ⓘ ਪਰੰਪਰਾ

ਪੁਆਧੀ ਅਖਾੜਾ ਪਰੰਪਰਾ

ਪੁਆਧ ਪੰਜਾਬ, ਅਤੇ ਹਰਿਆਣਾ ਰਾਜਾਂ ਦਾ ਉੱਤਰ ਪੱਛਮੀ ਭਾਰਤ ਵਿੱਚ ਪੈਂਦਾ ਖ਼ਿੱਤਾ ਹੈ । ਇਹ ਦਰਿਆ ਸਤਲੁਜ ਅਤੇ ਘੱਗਰ ਦਰਿਆਂਵਾਂ ਵਿਚਕਾਰ ਅਤੇ ਦਖਣ, ਦਖਣ ਪੂਰਬ ਅਤੇ ਪੂਰਬ ਦੇ ਅੰਬਾਲਾ ਜਿਲਾ ਨਾਲ ਜੁੜਦੇ ਰੂਪਨਗਰ ਜਿਲਾ ਵਿੱਚ ਪੈਦਾ ਹੈ । ਇਸ ਇਲਾਕੇ ਵਿੱਚ ਪੰਜਾਬੀ ਦੀ ਉੱਪ ਭਾਖਾ ਪੁਆਧੀ ਬੋਲੀ ਜਾਂਦੀ ਹੈ । ਇਸ ਵਿੱਚ ਚੰਡੀਗੜ੍ਹ ਸਮੇਤ ਪੰਚਕੁਲਾ, ਮੋਹਾਲੀ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲਿਆਂ ਦੇ ਖੇਤਰ ਆਓਂਦੇ ਹਨ।

ਸਾਖੀ/ਪਰਚੀ/ਕਥਾ/ਪਰੰਪਰਾ

ਸਾਖੀ/ਪਰਚੀ/ਕਥਾ/ਪਰੰਪਰਾ ਸਾਖੀ ਪਰੰਪਰਾ:- ਸਾਖੀ/ਪਰਚੀ/ਕਥਾ/ਪਰੰਪਰਾ ਵਾਸਤਵ ਵਿੱਚ ਜਨਮਸਾਖੀ ਪਰੰਪਰਾ ਦਾ ਹੀ ਅੱਗਲਾ ਹਿੱਸਾ ਹੈ. "ਸਾਖੀ" ਸ਼ਬਦ ਸੰਸਕਿਤਭਾਸ਼ਾ ਦੇ ਸ਼ਬਦ ਸ਼ਾਖ੍ਸੀਤੋਂ ਅਇਆ ਹੈ.ਜਿਸ ਦਾ ਅਰਥ ਹੈ, ਕਿਸੇ ਘਟਨਾ ਨੂੰ ਦੇਖਣ ਵਾਲਾ ਗਵਾਹ ਹੈ.ਸਾਖੀ/ਪਰਚੀ/ਕਥਾ/ਪਰੰਪਰਾ ਦੀਆਂ ਉਦਾਹਰਣ ਆਮ ਮਿਲਦੀਆਂ ਹਨ.ਇਸ ਸ਼ਬਦ ਦੀ ਵਰਤੋਂ ਕਈ ਅਰਥਾ ਵਿੱਚ ਕੀਤੀ ਜਾਂਦੀ ਹੈ.ਸਿੱਖਿਆ ਉਪਦੇਸ਼ ਅਤੇ ਗੁਰੂ ਦੇ ਬਚਨਾਂ ਦੇ ਰੂਪ ਵਿੱਚ ਸਾਡੇ ਕੋਲ ਮੋਜੂਦ ਹੈ.ਕੁਛ ਉਦਾਹਰਣ ਇਸ ਪ੍ਰਕਾਰ ਹਨ.

ਸਾਖੀ ਪਰੰਪਰਾ

ਪੁਰਾਤਨ ਪੰਜਾਬੀ ਵਾਰਤਕ ਦੇ ਇਤਿਹਾਸ ਵਿੱਚ ਜਨਮ ਸਾਖੀ ਪਰੰਪਰਾ ਤੋਂ ਬਾਦ ਸਾਖੀ/ਪਰਚੀ ਪਰੰਪਰਾ ਦਾ ਸਥਾਨ ਆਉਂਦਾ ਹੈ। ਇਹ ਸਥਾਨ ਸਾਹਿਤਕ ਪੱਖ ਤੋਂ ਹੀ ਨਹੀਂ, ਆਕਾਰ ਪੱਖ ਤੋਂ ਵੀ ਹੈ। 17ਵੀਂ ਸਦੀ ਦੀ ਪੰਜਾਬੀ ਵਾਰਤਕ ਜਿਥੇ ਗੁਰੂ ਨਾਨਕ ਦੇਵ ਜੀ ਦੀ ਤੇਜਸਵੀ ਸ਼ਖਸੀਅਤ ਦੁਆਲੇ ਘੁੰਮਦੀ ਹੈ ਉਥੇ 18ਵੀਂ ਸਦੀ ਵਿੱਚ ਪੰਜਾਬੀ ਵਾਰਤਕ ਇਸ ਨਾਲ ਨਵੇਂ ਆਯਾਸ ਜੋੜਦੀ ਹੈ। ਸਾਹਿਤਕ ਪੱਖ ਤੋਂ ਇਸ ਵਿੱਚ ਭੂਤ ਅਤੇ ਭਵਿੱਖ ਦੋਹਾਂ ਨੂੰ ਛੋਹਿਆ ਗਿਆ ਹੈ। ਵਿਦਵਾਨਾਂ ਨੇ ‘ਸਾਖੀ` ਸ਼ਬਦ ਨੂੰ ‘ਬਚਨ` ਤੇ ਪਰਚੀਆਂ ਆਦਿ ਵਾਰਤਕ ਵੰਨਗੀਆਂ ਲਈ ਵੀ ਬੇਝਿੱਜਕ ਵਰਤਿਆ ਹੈ। ਕਈ ਅਨੁਸਾਰ" ‘ਸਾਖੀ` ਸ਼ਬਦ ਸਾਕਸ਼ੀ ਦਾ ਬਦਲਿਆ ਹੋਇਆ ਰੂਪ ਹੈ ਜਿਸਦਾ ਮਤਲਬ ਹੈ ਚਸਮਦੀਦ ਗਵਾਹ। ਪੰਜਾਬੀ ਸਾਹਿਤ ਵਿੱਚ ਸਾਖੀ ਸਾਹਿਤ ਦਾ ਆਰੰਭ 31 ਜਨਮ ਸਾਖੀਆਂ ਨਾਲ ਹੀ ਹੋਇਆ। ਸਵਾਲ ਇਹ ਹੈ ਕਿ ਇਸ ਸਾਹ ...

ਲੋਕ ਪਰੰਪਰਾ ਅਤੇ ਸਾਹਿਤ

ਲੋਕ ਪਰੰਪਰਾ ਅਤੇ ਸਾਹਿਤ,ਵਣਜਾਰਾ ਬੇਦੀ ਅਤੇ ਜਤਿੰਦਰ ਬੇਦੀ ਦੁਆਰਾ ਸੰਪਾਦਕ ਕਿਤਾਬ ਹੈ।ਵਣਜਾਰਾ ਬੇਦੀ ਪੰਜਾਬੀ ਲੋਕ ਧਾਰਾ ਵਿੱਚ ਇੱਕ ਵੱਡੀ ਸ਼ਖਸ਼ੀਅਤ ਹੈ।ਇਸ ਲਈ ਇਹ ਕਿਤਾਬ ਪੰਜਾਬੀ ਸਭਿਆਚਾਰ ਤੇ ਲੋਕ-ਧਾਰਾ ਦੇ ਖੇਤਰ ਵਿੱਚ ਮਹੱਤਵਪੂਰਨ ਕਿਤਾਬ ਹੈ।

ਥੌਮਸ ਐਕੂਆਈਨਸ

ਥੌਮਸ ਐਕੂਆਈਨਸ, ਓ.ਪੀ., ਜਾਂ ਥੌਮਸ ਆਫ਼ ਐਕੂਇਨ ਜਾਂ ਐਕੂਇਨੋ, ਇੱਕ ਇਤਾਲਵੀ ਡੋਮਿਨੀਕਨ ਫਰਿਆਰ ਅਤੇ ਕੈਥੋਲਿਕ ਪਾਦਰੀ ਸੀ, ਜੋ ਕਿ ਪੰਡਤਾਊਵਾਦ ਦੀ ਪਰੰਪਰਾ ਵਿੱਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਦਾਰਸ਼ਨਿਕ ਅਤੇ ਧਰਮ ਸ਼ਾਸਤਰੀ ਸੀ। ਇਸ ਪਰੰਪਰਾ ਵਿੱਚ ਇਸਨੂੰ ਡਾਕਟਰ ਐਂਗਲੀਕਸ ਅਤੇ ਡਾਕਟਰ ਕਮਿਊਨਿਸ ".ਵਜੋਂ ਵੀ ਜਾਣਿਆ ਜਾਂਦਾ ਸੀ। "ਐਕੂਆਈਨਸ" ਐਕੂਆਈਨੋ ਕਾਊਂਟੀ ਤੋਂ ਸੀ, ਜਿਸ ਇਲਾਕੇ ਵਿੱਚ 1137 ਤੱਕ ਉਸ ਦੇ ਪਰਿਵਾਰ ਦੀ ਜ਼ਮੀਨ ਸੀ।

ਤੁਰਕੀ ਦਾ ਲੋਕ ਸਾਹਿਤ

ਤੁਰਕੀ ਦਾ ਲੋਕ ਸਾਹਿਤ ਇੱਕ ਡੂੰਘੀ ਮੌਖ਼ਿਕ ਪਰੰਪਰਾ ਹੈ ਜੋ ਇਸ ਰੂਪ ਵਿਚ, ਮੱਧ ਏਸ਼ੀਆਈ ਟੱਪਰੀਵਾਸ ਜਾਂ ਖ਼ਾਨਾ-ਬਦੋਸ਼ ਪਰੰਪਰਾਵਾਂ ਵਿੱਚੋਂ ਹੈ। ਹਾਲਾਂਕਿ, ਇਸਦੇ ਵਿਸ਼ਿਆਂ ਵਿੱਚ, ਤੁਰਕੀ ਦਾ ਲੋਕ ਸਾਹਿਤ ਇੱਥੇ ਵੱਸਣ ਵਾਲੇ ਲੋਕਾਂ ਦੀਆਂ ਵਿਸ਼ੇਸ਼ ਸਮੱਸਿਆਵਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੇ ਖ਼ਾਨਾ-ਬਦੋਸ਼ ਜੀਵਨ ਸ਼ੈਲੀ ਨੂੰ ਤਿਆਗ ਦਿੱਤਾ ਹੈ। ਇਸ ਦੀ ਇੱਕ ਨਜ਼ੀਰ ਕੈਲੋਨ ਦੀ ਸ਼ਖਸੀਅਤ ਦੇ ਆਲੇ ਦੁਆਲੇ ਦੀ ਲੋਕ - ਕਥਾ ਦੀ ਲੜੀ ਹੈ ਕਿ ਕਿਵੇਂ ਇੱਕ ਛੋਟਾ ਲੜਕਾ ਪਤਨੀ ਲੱਭਣ ਦੀਆਂ ਮੁਸ਼ਕਲਾਂ, ਉਸ ਦੀ ਮਾਂ ਨੂੰ ਪਰਿਵਾਰਕ ਘਰ ਨੂੰ ਸਬੂਤਾ ਬਣਾਈ ਰੱਖਣ ਵਿੱਚ ਸਹਾਇਤਾ ਕਰਨ, ਅਤੇ ਆਪਣੇ ਗੁਆਂਢੀਆਂ ਵੱਲੋਂ ਪੈਦਾ ਕੀਤੀਆਂ ਮੁਸ਼ਕਲਾਂ ਨਾਲ ਨਜਿੱਠਣ ਕਰਕੇ ਦੁਖੀ ਹੈ। ਇੱਕ ਹੋਰ ਉਦਾਹਰਨ ਮੁੱਲਾ ਨਸਰੁੱਦੀਨ ਦੀ ਰਹੱਸਮਈ ਸ਼ਖਸੀਅਤ ਹੈ ਜੋ ਇੱਕ ਚਾਲਾਕ ਵਿਅਕਤ ...

                                     

ⓘ ਪਰੰਪਰਾ

ਪਰੰਪਰਾ ਇੱਕ ਵਿਸ਼ਵਾਸ ਜਾਂ ਵਿਹਾਰ ਹੁੰਦਾ ਹੈ ਜੋ ਇੱਕ ਸਮੂਹ ਜਾਂ ਸਮਾਜ ਵਿੱਚ ਬੀਤੇ ਸਮੇਂ ਤੋਂ ਸੰਕੇਤਕ ਅਰਥਾਂ ਜਾਂ ਵਿਸ਼ੇਸ਼ ਮਹੱਤਵ ਦੇ ਨਾਲ ਚਲਿਆ ਰਿਹਾ ਹੁੰਦਾ ਹੈ। ਆਮ ਉਦਾਹਰਣਾਂ ਵਿੱਚ ਛੁੱਟੀਆਂ ਜਾਂ ਅਵਿਵਹਾਰਕ ਪਰ ਸਮਾਜਕ ਤੌਰ ਤੇ ਅਰਥਪੂਰਨ ਕਪੜੇ ਸ਼ਾਮਲ ਹੁੰਦੇ ਹਨ, ਪਰ ਇਹ ਵਿਚਾਰ ਸਮਾਜਿਕ ਨਿਯਮਾਂ ਜਿਵੇਂ ਕਿ ਸ਼ੁਭ-ਕਾਮਨਾਵਾਂ ਲਈ ਵੀ ਲਾਗੂ ਕੀਤਾ ਗਿਆ ਹੈ। ਪਰੰਪਰਾਵਾਂ ਹਜ਼ਾਰਾਂ ਸਾਲਾਂ ਤੱਕ ਜਾਰੀ ਰਹਿ ਸਕਦੀਆਂ ਹਨ - ਇਹ ਸ਼ਬਦ ਪਰੰਪਰਾ ਆਪਣੇ ਆਪ ਵਿੱਚ ਲਾਤੀਨੀ ਤਰਾਦੇਰੇ ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਸੰਚਾਰਿਤ ਕਰਨਾ, ਸੌਂਪਣਾ, ਸੁਰੱਖਿਅਤ ਰੱਖਣ ਲਈ ਦੇਣਾ। ਹਾਲਾਂਕਿ ਇਹ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਪਰੰਪਰਾਵਾਂ ਦਾ ਪ੍ਰਾਚੀਨ ਇਤਿਹਾਸ ਹੁੰਦਾ ਹੈ, ਬਹੁਤ ਸਾਰੀਆਂ ਪਰੰਪਰਾਵਾਂ ਦੀ ਕਾਢ ਅਲਪ-ਕਾਲ ਦੇ ਉਦੇਸ਼, ਚਾਹੇ ਉਹ ਰਾਜਨੀਤਿਕ ਹੋਵੇ ਜਾਂ ਸਭਿਆਚਾਰਕ, ਸਾਹਮਣੇ ਰੱਖ ਕੇ ਕਢੀ ਗਈ ਹੁੰਦੀ ਹੈ। ਵੱਖ ਵੱਖ ਅਕਾਦਮਿਕ ਸ਼ਾਸਤਰ ਵੀ ਕਈ ਤਰੀਕਿਆਂ ਨਾਲ ਸ਼ਬਦ ਦੀ ਵਰਤੋਂ ਕਰਦੇ ਹਨ।

"ਪਰੰਪਰਾ ਦੇ ਅਨੁਸਾਰ", ਜਾਂ "ਪਰੰਪਰਾ ਅਨੁਸਾਰ", ਮੁਹਾਵਰੇ ਦਾ ਅਕਸਰ ਮਤਲਬ ਹੁੰਦਾ ਹੈ ਕਿ ਜਿਹੜੀ ਵੀ ਜਾਣਕਾਰੀ ਹੇਠ ਲਿਖੀ ਜਾਂਦੀ ਹੈ ਉਹ ਸਿਰਫ ਮੌਖਿਕ ਪਰੰਪਰਾ ਦੁਆਰਾ ਜਾਣੀ ਜਾਂਦੀ ਹੈ, ਪਰ ਭੌਤਿਕ ਦਸਤਾਵੇਜ਼, ਕਿਸੇ ਭੌਤਿਕ ਕਲਾ ਵਸਤ ਜਾਂ ਕੋਈ ਹੋਰ ਸਿਫਤੀ ਸਬੂਤ, ਇਸਦਾ ਸਮਰਥਨ ਨਹੀਂ ਕਰਦਾ ਹੈ ਅਤੇ ਸ਼ਾਇਦ ਉਨ੍ਖਾਹਾਂ ਦੇ ਹਵਾਲੇ ਨਾਲ ਇਹ ਖਾਰਜ ਕੀਤੀ ਜਾ ਸਕਦੀ ਹੈ। ਪਰੰਪਰਾ ਦੀ ਵਰਤੋਂ ਚਰਚਾ ਅਧੀਨ ਜਾਣਕਾਰੀ ਦੇ ਟੁਕੜੇ ਦੀ ਗੁਣਵਤਾ ਦਰਸਾਉਣ ਲਈ ਕੀਤੀ ਜਾਂਦੀ ਹੈ। ਉਦਾਹਰਣ ਵਜੋਂ, "ਪਰੰਪਰਾ ਦੇ ਅਨੁਸਾਰ, ਹੋਮਰ ਦਾ ਜਨਮ ਚਿਓਸ ਵਿੱਚ ਹੋਇਆ ਸੀ, ਪਰ ਕਈ ਹੋਰ ਸਥਾਨਕ ਭਾਈਚਾਰਿਆਂ ਨੇ ਇਤਿਹਾਸਕ ਤੌਰ ਤੇ ਉਨ੍ਹਾਂ ਦਾ ਆਪਣਾ ਹੋਣ ਦਾ ਦਾਅਵਾ ਕੀਤਾ ਹੈ।" ਇਹ ਪਰੰਪਰਾ ਕਦੇ ਵੀ ਸਾਬਤ ਜਾਂ ਗ਼ਲਤ ਸਾਬਤ ਨਹੀਂ ਹੋ ਸਕਦੀ। ਇੱਕ ਹੋਰ ਉਦਾਹਰਣ ਵਿਚ, ਕਿੰਗ ਆਰਥਰ, ਪਰੰਪਰਾ ਅਨੁਸਾਰ ਇੱਕ ਸੱਚੇ ਬ੍ਰਿਟਿਸ਼ ਬਾਦਸ਼ਾਹ, ਨੇ ਬਹੁਤ ਸਾਰੀਆਂ ਪਿਆਰੀਆਂ ਕਹਾਣੀਆਂ ਨੂੰ ਪ੍ਰੇਰਿਤ ਕੀਤਾ। "ਉਨ੍ਹਾਂ ਦਾ ਦਸਤਾਵੇਜ਼ੀ ਤੱਥ ਹੋਣਾ ਜਾਂ ਨਾ ਹੋਣਾ ਸੰਸਕ੍ਰਿਤਕ ਇਤਿਹਾਸ ਅਤੇ ਸਾਹਿਤ ਦੇ ਤੌਰ ਤੇ ਉਨ੍ਹਾਂ ਦਾ ਮਹੱਤਵ ਘੱਟ ਨਹੀਂ ਕਰਦਾ।

ਪਰੰਪਰਾਵਾਂ ਕਈ ਅਕਾਦਮਿਕ ਖੇਤਰਾਂ, ਖ਼ਾਸਕਰ ਸਮਾਜਿਕ ਵਿਗਿਆਨ ਵਿੱਚ ਅਧਿਐਨ ਦਾ ਵਿਸ਼ਾ ਹਨ ਜਿਵੇਂ ਮਾਨਵ ਵਿਗਿਆਨ, ਪੁਰਾਤੱਤਵ ਅਤੇ ਜੀਵ ਵਿਗਿਆਨ ਵਿੱਚ।

                                     

1. ਪਰੰਪਰਾ ਦੀ ਕਾਢ

ਪਦ ਪਰੰਪਰਾ ਦੀ ਕਾਢ ਜੋ, ਈ ਜੇ ਹੋਬਸਬੌਮ ਨੇ ਵਰਤਣਾ ਸ਼ੁਰੂ ਕੀਤਾ, ਉਹਨਾਂ ਸਥਿਤੀਆਂ ਦਾ ਲਖਾਇਕ ਹੈ ਜਦੋਂ ਕੋਈ ਨਵੀਂ ਰੀਤ ਜਾਂ ਵਸਤੂ ਨੂੰ ਇਸ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਜੋ ਉਸਦਾ ਅਤੀਤ ਨਾਲ ਸੰਬੰਧ ਜੋੜਦਾ ਹੈ ਜੋ ਜ਼ਰੂਰੀ ਤੌਰ ਤੇ ਮੌਜੂਦ ਨਹੀਂ ਹੁੰਦਾ। ਇੱਕ ਰਵਾਇਤ ਜਾਣ-ਬੁੱਝ ਕੇ ਨਿੱਜੀ, ਵਪਾਰਕ, ਰਾਜਨੀਤਿਕ ਜਾਂ ਰਾਸ਼ਟਰੀ ਸਵੈ-ਹਿੱਤ ਲਈ ਬਣਾਈ ਅਤੇ ਫੈਲਾਈ ਜਾ ਸਕਦੀ ਹੈ, ਜਿਵੇਂ ਕਿ ਬਸਤੀਵਾਦੀ ਅਫਰੀਕਾ ਵਿੱਚ ਕੀਤਾ ਗਿਆ ਸੀ; ਜਾਂ ਇਸ ਨੂੰ ਕਿਸੇ ਲੋਕ ਸਮੂਹ ਵਿੱਚ ਆਰਗੈਨਿਕ ਤੌਰ ਤੇ ਵਿਕਸਤ ਹੋਣ ਅਤੇ ਫੈਲਣ ਦੀ ਬਜਾਏ ਇੱਕ ਬਹੁਤ ਜ਼ਿਆਦਾ ਪ੍ਰਚਾਰੀ ਗਈ ਇੱਕੋ ਇੱਕ ਘਟਨਾ ਦੇ ਅਧਾਰ ਤੇ ਤੇਜ਼ੀ ਨਾਲ ਅਪਣਾਇਆ ਜਾ ਸਕਦਾ ਹੈ, ਜਿਵੇਂ ਵਿਆਹ ਦੇ ਪਹਿਰਾਵੇ ਦੇ ਚਿੱਟਾ ਹੋਣ ਦੇ ਮਾਮਲੇ ਵਿਚ, ਜੋ ਸਿਰਫ ਮਹਾਰਾਣੀ ਵਿਕਟੋਰੀਆ ਵਲੋਂ ਐਲਬਰਟ ਨਾਲ ਵਿਆਹ ਦੌਰਾਨ ਚਿੱਟਾ ਗਾਊਨ ਪਹਿਨਣ ਤੋਂ ਬਾਅਦ ਮਸ਼ਹੂਰ ਹੋ ਗਿਆ ਸੀ।

                                     

ਮਹਾਯਾਨ

ਮਹਾਯਾਨ ਬੁੱਧ ਧਰਮ ਦੀਆਂ ਮੌਜੂਦਾ ਤਿੰਨ ਸ਼ਾਖਾਵਾਂ ਵਿੱਚੋਂ ਇੱਕ ਹੈ। 2010 ਦੇ ਆਂਕੜਿਆਂ ਅਨੁਸਾਰ ਬੁੱਧ ਧਰਮ ਵਿੱਚ 56% ਬੋਧੀ ਮਹਾਯਾਨ ਪਰੰਪਰਾ ਨਾਲ ਸੰਬੰਧਿਤ ਹਨ, 38% ਬੋਧੀ ਥੇਰਵਾਦ ਪਰੰਪਰਾ ਨਾਲ ਸੰਬੰਧਿਤ ਹਨ ਅਤੇ 6% ਬੋਧੀ ਵਜ੍ਰਯਾਨ ਪਰੰਪਰਾ ਨਾਲ ਸੰਬੰਧਿਤ ਹਨ।

                                     

ਹਾਸਰਸ ਕਲਾਕਾਰ

ਹਾਸਰਸ ਕਲਾਕਾਰ ਓਹ ਅਦਾਕਾਰ ਜਾਂ ਗਾਇਕ ਹੁੰਦੇ ਹਨ ਜੋ ਹਾਸਰਸੀ ਅਦਾਵਾਂ ਜਾਂ ਗੱਲਾਂ ਆਦਿ ਨਾਲ ਵੇਖਣ ਜਾਂ ਸਣਨ ਵਾਲਿਆਂ ਨੂੰ ਹਸਾ ਕੇ ਓਹਨਾਂ ਦਾ ਮਨੋਰੰਜਨ ਕਰਦੇ ਹਨ।ਪੰਜਾਬ ਵਿੱਚ ਮਰਾਸੀ ਕੌਮ ਇਸ ਪਰੰਪਰਾ ਦੇ ਮੁੱਖ ਕਲਾਕਾਰ ਹੁੰਦੇ ਸਨ ਜੋ ਆਧੁਨਿਕ ਤਕਨੀਕ ਦੇ ਪਸਾਰੇ ਨਾਲ ਲਗਪਗ ਅਲੋਪ ਹੋ ਗਏ ਹਨ।

                                     

ਮਛੰਦਰਨਾਥ

ਮਛੰਦਰਨਾਥ ਜਾਂ ਮਚਿੰਦਰਨਾਥ, 84 ਮਹਾਸਿੱਧਾਂ ਵਿੱਚੋਂ ਇੱਕ ਸੀ। ਉਹ ਗੋਰਖਨਾਥ ਦਾ ਗੁਰੂ ਸੀ ਜਿਸ ਦੇ ਨਾਲ ਮਿਲ ਕੇ ਉਸ ਨੇ ਹਠਯੋਗ ਸਕੂਲ ਦੀ ਸਥਾਪਨਾ ਕੀਤੀ। ਉਸ ਨੇ ਸੰਸਕ੍ਰਿਤ ਵਿੱਚ ਹਠਯੋਗ ਦੀਆਂ ਮੁਢਲੀਆਂ ਰਚਨਾਵਾਂ ਵਿੱਚੋਂ ਇੱਕ ਕੌਲਜਣਾਨਨਿਰਣਏ ਰਚਨਾ ਕੀਤੀ। ਉਹ ਹਿੰਦੂ ਅਤੇ ਬੋਧੀ ਦੋਨਾਂ ਹੀ ਸਮੁਦਾਇਆਂ ਵਿੱਚ ਸਤਿਕਾਰਿਤ ਹੈ।. ਮਛੰਦਰਨਾਥ ਨੂੰ ਨਾਥ ਪ੍ਰਥਾ ਦਾ ਮੋਢੀ ਵੀ ਮੰਨਿਆ ਜਾਂਦਾ ਹੈ। ਮਚਿੰਦਰਨਾਥ ਨੂੰ ਉਸ ਦੀ ਸਰਬਸਾਂਝੀ ਸਿੱਖਿਆ ਕਰ ਕੇ ਵਿਸ਼ਵਯੋਗੀ ਵੀ ਕਿਹਾ ਜਾਂਦਾ ਹੈ।

                                     

ਯੁਰਗੇਨ ਹਾਬਰਮਾਸ

ਯੁਰਗੇਨ ਹਾਬਰਮਾਸ ਇੱਕ ਜਰਮਨ sociologist ਅਤੇ philosopher ਹੈ ਜਿਸਨੇ ਨੁਕਤਾਚੀਨੀ ਥਿਊਰੀ ਅਤੇ ਵਿਹਾਰਵਾਦ ਦੀ ਪਰੰਪਰਾ ਨੂੰ ਅੱਗੇ ਤੋਰਿਆ ਹੈ. ਉਸ ਨੇ ਸ਼ਾਇਦ ਸੰਚਾਰ ਤਰਕਸ਼ੀਲਤਾ ਅਤੇ ਜਨਤਕ ਖੇਤਰ ਬਾਰੇ ਆਪਣੇ ਸਿਧਾਂਤਾਂ ਲਈ ਵਧੇਰੇ ਜਾਣਿਆ ਜਾਂਦਾ ਹੈ. ਗਲੋਬਲ ਪੋਲ ਲਗਾਤਾਰ ਪਤਾ ਦਿੰਦੇ ਹਨ ਕਿ Habermas ਨੂੰ ਸੰਸਾਰ ਦੇ ਮੋਹਰੀ ਬੁੱਧੀਜੀਵੀਆਂ ਵਿੱਚੋਂ ਇੱਕ ਦੇ ਰੂਪ ਵਿੱਚ ਵਿਆਪਕ ਮਾਨਤਾ ਹੈ.

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →