ⓘ ਲੋਕ-ਨਾਚ

ਟਿਪਨੀ

ਟਿਪਨੀ ਲਗਭਗ 175 ਸੈਂਟੀਮੀਟਰ ਦੀ ਲੰਮੀ ਲੱਕੜ ਦੀ ਸੋਟੀ ਨਾਲ ਬਣੀ ਹੋਈ ਹੁੰਦੀ ਹੈ ਜਿਸ ਨੂੰ ਹੇਠਲੇ ਸਿਰੇ ਤੇ ਗਾਰਬੋ ਨਾਮਕ ਇੱਕ ਵਰਗ ਲੱਕੜ ਜਾਂ ਲੋਹੇ ਦੇ ਬਲਾਕ ਨਾਲ ਜੋੜਿਆ ਜਾਂਦਾ ਹੈ ਤਾਂ ਜੋ ਇਸਨੂੰ ਵਿਰੋਧੀ ਕਤਾਰਾਂ ਵਿੱਚ ਮਜ਼ਬੂਤ ਬਣਾਇਆ ਜਾ ਸਕੇ। ਇਹ ਪੁਰਾਣੇ ਸਮੇਂ ਵਿੱਚ ਇੱਕ ਘਰ ਜਾਂ ਫਰਸ਼ ਦੀ ਨੀਂਹ ਵਿੱਚ ਚੂਨਾ ਦਬਾਉਣ ਲਈ ਵਰਤਿਆ ਜਾਂਦਾ ਸੀ। ਡਾਂਸ ਦੀ ਸ਼ੁਰੂਆਤ ਮਜ਼ਦੂਰਾਂ ਜਿਵੇਂ ਕਿ ਕੋਲੀ ਕਮਿਊਨਿਟੀ ਵਿਚ ਹੋਈ ਸੀ ਜਿਨ੍ਹਾਂ ਨੇ ਪੱਥਰਾਂ ਨੂੰ ਤੋੜਿਆ ਅਤੇ ਜ਼ਮੀਨ ਨੂੰ ਬਰਾਬਰੀ ਦਿੱਤੀ ਜਿਸ ਨੇ ਕੰਮ ਦੀ ਏਕਾਵਦਿਕਤਾ ਤੋਂ ਬਚਣ ਲਈ ਇਹ ਪ੍ਰਦਰਸ਼ਨ ਕੀਤਾ।

ਪੰਜਾਬ ਦੇ ਲੋਕ ਸ਼ਾਜ

ਜਾਣ-ਪਛਾਣ ਮਨੁਖੀ-ਸੁਭਾਅ ਦੀ ਆਪਣੇ ਅੰਦਰਲੇ ਭਾਵਾਂ ਨੂ ਇੱਕ ਦੂਜੇ ਸਾਹਮਣੇ ਪਰਗਟ ਕਰਨ ਦੀ ਮੁਢਲੀ ਇਛਾ ਤੋਂ ਹੀ ਗੀਤਾਂ ਦਾ ਲੜੀਵਾਰ ਵਿਕਾਸ ਹੋਇਆ ਅਤੇ ਉਹ ਇਹਨਾਂ ਨੂੰ ਪਰਗਟ ਕਰਨ ਲਈ ਜਾ ਤਾਂ ਆਵਾਜ਼ ਦਾ ਪ੍ਰਯੋਗ ਕਰਦਾ ਹੈ ਜਾਂ ਇਸ਼ਾਰਿਆਂ ਨੂੰ ਆਪਣਾ ਸਾਧਨ ਬਣਾਉਂਦਾ ਹੈ।ਕਦੇ ਕਦੇ ਉਹ ਆਵਾਜ਼ ਅਤੇ ਇਸ਼ਾਰਿਆ ਦੋਹਾਂ ਨੂੰ ਕੰਮ ਵਿੱਚ ਲਿਆਉਂਦਾ ਹੈ।ਅੱਜ ਤੋਂ ਕਈ ਹਜ਼ਾਰ ਸਾਲ ਪਹਿਲਾਂ ਜਦੋਂ ਮਨੁਖ ਜਾਤੀ ਅਸਭਿਅ ਸੀ ਉਦੋਂ ਵੀ ਉਸ ਦੇ ਦਿਲ ਵਿੱਚ ਪ੍ਰਕ੍ਰਿਤੀ ਦੇ ਨਾਲ ਲਗਾਓ ਸੀ|ਪ੍ਰਕਿਰਤੀ ਮਨੁਖ ਦੀ ਜਨਮ-ਜਾਤ ਸੰਸਕਾਰਾਂ ਦੀ ਆਤਮਾ ਹੈ।ਪ੍ਰਕ੍ਰਿਤਕ ਸੰਗੀਤ ਹੀ ਲੋਕ ਗੀਤਾਂ ਦੀ ਪਰਿਭਾਸ਼ਾ ਹੈ।ਮਨੁਖ ਜਦੋਂ ਅਸਭਿਅ ਸੀ ਉਦੋਂ ਵੀ ਉਹ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਲਈ ਕੁਝ ਅਸਪਸ਼ਟ ਸ਼ਬਦਾਂ ਦਾ ਉੱਚਾਰਨ ਕਰਦਾ ਸੀ|ਉਸ ਵੇਲੇ ਉਹੀ ਉਸ ਦੀ ਆਵਾਜ਼,ਉਸ ਦੀ ਕਵਿਤਾ ਅਤ ...

ਚਰੀ ਡਾਂਸ

ਚਰੀ ਡਾਂਸ ਭਾਰਤ ਦੇ ਰਾਜਸਥਾਨ ਰਾਜ ਵਿਚ ਇਕ ਲੋਕ ਨਾਚ ਹੈ। ਚਰੀ ਡਾਂਸ ਇਕ ਔਰਤਾਂ ਦਾ ਸਮੂਹਿਕ ਡਾਂਸ ਹੈ। ਇਹ ਅਜਮੇਰ ਅਤੇ ਕਿਸ਼ਨਗੜ੍ਹ ਨਾਲ ਸਬੰਧਤ ਹੈ। ਚਰੀ ਨਾਚ ਕਿਸ਼ਨਗੜ ਅਤੇ ਅਜਮੇਰ ਦੇ ਗੁੱਜਰ ਅਤੇ ਸੈਣੀ ਭਾਈਚਾਰੇ ਵਿਚ ਪ੍ਰਮੁੱਖ ਹੈ ਅਤੇ ਸਾਰੇ ਰਾਜਸਥਾਨ ਵਿਚ ਜਾਣਿਆ ਜਾਂਦਾ ਹੈ। ਚਰੀ ਨਾਚ ਵਿਆਹ ਦੇ ਜਸ਼ਨਾਂ, ਮਰਦ ਬੱਚੇ ਦੇ ਜਨਮ ਤੇ ਅਤੇ ਜਸ਼ਨਾਂ ਅਤੇ ਖੁਸ਼ੀ ਦੇ ਮੌਕਿਆਂ ਤੇ ਪੇਸ਼ ਕੀਤਾ ਜਾਂਦਾ ਹੈ।

ਨਗਰਵਧੂ

ਨਗਰਵਧੂ ਜਾਂ ਨਗਰ Vadhu ਪ੍ਰਾਚੀਨ ਭਾਰਤ ਦੇ ਕੁਝ ਹਿੱਸਿਆਂ ਵਿੱਚ ਪਰੰਪਰਾ ਵਜੋਂ ਅਪਣਾਗਈ ਸੀ। ਔਰਤਾਂ ਨੇ ਨਗਰਵਧੂ ਦੇ ਖ਼ਿਤਾਬ ਨੂੰ ਜਿੱਤਣ ਲਈ ਮੁਕਾਬਲਾ ਕੀਤਾ ਅਤੇ ਇਸ ਨੂੰ ਕੋਈ ਸੱਭਿਆਚਾਰਕ ਮਨਾਹੀ ਨਹੀਂ ਮੰਨਿਆ ਜਾਂਦਾ ਸੀ। ਸਭ ਤੋਂ ਸੁੰਦਰ ਅਤੇ ਪ੍ਰਤਿਭਾਸ਼ਾਲੀ ਵੱਖ-ਵੱਖ ਨਾਚ ਫਾਰਮ ਔਰਤ ਨੂੰ ਨਗਰਵਧੂ ਦੇ ਤੌਰ ਤੇ ਚੁਣਿਆ ਜਾਂਦਾ ਸੀ। ਇੱਕ ਨਗਰਵਧੂ ਨੂੰ ਰਾਣੀ ਜਾਂ ਦੇਵੀ ਵਾਂਗ ਸਤਿਕਾਰਿਆ ਜਾਂਦਾ ਸੀ, ਪਰ ਉਹ ਇੱਕ ਵਿਰਾਸਤ ਸੀ; ਲੋਕ ਉਹਨਾਂ ਦੇ ਨਾਚ ਦੇਖ ਸਕਦੇ ਹਨ ਅਤੇ ਗਾਣਾ ਸੁਣ ਸਕਦੇ ਸਨ। ਇੱਕ ਰਾਤ ਦੇ ਨਾਚ ਲਈ ਇੱਕ ਨਗਰਵੱਧੂ ਦੀ ਕੀਮਤ ਬਹੁਤ ਜ਼ਿਆਦਾ ਸੀ, ਅਤੇ ਉਹ ਸਿਰਫ਼ ਬਹੁਤ ਅਮੀਰਾਂ - ਰਾਜੇ, ਰਾਜਕੁਮਾਰਾਂ ਅਤੇ ਸਰਦਾਰਾਂ ਦੀ ਪਹੁੰਚ ਵਿੱਚ ਹੀ ਸੀ।

ਕੋਰੀਆ ਦਾ ਸਭਿਆਚਾਰ

ਕੋਰੀਆ ਦੇ ਰਵਾਇਤੀ ਸੱਭਿਆਚਾਰ ਅਕਸਰ ਕੋਰੀਆ ਅਤੇ ਦੱਖਣੀ ਦੇ ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਦਾ ਹਵਾਲਾ ਦਿੰਦਾ ਹੈ। ਸੰਸਾਰ ਦੇ ਸਭ ਲਗਾਤਾਰ ਸੱਭਿਆਚਾਰ ਦੇ ਇੱਕ ਦੇ ਤੌਰ ਤੇ, ਵੱਖ-ਵੱਖ ਤਰੀਕੇ ਵਿੱਚ ਆਪਣੇ ਰਵਾਇਤੀ ਕਿੱਸੇ ਵਿੱਚ ਕੋਰੀਆਈ ਲੋਕ ਪਾਸ ਕੀਤਾ ਹੈ 20 ਸਦੀ, ਕੋਰੀਆ ਉੱਤਰੀ ਅਤੇ ਦੱਖਣੀ ਕੋਰੀਆਈ ਰਾਜ ਦੇ ਵਿਚਕਾਰ ਵੰਡਿਆ ਗਿਆ ਹੈ, ਨੇ ਅੱਜ ਬਹੁਤ ਸਾਰੇ ਸੱਭਿਆਚਾਰਕ ਅੰਤਰ ਦੇ ਨਤੀਜੇ. ਜੋਸਿਯਨ ਰਾਜਵੰਸ਼ ਤੋਂ ਪਹਿਲਾਂ, ਕੋਰੀਅਨ ਸੱਭਿਆਚਾਰ ਦੀ ਪ੍ਰਥਾ ਦੀ ਡੂੰਘੀ ਜੜ੍ਹ ਹੈ।

ਗੀਤਾ ਮਹਾਲਿਕ

ਗੀਤਾ ਮਹਾਲਿਕ ਇੱਕ ਭਾਰਤੀ ਕਲਾਸੀਕਲ ਡਾਂਸਰ ਹੈ, ਜਿਸ ਨੂੰ ਬਹੁਤ ਸਾਰੇ ਲੋਕ ਮੰਨਦੇ ਹਨ, ਓਡੀਸੀ ਦੇ ਭਾਰਤੀ ਕਲਾਸੀਕਲ ਨਾਚ ਦੇ ਇੱਕ ਉੱਤਮ ਵਿਸਥਾਰਕਰਤਾ ਵਜੋਂ, ਅੱਠ ਭਾਰਤੀ ਸ਼ਾਸਤਰੀ ਨਾਚ ਦੇ ਰੂਪਾਂ ਵਿੱਚੋਂ ਸਭ ਤੋਂ ਪੁਰਾਣਾ ਹੈ। ਭਾਰਤ ਸਰਕਾਰ ਨੇ ਉਸ ਨੂੰ ਕਲਾ ਅਤੇ ਸਭਿਆਚਾਰ ਦੇ ਖੇਤਰ ਵਿੱਚ ਸੇਵਾਵਾਂ ਬਦਲੇ 2014 ਵਿੱਚ ਚੌਥੇ ਸਭ ਤੋਂ ਉੱਚ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਸੀ।

                                     

ⓘ ਲੋਕ-ਨਾਚ

ਲੋਕ-ਨਾਚ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ। ਲੋਕ ਜੀਵਨ ਦੇ ਚਾਵਾਂ, ਉਮੰਗਾਂ, ਵਲਵਲਿਆ ਅਤੇ ਉਲਾਸ- ਭਾਵਾਂ ਨੂੰ ਪ੍ਰਗਟ ਕਰਨ ਵਾਲਾ ਹਰਮਨ-ਪਿਆਰਾ ਲੋਕ-ਨਾਚ ਹੀ ਹੈ। ਲੋਕ-ਨਾਚ ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁੰਦਰਾਵਾਂ ਦੇ ਪ੍ਰਗਟਾਉ-ਸੰਦਰਵ ਰਾਹੀਂ ਪੇਸ਼ ਕਰਦੀ ਹੈ। ਵਿਚਾਰਾਂ,ਵਿਸ਼ਵਾਸਾ, ਮਿੱਥਾਂ, ਰਹੁ-ਰੀਤਾਂ ਸਰੀਰਕ ਬਣਤਰ ਅਤੇ ਕਾਰਜ ਸਮਰੱਥਾਂ ਦੀ ਕੁਸ਼ਲਤਾ ਨਾਲ ਲੋਕ-ਨਾਚਾਂ ਦੀ ਪ੍ਰਕਿਰਤੀ ਨਿਰਧਾਰਿਤ ਕਰਦੀ ਹੈ। ਲੋਕ-ਨਾਚ ਸਧਾਰਨ ਲੋਕ-ਸਾਜ਼, ਸਧਾਰਨ ਪਹਿਰਾਵੇ ਅਤੇ ਜੀਵਨ ਦੇ ਸਰਵਪੱਖੀ ਵਿਸ਼ਲੇਸ਼ਣ ਨੂੰ ਪ੍ਰਸਤੁਤ ਕਰਨ ਵਾਲੇ ਲੋਕ-ਗੀਤਾਂ ਰਾਹੀਂ, ਬਿਨਾਂ ਕਿਸੇ ਕਰੜੀ ਨਿਯਮਾਵਲੀ ਨੂੰ ਅਪਣਾਇਆ, ਕਿਸੇ ਸਰਬ-ਸਾਂਝੀ ਥਾਂ ਤੇ ਪ੍ਰਸਤੁਤ ਕੀਤੇ ਜਾਂਦੇ ਹਨ। ਲੋਕ ਨਾਚ ਦੀ ਪ੍ਰੰਪਰਾ ਪ੍ਰਾਚੀਨ ਹੈ। ਲੋਕ ਨਾਚ ਸਭਿਆਚਾਰ ਦੇ ਜੀਵਨ ਦਾ ਮਹੱਤਵਪੂਨ ਅੰਗ ਬਣ ਚੁੱਕੇ ਹਨ। ਲੋਕ ਨਾਚ ਵਿੱਚ ਸਹਿਜ ਭਾਵ ਨਾਲ ਸੰਬੋਧਨ ਵੀ ਕੀਤਾ ਜਾਂਦਾ ਹੈ। ਲੋਕ-ਨਾਚ ਨੂੰ ਗੀਤਾ ਰਹੀ ਗਤੀ ਪ੍ਰਧਾਨ ਕੀਤੀ ਜਾਂਦੀ ਹੈ। ਕੁਝ ਲੋਕ ਨਾਚ ਰਾਗ ਅਤੇ ਤਾਲ ਪੱਖੋਂ ਵੀ ਸੁਤੰਤਰ ਹੁੰਦੇ ਹਨ ਅਤੇ ਕਿਸੇ ਸਾਜ਼ ਦੇ ਮੁਥਾਜ਼ ਵੀ ਨਹੀਂ ਹੁੰਦੇ ਅਤੇ ਉਨ੍ਹਾਂ ਦਾ ਪ੍ਰਗਟਾ ਕਰਨ ਲਈ ਹੱਥਾਂ ਦੀਆਂ ਤਾੜੀਆਂ ਦਾ ਸਹਾਰਾ ਵੀ ਲਿਆ ਜਾਂਦਾ ਹੈ।

ਲੋਕ ਨਾਚ ਮਨੋਰੰਜਨ ਦਾ ਸਾਧਨ ਹੀ ਨਹੀਂ ਸਗੋਂ ਸਮਾਜਿਕ ਪਰਤਾਂ ਦਾ ਸਰੀਰਕ ਮੁੰਦਰਾਵਾਂ ਦੇ ਮਾਧਿਅਮ ਰਾਂਹੀ ਅੰਦਰੂਨੀ ਭਾਵਨਾਂਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਇਹ ਪੁਸ਼ਤ-ਦਰ-ਪੁਸ਼ਤ ਹੋਰ ਲੋਕ-ਕਲਾਵਾਂ ਵਾਂਗ ਪ੍ਰਵਾਹਮਾਨ ਹੁੰਦਾ ਰਹਿੰਦਾ ਹੈ। ਸਮੇਂ ਸਥਾਨ ਅਤੇ ਨਚਾਰਾਂ ਦੀ ਗਿਣਤੀ ਸੰਬੰਧੀ ਇਸ ਵਿੱਚ ਕੋਈ ਪਾਬੰਧੀ ਨਹੀਂ ਹੁੰਦੀ। ਲੋਕ-ਨਾਚ ਨਾਲ ਸੰਬੰਧਿਤ ਸਾਜ਼-ਸੰਗੀਤ ਤੇ ਵੇਸ਼-ਭੂਸ਼ਾ ਜਨ-ਸਧਾਰਨ ਦੀ ਪਹੁੰਚ ਅਤੇ ਪੱਧਰ ਅਨੁਸਾਰ ਹੁੰਦੀ ਹੈ।

ਲੋਕ ਨਾਚ ਦੀ ਉਮਰ ਪੰਜ ਹਜਾਰ ਪੂਰਵ ਈਸਵੀ ਹੋਣ ਦੇ ਪ੍ਰਮਾਣ ਮਿਲਦੇ ਹਨ। ਲੋਕ-ਨਾਚਾਂ ਨੇ ਇਥੋਂ ਦੇ ਜਨ ਜੀਵਨ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਧੜਕਨ ਕਾਇਮ ਰੱਖੀ ਹੈ। ਪੰਜਾਬ ਦੇ ਸਮੁੱਚੇ ਲੋਕ-ਨਾਚ ਲੌਕਿਕ ਪ੍ਰਕਿਰਤੀ ਦੇ ਧਾਰਨੀ ਹਨ। ਖੁਸ਼ੀ ਦੇ ਹੁਲਾਰੇ ਵਿੱਚ ਮਸਤ ਹੋਏ ਗੱਭਰੂਆਂ ਅਤੇ ਮੁਟਿਆਰਾਂ ਦੇ ਪੈਰਾਂ ਦੀ ਥਾਪ ਲੋਕ-ਗੀਤ ਰੂਪਾਂ ਦੀ ਸੁਰ-ਤਾਲ ਵਿੱਚ ਢੋਲ ਜਾਂ ਹੋਰ ਲੋਕ-ਪ੍ਰਿਯ ਲੋਕ-ਸਾਜ ਦੀ ਤਾਲ ਤੇ ਪੰਜਾਬ ਦੇ ਸਮੁੱਚ ਨੂੰ ਉਜਾਗਰ ਕਰਦੀ ਹੈ।

                                     

1. ਪੰਜਾਬੀ ਲੋਕ ਨਾਚ

ਲੋਕ-ਨਾਚ ਦੀ ਪੰਜਾਬੀ ਜਨ-ਜੀਵਨ ਵਿੱਚ ਵਿਸ਼ੇਸ਼ ਥਾਂ ਬਣੀ ਰਹੀ ਹੈ। ਪੰਜਾਬ ਦੇ ਮਰਦਾਵੇਂ ਲੋਕ-ਨਾਚਾਂ ਵਿੱਚ ਪੰਜਾਬੀਆਂ ਦੀ ਸਰੀਰਕ ਸੁਡੋਲਤਾ, ਜ਼ਿੰਦਾ-ਦਿਲੀ, ਸਾਹਸ ਅਤੇ ਸਹਿਣਸ਼ੀਲਤਾ ਦੇ ਗੁਣਾਂ ਹੁੰਦੇ ਹਨ। ਪੰਜਾਬ ਵਿੱਚ ਕਰੜੀ ਸਰੀਰਕ ਵਰਜ਼ਿਸ, ਮਸਤ-ਮਾਨਸਿਕਤਾ ਅਤੇ ਧਰਮ-ਨਿਰਪੇਖ ਪ੍ਰਵਿਰਤੀ ਦੇ ਲੋਕ-ਨਾਚ ਪ੍ਰਚਲਿਤ ਹਨ। ਇਹਨਾਂ ਵਿੱਚੋਂ ਸਮੁੱਚੇ ਪੰਜਾਬੀ ਦੀ ਜੀਵਨ-ਝਲਕ ਦੇ ਅਨੇਕਾਂ ਪਹਿਲੂ ਪ੍ਰਗਟ ਹੁੰਦੇ ਹਨ।

ਇਸਤਰੀਆਂ ਦੇ ਲੋਕ-ਨਾਚ

ਇਸਤਰੀਆਂ ਦੇ ਲੋਕ-ਨਾਚ ਵਿੱਚ ਕੋਮਲਤਾ, ਸਹੁਜ, ਸਾਦਗੀ, ਰਵਾਨਗੀ ਅਤੇ ਲਚਕਤਾ ਭਰਭੂਰ ਹਨ। ਗਹਿਣਿਆਂ ਅਤੇ ਚੰਗੀ ਫੱਬਤ ਵਾਲੇ ਪਹਿਰਾਵੇ ਪਹਿਣੇ ਜਾਂਦੇ ਹਨ ਮਾਂਗਲਿਕ ਕਾਰਜ ਇਸਤਰੀਆਂ ਵਿੱਚ ਦੇ ਲੋਕ-ਨਾਂਚਾਂ ਦੀ ਪੇਸ਼ਕਾਰੀ ਹੁੰਦੀ ਰਹਿੰਦੀ ਹੈ। ਬੋਲ ਦੇ ਉਚਾਰ ਅਤੇ ਸਰੀਰਕ ਅੰਗਾਂ ਦੁਆਰਾ ਪ੍ਰਸਤੁਤ ਕੀਤੀਆਂ ਜਾਂਦੀਆਂ ਵਿਭਿੰਨ ਮੁਦਰਾਂਵਾ ਸਹਿਜ਼-ਭਾਵ ਸੱਭਿਆਚਾਕ ਦਾ ਪ੍ਰਗਟਾਵਾ ਬਣ ਜਾਂਦੀਆਂ ਹਨ। ਮੂਲ ਰੂਪ ਵਿੱਚ ਇਸਤਰੀ ਲੋਕ-ਨਾਚਾਂ ਦਾ ਸੰਬੰਧ ਉਪਜਾਇਕਤਾ ਨਾਲ ਜਾ ਜੁੜਦਾ ਹੈ।

ਮਰਦਾਵੇਂ ਲੋਕ-ਨਾਚ

ਮਰਦਾਵੇਂ ਲੋਕ-ਨਾਚ ਵਿੱਚ ਸਰੀਰਕ ਸੁਡੋਲਤਾ, ਜ਼ਿੰਦਾ-ਦਿਲੀ, ਸਾਹਸ ਅਤੇ ਸਹਿਣਸ਼ੀਲਤਾ ਦੇ ਗੁਣਾਂ ਹੁੰਦੇ ਹਨ।

                                     

2.1. ਲੋਕ ਨਾਚ ਦੇ ਲੱਛਣ ਲੋਕ-ਨਾਚ ਸਹਿਜ-ਸੁਭਾ ਹੁੰਦਾ ਹੈ:

ਲੋਕ-ਨਾਚ ਨੂੰ ਨੱਚਣ ਲਈ ਕਿਸੇ ਵਿਸ਼ੇਸ਼ ਕਿਸਮ ਦੇ ਸਨਾਤਨੀ ਨਿਯਮਾਂ ਦੀ ਟਰੇਨਿੰਗ ਨਹੀਂ ਲੈਂਣੀ ਪੈਂਦੀ। ਇਸ ਵਿਚ ਹਰ ਅਦਾ ਅਤੇ ਐਕਸ਼ਨ ਸਵੀਕਾਰ ਕੀਤਾ ਜਾ ਸਕਦਾ ਹੈ, ਪਰ ਇਸ ਵਿਚ ਕੁਦਰਤੀ ਤਾਲ ਦਾ ਹੋਣਾ ਜ਼ਰੂਰੀ ਹੈ। ਲੋਕ-ਨਾਚ ਆਪ ਮੁਹਾਰੇ ਫੁੱਟਿਆ ਖੁਸ਼ੀ ਦਾ ਚਸ਼ਮਾ ਹੈ। ਇਹ ਖੁਸ਼ੀ ਨਾਲ ਭਰੇ ਮਨੁੱਖ ਦਾ ਬੇਰੋਕ ਪ੍ਰਗਟਾ ਹੈ:

ਬੋਲ ਅਗੰਮੀ ਨਿਕਲਣ ਅੰਦਰੋਂ, ਕੁਝ ਵੀ ਵਸ ਨਹੀਂ ਮੇਰੇ।

ਨੱਚ ਲੈ ਸ਼ਾਮ ਕੁਰੇ, ਦੇ ਕੇ ਸ਼ੌਂਕ ਦੇ ਗੇੜੇ.”

ਨਾਚ ਦੇ ਬੋਲ ਸਹਿਜ ਸੁਭਾ ਅਤੇ ਅਗੰਮੀ ਹੁੰਦੇ ਹਨ ਅਤੇ ਗੇੜੇ ਸੌਂਕ ਦੇ ਹੁੰਦੇ ਹਨ। ਇਹ ਕਿਸੇ ਬੰਧਨ ਦਾ ਪਾਲਨ ਨਹੀਂ ਹੁੰਦਾ, ਸਗੋਂ ਸ਼ੌਂਕ ਦਾ ਪ੍ਰਦਰਸ਼ਨ ਹੁੰਦਾ ਹੈ। ਲੋਕ-ਨਾਚ ਖੁਸ਼ੀ ਦਾ ਅਭਿਵਿਅਕਤ ਰੂਪ ਹੈ। ਜੋ ਖੁਸ਼ੀ ਮਨੁੱਖ ਦੇ ਅੰਦਰ ਹੈ ਉਸਦਾ ਸਰੀਰਕ ਪ੍ਰਦਰਸ਼ਨ ਹੀ ਲੋਕ-ਨਾਚ ਹੈ।

                                     

2.2. ਲੋਕ ਨਾਚ ਦੇ ਲੱਛਣ ਲੋਕ-ਨਾਚ ਵਿਚ ਸੁਮਾਪਤਾ ਹੁੰਦੀ ਹੈ:

ਲੋਕ-ਨਾਚ ਸਹਿਜ ਸੁਭਾ ਹੁੰਦਾ ਹੋਇਆ ਵੀ ਬੇਤਰਤੀਬਾ ਨਹੀਂ ਹੁੰਦਾ। ਨੱਚਣ ਵਾਲਿਆਂ ਦੀ ਚਾਲ ਅਤੇ ਹਰਕਤਾਂ ਮਾਪੀਆਂ ਤੋਲੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਵਿਚ ਇਕਸਾਰਤਾ ਹੁੰਦੀ ਹੈ। ਇਥੋਂ ਤੱਕ ਹੀ ਨਹੀਂ ਇਹ ਸੁਮਾਪਤਾ ਪੈਰਾਂ ਅਤੇ ਹੱਥਾਂ ਦੀਆਂ ਹਰਕਤਾਂ ਵਿਚ ਵੀ ਪਾਈ ਜਾਂਦੀ ਹੈ। ਜਿਸ ਤਰ੍ਹਾਂ ਗਿੱਧੇ ਵਿਚ ਤਾਲੀ ਸਾਰੇ ਸਮਾਨ ਰੂਪ ਵਿਚ ਮਾਰਦੇ ਹਨ। ਇਕੋ ਸਮੇਂ, ਇਹ ਤਾਲੀ ਮਾਰਨ ਦੀ ਹਰਕਤ ਜਿਥੇ ਸਹਿਜ ਸੁਭਾ ਹੁੰਦੀ ਹੈ, ਉਥੇ ਐਕਸ਼ਨ ਵਿਚ ਸੁਮਾਪਤਾ ਆ ਜਾਂਦੀ ਹੈ। ਸੁਮਾਪਤਾ ਲੋਕ-ਨਾਚ ਦਾ ਵਿਸ਼ੇਸ਼ ਲੱਛਣ ਹੈ। ਇਸ ਤੋਂ ਬਿਨ੍ਹਾਂ ਕੋਈ ਵੀ ਲੋਕ ਨਾਚ ਆਪਣੀ ਪਰਿਭਾਸ਼ਾ ਗ੍ਰਹਿਣ ਨਹੀਂ ਕਰ ਸਕਦਾ।

                                     

2.3. ਲੋਕ ਨਾਚ ਦੇ ਲੱਛਣ ਲੋਕ-ਨਾਚ ਦੀਆਂ ਅਦਾਵਾਂ ਸਾਧਾਰਨ ਜ਼ਿੰਦਗੀ ਵਿਚੋਂ ਹੁੰਦੀਆਂ ਹਨ:

ਇਕ ਸ਼ਿਕਾਰੀ, ਸ਼ਿਕਾਰ ਮਾਰਨ ਦੀ ਵਿਧੀ ਨੂੰ ਸੁਮਾਪ ਵਿਚ ਢਾਲਕੇ ਨਾਚ ਵਿਚ ਪੇਸ਼ ਕਰ ਸਕਦਾ ਹੈ। ਇਸੇ ਤਰ੍ਹਾਂ ਹੋਰ ਕਿੱਤਿਆਂ ਨਾਲ ਸਬੰਧਿਤ ਅਦਾਵਾਂ ਲੋਕ-ਨਾਚ ਵਿਚ ਆਮ ਪ੍ਰਚਲਿਤ ਕੀਤੀਆਂ ਜਾਂਦੀਆਂ ਹਨ।

                                     

2.4. ਲੋਕ ਨਾਚ ਦੇ ਲੱਛਣ ਲੋਕ-ਨਾਚ ਨੂੰ ਕਿਸੇ ਵਿਸ਼ੇਸ਼ ਸਟੇਜ ਜਾਂ ਸਜਾਵਟ ਦੀ ਲੋੜ ਨਹੀਂ ਹੁੰਦੀ ਹੈ:

ਇਹ ਜੀਵਨ ਦੀ ਖੁਸ਼ੀ ਵਿਚੋਂ ਫੁੱਟਦਾ ਹੈ, ਇਸ ਲਈ ਹਰ ਪਹਿਰਾਵਾ, ਹਰ ਸਟੇਜ, ਹਰ ਅਦਾ ਢੁੱਕਵੀਂ ਹੈ। ਪਰ ਉਹ ਪ੍ਰਸੰਗ ਨਹੀਂ ਟੁੱਟਣਾ ਚਾਹੀਦਾ ਜਿਸ ਵਿਚੋਂ ਇਹ ਪੈਦਾ ਹੁੰਦਾ ਹੈ।" ਲੋਕ-ਨਾਚ ਨੱਚਣ ਲਈ ਹੁੰਦਾ ਹੈ ਦਿਖਾਉਣ ਲਈ ਨਹੀਂ। ਇਸ ਲਈ ਜਿਹੜੇ ਅੱਜ-ਕੱਲ੍ਹ ਅਸੀਂ ਗਿੱਧੇ-ਭੰਗੜੇ ਸਟੇਜਾਂ ’ਤੇ ਦੇਖਦੇ ਹਾਂ ਇਹ ਲੋਕ ਨਾਚ ਦੀ ਪਰਿਭਾਸ਼ਾ ਦੇ ਅੰਤਰਗਤ ਨਹੀਂ ਆ ਸਕਦੇ। ਬੇਸ਼ਕ ਇਨ੍ਹਾਂ ਵਿਚ ਲੋਕ-ਨਾਚ ਦੀਆਂ ਅਦਾਵਾਂ ਨਕਲ ਕਰਕੇ ਪ੍ਰਦਰਸ਼ਤ ਕੀਤੀਆਂ ਗਈਆਂ ਹੁੰਦੀਆਂ ਹਨ।” ਪਰ ਪ੍ਰਸੰਗ ਤੇ ਸੰਦਰਭ ਲੋਕ-ਨਾਚ ਲਈ ਜ਼ਰੂਰੀ ਹੈ, ਇਹ ਪ੍ਰਸੰਗ ਅਤੇ ਸੰਦਰਭ ਸਟੇਜੀ ਨਾਚਾਂ ਵਿਚ ਨਹੀਂ ਹੁੰਦਾ।

                                     

2.5. ਲੋਕ ਨਾਚ ਦੇ ਲੱਛਣ ਲੋਕ-ਨਾਚ ਸੁਰ ਤਾਲ ਵਿਚ ਪੂਰਾ ਹੁੰਦਾ ਹੈ:

ਬੇਸ਼ਕ ਲੋਕ-ਨਾਚ ਵਿਚ ਅਦਾਵਾਂ ਦੀ ਪ੍ਰਦਰਸ਼ਨੀ ਲਈ ਖੁੱਲ੍ਹ ਹੈ, ਸਟੇਜ ਅਤੇ ਪੁਸ਼ਾਕ ਦੀ ਵੀ ਖੁੱਲ੍ਹ ਹੈ ਪਰ ਇਸ ਦੇ ਬਾਵਜੂਦ ਵੀ ਲੋਕ-ਨਾਚ ਸੁਰ ਅਤੇ ਤਾਲ ਵਿਚ ਪੂਰਾ ਹੁੰਦਾ ਹੈ। ਇਹ ਸੁਰ ਤਾਲ ਸਾਜ਼ਾਂ ਦੀ ਮਦਦ ਨਾਲ ਮੁਹੱਈਆ ਕੀਤੀ ਗਈ ਹੋਵੇ ਤਾਂ ਬਹੁਤ ਚੰਗਾ ਹੈ ਨਹੀਂ ਤਾਂ ਇਹ ਸੁਰ ਤਾਲ ਲੋਕ ਆਪਣੇ ਹੱਥਾਂ ਅਤੇ ਪੈਰਾਂ ਦੀਆਂ ਹਰਕਤਾਂ ਵਿਚੋਂ ਹੀ ਪੈਦਾ ਕਰ ਲੈਂਦੇ ਹਨ। ਜਿਸ ਤਰ੍ਹਾਂ ਪੈਰਾਂ ਨੂੰ ਘੁੰਗਰੂ ਬੰਨ ਲੈਣਾ, ਹੱਥਾਂ ਨਾਲ ਤਾੜੀ ਮਾਰਨੀ, ਮੂੰਹ ਦੁਆਰਾ ਸੀਟੀ ਮਾਰਨੀ ਆਦਿ। ਪੰਜਾਬੀ ਗਿੱਧੇ ਨੂੰ ਕਿਸੇ ਸਾਜ਼ ਦੀ ਜ਼ਰੂਰਤ ਨਹੀਂ ਸਿਰਫ ਹੱਥਾਂ ਦੀਆਂ ਤਾੜੀਆਂ ਮਾਰਕੇ ਹੀ ਤਾਲ ਪੈਦਾ ਕਰ ਲਿਆ ਜਾਂਦਾ ਹੈ।                                     

2.6. ਲੋਕ ਨਾਚ ਦੇ ਲੱਛਣ ਲੋਕ-ਨਾਚ ਦੀਆਂ ਮੁਦਰਾਵਾਂਇਸ਼ਾਰੇ ਸਿੱਧੇ ਸੰਕੇਤ ਹੁੰਦੇ ਹਨ:

ਇਸ ਤੋਂ ਸਪੱਸ਼ਟ ਹੈ ਕਿ ਭਾਵ ਸਿੱਧੇ ਤੇ ਨਿਸੰਗ ਰੂਪ ਵਿਚ ਪ੍ਰਗਟਾਏ ਜਾਂਦੇ ਹਨ। ਜੇਕਰ ਕੋਈ ਮੁਦਰਾ ਕਾਮ ਪ੍ਰਵਿਰਤੀ ਨਾਲ ਸਬੰਧਿਤ ਹੈ, ਤਾਂ ਭਾਰਤ ਨਾਟਿਅਮ ਜਾਂ ਕਥਾਕਲੀ ਵਾਂਗ ਇਹ ਜਟਿਲ ਅਤੇ ਗੁੰਝਲਦਾਰ ਰੂਪ ਵਿਚ ਨਹੀਂ ਪ੍ਰਗਟਾਈ ਜਾਂਦੀ ਸਗੋਂ ਸਿੱਧਾ ਇਸ਼ਾਰਾ ਕੀਤਾ ਜਾਂਦਾ ਹੈ। ਕਲਾਸੀਕਲ ਨਾਚਾਂ ਦੀਆਂ ਮੁਦਰਾਵਾਂ ਨੂੰ ਤਾਂ ਕਈ ਵਾਰ ਵੱਡਾ ਵਿਦਵਾਨ ਵੀ ਨਹੀਂ ਸਮਝ ਸਕਦਾ। ਲੋਕ-ਨਾਚ ਦੀਆਂ ਮੁਦਰਾਵਾਂ ਜਨ ਸਾਧਾਰਨ ਦੇ ਸਮਝ ਆ ਸਕਣ ਵਾਲੀਆਂ ਹੁੰਦੀਆਂ ਹਨ। ਇਸਦੇ ਬਾਵਜੂਦ ਵੀ ਇਹ ਅਦਾਵਾਂ ਅਸ਼ਲੀਲ ਨਹੀਂ ਹੁੰਦੀਆਂ, ਇਨ੍ਹਾਂ ਵਿਚ ਬਾਕਾਇਦਾ ਇਕ ਸੰਜਮ ਜਿਹਾ ਹੁੰਦਾ ਹੈ। ਇਨ੍ਹਾਂ ਲੱਛਣਾ ’ਤੇ ਆਧਾਰਤ ਲੋਕ-ਨਾਚਾਂ ਨੂੰ ਪਰਿਭਾਸ਼ਤ ਕਰ ਸਕਣਾ ਸੰਭਵ ਹੈ।

ਲੋਕ-ਨਾਚ, ਲੋਕਾਂ ਦੀ ਖੁਸ਼ੀ ਦਾ ਸਹਿਜ-ਸੁਭਾ ਸੁਮਾਪਮਈ ਤੇ ਸੁਰ-ਤਾਲ ਭਰਪੂਰ ਪ੍ਰਦਰਸ਼ਤ ਪ੍ਰਗਟਾ ਹੈ।

                                     

ਝੁੰਮਰ

ਝੁੰਮਰ ਜਾਂ ਝੂਮਰ جھمر ਮੁਲਤਾਨ ਅਤੇ ਬਲੋਚਸਤਾਨ, ਅਤੇ ਪਾਕਿਸਤਾਨ ਵਿੱਚ ਪੰਜਾਬ ਦੇ ਸਾਂਦਲਬਾਰ ਦੇ ਇਲਾਕਿਆਂ ਵਿੱਚ ਜਨਮਿਆ ਸੰਗੀਤ ਅਤੇ ਨਾਚ ਦਾ ਬੜਾ ਸਹਿਜ ਅਤੇ ਲੈਅਮਈ ਰੂਪ ਹੈ। ਝੂਮਰ ਦਾ ਮੂਲ ਝੂਮ ਹੈ। ਜੁੜੇ ਗੀਤ ਝੂਮਣ ਦਾ ਅਹਿਸਾਸ ਪੈਦਾ ਕਰਨ ਵਾਲੇ ਹੁੰਦੇ ਹਨ ਅਤੇ ਆਮ ਤੌਰ ਤੇ ਪਿਆਰ ਦੇ ਵਲਵਲਿਆਂ ਨਾਲ ਭਰਪੂਰ ਹੁੰਦੇ ਹਨ। ਇਹ ਖੇੜੇ ਦਾ ਨਾਚ ਹੈ ਅਤੇ ਇਹ ਵਿਆਹ ਦੇ ਜਸ਼ਨਾਂ ਨੂੰ ਚਾਰ ਚੰਨ ਲਾ ਦਿੰਦਾ ਹੈ। ਇਹਦੇ ਐਕਸ਼ਨ ਪਸ਼ੂਆਂ ਅਤੇ ਜਨੌਰਾਂ ਦੀਆਂ ਚਾਲਾਂ ਦੀ ਪੁਨਰ-ਸਿਰਜਨਾ ਹੁੰਦੇ ਹਨ।

                                     

ਥੰਕਾਮਨੀ ਕੁੱਟੀ

ਥੰਕਾਮਨੀ ਕੁੱਟੀ ਇੱਕ ਭਾਰਤੀ ਡਾਂਸਰ ਹੈ। ਉਹ ਇੱਕ ਭਰਤਨਾਟਿਅਮ ਅਤੇ ਮੋਹਿਨੀਅੱਟਮ ਮਾਸਟਰ ਅਤੇ ਉੱਘੀ ਡਾਂਸ ਅਧਿਆਪਕ ਹੈ। ਉਹ ਅਤੇ ਉਸ ਦੇ ਮਰਹੂਮ ਪਤੀ ਗੋਵਿੰਦਨ ਕੁੱਟੀ ਪੱਛਮੀ ਬੰਗਾਲ ਵਿੱਚ ਦੱਖਣੀ ਭਾਰਤੀ ਨਾਚ, ਸੰਗੀਤ ਅਤੇ ਥੀਏਟਰ ਨੂੰ ਉਤਸ਼ਾਹਤ ਕਰਨ ਵਿੱਚ ਪਾਏ ਯੋਗਦਾਨ ਲਈ ਵਿਆਪਕ ਤੌਰ ਤੇ ਜਾਣੇ ਜਾਂਦੇ ਹਨ।

                                     

ਡਫਲੀ

ਇਹ ਇੱਕ ਵੱਡਾ ਕੁਰਦੀ ਅਤੇ ਫਾਰਸੀਫਰੇਮ ਡਰੱਮ ਹੈ ਜੋ ਪ੍ਰਸਿੱਧ ਅਤੇ ਕਲਾਸੀਕਲ ਸੰਗੀਤ ਵਿੱਚ ਵਰਤਿਆ ਜਾਂਦਾ ਹੈ. ਇਹ ਕੁਰਦ ਵਿਚਾਲੇ ਧਾਰਮਿਕ ਸਮਾਗਮਾਂ ਵਿਚ ਵੀ ਵਰਤੀ ਜਾਂਦੀ ਹੈ। ਡੈਫ ਨੂੰ ਪਾਕਿਸਤਾਨ ਦਾ ਰਾਸ਼ਟਰੀ ਸੰਗੀਤ ਸਾਧਨ ਮੰਨਿਆ ਜਾਂਦਾ ਹੈ।

                                     

ਈਸ਼ਾਨ ਹਿਲਾਲ

ਈਸ਼ਾਨ ਹਿਲਾਲ ਇੱਕ ਮਰਦ ਭਾਰਤੀ ਬੇਲੀ ਡਾਂਸਰ ਹੈ। ਉਹ ਇੱਕ ਮੁਸਲਮਾਨ ਪਰਿਵਾਰ ਵਿੱਚ ਭਾਰਤ, ਦਿੱਲੀ ਵਿੱਚ ਵੱਡਾ ਹੋਇਆ ਸੀ। ਉਸ ਨੇ ਕਲਾਸੀਕਲ ਭਾਰਤੀ ਨਾਚ ਤਕਨੀਕ ਕੱਥਕ, ਲੋਕ ਤਕਨੀਕ ਕਾਲਬੇਲੀਆ ਅਤੇ ਬੇਲੀਡਾਂਸ ਦੀ ਸਿਖਲਾਈ ਹਾਸਿਲ ਕੀਤੀ। ਉਹ ਪੇਸ਼ੇ ਤੋਂ ਇੱਕ ਬੇਲੀ ਡਾਂਸਰ ਵਜੋਂ ਕੰਮ ਕਰਦਾ ਹੈ। 2017 ਵਿੱਚ ਉਸਨੇ ਦੇਵੀਸ਼ੀ ਤੁਲੀ, ਤਮੰਨਾ ਮਹਿਰਾ, ਸੋਨਲ ਭਾਰਦਵਾਜ ਅਤੇ ਮਾਨਸੀ ਦੂਆ ਦੁਆਰਾ ਡਿਜ਼ਾਈਨ ਕੀਤੇ ਗਏ ਨਿਫਟ ਸਭਿਆਚਾਰਕ ਤਿਉਹਾਰ ਉੱਤੇ ਰਨਵੇਅ ਦੀ ਸੈਰ ਕੀਤੀ ਸੀ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →