ⓘ ਸਮਾਰਕ

ਲੋਕਤੰਤਰੀ ਸਮਾਰਕ

ਲੋਕਤੰਤਰ ਸਮਾਰਕ ਜਾਂ ਡੈਮੋਕਰੇਸੀ ਸਮਾਰਕ ਬੈਂਕਾਕ, ਥਾਈਲੈਂਡ ਦੀ ਰਾਜਧਾਨੀ ਦੇ ਕੇਂਦਰ ਵਿੱਚ ਇੱਕ ਜਨਤਕ ਸਮਾਰਕ ਹੈ। ਇਹ ਡੀਨੋਂ ਰੋਡ ਦੇ ਚੁੜਾਈ ਤੇ, ਪੂਰਬ-ਪੱਛਮ ਰੋਤਸ਼ਮਨੋ ਐਵਨਿਊ ਦੇ ਆਵਾਜਾਈ ਦਾ ਕੇਂਦਰ ਹੈ। ਇਹ ਸਮਾਰਕ ਸਾਨੂਮ ਲੁਆਂਗ ਜੋ ਵਾਟ ਫਰਾ ਕੇਓ ਦੇ ਸਾਹਮਣੇ ਸ਼ਾਹੀ ਸ਼ਮਸ਼ਾਨ ਘਾਟ ਹੈ ਅਤੇ ਗੋਲਡਨ ਮਾਉਂਟ ਦਾ ਮੰਦਰ ਦੇ ਵਿਚਕਾਰ ਹੈ।

ਜੇਤੂ ਸਮਾਰਕ (ਥਾਈਲੈਂਡ)

ਜੇਤੂ ਸਮਾਰਕ ਬੈਂਕਾਕ, ਥਾਈਲੈਂਡ ਵਿਖੇ ਇੱਕ ਆਬਲਿਸਕ ਯਾਦਗਾਰ ਹੈ।. ਜੂਨ 1941 ਵਿੱਚ ਫ੍ਰਾਂਕੋ-ਥਾਈ ਜੰਗ ਵਿੱਚ ਥਾਈ ਜਿੱਤ ਨੂੰ ਯਾਦ ਕਰਨ ਲਈ ਇਹ ਸਮਾਰਕ ਬਣਾਇਆ ਗਿਆ ਸੀ। ਇਹ ਸਮਾਰਕ ਫੈਨੋਓਥਾਈਨ ਰੋਡ, ਫਯਾ ਥਾਈ ਰੋਡ, ਅਤੇ ਰਾਚਵਾਲੀ ਰੋਡ ਦੇ ਇੰਟਰਸੈਕਸ਼ਨ ਵਿੱਚ ਟਰੈਫਿਕ ਸਰਕਲ ਦੇ ਕੇਂਦਰ ਵਿੱਚ ਸੈਂਟਰਲ ਬੈਂਕਾਕ ਦੇ ਉੱਤਰ-ਪੂਰਬ ਰਟਛਾਵਿਥੀ ਜ਼ਿਲ੍ਹੇ ਵਿੱਚ ਹੈ।

ਖੁੱਲਾ ਹੱਥ ਸਮਾਰਕ

ਖੁੱਲਾ ਹੱਥ ਸਮਾਰਕ ਭਾਰਤ ਦੇਸ਼ ਵਿੱਚ ਸੰਘ ਦੇ ਇਲਾਕੇ ਚੰਡੀਗੜ੍ਹ ਵਿੱਚ ਮੌਜੂਦ ਇੱਕ ਪ੍ਰਕਿਰਾਤਮਕ ਸੰਰਚਨਾ ਹੈ। ਇਹ ਵਿਸ਼ਵ ਪ੍ਰਸਿੱਧ ਇਮਾਰਤਸਾਜ਼ ਲੀ ਕਾਰਬੂਜੀਆ ਦੁਆਰਾ ਤਿਆਰ ਕੀਤਾ ਗਿਆ ਸੀ। ਇਹ ਚੰਡੀਗੜ੍ਹ ਸਰਕਾਰ ਦਾ ਪ੍ਰਤੀਕ ਚਿੰਨ੍ਹ ਹੈ ਅਤੇ ਇਹ ਇੱਕ ਹੱਥ ਦੇਣ ਦਾ ਅਤੇ ਇੱਕ ਹੱਥ ਲੈਣ ਦਾ ਪ੍ਰਤੀਕਆਤਮਕ ਪ੍ਰਗਟਾਵਾ ਹੈ ਅਤੇ ਇਹ ਅਮਨ ਅਤੇ ਖੁਸ਼ਹਾਲੀ, ਅਤੇ ਮਨੁੱਖਜਾਤੀ ਦੀ ਏਕਤਾ ਦਾ ਪ੍ਰਤੀਕ ਵੀ ਹੈ। ਇਹ ਕੌਰਬੁਜ਼ੀਏ ਦੇ ਬਣਾਏ ਬਹੁਤ ਸਾਰੇ ਖੁੱਲੇ ਹੱਥ ਸਮਾਰਕਾਂ ਵਿੱਚੋਂ ਇੱਕ ਹੈ। ਇਸਦੀ ਉਚਾਈ 85 ਫੁੱਟ ਹੈ। ਧਾਤੂ ਦੀ ਬਣੀ ਖੰਬਾਂ ਵਾਲੀ ਇਹ ਸੰਰਚਨਾ, 14 ਮੀਟਰ ਉੱਚੀ ਹੈ ਅਤੇ ਸਦਾ ਭਾਰ 50 ਟਨ ਹੈ। ਇਸਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਹਵਾ ਦੇ ਚਲਣ ਨਾਲ ਇਹ ਵੀ ਘੁੰਮੇ। ਇਸਨੂੰਯੂਨੈਸਕੋ ਵਲੋਂ ਵਿਸ਼ਵ ਵਿਰਾਸਤ ਟਿਕਾਣਾ ਦਾ ਦਰਜਾ ਵੀ ਦਿੱਤਾ ਗ ...

ਜਸਵੰਤ ਥੜਾ

ਜਸਵੰਤ ਧੜਾ ਭਾਰਤ ਰਾਜ ਰਾਜਸਥਾਨ ਦੇ ਸ਼ਹਿਰ Jodhpur ਦੇ ਨੇੜੇ ਇੱਕ ਸਮਾਰਕ ਹੈ। ਇਹ ਜੋਧਪੁਰ ਰਾਜ ਦੇ ਮਹਾਰਾਜਾ ਸਰਦਾਰ ਸਿੰਘ ਨੇ ਆਪਣੇ ਪਿਤਾ, ਮਹਾਰਾਜਾ ਜਸਵੰਤ ਸਿੰਘ II ਦੀ ਯਾਦ ਵਿੱਚ 1899 ਵਿਚ ਬਣਾਇਆ ਸੀ, ਅਤੇ ਮਾਰਵਾੜ ਦੇ ਹਾਕਮਾਂ ਲਈ ਦਫ਼ਨਾਉਣ ਦੀ ਜ਼ਮੀਨ ਦੇ ਤੌਰ ਤੇ ਸੇਵਾ ਕਰਦਾ ਹੈ। ਇਸ ਵਿਸ਼ਾਲ ਸਮਾਰਕ ਵਿੱਚ ਸੰਗਮਰਮਰ ਦੀ ਕੁੱਝ ਅਜਿਹੀਆਂ ਸ਼ਿਲਾਵਾਂ ਵੀ ਦੀਵਾਰਾਂ ਵਿੱਚ ਲੱਗੀਆਂ ਹਨ ਜਿਹਨਾਂ ਵਿੱਚੋਂ ਸੂਰਜ ਦੀਆਂ ਕਿਰਨਾਂ ਆਰ-ਪਾਰ ਜਾਂਦੀਆਂ ਹਨ। ਇਸ ਸਮਾਰਕ ਲਈ ਜੋਧਪੁਰ ਤੋਂ 250 ਕਿਮੀ ਦੂਰ ਮਕਰਾਨਾ ਤੋਂ ਸੰਗਮਰਮਰ ਦਾ ਪੱਥਰ ਲਿਆਂਦਾ ਗਿਆ ਸੀ। ਸਮਾਰਕ ਦੇ ਕੋਲ ਹੀ ਇੱਕ ਛੋਟੀ ਜਿਹੀ ਝੀਲ ਹੈ ਜੋ ਸਮਾਰਕ ਦੇ ਸੁਹੱਪਣ ਨੂੰ ਹੋਰ ਵਧਾ ਦਿੰਦੀ ਹੈ ਇਸ ਝੀਲ ਦਾ ਨਿਰਮਾਣ ਮਹਾਰਾਜਾ ਅਭੈ ਸਿੰਘ ਜੀ 1724-1749 ਨੇ ਕਰਵਾਇਆ ਸੀ। ਜਸਵੰਤ ਥੜੇ ਦੇ ਕੋਲ ...

ਪ੍ਰਾਚੀਨ ਨਾਰਾ ਦੇ ਇਤਿਹਾਸਿਕ ਸਮਾਰਕ

ਪ੍ਰਾਚੀਨ ਨਾਰਾ ਦੇ ਇਤਿਹਾਸਿਕ ਸਮਾਰਕ ਜਪਾਨ ਦੀ ਪੁਰਾਣੀ ਰਾਜਧਾਨੀ ਨਾਰਾ ਵਿੱਚ ਸਥਿਤ ਹੈ ਅਤੇ ਪ੍ਰਾਚੀਨ ਨਾਰਾ ਦੇ ਇਤਿਹਾਸਕ ਸਮਾਰਕਾਂ ਵਿੱਚ ਇਸਦੇ ਅੱਠ ਸਥਾਨ, ਪੰਜ ਬੌਧ ਮੰਦਰਾਂ ਹਨ, ਇੱਕ ਸ਼ਿੰਟੋ ਮੰਦਿਰ ਹੈ, ਇੱਕ ਮਹਿਲ ਹੈ ਅਤੇ ਇੱਕ ਪੁਰਾਣਾ ਜੰਗਲ ਸ਼ਾਮਲ ਹਨ। ਇਸ ਜਾਇਦਾਦ ਵਿੱਚ ਜਾਪਾਨੀ ਸਰਕਾਰ ਦੁਆਰਾ ਰਾਸ਼ਟਰੀ ਖਜਾਨਿਆਂ ਦੇ ਰੂਪ ਵਿੱਚ ਦੇ ਰੂਪ ਵਿੱਚ ਜਾਣੇ ਜਾਂਦੇ 26 ਇਮਾਰਤਾਂ ਦੇ ਨਾਲ ਨਾਲ 53 ਮਹੱਤਵਪੂਰਨ ਸੱਭਿਆਚਾਰਕ ਵਿਸ਼ੇਸ਼ਤਾਵਾਂ ਦੇ ਰੂਪ ਵਿੱਚ ਮਨੋਨੀਤ ਹਨ। ਸਾਰੇ ਮਿਸ਼ਰਣ ਨੂੰ ਇਤਿਹਾਸਕ ਸਥਾਨਾਂ ਵਜੋਂ ਮਾਨਤਾ ਦਿੱਤੀ ਗਈ ਹੈ ਨਾਰਾ ਪੈਲੇਟ ਸਾਈਟ ਨੂੰ ਵਿਸ਼ੇਸ਼ ਇਤਿਹਾਸਕ ਸਥਾਨ ਅਤੇ ਵਿਸ਼ੇਸ਼ ਮਲਕੀਅਤ ਸਮਾਰੋਹ ਦੇ ਤੌਰ ਤੇ ਕਾਸੂਗਾਇਆਮ ਪ੍ਰਮੁੱਖ ਜੰਗਲ ਦੇ ਰੂਪ ਵਿੱਚ ਨਾਮਿਤ ਕੀਤਾ ਗਿਆ ਸੀ। ਟੌਦਾਈ-ਜੀ, ਕੋਫੁਕੂ-ਜੀ ਅਤੇ ਕਾਸੂਗਾਯਾਮਾ ...

ਭਾਰਤ ਵਿੱਚ ਵਿਸ਼ਵ ਵਿਰਾਸਤ ਟਿਕਾਣੇ

ਯੂਨੇਸਕੋ ਦੁਆਰਾ ਘੋਸ਼ਿਤ ਸੱਭਿਆਚਾਰਕ ਵਿਸ਼ਵ ਵਿਰਾਸਤ ਟਿਕਾਣਾ ਸੂਚੀ- ਪੱਟਾਡੱਕਲ ਦੇ ਸਮਾਰਕ, ਕਰਨਾਟਕ 1987 ਮਹਾਬੋਧੀ ਮੰਦਿਰ, ਬੋਧਗਯਾ, ਬਿਹਾਰ 2002 ਜੈਸਲਮੇਰ ਕਿਲਾ, ਰਾਜਸਥਾਨ 2013 ਭੀਮਬਟੇਕਾ, ਮੱਧ ਪ੍ਰਦੇਸ਼ 2003 ਐਲੀਫੈਂਟਾ ਦੀ ਗੁਫਾਵਾਂ, ਮਹਾਰਾਸ਼ਟਰ 1987 ਮਹਾਬਲੀਪੁਰਮ ਦੇ ਸਮਾਰਕ, ਤਮਿਲ ਨਾਡੁ 1984 ਨੰਦਾਦੇਵੀ ਰਾਸ਼ਟਰੀ ਪਾਰਕ 1998 ਅਤੇ ਫੁੱਲਾਂ ਦੀ ਘਾਟੀ 2005, ਉੱਤਰਾਖੰਡ ਸੁੰਦਰਵਨ ਰਾਸ਼ਟਰੀ ਜੰਗਲੀ ਜੀਵ ਰੱਖ, ਪੱਛਮੀ ਬੰਗਾਲ 1987 ਰਣਥੰਭੋਰ ਕਿਲਾ, ਰਾਜਸਥਾਨ 2013 ਲਾਲ ਕਿਲਾ, ਦਿੱਲੀ 2007 ਚੰਪਾਨੇਰ ਪਾਵਾਗਢ ਦਾ ਪੁਰਾਤਤਵ ਪਾਰਕ, ਗੁਜਰਾਤ 2004 ਕੁੰਭਲਗੜ ਕਿਲਾ, ਰਾਜਸਥਾਨ 2013 ਕੇਵਲਦੇਵ ਰਾਸ਼ਟਰੀ ਜੰਗਲੀ ਜੀਵ ਰੱਖ, ਰਾਜਸਥਾਨ 1985 ਇਲੋਰਾ ਗੁਫਾਵਾਂ, ਮਹਾਰਾਸ਼ਟਰ 1983 ਛਤਰਪਤੀ ਸ਼ਿਵਾਜੀ ਰੇਲਵੇ ਸਟੇਸ਼ਨ, ਮਹਾਰਾਸ਼ਟਰ 2004 ਹੰ ...

                                     

ⓘ ਸਮਾਰਕ

ਸਮਾਰਕ ਇੱਕ ਕਿਸਮ ਦਾ ਢਾਂਚਾ ਹੁੰਦਾ ਹੈ ਜੋ ਉਚੇਚੇ ਤੌਰ ਤੇ ਕਿਸੇ ਖ਼ਾਸ ਇਨਸਾਨ ਜਾਂ ਵਾਕਿਆ ਦੀ ਯਾਦ ਵਿੱਚ ਉਸਾਰਿਆ ਜਾਂਦਾ ਹੈ। ਕਿਸੇ ਸਮਾਜਕ ਟੋਲੀ ਲਈ ਅਤੀਤ ਜਾਂ ਸੱਭਿਆਚਾਰਕ ਵਿਰਸੇ ਦੀ ਯਾਦ ਜਾਂ ਇਤਿਹਾਸਕ ਇਮਾਰਤਸਾਜ਼ੀ ਦੀ ਮਿਸਾਲ ਵਜੋਂ ਮਹੱਤਵਪੂਰਨ ਬਣ ਗਈ ਇਮਾਰਤ ਨੂੰ ਵੀ ਸਮਾਰਕ ਕਿਹਾ ਜਾਂਦਾ ਹੈ।

                                     

ਸਾਲਾਮਾਂਕਾ ਵੱਡਾ ਗਿਰਜਾਘਰ

ਸਾਲਾਮਾਂਕਾ ਗਿਰਜ਼ਾਘਰ ਸਪੇਨ ਦੇ ਸਾਲਾਮਾਂਕਾ ਸ਼ਹਿਰ ਵਿੱਚ ਸਥਿਤ ਹੈ। ਇੱਥੇ ਦੋ ਗਿਰਜ਼ੇ ਸਥਿਤ ਹਨ, ਪੁਰਾਣਾ ਸਾਲਾਮਾਂਕਾ ਗਿਰਜ਼ਾਘਰ ਅਤੇ ਨਵਾਂ ਸਾਲਾਮਾਂਕਾ ਗਿਰਜ਼ਾਘਰ। ਇਹਨਾਂ ਨੂੰ 16ਵੀਂ ਅਤੇ 18ਵੀਂ ਸਦੀਆਂ ਦੋਰਾਨ ਦੋ ਅੰਦਾਜ਼ਾ ਗੋਥਿਕ ਅਤੇ ਬਾਰੋਕ ਵਿੱਚ ਬਣਾਇਆ ਗਿਆ। ਇਮਾਰਤ ਦੀ ਉਸਾਰੀ 1513 ਵਿੱਚ ਸ਼ੁਰੂ ਹੋਈ ਅਤੇ ਇਸ ਵਿੱਚ ਗਿਰਜ਼ੇ ਦੇ ਪਵਿਤਰਤਾ ਨੂੰ 1733 ਵਿੱਚ ਬਹਾਲ ਕੀਤਾ ਗਿਆ। 1887ਈ. ਵਿੱਚ ਇਸਨੂੰ ਰੋਏਲ ਡਿਕ੍ਰੀ ਦੁਆਰਾ ਰਾਸ਼ਟਰੀ ਸਮਾਰਕ ਘੋਸ਼ਿਤ ਕੀਤਾ ਗਿਆ।

                                     

ਆਉਸ਼ਵਿਤਸ ਤਸੀਹਾ ਕੈਂਪ

ਆਉਸ਼ਵਿਤਸ ਤਸੀਹਾ ਕੈਂਪ ਜਾਂ ਆਉਸ਼ਵਿਤਸ ਨਾਜ਼ੀ ਨਜ਼ਰਬੰਦੀ ਕੈਂਪ 1940 ਤੋਂ 45 ਦੇ ਵਿੱਚ ਪੋਲੈਂਡ ਵਿੱਚ ਸਥਿਤ ਆਉਸ਼ਵਿਤਸ ਬਿਰਕੇਨਾਉ ਤਸੀਹਾ ਕੈਂਪ ਵਿੱਚ 11 ਲੱਖ ਲੋਕਾਂ ਦੀ ਜਾਨ ਲੈ ਲਈ ਗਈ ਸੀ, ਜਿਹਨਾਂ ਵਿੱਚ ਜਿਆਦਾਤਰ ਯਹੂਦੀ ਸਨ। 27 ਜਨਵਰੀ, 1945 ਨੂੰ ਸੋਵੀਅਤ ਰੂਸ ਦੀਆਂ ਫੋਜਾਂ ਨੇ ਲੋਕਾਂ ਨੂੰ ਆਜ਼ਾਦ ਕਰਵਾਇਆ। ਜਰਮਨੀ ਵਿੱਚ 1996 ਤੋਂ 27 ਜਨਵਰੀ ਨੂੰ ਆਉਸ਼ਵਿਤਸ ਸਮਾਰਕ ਦਿਨ ਦੇ ਰੂਪ ਵਿੱਚ ਮਨਾਏ ਜਾਣ ਦੀ ਸ਼ੁਰੂਆਤ ਹੋਈ।

                                     

ਗ੍ਰੈਂਡ ਕੈਨੀਓਨ

ਗ੍ਰੈਂਡ ਕੈਨੀਓਨ, ਇੱਕ ਖੜਵੇਂ-ਪਾਸਿਆਂ ਵਾਲੀ ਕੈਨੀਓਨ ਹੈ ਜਿਸਨੂੰ ਸੰਯੁਕਤ ਰਾਜ ਅਮਰੀਕਾ ਦੇ ਅਰੀਜ਼ੋਨਾ ਰਾਜ ਵਿੱਚ ਕਾਲਰਾਡੋ ਨਦੀ ਨੇ ਤਰਾਸਿਆ ਹੈ। ਇਸ ਦਾ ਪ੍ਰਬੰਧ ਗ੍ਰੈਂਡ ਕੈਨੀਓਨ ਨੈਸ਼ਨਲ ਪਾਰਕ, ਕੈਬਾਬ ਨੈਸ਼ਨਲ ਜੰਗਲਾਤ, ਗ੍ਰੈਂਡ ਕੈਨੀਓਨ-ਪਰਸ਼ਾਂਤ ਕੌਮੀ ਸਮਾਰਕ, ਹੌਲਾਪਾਈ ਕਬਾਇਲੀ ਕੌਮ, ਹਵਾਸੁਪਾਈ ਲੋਕ ਅਤੇ ਨਾਵਾਹੋ ਕੌਮ ਦੁਆਰਾ ਕੀਤਾ ਜਾਂਦਾ ਹੈ। ਪ੍ਰਧਾਨ ਥੀਓਡੋਰ ਰੂਜ਼ਵੈਲਟ ਗ੍ਰੈਂਡ ਕੈਨੀਓਨ ਖੇਤਰ ਦੀ ਸੰਭਾਲ ਇੱਕ ਪ੍ਰਮੁੱਖ ਮੁੱਦਈ ਸੀ, ਅਤੇ ਉਸਨੇ ਕਈ ਵਾਰ ਸ਼ਿਕਾਰ ਕਰਨ ਅਤੇ ਨਜ਼ਾਰੇ ਦਾ ਆਨੰਦ ਲੈਣ ਲਈ ਇਸ ਦਾ ਦੌਰਾ ਕੀਤਾ।

                                     

ਪੈਤਰੀਮੋਨੀਓ ਇਸਤੋਰਿਕਾ ਇਸਪਾਨੇਓਲ

ਪੈਤਰੀਮੋਨੀਓ ਇਸਤੋਰਿਕਾ ਇਸਪਾਨੇਓਲ ਸਪੇਨ ਦੇ ਕੌਮੀ ਵਿਰਾਸਤ ਨਾਲ ਸਬੰਧਿਤ ਥਾਂਵਾਂ ਲਈ ਵਰਤਿਆ ਜਾਂ ਵਾਲਾ ਸ਼ਬਦ ਹੈ। ਸਪੇਨ ਦੇ ਸੱਭਿਆਚਾਰ ਮੰਤਰਾਲੇ ਦੇ ਵਿਭਾਗ ਸਬਡਰੈਕਸਨ ਜਨਰਲ ਦੇ ਪ੍ਰੋਤੇਕਸਿਓ ਦੇਲ ਪੈਤਰੀਮੋਨੀਓ ਇਸਤੋਰਿਕਾ,ਅਧੀਨ ਇੱਕ ਵਿਸ਼ੇਸ਼ ਵਿਭਾਗ ਹੈ। ਜਿਹੜਾ ਇਹਨਾਂ ਕੌਮੀ ਥਾਵਾਂ ਦੀ ਸੂਚੀ ਤਿਆਰ ਕਰਦਾ ਹੈ। ਇਹ ਸ਼ਬਦ ਬੀਏਨ ਦੇ ਇੰਤੇਰੇਸ ਕੁਲਤੂਰਾਲ ਦਾ ਸਮਾਨਾਰਥਕ ਸ਼ਬਦ ਹੈ। ਇਸ ਵਿੱਚ ਅਹਿਲ ਵਸਤੂਆਂ ਆਉਂਦੀਆਂ ਹਨ ਜਿਹਨਾ ਵਿੱਚ ਸਮਾਰਕ ਜਾਂ ਬਾਗ ਆਦਿ ਆਉਂਦੇ ਹਨ।

                                     

ਪੈਨਾ ਨੈਸ਼ਨਲ ਪੈਲੇਸ

ਪੈਨਾ ਨੈਸ਼ਨਲ ਪੈਲੇਸ ਦਾ ਨਿਰਮਾਣ ਰਾਜਾ ਫਰਡਿਨੇਂਡ ਵੱਲੋਂ ਕਰਵਾਇਆ ਗਿਆ। ਇਸ ਮਹਿਲ ਦਾ ਨਿਰਮਾਣ 1840ਵਿਆਂ ਵਿੱਚ ਸ਼ੁਰੂ ਹੋਇਆ ਜੋ 1847 ਤਕ ਲਗਪਗ ਮੁਕੰਮਲ ਹੋ ਗਿਆ ਸੀ। ਰਾਜੇ ਦੇ ਦੇਹਾਂਤ ਤੋਂ ਬਾਅਦ ਇਹ ਉਸ ਦੀ ਦੂਜੀ ਪਤਨੀ ਦੀ ਮਲਕੀਅਤ ਬਣ ਗਿਆ ਜਿਸ ਨੇ ਇਸ ਨੂੰ ਰਾਜਾ ਲੂਈਸ ਕੋਲ ਵੇਚ ਦਿੱਤਾ। ਇਹ ਮਹਿਲ 1755 ਵਿੱਚ ਆਏ ਜ਼ਬਰਦਸਤ ਭੂਚਾਲ ਨਾਲ ਬਰਬਾਦ ਹੋਈ ਇੱਕ ਜਗ੍ਹਾ ’ਤੇ ਬਣਿਆ ਹੈ। ਇਹ ਮਹਿਲ ਇੱਕ ਰਾਸ਼ਟਰੀ ਸਮਾਰਕ ਹੈ ਅਤੇ ਯੁਨੈਸਕੋ ਵੱਲੋਂ ਵੀ ਇਸ ਨੂੰ ਵਿਸ਼ਵ ਵਿਰਾਸਤ ਐਲਾਨਿਆ ਹੋਇਆ ਹੈ।

                                     

ਨਾਸਰੀਦ ਮਹਿਲ

ਨਾਸਿਰੀ ਮਹਲ ਜਾਂ ਨਾਸਰਿਦੀ ਮਹਲ ਸਪੇਨ ਦੇ ਸੈਰ ਸਪਾਟੇ ਵਾਲੇ ਥਾਵਾਂ ਵਿਚੋਂ ਇੱਕ ਪ੍ਰਸਿੱਧ ਥਾਂ ਹੈ। ਇਹ ਇੱਕ ਖੁੱਲੇ ਵਿਹੜੇ ਦੇ ਰੂਪ ਵਿੱਚ ਹੈ ਜਿਸ ਨੂੰ ਨਿਆਂ ਕਰਨ ਲਈ ਵਰਤਿਆ ਜਾਂਦਾ ਸੀ। ਇਹ ਮੈਕਸੁਆਰ ਦੇ ਪ੍ਰਵੇਸ਼ ਤੋਂ ਬਾਅਦ ਆਉਂਦਾ ਹੈ। ਹਰ ਜਗ੍ਹਾ ਕੰਧ ਦੇ ਥੱਲੇ ਵਿਸਤ੍ਰਿਤ ਟਾਇਲਾਂ ਦਾ ਅਤੇ ਛੱਤ ਤੇ ਪਲਾਸਟਰ ਦਾ ਬੜਾ ਪ੍ਰ੍ਭਾਵਸ਼ਲੀ ਕੰਮ ਕੀਤਾ ਗਿਆ ਹੈ। ਇਸ ਦੀਆਂ ਦੀਵਾਰਾਂ ਉੱਤੇ ਅਰਬੀ ਵਿੱਚ ਪਵਿੱਤਰ ਪ੍ਰਾਥਨਾਵਾਂ ਲਿਖੀਆਂ ਹੋਈਆਂ ਹਨ। ਇਸ ਵਿੱਚ ਇੱਕ ਸਿੰਘ ਦਰਬਾਰ ਬੜਾ ਪ੍ਰਭਾਵਸ਼ਾਲੀ ਹੈ। ਇਸਦੀਆਂ ਖਿੜਕੀਆਂ ਵਿਚੋਂ ਹਰ ਕੋਈ ਮਹਲ ਦੇ ਹੇਠਲੇ ਬਾਗ ਨੂੰ ਦੇਖ ਸਕਦਾ ਹੈ। ਹਰ ਜਗ੍ਹਾ ਇੱਕ ਸੁੰਦਰ ਖਾਕਾ ਦਿਖਾਈ ਦਿੰਦਾ ਹੈ।

                                     

ਸਾਂਤਾ ਮਾਰੀਆ ਦੇ ਲਾ ਅਸੂੰਸੀਓਨ ਗਿਰਜਾਘਰ

ਸਾਂਤਾ ਮਾਰੀਆ ਦੇ ਲਾ ਅਸੁਨਸੀਅਨ ਗਿਰਜਾਘਰ ਸਪੇਨ ਵਿੱਚ ਆਂਦਾਲੂਸੀਆ ਦੇ ਸ਼ਹਿਰ ਅਰਕੋਸ ਦੇ ਲਾ ਫਰੋੰਤੇਰਾ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਹ 15ਵੀਂ -16ਵੀਂ ਸਦੀ ਵਿੱਚ ਬਣਾਇਆ ਗਿਆ। ਇਸਨੂੰ ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।

                                     

ਲਾਸਾਰਾਗਾ ਮਹਿਲ

ਲਜ਼ਾਰਾਗਾ ਮਹਿਲ ਸਪੇਨ ਦੇ ਜ਼ਲਦੁਏੰਡੋ ਦੇ ਅਲਾਵਾ ਵਿੱਚ ਸਥਿਤ ਇੱਕ ਮਹਿਲ ਹੈ। ਇਸਨੂੰ 1984ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਇਆ।

                                     

ਸਾਂਤਾ ਮਾਰੀਆ ਦਾ ਗਿਰਜਾਘਰ (ਲਿਬੇਞਾ)

ਸਾਂਤਾ ਮਾਰੀਆ ਦਾ ਗਿਰਜਾਘਰ) ਸਪੇਨ ਦੇ ਸਿਲੋਰਾ ਦੇ ਲੇਬੇਨੇਆ ਸ਼ਹਿਰ ਵਿੱਚ ਸਥਿਤ ਹੈ। ਇਸਨੂੰ 1893ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।

                                     

ਸਾਨ ਮੀਗੇਲ ਦਾ ਗਿਰਜਾਘਰ (ਖ਼ੇਰੇਸ ਦੇ ਲਾ ਫ਼ਰੌਂਤੇਰਾ)

ਸਾਨ ਮੀਗੁਏਲ ਦਾ ਗਿਰਜਾਘਰ ਜੇਰੇਜ਼ ਦੇ ਲਾ ਫ੍ਰੋਂਤੇਰਾ ਸਪੇਨ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਸਨੂੰ 1931 ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →