ⓘ ਅਮਰੀਕਾ ਦਾ ਇਤਿਹਾਸ

ਕੇਂਦਰੀ ਅਮਰੀਕਾ

ਕੇਂਦਰੀ ਅਮਰੀਕਾ ਅਮਰੀਕਾ ਦੇ ਭੂਗੋਲਕ ਖੇਤਰ ਦਾ ਕੇਂਦਰ ਹੈ। ਇਹ ਉੱਤਰੀ ਅਮਰੀਕੀ ਮਹਾਂਦੀਪ ਦੇ ਸਭ ਤੋਂ ਦੱਖਣੀ ਥਲ-ਜੋੜੂ ਹਿੱਸੇ ਵਿੱਚ ਹੈ ਜੋ ਦੱਖਣ-ਪੂਰਬ ਵੱਲ ਦੱਖਣੀ ਅਮਰੀਕਾ ਨਾਲ਼ ਜੋੜਦਾ ਹੈ। ਜਦੋਂ ਇਹ ਸੰਯੁਕਤ ਮਹਾਂਦੀਪੀ ਨਮੂਨੇ ਦਾ ਹਿੱਸਾ ਮੰਨਿਆ ਜਾਂਦਾ ਹੈ ਤਾਂ ਇਸਨੂੰ ਇੱਕ ਉਪ-ਮਹਾਂਦੀਪ ਮੰਨਿਆ ਜਾਂਦਾ ਹੈ। ਕੇਂਦਰੀ ਅਮਰੀਕਾ ਵਿੱਚ ਸੱਤ ਦੇਸ਼-ਬੇਲੀਜ਼, ਕੋਸਤਾ ਰੀਕਾ, ਸਾਲਵਾਦੋਰ, ਗੁਆਤੇਮਾਲਾ, ਹਾਂਡੂਰਾਸ, ਨਿਕਾਰਾਗੁਆ ਅਤੇ ਪਨਾਮਾ-ਹਨ। ਇਹ ਖੇਤਰ ਮੀਜ਼ੋਅਮਰੀਕੀ ਜੀਵ-ਵਿਭਿੰਨਤਾ ਖੇਤਰ ਦਾ ਹਿੱਸਾ ਹੈ ਜੋ ਉੱਤਰੀ ਗੁਆਤੇਮਾਲਾ ਤੋਂ ਕੇਂਦਰੀ ਪਨਾਮਾ ਤੱਕ ਫੈਲਿਆ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਮੈਕਸੀਕੋ, ਪੂਰਬ ਵੱਲ ਕੈਰੇਬੀਆਈ ਸਾਗਰ, ਪੱਛਮ ਵੱਲ ਉੱਤਰ ਪ੍ਰਸ਼ਾਂਤ ਮਹਾਂਸਾਗਰ ਅਤੇ ਦੱਖਣ-ਪੂਰਬ ਵੱਲ ਕੋਲੰਬੀਆ ਨਾਲ਼ ਲੱਗਦੀਆਂ ਹਨ।

ਕਨੇਡਾ ਦਾ ਇਤਿਹਾਸ

ਕਨੇਡਾ ਦਾ ਇਤਿਹਾਸ ਹਜ਼ਾਰਾਂ ਸਾਲ ਪਹਿਲਾਂ ਪਾਲੀਓ-ਇੰਡੀਅਨਜ਼ ਦੇ ਆਉਣ ਤੋਂ ਲੈ ਕੇ ਅੱਜ ਤੱਕ ਦੇ ਸਮੇਂ ਤੱਕ ਆਉਂਦਾ ਹੈ। ਯੂਰਪੀਅਨ ਬਸਤੀਵਾਦ ਤੋਂ ਪਹਿਲਾਂ, ਅੱਜ ਦੇ ਕਨੇਡਾ ਦੀਆਂ ਜ਼ਮੀਨਾਂ ਤੇ ਹਜ਼ਾਰਾਂ ਸਾਲਾਂ ਤੋਂ ਮੂਲਵਾਸੀ ਲੋਕ ਵੱਸੇ ਹੋਏ ਸਨ, ਜਿਨ੍ਹਾਂ ਦੇ ਆਪਣੇ ਵਪਾਰਕ ਨੈਟਵਰਕ, ਅਧਿਆਤਮਿਕ ਵਿਸ਼ਵਾਸ ਅਤੇ ਸਮਾਜਿਕ ਸੰਗਠਨ ਦੀਆਂ ਸ਼ੈਲੀਆਂ ਸਨ। ਇਨ੍ਹਾਂ ਵਿੱਚੋਂ ਕੁਝ ਪੁਰਾਣੀਆਂ ਸਭਿਅਤਾਵਾਂ ਪਹਿਲੇ ਯੂਰਪੀਅਨ ਪਹੁੰਚਣ ਦੇ ਸਮੇਂ ਤੋਂ ਲੰਬਾ ਸਮਾਂ ਪਹਿਲਾਂ ਅਲੋਪ ਹੋ ਗਈਆਂ ਸਨ ਅਤੇ ਪੁਰਾਤੱਤਵ ਜਾਂਚ ਦੁਆਰਾ ਖੋਜੀਆਂ ਗਈਆਂ ਹਨ। 15 ਵੀਂ ਸਦੀ ਦੇ ਅਖੀਰ ਵਿਚ, ਉੱਤਰੀ ਅਮਰੀਕਾ ਵਿੱਚ ਕਈ ਥਾਵਾਂ ਤੇ, ਜਿਥੇ ਅੱਜ-ਕੱਲ ਕਨੈਡਾ ਹੈ, ਫ੍ਰੈਂਚ ਅਤੇ ਬ੍ਰਿਟਿਸ਼ ਮੁਹਿੰਮਾਂ ਪਹੁੰਚ ਗਈਆਂ। ਉਨ੍ਹਾਂ ਨੇ ਉਥੇ ਆਪਣੀਆਂ ਬਸਤੀਆਂ ਬਣਾਈਆਂ ਅਤੇ ਬਸਤੀਆਂ ਲਈ ਲੜਾਈਆਂ ...

ਸੰਯੁਕਤ ਰਾਜ ਅਮਰੀਕਾ ਦਾ ਸੱਭਿਆਚਾਰ

ਸੰਯੁਕਤ ਰਾਜ ਅਮਰੀਕਾ ਦਾ ਸਭਿਆਚਾਰ, ਮੁੱਖ ਤੌਰ ਤੇ ਪੱਛਮੀ ਸਭਿਆਚਾਰ ਦਾ ਮੂਲ ਅਤੇ ਰੂਪ ਹੈ, ਪਰ ਇਹ ਇੱਕ ਬਹੁ-ਸੱਭਿਆਚਾਰਕ ਪ੍ਰਥਾ ਦੁਆਰਾ ਪ੍ਰਭਾਵਿਤ ਹੈ ਜਿਸ ਵਿੱਚ ਅਫ਼ਰੀਕੀ, ਮੂਲ ਅਮਰੀਕੀ, ਏਸ਼ੀਆਈ, ਪੋਲੀਨੇਸ਼ੀਆ ਅਤੇ ਲਾਤੀਨੀ ਅਮਰੀਕੀ ਲੋਕ ਅਤੇ ਉਨ੍ਹਾਂ ਦੇ ਸਭਿਆਚਾਰ ਸ਼ਾਮਲ ਹਨ। ਇਸਦੀ ਆਪਣੀ ਸਮਾਜਿਕ ਅਤੇ ਸੱਭਿਆਚਾਰਕ ਵਿਸ਼ੇਸ਼ਤਾਵਾਂ ਵੀ ਹਨ, ਜਿਵੇਂ ਕਿ ਉਪਭਾਸ਼ਾ, ਸੰਗੀਤ, ਕਲਾ, ਸਮਾਜਿਕ ਆਦਤਾਂ, ਰਸੋਈ ਪ੍ਰਬੰਧ ਅਤੇ ਲੋਕ-ਕਥਾ। ਪੂਰੇ ਇਤਿਹਾਸ ਦੌਰਾਨ ਬਹੁਤ ਸਾਰੇ ਮੁਲਕਾਂ ਤੋਂ ਵੱਡੇ ਪੈਮਾਨੇ ਤੇ ਆਏ ਪ੍ਰਵਾਸ ਦੇ ਨਤੀਜੇ ਵਜੋਂ ਸੰਯੁਕਤ ਰਾਜ ਅਮਰੀਕਾ ਇਕ ਨਸਲੀ ਅਤੇ ਨਸਲਵਾਦੀ ਦੇਸ਼ ਹੈ। ਬਹੁਤ ਸਾਰੇ ਅਮਰੀਕੀ ਸਭਿਆਚਾਰਕ ਤੱਤ, ਖਾਸ ਕਰਕੇ ਪ੍ਰਸਿੱਧ ਸੱਭਿਆਚਾਰ, ਆਧੁਨਿਕ ਮੀਡੀਆ ਦੁਆਰਾ ਵਿਸ਼ਵ ਭਰ ਵਿੱਚ ਫੈਲ ਗਏ ਹਨ।

ਨੈਸ਼ਨਲ ਫੁੱਟਬਾਲ ਲੀਗ

ਨੈਸ਼ਨਲ ਫੁੱਟਬਾਲ ਲੀਗ ਇੱਕ ਪ੍ਰੋਫੈਸ਼ਨਲ ਅਮਰੀਕਨ ਫੁੱਟਬਾਲ ਲੀਗ ਹੈ ਜਿਸ ਵਿੱਚ 32 ਟੀਮਾਂ ਹਨ, ਜੋ ਕਿ ਨੈਸ਼ਨਲ ਫੁਟਬਾਲ ਕਾਨਫਰੰਸ ਅਤੇ ਅਮਰੀਕੀ ਫੁਟਬਾਲ ਕਾਨਫਰੰਸ ਦੇ ਬਰਾਬਰ ਵੰਡੀਆਂ ਗਈਆਂ ਹਨ। ਐਨ.ਐਫ.ਐਲ ਉੱਤਰੀ ਅਮਰੀਕਾ ਦੀਆਂ ਚਾਰ ਪ੍ਰਮੁੱਖ ਪੇਸ਼ੇਵਰ ਖੇਡ ਲੀਗਾਂ ਵਿੱਚੋਂ ਇੱਕ ਹੈ ਅਤੇ ਸੰਸਾਰ ਵਿੱਚ ਅਮਰੀਕੀ ਫੁਟਬਾਲ ਦਾ ਸਭ ਤੋਂ ਉੱਚਾ ਪੱਧਰ ਦਾ ਪੱਧਰ ਹੈ। ਐੱਨ ਐੱਫ ਐੱਲ ਦੇ 17 ਹਫ਼ਤੇ ਦਾ ਨਿਯਮਤ ਸੀਜ਼ਨ ਸਤੰਬਰ ਦੇ ਅਖੀਰ ਤੋਂ ਲੈ ਕੇ ਦਸੰਬਰ ਦੇ ਅਖੀਰ ਤੱਕ ਚੱਲਦਾ ਹੈ, ਹਰ ਟੀਮ 16 ਖੇਡਾਂ ਖੇਡ ਰਹੀ ਹੈ ਅਤੇ ਇੱਕ ਬਾਈ ਹਫ਼ਤੇ ਦਾ ਆਯੋਜਨ ਕਰਦੀ ਹੈ। ਨਿਯਮਤ ਸੀਜ਼ਨ ਦੀ ਸਮਾਪਤੀ ਤੋਂ ਬਾਅਦ, ਹਰੇਕ ਕਾਨਫ਼ਰੰਸ ਦੀਆਂ ਛੇ ਟੀਮਾਂ ਪਲੇਅ ਆਫ ਅੱਗੇ ਵਧਦੀਆਂ ਹਨ, ਇੱਕ ਸਿੰਗਲ-ਇਲੈਵਨਨ ਟੈਨਿਸ ਟੂਰਨਾਮੈਂਟ, ਜੋ ਕਿ ਸੁਪਰ ਬਾਊਲ ਵਿੱਚ ਹੁੰਦਾ ਹੈ, ਜੋ ਆ ...

ਫ਼ੋਨਸੇਕਾ ਦੀ ਖਾੜੀ

ਫ਼ੋਨਸੇਕਾ ਦੀ ਖਾੜੀ, ਜੋ ਕਿ ਪ੍ਰਸ਼ਾਂਤ ਮਹਾਂਸਾਗਰ ਦਾ ਹਿੱਸਾ ਹੈ, ਕੇਂਦਰੀ ਅਮਰੀਕਾ ਵਿਚਲੀ ਇੱਕ ਖਾੜੀ ਹੈ ਜਿਸਦੀਆਂ ਹੱਦਾਂ ਸਾਲਵਾਦੋਰ, ਹਾਂਡੂਰਾਸ ਅਤੇ ਨਿਕਾਰਾਗੁਆ ਨਾਲ਼ ਲੱਗਦੀਆਂ ਹਨ।

ਹੀਰੋਸ਼ੀਮਾ ਅਤੇ ਨਾਗਾਸਾਕੀ ਪ੍ਰਮਾਣੂ ਹਮਲਾ

ਹੀਰੋਸ਼ੀਮਾ ਅਤੇ ਨਾਗਾਸਾਕੀ ਪ੍ਰਮਾਣੂ ਹਮਲਾ ਦੂਸਰੇ ਵਿਸ਼ਵ ਯੁੱਧ ਦੇ ਅਖੀਰ ਵਿੱਚ ਸੰਯੁਕਤ ਬਾਦਸ਼ਾਹੀ ਨਾਲ ਹੋੲੇ ਕੇਬੈਕ ਸਮਝੌਤੇ ਤਹਿਤ ਸੰਯੁਕਤ ਰਾਸ਼ਟਰ ਅਮਰੀਕਾ ਨੇ ਅਗਸਤ 1945 ਨੂੰ ਜਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਤੇ ਪ੍ਰਮਾਣੂ ਬੰਬ ਨਾਲ ਹਮਲੇ ਕੀਤੇ, ਇਹਨਾਂ ਦੋ ਹਮਲਿਆਂ ਵਿੱਚ ਲਗਭਗ 129.000 ਲੋਕ ਮਾਰੇ ਗੲੇ। ਇਤਿਹਾਸ ਵਿੱਚ ਯੁਧ ਲਈ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਸਿਰਫ ਇਸੇ ਘਟਨਾਂ ਦੌਰਾਨ ਕੀਤੀ ਗਈ। ਯੁੱਧ ਦੇ ਆਖਰੀ ਸਾਲ ਵਿੱਚ ਮਿੱਤਰ ਦੇਸ਼ਾਂ ਨੇ ਜਪਾਨ ਤੇ ਹਮਲੇ ਦੀ ਯੋਜਨਾਂ ਬਣਾਈ। ਇਸ ਤੋਂ ਪਹਿਲਾਂ ਸੰਯੁਕਤ ਰਾਜ ਅਮਰੀਕਾ ਨੇ ਹਵਾਈ ਹਮਲੇ ਕਰਕੇ ਜਪਾਨ ਦੇ ਕਈ ਸ਼ਹਿਰ ਤਬਾਹ ਕਰ ਦਿੱਤੇ। ਯੂਰਪ ਵਿੱਚ 8 ਮਈ 1945 ਨੂੰ ਨਾਜ਼ੀ ਜਰਮਨੀ ਦੇ ਆਤਮ ਸਮਰਪਣ ਕਰਨ ਨਾਲ ਜੰਗ ਖ਼ਤਮ ਹੋ ਗਈ ਸੀ। 26 ਜੁਲਾਈ 1945 ਨੂੰ ਪੋਟਸਡੈਮ ਘੋਸ਼ ...

                                     

ⓘ ਅਮਰੀਕਾ ਦਾ ਇਤਿਹਾਸ

ਅਮਰੀਕਾ ਦਾ ਇਤਿਹਾਸ ਉੱਤਰੀ ਅਮਰੀਕਾ ਦੇ ਇੱਕ ਦੇਸ਼ ਅਮਰੀਕਾ ਵਿੱਚ ਵਾਪਰੇ ਵਾਕਿਆਂ ਦਾ ਬਿਆਨ ਹੈ।

1492 ਵਿੱਚ ਕੋਲੰਬਸ ਦੀ ਨਵੇਂ ਸੰਸਾਰ ਵੱਲ ਦੀ ਪਹਿਲੇ ਸਮੁੰਦਰੀ ਸਫ਼ਰ ਤੋਂ ਬਾਅਦ ਹੋਰ ਕਈ ਖੋਜੀ ਉਹਦੇ ਰਾਹ ਉੱਤੇ ਚੱਲੇ ਅਤੇ ਫ਼ਲੌਰਿਡਾ ਉੱਤੇ ਅਮਰੀਕੀ ਦੱਖਣ-ਪੱਛਮ ਵਿੱਚ ਅਬਾਦ ਹੋ ਗਏ। ਪੂਰਬੀ ਤੱਟ ਨੂੰ ਅਬਾਦ ਕਰਨ ਦੀਆਂ ਕੁਝ ਕੋਸ਼ਿਸ਼ਾਂ ਫ਼ਰਾਂਸੀਸੀਆਂ ਨੇ ਵੀ ਕੀਤੀਆਂ ਜੋ ਮਗਰੋਂ ਮਿੱਸੀਸਿੱਪੀ ਦਰਿਆ ਕੰਢੇ ਵਸਣ ਵਿੱਚ ਕਾਮਯਾਬ ਹੋ ਗਏ। ਉੱਤਰੀ ਅਮਰੀਕਾ ਦੇ ਪੂਰਬੀ ਤੱਟ ਉੱਤੇ ਅੰਗਰੇਜ਼ਾਂ ਦੀਆਂ ਪਹਿਲੀਆਂ ਕਾਮਯਾਬ ਬਸਤੀਆਂ 1607 ਵਿੱਚ ਜੇਮਜ਼ਟਾਊਨ ਵਿਖੇ ਵਸੀ ਵਰਜਿਨੀਆ ਕਲੋਨੀ ਅਤੇ 1620 ਵਿੱਚ ਵਸੀ ਹਾਜੀਆਂ ਦੀ ਪਲਾਈਮਥ ਕਲੋਨੀ ਸਨ। ਨਿੱਜੀ ਪੈਲ਼ੀਆਂ ਦੀ ਮਾਲਕੀ ਸ਼ੁਰੂ ਹੋਣ ਤੋਂ ਪਹਿਲਾਂ ਦੇ ਭਾਈਚਾਰਕ ਰੋਜ਼ੀ-ਰੋਟੀ ਦੇ ਅਗੇਤਰੇ ਤਜਰਬੇ ਫੇਲ੍ਹ ਹੋ ਗਏ ਸਨ। ਬਹੁਤੇ ਅਬਾਦਕਾਰ ਅਸਹਿਮਤੀ ਰੱਖਣ ਵਾਲ਼ੇ ਇਸਾਈਆਂ ਦੀ ਟੋਲੀਆਂ ਸਨ ਜੋ ਧਾਰਮਕ ਅਜ਼ਾਦੀ ਦੀ ਭਾਲ਼ ਵਿੱਚ ਆਏ ਸਨ। 1619 ਵਿੱਚ ਵਰਜਿਨੀਆ ਦੀ ਬਰਜਿਸ ਸਭਾ ਮਹਾਂਦੀਪ ਦੀ ਪਹਿਲੀ ਚੁਣੀ ਹੋਈ ਵਿਧਾਨ ਸਭਾ ਬਣੀ ਜੋ, ਹਾਜੀ ਪੁਰਖਿਆਂ ਵੱਲੋਂ ਜਹਾਜ਼ਾਂ ਤੋਂ ਉੱਤਰਦਿਆਂ ਹੋਇਆਂ ਸਹੀ ਕੀਤੇ ਗਏ ਮੇਅਫ਼ਲਾਵਰ ਸਮਝ਼ੌਤੇ ਸਣੇ, ਆਉਣ ਵਾਲ਼ੇ ਸਮੇਂ ਦੀਆਂ ਸਾਰੀਆਂ ਅਮਰੀਕੀ ਬਸਤੀਆਂ ਵਾਸਤੇ ਨੁਮਾਇੰਦਗੀ-ਪ੍ਰਸਤ ਸਵੈ-ਸਰਕਾਰ ਅਤੇ ਸੰਵਿਧਾਨਵਾਦ ਦੀ ਮਿਸਾਲ ਬਣੀ।

ਹਰੇਕ ਬਸਤੀ ਵਿਚਲੇ ਬਹੁਤੇ ਅਬਾਦਕਾਰ ਨਿੱਕੇ-ਮੋਟੇ ਕਿਸਾਸਨ ਪਰ ਕੁਝ ਹੀ ਦਹਾਕਿਆਂ ਵਿੱਚ ਕਈ ਹੋਰ ਸਨਅਤਾਂ ਦਾ ਵੀ ਵਿਕਾਸ ਹੋ ਗਿਆ। ਵਪਾਰਕ ਫ਼ਸਲਾਂ ਵਿੱਚ ਤਮਾਕੂ, ਜੀਰੀ ਅਤੇ ਕਣਕ ਆਉਂਦੇ ਸਨ। ਪੋਸਤੀਨ, ਮੱਛੀ ਫੜ੍ਹਨਾ ਅਤੇ ਲੱਕੜ ਵੱਢਣ ਵਰਗੀਆਂ ਸਨਅਤਾਂ ਵੀ ਅੱਗੇ ਵਧੀਆਂ। ਕਾਰਖ਼ਾਨੇ ਰੰਮ ਅਤੇ ਬੇੜੇ ਤਿਆਰ ਕਰਦੇ ਸਨ ਅਤੇ ਪਿਛੇਤਾ ਬਸਤੀਵਾਦੀ ਦੌਰ ਆਉਣ ਤੱਕ ਦੁਨੀਆ ਦੀ ਲੋਹੇ ਦੀ ਸਪਲਾਈ ਦਾ ਸੱਤਵਾਂ ਹਿੱਸਾ ਤਿਆਰ ਕਰਨ ਲੱਗ ਪਏ ਸਨ। ਵਕਤ ਪੈਂਦੇ ਲੋਕਲ ਅਰਥਚਾਰਿਆਂ ਨੂੰ ਸਹਾਰਾ ਦੇਣ ਅਤੇ ਵਪਾਰਕ ਧੁਰੇ ਬਣਨ ਲਈ ਤੱਟ ਉੱਤੇ ਕਈ ਸ਼ਹਿਰ ਉੱਭਰ ਆਏ। ਅੰਗਰੇਜ਼ੀ ਬਸਤੀਵਾਦੀਆਂ ਦੇ ਨਾਲ਼-ਨਾਲ਼ ਸਕਾਟ-ਆਈਰਿਸ਼ ਅਤੇ ਹੋਰ ਢਾਣੀਆਂ ਦੇ ਲੋਕ ਵੀ ਆਉਂਦੇ ਗਏ। ਜਿਉਂ-ਜਿਉਂ ਤੱਟੀ ਜ਼ਮੀਨ ਮਹਿੰਗੀ ਹੁੰਦੀ ਗਈ ਤਿਉਂ-ਤਿਉਂ ਇਕਰਾਰਨਾਮੇ ਤੋਂ ਅਜ਼ਾਦ ਹੋਏ ਮਜ਼ਦੂਰ ਹੋਰ ਪੱਛਮ ਵੱਲ ਵਧਦੇ ਗਏ। 1500 ਵਿੱਚ ਸਪੇਨੀਆਂ ਨੇ ਵਪਾਰਕ ਫ਼ਸਲਾਂ ਦੀ ਖੇਤੀ ਗ਼ੁਲਾਮਾਂ ਤੋਂ ਕਰਾਉਣੀ ਸ਼ੁਰੂ ਕਰ ਦਿੱਤੀ ਜਿਹਨੂੰ ਬਾਅਦ ਵਿੱਚ ਅੰਗਰੇਜ਼ਾਂ ਨੇ ਵੀ ਅਪਣਾ ਲਿਆ ਪਰ ਉੱਤਰੀ ਅਮਰੀਕਾ ਵਿੱਚ ਰੋਗ ਘੱਟ ਅਤੇ ਖ਼ੁਰਾਕ ਅਤੇ ਇਲਾਜ ਚੰਗੇਰਾ ਹੋਣ ਕਰ ਕੇ ਜ਼ਿੰਦਗੀ ਦੀ ਹੰਢਣਸਾਰਤਾ ਵਧੇਰੇ ਸੀ ਜਿਸ ਸਦਕਾ ਗ਼ੁਲਾਮਾਂ ਦੀ ਗਿਣਤੀ ਵਧਦੀ ਗਈ। ਬਸਤੀਵਾਦੀ ਸਮਾਜ, ਗ਼ੁਲਾਮੀ ਦੀ ਰੀਤ ਤੋਂ ਉਪਜਦੇ ਦੀਨੀ ਅਤੇ ਸਦਾਚਰੀ ਸੰਕੇਤਾਂ ਨੂੰ ਲੈ ਕੇ, ਵੰਡਿਆ ਹੋਇਆ ਸੀ ਅਤੇ ਇਸ ਰੀਤ ਦੇ ਹੱਕ ਅਤੇ ਵਿਰੋਧ ਦੋਹਾਂ ਵਿੱਚ ਹੀ ਕਈ ਮਤੇ ਪਾਸ ਕੀਤੇ ਗਏ। ਪਰ 18ਵੀਂ ਸਦੀ ਦੇ ਆਉਂਦਿਆਂ, ਖ਼ਾਸ ਕਰ ਕੇ ਦੱਖਣੀ ਇਲਾਕਿਆਂ ਵਿੱਚ, ਵਪਾਰਕ ਫ਼ਸਲਾਂ ਦੀ ਮਜ਼ਦੂਰੀ ਕਰਨ ਲਈ ਇਕਾਰਾਨਾਮਿਆਂ ਦੇ ਪਾਬੰਦ ਨੌਕਰਾਂ ਦੀ ਥਾਂ ਅਫ਼ਰੀਕੀ ਗੋਲੇ ਲੈਣ ਲੱਗੇ।

1732 ਵਿੱਚ ਜਾਰਜੀਆ ਦਾ ਬਸਤੀਕਰਨ ਹੋਣ ਨਾਲ਼ 13 ਕਲੋਨੀਆਂ ਥਾਪੀਆਂ ਜਾ ਚੁੱਕਿਆਂ ਸਨ ਜਿਹਨਾਂ ਨੇ ਅੱਗੇ ਜਾ ਕੇ ਅਮਰੀਕਾ ਦੇ ਇੱਕਜੁਟ ਰਾਜ ਬਣਨਾ ਸੀ। ਸਾਰੀਆਂ ਬਸਤੀਆਂ ਵਿੱਚ ਸਥਾਨੀ ਸਰਕਾਰਾਂ ਕਾਇਮ ਸਨ ਜੋ ਚੋਣਾਂ ਰਾਹੀਂ ਚੁਣੀਆਂ ਜਾਂਦੀਆਂ ਸਨ ਅਤੇ ਜਿਹਨਾਂ ਵਿੱਚ ਤਕਰੀਬਨ ਸਾਰੇ ਅਜ਼ਾਦ ਮਰਦਾਂ ਨੂੰ ਵੋਟ ਪਾਉਣ ਦਾ ਹੱਕ ਸੀ ਜਿਸ ਕਰ ਕੇ ਸਵੈ-ਸਰਕਾਰ ਅਤੇ ਗਣਰਾਜਵਾਦ ਨੂੰ ਹੁੰਗਾਰਾ ਮਿਲਿਆ। ਤੇਜ਼ ਜਨਮ ਦਰਾਂ, ਹੌਲ਼ੀ ਮੌਤ ਦਰਾਂ ਅਤੇ ਸਥਾਈ ਵਸੋਂ ਦੇ ਸਦਕਾ ਬਸਤੀਆਂ ਦੀ ਅਬਾਦੀ ਬਹੁਤ ਛੇਤੀ ਵਧਣ ਲੱਗੀ। ਜੱਦੀ ਅਮਰੀਕੀਆਂ ਦੀ ਘੱਟ ਅਬਾਦੀ ਕਰ ਕੇ ਉਹਨਾਂ ਦੀ ਧਾਕ ਘਟਦੀ ਗਈ। 1730 ਅਤੇ 1740 ਦੇ ਦਹਾਕਿਆਂ ਦੀਆਂ ਇਸਾਈ ਮੱਤ ਦੀ ਮੁੜ-ਸੁਰਜੀਤੀ ਦੀਆਂ ਲਹਿਰਾਂ, ਜਿਹਨਾਂ ਨੂੰ ਮਹਾਨ ਜਾਗ ਆਖਿਆ ਜਾਂਦਾ ਸੀ, ਨੇ ਧਰਮ ਅਤੇ ਧਾਰਮਿਕ ਖੁੱਲ੍ਹ ਵਿੱਚ ਦਿਲਚਸਪੀ ਪੈਦਾ ਕੀਤੀ।

ਫ਼ਰਾਂਸੀਸੀ ਅਤੇ ਇੰਡਿਅਨ ਜੰਗ ਵਿੱਚ ਬਰਤਾਨਵੀ ਫ਼ੌਜਾਂ ਨੇ ਫ਼ਰਾਂਸੀਸੀਆਂ ਤੋਂ ਕੈਨੇਡਾ ਜ਼ਬਤ ਕਰ ਲਿਆ ਪਰ ਫ਼ਰਾਂਸੀਸੀ ਬੋਲਣ ਵਾਲ਼ੀ ਇਹ ਅਬਾਦੀ ਸਿਆਸੀ ਪੱਧਰ ਉੱਤੇ ਦੱਖਣੀ ਬਸਤੀਆਂ ਤੋਂ ਨਵੇਕਲੀ ਰਹੀ। ਸਰ ਕੀਤੇ ਅਤੇ ਧਕੱਲੇ ਜਾ ਰਹੇ ਜੱਦੀ ਅਮਰੀਕੀਆਂ ਤੋਂ ਛੁੱਟ 1770 ਵਿੱਚ ਇਹਨਾਂ 13 ਬਸਤੀਆਂ ਦੀ ਅਬਾਦੀ 21 ਲੱਖ ਤੋਂ ਵੱਧ ਸੀ ਮਤਲਬ ਬ੍ਰਿਟੇਨ ਦੀ ਅਬਾਦੀ ਦਾ ਤੀਜਾ ਹਿੱਸ। ਲਗਾਤਾਰ ਨਵੇਂ ਪਹੁੰਚ ਰਹੇ ਲੋਕਾਂ ਦੇ ਬਾਵਜੂਦ ਕੁਦਰਤੀ ਵਾਧਾ ਸਿਰਫ਼ ਇੰਨਾ ਕੁ ਸੀ ਕਿ 1770 ਦੇ ਦਹਾਕੇ ਤੱਕ ਬਹੁਤ ਘੱਟ ਗਿਣਤੀ ਦੇ ਲੋਕ ਹੀ ਸਮੁੰਦਰੋਂ ਪਾਰ ਪੈਦਾ ਹੋਏ ਸਨ। ਭਾਵੇਂ ਇੰਗਲੈਂਡ ਤੋਂ ਦੂਰ ਹੋਣ ਕਰ ਕੇ ਬਸਤੀਆਂ ਵਿੱਚ ਸਵੈ-ਸਰਕਾਰ ਦਾ ਵਿਕਾਸ ਮੁਮਕਨ ਹੋ ਸਕਿਆ ਪਰ ਇਹਨਾਂ ਦੀ ਕਾਮਯਾਬੀ ਨੇ ਸਮੇਂ-ਸਮੇਂ ਉੱਤੇ ਬਾਦਸਾਹਾਂ ਨੂੰ ਆਪਣਾ ਸ਼ਾਹੀ ਇਖ਼ਤਿਆਰ ਜਤਾਉਣ ਲਈ ਉਕਸਾਇਆ।

                                     

1. ਬਾਹਰਲੇ ਜੋੜ

  • Shapell Manuscript Foundation, Digitalized Primary Sources including Official and Personal Correspondence of Presidents, Public Figures, and U.S. Soldiers from 1786–
  • US History map animation Animated map of the US, showing territorial expansion and statehood by year Houston Institute for Culture.
  • The Gilder Lehrman Institute of American History, includes curriculum modules covering the Revolution to the present
  • US History map animation Animated map of the US, showing territorial expansion and statehood by year Quick Maps, Theodora.com.
  • ਇਤਿਹਾਸਕ ਖੋਜ: ਅਮਰੀਕੀ ਅਤੀਤ - ਵਿੱਦਿਆ ਅਤੇ ਘੋਖ
  • BackStory, American history public radio show hosted by Ed Ayers, Brian Balogh, and Peter Onuf
  • Early 20th century USA High Quality photographs
  • Edsitement, History & Social Studies, lesson plans from the National Endowment for the Humanities
  • Outline of U.S.History, an American history e-book from the U.S.Department of State
                                     

ਮੇਫ਼ਲਾਵਰ

ਮੇਫ਼ਲਾਵਰ ਇੱਕ ਸਮੁੰਦਰੀ ਜਹਾਜ਼ ਦਾ ਨਾਂ ਹੈ ਜਿਹੜਾ 1620 ਚ ਬਰਤਾਨੀਆ ਤੋਂ ਪਹਿਲੇ ਅਮਰੀਕਾ ਜਾ ਕੇ ਵੱਸਣ ਦੇ ਇੱਛਕਾਂ ਨੂੰ ਲੈ ਕੇ ਗਿਆ ਸੀ ਤੇ ਏਸ ਨਾਲ਼ ਅਮਰੀਕਾ ਚ ਯੂਰਪੀ ਲੋਕਾਂ ਦੇ ਵਸਣ ਦਾ ਮੁਢ ਰੱਖਿਆ ਗਿਆ। ਏਸ ਲਈ ਇਹ ਜਹਾਜ਼ ਅਮਰੀਕੀ ਇਤਿਹਾਸ ਚ ਵੀ ਖ਼ਾਸ ਮੰਨਿਆ ਜਾਂਦਾ ਹੈ। ਇਸ ਚ ਯਾਤਰੀਆਂ ਦੀ ਗਿਣਤੀ 102 ਸੀ।

                                     

ਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀ

ਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀ,ਓਹ ਲੋਕ ਮੰਨੇ ਜਾਂਦੇ ਹਨ ਜਿਹਨਾਂ ਦੇ ਪੂਰਵ ਕੋਲੰਬੀਅਨ ਵਡੇਰੇ ਇਥੋਂ ਦੀਆਂ ਮੌਜੂਦਾ ਸਰਹੱਦਾਂ ਵਿੱਚ ਰਹਿਣ ਵਾਲੇ ਮੂਲ ਨਿਵਾਸੀ ਸਨ। ਇਹ ਲੋਕ ਮੂਲ ਰੂਪ ਵਿੱਚ ਸ਼ਿਕਾਰੀ ਦੇ ਰੂਪ ਵਿੱਚ ਵਿਚਰਦੇ ਸਨ ਅਤੇ ਆਪਣੀਆਂ ਸਭਿਆਚਾਰਕ ਰਵਾਇਤਾਂ ਜ਼ਬਾਨੀ ਭਾਵ ਸੀਨਾ-ਬ-ਸੀਨਾ ਅਤੇ ਪੁਸ਼ਤ ਦਰ ਪੁਸ਼ਤ ਸਾਂਭਦੇ ਰਹੇ ਹਨ ਜੋ ਯੂਰਪੀਅਨ ਲੇਖਕਾਂ ਦੀਆਂ ਲਿਖਤਾਂ ਅਤੇ ਵਿਰੋਧ ਦਾ ਪਹਿਲਾਂ ਆਧਾਰ ਬਣਿਆ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →