ⓘ ਅਜਾਇਬਘਰ

ਰੋਜ਼ੈਟਾ ਪੱਥਰ

ਰੋਜ਼ੈਟਾ ਪੱਥਰ ਗਰੈਨੋਡਾਇਓਰਾਈਟ ਦਾ ਇੱਕ ਪੱਥਰ ਹੈ ਜਿਸ ਵਿੱਚ ਪੰਜਵੇਂ ਟੋਲੈਮੀ ਰਾਜੇ ਦੀ ਤਰਫ਼ੋਂ 196 ਈਪੂ ਵਿੱਚ ਮੈਂਫ਼ਿਸ ਵਿਖੇ ਜਾਰੀ ਕੀਤਾ ਫ਼ਰਮਾਨ ਉਕਰਿਆ ਹੋਇਆ ਹੈ। ਇਹ ਫ਼ਰਮਾਨ ਤਿੰਨ ਲਿੱਪੀਆਂ ਵਿੱਚ ਲਿਖਿਆ ਗਿਆ ਹੈ: ਉਤਲੀ ਲਿਖਤ ਪੁਰਾਣੇ ਮਿਸਰੀ ਗੂੜ੍ਹ-ਅੱਖਰਾਂ ਵਿੱਚ, ਵਿਚਕਾਰਲਾ ਹਿੱਸਾ ਦੀਮੋਤੀ ਲਿੱਪੀ ਅਤੇ ਸਭ ਤੋਂ ਹੇਠਲਾ ਹਿੱਸਾ ਪੁਰਾਣੀ ਯੂਨਾਨੀ ਵਿੱਚ। ਕਿਉਂਕਿ ਇਸ ਵਿੱਚ ਇੱਕੋ ਲਿਖਤ ਨੂੰ ਤਿੰਨ ਲਿੱਪੀਆਂ ਵਿੱਚ ਦਰਸਾਇਆ ਗਿਆ ਹੈ, ਇਸਨੇ ਮਿਸਰੀ ਗੂੜ੍ਹ-ਅੱਖਰਾਂ ਦੀ ਅਜੋਕੀ ਸਮਝ ਸਕਣ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ।

ਕਿਓਤੋ ਰਾਸ਼ਟਰੀ ਅਜਾਇਬਘਰ

ਕਿਓਤੋ ਰਾਸ਼ਟਰੀ ਅਜਾਇਬਘਰ ਜਪਾਨ ਦੇ ਪ੍ਰਮੁੱਖ ਕਲਾ ਅਜਾਇਬਰਾਂ ਵਿੱਚੋਂ ਇੱਕ ਹੈ। ਇਹ ਕਿਓਤੋ ਦੇ ਹਿਗਾਸ਼ਿਆਮਾ ਵਾਰਡ ਵਿੱਚ ਸਥਿਤ, ਅਜਾਇਬ-ਪੂਰਵ ਜਾਪਾਨੀ ਅਤੇ ਏਸ਼ੀਆਈ ਕਲਾ ਤੇ ਧਿਆਨ ਕੇਂਦਰਤ ਕਰਦਾ ਹੈ।

ਕਿਊਸ਼ੂ ਰਾਸ਼ਟਰੀ ਅਜਾਇਬਘਰ

ਕਿਊਸ਼ੂ ਰਾਸ਼ਟਰੀ ਅਜਾਇਬ-ਘਰ 16 ਅਕਤੂਬਰ, 2005 ਨੂੰ ਫੁਕੂਓਕਾ ਦੇ ਨੇੜੇ ਡੈਜ਼ਾਫੂ ਵਿੱਚ, 100 ਸਾਲਾਂ ਵਿੱਚ ਜਪਾਨ ਦੇ ਪਹਿਲਾ ਨਵਾਂ ਕੌਮੀ ਅਜਾਇਬ ਘਰ ਖੋਲ੍ਹਿਆ ਗਿਆ ਸੀ ਅਤੇ ਕਲਾ ਉੱਤੇ ਇਤਿਹਾਸ ਤੇ ਧਿਆਨ ਕੇਂਦਰਿਤ ਕਰਨ ਵਾਲਾ ਸਭ ਤੋਂ ਪਹਿਲਾ ਅਜਾਇਬ-ਘਰ ਹੈ।ਇਹ ਟੋਕੀਓ ਰਾਸ਼ਟਰੀ ਅਜਾਇਬਘਰ, ਕਿਓਤੋ ਰਾਸ਼ਟਰੀ ਅਜਾਇਬ-ਘਰ ਅਤੇ ਨਾਰਾ ਰਾਸ਼ਟਰੀ ਅਜਾਇਬ-ਘਰ ਨਾਲ ਜੁੜ ਕੇ ਦੇਸ਼ ਦਾ ਚੌਥਾ ਰਾਸ਼ਟਰੀ ਅਜਾਇਬ-ਘਰ ਬਣ ਗਿਆ। ਭਵਨ ਨਿਰਮਾਤਾ ਦੁਆਰਾ ਬਣਾਗਈ ਵੱਖਰੀ ਆਧੁਨਿਕ ਪ੍ਰਭਾਵ ਨੂੰ ਅਜਾਇਬ-ਘਰ ਦੁਆਰਾ ਤਕਨੀਕੀ ਨਵੀਨਤਾ ਦੇ ਇਸਤੇਮਾਲ ਵਿੱਚ ਦਿਖਾਇਆ ਗਿਆ ਹੈ, ਜਿਸ ਨੂੰ ਅਜਾਇਬ-ਘਰ ਦੇ ਸੰਗ੍ਰਿਹਾਂ ਨੂੰ ਜਨਤਾ ਲਈ ਪਹੁੰਚਯੋਗ ਬਣਾਉਣਾ ਹੈ। ਉਦਾਹਰਣ ਵਜੋਂ, ਅਜਾਇਬ-ਘਰ ਦੀ ਉੱਚੀ ਰੈਜ਼ੋਲੂਸ਼ਨ ਵੀਡੀਓ ਪ੍ਰਣਾਲੀ, ਨਵੀਨਤਮ ਈਮੇਜ਼ ਪ੍ਰੋਸੈਸਿੰਗ ਅਤੇ ਰੰਗ ਪ੍ਰਬੰਧਨ ...

ਮੋਨਾ ਲੀਜ਼ਾ

ਮੋਨਾ ਲੀਜ਼ਾ ਲਿਓਨਾਰਦੋ ਦਾ ਵਿੰਚੀ ਦੁਆਰਾ ਬਣਾਇਆ ਇੱਕ ਚਿੱਤਰ ਹੈ ਜੋ ਪੈਰਿਸ ਦੇ ਲੂਵਰ ਅਜਾਇਬਘਰ ਵਿੱਚ ਪ੍ਰਦਰਸ਼ਿਤ ਹੈ। ਇਸਨੂੰ ਦੁਨੀਆਂ ਦੇ ਸਭ ਤੋਂ ਪ੍ਰਸਿੱਧ ਚਿੱਤਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਰਚਨਾ ਦੀ ਉਚਾਈ 77 ਸਮ, ਚੌੜਾਈ 53 ਸਮ ਹੈ। ਇਹ ਪੇਟਿੰਗ ਫਰਾਂਸਿਸਕੋ ਦੇਲ ਗਿਓਕੋਨਦੋ ਦੀ ਪਤਨੀ ਲੀਜ਼ਾ ਘੇਰਾਰਦਿਨੀ ਦੀ ਹੈ। ਇਹ 1503 ਤੋਂ 1506 ਦੇ ਵਿਚਕਾਰ ਬਣਾਗਈ ਸੀ ਜੋ ਕਿ 1797 ਤੋਂ ਪੈਰਿਸ ਦੇ ਅਜਾਇਬ ਘਰ ਵਿੱਚ ਸੰਭਾਲੀ ਹੋਈ ਹੈ। ਇਸ ਦੀ ਮੁਸਕਰਾਹਟ ਵਿੱਚ ਲੋਕਾਂ ਨੂੰ ਮੋਹ ਲੈਣ ਦੀ ਖ਼ੂਬੀ ਹੈ।

ਰਾਂਚੀ

ਰਾਂਚੀ / ˈ r ɑː n tʃ i / ਭਾਰਤੀ ਰਾਜ ਝਾਰਖੰਡ ਦੀ ਰਾਜਧਾਨੀ ਅਤੇ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਸਮੁੰਦਰੀ ਤਲ ਤੋਂ 2140 ਫੁੱਟ ਦੀ ਉੱਚਾਈ ਤੇ ਵਸਿਆ ਇਹ ਸ਼ਹਿਰ ਛੋਟਾ ਨਾਗਪੁਰ ਪਠਾਰ ਵਿੱਚ ਪੈਂਦਾ ਹੈ। ਇਹ ਸ਼ਹਿਰ ਝਾਰਖੰਡ ਲਹਿਰ ਦਾ ਕੇਂਦਰ ਸੀ ਜੋ ਦੱਖਣੀ ਬਿਹਾਰ, ਉੱਤਰੀ ਉੜੀਸਾ, ਪੱਛਮੀ ਪੱਛਮੀ ਬੰਗਾਲ ਅਤੇ ਅਜੋਕੇ ਪੂਰਬੀ ਛੱਤੀਸਗੜ੍ਹ ਦੇ ਕਬੀਲੇ ਖੇਤਰਾਂ ਨੂੰ ਮਿਲਾ ਕੇ ਇੱਕ ਨਵਾਂ ਰਾਜ ਬਣਾਉਣ ਲਈ ਸ਼ੁਰੂ ਹੋਈ ਸੀ।

ਅੰਮ੍ਰਿਤਸਰ ਵਿੱਚ ਸੈਰ-ਸਪਾਟਾ

ਅੰਮ੍ਰਿਤਸਰ ਸ਼ਹਿਰ ਉੱਤਰੀ ਪੰਜਾਬ ਵਿੱਚ ਵੱਸਿਆ ਹੈ, ਜੋ ਭਾਰਤ ਦਾ ਉੱਤਰ ਪੱਛਮੀ ਖੇਤਰ ਹੈ। ਪਾਕਿਸਤਾਨ ਸਰਹੱਦ ਤੋਂ 25 ਕਿਲੋਮੀਟਰ ਦੂਰ ਹੈ। ਇਹ ਮਹੱਤਵਪੂਰਨ ਪੰਜਾਬ ਸ਼ਹਿਰ ਵਣਜਾਰਾ, ਸੱਭਿਆਚਾਰ ਅਤੇ ਆਵਾਜਾਈ ਦਾ ਮੁੱਖ ਕੇਂਦਰ ਹੈ। ਇਹ ਸਿੱਖ ਧਰਮ ਦਾ ਕੇਂਦਰ ਅਤੇ ਸਿੱਖਾਂ ਲਈ ਤੀਰਥ ਦਾ ਮੁੱਖ ਸਥਾਨ ਹੈ। ਅੰਮ੍ਰਿਤਸਰ ਸੈਲਾਨੀਆਂ ਲਈ ਇੱਕ ਆਕਰਸ਼ਕ ਮੰਜ਼ਿਲ ਹੈ, ਖਾਸ ਕਰਕੇ ਸੁਨਿਹਰੀ ਤਿਕੋਣ ਦੇ ਉਹ ਹਿੱਸੇ ਮੁੱਖ ਨਿਸ਼ਾਨੇ ਹਨ: ਸ਼ਹਿਰੀ ਹਾਟ ਫੂਡ ਸਟਰੀਟ ਭਗਵਾਨ ਵਾਲਮੀਕਿ ਮੰਦਰ ਦੁਰਗਿਆਣਾ ਮੰਦਰ ਵਾਹਗਾ ਸਰਹੱਦ ਸਾਡਾ ਪਿੰਡ ਰਾਮ ਬਾਗ ਮਹਿਲ ਅਤੇ ਮਹਾਰਾਜਾ ਰਣਜੀਤ ਸਿੰਘ ਅਜਾਇਬਘਰ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਤੇ ਅਜਾਇਬਘਰ ਹਰਿਮੰਦਰ ਸਾਹਿਬ ਅਤੇ ਵਿਰਾਸਤੀ ਗਲ਼ੀ ਜਲਿਆਂਵਾਲਾ ਬਾਗ ਕਰਤਾਰਪੁਰ ਦੇ ਨੇੜੇ ਜੰਗ-ਏ-ਆਜ਼ਾਦੀ ਯਾਦਗਾਰ, ਭਾਰਤ ਵੰਡ ਅਜਾਇਬਘਰ ਗ ...

ਨੁਏਸਤਰਾ ਸੇਨਿਓਰਾ ਦੇਲ ਮਨਜ਼ਾਨੋ ਗਿਰਜਾਘਰ

ਨੁਏਸਤਰਾ ਸੇਨਿਓਰਾ ਦੇਲ ਮਨਜ਼ਾਨੋ ਇੱਕ ਗਿਰਜਾਘਰ ਹੈ। ਇਹ ਬਰਗੋਸ ਸੂਬੇ ਵਿੱਚ ਕਾਸਤਰੋਜੇਰੀਜ਼ ਸ਼ਹਿਰ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇੱਥੋਂ ਦੀ ਇਮਾਰਤ ਦਾ ਨਿਰਮਾਣ ਕਾਸਤੀਲੇ ਦੀ ਰਾਣੀ ਬੇਰੇਨਗਾਰਿਆ ਦੀ ਵਸੀਅਤ ਅਨੁਸਾਰ ਕੀਤਾ ਗਿਆ। ਉਹ ਅਲਫਾਨਸੋ ਅਠਵੇਂ ਦੀ ਪਤਨੀ ਅਤੇ ਫਰਦੀਨਾਦ ਤੀਜੇ ਦੀ ਮਾਂ ਸੀ। ਇਹ ਗਿਰਜਾਘਰ ਇੱਕ ਪਹਾੜੀ ਉੱਤੇ ਸਥਿਤ ਹੈ। ਇੱਥੇ ਇੱਕ ਮਹਿਲ ਵੀ ਬਣਿਆ ਹੋਇਆ ਹੈ।

ਰਜ਼ਮਨਾਮਾ

ਰਜ਼ਮਨਾਮਾ ਮਹਾਭਾਰਤ ਦਾ ਫ਼ਾਰਸੀ ਅਨੁਵਾਦ ਹੈ ਜੋ ਕਿ ਬਾਦਸ਼ਾਹ ਅਕਬਰ ਦੇ ਸਮੇਂ ਵਿੱਚ ਕਰਵਾਇਆ ਗਿਆ। 1574 ਵਿੱਚ ਅਕਬਰ ਨੇ ਫ਼ਤਿਹਪੁਰ ਸੀਕਰੀ ਵਿਖੇ ਮਕਤਬਖਾਨਾ ਅਨੁਵਾਦਘਰ ਸ਼ੁਰੂ ਕੀਤਾ। ਇਸ ਦੇ ਨਾਲ ਅਕਬਰ ਨੇ ਰਾਜਤਰੰਗਿਨੀ, ਰਾਮਾਇਣ ਅਤੇ ਮਹਾਭਾਰਤ ਵਰਗੇ ਸੰਸਕ੍ਰਿਤ ਗ੍ਰੰਥਾਂ ਨੂੰ ਫ਼ਾਰਸੀ ਵਿੱਚ ਅਨੁਵਾਦ ਕਰਨ ਲਈ ਸਰਸਪਰਤੀ ਦਿੱਤੀ।

ਬੁਰਗੋ ਦੇ ਓਸਮਾ ਗਿਰਜਾਘਰ

ਬੁਰਗੋ ਦੇ ਓਸਮਾ ਗਿਰਜਾਘਰ ਸਪੇਨ ਦੇ ਏਲ ਬੁਰਗੋ ਦੇ ਓਸਮਾ ਸ਼ਹਿਰ ਵਿੱਚ ਇੱਕ ਗੋਥਿਕ ਅੰਦਾਜ਼ ਦਾ ਗਿਰਜਾਘਰ ਹੈ। ਇਹ ਖੇਤਰ ਪਹਿਲਾਂ ਰੋਮਨੇਸਕਿਊ ਗਿਰਜਾਘਰ ਦੀ ਥਾਂ ਸੀ। ਇਹ ਸਪੇਨ ਦੇ ਮੱਧਕਾਲ ਸਮੇਂ ਦੀਆਂ ਇਮਾਰਤਾਂ ਵਿਚੋਂ ਸਭ ਤੋਂ ਵੱਧ ਸੰਭਾਲ ਕੇ ਰੱਖੀ ਗਈ ਇਮਾਰਤ ਹੈ। ਇਸਨੂੰ 13 ਵੀਂ ਸਦੀ ਦੀ ਗੋਥਿਕ ਅੰਦਾਜ਼ ਦੀ ਸਭ ਤੋਂ ਵਧੀਆ ਉਧਾਰਨ ਮੰਨਿਆ ਜਾਂਦਾ ਹੈ। ਗਿਰਜਾਘਰ ਦੀ ਇਮਾਰਤ ਦੀ ਉਸਾਰੀ 1232 ਵਿੱਚ ਸ਼ੁਰੂ ਹੋਈ ਅਤੇ 1784 ਵਿੱਚ ਖਤਮ ਹੋਈ। ਇਸ ਦਾ ਮਠ 1512 ਈਪੂ. ਵਿੱਚ ਬਣਿਆ। ਇਸ ਦਾ ਘੰਟੀ ਬੁਰਜ 1739 ਵਿੱਚ ਬਣਾਇਆ ਗਿਆ। ਇਹ ਗਿਰਜਾਘਰ ਮੈਰੀ ਦੀ ਧਾਰਣਾ ਨਾਲ ਸਬੰਧਿਤ ਹੈ।

ਸਾਨ ਰੋਮਾਨ ਗਿਰਜਾਘਰ

ਸਾਨ ਰੋਮਾਨ ਗਿਰਜਾਘਰ,ਸਪੇਨ ਵਿੱਚ ਸਥਿਤ ਹੈ। ਇਸਨੂੰ 13ਵੀਂ ਸਦੀ ਵਿੱਚ ਮੁਦੇਜਾਨ ਸ਼ੈਲੀ ਵਿੱਚ ਬਣਾਇਆ ਗਿਆ ਸੀ। ਇਸ ਵਿੱਚ ਘੰਟੀ ਘਰ ਵੀ ਮੌਜੂਦ ਹੈ। ਇਹ ਸ਼ਹਿਰ ਦੇ ਸਭ ਤੋਂ ਪੁਰਾਣੇ ਭਾਗਾਂ ਵਿੱਚੋਂ ਇੱਕ ਹੈ।

ਆਰਣਮੁਲ ਕਣਾਟੀ

ਆਰਣਮੁਲ ਕਨਾਟੀ ਕੇਰਲਾ, ਭਾਰਤ ਦੇ ਪਿੰਡ ਆਰਣਮੁਲ ਵਿੱਚ ਹੱਥ ਨਾਲ ਬਣਾਇਆ ਜਾਂਦਾ ਇੱਕ ਖ਼ਾਸ ਕਿਸਮ ਦਾ ਸ਼ੀਸ਼ਾ ਹੈ ਜਿਸਨੂੰ ਬਣਾਉਣ ਲਈ ਧਾਤਾਂ ਦੇ ਮਿਸ਼ਰਨ ਦੀ ਵਰਤੋਂ ਕੀਤੀ ਜਾਂਦੀ ਹੈ। ਮਿਸ਼ਰਤ ਧਾਤਾਂ ਨਾਲ ਬਣਿਆ ਹੋਣ ਕਰਕੇ ਇਹ ਆਮ ਸ਼ੀਸ਼ਿਆਂ ਨਾਲੋਂ ਵੱਖਰਾ ਹੈ ਅਤੇ ਇਸ ਵਿੱਚ ਦੂਹਰੇ ਪ੍ਰਤਿਬਿੰਬ ਨਹੀਂ ਦਿਖਦੇ। ਇਸਦੇ ਨਿਰਮਾਣ ਵਿੱਚ ਵਰਤੇ ਗਏ ਧਾਤਾਂ ਦੇ ਮਿਸ਼ਰਨ ਬਾਰੇ ਪੱਕੇ ਤੌਰ ਉੱਤੇ ਕੋਈ ਜਾਣਕਾਰੀ ਨਹੀਂ ਮਿਲਦੀ ਅਤੇ ਇਸਨੂੰ ਵਿਸ਼ਵਕਰਮਾ ਪਰਿਵਾਰਕ ਰਹੱਸ ਦੇ ਤੌਰ ਉੱਤੇ ਸਾਂਭਿਆ ਜਾ ਰਿਹਾ ਹੈ। ਪਰ ਧਾਤ ਵਿਗਿਆਨੀਆਂ ਦਾ ਦੱਸਣਾ ਹੈ ਕਿ ਇਸ ਵਿੱਚ ਤਾਂਬੇ ਅਤੇ ਟਿਨ ਦੇ ਮਿਸ਼ਰਨ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਬਾਅਦ ਇਸਨੂੰ ਕਈ ਦਿਨ ਪਾਲਸ਼ ਕਰਕੇ ਚਮਕਾਇਆ ਜਾਂਦਾ ਹੈ। ਇਸ ਨੂੰ 8 ਪ੍ਰਮੁੱਖ ਚੀਜ਼ਾਂ" ਅਸ਼ਟਮੰਗਲਿਅਮ" ਵਿੱਚੋਂ ਇੱਕ ਮੰਨਿਆ ਜਾਂਦਾ ਹ ...

ਭਾਰਤੀ ਅਜਾਇਬਘਰ

ਭਾਰਤੀ ਮਿਊਜ਼ੀਅਮ ਭਾਰਤ ਵਿੱਚ ਸਭ ਤੋਂ ਵੱਡਾ ਮਿਊਜ਼ੀਅਮ ਹੈ ਅਤੇ ਇਸ ਵਿੱਚ ਪ੍ਰਾਚੀਨ ਵਸਤਾਂ, ਸ਼ਸਤਰ ਅਤੇ ​​ਗਹਿਣੇ, ਪਥਰਾਟ, ਪਿੰਜਰ, ਮੰਮੀਆਂ, ਅਤੇ ਮੁਗਲ ਚਿੱਤਰਕਾਰੀ ਦਾ ਦੁਰਲਭ ਸੰਗ੍ਰਹਿ ਹੈ ਰੱਖਿਆ ਗਿਆ ਹੈ। ਇਹ 1814 ਨੂੰ ਏਸ਼ੀਐਟਿਕ ਸੋਸਾਇਟੀ ਆਫ਼ ਬੰਗਾਲ ਦੁਆਰਾ ਕੋਲਕਾਤਾ, ਭਾਰਤ ਵਿੱਚ ਸਥਾਪਤ ਕੀਤਾ ਗਿਆ ਸੀ।

ਸਾਨ ਹੋਸੇ

ਸਾਨ ਹੋਸੇ ਕੋਸਤਾ ਰੀਕਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਅਤੇ ਸਾਨ ਹੋਸੇ ਸੂਬੇ ਦਾ ਸਦਰ ਮੁਕਾਮ ਹੈ। ਕੇਂਦਰੀ ਘਾਟੀ ਵਿੱਚ ਸਥਿਤ ਇਹ ਸ਼ਹਿਰ ਰਾਸ਼ਟਰੀ ਸਰਕਾਰ ਦਾ ਟਿਕਾਣਾ ਅਤੇ ਦੇਸ਼ ਦਾ ਪ੍ਰਮੁੱਖ ਰਾਜਨੀਤਕ, ਆਰਥਕ ਅਤੇ ਢੋਆ-ਢੁਆਈ ਕੇਂਦਰ ਹੈ। ਸਾਨ ਹੋਸੇ ਪਰਗਣੇ ਦੀ ਅਬਾਦੀ ੨੮੮,੦੫੪ ਹੈ ਪਰ ਇਸਦਾ ਮਹਾਂਨਗਰੀ ਇਲਾਕਾ ਪਰਗਣੇ ਦੀ ਹੱਦ ਤੋਂ ਪਰ੍ਹਾਂ ਤੱਕ ਫੈਲਿਆ ਹੋਇਆ ਹੈ ਅਤੇ ਇੱਥੇ ਦੇਸ਼ ਦੇ ਤੀਜੇ ਹਿੱਸੇ ਤੋਂ ਵੱਧ ਅਬਾਦੀ ਰਹਿੰਦੀ ਹੈ।

                                     

ⓘ ਅਜਾਇਬਘਰ

ਅਜਾਇਬਘਰ ਜਾਂ ਅਜਾਇਬਖ਼ਾਨਾ ਇੱਕ ਸੰਸਥਾ ਹੈ ਜੋ ਉਹਨਾਂ ਵਸਤਾਂ ਨੂੰ ਸੰਭਾਲਦੀ ਹੈ ਜਿਸ ਦੀ ਵਿਗਿਆਨਕ, ਕਲਾਤਮਿਕ, ਸੱਭਿਆਚਾਰਕ ਜਾਂ ਇਤਿਹਾਸਕ ਪੱਖ ਤੋਂ ਮਹੱਤਤਾ ਹੈ ਅਤੇ ਉਹਨਾਂ ਨੂੰ ਆਮ ਲੋਕਾਂ ਨੂੰ ਦਿਖਾਉਣ ਵਾਸਤੇ ਪੱਕੀ ਜਾਂ ਕੱਚੀ ਪਰਦਰਸ਼ਨੀ ਲਗਾਉਂਦੀ ਹੈ। ਲਗਭਗ ਸਾਰੇ ਹੀ ਅਜਾਇਬਘਰ ਵੱਡੇ ਸ਼ਹਿਰਾਂ ਵਿੱਚ ਮੌਜੂਦ ਹਨ, ਪਰ ਅੱਜ ਕਲ ਛੋਟੇ ਸ਼ਹਿਰ ਚ ਵੀ ਅਜਾਇਬਘਰ ਮੌਜੂਦ ਹੋਣ ਲੱਗੇ ਹਨ। ਇਹਨਾਂ ਦੀ ਮਹੱਤਤਾ ਖੋਜੀ ਵਿਦਿਆਰਥੀਆਂ ਅਤੇ ਆਪ ਲੋਕਾਂ ਨੂੰ ਜਾਣਕਾਰੀ ਦੇਣਾ ਹੈ। ਦੁਨੀਆ ਵਿੱਚ ਲਗਭਗ 55.000 ਅਜਾਇਬਘਰ ਹਨ।

                                     

1. ਭਾਰਤ ਵਿੱਚ ਅਜਾਇਬਘਰ

 • ਭਾਰਤੀ ਪੁਰਾਤੱਤਵ ਸਰਵੇਖਣ ਦੇ 40 ਹੋਰ ਥਾਂਵਾਂ।
 • ਛਤਰਪਤੀ ਸ਼ਿਵਾਜੀ ਮਹਾਰਾਜ ਵਾਸਤੂ ਅਜਾਇਬਘਰ,
 • ਅਲਾਹਾਬਾਦ ਅਜਾਇਬਘਰ,
 • ਨੈਸ਼ਨਲ ਮਿਊਜ਼ੀਅਮ, ਨਵੀਂ ਦਿੱਲੀ,
 • ਨੈਸ਼ਨਲ ਕੌਂਸਲ ਆਫ ਸਾਇੰਸ ਮਿਊਜ਼ੀਅਮਜ਼,
 • ਇੰਡੀਅਨ ਅਜਾਇਬਘਰ,
 • ਸਲਾਰਜੰਗ ਅਜਾਇਬਘਰ ਹੈਦਰਾਬਾਨ,
 • ਨੈਸ਼ਨਲ ਗੈਲਰੀ ਆਫ ਮਾਡਰਨ ਆਰਟ, ਨਵੀਂ ਦਿੱਲੀ, ਮੁੰਬਈ, ਬੰਗਲੁਰੂ,
 • ਚੇਨੱਈ ਅਜਾਇਬਘਰ,
 • ਵਿਕਟੋਰੀਆ ਮੈਮੋਰੀਅਲ ਹਾਲ, ਕੋਲਕਾਤਾ,
 • ਅਜਾਇਬਘਰ ਸਾਰਨਾਥ, ਨਾਲੰਦਾ, ਕੋਨਾਰਕ,ਨਾਗਾਰੁਜਨ, ਕੌਂਡਾ ਅਤੇ
                                     

ਸਟਾਕਹੋਮ

ਸਟਾਕਹੋਮ) ਸਵੀਡਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਸਕੈਂਡੀਨੇਵੀਆ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਇਲਾਕਾ ਹੈ। ਇਸ ਦੀ ਅਬਾਦੀ ਨਗਰਪਾਲਿਕਾ ਵਿੱਚ 871.952, ਸ਼ਹਿਰੀ ਇਲਾਕਾ ਵਿੱਚ 1.372.565 ਅਤੇ ਮਹਾਂਨਗਰ ਦੇ 6519 ਵਰਗ ਕਿਮੀ ਵਿੱਚ 2.119.760 ਹੈ। 2010 ਦੇ ਵੇਲੇ ਸਟਾਕਹੋਮ ਦੇ ਮਹਾਂਨਗਰੀ ਇਲਾਕਾ ਦੀ ਅਬਾਦੀ ਦੇਸ਼ ਦੀ ਅਬਾਦੀ ਦਾ 22% ਹੈ।

                                     

ਈਡੀਪਸ ਅਤੇ ਸਫ਼ਿੰਕਸ

ਇਡੀਪਸ ਅਤੇ ਸਫਿੰਕਸ 1864 ਦਾ ਤੇਲ ਚਿੱਤਰ ਹੈ। ਚਿੱਤਰਕਾਰ ਗਿਸਟਫ਼ ਮਰੂ ਨੇ ਇਸ ਦਾ ਪਹਿਲਾ ਪ੍ਰਦਰਸ਼ਨ 1864 ਦੇ ਫ਼ਰਾਂਸੀਸੀ ਸੈਲੋਨ ਵਿੱਚ ਕੀਤਾ ਸੀ, ਜਿਥੇ ਇਸਨੂੰ ਤੁਰਤ ਕਾਮਯਾਬੀ ਨਸੀਬ ਹੋਈ। ਹੁਣ ਇਹ ਕਲਾ ਦਾ ਮਹਾਨਗਰੀ ਅਜਾਇਬਘਰ ਵਿੱਚ ਰੱਖੀ ਹੈ। ਇਹ ਇਡੀਪਸ ਅਤੇ ਸਫਿੰਕਸ ਦੀ ਚੁਰਾਹੇ ਤੇ ਮੁਲਾਕਾਤ ਦੇ ਸਥਾਪਤ ਵਿਸ਼ੇ ਦੀ ਨਵੀਂ ਪੇਸ਼ਕਾਰੀ ਹੈ।

                                     

ਦ ਹਰਮੀਟੇਜ

ਦ ਸਟੇਟ ਹਰਮੀਟੇਜ ਇੱਕ ਅਜਾਇਬਘਰ ਹੈ ਜੋ ਰੂਸ ਦੇ ਸੇਂਟ ਪੀਟਰਸਬਰਗ ਵਿੱਚ ਸਥਿਤ ਹੈ। ਇਹ ਦੁਨਿਆ ਦੇ ਸਬ ਤੋਂ ਵੱਡੇ ਅਤੇ ਪੁਰਾਣੇ ਅਜਾਇਬਘਰਾਂ ਵਿੱਚੋਂ ਇੱਕ ਹੈ। ਇਸ ਦੀ ਸਥਾਪਨਾ ਕੈਥੇਰੀਨ ਮਹਾਨ ਨੇ 1764 ਵਿੱਚ ਕੀਤੀ ਅਤੇ 1852 ਵਿੱਚ ਇਹ ਜਨਤਾ ਲਈ ਖੋਲਿਆ ਗਿਆ।

                                     

ਪੁਲਾੜ ਟਟੋਲ

ਪੁਲਾੜ ਟਟੋਲ ਜਾਂ ਪੁਲਾੜ-ਟਟੋਲੂ ਇੱਕ ਬਿਨਾਂ ਚਾਲਕ ਵਾਲ਼ਾ ਪੁਲਾੜੀ ਜਹਾਜ਼ ਹੁੰਦਾ ਹੈ ਜੋ ਧਰਤੀ ਛੱਡ ਕੇ ਪੁਲਾੜ ਦੀ ਖੋਜ-ਪੜਤਾਲ ਕਰਦਾ ਹੈ। ਇਹ ਚੰਨ ਤੱਕ ਜਾ ਸਕਦਾ ਹੈ; ਅੰਤਰਗ੍ਰਿਹੀ ਖ਼ਲਾਅ ਵਿੱਚ ਵੜ ਸਕਦਾ ਹੈ; ਹੋਰ ਪੁਲਾੜੀ ਪਿੰਡਾਂ ਕੋਲ਼ੋਂ ਲੰਘ, ਆਲੇ-ਦੁਆਲੇ ਚੱਕਰ ਕੱਟ ਜਾਂ ਉਹਨਾਂ ਉੱਤੇ ਉੱਤਰ ਸਕਦਾ ਹੈ; ਜਾਂ ਅੰਤਰਤਾਰੀ ਖ਼ਲਾਅ ਤੱਕ ਪੁੱਜ ਸਕਦਾ ਹੈ। ਇਹ ਰੋਬੌਟਕ ਪੁਲਾੜੀ ਜਹਾਜ਼ਾਂ ਦੀ ਹੀ ਇੱਕ ਕਿਸਮ ਹੁੰਦੇ ਹਨ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →