਲੰਡਰ ਕਿਹਾ ਜਾਂਦਾ ਹੈ। ਗ੍ਰੈਗੋਰੀਅਨ ਕਲੰਡਰ ਦੀ ਮੂਲ ਇਕਾਈ ਦਿਨ ਹੁੰਦੀ ਹੈ। 365 ਦਿਨਾਂ ਦਾ ਇੱਕ ਸਾਲ ਹੁੰਦਾ ਹੈ, ਪਰ ਹਰ ਚੌਥਾ ਸਾਲ 366 ਦਿਨ ਦਾ ਹੁੰਦਾ ਹੈ ਜਿਸ ਨੂੰ ਲੀਪ ਦਾ ਸਾਲ ਕਹਿੰਦੇ ਹਨ। ਸੂਰਜ ਉੱਤੇ ਆਧਾਰਿਤ ਪੰਚਾਂਗ ਹਰ 146.097 ਦਿਨਾਂ ਬਾਅਦ ਦੁਹਰਾਇਆ ਜਾਂਦਾ ਹੈ। ਇਸਨੂੰ 400 ਸਾਲਾਂ ਵਿੱਚ ਵੰਡਿਆ ਗਿਆ ਹੈ। ਅਤੇ ਇਹ 20871 ਹਫ਼ਤੇ ਦੇ ਬਰਾਬਰ ਹੁੰਦਾ ਹੈ। ਇਨ੍ਹਾਂ 400 ਸਾਲਾਂ ਵਿੱਚ 303 ਸਾਲ ਆਮ ਸਾਲ ਹੁੰਦੇ ਹਨ ਅਤੇ 97 ਲੀਪ ਦੇ ਸਾਲ। ਇਹ ਕੈਲੰਡਰ ਕੈਥੋਲਿਕ ਪੋਪ ਗਰੈਗਰੀ ਤੇਰ੍ਹਵੇਂ ਨੇ 1582 ਵਿੱਚ ਤਿਆ ...

ਕਲਕੀ ਕੋਚਲਿਨ

ਕਾਲਕੀ ਕੋਚਲਿਨ ਫਰਾਂਸੀਸੀ ਖ਼ਾਨਦਾਨ ਦੀ ਭਾਰਤੀ ਫ਼ਿਲਮ ਅਭਿਨੇਤਰੀ ਹੈ ਜਿਸ ਨੇ ਅਨੁਰਾਗ ਕਸ਼ਯਪ ਦੀ ਹਿੰਦੀ ਫਿਲਮ ਦੇਵ-ਡੀ ਨਾਲ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫ਼ਿਲਮ ਵਿੱਚ ਉਸ ਨੇ ਚੰਦਰਮੁਖੀ ਨਾਮਕ ਪਾਤਰ ਦੀ ਭੂਮਿਕਾ ਨਿਭਾਈ ਸੀ।ਅਦਾਕਾਰਾ ਕਾਲਕੀ ਕੋਚਲਿਨ ਦੀ ਸੋਨਾਲੀ ਬੋਸ ਨਿਰਦੇਸ਼ਿਤ ਫ਼ਿਲਮ ਮਾਰਗਰਿਟਾ ਵਿਦ ਏ ਸਟਰਾਅ ਕਾਫ਼ੀ ਚਰਚਾ ਵਿੱਚ ਰਹੀ ਸੀ। ਇਹ ਫ਼ਿਲਮ ਕਈ ਕੌਮਾਂਤਰੀ ਫ਼ਿਲਮ ਮੇਲਿਆਂ ਵਿੱਚ ਕਾਫ਼ੀ ਸ਼ੋਹਰਤ ਬਟੋਰ ਚੁੱਕੀ ਹੈ। ਇਸ ਫ਼ਿਲਮ ਵਿੱਚ ਉਸ ਨੇ ਲੈਲਾ ਨਾਮ ਦੀ ਅਪਾਹਜ ਮੁਟਿਆਰ ਦਾ ਕਿਰਦਾਰ ਨਿਭਾਇਆ ਹੈ। ਕਾਲਕੀ ਮੁਤਾਬਿਕ ਇਹ ਇੱਕ ਬਹੁਤ ਹੀ ਬੋਲਡ ਕਿਰਦਾਰ ਹੈ, ਪਰ ਇਹ ਸਰੀਰਕ ਤੌਰ ’ਤੇ ਊਣੇ ਲੋਕਾਂ ਦੀਆਂ ਮਾਨਸਿਕ ਅਤੇ ਸਰੀਰਕ ਲੋੜਾਂ ਦੀ ਹੂਬਹੂ ਤਰਜ਼ਮਾਨੀ ਕਰਦਾ ਹੈ।

ਸੁਚਿੱਤਰਾ ਭੱਟਾਚਾਰੀਆ

ਸੁਚਿੱਤਰਾ ਭੱਟਾਚਾਰੀਆ 1950 ਵਿੱਚ ਭਾਗਲਪੁਰ, ਬਿਹਾਰ ਵਿਚ ਸੀ। ਉਹ ਬਚਪਨ ਤੋਂ ਹੀ ਲਿਖਣ ਵਿੱਚ ਰੁਚੀ ਰੱਖਦੀ ਸੀ। ਭੱਟਾਚਾਰੀਆ ਨੇ ਕੋਲਕਾਤਾ ਦੀ ਇਤਿਹਾਸਕ ਕੋਲਕਾਤਾ ਯੂਨੀਵਰਸਿਟੀ, ਕਲਕੱਤਾ ਦੇ ਅੰਡਰਗ੍ਰੈਜੁਏਟ ਮਹਿਲਾ ਕਾਲਜ, ਜੋਗਾਮਾਇਆ ਦੇਵੀ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ।

ਸਵਿਤਰੀਬਾਈ ਫੂਲੇ

ਸਾਵਿਤਰੀਬਾਈ ਫੂਲੇ ਭਾਰਤ ਦੀ ਇੱਕ ਅਧਿਆਪਕਾ, ਸਮਾਜ ਸੁਧਾਰਿਕਾ ਅਤੇ ਮਰਾਠੀ ਕਵਿਤਰੀ ਸੀ। ਉਸ ਨੇ ਆਪਣੇ ਪਤੀ ਮਹਾਤਮਾ ਜੋਤੀਬਾ ਫੂਲੇ ਦੇ ਨਾਲ ਮਿਲ ਕੇ ਇਸਤਰੀਆਂ ਦੇ ਅਧਿਕਾਰਾਂ ਅਤੇ ਸਿੱਖਿਆ ਲਈ ਬਹੁਤ ਸਾਰੇ ਕਾਰਜ ਕੀਤੇ। ਸਾਵਿਤਰੀਬਾਈ ਭਾਰਤ ਦੇ ਪਹਿਲੀ ਕੰਨਿਆ ਪਾਠਸ਼ਾਲਾ ਵਿੱਚ ਪਹਿਲੀ ਇਸਤਰੀ ਅਧਿਆਪਕ ਸੀ। ਉਸ ਨੂੰ ਆਧੁਨਿਕ ਮਰਾਠੀ ਕਵਿਤਾ ਅਗਰਦੂਤ ਮੰਨਿਆ ਜਾਂਦਾ ਹੈ। 1852 ਵਿੱਚ ਉਸ ਨੇ ਅਛੂਤ ਬਾਲਿਕਾਵਾਂ ਲਈ ਇੱਕ ਪਾਠਸ਼ਾਲਾ ਦੀ ਸਥਾਪਨਾ ਕੀਤੀ।

ਸੋਫੀਆ ਕੋਵਾਲਸਕਾਇਆ

ਸੋਫੀਆ ਵਾਸਿਲੀਏਵਨਾ ਕੋਵਾਲਸਕਾਇਆ ਰੂਸ ਦੀ ਪ੍ਰਸਿੱਧ ਗਣਿਤ ਵਿਗਿਆਨੀ ਸੀ। ਉਹ ਸੰਸਾਰ ਵਿੱਚ ਪਹਿਲੀ ਔਰਤ ਸੀ ਜਿਸ ਨੇ ਕਾਲਜ ਦੀ ਪ੍ਰੋਫੈਸਰ ਅਤੇ ਰੂਸੀ ਵਿਗਿਆਨਾਂ ਦੀ ਅਕਾਦਮੀ ਦੀ ਕੋ-ਮੈਂਬਰ ਦਾ ਪਦ ਪਾਇਆ। ਉਨ੍ਹਾਂ ਨੇ ਗਣਿਤੀ ਵਿਸ਼ਲੇਸ਼ਣ, ਅਵਕਲ ਸਮੀਕਰਣ ਅਤੇ ਯਾਂਤਰਿਕੀ ਵਿੱਚ ਮਹੱਤਵਪੂਰਣ ਯੋਗਦਾਨ ਦਿੱਤਾ ਅਤੇ ਉੱਤਰੀ ਯੂਰਪ ਵਿੱਚ ਇੱਕ ਪੂਰੇ ਪ੍ਰੋਫੈਸਰ ਵਜੋਂ ਨਿਯੁਕਤ ਹੋਣ ਵਾਲੀ ਪਹਿਲੀ ਔਰਤ ਸੀ। ਉਹ ਸੰਪਾਦਕ ਦੇ ਤੌਰ ਤੇ ਇੱਕ ਵਿਗਿਆਨਕ ਰਸਾਲੇ ਲਈ ਕੰਮ ਕਰਨ ਵਾਲੀ ਵੀ ਪਹਿਲੀ ਮਹਿਲਾ ਸੀ। ਸਵੀਡਨ ਜਾਣ ਦੇ ਬਾਅਦ ਉਨ੍ਹਾਂ ਨੇ ਆਪਣਾ ਨਾਮ ਸੋਨੀਆ ਰੱਖ ਲਿਆ। ਉਨੀਵੀਂ ਸਦੀ ਵਿੱਚ ਜਦੋਂ ਰੂਸ ਵਿੱਚ ਯੁਵਤੀਆਂ ਲਈ ਵਿਗਿਆਨ ਦੀ ਉੱਚ ਸਿੱਖਿਆ ਦੇ ਦਵਾਰ ਬੰਦ ਸਨ, ਤਦ ਸੋਫੀਆ ਨੇ ਇਹ ਪ੍ਰਾਪਤੀਆਂ ਕੀਤੀਆਂ। ਕੋਵਾਲਸਕਾਇਆ ਦੀ ਪ੍ਰਤਿਭਾ ਹਿਸਾਬ ਤੱਕ ਹੀ ਸੀਮਿਤ ਨਹੀ ...

                                     

ⓘ 10 ਜਨਵਰੀ

 • 1966 – ਗੁਰੂ ਗੋਬਿੰਦ ਸਿੰਘ ਦੇ ਸ਼ਸਤਰ ਲੰਡਨ ਤੋਂ ਦਿੱਲੀ ਪੁੱਜੇ।
 • 1928 – ਜੋਸਿਫ਼ ਸਟਾਲਿਨ ਨੇ ਮਸ਼ਹੂਰ ਕਮਿਊਨਿਸਟ ਆਗੂ ਲੀਅਨ ਟਰਾਸਟਕੀ ਨੂੰ ਦੇਸ਼ ਨਿਕਾਲਾ ਦਿਤਾ।
 • 1920 – ਪਹਿਲੀ ਸੰਸਾਰ ਜੰਗ ਮਗਰੋਂ ਬਣੀ ਲੀਗ ਆਫ਼ ਨੇਸ਼ਨ ਦੀ ਪਹਿਲੀ ਮੀਟਿੰਗ ਜਨੇਵਾ ਚ ਹੋਈ।
 • 2012 – ਯੂਨਾਈਟਿਡ ਕਿੰਗਡਮ ਵਿੱਚ ਸਕਾਟਲੈਂਡ ਦੇ ਫ਼ਸਟ ਮਨਿਸਟਰ ਨੇ ਸਕਾਟਲੈਂਡ ਦੀ ਆਜ਼ਾਦੀ ਵਾਸਤੇ ਰਾਏਸ਼ੁਮਾਰੀ ਦੀ ਮੰਗ ਕੀਤੀ।
 • 1965 – ਭਾਰਤ ਤੇ ਪਾਕਿਸਤਾਨ ਵਿੱਚ ਜੰਗ ਖ਼ਤਮ ਹੋਣ ਮਗਰੋਂ, ਦੋਹਾਂ ਮੁਲਕਾਂ ਵਲੋਂ ਰੂਸ ਦੇ ਪ੍ਰੀਮੀਅਮ ਅਲੈਕਸੀ ਕੋਸੀਗਿਨ ਦੀਆਂ ਕੋਸ਼ਿਸ਼ਾਂ ਨਾਲ, ਤਾਸ਼ਕੰਦ ਸਮਝੌਤਾ ਵਿੱਚ ਇੱਕ ਅਹਿਦਨਾਮੇ ਤੇ
 • 1943 – ਗ਼ਦਰੀ ਆਗੂਆਂ ਹਰਬੰਸ ਸਿੰਘ ਸਰਹਾਲੀ ਕਲਾਂ ਗ੍ਰਿਫ਼ਤਾਰ ਤੇ 3 ਅਪ੍ਰੈਲ, 1944 ਦੇ ਦਿਨ ਫਾਂਸੀ ਦੇ ਦਿਤੀ ਗਈ।
 • 1839 – ਚਾਹ ਪਹਿਲੀ ਵਾਰ ਭਾਰਤ ਤੋਂ ਇੰਗਲੈਂਡ ਵਿੱਚ ਪੁੱਜੀ।
 • 1966 – ਤਾਸ਼ਕੰਤ ਐਲਾਨਨਾਮਾ ਭਾਰਤ ਅਤੇ ਪਾਕਿਸਤਾਨ ਵਿੱਚ ਹੋਇਆ।
 • 1984 – ਅਮਰੀਕਾ ਅਤੇ ਵੈਟੀਕਨ ਸਿਟੀ ਵਿੱਚ ਸਫ਼ਾਰਤੀ ਸਬੰਧ ਸ਼ੁਰੂ ਹੋਏ।
 • 1863 – ਲੰਡਨ ਵਿੱਚ ਅੰਡਰਗਰਾਊਂਡ ਸ਼ੁਰੂ ਹੋਈ। ਪਹਿਲੀ ਗੱਡੀ ਪੈਡਿੰਗਟਨ ਤੋਂ ਫ਼ੈਰਿੰਗਡਨ ਸਟਰੀਟ ਤਕ ਗਈ।
 • 1978 – ਰੂਸ ਨੇ ਸੋਯੂਜ਼ 27 ਵਿੱਚ ਦੋ ਪੁਲਾੜ ਯਾਤਰੀ ਸਪੇਸ ਸਟੇਸ਼ਨ ਤੇ ਭੇਜੇ।
 • 1946 – ਸੰਯੁਕਤ ਰਾਸ਼ਟਰ ਮਹਾਂਸਭਾ ਦਾ ਪਹਿਲਾ ਇਜਲਾਸ ਲੰਡਨ ਵਿੱਚ ਹੋਇਆ ਜਿਸ ਵਿੱਚ 51 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
 • 2008 – ਭਾਰਤ ਵਿੱਚ ਸਭ ਤੋਂ ਸਸਤੀ ਕਾਰ ਨੈਨੋ ਮਾਰਕੀਟ ਵਿੱਚ ਲਿਆਂਦੀ ਗਈ।
 • 9 – ਚੀਨ ਦੇ ਹਾਂ ਰਾਜਵੰਸ਼ ਦਾ ਖਾਤਮਾ।
 • 2002 – ਫ਼ਰਾਂਸ ਵਿੱਚ ਸਰਕਾਰ ਵਲੋਂ ਐਲਾਨ ਕੀਤਾ ਗਿਆ ਕਿ ਸਾਰੀਆਂ ਔਰਤਾਂ ਫ਼ਾਰਮੇਸੀ ਵਿਚੋਂ ਗਰਭ ਰੋਕੂ ਮਾਰਨਿੰਗ ਪਿੱਲ ਮੁਫ਼ਤ ਲੈ ਸਕਦੀਆਂ ਹਨ।
 • 1975 – ਪਹਿਲੇ ਵਿਸ਼ਵ ਹਿੰਦੀ ਸੰਮੇਲਨ ਦਾ ਉਦਘਾਟਨ ਸ਼੍ਰੀ ਮਤੀ ਇੰਦਰਾ ਗਾਂਧੀ ਨੇ ਕੀਤਾ।
 • 1920 – ਜਰਮਨ ਬਸਤੀਵਾਦੀ ਸਾਮਰਾਜ ਦਾ ਅੰਤ ਹੋਇਆ।
                                     

1. ਜਨਮ

 • 1960 – ਭਾਰਤੀ ਮੂਲ ਦੀ ਬਰਤਾਨਵੀ ਫ਼ਿਲਮ ਨਿਰਦੇਸ਼ਕ ਗੁਰਿੰਦਰ ਚੱਢਾ ਦਾ ਜਨਮ।
 • 1936 – ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਦਾ ਜਨਮ।
 • 1933 – ਪੰਜਾਬੀ ਦੇ ਨਾਵਲਿਸਟ ਗੁਰਦਿਆਲ ਸਿੰਘ ਦਾ ਜਨਮ।
 • 1930 – ਭਾਰਤੀ ਫ਼ਿਲਮ ਨਿਰਦੇਸ਼ਕ ਅਤੇ ਪਟਕਥਾ ਲੇਖਕ ਬਾਸੂ ਚੈਟਰਜੀ ਦਾ ਜਨਮ।
 • 1984 – ਫਰਾਂਸੀਸੀ ਖ਼ਾਨਦਾਨ ਦੀ ਭਾਰਤੀ ਫ਼ਿਲਮ ਅਭਿਨੇਤਰੀ ਕਲਕੀ ਕੋਚਲਿਨ ਦਾ ਜਨਮ।
 • 1981 – ਅਮਰੀਕਾ ਨਸਲੀਅਤ ਯਹੂਦੀ ਸਿੱਖਿਆ ਜੈਰੇਡ ਕੁਸ਼ਨਰ ਦਾ ਜਨਮ।
                                     

2. ਦਿਹਾਂਤ

 • 1971 – ਫ਼ਰਾਂਸੀਸੀ ਫ਼ੈਸ਼ਨ ਡਿਜ਼ਾਈਨਰ ਅਤੇ ਸ਼ਨੈੱਲ ਬਰਾਂਡ ਦੀ ਸਥਾਪਕ ਕੋਕੋ ਸ਼ਨੈੱਲ ਦਾ ਦਿਹਾਂਤ।
 • 1957 – ਚੀਲੇ ਦੀ ਕਵੀ, ਸਿੱਖਿਅਕ ਅਤੇ ਨਾਰੀਵਾਦੀ ਚਿੰਤਕ ਗਾਬਰੀਏਲਾ ਮਿਸਤਰਾਲ ਦਾ ਦਿਹਾਂਤ।
 • 1904 – ਫਰਾਂਸੀਸੀ ਚਿੱਤਰਕਾਰ ਅਤੇ ਮੂਰਤੀਕਾਰ ਜਾਂ-ਲਿਓਂ ਜੇਰੋਮ ਦਾ ਦਿਹਾਂਤ।
 • 2016 – ਅੰਗਰੇਜ਼ੀ ਗਾਇਕ, ਗੀਤਕਾਰ, ਬਹੁ-ਸਾਜ਼ਵਾਦਕ ਅਤੇ ਚਿੱਤਰਕਾਰ ਡੇਵਿਡ ਬੋਵੀ ਦਾ ਦਿਹਾਂਤ।
 • 1958 – ਭਾਰਤ ਦੇ ਸਿੱਖ ਵਿਦਵਾਨ, ਲੇਖਕ ਅਤੇ ਅਧਿਆਪਕ ਪ੍ਰਿੰਸੀਪਲ ਤੇਜਾ ਸਿੰਘ ਦਾ ਦਿਹਾਂਤ।
 • 1778 – ਸਵੀਡਿਸ਼ ਜੰਤੂਵਿਗਿਆਨੀ ਕਾਰਲ ਲੀਨੀਅਸ ਦਾ ਦਿਹਾਂਤ।
                                     

ਨਿਕੋਲਾ ਟੈਸਲਾ

ਨਿਕੋਲਾ ਟੈਸਲਾ ਇੱਕ ਸਰਬਿਆਈ ਅਮਰੀਕੀ ਖੋਜੀ, ਇਲੈਕਟ੍ਰੀਕਲ ਇੰਜੀਨੀਅਰ, ਮਕੈਨੀਕਲ ਇੰਜੀਨੀਅਰ ਅਤੇ ਭਵਿੱਖਵਾਦੀ ਸੀ। ਇਹ ਆਧੁਨਿਕ ਅਲਟਰਨੇਟਿੰਗ ਕਰੰਟ ਪਾਵਰ ਸਪਲਾਈ ਸਿਸਟਮ ਦੇ ਡਿਜ਼ਾਇਨ ਲਈ ਜਾਣਿਆ ਜਾਂਦਾ ਹੈ। ਉਸ ਨੇ ਮਹਾਨ ਵਿਗਿਆਨੀ ਥਾਮਸ ਐਡੀਸਨ ਨਾਲ ਵੀ ਕੰਮ ਕੀਤਾ। ਪਰ ਕੁੱਝ ਸਮੇਂ ਬਾਅਦ ਦੋਹਾਂ ਵਿਚਕਾਰ ਮਤਭੇਦ ਹੋਣ ਕਾਰਨ ਟੈਸਲਾ ਨੇ ਐਡੀਸਨ ਨਾਲ ਕੰਮ ਕਰਨਾ ਛੱਡ ਦਿੱਤਾ। ਇਸ ਮਤਭੇਦ ਦਾ ਇੱਕ ਕਾਰਨ ਇਹ ਸੀ ਕਿ ਐਡੀਸਨ, ਡਰੈਕਟ ਕਰੰਟ ਨੂੰ ਜਿਆਦਾ ਵਧੀਆ ਮੰੰਨਦਾ ਸੀ। ਜਦੋਂ ਕਿ ਟੈਸਲਾ,ਅਲਟਰਨੇਟਿੰਗ ਕਰੰਟ ਨੂੰ ਵਧੀਆ ਮੰਨਦਾ ਸੀ। ਟੈਸਲਾ ਦੇ ਸਨਮਾਨ ਵਿੱਚ ਚੁੁੰਬਕੀ ਪ੍ਰਵਾਹ ਘਣਤਾ ਦੀ ਐਸ.ਆਈ. ਇਕਾਈ ਟੈਸਲਾ ਰੱਖੀ ਗਈ ਹੈ।

                                     

ਨਾਨਾ ਪਾਟੇਕਰ

ਨਾਨਾ ਪਾਟੇਕਰ ਨੇ ਮਹਾਰਾਸ਼ਟਰ, ਦੇ ਰਾਏਗੜ ਜ਼ਿਲ੍ਹੇ ਦੇ ਮੁਰੁਦ-ਜੰਜੀਰਾ ਵਿੱਚ ਦਿਨਕਰ ਪਾਟੇਕਰ ਇੱਕ ਚਿੱਤਰਕਾਰ ਅਤੇ ਉਸ ਦੀ ਪਤਨੀ ਸੰਜਨਾ ਬਾਈ ਪਾਟੇਕਰ ਦੇ ਘਰ ਵਿਸ਼ਵਨਾਥ ਪਾਟੇਕਰ ਵਜੋਂ ਜਨਮ ਲਿਆ ਸੀ। ਉਹ ਸਰ ਜੇ.ਜੇ. ਇੰਸਟੀਚਿਊਟ ਆਫ਼ ਅਪਲਾਈਡ ਆਰਟ ਮੁੰਬਈ ਦਾ ਪੜ੍ਹਿਆ ਹੈ।

                                     

ਫ਼ਰੀਦ ਜ਼ਕਾਰੀਆ

ਫ਼ਰੀਦ ਰਫ਼ੀਕ ਜ਼ਕਾਰੀਆ) ਇੱਕ ਭਾਰਤੀ-ਅਮਰੀਕੀ ਪੱਤਰਕਾਰ ਅਤੇ ਲੇਖਕ ਹੈ। ਉਹ ਨਿਊਜ਼ਵੀਕ ਦੇ ਕਾਲਮਨਵੀਸ ਅਤੇ ਨਿਊਜ਼ਵੀਕ ਇੰਟਰਨੈਸ਼ਨਲ ਦੇ ਸੰਪਾਦਕ, ਦੇ ਤੌਰ ਤੇ ਇੱਕ ਲੰਬੇ ਕੈਰੀਅਰ ਦੇ ਬਾਅਦ ਹਾਲ ਹੀ ਵਿੱਚ ਉਸਨੂੰ ਟਾਈਮ ਦੇ ਐਡੀਟਰ-ਐਟ-ਲਾਰਜ ਐਲਾਨ ਕੀਤਾ ਗਿਆ। ਉਹ ਸੀਐਨਐਨ ਦੇ ਫ਼ਰੀਦ ਜ਼ਕਾਰੀਆ ਜੀਪੀਐਸ ਦਾ ਹੋਸਟ ਅਤੇ ਅੰਤਰਰਾਸ਼ਟਰੀ ਰਿਸ਼ਤਿਆਂ, ਵਪਾਰ ਅਤੇ ਅਮਰੀਕੀ ਵਿਦੇਸ਼ ਨੀਤੀ ਦੇ ਮੁੱਦਿਆਂ ਸੰਬੰਧੀ ਨਿਰੰਤਰ ਲਿਖਣ ਵਾਲਾ ਆਲੋਚਕ ਅਤੇ ਲੇਖਕ ਹੈ।

                                     

ਮਾਈਕਲ ਸ਼ੂਮਾਕਰ

ਮਾਈਕਲ ਸ਼ੂਮਾਕਰ ਇੱਕ ਜਰਮਨ ਰੇਸਿੰਗ ਡਰਾਈਵਰ ਹੈ। ਇਹ 7 ਵਾਰ ਫ਼ਾਰਮੂਲਾ ਵਨ ਦਾ ਵਿਸ਼ਵ ਚੈਂਪੀਅਨ ਰਹਿ ਚੁੱਕਿਆ ਹੈ ਅਤੇ ਇਸਨੂੰ ਦੁਨੀਆ ਦਾ ਸਭ ਤੋਂ ਮਹਾਨ ਫਾਰਮੂਲਾ 1 ਰੇਸਰ ਮੰਨਿਆ ਜਾਂਦਾ ਹੈ। ਮਾਈਕਲ ਸੂਮਾਕਰ ਸਾਲ 2000 ਤੋਂ 2004 ਤਕ ਲਗਾਤਾਰ ਪੰਜ ਵਾਰ ਦੇ ਫਾਰਮੂਲਾ ਵਨ ਦਾ ਚੈਂਪੀਅਨ ਰਿਹਾ ਹੈ।

                                     

ਰੂਚਾ ਹਸਾਬਨੀਸ

ਰੂਚਾ ਹਸਾਬਨੀਸ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਇਸ ਦਾ ਟੈਲੀਵਿਜ਼ਨ ਉੱਪਰ ਪਹਿਲਾ ਕੰਮ ਮਰਾਠੀ ਟੈਲੀਵਿਜ਼ਨ ਉੱਪਰ ਨਾਟਕ ਚਾਰ ਚੁਗੀ ਸੀ। ਇਸ ਦੀ ਮੁੱਖ ਪਹਿਚਾਣ ਸਟਾਰ ਪਲੱਸ ਦੇ ਨਾਟਕ ਸਾਥ ਨਿਭਾਨਾ ਸਾਥੀਆ ਵਿੱਚ ਇਸ ਦੀ ਭੂਮਿਕਾ ਰਾਜਸੀ ਜਿਗਰ ਦੇ ਨਾਲ ਹੋਈ।

                                     

ਬਾਖ਼ਾ ਕਾਲੀਫ਼ੋਰਨੀਆ

ਬਾਖ਼ਾ ਕਾਲੀਫ਼ੋਰਨੀਆ, ਦਫ਼ਤਰੀ ਤੌਰ ਉੱਤੇ ਬਾਖ਼ਾ ਕਾਲੀਫ਼ੋਰਨੀਆ ਦਾ ਅਜ਼ਾਦ ਅਤੇ ਖ਼ੁਦਮੁਖ਼ਤਿਆਰ ਰਾਜ, ਮੈਕਸੀਕੋ ਦੇ 31 ਰਾਜਾਂ ਵਿੱਚੋਂ ਸਭ ਤੋਂ ਪੱਛਮੀ ਅਤੇ ਉੱਤਰੀ ਰਾਜ ਹੈ। 1953 ਵਿੱਚ ਰਾਜ ਬਣਨ ਤੋਂ ਪਹਿਲਾਂ ਇਸ ਇਲਾਕੇ ਨੂੰ ਬਾਖ਼ਾ ਕਾਲੀਫ਼ੋਰਨੀਆ ਦਾ ਉੱਤਰੀ ਰਾਜਖੇਤਰ ਕਿਹਾ ਜਾਂਦਾ ਸੀ। ਇਹਦੀ ਉੱਤਰੀ ਹੱਦ ਅਮਰੀਕੀ ਰਾਜ ਕੈਲੀਫ਼ੋਰਨੀਆ ਹੈ।

                                     

ਟੌਰੀ ਸਮਿਥ

ਜੇਮਜ਼ ਟੌਰੀ ਸਮਿਥ ਅਮਰੀਕਾ ਦਾ ਕੌਮੀ ਫੁੱਟਬਾਲ ਲੀਗ ਦਾ ਖਿਡਾਰੀ ਹੈ। ਸਮਿਥ ਨੇ ਯੂਨੀਵਰਸਿਟੀ ਆਫ ਮੈਰੀਲੈਂਡ ਦੇ ਕਾਲਜ ਵੱਲੋਂ ਵੀ ਫੁੱਟਬਾਲ ਨੂੰ ਖੇਡਿਆ ਹੈ। ਆਪ ਨੂੰ ਸਾਨ ਫ਼ਰਾਂਸਿਸਕੋ ਅਤੇ ਫਿਲਾਡੇਲਫਿਆ ਵੱਲੋਂ ਵੀ ਖੇਡਣ ਦਾ ਮੌਕਾ ਮਿਲਿਆ।

                                     

ਨੂਸ਼ਿਨ ਅਲ ਖਦੀਰ

ਨੂਸ਼ਿਨ ਅਲ ਖਦੀਰ ਇੱਕ ਕੈਨੈਸਿ ਕ੍ਰਿਸਟੀਅਰ ਹੈ। ਉਹ ਕਰਨਾਟਕ, ਰੇਲਵੇ, ਕੇਂਦਰੀ ਜ਼ੋਨ ਅਤੇ ਭਾਰਤ ਲਈ ਖੇਡੇ ਉਸਨੇ 8 ਜਨਵਰੀ 2002 ਨੂੰ ਇੰਗਲੈਂਡ ਵਿਰੁੱਧ ਇੱਕ ਮਹਿਲਾ ਇੱਕ ਦਿਨਾ ਇੰਟਰਨੈਸ਼ਨਲ ਵਿੱਚ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ. ਉਸਨੇ 5 ਡਬਲਯੂ ਟੀ, 78 ਵਾਇਡੀਆਈ ਅਤੇ 2 ਡਬਲਿਊ ਟੀ 20 ਆਈ। ਉਹ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੀ ਹੈ ਅਤੇ 2003 ਵਿੱਚ ਸੰਸਾਰ ਵਿੱਚ ਨੰਬਰ ਇੱਕ ਰਹੀ ਸੀ. ਉਸਨੇ WODIs ਵਿੱਚ 100 ਵਿਕਟਾਂ ਲਈਆਂ ਹਨ।

                                     

ਭਾਵਨਾ ਰੂਪਰੇਲ

ਭਾਵਨਾ ਰੂਪਰੇਲ ਨੇ 2002 ਵਿੱਚ ਬਾਲੀਵੁੱਡ ਦੀਆਂ ਫਿਲਮਾਂ ਵਿੱਚ ਇੱਕ ਬਾਲ ਕਲਾਕਾਰ ਦੇ ਤੌਰ ਉੱਤੇ ਪੇਸ਼ ਹੋਣਾ ਅਰੰਭ ਕੀਤਾ। ਉਹ ਨਾ ਤੂਮ ਜਾਨੋ ਨਾ ਹਮ ਵਿੱਚ ਹਾਥੀ ਰਿਤਿਕ ਅਤੇ ਸੈਫ ਅਲੀ ਖਾਨ ਅਭਿਨੀਤ ਹੋਏ. ਸਾਲ 2012 ਵਿੱਚ ਫਿਲਮ ਚਲ ਪਿਚੁਰ ਬਾਂਟੇ ਹੈ ਨਾਲ ਭਾਸ਼ਣ ਨੇ ਆਪਣੀ ਅਭਿਨੈ ਦੀ ਸ਼ੁਰੂਆਤ ਕੀਤੀ ਸੀ। ਉਹ 2013 ਵਿੱਚ ਸੁਕੀਮਾਡੂ ਵਿੱਚ ਅਦੀ ਅਤੇ ਨਿਸ਼ਾ ਅਗਰਵਾਲ ਦੇ ਸਾਹਮਣੇ "ਸ਼ਹਿਰ ਦੀ ਕੁੜੀ" ਦੇ ਰੂਪ ਵਿੱਚ ਦਿਖਾਈ ਦਿਤੀ ਸੀ।

                                     

ਹੇਲੇਨ ਵਿਲਸ

ਹੇਲੇਨ ਵਿਲਸ ਮੂਡੀ ਅਮਰੀਕਾ ਦੀ ਸਾਬਕਾ ਟੈਨਿਸ ਖਿਡਾਰਨ ਸੀ। ਉਹ 9 ਸਾਲ: 1927–33, 1935 ਅਤੇ 1938 ਵਿੱਚ ਪਹਿਲੇ ਨੰਬਰ ਤੇ ਰਹੀ ਸੀ। ਵਿਲਸ ਨੇ ਕੁੱਲ 31 ਗਰੈਂਡ ਸਲੈਮ ਜਿੱਤੇ ਹਨ ਜਿਸਦੇ ਵਿੱਚੋਂ 19 ਸਿੰਗਲਸ ਟਾਈਟਲ ਹਨ। ਵਿਲਸ ਦਾ ਨਾਮ ਵਿਸ਼ਵ ਦੀਆਂ ਮਹਾਨ ਟੈਨਿਸ ਖਿਡਾਰਨਾਂ ਵਿੱਚ ਲਿਆ ਜਾਂਦਾ ਹੈ। ਵਿਲਸ ਅਮਰੀਕਾ ਦੀ ਅਜਿਹੀ ਪਹਿਲੀ ਅਥਲੀਟ ਸੀ ਜੋ ਕਿ ਇਸ ਖੇਡ ਤੋਂ ਬਿਨਾਂ ਹੌਰਨਾਂ ਖੇਤਰਾਂ ਵਿੱਚ ਵੀ ਪ੍ਰਸਿੱਧ ਹੋਈ।

                                     

ਦਾਰਾ ਡੋਤੀਵਾਲਾ

ਦਾਰਾ ਡੋਤੀਵਾਲਾ ਇੱਕ ਭਾਰਤੀ ਕ੍ਰਿਕਟ ਅੰਪਾਇਰ ਸੀ । ਉਸਨੇ 1982 ਅਤੇ 1987 ਦਰਮਿਆਨ ਛੇ ਟੈਸਟ ਮੈਚਾਂ ਵਿੱਚ ਭਾਗ ਲਿਆ, ਜਿਸ ਵਿੱਚ ਦੂਜਾ ਟੈਸਟ ਅਤੇ 1982 ਤੋਂ 1988 ਦਰਮਿਆਨ ਅੱਠ ਵਨ ਡੇ ਕੌਮਾਂਤਰੀ ਮੈਚ ਸ਼ਾਮਿਲ ਸਨ। ਉਸਦੀ ਮੌਤ 85 ਜਨਵਰੀ 2019 ਨੂੰ 30 ਜਨਵਰੀ 2019 ਨੂੰ ਹੋਈ ਸੀ।

                                     

ਲੋਪਾਮੁਦਰਾ ਭੱਟਾਚਾਰਜੀ

ਲੋਪਾਮੁਦਰਾ ਭੱਟਾਚਾਰਜੀ ਇੱਕ ਸਾਬਕਾ ਟੈਸਟ ਅਤੇ ਵਨ ਡੇ ਕੌਮਾਂਤਰੀ ਕ੍ਰਿਕਟ ਖਿਡਾਰੀ ਹੈ, ਜਿਸਨੇ ਭਾਰਤ ਦੀ ਪ੍ਰਤੀਨਿਧਤਾ ਕੀਤੀ। ਉਹ ਇੱਕ ਦਰਮਿਆਨੀ ਤੇਜ਼ ਗੇਂਦਬਾਜ਼ ਹੈ ਅਤੇ ਉਸਨੇ ਇੱਕ ਟੈਸਟ ਅਤੇ 15 ਵਨਡੇ ਮੈਚ ਖੇਡੇ ਹਨ।

                                     

ਅਰੁੰਧਤੀ ਰੇੱਡੀ

ਅਰੁੰਧਤੀ ਰੇੱਡੀ ਇੱਕ ਭਾਰਤੀ ਕ੍ਰਿਕਟਰ ਹੈ। ਅਗਸਤ 2018 ਵਿਚ ਉਸ ਨੂੰ ਸ਼੍ਰੀਲੰਕਾ ਮਹਿਲਾ ਕ੍ਰਿਕਟ ਟੀਮ ਖਿਲਾਫ ਲੜੀ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ। ਉਸਨੇ ਆਪਣੀ ਮਹਿਲਾ ਟੀ -20 ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ 19 ਸਤੰਬਰ 2018 ਨੂੰ ਸ਼੍ਰੀਲੰਕਾ ਮਹਿਲਾ ਟੀਮ ਖਿਲਾਫ ਭਾਰਤ ਲਈ ਕੀਤੀ ਸੀ। ਅਕਤੂਬਰ 2018 ਵਿਚ, ਉਸ ਨੂੰ ਵੈਸਟਇੰਡੀਜ਼ ਵਿਚ ਹੋਏ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਟੂਰਨਾਮੈਂਟ ਲਈ ਭਾਰਤ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ। ਜਨਵਰੀ 2020 ਵਿਚ, ਉਸ ਨੂੰ ਆਸਟਰੇਲੀਆ ਵਿਚ 2020 ਆਈ.ਸੀ.ਸੀ. ਮਹਿਲਾ ਟੀ -20 ਵਿਸ਼ਵ ਕੱਪ ਲਈ ਭਾਰਤ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।

                                     

ਰਿਚਾ ਘੋਸ਼

ਰਿਚਾ ਘੋਸ਼ ਇੱਕ ਭਾਰਤੀ ਕ੍ਰਿਕਟਰ ਹੈ। ਜਨਵਰੀ 2020 ਵਿਚ 16 ਸਾਲ ਦੀ ਉਮਰ ਵਿਚ ਉਸ ਨੂੰ 2020 ਆਈ.ਸੀ.ਸੀ. ਮਹਿਲਾ ਟੀ -20 ਵਿਸ਼ਵ ਕੱਪ ਲਈ ਭਾਰਤ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ। ਉਸੇ ਮਹੀਨੇ ਬਾਅਦ ਵਿਚ ਉਸ ਨੂੰ 2020 ਦੀ ਆਸਟ੍ਰੇਲੀਆ ਮਹਿਲਾ ਟ੍ਰਾਈ-ਨੇਸ਼ਨ ਸੀਰੀਜ਼ ਲਈ ਵੀ ਭਾਰਤ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ। 12 ਫਰਵਰੀ 2020 ਨੂ ਉਸਨੇ ਤਿਕੋਣੀ ਲੜੀ ਦੇ ਫਾਈਨਲ ਵਿੱਚ, ਆਸਟਰੇਲੀਆ ਦੇ ਖਿਲਾਫ, ਭਾਰਤ ਲਈ ਆਪਣੀ ਡਬਲਯੂ ਟੀ-20 ਦੀ ਸ਼ੁਰੂਆਤ ਕੀਤੀ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →