ⓘ ਐਲਫ਼ਰਡ ਲੂਈਸ ਕਰੋਬਰ

                                     

ⓘ ਐਲਫ਼ਰਡ ਲੂਈਸ ਕਰੋਬਰ

ਐਲਫ਼ਰਡ ਲੂਈਸ ਕਰੋਬਰ ਇੱਕ ਅਮਰੀਕੀ ਸੱਭਿਆਚਾਰਕ ਮਾਨਵ-ਸ਼ਾਸਤਰੀ ਸੀ। ਉਸ ਨੇ 1901 ਵਿੱਚ ਕੋਲੰਬੀਆ ਯੂਨੀਵਰਸਿਟੀ ਚ ਫਰੈਜ਼ ਬੌਸ ਤੋਂ ਪੀ.ਐਚ.ਡੀ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਉਸਨੂੰ ਕੋਲੰਬੀਆ ਵਲੋ ਐੈਥਰੋਪੋਲਜੀ ਵਿੱਚ ਪਹਿਲਾ ਡਾਕਟਰੇਟ ਹੋਣ ਵਜੋਂ ਸਨਮਾਨਿਤ ਕੀਤਾ ਗਿਆ। ਉਹ ਕੈਲੀਫੋਰਨੀਆ ਦੀ ਯੂਨੀਵਰਸਿਟੀ, ਬਰਕਲੇ ਦੇ ਐਥਰੋਪੋਲੋਜੀ ਵਿਭਾਗ ਵਿੱਚ ਨਿਯੁਕਤ ਕੀਤੇ ਜਾਣ ਵਾਲਾ ਪਹਿਲਾ ਪ੍ਰੋਫੈਸਰ ਵੀ ਸੀ| ਉਸਨੇ ‘ਮਿਊਜ਼ੀਅਮ ਆਫ ਐਥਰੋਪੋਲੋਜੀ ਦੇ ਸ਼ੁਰੂਆਤੀ ਦਿਨਾਂ ਵਿੱਚ ਇੱਕ ਉਤਸ਼ੁਕਤਾ ਭਰਪੁਰ ਭੂਮਿਕਾ ਨਿਭਾਈ ਅਤੇ ਇੱਕ ਡਾਇਰੈਕਟਰ ਵਜੋ 1901 ਤੋ 1947 ਤੱਕ ਕੰਮ ਕੀਤਾ | ਕਰੋਬਰ ਨੇ ਇਸ਼ੀ ਬਾਰੇ ਕਾਫੀ ਰੌਚਿਕ ਜਾਣਕਾਰੀ ਦਿੱਤੀ, ਜੋ ਯਾਹੀ ਲੋਕਾਂ ਦਾ ਆਖ਼ਰੀ ਬਚਿਆ ਮੈਂਬਰ ਸੀ। ਜਿਸ ਉਪਰ ਉਸ ਨੇ ਸਾਲਾਬੱਧੀ ਅਧਿਐਨ ਕੀਤਾ। ਉਹ ਮਹਾਨ ਨਾਵਲਕਾਰ, ਕਵੀ ਅਤੇ ਮਿੰਨੀ ਕਹਾਣੀਆਂ ਦੇ ਲੇਖਕ ਉਰਸੁਲਾ ਕਰੋਬਰ ਲ.ਗੁਈਨ ਦਾ ਪਿਤਾ ਸੀ।

                                     

1. ਜੀਵਨ

ਕਰੋਬਰ, ਹੋਬੋਕਨ, ਨਿਊ ਜਰਸੀ ਵਿੱਚ ਇੱਕ ਮੱਧਵਰਗੀ ਪਰਿਵਾਰ ਵਿੱਚ ਜਨਮਿਆ। ਉਸਦਾ ਪਿਤਾ ਫਲੋਰੈਸ ਕਰੋਬਰ ਦਸ ਸਾਲ U.S. ਆਪਣੇ ਮਾਤਾ ਪਿਤਾ ਨਾਲ ਚਲਾ ਗਿਆ ਸੀ। ਉਸ ਦਾ ਪਰਿਵਾਰ ਪੁਰਾ ਜਰਮਨੀ ਸੀ। ਐਲਫ਼ਰਡ ਦੀ ਮਾਂ ਜੋਹੱਨਾ ਮੂਲ ਵੀ ਜਰਮਨੀ ਵੰਸ਼ ਨਾਲ ਸੰਬੰਧਿਤ ਸੀ। ਜਦੋਂ ਜੋਹੱਨਾ ਮੂਲਰ ਦਾ ਪਰਿਵਾਰ ਨਿਊਯਾਰਕ ਗਿਆ, ਉਦੋ ਐਲਫਰਡ ਬਹੁਤ ਛੋਟਾ ਸੀ ਅਤੇ ਇੱਕ ਪ੍ਰਾਈਵੇਟ ਸਕੁਲ ਵਿੱਚ ਪੜੵਦਾ ਅਤੇ ਟਿਊਸ਼ਨ ਲੈਦਾ ਸੀ। ਉਸ ਦੇ ਤਿੰਨ ਦੋਸਤ ਵੀ ਸਨ ਜਿਨੵਾਂ ਦੀ ਪੜੵਾਈ ਵਿੱਚ ਚੰਗੀ ਦਿਲਚਸਪੀ ਸੀ। ਐਲਫ਼ਰਡ ਦਾ ਪਰਿਵਾਰ ਬਹੁ-ਭਾਸ਼ੀ ਸੀ, ਘਰ ਵਿੱਚ ਜ਼ਿਆਦਾਤਰ ਜਰਮਨ ਬੋਲੀ ਜਾਂਦੀ ਸੀ ਅਤੇ ਕਰੋਬਰ ਨੇ ਵੀ ਸਕੂ਼ਲ ਵਿੱਚ ਲੈਟਿਨ ਅਤਾਲਵੀ ਅਤੇ ਗ੍ਰੀਕ ਭਾਸ਼ਾਵਾਂ ਪੜਨੀਆਂ ਸ਼ੁਰੂ ਕਰ ਦਿੱਤੀਆਂ ਸਨ। ਸ਼ੁਰੂਆਤ ਵਿੱਚ ਕਾਫ਼ੀ ਸਮਾਂ ਉਸ ਦੀ ਰੁਚੀ ਭਾਸ਼ਾਵਾਂ ਵਿੱਚ ਹੀ ਰਹੀ। ਉਸ ਨੇ 16 ਸਾਲ ਦੀ ਉਮਰ ਵਿੱਚ ਕੈਲੀਫੋਰਨੀਆਂ ਵਿੱਚ ਦਾਖ਼ਲਾ ਲਿਆ। 1896 ਵਿੱਚ ਇੰਗਲਿਸ਼ ਦੀ ਏ.ਬੀ ਕੀਤੀ 1897 ਵਿੱਚ ਰੋਮੈਟਿਕ ਡਰਾਮੇ ਦੀ ਐਮ.ਏ.ਕੀਤੀ। ਉਸ ਨੇ ਅਪਣਾ ਫ਼ੀਲਡ ਬਦਲ ਕੇ, ਐਥਰੋਪੋਲੋਜੀ ਵਿੱਚ ਪੀਐਚ.ਡੀ. ਦੀ ਡਿਗਰੀ ਫਰੈਜ਼ ਬੋਸ ਤੋਂ ਕੋਲੰਬੀਆ ਯੂਨੀਵਰਸਿਟੀ ਵਿੱਚ 1901 ਵਿੱਚ ਕੀਤੀ। ਕਰੋਬਰ ਨੇ ਅਪਣਾ ਜ਼ਿਆਦਾਤਰ ਕਿੱਤਾ ਕੈਲੀਫੋਰਨੀਆਂ ਵਿੱਚ, ‘ਯੂਨੀਵਰਸਿਟੀ ਆਫ ਕੈਲੀਫੋਰਨੀਆ’ ਵਿੱਚ ਬਤੀਤ ਕੀਤਾ। ਉਹ ਯੂਨੀਵਰਸਿਟੀ ਵਿੱਚ ਬਤੌਰ ਮਾਨਵ ਵਿਗਿਆਨ ਦਾ ਪ੍ਰੋਫੈਸਰ ਅਤੇ ‘ਮਿਊਜ਼ੀਅਮ ਆਫ ਐਥਰੋਪੋਲੋਜੀ’ ਦਾ ਡਾਇਰੈਕਟਰ ਰਿਹਾ ਸੀ। ਮਾਨਵ ਵਿਗਿਆਨ ਦੇ ਵਿਭਾਗ ਦੀ ਮੁੱਖ ਬਿਲਡਿੰਗ ਦਾ ਨਾਮ ਕਰੋਬਰ ਹਾਲ ਰੱਖ ਕੇ ਉਸ ਨੰ ਮਾਣ ਬਖਸ਼ਿਆ। ਉਹ 1946 ਤੱਕ ਆਪਣੀ ਰਿਟਾਰਿਡਮੈਟ ਦੌਰਾਨ ਬਰਕਲੇ ਨਾਲ ਜੁੜਿਆ ਰਿਹਾ।

                                     

2. ਵਿਆਹ ਅਤੇ ਪਰਿਵਾਰ

ਕਰੋਬਰ ਦਾ ਵਿਆਹ ਹੈਨਰੀਟਾ ਰੌਥਸਚਾਈਲਡ ਨਾਲ 1906 ਵਿੱਚ ਹੋਇਆ, ਪਰ 1913 ਵਿੱਚ ਟੀ.ਬੀ. ਨਾਲ ਉਸ ਦੀ ਪਤਨੀ ਦੀ ਮੌਤ ਹੋ ਗਈ। 1926 ਵਿੱਚ ਉਸ ਨੇ ਥਿਉਡੋਰਾ ਕਰੈਕੋ ਬਰਾਊਨ, ਜੋ ਕਿ ਇੱਕ ਵਿਧਵਾ ਔਰਤ ਸੀ ਨਾਲ ਦੁਬਾਰਾ ਵਿਆਹ ਕਰਵਾਇਆ। ਉਸਦੇ ਦੋ ਬੱਚੇ ਸਨ ਕਾਰਲ ਕਰੋਬਰ ਅਤੇ ਉਰਸੁਲਾ ਕੇ.ਲ. ਗੁਈਨ ਅਤੇ ਉਸਦੇ ਪਹਿਲੇ ਵਿਆਹ ਦੇ ਦੋ ਬੱਚਿਆ ਟੈੱਡ ਅਤੇ ਕਲੀਫ਼ਟਨ ਬਰਾਊਨ ਨੂੰ ਐਲਫਰਡ ਨੇ ਗੋਦ ਲਿਆ ਅਤੇ ਅਪਣਾ ਨਾਮ ਦਿਤਾ। 2003 ਵਿੱਚ ਕਲੀਫ਼ਟਨ ਬਰਾਊਨ ਅਤੇ ਕਾਰਲ ਕਰੋਬਰ ਨੇ ਇਸ਼ੀ ਦੀਆਂ ਕਹਾਣੀਆ ਉਪਰ ਇੱਕ ਕਿਤਾਬ ਪ੍ਰਕਾਸ਼ਿਤ ਕਰਵਾਈ, ਜਿਸ ਨੂੰ ‘‘ਇਸ਼ੀ ਇਨ ਥ੍ਰੀ ਸੈਂਚਰੀਜ’’ ਕਿਹਾ ਗਿਆ। ਇਹ ਅਮਰੀਕੀ ਲੇਖਕਾਂ ਅਤੇ ਅਕਾਦਮੀ ਦੀ ਅਤੇ ਇਸ਼ੀ ਉਪਰ ਲਿਖੇ ਜਾਣ ਵਾਲੇ ਲੇਖਾਂ ਦੀ ਪਹਿਲੀ ਕਿਤਾਬ ਸੀ। ਐਲਫ਼ਰਡ ਕਰੋਬਰ ਦੀ ਮੌਤ 5 ਅਕਤੂਬਰ 1960 ਨੰ ਪੈਰਿਸ ਵਿੱਚ ਹੋਈ।

                                     

3. ਪ੍ਰਭਾਵ

ਭਾਵੇਂ ਉਹ ਮੁੱਖ ਤੌਰ ਤੇ ਇੱਕ ਸੱਭਿਆਚਾਰਕ ਮਾਨਵ ਸ਼ਾਸਤਰੀ ਦੇ ਰੂਪ ਵਿੱਚ ਜਾਣਿਆ ਗਿਆ,ਪਰ ਉਸਨੇ ਪੁਰਾਤੱਤਵ ਅਤੇ ਮਾਨਵ ਭਾਸ਼ਾ ਵਿਗਿਆਨ ਵਿੱਚ ਮਹੱਤਵਪੂਰਨ ਕੰਮ ਕੀਤਾ ਅਤੇ ਉਸਨੇ ਪੁਰਾਤੱਤਵ ਅਤੇ ਸੱਭਿਆਚਾਰ ਦੇ ਵਿਚਕਾਰ ਸੰਬੰਧ ਬਣਾ ਕੇ ਰਾਜਨੈਤਿਕ ਕਰਨ ਲਈ ਯੋਗਦਾਨ ਪਾਇਆ। ਉਸਨੇ ਨਿਊ ਮੈਕਸੀਕੋ, ਮੈਕਸੀਕੋ ਅਤੇ ਪੇਰੂ ਵਿੱਚ ਖੁਦਵਾਈ ਕਰਵਾਈ। ਪੇਰੂ ਵਿੱਚ ਉਸਨੇ ਐਂਡੀਅਨ ਸਟੱਡੀਜ ਇੰਸਟੀਚਿਊਟ ਦੀ ਪੇਰੂਵੀਅਨ ਮਾਨਵ ਸ਼ਾਸਤਰੀ, ਜੂਲੀਓਕ ਟੇਲੋ ਅਤੇ ਹੋਰ ਮੱਖ ਵਿਦਵਾਨਾਂ ਨਾਲ ਮਿਲ ਕੇ ਮਦਦ ਕੀਤੀ। ਕਰੋਬਰ ਅਤੇ ਉਸ ਦੇ ਵਿਦਿਆਰਥੀਆ ਨੇ ਅਮਰੀਕੀ ਲੋਕਾਂ ਦੇ ਪੱਛਮੀ ਗੋਤ ਤੇ ਸੱਭਿਆਚਾਰਕ ਸਮੱਗਰੀ ਇਕੱਠੀ ਕਰਨ ਲਈ ਮਹੱਤਵਪੂਰਨ ਕੰਮ ਕੀਤਾ। ਕੈਲੀਫੋਰਨੀਆ ਦੇ ਗੋਤ ਬਾਰੇ ਜਾਣਕਾਰੀ ਰੱਖਣ ਵਿੱਚ ਕੀਤੇ ਗਏ ਕੰਮ ਨੰU" ਹੈਂਡਬੁੱਕ ਆਫ ਦ ਇੰਡੀਅਨਜ ਆਫ ਕੈਲੀਫੋਰਨੀਆ’’ 1925 ਵਿੱਚ ਪ੍ਰਗਟ ਕੀਤਾ ਗਿਆ। ਕਰੋਬਰ B{z ਸੱਭਿਆਚਾਰ ਖੇਤਰ ਦੇ ਸੰਕਲਪ, ਸੱਭਿਆਚਾਰਕ ਸੰਰਚਨਾ ਅਤੇ ਸੱਭਿਆਚਾਰਕ ਥਕਾਵਟ ਦੀ ਧਾਰਨਾ ਦੇ ਵਿਕਾਸ ਦਾ ਕਰੈਡਿਟ ਦਿੱਤਾ ਗਿਆ।

                                     

4. ਪੁਰਸਕਾਰ ਅਤੇ ਸਨਮਾਨ

ਆਰਟਸ ਅਤੇ ਸਾਇੰਸ ਦੀ ਅਮਰੀਕੀ ਅਕੈਡਮੀ ਦਾ ਫੈਲੋ1912 ਕਰੋਬਰ ਨ ਪੰਜ ਆਨਰੇਰੀ ਡਿਗਰੀਆਂ ਪ੍ਰਾਪਤ ਕੀਤੀਆਂ - ਯੇਲ, ਕੈਲੀਫੋਰਨੀਆ, ਹਰਵਾਰਡ, ਕੋਲੰਬੀਆ, ਸ਼ਿਕਾਗੋ। ਉਸਨੂੰ ਦੋ ਸੋਨ-ਤਮਗਿਆਂ ਨਾਲ ਸਨਮਾਨਿਤ ਕੀਤਾ ਗਿਆ। ਉਸਨੂੰ 16 ਸਾਇੰਟਿਫਿਕ ਸੁਸਾਇਟੀਜ਼ ਵਿੱਚ ਆਨਰੇਰੀ ਮੈਂਬਰਸ਼ਿਪ ਦਿੱਤੀ ਗਈ। ਉਹ ਅਮਰੀਕੀ ਐਂਥਰੋਪੋਲੋਜੀਕਲ ਐਸੋਸੀਏਸ਼ਨ 1917-1918 ਦਾ ਪ੍ਰਧਾਨ ਸੀ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →