ⓘ ਹੱਜ

ਮਸਜਿਦ ਅਲ-ਹਰਮ

ਮਸਜਿਦ ਅਲ-ਹਰਮ, ਇਸਲਾਮ ਦੀ ਸਭ ਤੋਂ ਪਵਿਤਰ ਥਾਂ, ਕਾਬਾ ਨੂੰ ਪੂਰੀ ਤਰ੍ਹਾਂ ਵਲੋਂ ਘੇਰਨ ਵਾਲੀ ਇੱਕ ਮਸਜਿਦ ਹੈ। ਇਹ ਸਉਦੀ ਅਰਬ ਦੇ ਮੱਕੇ ਸ਼ਹਿਰ ਵਿੱਚ ਸਥਿਤ ਹੈ ਅਤੇ ਦੁਨੀਆ ਦੀ ਸਭ ਤੋਂ ਵੱਡੀ ਮਸਜਿਦ ਹੈ। ਦੁਨੀਆ ਭਰ ਦੇ ਮੁਸਲਮਾਨ ਨਮਾਜ਼ ਪੜ੍ਹਦੇ ਹੋਏ ਕਾਬੇ ਦੀ ਤਰਫ ਮੂੰਹ ਕਰਦੇ ਹਨ ਅਤੇ ਹਰ ਮੁਸਲਮਾਨ ਉੱਤੇ ਲਾਜ਼ਮੀ ਹੈ ਕਿ ਜੇਕਰ ਉਹ ਇਸਦਾ ਜਰੀਆ ਰੱਖਦਾ ਹੋਵੇ, ਤਾਂ ਜੀਵਨ ਵਿੱਚ ਘੱਟ ਤੋਂ ਘੱਟ ਇੱਕ ਵਾਰ ਇੱਥੇ ਹੱਜ ਉੱਤੇ ਆਏ ਅਤੇ ਕਾਬਾ ਦੀ ਤਵਾਫ ਕਰੇ। ਜੇਕਰ ਅੰਦਰ-ਬਾਹਰ ਦੀ ਨਮਾਜ਼ ਪੜ੍ਹਨੇ ਦੀ ਪੂਰੀ ਜਗ੍ਹਾ ਨੂੰ ਵੇਖਿਆ ਜਾਵੇ ਤਾਂ ਮਸਜਦ ਦੇ ਵਰਤਮਾਨ ਢਾਂਚੇ ਦਾ ਖੇਤਰਫਲ 356.800 ਵਰਗ ਮੀਟਰ 88.2 ਏਕੜ ਹੈ। ਇਹ ਹਰ ਵੇਲੇ ਖੁੱਲ੍ਹੀ ਰਹਿੰਦੀ ਹੈ।

ਮਨਫ਼

ਮਨਫ਼ ਜਾਂ ਮੈਂਫਿਸ ਹੇਠਲੇ ਮਿਸਰ ਦੇ ਸਭ ਤੋਂ ਪਹਿਲੇ ਜ਼ਿਲ੍ਹੇ ਅਨਬ-ਹੱਜ ਦੀ ਪੁਰਾਣੀ ਰਾਜਧਾਨੀ ਸੀ। ਇਹਦੀ ਉਜਾੜਾ ਕੈਰੋ ਤੋਂ 20 ਕਿੱਲੋਮੀਟਰ ਦੱਖਣ ਵੱਲ ਅੱਜਕੱਲ੍ਹ ਦੇ ਮਿਤ ਰਾਹੀਨਾ ਕਸਬੇ ਕੋਲ਼ ਪੈਂਦਾ ਹੈ।

ਜ਼ਿਆਉਦੀਨ ਸਰਦਾਰ

ਜ਼ਿਆਉਦੀਨ ਸਰਦਾਰ ਮੁਸਲਿਮ ਵਿਚਾਰ ਵਿੱਚ ਇਸਲਾਮ, ਭਵਿੱਖਮੁਖੀ ਪੜ੍ਹਾਈ, ਸਾਇੰਸ ਅਤੇ ਸੱਭਿਆਚਾਰਕ ਆਲੋਚਕ ਦੇ ਤੌਰ ਤੇ ਮੁਹਾਰਤ ਰੱਖਣ ਵਾਲੇ ਵਿਦਵਾਨ ਹਨ,ਜਿਨਾ ਨੇ ਲੰਡਨ ਤੋ ਆਪਣੀ ਸਿੱਖਿਆ ਪ੍ਰਾਪਤ ਕੀਤੀ | ਉਹਨਾਂ ਨੇ ਫਿਜਿਕਸ ਅਤੇ ਸਾਇੰਸ ਦੀ ਪੜ੍ਹਾਈ ਸਿਟੀ ਯੂਨੀਵਰਸਿਟੀ ਲੰਡਨ ਤੋਂ ਪ੍ਰਾਪਤ ਕੀਤੀ |ਵਿਸ਼ੇਸ਼ ਤੌਰ ਤੇ ਸਰਦਾਰ ਲੇਖਕ,ਸੱਭਿਆਚਾਰ ਆਲੋਚਕ,ਅਤੇ ਲੋਕਮੁਖੀ ਬੁਧੀਜੀਵੀ ਹਨ, ਜੋ ਕਿ ਮੁਸਲਿਮ ਵਿਚਾਰ,ਇਸਲਾਮ ਦੇ ਭਵਿਖ ਦਾ ਅਧਿਐਨ, ਸਾਇੰਸ ਅਤੇ ਸੱਭਿਆਚਾਰਕ ਸਬੰਧ ਆਦਿ ਵਿੱਚ ਵੀ ਮੁਹਾਰਤ ਰਖਦਾ ਹੈ| ਪ੍ਰੋਸਪੇਕਟ ਮੈਗਜ਼ੀਨ ਵਿੱਚ ਜ਼ਿਆਉਦੀਨ ਨੂੰ ਬ੍ਰਿਟੇਨ ਦੇ 100 ਉੱਚ ਨਾਮੀ ਬੁੱਧੀਜੀਵੀਆਂ ਵਿਚੋਂ ਇੱਕ ਦੱਸਿਆ ਗਿਆ ਅਤੇ "ਦ ਇੰਡਿਪੇਨਡੇੰਟ ਅਖਬਾਰ" ਨੇ ਇਸਨੂੰ ਬ੍ਰਿਟੇਨ ਦਾ ਆਪਣਾ ਬਹੁ-ਖੇਤਰੀ ਬੁੱਧੀਜੀਵੀ ਕਿਹਾ।

ਮੱਕਾ

ਮੱਕਾ or ਮੱਕਾਹ ਸਾਊਦੀ ਅਰਬ ਵਿੱਚ ਟਿਹਾਮਾਹ ਮੈਦਾਨੀ ਖੇਤਰ ਵਿੱਚ ਇਕ ਸ਼ਹਿਰ ਹੈ, ਜੋ ਕਿ ਮੱਕਾ ਰੀਜਨ ਦੀ ਰਾਜਧਾਨੀ ਅਤੇ ਪ੍ਰਸ਼ਾਸਕੀ ਹੈੱਡਕੁਆਰਟਰ ਵੀ ਹੈ। ਮੁਸਲਮਾਨਾਂ ਦਾ ਪਵਿੱਤਰਧਰਮ-ਧਾਮ ਜੋ ਅਰਬ ਦੇਸ਼ ਵਿਚ ਸਥਿਤ ਹੈ ਅਤੇ ਜਿਥੇ ਹਜ਼ਰਤ ਮੁਹੰਮਦ ਨੇ ਜਨਮ ਲਿਆ ਸੀ। ਇਹ ਨਗਰ ਜੱਦਹ ਦੀ ਬੰਦਰਗਾਹ ਤੋਂ ਲਗਭਗ 100 ਕਿ.ਮੀ. ਦੂਰ ਪਥਰੀਲੀ ਧਰਤੀ ਉਤੇ ਵਸਿਆ ਹੈ। ਇਸ ਦੇ ਇਰਦ-ਗਿਰਦ ਦਾ ਇਲਾਕਾ ਬੜਾ ਖ਼ੁਸ਼ਕ ਅਤੇ ਗ਼ੈਰ-ਆਬਾਦ ਹੈ। ਇਸ ਦੇ ਮਹੱਤਵ ਦਾ ਮੁੱਖ ਕਾਰਣ ‘ਕਾਅਬਾ’ ਹੈ। ਹਜ਼ਰਤ ਮੁਹੰਮਦ ਨੇ ਜੀਵਨ ਵਿਚ ਇਕ ਵਾਰ ਇਸ ਦੀ ਜ਼ਿਆਰਤ ਕਰਨਾ ਹਰ ਮੁਸਲਮਾਨ ਲਈ ਜ਼ਰੂਰੀ ਦਸਿਆ ਹੈ। ਕਾਅਬੇ ਨੂੰ ਕਿਸ ਨੇ ਬਣਵਾਇਆ, ਇਸ ਬਾਰੇ ਵਖ ਰਵਾਇਤਾਂ ਪ੍ਰਚਲਿਤ ਹਨ, ਪਰ ਸਭ ਤੋਂ ਮਹੱਤਵ-ਪੂਰਣ ਪਰੰਪਰਾ ਇਹ ਹੈ ਕਿ ਹਜ਼ਰਤ ਇਬਰਾਹੀਮ ਨੇ ਆਪਣੇ ਪੁੱਤਰ ਦੀ ਬਲੀ ਦੇਣ ਦੀ ਆਜ਼ਮਾ ...

ਹਾਇਲ

ਹਾਇਲ ਉੱਤਰ-ਪੱਛਮੀ ਸਊਦੀ ਅਰਬ ਵਿੱਚ ਨਜਦ ਦਾ ਇੱਕ ਸ਼ਹਿਰ ਹੈ। ਇਹ ਹਾਇਲ ਰਿਆਸਤ ਦਾ ਰਾਜਧਾਨੀ ਸ਼ਹਿਰ ਹੈ। 2004 ਦੀ ਮਰਦੁਮ-ਸ਼ੁਮਾਰੀ ਦੇ ਮੁਤਾਬਕ ਹਾਇਲ ਦੀ ਆਬਾਦੀ 267.005 ਸੀ। ਹਾਇਲ ਇੱਕ ਜ਼ਰਈ ਸ਼ਹਿਰ ਹੈ ਅਤੇ ਇਸ ਵਿੱਚ ਜ਼ਿਆਦਾ ਪੈਦਾ ਹੋਣ ਵਾਲੀਆਂ ਜਿਨਸਾਂ ਵਿੱਚ ਅਨਾਜ, ਖਜੂਰ ਅਤੇ ਫਲ ਸ਼ਾਮਿਲ ਹਨ। ਸੂਬੇ ਹਾਇਲ ਦੀ ਜ਼ਿਆਦਾਤਰ ਕਣਕ ਇੱਥੇ ਹੀ ਪੈਦਾ ਹੁੰਦੀ ਹੈ। ਉੱਤਰ-ਪੂਰਬ ਦਾ ਇਲਾਕਾ, 60 ਤੋਂ 100 ਕਿਲੋਮੀਟਰ ਦੂਰ ਹੈ, ਜਿਸ ਵਿੱਚ ਸਿੰਜਾਈ ਵਾਲੇ ਬਗੀਚੇ ਹੁੰਦੇ ਹਨ। ਇਤਿਹਾਸਿਕ ਤੌਰ ਤੇ ਹਾਇਲ ਹੱਜ ਦੇ ਊਠ ਕਾਫਲਿਆਂ ਦੇ ਰਸਤੇ ਤੇ ਹੋਣ ਕਰਕੇ ਇਸ ਕੋਲ ਦੌਲਤ ਆਉਂਦੀ ਰਹੀ ਹੈ। ਹਾਇਲ ਸਾਊਦੀ ਅਰਬ ਅਤੇ ਅਰਬੀ ਸੰਸਾਰ ਵਿੱਚ ਇਸ ਦੇ ਲੋਕਾਂ ਦੀ ਦਰਿਆਦਿਲੀ ਕਰਕੇ ਜਾਣਿਆ ਜਾਂਦਾ ਹੈ, ਕਿਉਂਕਿ ਇਹ ਉਹ ਜਗ੍ਹਾ ਹੈ ਜਿੱਥੇ ਹਾਤਿਮਤਾਈ ਦੀ ਜ਼ਿੰਦਗੀ ਬਤੀਤ ਹ ...

ਰਾਜਾ ਭੋਜ ਹਵਾਈ ਅੱਡਾ

ਰਾਜਾ ਭੋਜ ਅੰਤਰਰਾਸ਼ਟਰੀ ਹਵਾਈ ਅੱਡਾ ਭਾਰਤ ਦੇ ਮੱਧ ਪ੍ਰਦੇਸ਼ ਰਾਜ ਵਿੱਚ ਭੋਪਾਲ ਦੀ ਸੇਵਾ ਕਰਨ ਵਾਲਾ ਇੱਕ ਪ੍ਰਾਇਮਰੀ ਹਵਾਈ ਅੱਡਾ ਹੈ। ਇਹ ਗਾਂਧੀ ਨਗਰ ਖੇਤਰ ਵਿੱਚ ਸਥਿਤ ਹੈ, ਜੋ ਕਿ ਨੈਸ਼ਨਲ ਹਾਈਵੇ 12 ਤੇ ਭੋਪਾਲ ਸ਼ਹਿਰ ਦੇ ਕੇਂਦਰ ਦੇ ਉੱਤਰ-ਪੱਛਮ ਵਿੱਚ 15 ਕਿਮੀ ਸਥਿਤ ਹੈ। ਇਹ ਇੰਦੌਰ ਦੇ ਦੇਵੀ ਅਹਿਲਿਆ ਬਾਈ ਹੋਲਕਰ ਕੌਮਾਂਤਰੀ ਹਵਾਈ ਅੱਡਾ ਤੋਂ ਬਾਅਦ ਮੱਧ ਪ੍ਰਦੇਸ਼ ਦਾ ਦੂਜਾ ਸਭ ਤੋਂ ਵਿਅਸਤ ਹਵਾਈ ਅੱਡਾ ਹੈ। ਹਵਾਈ ਅੱਡੇ ਦਾ ਨਾਮ 10 ਵੀਂ ਸਦੀ ਦੇ ਪਰਮਰਾ ਰਾਜਾ ਰਾਜਾ ਭੋਜ ਦੇ ਨਾਮ ਤੇ ਰੱਖਿਆ ਗਿਆ ਹੈ। ਰਨਵੇ ਸਟ੍ਰਿਪ ਦੀ ਲੰਬਾਈ ਨੂੰ ਵਧਾ ਕੇ 2.744 ਮੀਟਰ 9.003 ਫੁੱਟ ਕਰ ਦਿੱਤਾ ਗਿਆ, ਜਿਸ ਨਾਲ ਵੱਡੇ ਜਹਾਜ਼ਾਂ ਨੂੰ ਭੋਪਾਲ ਵਿਖੇ ਉਤਰਨਾ ਸੰਭਵ ਹੋ ਗਿਆ। ਭੋਪਾਲ ਤੋਂ ਪਹਿਲੀ ਸਿੱਧੀ ਮੌਸਮੀ ਅੰਤਰਰਾਸ਼ਟਰੀ ਉਡਾਣ ਜੇਦਾਹ ਲਈ ਸੀ, ਜੋ ਇਕ ਹੱ ...

ਮੰਸਾ ਮੂਸੀ

ਮੰਸਾ ਮੂਸੀ ਸਲਤਨਤ ਮਾਲੀ ਦਾ ਸਭ ਤੋਂ ਮਸ਼ਹੂਰ ਤੇ ਨੇਕ ਹੁਕਮਰਾਨ ਸੀ। ਜਿਸ ਨੇ 1312 ਈ. ਤੋਂ 1337 ਈ. ਤੱਕ ਹਕੂਮਤ ਕੀਤੀ। ਉਸ ਦੇ ਦੌਰ ਚ ਮਾਲੀ ਦੀ ਸਲਤਨਤ ਆਪਣੇ ਸਿਖਰ ਤੇ ਪਹੁੰਚ ਗਈ ਸੀ। ਟਿੰਬਕਟੂ ਤੇ ਗਾਦ ਦੇ ਮਸ਼ਹੂਰ ਸ਼ਹਿਰ ਫ਼ਤਿਹ ਹੋਏ ਤੇ ਸਲਤਨਤ ਦੀਆਂ ਹੱਦਾਂ ਚੜ੍ਹਦੇ ਚ ਗਾਦ ਤੋਂ ਲਹਿੰਦੇ ਤੱਕ ਵੱਡਾ ਸਮੁੰਦਰ ਔਕਿਆਨੋਸ ਤੇ ਉਤਰ ਚ ਤਫ਼ਾਜ਼ਾ ਦਿਆਂ ਲੋਨ ਦੀਆਂ ਕਾਣਾਂ ਤੱਕ ਦੱਖਣ ਚ ਸਾਹਲੀ ਦੇ ਜੰਗਲਾਂ ਤੱਕ ਫੈਲ ਗਈਆਂ ਸਨ। ਮੰਸਾ ਨੂੰ ਸਭ ਤੋਂ ਵੱਧ ਸ਼ੋਹਰਤ ਉਸਦੇ ਹੱਜ ਦੇ ਸਫ਼ਰ ਤੋਂ ਮਿਲੀ ਜਿਹੜਾ ਉਸਨੇ 1324 ਈ. ਚ ਕੀਤਾ। ਇਹ ਸਫ਼ਰ ਏਨਾ ਸ਼ਾਨਦਾਰ ਸੀ ਕਿ ਉਸਦੀ ਵਜ੍ਹਾ ਤੋਂ ਮੰਸਾ ਮੋਸੀ ਦੀ ਸ਼ੋਹਰਤ ਨਾ ਸਿਰਫ਼ ਇਸਲਾਮੀ ਦੁਨੀਆ ਬਲਕਿ ਤਾਜਰਾਂ ਰਾਹੀਂ ਯੂਰਪ ਤੱਕ ਉਸਦਾ ਨਾਂ ਪਹੁੰਚ ਗਿਆ। ਇਸ ਸਫ਼ਰ ਚ ਮੰਸਾ ਮੋਸੀ ਨੇ ਏਨਾ ਵੱਧ ਸੋਨਾ ਖ਼ਰਚ ਕੀਤ ...

ਮੀਰ ਵਾਈਸ ਹੋਤਕ

ਮੀਰ ਵਾਈਸ ਹੋਤਕ ਕੰਧਾਰ ਦਾ ਇੱਕ ਅਫ਼ਗ਼ਾਨੀ ਸਰਦਾਰ ਸੀ ਊਦਾ ਜੋੜ ਗ਼ਿੱਲਜ਼ਈ ਕਬੀਲੇ ਨਾਲ਼ ਸੀ।ਕੰਧਾਰ ਅਠਾਰਵੀਂ ਸਦੀ ਦੇ ਟੁਰਨ ਤੇ ਸਫ਼ਵੀ ਸਲਤਨਤ ਚ ਸੀ ਤੇ ਇਰਾਨੀ, ਈਰਾਨ ਵਾਂਗੂੰ ਕੰਧਾਰ ਤੇ ਅਫ਼ਗ਼ਾਨਿਸਤਾਨ ਨੂੰ ਵੀ ਬਦੋਬਦੀ ਸ਼ੀਆ ਬਨਾਣਾ ਚਾਨਦੇ ਸਨ। ਮੀਰ ਵਾਈਸ ਹੋਤਕ ਨੇ ਏਸ ਗੱਲ ਨੂੰ ਚੰਗਾ ਨਾਨ ਸਮਝਿਆ ਤੇ ਈਰਾਨ ਨਾਲ਼ ਲੜ ਪਿਆ ਤੇ ਉਹਨੂੰ ਅਫ਼ਗ਼ਾਨਿਸਤਾਨ ਚੋਂ ਕਢ ਦਿੱਤਾ

ਮੈਨਿਨਜੋਕੋਕਲ ਟੀਕਾ

ਮੈਨਿਨਜੋਕੋਕਲ ਟੀਕਾ ਅਜਿਹੇ ਕਿਸੇ ਵੀ ਟੀਕੇ ਦਾ ਹਵਾਲਾ ਦਿੰਦਾ ਹੈ ਜੋ ਨੀਸੀਰੀਆ ਮੈਨਿਨਜਿਟਾਈਡਿਸ ਦੁਆਰਾ ਫੈਲਣ ਵਾਲੇ ਲਾਗ ਤੋਂ ਬਚਾਉਣ ਲਈ ਵਰਤਿਆ ਜਾਂਦਾ ਹੈ। ਮੈਨਿਨਜੋਕੋਕਸ ਦੀਆਂ ਏ, ਸੀ, ਡਬਲਯੂ 135, ਅਤੇ ਵਾਈ ਵਿੱਚੋਂ ਕੁਝ ਜਾਂ ਸਾਰੀਆਂ ਕਿਸਮਾਂ ਲਈ ਵੱਖੋ-ਵੱਖਰੇ ਸੰਸਕਰਨ ਉਪਲਬਧ ਹਨ। ਟੀਕੇ ਘੱਟੋ-ਘੱਟ 2 ਸਾਲਾਂ ਤੱਕ ਲੱਗਭਗ 85 ਤੋਂ 100% ਵਿਚਕਾਰ ਪ੍ਰਭਾਵਸ਼ਾਲੀ ਹਨ। ਇਸਦੇ ਨਤੀਜੇ ਵਜੋਂ ਓਹਨਾਂ ਅਬਾਦੀਆਂ ਵਿੱਚ ਮੈਨਿਨਜਾਈਟਿਸ ਅਤੇ ਸੈਪਸਿਸ ਵਿੱਚ ਕਮੀ ਆਉਂਦੀ ਹੈ ਜਿੱਥੇ ਇਹ ਵਿਆਪਕ ਤੌਰ ਉੱਤੇ ਵਰਤੇ ਜਾਂਦੇ ਹਨ। ਇਹ ਟੀਕੇ ਜਾਂ ਤਾਂ ਮਾਸਪੇਸ਼ੀ ਜਾਂ ਫਿਰ ਚਮੜੀ ਥੱਲੇ ਲਗਾਏ ਜਾਂਦੇ ਹਨ। ਵਿਸ਼ਵ ਸਿਹਤ ਸੰਗਠਨ ਸਿਫਾਰਿਸ਼ ਕਰਦੀ ਹੈ ਕਿ ਜਿਹਨਾਂ ਦੇਸ਼ਾਂ ਵਿੱਚ ਬਿਮਾਰੀ ਦੀ ਦਰ ਦਰਮਿਆਨੀ ਜਾਂ ਉੱਚੀ ਹੈ ਜਾਂ ਜਿੱਥੇ ਰੋਗ ਅਕਸਰ ਫੈਲ ਰਹੇ ਹਨ ਉਹਨਾਂ ...

ਬਿਮਾਨ ਬੰਗਲਾਦੇਸ਼ ਏਅਰਲਾਈਨ

ਬਿਮਾਨ ਬੰਗਲਾਦੇਸ਼ ਏਅਰਲਾਈਨ ਜਿਸ ਦਾ ਮਤਲਬ ਹੁੰਦਾ ਹੈ ਜਹਾਜ,ਬੰਗਲਾਦੇਸ਼ ਦੀ ਅਧਿਕਰਿਤ ਹਵਾਈ ਸੇਵਾ ਹੈ. ਇਸ ਦਾ ਮੁਖ ਹੱਬ ਸ਼ਾਹ ਜਲਾਲ, ਢਾਕਾ ਵਿੱਚ ਸਥਿਤ ਹੈ ਅਤੇ ਇਹ ਆਪਣੀਆ ਉਡਾਨਾ ਨੂੰ ਸ਼ਾਹ ਅਮਾਨਤ ਇੰਟਰਨੇਸ਼ਨਲ ਏਅਰ ਪੋਰਟ, ਚਿਟਗੋੰਗ ਅਤੇ ਉਸਮਾਨੀ ਇੰਟਰ ਨੇਸ਼ਨਲ ਏਅਰਪੋਰਟ, ਸ੍ਲੇਹਤ ਤੋ ਵੀ ਸੰਚਾਲਿਤ ਕਰਦਾ ਹੈ. ਏਅਰ ਲਾਈਨ ਅੰਤਰਰਾਸ਼ਟਰੀ ਪਧੱਰ ਤੇ ਯਾਤਰਿਆ ਅਤੇ ਮਾਲ ਢੋਹ ਢੁਆਈ ਦੀਆ ਸੇਵਾਵਾ ਦਿੰਦੀ ਹੈ. ਅਪ੍ਰੈਲ 2015 ਤੱਕ ਇਸ ਦਾ ਹਵਾਈ ਸੇਵਾਵਾ ਵਾਸਤੇ 42 ਦੇਸ਼ਾ ਨਾਲ ਕਰਾਰ ਹੈ, ਪਰ ਓਹਨਾ ਵਿੱਚੋਂ ਇਹ ਸਿਰਫ 16ਦੇਸ਼ਾ ਨੂੰ ਹੀ ਉੜਾਨ ਭਰਦੀ ਹੈ. ਸਲਾਨਾ ਹੱਜ ਦੀਆ ਉਡਾਨਾ, ਯਾਤਰੀ ਸੇਵਾਵਾ, ਗੇਰ ਬੰਗਲਾਦੇਸ਼ੀ ਕੰਮਗਾਰ ਅਤੇ ਪ੍ਰਵਾਸੀ ਮਜਦੂਰਾ ਨੂੰ ਉਡਾਨਾ ਦੀਆ ਸੇਵਾਵਾ ਬਿਮਾਨ ਏਅਰ ਲਾਇਨ ਦੇ ਵਪਾਰ ਦਾ ਪ੍ਰਮੁੱਖ ਹਿਸਾ ਹਨ. ਬਿਮਾਨ ਕੇਰੀਅਰ ਨੂ ...

ਮੁਹੰਮਦ ਅਲ-ਬੁਖਾਰੀ

ਮੁਹੰਮਦ ਅਲ-ਬੁਖਾਰੀ ਆਮ ਤੌਰ ਉੱਤੇ ਜਿਸਨੂੰ ਇਮਾਮ ਅਲ-ਬੁਖ਼ਾਰੀ ਜਾਂ ਇਮਾਮ ਬੁਖਾਰੀ ਵੀ ਕਹਿੰਦੇ ਹਨ, ਇੱਕ ਫ਼ਾਰਸੀ ਇਸਲਾਮੀ ਵਿਦਵਾਨ ਸੀ ਜਿਸਦਾ ਜਨਮ ਬੁਖਾਰਾ ਵਿੱਚ ਹੋਇਆ। ਉਸਨੇ ਹਦੀਸ ਸੰਗ੍ਰਹਿ ਲਿਖਿਆ ਜੋ ਕਿ ਸਹੀਹ ਅਲ-ਬੁਖਾਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਿਸਨੂੰ ਕਿ ਸੁੰਨੀ ਮੁਸਲਮਾਨਾਂ ਵੱਲੋਂ ਸਭ ਤੋਂ ਵੱਧ ਪ੍ਰਮਾਣਿਤ ਹਦੀਸ ਸੰਗ੍ਰਹਿ ਸਵੀਕਾਰਿਆ ਗਿਆ ਹੈ। ਉਸਨੇ ਹੋਰ ਵੀ ਕਿਤਾਬਾਂ ਦੀ ਰਚਨਾ ਕੀਤੀ ਜਿਵੇਂ ਕਿ ਅਲ-ਅਦਬ ਅਲ-ਮੁਫ਼ਰਾਦ।

ਮੈਂਗਲੋਰ ਅੰਤਰਰਾਸ਼ਟਰੀ ਹਵਾਈ ਅੱਡਾ

ਮੈਂਗਲੋਰ ਅੰਤਰਰਾਸ਼ਟਰੀ ਹਵਾਈ ਅੱਡਾ, ਇੱਕ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਜੋ ਕਿ ਸਮੁੰਦਰੀ ਕੰਢੇ ਦੇ ਸ਼ਹਿਰ ਮੈਂਗਲੋਰ, ਭਾਰਤ ਦੀ ਸੇਵਾ ਕਰਦਾ ਹੈ। ਇਹ ਕਰਨਾਟਕ ਦੇ ਦੋ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਿਚੋਂ ਇਕ ਹੈ, ਦੂਜਾ ਕੇਮਪੇਗੌਡਾ ਅੰਤਰਰਾਸ਼ਟਰੀ ਹਵਾਈ ਅੱਡਾ ਹੈ। ਮੰਗਲੋਰ ਅੰਤਰਰਾਸ਼ਟਰੀ ਹਵਾਈ ਅੱਡਾ ਕਰਨਾਟਕ ਦਾ ਦੂਜਾ ਵਿਅਸਤ ਹਵਾਈ ਅੱਡਾ ਹੈ। ਘਰੇਲੂ ਮੰਜ਼ਲਾਂ ਤੋਂ ਇਲਾਵਾ, ਮਿਡਲ ਈਸਟ ਦੇ ਪ੍ਰਮੁੱਖ ਸ਼ਹਿਰਾਂ ਲਈ ਉਡਾਣਾਂ ਰੋਜ਼ਾਨਾ ਰਵਾਨਾ ਹੁੰਦੀਆਂ ਹਨ। ਹਵਾਈ ਅੱਡੇ, ਜਿਸਦਾ ਨਾਮ ਬਾਜਪੇ ਏਰੋਡਰੋਮ ਹੈ, 25 ਦਸੰਬਰ 1951 ਨੂੰ ਉਦੋਂ ਖੋਲ੍ਹਿਆ ਗਿਆ ਸੀ, ਜਦੋਂ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਇੱਕ ਡਗਲਸ ਡੀ ਸੀ -3 ਜਹਾਜ਼ ਤੇ ਪਹੁੰਚੇ ਸਨ।

ਅਰਫ਼ਾਤ

ਅਰਫ਼ਾਤ ਮੱਕਾ ਸ਼ਹਿਰ ਦੇ ਦੱਖਣ-ਪੂਰਬ ਵਿੱਚ ਲਗਪਗ 20 ਕਿਮੀ ਦੂਰ ਜੱਬਲ ਰਹਿਮਤ ਦੇ ਦਾਮਨ ਵਿੱਚ ਸਥਿਤ ਹੈ। ਇਹ ਸਾਲ ਦੇ 354 ਦਿਨ ਗ਼ੈਰ ਆਬਾਦ ਰਹਿੰਦਾ ਹੈ ਅਤੇ ਸਿਰਫ਼ 12ਵੇਂ ਅਰਬੀ ਮਹੀਨੇ ਜ਼ੀ ਅਲਹੱਜ ਦੀ 9 ਤਾਰੀਖ ਨੂੰ ਇੱਕ ਦਿਨ ਦੇ 8 ਤੋਂ 10 ਘੰਟਿਆਂ ਲਈ ਇੱਕ ਅਜ਼ੀਮ ਆਲੀਸ਼ਾਨ ਸ਼ਹਿਰ ਬਣਦਾ ਹੈ। ਇਹ 9 ਜ਼ੀ ਅਲਹੱਜ ਦੀ ਸੁਬ੍ਹਾ ਆਬਾਦ ਹੁੰਦਾ ਹੈ ਅਤੇ ਆਥਣ ਹੋਣ ਨਾਲ ਹੀ ਸਾਰੇ ਲੋਕ ਇਥੋਂ ਰੁਖ਼ਸਤ ਹੋ ਹੋ ਜਾਂਦੇ ਹਨ ਅਤੇ ਹਾਜੀ ਇੱਕ ਰਾਤ ਦੇ ਲਈ ਮਜ਼ਦਲਫ਼ਾ ਵਿੱਚ ਠਹਿਰਦੇ ਹਨ।

                                     

ⓘ ਹੱਜ

ਹੱਜ ਹਰ ਵਰ੍ਹੇ ਮੱਕੇ ਨੂੰ ਕੀਤੀ ਜਾਂਦੀ ਇਸਲਾਮੀ ਤੀਰਥ ਯਾਤਰਾ ਅਤੇ ਦੁਨੀਆ ਦੇ ਮੁਸਲਮਾਨਾਂ ਦਾ ਸਭ ਤੋਂ ਵੱਡਾ ਇਕੱਠ ਹੁੰਦਾ ਹੈ। ਇਹ ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਹੈ ਅਤੇ ਇਹਨੂੰ ਹਰੇਕ ਨਰੋਏ-ਤਕੜੇ ਮੁਸਲਮਾਨ, ਜਿਹਨੂੰ ਵੀ ਇਹ ਵਾਰਾ ਖਾਂਦੀ ਹੈ, ਵੱਲੋਂ ਆਪਣੀ ਜ਼ਿੰਦਗੀ ਚ ਘੱਟੋ-ਘੱਟ ਇੱਕ ਵਾਰ ਕਰਨਾ ਲਾਜ਼ਮੀ ਹੁੰਦਾ ਹੈ। ਹੱਜ ਕਰ ਸਕਣ ਦੀ ਸਰੀਰਕ ਅਤੇ ਮਾਲੀ ਸਮਰੱਥਾ ਨੂੰ ਇਸਤੀਤਾ ਆਖਿਆ ਜਾਂਦਾ ਹੈ ਅਤੇ ਅਜਿਹੀ ਸਮਰੱਥਾ ਰੱਖਣ ਵਾਲ਼ੇ ਮੁਸਲਮਾਨ ਨੂੰ ਮੁਸਤਤੀ ਕਿਹਾ ਜਾਂਦਾ ਹੈ। ਹੱਜ ਮੁਸਲਮਾਨਾਂ ਦੀ ਇੱਕਜੁੱਟਤਾ ਅਤੇ ਰੱਬ ਦੀ ਤਾਬੇਦਾਰੀ ਦਾ ਮੁਜ਼ਾਹਰਾ ਹੁੰਦਾ ਹੈ। ਇਹ ਤੀਰਥਯਾਤਰਾ ਇਸਲਾਮੀ ਕੈਲੇਂਡਰ ਦੇ 12 ਉਹ ਅਤੇ ਅੰਤਮ ਮਹੀਨੇ ਧੂ ਅਲ ਹਿੱਜਾਹ ਦੀ 8ਵੀਂ ਤੋਂ 12ਵੀਂ ਤਾਰੀਖ ਤੱਕ ਕੀਤੀ ਜਾਂਦੀ ਹੈ। ਇਸਲਾਮੀ ਕੈਲੇਂਡਰ ਇੱਕ ਚੰਦਰ ਕੈਲੇਂਡਰ ਹੈ ਇਸ ਲਈ ਇਸ ਵਿੱਚ, ਪੱਛਮੀ ਦੇਸ਼ਾਂ ਵਿੱਚ ਵਰਤੇ ਜਾਣ ਵਾਲੇ ਗਰੇਗੋਰੀਅਨ ਕੈਲੇਂਡਰ ਤੋਂ ਗਿਆਰਾਂ ਦਿਨ ਘੱਟ ਹੁੰਦੇ ਹਨ, ਇਸ ਲਈ ਗਰੇਗੋਰੀਅਨ ਕੈਲੇਂਡਰ ਦੇ ਅਨੁਸਾਰ ਹੱਜ ਦੀਆਂ ਤਾਰੀਖਾਂ ਸਾਲ ਦਰ ਸਾਲ ਬਦਲਦੀਆਂ ਰਹਿੰਦੀਆਂ ਹਨ। ਇਹਰਮ ਉਹ ਵਿਸ਼ੇਸ਼ ਰੂਹਾਨੀ ਸਥਿਤੀ ਹੈ ਜਿਸ ਵਿੱਚ ਮੁਸਲਮਾਨ ਹੱਜ ਦੌਰਾਨ ਰਹਿੰਦੇ ਹਨ।

7ਵੀਂ ਸ਼ਤਾਬਦੀ ਤੋਂ ਹੱਜ ਇਸਲਾਮੀ ਪਿਆਮਬਰ ਮੁਹੰਮਦ ਦੇ ਜੀਵਨ ਦੇ ਨਾਲ ਜੁੜਿਆ ਹੋਇਆ ਹੈ, ਲੇਕਿਨ ਮੁਸਲਮਾਨ ਮੰਨਦੇ ਹਨ ਕਿ ਮੱਕੇ ਦਾ ਹੱਜ ਦੀ ਇਹ ਰਸਮ ਹੱਜਾਰਾਂ ਸਾਲਾਂ ਤੋਂ ਯਾਨੀ ਕਿ ਇਬ੍ਰਾਹੀਮ ਦੇ ਸਮੇਂ ਤੋਂ ਚੱਲੀ ਆ ਰਹੀ ਹੈ। ਹਾਜੀ ਉਨ੍ਹਾਂ ਲੱਖਾਂ ਲੋਕਾਂ ਦੇ ਜੁਲੂਸ ਵਿੱਚ ਸ਼ਾਮਿਲ ਹੁੰਦੇ ਹਨ ਜੋ ਇਕੱਠੇ ਹੱਜ ਦੇ ਹਫ਼ਤੇ ਵਿੱਚ ਮੱਕਾ ਵਿੱਚ ਜਮਾਂ ਹੁੰਦੇ ਹਨ ਅਤੇ ਉਥੇ ਕਈ ਅਨੁਸ਼ਠਾਨਾਂ ਵਿੱਚ ਹਿੱਸਾ ਲੈਂਦੇ ਹਨ: ਹਰ ਇੱਕ ਵਿਅਕਤੀ ਇੱਕ ਘਣਾਕਾਰ ਇਮਾਰਤ ਕਾਬੇ ਦੇ ਚਾਰੇ ਪਾਸੇ ਉਲਟ ਘੜੀ ਚਾਲ ਜੋ ਕਿ ਮੁਸਲਮਾਨਾਂ ਲਈ ਅਰਦਾਸ ਦੀ ਦਿਸ਼ਾ ਹੈ ਸੱਤ ਵਾਰ ਚੱਕਰ ਲਾਉਂਦਾ ਹੈ, ਅਲ ਸਫਾ ਅਤੇ ਅਲ ਮਾਰਵਾਹ ਨਾਮਕ ਪਹਾੜੀਆਂ ਦੇ ਵਿੱਚ ਅੱਗੇ ਅਤੇ ਪਿੱਛੇ ਚੱਲਦਾ ਹੈ, ਜਮਜਮ ਦੇ ਖੂਹ ਤੋਂ ਪਾਣੀ ਪੀਂਦਾ ਹੈ, ਚੌਕਸੀ ਵਿੱਚ ਖੜਾ ਹੋਣ ਲਈ ਅਰਾਫਾਤ ਪਹਾੜ ਦੇ ਮੈਦਾਨਾਂ ਵਿੱਚ ਜਾਂਦਾ ਹੈ ਅਤੇ ਇੱਕ ਸ਼ੈਤਾਨ ਨੂੰ ਪੱਥਰ ਮਾਰਨ ਦੀ ਰਸਮ ਪੂਰੀ ਕਰਨ ਲਈ ਪੱਥਰ ਸੁੱਟਦਾ ਹੈ। ਉਸਦੇ ਬਾਅਦ ਹਾਜੀ ਆਪਣੇ ਸਰ ਮੁੰਨਵਾਉਂਦੇ ਹਨ, ਪਸ਼ੁ ਕੁਰਬਾਨੀ ਦੀ ਰਸਮ ਕਰਦੇ ਹਨ ਅਤੇ ਇਸਦੇ ਬਾਅਦ ਈਦ ਉਲ-ਅਧਾ ਨਾਮਕ ਤਿੰਨ ਦਿਨਾਂ ਸੰਸਾਰਿਕ ਉਤਸਵ ਮਨਾਂਦੇ ਹਨ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →