ⓘ ਇਨਕਲਾਬ

ਇਨਕਲਾਬ

ਇਨਕਲਾਬ ਸੱਤਾ ਦੇ ਬੁਨਿਆਦੀ ਢਾਂਚੇ ਵਿੱਚ ਹੋਣ ਵਾਲੀ ਇੱਕ ਬੁਨਿਆਦੀ ਤਬਦੀਲੀ ਨੂੰ ਕਹਿੰਦੇ ਹਨ ਜੋ ਨਿਸਬਤਨ ਥੋੜੇ ਵਕਤ ਵਿੱਚ ਵਾਪਰਦੀ ਹੈ। ਇਸਦੀ ਵਰਤੋਂ ਹਕੀਕਤ ਦੇ ਵਭਿੰਨ ਖੇਤਰਾਂ ਵਿੱਚ ਅਹਿਮ ਤਬਦੀਲੀਆਂ ਨੂੰ ਦਰਜ਼ ਕਰਨ ਲਈ ਕੀਤੀ ਜਾਂਦੀ ਹੈ। ਪਰ ਵਧੇਰੇ ਕਰਕੇ ਇਸ ਦਾ ਪ੍ਰਯੋਗ ਸਮਾਜੀ-ਸਿਆਸੀ ਤਬਦੀਲੀਆਂ ਦੇ ਨਾਟਕੀ ਪਲਾਂ ਦੀ ਤਰਫ਼ ਇਸ਼ਾਰਾ ਕਰਨ ਲਈ ਕੀਤਾ ਜਾਂਦਾ ਹੈ। ਪ੍ਰਸਿਧ ਸ਼ਹੀਦ ਭਗਤ ਸਿੰਘ ਮੁਤਾਬਕ ਇਨਕਲਾਬ ਦੇ ਇਸ ਸਦੀ ਵਿੱਚ ਮਹਿਨੇ ਹਨ ਜਨਤਾ ਦੀ ਭੀੜ ਦਾ ਜਨਤਾ ਦੀ ਭੀੜ ਉੱਤੇ ਰਾਜ ਕਰਨ ਲਈ ਸੱਤਾ ਤੇ ਕਬਜ਼ਾ ਕਰਨਾ" ਕੰਪਿਊਟਰਾਈਜ਼ੇਸ਼ਨ ਇਨਕਲਾਬ ਲਿਆਉਣ ਤੇ ਸੱਤਾ ਲੋਕਾਂ ਦੇ ਹੱਥਾਂ ਵਿੱਚ ਤਬਦੀਲ ਕਰਨ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਦੇ ਕਾਬਲ ਹੈ। ਕਿਸੇ ਦੇਸ ਜਾਂ ਸ਼ਹਿਰ ਦਾ ਬਜਟ ਲੋਕਾਂ ਦੇ ਨੁਮਾਂਇਦਿਆਂ ਦੀ ਥਾਂ ਸਿੱਧੇ ਲੋਕਾਂ ਕੋਲੋਂ ਬਨਵਾ ...

ਸੰਸਾਰ ਇਨਕਲਾਬ

ਵਿਸ਼ਵ ਇਨਕਲਾਬ ਸੰਗਠਿਤ ਮਜ਼ਦੂਰ ਵਰਗ ਦੀ ਚੇਤੰਨ ਇਨਕਲਾਬੀ ਕਾਰਵਾਈ ਦੁਆਰਾ ਸਾਰੇ ਦੇਸ਼ਾਂ ਵਿੱਚ ਪੂੰਜੀਵਾਦ ਨੂੰ ਖ਼ਤਮ ਕਰਨ ਦੀ ਮਾਰਕਸਵਾਦੀ ਧਾਰਨਾ ਹੈ. ਇਹ ਇਨਕਲਾਬ ਜ਼ਰੂਰੀ ਨਹੀਂ ਇੱਕੋ ਸਮੇਂ ਵਾਪਰਨ, ਪਰ, ਜਿੱਥੇ ਅਤੇ ਜਦੋਂ ਸਥਾਨਕ ਹਾਲਾਤ ਨੇ ਇੱਕ ਇਨਕਲਾਬੀ ਪਾਰਟੀ ਨੂੰ ਇਜਾਜ਼ਤ ਦਿੱਤੀ, ਕਿ ਸਫਲਤਾਪੂਰਕ ਬੁਰਜ਼ਵਾ ਮਾਲਕੀ ਅਤੇ ਰਾਜ ਨੂੰ ਉਲਟਾ ਦੇਵੇ ਅਤੇ ਉਤਪਾਦਨ ਦੇ ਸਾਧਨਾਂ ਦੀ ਸਮਾਜਿਕ ਮਾਲਕੀ ਉੱਤੇ ਆਧਾਰਿਤ ਇੱਕ ਮਜ਼ਦੂਰਾਂ ਦਾ ਰਾਜ ਸਥਾਪਤ ਕਰ ਦੇਵੇ. ਇਸ ਨਾਲ ਸੰਬੰਧਿਤ ਨਾਅਰਾ ਹੈ ਦੁਨੀਆ ਭਰ ਦੇ ਮਜਦੂਰੋ ਇੱਕ ਹੋ ਜਾਵੋ

ਫ਼ਰਾਂਸੀਸੀ ਇਨਕਲਾਬ

ਫ਼ਰਾਂਸੀਸੀ ਇਨਕਲਾਬ, ਫਰਾਂਸ ਵਿੱਚ ਬੁਨਿਆਦੀ ਸਮਾਜਕ ਅਤੇ ਰਾਜਨੀਤਕ ਚੱਕਥੱਲੀ ਦਾ ਇੱਕ ਦੌਰ ਸੀ ਜਿਸਦਾ ਸਿੱਧਾ ਅਸਰ ਫਰਾਂਸੀਸੀ ਇਤਿਹਾਸ ਅਤੇ ਹੋਰ ਮੋਟੇ ਤੌਰ ਤੇ ਸਮੁੱਚੀ ਦੁਨੀਆ ਉੱਤੇ ਪਿਆ। ਪੂਰਨ ਰਾਜਤੰਤਰ ਜਿਸਨੇ ਫ਼ਰਾਂਸ ਉੱਤੇ ਸਦੀਆਂ ਤੋਂ ਰਾਜ ਕੀਤਾ ਤਿੰਨ ਸਾਲਾਂ ਵਿੱਚ ਢਹਿ ਗਿਆ। ਫ਼ਰਾਂਸੀਸੀ ਸਮਾਜ ਵਿੱਚ ਇੱਕ ਭਾਰੀ ਕਾਇਆ-ਪਲਟ ਹੋਇਆ ਕਿਉਂਕਿ ਪ੍ਰਚੱਲਤ ਜਗੀਰੀ, ਕੁਲੀਨਤੰਤਰੀ ਅਤੇ ਧਾਰਮਿਕ ਰਿਆਇਤਾਂ ਖੱਬੇ ਰਾਜਨੀਤਕ ਸਮੂਹਾਂ, ਗਲੀਆਂ ਚ ਉਤਰੀ ਜਨਤਾ ਅਤੇ ਪਿੰਡਾਂ ਵਿਚਲੇ ਕਿਸਾਨਾਂ ਦੇ ਨਿਰੰਤਰ ਧਾਵਿਆਂ ਸਦਕਾ ਲੋਪ ਹੋ ਗਈਆਂ। ਰਵਾਇਤ ਅਤੇ ਮਹੰਤਸ਼ਾਹੀ ਦੇ ਪੁਰਾਣੇ ਵਿਚਾਰਾਂ – ਬਾਦਸ਼ਾਹੀ, ਕੁਲੀਨਤੰਤਰ ਅਤੇ ਧਾਰਮਿਕ ਅਹੁਦੇਦਾਰੀ ਆਦਿ – ਦੀ ਥਾਂ ਨਵੇਂ ਗਿਆਨ ਸਿਧਾਂਤਾਂ, ਜਿਵੇਂ ਕਿ ਖ਼ਲਾਸੀ, ਬਰਾਬਰੀ, ਨਾਗਰਿਕਤਾ ਅਤੇ ਨਾ ਖੋਹੇ ਜਾ ਸਕਣ ਵਾਲੇ ਅਧਿ ...

ਫ਼ਰਵਰੀ ਇਨਕਲਾਬ

ਫ਼ਰਵਰੀ ਇਨਕਲਾਬ ਰੂਸ ਵਿੱਚ 1917 ਵਿੱਚ ਹੋਏ ਦੋ ਇਨਕਲਾਬਾਂ ਵਿੱਚੋਂ ਪਹਿਲਾ ਇਨਕਲਾਬ ਸੀ। ਇਹ 8 ਤੋਂ 12 ਮਾਰਚ ਨੂੰ ਹੋਇਆ, ਜਿਸਦੇ ਨਤੀਜੇ ਵਜੋਂ ਜ਼ਾਰ ਰੂਸ ਨਿਕੋਲਸ II ਦੇ ਅਹਿਦ, ਰੂਸੀ ਸਲਤਨਤ ਤੇ ਰੋਮਾਨੋਵ ਪਰਵਾਰ ਦੀ ਸੱਤਾ ਦਾ ਖ਼ਾਤਮਾ ਹੋ ਗਿਆ। ਜ਼ਾਰ ਦੀ ਥਾਂ ਰੂਸ ਦੀ ਆਰਜੀ ਹਕੂਮਤ ਨੇ ਸ਼ਹਿਜ਼ਾਦਾ ਲਵੋਵ ਦੀ ਕਿਆਦਤ ਹੇਠ ਸੱਤਾ ਸਾਂਭ ਲਈ। ਜੁਲਾਈ ਦੇ ਫ਼ਸਾਦਾਂ ਮਗਰੋਂ ਲਵੋਵ ਦੀ ਥਾਂ ਅਲੈਗਜ਼ੈਂਡਰ ਕਰੰਸਕੀ ਨੇ ਲੈ ਲਈ। ਆਰਜੀ ਹਕੂਮਤ ਉਦਾਰਵਾਦੀਆਂ ਤੇ ਸਮਾਜਵਾਦੀਆਂ ਵਿਚਕਾਰ ਇੱਕ ਇਤਿਹਾਦ ਸੀ, ਜਿਹੜਾ ਸਿਆਸੀ ਸੁਧਾਰਾਂ ਦੇ ਬਾਦ ਇੱਕ ਜਮਹੂਰੀ ਤੌਰ ਤੇ ਚੁਣੀ ਅਸੰਬਲੀ ਸਾਹਮਣੇ ਲਿਆਉਣਾ ਚਾਹੁੰਦਾ ਸੀ। ਇਹ ਇਨਕਲਾਬ ਬਗ਼ੈਰ ਕਿਸੇ ਸਪਸ਼ਟ ਅਗਵਾਈ ਜਾਂ ਮਨਸੂਬਾਬੰਦੀ ਦੇ ਹੋਇਆ। ਅਮੀਰਸ਼ਾਹੀ ਦੀ ਹਕੂਮਤ, ਆਰਥਿਕ ਮੰਦਹਾਲੀ, ਬਦ ਇੰਤਜਾਮੀ ਅਤੇ ਪੁਰਾਣੀ ਤਰਜ਼ ...

ਸਨਅਤੀ ਇਨਕਲਾਬ

18ਵੀਂ ਸ਼ਤਾਬਦੀ ਦੇ ਪਿਛਲੇ ਅੱਧ ਅਤੇ 19ਵੀਂ ਸ਼ਤਾਬਦੀ ਦੇ ਪਹਿਲੇ ਅੱਧ ਵਿੱਚ ਕੁਝ ਪੱਛਮੀ ਦੇਸ਼ਾਂ ਦੀ ਤਕਨੀਕੀ, ਸਮਾਜਕ, ਆਰਥਕ ਅਤੇ ਸਾਂਸਕ੍ਰਿਤਕ ਹਾਲਤ ਵਿੱਚ ਕਾਫ਼ੀ ਵੱਡਾ ਬਦਲਾਓ ਆਇਆ। ਇਸਨੂੰ ਹੀ ਸਨਅਤੀ ਇਨਕਲਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਸਿਲਸਿਲਾ ਬ੍ਰਿਟੇਨ ਤੋਂ ਸ਼ੁਰੂ ਹੋਕੇ ਪੂਰੇ ਸੰਸਾਰ ਵਿੱਚ ਫੈਲ ਗਿਆ। ਸਨਅਤੀ ਇਨਕਲਾਬ ਸ਼ਬਦ ਦੀ ਇਸ ਸੰਦਰਭ ਵਿੱਚ ਵਰਤੋ ਸਭ ਤੋਂ ਪਹਿਲਾਂ ਆਰਨੋਲਡ ਟਾਇਨਬੀ ਨੇ ਆਪਣੀ ਕਿਤਾਬ ਲੈਕਚਰਸ ਆਨ ਦ ਇੰਡਸਟਰੀਅਲ ਰੈਵੋਲਿਊਸ਼ਇਨ ਇੰਗਲੈਂਡ ਵਿੱਚ ਸੰਨ 1844 ਵਿੱਚ ਕੀਤਾ। ਸਨਅਤੀ ਇਨਕਲਾਬ ਦੀ ਸ਼ੁਰੂਆਤ ਕੱਪੜਾ ਉਦਯੋਗ ਦੇ ਮਸ਼ੀਨੀਕਰਨ ਦੇ ਨਾਲ ਹੋਈ। ਇਸਦੇ ਨਾਲ ਹੀ ਲੋਹਾ ਬਣਾਉਣ ਦੀਆਂ ਤਕਨੀਕਾਂ ਆਈਆਂ ਅਤੇ ਸ਼ੋਧਿਤ ਕੋਇਲੇ ਦਾ ਵੱਧ ਤੋਂ ਵੱਧ ਵਰਤੋਂ ਹੋਣ ਲੱਗੀ। ਕੋਇਲੇ ਨੂੰ ਜਲਾਕੇ ਬਣੇ ਵਾਸ਼ਪ ਦੀ ਸ਼ਕਤੀ ਦੀ ਵ ...

ਇਰਾਨੀ ਇਨਕਲਾਬ

ਇਰਾਨੀ ਇਨਕਲਾਬ ਇਰਾਨ ਵਿੱਚ ਵਾਪਰੀਆਂ ਉਹਨਾਂ ਘਟਨਾਵਾਂ ਨੂੰ ਕਿਹਾ ਜਾਂਦਾ ਹੈ ਜਿਹਨਾਂ ਰਾਹੀਂ ਮੁਹੰਮਦ ਰੇਜ਼ਾ ਪਹਲਵੀ ਦੀ ਹਕੂਮਤ ਨੂੰ ਖ਼ਤਮ ਕਰ ਕੇ ਇੱਕ ਨਵੇਂ ਇਸਲਾਮੀ ਗਣਰਾਜ ਦੀ ਸਥਾਪਨਾ ਕੀਤੀ ਗਈ। ਰੂਹੋਲਾਹ ਖ਼ੋਮੇਨੀ ਇਸ ਇਨਕਲਾਬ ਦਾ ਮੁਖੀ ਸੀ ਉਸਨੂੰ ਖੱਬੇਪੱਖੀ, ਇਸਲਾਮੀ ਸੰਗਠਨ ਅਤੇ ਈਰਾਨੀ ਵਿਦਿਆਰਥੀ ਅੰਦੋਲਨ ਦੀ ਮਦਦ ਹਾਸਿਲ ਸੀ।

                                     

ਟੁਨੀਸ਼ੀਆਈ ਇਨਕਲਾਬ

ਟੁਨੀਸ਼ੀਆਈ ਇਨਕਲਾਬ ਜਿਸਨੂੰ ਕਿ ਜੈਸਮੀਨ ਇਨਕ਼ਲਾਬ ਵੀ ਕਿਹਾ ਜਾਂਦਾ ਹੈ, ਜਨਤਾ ਦੁਆਰਾ ਟੁਨੀਸ਼ੀਆ ਦੇ ਰਸਤਿਆਂ ਤੇ ਕੀਤਾ ਗਿਆ ਤੀਬਰ ਪਰਦਰਸ਼ਨ ਸੀ। ਇਹ ਘਟਨਾਵਾਂ 18 ਦਸੰਬਰ 2010 ਨੂੰ ਸ਼ੁਰੂ ਹੋਈਆਂ ਅਤੇ ਜਨਵਰੀ 2011 ਵਿੱਚ ਰਾਸ਼ਟਰਪਤੀ ਬੇਨ ਅਲੀ ਦਾ ਤਖ਼ਤਾ ਪਲਟਣ ਨਾਲ ਖ਼ਤਮ ਹੋਈਆਂ।

                                     

ਛੱਬੀ ਜੁਲਾਈ ਅੰਦੋਲਨ

ਛੱਬੀ ਜੁਲਾਈ ਅੰਦੋਲਨ ਫੀਦਲ ਕਾਸਤਰੋ ਅਤੇ ਚੀ ਗੁਵੇਰਾ ਦੀ ਅਗਵਾਈ ਵਿੱਚ ਬਣੀ ਮੁਹਰੈਲ ਜਥੇਬੰਦੀ ਸੀ ਜਿਸਨੇ 1959 ਵਿੱਚ ਕਿਊਬਾ ਦੀ ਬਤਿਸਤਾ ਤਾਨਾਸ਼ਾਹੀ ਦਾ ਤਖਤਾ ਪਲਟ ਦਿੱਤਾ। ਮੋਨਕਾਡਾ ਬੈਰਕਾਂ ਤੇ ਹਮਲੇ ਦੀ ਤਾਰੀਖ 26 ਜੁਲਾਈ 1953 ਦੇ ਅਧਾਰ ਤੇ ਫੀਦਲ ਕਾਸਤਰੋ ਨੇ ਆਪਣੀ ਇਨਕਲਾਬੀ ਜਥੇਬੰਦੀ ਦਾ ਇਹ ਨਾਮ ਰੱਖਿਆ ਸੀ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →