ⓘ ਭਾਰਤ ਦੀਆਂ ਭਾਸ਼ਾਵਾਂ

ਭੀਲੀ ਭਾਸ਼ਾ

ਭੀਲੀ ਪੱਛਮੀ-ਕੇਂਦਰੀ ਭਾਰਤ ਵਿੱਚ ਬੋਲੀ ਜਾਂਦੀ ਪੱਛਮੀ ਇੰਡੋ-ਆਰੀਆ ਭਾਸ਼ਾ ਹੈ, ਅਹਿਮਦਾਬਾਦ ਦੇ ਪੂਰਬੀ ਖੇਤਰ ਵਿੱਚ ਬੋਲੀ ਜਾਂਦੀ ਹੈ। ਭਾਸ਼ਾ ਲਈ ਹੋਰ ਨਾਂ ਭਗੋਰੀਆ ਅਤੇ ਭੀਲਬੋਲੀ ਸ਼ਾਮਲ ਹਨ; ਕਈ ਕਿਸਮਾਂ ਨੂੰ ਗਾਰਸੀਆ ਕਿਹਾ ਜਾਂਦਾ ਹੈ। ਭੀਲੀ ਭੀਲ ਭਾਸ਼ਾ ਪਰਿਵਾਰ ਦੀ ਇੱਕ ਮੈਂਬਰ ਹੈ, ਜੋ ਗੁਜਰਾਤੀ ਅਤੇ ਰਾਜਸਥਾਨੀ ਭਾਸ਼ਾ ਨਾਲ ਸਬੰਧਤ ਹੈ। ਇਹ ਭਾਸ਼ਾ ਦੇਵਨਾਗਰੀ ਲਿਪੀ ਦੀ ਵਰਤੋਂ ਨਾਲ ਲਿਖੀ ਗਈ ਹੈ। ਨਾਹਾਲੀ ਕਲਤੋ ਅਤੇ ਖੰਡੇਸ਼ੀ ਭਿੱਲੀ ਭਾਸ਼ਾ ਦੀਆਂ ਪ੍ਰਮੁੱਖ ਉਪ-ਭਾਸ਼ਾਵਾਂ ਹਨ। ਭਿੱਲੀ ਸ਼ਬਦ ਡ੍ਰਵਿਡਿਅਨ ਮੂਲ ਦੇ "ਵਿਲ" ਤੋਂ ਲਿਆ ਜਿਸਦਾ ਭਾਵ ਹੈ ਧਨੁਸ਼, ਬੌ ਦੇ ਲੋਕਾਂ ਨੂੰ ਦਰਸਾਉਂਦਾ ਹੈ।

ਰਾਮਨ ਮਹਾਰਿਸ਼ੀ

ਰਾਮਨ ਮਹਾਰਿਸ਼ੀ ਆਧੁਨਿਕ ਕਾਲ ਦੇ ਮਹਾਨ ਰਿਸ਼ੀ ਸਨ। ਉਨ੍ਹਾਂ ਨੇ ਆਤਮ ਚਿੰਤਨ ਤੇ ਬਹੁਤ ਜੋਰ ਦਿੱਤਾ। ਉਨ੍ਹਾਂ ਦਾ ਆਧੁਨਿਕ ਕਾਲ ਵਿੱਚ ਭਾਰਤ ਅਤੇ ਵਿਦੇਸ਼ ਵਿੱਚ ਬਹੁਤ ਪ੍ਰਭਾਵ ਰਿਹਾ ਹੈ। ਰਾਮਨ ਨੇ ਅਦੈਵਤਵਾਦ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਉਪਦੇਸ਼ ਦਿੱਤਾ ਕਿ ਪਰਮਾਤਮਾ ਦੀ ਪ੍ਰਾਪਤੀ ਅਹੰ‌ ਨੂੰ ਮਿਟਾਉਣ ਅਤੇ ਅੰਤ ਨੂੰ ਸਾਧਨਾ ਨਾਲ ਹੁੰਦੀ ਹੈ। ਰਾਮਨ ਨੇ ਸੰਸਕ੍ਰਿਤ, ਮਲਿਆਲਮ, ਅਤੇ ਤੇਲਗੂ ਭਾਸ਼ਾਵਾਂ ਵਿੱਚ ਲਿਖਿਆ। ਬਾਅਦ ਵਿੱਚ ਆਸ਼ਰਮ ਨੇ ਉਨ੍ਹਾਂ ਦੀਆਂ ਰਚਨਾਵਾਂ ਦਾ ਅਨੁਵਾਦ ਪੱਛਮੀ ਭਾਸ਼ਾਵਾਂ ਵਿੱਚ ਕੀਤਾ।

ਵਿਕੀ ਕਾਨਫਰੰਸ ਭਾਰਤ

ਵਿਕੀ ਕਾਨਫਰੰਸ ਭਾਰਤ ਵਿਕੀਪੀਡੀਆ ਦੀ ਭਾਰਤ ਵਿੱਚ ਕਾਰਵਾਈ ਜਾਂਦੀ ਇੱਕ ਰਾਸ਼ਟਰੀ ਕਾਨਫਰੰਸ ਹੈ। ਪਹਿਲੀ ਵਿਕੀ ਕਾਨਫਰੰਸ ਨਵੰਬਰ 2011 ਵਿੱਚ ਮੁੰਬਈ ਵਿੱਚ ਹੋਈ ਸੀ। ਇਹ ਮੁੰਬਈ ਵਿਕੀਪੀਡੀਆ ਭਾਈਚਾਰੇ ਅਤੇ ਵਿਕੀਮੀਡੀਆ ਚੈਪਟਰ ਭਾਰਤ ਦੀ ਮਦਦ ਨਾਲ ਕਰਵਾਈ ਗਈ। ਇਹ ਸਲਾਨਾ ਕਰਵਾਇਆ ਜਾਣ ਵਾਲਾ ਸਮਾਗਮ ਹੈ। ਇਸ ਵਿੱਚ ਦੇਸ਼ ਦਾ ਕੋਈ ਵੀ ਨਾਗਰਿਕ ਭਾਗ ਲੈ ਸਕਦਾ ਹੈ। ਇਸਦਾ ਮੁੱਖ ਕੰਮ ਭਾਰਤ ਵਿੱਚ ਵਿਕੀਪੀਡੀਆ ਅਤੇ ਇਸਦੇ ਹੋਰ ਸਹਾਇਕ ਪ੍ਰੋਜੈਕਟਾਂ ਨੂੰ ਅੰਗਰੇਜ਼ੀ ਅਤੇ ਸਥਾਨਕ ਭਾਸ਼ਾਵਾਂ ਵਿੱਚ ਉਤਸ਼ਾਹ ਦੇਣਾ ਹੈ।

ਹਿੰਦੀ ਦਿਵਸ

ਹਿੰਦੀ ਦਿਵਸ (ਹਿੰਦੀ:हिन्दी दिवस ਭਾਰਤ ਦਾ ਰਾਸ਼ਟਰੀ ਦਿਨ ਹੈ, ਭਾਰਤ ਹਰ ਸਾਲ ਇਸ ਦਿਨ ਨੂੰ ਮਨਾਉਂਦਾ ਹੈ। 14 ਸਤੰਬਰ 1949 ਨੂੰ ਹਿੰਦੀ ਭਾਰਤ ਦੀ ਰਾਸ਼ਟਰੀ ਭਾਸ਼ਾ ਬਣ ਜਾਂਦੀ ਹੈ। ਹਿੰਦੀ ਭਾਰਤ ਦੀ ਅਧਿਕਾਰਤ ਭਾਸ਼ਾਵਾਂ ਹੈ.

ਬਲਰਾਜ ਕੋਮਲ

ਬਲਰਾਜ ਕੋਮਲ, ਇੱਕ ਭਾਰਤੀ ਕਵੀ ਅਤੇ ਉਰਦੂ ਸਾਹਿਤ ਦਾ ਲੇਖਕ ਸੀ। ਭਾਰਤ ਸਰਕਾਰ ਨੇ 2011 ਵਿੱਚ ਕੋਮਲ ਨੂੰ ਚੌਥੇ ਸਭ ਤੋਂ ਉੱਚੇ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਸੀ।

ਮੇਵਾੜੀ ਭਾਸ਼ਾ

ਮਵਾੜੀ ਇੰਦਰਾ-ਆਰੀਅਨ ਭਾਸ਼ਾਵਾਂ ਦੇ ਰਾਜਸਥਾਨੀ ਭਾਸ਼ਾ ਦੀਆਂ ਪ੍ਰਮੁੱਖ ਉਪ-ਭਾਸ਼ਾਵਾਂ ਵਿੱਚੋਂ ਇੱਕ ਹੈ। ਇਹ ਰਾਜਸਥਾਨ, ਭਾਰਤ ਦੇ ਰਾਜਸਮੰਡ, ਭਿਲਵਾੜਾ, ਉਦੈਪੁਰ ਅਤੇ ਚਿਟੌਗੜਗੜ੍ਹ ਜ਼ਿਲਿਆਂ ਦੇ ਕਰੀਬ ਪੰਜ ਲੱਖ ਲੋਕਾ ਦੁਆਰਾ ਬੋਲੀ ਜਾਂਦੀ ਹੈ। ਇਹ SOV ਸ਼ਬਦ ਆਰਡਰ ਹੈ।

                                     

ⓘ ਭਾਰਤ ਦੀਆਂ ਭਾਸ਼ਾਵਾਂ

ਭਾਰਤ ਦੀਆਂ ਭਾਸ਼ਾਵਾਂ ਕਈ ਭਾਸ਼ਾਈ ਪਰਿਵਾਰਾਂ ਨਾਲ਼ ਸਬੰਧ ਰੱਖਦੀਆਂ ਹਨ ਜਿਹਨਾਂ ਵਿੱਚੋਂ ਪ੍ਰਮੁੱਖ 73% ਭਾਰਤੀਆਂ ਵੱਲੋਂ ਬੋਲੀਆਂ ਜਾਣ ਵਾਲ਼ੀਆਂ ਹਿੰਦ-ਆਰੀਆਈ ਬੋਲੀਆਂ ਅਤੇ 24% ਭਾਰਤੀਆਂ ਵੱਲੋਂ ਬੋਲੀਆਂ ਜਾਂਦੀਆਂ ਦ੍ਰਾਵਿੜੀ ਬੋਲੀਆਂ ਹਨ। ਭਾਰਤ ਵਿੱਚ ਬੋਲੀਆਂ ਜਾਂਦੀਆਂ ਹੋਰ ਬੋਲੀਆਂ ਆਸਟਰੋ-ਏਸ਼ੀਆਈ, ਤਿੱਬਤੋ-ਬਰਮੀ ਅਤੇ ਕੁਝ ਛੁਟੇਰੇ ਭਾਸ਼ਾਈ ਪਰਿਵਾਰ ਅਤੇ ਅਲਹਿਦਾ ਬੋਲੀਆਂ ਹਨ।

                                     

1. ਇਤਿਹਾਸ

ਭਾਸ਼ਾ ਹੀ ਅਜਿਹਾ ਮਾਧਿਅਮ ਹੈ, ਜਿਸ ਰਾਹੀਂ ਲੋਕ ਆਪਣੀ ਸਮੂਹਿਕ ਯਾਦਦਾਸ਼ਤ, ਅਨੁਭਵ ਅਤੇ ਗਿਆਨ ਨੂੰ ਜੀਵਿਤ ਰੱਖਦੇ ਹਨ। ਭਾਸ਼ਾਵਾਂ ਦਾ ਇਤਿਹਾਸ 70.000 ਸਾਲ ਪੁਰਾਣਾ ਹੈ, ਜਦੋਂਕਿ ਭਾਸ਼ਾਵਾਂ ਨੂੰ ਲਿਖਣ ਦਾ ਇਤਿਹਾਸ ਸਿਰਫ਼ 4000 ਸਾਲ ਪੁਰਾਣਾ। ਇਸ ਲਈ ਬਹੁਤੀਆਂ ਭਾਸ਼ਾਵਾਂ ਲਿਖੀਆਂ ਨਹੀਂ ਗਈਆਂ। ਜਿਹਨਾਂ ਭਾਸ਼ਾਵਾਂ ਦੀਆਂ ਲਿਪੀਆਂ ਨਹੀਂ ਹਨ, ਉਹਨਾਂ ਨੂੰ ਭਾਸ਼ਾ ਦੇ ਦਰਜੇ ਤੋਂ ਖ਼ਾਰਜ ਨਹੀਂ ਕੀਤਾ ਜਾ ਸਕਦਾ। ਅੰਗਰੇਜ਼ੀ ਦੀ ਵੀ ਆਪਣੀ ਕੋਈ ਲਿਪੀ ਨਹੀਂ ਹੈ। ਇਸ ਨੂੰ ਰੋਮਨ ਲਿਪੀ ਵਿੱਚ ਲਿਖਿਆ ਜਾਂਦਾ ਹੈ, ਇਸੇ ਤਰ੍ਹਾਂ ਉਰਦੂ ਨੂੰ ਅਰਾਬਿਕ ਲਿਪੀ ਵਿੱਚ। ਭਾਸ਼ਾਵਾਂ 6000 ਹਨ, ਜਦੋਂਕਿ ਲਿਪੀਆਂ ਸਿਰਫ਼ 300। ਭਾਸ਼ਾ ਲਈ ਸਿਰਫ਼ ਇੱਕ ਹੀ ਸ਼ਰਤ ਬਹੁਤ ਹੈ- ਬਾਕੀ ਭਾਸ਼ਾਵਾਂ ਤੋਂ ਉਸ ਦਾ ਵੱਖਰਾ ਵਿਆਕਰਣ ਹੋਣਾ। ਭਾਰਤ ਚ 22 ਅਨੁਸੂਚਿਤ ਭਾਸ਼ਾਵਾਂ ਹਨ, 480 ਭਾਸ਼ਾਵਾਂ ਘੁਮੱਕੜ ਆਦਿਵਾਸੀਆਂ ਦੁਆਰਾ ਬੋਲੀਆਂ ਜਾਂਦੀਆਂ ਹਨ। 80 ਤੱਟੀ ਭਾਸ਼ਾਵਾਂ ਹਨ ਅਤੇ ਬਾਕੀ ‘ਹੋਰ ਸਮੂਹਾਂ’ ਦੁਆਰਾ ਬੋਲੀਆਂ ਜਾਣ ਵਾਲੀਆਂ। ਹਿੰਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਸ ਨੂੰ 40 ਕਰੋੜ ਲੋਕ ਬੋਲਦੇ ਹਨ। ਪੰਜ ਸਾਲ ਪਹਿਲਾਂ 37 ਕਰੋੜ ਲੋਕ ਹਿੰਦੀ ਬੋਲਦੇ ਸਨ ਅਤੇ ਪੰਜਾਹ ਸਾਲ ਪਹਿਲਾਂ 14 ਕਰੋੜ ਬੋਲਦੇ ਸਨ। ਸਾਲ1952 ਤੋਂ ਬਾਅਦ ਦੇਸ਼ ਵਿੱਚ ਭਾਸ਼ਾਵਾਰ ਰਾਜ ਬਣੇ, ਭਾਵ ਹਰ ਰਾਜ ਇੱਕ ਵਿਸ਼ੇਸ਼ ਭਾਸ਼ਾ ਦਾ ਰਾਜ ਹੈ। ਅਸੀਂ ਅਨੁਸੂਚੀ ਵਿੱਚ ਸਿਰਫ਼ 22 ਭਾਸ਼ਾਵਾਂ ਰੱਖੀਆਂ ਹਨ। ਸਿਰਫ਼ ਉਹਨਾਂ ਨੂੰ ਹੀ ਸੁਰੱਖਿਆ ਦੇਣ ’ਤੇ ਜ਼ੋਰ ਦਿੱਤਾ ਜਾਂਦਾ ਹੈ, ਜਦੋਂਕਿ ਸਾਰੀਆਂ ਭਾਸ਼ਾਵਾਂ ਨੂੰ ਬਿਨਾਂ ਭੇਦਭਾਵ ਸੁਰੱਖਿਆ ਦੇਣ ਦੀ ਜ਼ਰੂਰਤ ਹੈ। ਅਰੁਣਾਚਲ ਪ੍ਰਦੇਸ਼ ਅਜਿਹਾ ਰਾਜ ਹੈ, ਜਿੱਥੇ ਸਭ ਤੋਂ ਵਧੇਰੇ 66 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।

                                     

2. ਅਲੋਪ ਭਾਸ਼ਾਵਾਂ

ਭਾਰਤ ਦੇਸ਼ ਇਸ ਤਰ੍ਹਾਂ ਭੂਗੋਲਿਕ ਅਤੇ ਸੱਭਿਆਚਾਰਕ ਵਿਭਿੰਨਤਾਵਾਂ ਨਾਲ ਭਰਿਆ ਹੈ ਕਿ ਹਰ ਚਾਰ ਮੀਲ ਬਾਅਦ ਬੋਲੀ ਬਦਲ ਜਾਂਦੀ। ਭਾਰਤ ਵਿੱਚ ਜਿੰਨੀਆਂ ਬੋਲੀਆਂ ਅਤੇ ਭਾਸ਼ਾਵਾਂ ਹਨ, ਓਨੀਆਂ ਸ਼ਾਇਦ ਹੀ ਦੁਨੀਆ ਵਿੱਚ ਕਿਸੇ ਇਲਾਕੇ ਵਿੱਚ ਹੋਰ ਹੋਣ। ਇਨ੍ਹਾਂ ਦੀ ਸੰਖਿਆ ਹਜ਼ਾਰਾਂ ਵਿੱਚ ਹੈ ਅਤੇ ਕਰੀਬ 220 ਭਾਸ਼ਾਵਾਂ ਤਾਂ ਪਿਛਲੇ ਪੰਜ ਦਹਾਕਿਆਂ ਵਿੱਚ ਲੋਪ ਹੋ ਚੁੱਕੀਆਂ ਹਨ। ਖ਼ਤਮ ਹੋ ਚੁੱਕੀਆਂ ਵਧੇਰੇ ਭਾਸ਼ਾਵਾਂ ਵਣਜਾਰਿਆਂ ਅਤੇ ਖਾਨਾਬਦੋਸ਼ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਸਨ। ਸਾਲ 1961 ਦੀ ਜਨਗਣਨਾ ਅਨੁਸਾਰ ਉਸ ਵਕਤ ਭਾਰਤ ਵਿੱਚ 1651 ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ ਪਰ ਬਾਅਦ ਵਿੱਚ ਭਾਰਤ ਸਰਕਾਰ ਨੇ ਇਸ ਅੰਕੜੇ ਨੂੰ ਠੀਕ ਕਰ ਕੇ 1100 ਦੱਸਿਆ ਸੀ। ਫਿਰ ਸਾਲ 1971 ਦੀ ਜਨਗਣਨਾ ਦੌਰਾਨ ਸਰਕਾਰ ਨੇ ਇਹ ਫ਼ੈਸਲਾ ਕੀਤਾ ਕਿ ਸਿਰਫ਼ ਉਸ ਭਾਸ਼ਾ ਦਾ ਹੀ ਰਿਕਾਰਡ ਰੱਖਿਆ ਜਾਵੇਗਾ ਜਿਸ ਨੂੰ ਬੋਲਣ ਵਾਲੇ ਘੱਟੋ-ਘੱਟ ਦਸ ਹਜ਼ਾਰ ਹੋਣ। ਇਸ ਨੀਤੀ ਦੇ ਚਲਦਿਆਂ ਬਹੁਤ ਸਾਰੀਆਂ ਭਾਸ਼ਾਵਾਂ ਦੀ ਗਿਣਤੀ ਹੋ ਹੀ ਨਹੀਂ ਸਕੀ। ਨਤੀਜੇ ਵਜੋਂ ਇਹ ਭਾਸ਼ਾਵਾਂ ਪੂਰੀ ਤਰ੍ਹਾਂ ਖ਼ਤਮ ਹੁੰਦੀਆਂ ਗਈਆਂ। ਸਾਲ 1971 ਦੀ ਜਨਗਣਨਾ ਵਿੱਚ ਸਿਰਫ਼ 108 ਭਾਸ਼ਾਵਾਂ ਨੂੰ ਸੂਚੀਬੱਧ ਕੀਤਾ ਗਿਆ। ਦਸ ਹਜ਼ਾਰ ਤੋਂ ਘੱਟ ਲੋਕਾਂ ਦੁਆਰਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਨੂੰ ਬਾਕੀ ਭਾਸ਼ਾਵਾਂ ਦੇ ਖਾਨੇ ਵਿੱਚ ਪਾ ਦਿੱਤਾ ਗਿਆ। ਭਾਰਤ ਵਿੱਚ ਕਰੀਬ 880 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਹਨਾਂ ਵਿੱਚ ਜਨਜਾਤੀ ਅਤੇ ਕਬੀਲਾ ਭਾਸ਼ਾਵਾਂ ਵੀ ਸ਼ਾਮਲ ਹਨ। ਖ਼ਤਮ ਹੋ ਗਈਆਂ ਭਾਸ਼ਾਵਾਂ ਤਿੰਨ ਜਾਂ ਚਾਰ ਫ਼ੀਸਦ ਭਾਰਤੀਆਂ ਭਾਕਰੀਬ ਪੰਜ ਕਰੋੜ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। 1961 ਦੀ ਜਨਗਣਨਾ ਅਨੁਸਾਰ 1100 ਭਾਸ਼ਾਵਾਂ ਮਿਲਣੀਆਂ ਚਾਹੀਦੀਆਂ ਸਨ ਪਰ ਸਾਨੂੰ ਸਿਰਫ਼ 880 ਭਾਸ਼ਾਵਾਂ ਹੀ ਮਿਲੀਆਂ। ਭਾਵ ਕਰੀਬ 220 ਭਾਸ਼ਾਵਾਂ ਖ਼ਤਮ ਹੋ ਗਈਆਂ।

                                     

3. ਕਾਰਨ

ਤੱਟੀ ਇਲਾਕਿਆਂ ਦੇ ਲੋਕ ਮੱਛੀ ਫੜਨ ਦੀ ਤਕਨੀਕ ਵਿੱਚ ਬਦਲਾਓ ਆਉਣ ਨਾਲ ਸ਼ਹਿਰਾਂ ਵੱਲ ਚਲੇ ਗਏ ਅਤੇ ਸ਼ਹਿਰਾਂ ਵਿੱਚ ਜਾ ਕੇ ਉਹਨਾਂ ਦੀਆਂ ਮੂਲ ਭਾਸ਼ਾਵਾਂ ਛੁੱਟ ਗਈਆਂ। ਅਜਿਹੀਆਂ 190 ਖਾਨਾਬਦੋਸ਼ ਜਾਤੀਆਂ ਹਨ। ਜਿਹਨਾਂ ਦੀਆਂ ਭਾਸ਼ਾਵਾਂ ਲੋਪ ਹੋਈਆਂ ਹਨ। ਹਰ ਭਾਸ਼ਾ ਵਿੱਚ ਉਸ ਦੇ ਵਾਤਾਵਰਣ ਨਾਲ ਜੁੜਿਆ ਗਿਆਨ ਹੁੰਦਾ ਹੈ ਜਦੋਂ ਇੱਕ ਭਾਸ਼ਾ ਚਲੀ ਜਾਂਦੀ ਹੈ ਤਾਂ ਉਸ ਨੂੰ ਬੋਲਣ ਵਾਲੇ ਪੂਰੇ ਸਮੂਹ ਦਾ ਗਿਆਨ ਲੋਪ ਹੋ ਜਾਂਦਾ ਹੈ। ਇਹ ਇੱਕ ਬਹੁਤ ਵੱਡੀ ਮਨੁੱਖੀ ਹਾਨੀ ਹੈ।

                                     

ਸੱਤਿਆਪਾਲ ਅਨੰਦ

ਸੱਤਿਆਪਾਲ ਅਨੰਦ ਜਨਮ 24 ਅਪਰੈਲ 1931, ਇੱਕ ਭਾਰਤੀ ਲੇਖਕ, ਕਵੀ ਅਤੇ ਆਲੋਚਕ ਹੈ। ਉਸ ਨੇ ਅੰਗਰੇਜ਼ੀ, ਉਰਦੂ, ਹਿੰਦੀ ਅਤੇ ਪੰਜਾਬੀ- ਚਾਰ ਭਾਸ਼ਾਵਾਂ ਵਿੱਚ ਕਈ ਗਲਪ ਅਤੇ ਕਵਿਤਾ ਦੀਆਂ ਕਿਤਾਬ ਲਿਖੀਆਂ ਹਨ।

                                     

ਬਡ਼ਾ ਗਾਓਂ

ਪਿੰਡ ਬੜਾ ਗਾਓਂ, ਪਟਿਆਲੇ ਜਿਲ੍ਹੇ ਦਾ ਪਿੰਡ ਹੈ। ਇਸ ਪਿੰਡ ਦੀ ਆਵਾਦੀ ਕਰੀਬ 1200 ਹੈ। ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਪਸ਼ੂਆਂ ਲਈ ਡਿਸਪੈਂਸਰੀ ਵੀ ਹੈ। ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਪਿੰਡ ਦਾ ਨੌਜਵਾਨ ਗੁਰਬੀਰ ਸਿੰਘ ਆਲ ਇੰਡੀਆ ਇੰਟਰਵਰਸਿਟੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਤਗਮੇ ਜਿੱਤ ਚੁੱਕਾ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →