ⓘ ਗੋਵਿੰਦਾ (ਅਦਾਕਾਰ)

ਰਾਗਿਨੀ ਖੰਨਾ

ਰਾਗਿਨੀ ਖੰਨਾ ਇੱਕ ਭਾਰਤੀ ਫਿਲਮ ਅਤੇ ਟੈਲੀਵਿਜਨ ਅਦਾਕਾਰਾ ਹੈ। ਉਸਨੇ ਕਈ ਰਿਆਲਟੀ ਸ਼ੋਆਂ ਜਿਵੇਂ ਇੰਡੀਆ ਬੈਸਟ ਡਰਾਮੇਬਾਜ਼ ਅਤੇ ਗੈਂਗਸ ਆਫ ਹਸੀਪੁਰ ਵਿਚ ਭਾਗ ਲਿਆ ਹੈ। ਉਹ ਭਾਸਕਰ ਭਾਰਤੀ ਵਿਚ ਆਪਣੇ ਕਿਰਦਾਰ ਭਾਰਤੀ ਅਤੇ ਸਸੁਰਾਲ ਗੇਂਦਾ ਫੂਲ ਵਿਚ ਆਪਣੇ ਕਿਰਦਾਰ ਸੁਹਾਨਾ ਲਈ ਚਰਚਿਤ ਹੋਈ। ਉਹ ਝਲਕ ਦਿਖਲਾ ਜਾ 2010 ਵਿਚ ਮਾੁਕਾਬਲੇਬਾਜ਼ ਰਹੀ ਹੈ। ਉਹ ਕਾਮੇਡੀ ਨਾਈਟਜ਼ ਵਿਦ ਕਪਿਲ ਵਿਚ ਅਭਿਨੈ ਕਰਦੀ ਰਹੀ ਹੈ। ਖੰਨਾ ਦੇ ਮਾਪੇ ਪ੍ਰਵੀਨ ਖੰਨਾ ਅਤੇ ਕਾਮਿਨੀ ਖੰਨਾ ਹਨ। ਉਸਦਾ ਵੱਡਾ ਭਰਾ ਅਮਿਤ ਖੰਨਾ ਵੀ ਇੱਕ ਅਭਿਨੇਤਾ ਹੈ ਅਤੇ ਉਸਨੇ ਯੇ ਦਿਲ ਚਾਹ ਮੋਰ ਵਰਗੇ ਸੀਰੀਅਲਾਂ ਵਿੱਚ ਕੰਮ ਕੀਤਾ ਹੈ। ਉਸਦੀ ਮਾਂ, ਕਾਮਿਨੀ ਖੰਨਾ ਇਕ ਲੇਖਕ, ਸੰਗੀਤ ਨਿਰਦੇਸ਼ਕ, ਗਾਇਕਾ, ਐਂਕਰ ਅਤੇ ਬਿਊਟੀ ਵਿਦ ਐਸਟ੍ਰੋਲੋਜੀ ਦੀ ਬਾਨੀ ਹੈ। ਉਹ ਕਲਾਸੀਕਲ ਗਾਇਕਾ ਨਿਰਮਲਾ ਦੇਵੀ ਅਤ ...

ਦਿੱਵਿਆ ਭਾਰਤੀ

ਦਿੱਵਿਆ ਓਮ ਪ੍ਰਕਾਸ਼ ਭਾਰਤੀ ਇੱਕ ਭਾਰਤੀ ਫ਼ਿਲਮ ਅਦਾਕਾਰਾ ਅਤੇ ਮਾਡਲ ਸੀ ਜਿਸਨੇ 1990ਵਿਆਂ ਦੇ ਸ਼ੁਰੂ ਵਿੱਚ ਹਿੰਦੀ ਅਤੇ ਤੇਲਗੂ ਸਿਨੇਮਾ ਦੀਆਂ ਫ਼ਿਲਮਾਂ ਵਿੱਚ ਬਹੁਤ ਵਪਾਰਕ ਸਫ਼ਲਤਾ ਪ੍ਰਾਪਤ ਕੀਤੀ। ਦਿੱਵਿਆ ਆਪਣੇ ਸਮੇਂ ਦੀਆਂ ਖ਼ੁਬਸੂਰਤ ਅਦਾਕਾਰਾਂ ਵਿਚੋਂ ਇੱਕ ਸੀ ਜੋ ਆਪਣੀ ਖ਼ੁਬਸੂਰਤੀ ਲਈ ਦੂਰ ਦੂਰ ਤੱਕ ਪਛਾਣੀ ਜਾਂਦੀ ਸੀ। ਇਸਨੂੰ 14 ਸਾਲ ਦੀ ਉਮਰ ਵਿੱਚ ਹੀ ਫ਼ਿਲਮਾਂ ਵਿੱਚ ਕੰਮ ਕਰਨ ਲਈ ਪ੍ਰਸਤਾਵ ਮਿਲਨੇ ਸ਼ੁਰੂ ਹੋ ਗਏ ਸੀ ਪਰ ਦਿੱਵਿਆ ਨੇ 16 ਸਾਲ ਦੀ ਉਮਰ ਵਿੱਚ ਤੇਲਗੂ ਫ਼ਿਲਮ ਬੋਬੀਲੀ ਰਾਜਾ ਵਿੱਚ ਮੁ~ਖ ਕਿਰਦਾਰ ਨਿਭਾ ਕੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ। ਤੇਲਗੂ ਫ਼ਿਲਮਾਂ ਵਿੱਚ ਪ੍ਰਸਿਧੀ ਪ੍ਰਾਪਤ ਕਰਨ ਤੋਂ ਬਾਅਦ ਇਸਨੇ ਬਾਲੀਵੂਡ ਵਿੱਚ ਦਿਲਚਸਪੀ ਦਿਖਾਈ ਅਤੇ 1992 ਵਿੱਚ ਵਿਸ਼ਵਾਤਮਾ ਫ਼ਿਲਮ ਵਿੱਚ ਭੂਮਿਕਾ ਨਿਭਾਈ। ਭਾਰਤੀ ਨ ...

ਟਵਿੰਕਲ ਖੰਨਾ

ਟਵਿੰਕਲ ਖੰਨਾ ਇੱਕ ਭਾਰਤੀ ਇੰਟੀਰੀਅਰ ਡਿਜ਼ਾਈਨਰ, ਅਖਬਾਰੀ ਕਾਲਮਨਿਸਟ, ਫਿਲਮ ਨਿਰਮਾਤਾ, ਲੇਖਕ ਅਤੇ ਸਾਬਕਾ ਫਿਲਮ ਅਦਾਕਾਰਾ ਹੈ। ਟਵਿੰਕਲ ਦੀ ਪਹਿਲੀ ਕਿਤਾਬ ਦੀ ਇੱਕ ਲੱਖ ਤੋ ਵੱਧ ਕਪੀਆਂ ਦੀ ਵਿਕਰੀ ਹੋਈ, ਜਿਸ ਨਾਲ ਉਹ 2015 ਵਿੱਚ ਭਾਰਤ ਦੀ ਸਭ ਤੋ ਵੱਧ ਵਿਕਣ ਵਾਲੀ ਮਹਿਲਾ ਲਿਖਾਰੀ ਬਣ ਗਈ। ਟਵਿੰਕਲ ਨੇ 2016 ਵਿੱਚ ਸਾਲ ਦੀ ਸਭ ਤੋ ਵੱਧ ਹੋਲਨਾਕ ਔਰਤ ਹੋਣ ਦਾ ਆਉਟ ਲੁਕ ਦਾ ਅਵਾਰਡ ਵੀ ਜਿਤਿਆ ਉਸ ਨੇ ਸੰਨ 1995 ਵਿੱਚ ਰੋਮਾਨਟਿਕ ਫਿਲਮ ਬਰਸਾਤ ਵਿੱਚ ਸ਼ਾਨਦਾਰ ਸ਼ੁਰੂਆਤ ਵਾਸਤੇ ਸਭ ਤੋ ਵਧੀਆ ਫੀਮੇਲ ਅਦਾਕਾਰਾ ਦਾ ਫਿਲਮ ਫੇਅਰ ਅਵਾਰਡ ਵੀ ਜਿਤਿਆ ਸੀ। 1999 ਵਿੱਚ ਓਹਨਾ ਨੇ ਤੇਲਗੂ ਫਿਲਮ ਸ਼ੀਨੂ ਵਿੱਚ ਮੁੱਖ ਅਦਾਕਾਰਾ ਦੇ ਤੌਰ ਤੇ ਕੰਮ ਕੀਤਾ ਸੀ. ਓਹ ਸਥਾਪਿਤ ਅਦਾਕਾਰਾ ਡਿੰਪਲ ਕਪਾੜੀਆ ਅਤੇ ਰਾਜੇਸ਼ ਖੰਨਾ ਦੀ ਲੜਕੀ ਹੈ। ਲਵ ਕੇ ਲੀਏ ਕੁਛ ਬੀ ਕਰੇਗਾ ...

ਰਾਸ-ਲੀਲਾ

ਰਾਸ-ਲੀਲਾ ਹਿੰਦੀ:रास लीला ਜਾਂ ਰਾਸ ਨਾਚ ਜਾਂ ਕ੍ਰਿਸ਼ਨ ਤਾਂਡਵ, ਜਿੱਥੇ ਉਹ ਰਾਧਾ ਅਤੇ ਉਸ ਦੀਆਂ ਸਖੀਆਂ ਗੋਪੀਆਂ ਨਾਲ ਨੱਚਦਾ ਹੈ, ਹਿੰਦੂ ਧਰਮ ਗ੍ਰੰਥਾਂ ਭਗਵਤ ਪੁਰਾਣ ਅਤੇ ਗੀਤਾ ਗੋਵਿੰਦਾ ਜਿਹੇ ਸਾਹਿਤ ਵਿੱਚ ਵਰਣਿਤ ਕ੍ਰਿਸ਼ਨ ਦੀ ਰਵਾਇਤੀ ਕਹਾਣੀ ਦਾ ਹਿੱਸਾ ਹੈ। ਭਾਰਤੀ ਸ਼ਾਸਤਰੀ ਨਾਚ ਦੇ ਕਥਕ ਦੇ ਰਾਸਲੀਲਾ ਤੱਕ ਸ਼ਾਮਿਲ ਬ੍ਰਜ ਅਤੇ ਮਣੀਪੁਰੀ ਕਲਾਸੀਕਲ ਨਾਚ ਵਰਿੰਦਾਵਨ ਵੀ ਨਟਵਰੀ ਨ੍ਰਿਤ ਦੇ ਤੌਰ ਤੇ ਜਾਣਿਆ, ਜਿਸ ਨੂੰ 1960 ਵਿੱਚ ਕੱਥਕ ਨ੍ਰਿਤਕੀ, ਉਮਾ ਸ਼ਰਮਾ ਨੇ ਜੀਵਨ ਪ੍ਰਾਪਤ ਕੀਤਾ ਸੀ। ਸ਼ਬਦ, ਰਸ ਦਾ ਅਰਥ ਹੈ "ਸੁਹਜ" ਅਤੇ ਲੀਲਾ ਦਾ ਅਰਥ "ਕਾਰਜ," "ਖੇਡਣਾ" ਜਾਂ "ਨ੍ਰਿਤ" ਹੈ ਜੋ ਹਿੰਦੂ ਧਰਮ ਦੀ ਇੱਕ ਧਾਰਣਾ ਹੈ, ਜੋ ਮੋਟੇ ਤੌਰ ਤੇ ਸੁਹਜ ਰਸ ਦੇ "ਖੇਡਣ ਲੀਲਾ" ਜਾਂ ਵਧੇਰੇ ਵਿਆਖਿਆ ਨਾਲ "ਬ੍ਰਹਮ ਪ੍ਰੇਮ ਦਾ ਨ੍ਰਿਤ" ਵਜੋਂ ਅਨੁਵਾਦ ਕਰਦ ...

                                     

ⓘ ਗੋਵਿੰਦਾ (ਅਦਾਕਾਰ)

ਗੋਵਿੰਦਾ ਆਹੂਜਾ ਇੱਕ ਅਦਾਕਾਰ, ਡਾਂਸਰ ਅਤੇ ਸਾਬਕਾ ਰਾਜਨੇਤਾ ਹੈ ਜੋ ਹਿੰਦੀ ਫਿਲਮਾਂ ਵਿੱਚ ਕੰਮ ਕਰਨ ਲਈ ਜਾਣਿਆ ਜਾਂਦਾ ਹੈ। ਆਪਣੇ ਡਾਂਸ ਦੇ ਹੁਨਰ ਲਈ ਮਸ਼ਹੂਰ, ਗੋਵਿੰਦਾ ਨੂੰ ਬਾਰ੍ਹਾਂ ਫਿਲਮਫੇਅਰ ਅਵਾਰਡ ਨਾਮਜ਼ਦਗੀਆਂ, ਇੱਕ ਫਿਲਮਫੇਅਰ ਵਿਸ਼ੇਸ਼ ਪੁਰਸਕਾਰ, ਸਰਬੋਤਮ ਕਾਮੇਡੀਅਨ ਲਈ ਇੱਕ ਫਿਲਮਫੇਅਰ ਅਵਾਰਡ, ਅਤੇ ਚਾਰ ਜ਼ੀ ਸਿਨੇ ਪੁਰਸਕਾਰ ਪ੍ਰਾਪਤ ਹੋਏ ਹਨ। ਉਹ 2004 ਤੋਂ 2009 ਤੱਕ ਭਾਰਤ ਦੀ ਸੰਸਦ ਦਾ ਮੈਂਬਰ ਰਿਹਾ। ਉਸ ਨੇ ਆਪਣੇ ਫਿਲਮੀ ਜੀਵਨ ਦੀ ਸ਼ੁਰੂਆਤ ਇਲਜ਼ਾਮ ਤੋਂ ਕੀਤੀ ਅਤੇ ਹੁਣ ਤੱਕ ਉਸਨੇ 165 ਫਿਲਮਾਂ ਵਿੱਚ ਕੰਮ ਕੀਤਾ। ਉਹ ਤੇਲਗੂ ਅਦਾਕਾਰਾਂ ਲਈ ਪ੍ਰੇਰਣਾ ਦਾ ਪ੍ਰਮੁੱਖ ਸਰੋਤ ਰਿਹਾ ਹੈ ਅਤੇ ਅੱਜ ਤੱਕ ਤੇਲਗੂ ਫਿਲਮ ਉਦਯੋਗ ਵਿੱਚ ਉਸਦੀ ਅਦਾਕਾਰੀ ਅਤੇ ਡਾਂਸ ਦੇ ਢੰਗ ਦੀ ਨਕਲ ਕੀਤੀ ਜਾਂਦੀ ਹੈ। ਜੂਨ 1999 ਵਿੱਚ, ਉਸਨੂੰ ਬੀਬੀਸੀ ਨਿਊਜ਼ ਆਨਲਾਈਨ ਪੋਲ ਵਿੱਚ ਸਟੇਜ ਜਾਂ ਸਕ੍ਰੀਨ ਦਾ ਦਸਵਾਂ ਸਭ ਤੋਂ ਵੱਡਾ ਸਿਤਾਰਾ ਚੁਣਿਆ ਗਿਆ ਸੀ।

1980 ਦੇ ਦਹਾਕੇ ਦੌਰਾਨ, ਗੋਵਿੰਦਾ ਨੇ ਇੱਕ ਐਕਸ਼ਨ ਅਤੇ ਡਾਂਸ ਕਰਨ ਵਾਲੇ ਹੀਰੋ ਵਜੋਂ ਸ਼ੁਰੂਆਤ ਕੀਤੀ ਅਤੇ 90 ਦੇ ਦਹਾਕੇ ਵਿੱਚ ਆਪਣੇ ਆਪ ਨੂੰ ਇੱਕ ਕਾਮੇਡੀ ਹੀਰੋ ਦੇ ਰੂਪ ਵਿੱਚ ਮੁੜ ਸੁਰਜੀਤ ਕੀਤਾ। ਉਸਦੀਆਂ ਇਸ ਤੋਂ ਪਹਿਲਾਂ ਦੀਆਂ ਬਾਕਸ-ਆਫਿਸ ਦੀਆਂ ਹਿੱਟ ਫਿਲਮਾਂ ਵਿੱਚ ਲਵ 86, ਇਲਜ਼ਾਮ, ਹੱਤਿਆ, ਜੀਤੇ ਹੈ ਸ਼ਾਨ ਸੇ ਅਤੇ ਹਮ ਸ਼ਾਮਲ ਹਨ। 1992 ਦੇ ਦਹਾਕੇ ਵਿੱਚ ਸ਼ੋਲਾ ਔਰ ਸ਼ਬਨਮ ਵਿੱਚ ਇੱਕ ਰੋਮਾਂਚਕ, ਸ਼ਰਾਰਤੀ ਨੌਜਵਾਨ, ਐੱਨ.ਸੀ.ਸੀ. ਕੈਡਿਟ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਉਸਨੂੰ ਇੱਕ ਹਾਸਰਸ ਅਭਿਨੇਤਾ ਵਜੋਂ ਮਾਨਤਾ ਮਿਲੀ ਸੀ। ਗੋਵਿੰਦਾ ਨੇ ਕਈ ਵਪਾਰਕ ਸਫਲ ਕਾਮੇਡੀ ਫਿਲਮਾਂ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ, ਜਿਨ੍ਹਾਂ ਵਿੱਚ ਆਖੇਂ 1993, ਰਾਜਾ ਬਾਬੂ 1994, ਕੁਲੀ ਨੰਬਰ 1 1995, ਅੰਦੋਲਨ 1995, ਹੀਰੋ ਨੰਬਰ 1 1997, ਦੀਵਾਨਾ ਮਸਤਾਨਾ 1997, ਦੁਲਹੇ ਰਾਜਾ 1998, ਬਡੇ ਮੀਆਂ ਚੋਟੇ ਮੀਆਂ 1998, ਅਨਾੜੀ ਨੰਬਰ 1 1999 ਅਤੇ ਜੋਡੀ ਨੰਬਰ 1 2001 ਸ਼ਾਮਲ ਹਨ। ਉਸ ਨੂੰ ਹਸੀਨਾ ਮਾਨ ਜਾਏਗੀ ਲਈ ਫਿਲਮਫੇਅਰ ਦਾ ਸਰਬੋਤਮ ਕਾਮੇਡੀਅਨ ਪੁਰਸਕਾਰ ਅਤੇ ਸਾਜਨ ਚਲੇ ਸਸੁਰਾਲ ਲਈ ਫਿਲਮਫੇਅਰ ਵਿਸ਼ੇਸ਼ ਪੁਰਸਕਾਰ ਮਿਲਿਆ। ਉਸਨੇ ਹਦ ਕਰ ਦੀ ਆਪਨੇ 2000 ਵਿੱਚ ਰਾਜੂ ਅਤੇ ਉਸਦੀ ਮਾਂ, ਪਿਤਾ, ਭੈਣ, ਦਾਦੀ ਅਤੇ ਦਾਦਾ ਦੀਆਂ ਛੇ ਭੂਮਿਕਾਵਾਂ ਨਿਭਾਈਆਂ।

2000 ਦੇ ਦਹਾਕੇ ਵਿੱਚ ਕਈ ਅਸਫਲ ਫਿਲਮਾਂ ਦੀ ਲੜੀ ਤੋਂ ਬਾਅਦ, ਉਸਦੀਆਂ ਬਾਅਦ ਦੀਆਂ ਵਪਾਰਕ ਸਫਲਤਾਵਾਂ ਵਿੱਚ ਭਾਗਮ ਭਾਗ 2006 ਅਤੇ ਪਾਰਟਨਰ ਆਇਆ। 2015 ਵਿੱਚ ਗੋਵਿੰਦਾ ਜ਼ੀ ਟੀਵੀ ਦੇ ਡਾਂਸ-ਕੰਟੈਸਟੈਂਟ ਪ੍ਰੋਗਰਾਮ, ਡਾਂਸ ਇੰਡੀਆ ਡਾਂਸ ਸੁਪਰ ਮੋਮ ਸੀਜ਼ਨ 2 ਵਿੱਚ ਜੱਜ ਬਣਿਆ। ਸ਼ੋਅ ਨੂੰ ਕਿਸੇ ਵੀ ਰਿਐਲਿਟੀ-ਸ਼ੋਅ ਉਦਘਾਟਨੀ ਐਪੀਸੋਡ ਦੀ ਸਭ ਤੋਂ ਵੱਧ ਟੀਆਰਪੀ ਮਿਲੀ।

ਗੋਵਿੰਦਾ ਇੰਡੀਅਨ ਨੈਸ਼ਨਲ ਕਾਂਗਰਸ ਦਾ ਮੈਂਬਰ, 2004 ਵਿੱਚ 14 ਵੀਂ ਲੋਕ ਸਭਾ ਚੋਣਾਂ ਵਿੱਚ ਮਹਾਰਾਸ਼ਟਰ, ਭਾਰਤ ਦੇ ਮੁੰਬਈ ਉੱਤਰੀ ਹਲਕੇ ਲਈ ਸੰਸਦ ਦਾ ਸੱਤਵਾਂ ਮੈਂਬਰ ਚੁਣਿਆ ਗਿਆ, ਜਿਸ ਨੇ ਭਾਰਤੀ ਜਨਤਾ ਪਾਰਟੀ ਦੇ ਰਾਮ ਨਾਈਕ ਨੂੰ ਹਰਾਇਆ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →