ⓘ ਸਮਰਕੰਦ ਖੇਤਰ

ਸੋਗ਼ਦਾ

ਸੋਗ਼਼ਦਾ, ਸੋਗ਼ਦੀਆ ਜਾਂ ਸੋਗ਼ਦੀਆਨਾ ਮੱਧ ਏਸ਼ੀਆ ਵਿੱਚ ਸਥਿਤ ਇੱਕ ਪ੍ਰਾਚੀਨ ਸਭਿਅਤਾ ਸੀ। ਇਹ ਆਧੁਨਿਕ ਉਜਬੇਕਿਸਤਾਨ ਦੇ ਸਮਰਕੰਦ, ਬੁਖ਼ਾਰਾ, ਖ਼ੁਜੰਦ ਅਤੇ ਸ਼ਹਿਰ-ਏ-ਸਬਜ਼ ਦੇ ਨਗਰਾਂ ਦੇ ਇਲਾਕੇ ਵਿੱਚ ਫੈਲੀ ਹੋਈ ਸੀ। ਸੋਗ਼ਦਾ ਦੇ ਲੋਕ ਇੱਕ ਸੋਗ਼ਦਾਈ ਨਾਮਕ ਭਾਸ਼ਾ ਬੋਲਦੇ ਸਨ ਜੋ ਪੂਰਬੀ ਈਰਾਨੀ ਭਾਸ਼ਾ ਸੀ ਅਤੇ ਸਮੇਂ ਦੇ ਨਾਲ ਲੋਪ ਹੋ ਗਈ। ਮੰਨਿਆ ਜਾਂਦਾ ਹੈ ਕਿ ਆਧੁਨਿਕ ਕਾਲ ਦੇ ਤਾਜਿਕ, ਪਸ਼ਤੂਨ ਅਤੇ ਯਗਨੋਬੀ ਲੋਕਾਂ ਵਿੱਚੋਂ ਬਹੁਤ ਇਨ੍ਹਾਂ ਸੋਗ਼ਦਾਈ ਲੋਕਾਂ ਦੇ ਵੰਸ਼ਜ ਹਨ।

ਸੌਗਦੀਆਈ ਭਾਸ਼ਾ

ਸੌਗਦੀਆਈ ਭਾਸ਼ਾ ਇੱਕ ਪੂਰਬ ਈਰਾਨੀ ਭਾਸ਼ਾ ਹੈ ਜੋ ਕਿ ਸੌਗਦੀਆ ਖੇਤਰ, ਅਜੋਕੇ ਉਜ਼ਬੇਕੀਸਤਾਨ ਤੇ ਤਾਜੀਕਿਸਤਾਨ, ਵਿੱਚ ਬੋਲੀ ਜਾਂਦੀ ਹੈ। ਇਸ ਤੋਂ ਇਲਾਵਾ ਪੁਰਾਤਨ ਚੀਨ ਵਿੱਚ ਸੌਗਦੀਆਈ ਪ੍ਰਾਵਸੀਆਂ ਕਾਰਨ ਉੱਥੇ ਵੀ ਇਹ ਭਾਸ਼ਾ ਬੋਲੀ ਜਾਂਦੀ ਹੈ। ਸੌਗਦੀਆਈ ਮੱਧ ਇਰਾਨੀ ਭਾਸ਼ਾਵਾਂ ਵਿੱਚ ਬੈਕਟ੍ਰੇਨ, ਖੋਤਾਨੀ ਸਾਕਾ, ਮੱਧ ਫ਼ਾਰਸੀ ਤੇ ਪਾਰਥੀਆਈ ਸਮੇਤ ਇੱਕ ਪ੍ਰਮੁੱਖ ਭਾਸ਼ਾ ਹੈ। ਇਸ ਭਾਸ਼ਾ ਵਿੱਚ ਵੱਡਾ ਸਾਹਿਤਕ ਭੰਡਾਰ ਹੈ। ਸੌਗਦੀਆਈ ਭਾਸ਼ਾ ਈਰਾਨੀ ਭਾਸ਼ਾਵਾਂ ਦੇ ਉੱਤਰ-ਪੂਰਬੀ ਪਰਿਵਾਰ ਨਾਲ ਸਬੰਧਤ ਹੈ ਤੇ ਇਹ Sprachbund ਨਾਲੋਂ ਜਨੈਟਿਕ ਵਧੇਰੇ ਲੱਗਦੀ ਹੈ। ਇਸ ਭਾਸ਼ਾ ਦੇ ਪੁਰਾਤਨ ਸੰਸਕਰਣ ਬਾਰੇ ਕੋਈ ਪੱਕੇ ਸਬੂਤ ਨਹੀਂ ਮਿਲਦੇ ਪ੍ਰੰਤੂ ਪੁਰਾਤਨ ਫ਼ਾਰਸੀ ਵਿੱਚ ਲਿਖੇ ਸ਼ਿਲਾਲੇਖਾਂ ਵਿੱਚ ਸੌਗਦੀਆਈ ਭਾਸ਼ਾ ਹੋਣ ਦੇ ਪ੍ਰਮਾਣ ਮਿਲਦੇ ਹਨ ਤੇ ਇਹ ਆਰਕਮੈਨਿ ...

ਫ਼ਾਰਸੀ ਵਿਆਕਰਣ

ਫ਼ਾਰਸੀ ਵਿਆਕਰਣ ਫ਼ਾਰਸੀ ਭਾਸ਼ਾ ਦਾ ਵਿਆਕਰਣ ਹੈ, ਜਿਸਦੀਆਂ ਉਪਭਾਸ਼ਾਵਾਂ ਈਰਾਨ, ਅਫਗਾਨਿਸਤਾਨ, ਉਜ਼ਬੇਕਿਸਤਾਨ ਅਤੇ ਤਾਜਿਕਸਤਾਨ ਵਿੱਚ ਬੋਲੀਆਂ ਜਾਂਦੀਆਂ ਹਨ। ਇਹ ਕਈ ਹੋਰ ਇੰਡੋ-ਯੂਰਪੀਅਨ ਭਾਸ਼ਾਵਾਂ ਦੇ ਨਾਲ ਮਿਲਦੀ ਜੁਲਦੀ ਹੈ। ਮੱਧ ਫ਼ਾਰਸੀ ਦੇ ਸਮੇਂ, ਭਾਸ਼ਾ ਬਹੁਤ ਘੱਟ ਕਾਰਕ ਰਹਿ ਗਏ ਅਤੇ ਵਿਆਕਰਣ ਸੰਬੰਧੀ ਲਿੰਗ ਨੂੰ ਛੱਡ ਦਿੱਤਾ। ਇਸ ਤਰ੍ਹਾਂ ਵਿਸ਼ਲੇਸ਼ਣ ਵਾਲੀ ਭਾਸ਼ਾ ਬਣ ਗਈ। ਨਵੀਨਤਾਵਾਂ ਆਧੁਨਿਕ ਫ਼ਾਰਸੀ ਵਿੱਚ ਕਾਇਮ ਰਹੀਆਂ ਅਤੇ ਇਹ ਵਿਆਕਰਣ ਸੰਬੰਧੀ ਲਿੰਗ ਤੋਂ ਰਹਿਤ ਕੁਝ ਕੁ ਇੰਡੋ-ਯੂਰਪੀਅਨ ਭਾਸ਼ਾਵਾਂ ਵਿੱਚੋਂ ਇੱਕ ਹੈ।

ਅਧਿਆਪਕ

ਇੱਕ ਅਧਿਆਪਕ ਦੀ ਭੂਮਿਕਾ ਸਦਾ ਰਸਮੀ ਅਤੇ ਨਿਰੰਤਰ, ਸਕੂਲ ਵਿੱਚ ਜਾਂ ਰਸਮੀ ਵਿੱਦਿਆ ਦੇ ਨਾਲ ਸੰਬੰਧਤ ਥਾਂ ਵਿੱਚ ਚਲਦੀ ਰਹਿੰਦੀ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਜੋ ਵਿਅਕਤੀ ਅਧਿਆਪਕ ਬਣਨ ਦਾ ਚਾਹਵਾਨ ਹੁੰਦਾ ਹੈ, ਲਾਜ਼ਮੀ ਤੌਰ ਤੇ ਯੂਨੀਵਰਸਿਟੀ ਜਾਂ ਕਾਲਜ ਤੋਂ ਵਿਸ਼ੇਸ਼ ਅਨੁਭਵੀ ਸਿੱਖਿਆ ਜਾਂ ਸਨਦ ਪ੍ਰਾਪਤ ਕਰਦਾ ਹੈ। ਸਿੱਖਿਆ ਸ਼ਾਸਤਰ ਅਤੇ ਅਧਿਆਪਨ ਵਿਗਿਆਨ ਇਹਨਾਂ ਪੇਸ਼ੇਵਰ ਯੋਗਤਾਵਾਂ ਵਿੱਚ ਸ਼ਾਮਿਲ ਹੋ ਸਕਦਾ ਹੈ। ਅਧਿਆਪਕ, ਦੂਜੀ ਤਰ੍ਹਾਂ ਦੀਆਂ ਪੇਸ਼ੇਵਰ ਯੋਗਤਾਵਾਂ, ਆਪਣੀ ਸਿੱਖਿਆ ਨੂੰ ਜਾਰੀ ਰੱਖ ਸਕਦਾ ਹੈ। ਅਧਿਆਪਕ ਬੱਚੇ ਦੀ ਪੜ੍ਹਾਈ ਉੱਤੇ ਸਭ ਤੋਂ ਜ਼ਿਆਦਾ ਅਸਰ ਪਾਉਂਦੇ ਹਨ। ਵਿਲਿਅਮ ਏਅਰਜ਼ ਆਪਣੀ ਪੁਸਤਕ ਟੂ ਟੀਚ - ਦ ਜਰਨੀ ਆਫ਼ ਏ ਟੀਚਰ ਵਿੱਚ ਇਸ ਗੱਲ ਦਾ ਜਵਾਬ ਦਿੰਦਾ ਹੈ, ਅਸਰਦਾਰ ਸਿੱਖਿਆ ਦੇਣ ਲਈ ਸਮਝਦਾਰ, ਕਦਰਦਾਨ ਅਤੇ ਮਿਹਨਤੀ ਟੀ ...

ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜ

ਉਜ਼ਬੇਕਿਸਤਾਨ ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜ ਦਾ ਅੰਗਰੇਜ਼ੀ ਵਿੱਚ ਆਮ ਨਾਂ ਸੀ। ਅਤੇ ਪਿੱਛੋਂ ਉਜ਼ਬੇਕਿਸਤਾਨ ਦਾ ਗਣਰਾਜ, ਜਿਹੜਾ ਕਿ ਉਜ਼ਬੇਕਿਸਤਾਨ ਦੇ 1924 ਤੋਂ 1991 ਸਮੇਂ ਨੂੰ ਦਰਸਾਉਂਦਾ ਹੈ, ਜਿਹੜਾ ਕਿ ਸੋਵੀਅਤ ਯੂਨੀਅਨ ਦਾ ਹਿੱਸਾ ਸੀ। ਇਸਨੂੰ ਉਜ਼ਬੇਕਿਸਤਾਨ ਦੀ ਕਮਿਊਨਿਸਟ ਪਾਰਟੀ ਚਲਾਉਂਦੀ ਸੀ ਜਿਹੜੀ ਕਿ ਸੋਵੀਅਤ ਕਮਿਊਨਿਸਟ ਪਾਰਟੀ ਦਾ ਹਿੱਸਾ ਸੀ। ਸੋਵੀਅਤ ਕਮਿਊਨਿਸਟ ਪਾਰਟੀ 1925 ਤੋਂ ਲੈ ਕੇ 1990 ਤੱਕ ਇਸ ਖੇਤਰ ਵਿੱਚ ਇੱਕ ਹੀ ਰਾਜਨੀਤਿਕ ਪਾਰਟੀ ਸੀ। 20 ਜੂਨ 1990 ਨੂੰ, ਉਜ਼ਬੇਕ ਐਸ.ਐਸ.ਆਰ. ਨੇ ਆਪਣੀਆਂ ਹੱਦਾਂ ਵਿੱਚ ਖ਼ੁਦ ਨੂੰ ਸਿਰਮੌਰ ਰਾਜ ਦੇ ਰੂਪ ਵਿੱਚ ਸਥਾਪਿਤ ਕੀਤਾ। ਇਸਲਾਮ ਕਰੀਮੋਵ ਨੂੰ ਪਹਿਲਾ ਰਾਸ਼ਟਰਪਤੀ ਚੁਣਿਆ ਗਿਆ। 31 ਅਗਸਤ 1991 ਨੂੰ ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜਦ ਦਾ ਨਾਮ ਬਦਲ ਕੇ ਉਜ਼ਬੇਕਿਸਤਾਨ ਦ ...

                                     

ⓘ ਸਮਰਕੰਦ ਖੇਤਰ

ਸਮਰਕੰਦ ਖੇਤਰ ਉਜ਼ਬੇਕਿਸਤਾਨ ਦੇ ਖੇਤਰਾਂ ਵਿੱਚੋਂ ਇੱਕ ਹੈ। ਇਹ ਦੇਸ਼ ਦੇ ਕੇਂਦਰ ਵਿੱਚ ਜ਼ਰਫ਼ਸ਼ਾਨ ਨਦੀ ਦੀ ਘਾਟੀ ਵਿੱਚ ਸਥਿਤ ਹੈ। ਇਹ ਤਾਜਿਕਸਤਾਨ, ਨਵੋਈ ਖੇਤਰ, ਜਿਜ਼ਾਖ ਖੇਤਰ ਅਤੇ ਕਸ਼ਕਾਦਾਰਯੋ ਖੇਤਰ ਦੇ ਨਾਲ ਲੱਗਦਾ ਹੈ। ਇਸ ਵਿੱਚ 16.400 ਕਿਮੀ² ਖੇਤਰ ਸ਼ਾਮਲ ਹੈ। ਅਨੁਮਾਨ ਹੈ ਕਿ ਆਬਾਦੀ 2.322.000 ਹੋ ਗਈ ਹੈ, ਜਿਸ ਵਿੱਚ ਲੱਗਪਗ 75% ਪੇਂਡੂ ਖੇਤਰਾਂ ਵਿੱਚ ਰਹਿੰਦੀ ਹੈ।

ਸਮਰਕੰਦ ਖੇਤਰ ਦੀ ਸਥਾਪਨਾ 15 ਜਨਵਰੀ 1938 ਨੂੰ ਕੀਤੀ ਗਈ ਸੀ ਅਤੇ ਇਸਨੂੰ 14 ਪ੍ਰਸ਼ਾਸਕੀ ਜ਼ਿਲ੍ਹਿਆਂ ਵਿੱਚ ਵੰਡਿਆ ਗਿਆ, ਜਿਸਦੀ ਰਾਜਧਾਨੀ ਸਮਰਕੰਦ ਹੈ। ਹੋਰ ਮੁੱਖ ਸ਼ਹਿਰਾਂ ਵਿੱਚ ਬੁਲੁਨਗੁਰ, ਜੁਮਾ, ਇਸ਼ਤਿਖੋਨ, ਕੱਟਾ-ਕੁਰਗਨ, ਉਰਗੁਤ ਅਤੇ ਉਕਤੋਸ਼ ਸਾਮਿਲ ਹਨ।

ਇਸ ਖੇਤਰ ਦੀ ਜਲਵਾਯੂ ਆਮ ਤੌਰ ਤੇ ਖੁਸ਼ਕ ਮਹਾਂਦੀਪੀ ਜਲਵਾਯੂ ਵਰਗੀ ਹੀ ਹੈ।

ਸਮਰਕੰਦ ਉਜ਼ਬੇਕਿਸਤਾਨ ਵਿੱਚ ਤਾਸ਼ਕੰਤ ਤੋਂ ਬਾਅਦ ਆਰਥਿਕਤਾ, ਵਿਗਿਆਨ ਅਤੇ ਸੱਭਿਆਚਾਰ ਦਾ ਦੂਜਾ ਸਭ ਤੋਂ ਵੱਡਾ ਕੇਂਦਰ ਹੈ। ਉਜ਼ਬੇਕਿਸਤਾਨ ਗਣਤੰਤਰ ਦਾ ਵਿਗਿਆਨ ਅਕਾਦਮੀ ਵਿੱਚ ਪੁਰਾਤੱਤਵ ਵਿਭਾਗ ਦਾ ਇੰਸਟੀਚਿਊਟ ਸਮਰਕੰਦ ਵਿੱਚ ਹੈ। ਇਸ ਖੇਤਰ ਵਿੱਚ ਵਿਸ਼ਵ ਵਿਰਾਸਤ ਟਿਕਾਣਾ ਆਰਕੀਟੈਕਚਰਲ ਸਮਾਰਕਾਂ ਦੁਨੀਆ ਵਿੱਚ ਬਹੁਤ ਮਸ਼ਹੂਰ ਹਨ, ਜਿਹੜੀਆਂ ਇਸਨੂੰ ਦੇਸ਼ ਦਾ ਸਭ ਤੋਂ ਵੱਡਾ ਅੰਤਰ-ਰਾਸ਼ਟਰੀ ਸੈਰ-ਸਪਾਟਾ ਕੇਂਦਰ ਬਣਾਉਂਦੀਆਂ ਹਨ।

ਸਮਰਕੰਦ ਖੇਤਰ ਵਿੱਚ ਵੀ ਬਹੁਤ ਮਹੱਤਵਪੂਰਨ ਕੁਦਰਤੀ ਸੋਮੇ ਹਨ, ਜਿਹਨਾਂ ਵਿੱਚ ਮਾਰਬਲ, ਗਰੇਨਾਈਟ, ਚੂਨਾ-ਪੱਥਰ, ਕਾਰਬੋਨੇਟ ਅਤੇ ਚਾਕ ਸ਼ਾਮਿਲ ਹਨ। ਇਸ ਖੇਤਰ ਵਿੱਚ ਮੁੱਖ ਤੌਰ ਤੇ ਕਪਾਹ ਅਤੇ ਦਾਲਾਂ ਦੀ ਖੇਤੀ ਜਾਂਦੀ ਹੈ। ਇਸ ਤੋਂ ਇਲਾਵਾ ਵਾਇਨ ਬਣਾਉਣ ਅਤੇ ਰੇਸ਼ਮ ਕੀੜਾ ਪਾਲਣ ਦੇ ਧੰਦੇ ਵੀ ਕੀਤੇ ਜਾਂਦੇ ਹਨ। ਉਦਯੋਗ ਵਿੱਚ, ਧਾਤੂ ਢਾਲਣਾ ਜਿਸ ਵਿੱਚ ਗੱਡੀਆਂ ਅਤੇ ਕੰਬਾਇਨ੍ਹਾਂ ਦੇ ਸਪੇਅਰ ਪਾਰਟ, ਭੋਜਨ ਬਣਾਉਣ ਵਾਲੇ ਉਦਯੋਗ, ਕੱਪੜਾ ਅਤੇ ਪੌਟਰੀ ਦੇ ਉਦਯੋਗ ਵੀ ਇਸ ਖੇਤਰ ਵਿੱਚ ਆਮ ਹਨ।

ਇਸ ਸ਼ਹਿਰ ਦਾ ਆਵਾਜਾਈ ਢਾਂਚਾ ਵੀ ਬਹੁਤ ਚੰਗੀ ਤਰ੍ਹਾਂ ਵਿਕਸਿਤ ਹੈ, ਜਿਸ ਵਿੱਚ 400 km ਰੇਲਵੇ ਅਤੇ 4100 km ਤੱਕ ਦੀਆਂ ਸੜਕਾਂ ਸ਼ਾਮਿਲ ਹਨ। ਇਸ ਖੇਤਰ ਦਾ ਦੂਰਸੰਚਾਰ ਢਾਂਚਾ ਵੀ ਬਹੁਤ ਚੰਗੀ ਤਰ੍ਹਾਂ ਵਿਕਸਿਤ ਹੈ।

                                     

1. ਪ੍ਰਸ਼ਾਸਕੀ ਵਿਭਾਗ

ਜ਼ਿਲ੍ਹਿਆਂ ਦੇ ਨਾਂ ਦੀ ਲੈਟਿਨ ਵਿੱਚ ਤਬਦੀਲੀ ਇਸ ਸਰੋਤ ਤੋ: Samarqand regional web site on gov.uz

ਚਾਰ ਸ਼ਹਿਰ ਕਿਸੇ ਸ਼ਹਿਰ ਜਾਂ ਕਸਬੇ ਵਿੱਚ ਨਹੀਂ ਆਉਂਦੇ ਅਤੇ ਇਹਨਾਂ ਦਾ ਖੇਤਰੀ ਮਹੱਤਵ ਕਰਕੇ ਹੀ ਦਰਜਾ ਹੈ: ਸਮਰਕੰਦ, ਕਤਾਕੁਰਗਨ, ਉਕਤੋਸ਼ ਅਤੇ ਉਰਗੁਤ

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →