ⓘ ਅਜਾਇਬਘਰ

ਅਜਾਇਬਘਰ

ਅਜਾਇਬਘਰ ਜਾਂ ਅਜਾਇਬਖ਼ਾਨਾ ਇੱਕ ਸੰਸਥਾ ਹੈ ਜੋ ਉਹਨਾਂ ਵਸਤਾਂ ਨੂੰ ਸੰਭਾਲਦੀ ਹੈ ਜਿਸ ਦੀ ਵਿਗਿਆਨਕ, ਕਲਾਤਮਿਕ, ਸੱਭਿਆਚਾਰਕ ਜਾਂ ਇਤਿਹਾਸਕ ਪੱਖ ਤੋਂ ਮਹੱਤਤਾ ਹੈ ਅਤੇ ਉਹਨਾਂ ਨੂੰ ਆਮ ਲੋਕਾਂ ਨੂੰ ਦਿਖਾਉਣ ਵਾਸਤੇ ਪੱਕੀ ਜਾਂ ਕੱਚੀ ਪਰਦਰਸ਼ਨੀ ਲਗਾਉਂਦੀ ਹੈ। ਲਗਭਗ ਸਾਰੇ ਹੀ ਅਜਾਇਬਘਰ ਵੱਡੇ ਸ਼ਹਿਰਾਂ ਵਿੱਚ ਮੌਜੂਦ ਹਨ, ਪਰ ਅੱਜ ਕਲ ਛੋਟੇ ਸ਼ਹਿਰ ਚ ਵੀ ਅਜਾਇਬਘਰ ਮੌਜੂਦ ਹੋਣ ਲੱਗੇ ਹਨ। ਇਹਨਾਂ ਦੀ ਮਹੱਤਤਾ ਖੋਜੀ ਵਿਦਿਆਰਥੀਆਂ ਅਤੇ ਆਪ ਲੋਕਾਂ ਨੂੰ ਜਾਣਕਾਰੀ ਦੇਣਾ ਹੈ। ਦੁਨੀਆ ਵਿੱਚ ਲਗਭਗ 55.000 ਅਜਾਇਬਘਰ ਹਨ।

ਕੌਮਾਂਤਰੀ ਅਜਾਇਬਘਰ ਦਿਵਸ

ਕੌਮਾਂਤਰੀ ਅਜਾਇਬਘਰ ਦਿਵਸ ਹਰ ਸਾਲ 18 ਮਈ ਨੂੰ ਮਨਾਇਆ ਜਾਂਦਾ ਹੈ। ਇਸ ਦਾ ਮਹੱਤਵ ਇਸ ਗੱਲ ਚ ਹੈ ਕਿ ਅਸੀਂ ਸੱਭਿਆਚਾਰਕ ਸੰਪੱਤੀ ਦਾ ਭੰਡਾਰ, ਸ਼ਾਨਦਾਰ ਭੂਤਕਾਲ ਅਤੇ ਵਰਤਮਾਨ ਦੀ ਸੰਭਾਲ ਕਰ ਸਕੀਏ। ਸੰਸਾਰ ਦੇ 129 ਦੇਸ਼ਾਂ ਵਿੱਚ 40.000 ਅਜਾਇਬਘਰ ਹਨ।

ਮਾਲਾਗਾ ਅਜਾਇਬਘਰ

ਮਲਾਗਾ ਅਜਾਇਬਘਰ ਸਪੇਨ ਵਿੱਚ ਆਂਦਾਲੂਸੀਆ ਦੇ ਸ਼ਹਿਰ ਮਲਾਗਾ ਵਿੱਚ ਸਥਿਤ ਹੈ। ਇਹ 1973 ਵਿੱਚ ਬਣਿਆ। ਇਸ ਵਿੱਚ, ਪ੍ਰਾਂਤ ਦਾ 1913 ਵਿੱਚ ਬਣਿਆ ਲਲਿਤ ਕਲਾ ਦਾ ਅਜਾਇਬਘਰ ਅਤੇ 1947 ਵਿੱਚ ਬਣਿਆ ਪੁਰਾਤਤਵ ਅਜਾਇਬਘਰ, ਦੋਵੇਂ ਸ਼ਾਮਿਲ ਹਨ। 2010 ਵਿੱਚ ਇਹਨਾਂ ਨੂੰ ਸੰਸਥਕ ਤੌਰ ਤੇ ਅੱਲਗ ਰਖਿਆ ਗਿਆ ਅਤੇ ਦੋ ਭਾਗਾਂ ਵਿੱਚ ਵੰਡਿਆ ਗਿਆ। ਇਸ ਵਿੱਚ ਲਲਿਤ ਕਲਾ ਦੇ 2.000 ਪੀਸ ਅਤੇ 15.000 ਪੁਰਾਤੱਤਵ ਭੰਡਾਰ ਦੇ ਪੀਸ ਸ਼ਾਮਿਲ ਹਨ।.

ਰੇਈਨਾ ਸੋਫ਼ੀਆ ਕੌਮੀ ਕਲਾ ਕੇਂਦਰ ਅਜਾਇਬਘਰ

ਰੀਏਨੇ ਸੋਫੀਆ ਰਾਸ਼ਟਰੀ ਕਲਾ ਕੇਂਦਰ ਅਜਾਇਬਘਰ 20ਵੀਂ ਸਦੀ ਦੀ ਕਲਾ ਨਾਲ ਸੰਬੰਧਿਤ ਸਪੇਨ ਦਾ ਰਾਸ਼ਟਰੀ ਅਜਾਇਬਘਰ ਹੈ। 1978 ਵਿੱਚ ਇਸਨੂੰ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ। ਇਸ ਦਾ ਉਦਘਾਟਨ 10 ਸਤੰਬਰ 1992 ਨੂੰ ਕੀਤਾ ਗਿਆ ਅਤੇ ਇਸ ਦਾ ਨਾਂ ਰਾਣੀ ਸੋਫੀਆ ਦੇ ਨਾਂ ਉੱਤੇ ਰੱਖਿਆ ਗਿਆ। ਇਹ ਅਜਾਇਬਘਰ ਖਾਸ ਤੌਰ ਉੱਤੇ ਸਪੇਨੀ ਕਲਾ ਨੂੰ ਸਮਰਪਿਤ ਹੈ। ਇਸ ਅਜਾਇਬਘਰ ਵਿੱਚ ਮਹਾਨ ਸਪੇਨੀ ਕਲਾਕਾਰ ਪਾਬਲੋ ਪਿਕਾਸੋ ਅਤੇ ਸਾਲਵਾਦੋਰ ਦਾਲੀ ਦੇ ਬਣਾਏ ਕਈ ਚਿੱਤਰ ਮੌਜੂਦ ਹਨ। ਇਸ ਦੀ ਸਭ ਤੋਂ ਮਸ਼ਹੂਰ ਤਸਵੀਰ ਪਾਬਲੋ ਪਿਕਾਸੋ ਦੁਆਰਾ ਬਣਾਈ ਗੁਏਰਨੀਕਾ ਹੈ। ਅਜਾਇਬ-ਘਰ ਦੀ ਕੇਂਦਰੀ ਇਮਾਰਤ 18ਵੀਂ ਸਦੀ ਵਿੱਚ ਇੱਕ ਹਸਪਤਾਲ ਸੀ।

ਕੁਦਰਤੀ ਇਤਿਹਾਸ ਦਾ ਅਜਾਇਬਘਰ (ਵਿਆਨਾ)

ਕੁਦਰਤੀ ਇਤਿਹਾਸ ਦਾ ਅਜਾਇਬਘਰ ਵਿਆਨਾ, ਆਸਟਰੀਆ ਵਿਖੇ ਸਥਿਤ ਇੱਕ ਬਹੁਤ ਵੱਡਾ ਅਜਾਇਬਘਰ ਹੈ ਜੋ ਕੁਦਰਤੀ ਇਤਿਹਾਸ ਨਾਲ ਸਬੰਧਿਤ ਹੈ। ਅਜਾਇਬਘਰ ਦੀ ਵੈੱਬਸਾਈਟ ਉੱਤੇ ਤਸਵੀਰਾਂ ਰਾਹੀਂ ਅਜਾਇਬਘਰ ਦੀ ਸੈਰ ਕੀਤੀ ਜਾ ਸਕਦੀ ਹੈ। ਅਜਾਇਬਘਰ ਵਿੱਚ ਮੌਜੂਦ ਇਤਿਹਾਸਕ ਕਲਾ-ਕਿਰਤਾਂ ਦਾ ਇਕੱਤਰੀਕਰਨ 250 ਪਹਿਲਾਂ ਸ਼ੁਰੂ ਹੋਈ ਗਿਆ। ਅੱਜ ਇਹਦੀ ਸਾਰੀ ਕਲੈਕਸ਼ਨ 8.700 ਵਰਗ ਮੀਟਰ ਦੇ ਖੇਤਰ ਵਿੱਚ ਹੈ। 2011 ਦੇ ਅਨੁਸਾਰ ਅਜਾਇਬਘਰ ਵਿੱਚ ਤਕਰੀਬਨ 3 ਕਰੋੜ ਵਸਤਾਂ ਮੌਜੂਦ ਹਨ ਅਤੇ ਇਹ ਗਿਣਤੀ ਵਧਦੀ ਜਾ ਰਹੀ ਹੈ। ਇਹਨਾਂ ਤੋਂ ਬਿਨਾਂ 2.5 ਕਰੋੜ ਹੋਰ ਅਜਿਹੀਆਂ ਵਸਤਾਂ ਹਨ ਜਿਹਨਾਂ ਉੱਤੇ ਇਹਨਾਂ ਦੇ 60 ਤੋਂ ਵੱਧ ਵਿਗਿਆਨੀ ਕੰਮ ਕਰਦੇ ਹਨ। ਇਹਨਾਂ ਦੀ ਖੋਜ ਦੇ ਮੁੱਖ ਖੇਤਰ ਸੂਰਜੀ ਸਿਸਟਮ ਦਾ ਮੁੱਢ, ਜਨੌਰਾਂ-ਪੌਦਿਆਂ ਦੇ ਵਿਕਾਸ, ਮਨੁੱਖੀ ਵਿਕਾਸ, ਅਤੇ ਪੂਰਵ ਇਤਿਹਾਸਕ ਪ ...

ਕਲਾ ਦੇ ਇਤਿਹਾਸ ਦਾ ਅਜਾਇਬਘਰ (ਵਿਆਨਾ)

ਕਲਾ ਦੇ ਇਤਿਹਾਸ ਦਾ ਅਜਾਇਬਘਰ ਵਿਆਨਾ, ਆਸਟਰੀਆ ਵਿਖੇ ਸਥਿਤ ਇੱਕ ਕਲਾ ਅਜਾਇਬਘਰ ਹੈ। ਇਸ ਅਜਾਇਬਘਰ ਦਾ ਉਦਘਾਟਨ 1891 ਵਿੱਚ ਕੁਦਰਤੀ ਇਤਿਹਾਸ ਦੇ ਅਜਾਇਬਘਰ ਦੇ ਨਾਲ ਆਸਟਰੀਆ-ਹੰਗਰੀ ਦੇ ਬਾਦਸ਼ਾਹ ਫ਼ਰਾਂਜ਼ ਜੋਸਫ਼ ਦੁਆਰਾ ਕੀਤਾ ਗਿਆ। ਦੋਨਾਂ ਅਜਾਇਬਘਰਾਂ ਦੀ ਬਾਹਰੀ ਦਿੱਖ ਇੱਕ ਹੈ ਅਤੇ ਇਹ ਇੱਕ ਦੂਜੇ ਦੇ ਆਹਮਣੇ-ਸਾਹਮਣੇ ਸਥਿਤ ਹੈ। ਦੋਨਾਂ ਇਮਾਰਤਾਂ ਦੀ ਉਸਾਰੀ 1872 ਅਤੇ 1891 ਦੇ ਦਰਮਿਆਨ ਕੀਤੀ ਗਈ।.

ਥੀਸੈਨ-ਬੋਰਨੇਮੀਸਾ ਅਜਾਇਬਘਰ

ਥਿੱਸਨ-ਬੋਰਨੇਮਿਜ਼ਾ ਮੈਡਰਿਡ, ਸਪੇਨ ਵਿੱਚ ਸਥਿਤ ਇੱਕ ਅਜਾਇਬਘਰ ਹੈ। ਇਹ ਪਰਾਦੋ ਅਜਾਇਬਘਰ ਦੇ ਨਜ਼ਦੀਕ ਸਥਿਤ ਹੈ। ਇਸਨੂੰ ਕਲਾ ਦੀ ਸੁਨਹਿਰੀ ਤਿੱਕੜੀ ਦੇ ਹਿੱਸੇ ਵਜੋਂ ਜਾਣਿਆ ਜਾਂਦਾ ਹੈ, ਜਿਸ ਵਿੱਚ ਪਰਾਦੋ ਅਤੇ ਰੀਨਾ ਸੋਫੀਆ ਰਾਸ਼ਟਰੀ ਅਜਾਇਬਘਰ ਵੀ ਸ਼ਾਮਿਲ ਹਨ। 16.000 ਤੋਂ ਵੱਧ ਚਿੱਤਰਾਂ ਨਾਲ ਇਹ ਇੱਕ ਸਮੇਂ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਅਜਾਇਬਘਰ ਸੀ, ਬ੍ਰਿਟਿਸ਼ ਰੌਇਲ ਕਲੈਕਸ਼ਨ ਤੋਂ ਬਾਅਦ।

ਅਲਮੇਰੀਆ ਦਾ ਅਜਾਇਬਘਰ

ਅਲਮੇਰੀਆ ਦਾ ਅਜਾਇਬਘਰ ਅਲਮੇਰੀਅਨ ਪ੍ਰਾਂਤ ਵਿੱਚ ਇੱਕ ਬਹੁਤ ਮਹਤਵਪੂਰਣ ਅਜਾਇਬਘਰ ਹੈ। ਇਸ ਅਜਾਇਬਘਰ ਵਿੱਚ ਪੁਰਾਤਨ ਬਚਿਆ ਖੁਚਿਆ ਸਮਾਨ ਰੱਖਿਆ ਗਿਆ ਹੈ। ਇਹ ਅਜਾਇਬਘਰ ਅਲਮੇਰੀਆ, ਆਂਦਾਲੂਸੀਆ, ਸਪੇਨ ਵਿੱਚ ਕਰਤੇਰਾ ਦੇ ਰੋਦਾ 91 ਗਲੀ ਵਿੱਚ ਸਥਿਤ ਸੀ। 2006 ਵਿੱਚ ਇਹ ਇੱਕ ਨਵੀਂ ਇਮਾਰਤ ਵਿੱਚ ਚਲਿਆ ਗਿਆ ਜਿਸਦਾ ਨਿਰਮਾਣ ਇਗਨੇਕੋ ਦੇ ਗਾਰਸੀਆ ਨੇ ਕੀਤਾ ਸੀ। ਇਸ ਇਮਾਰਤ ਨੂੰ ਦੋ ਸਨਮਾਨ ਪ੍ਰਾਪਤ ਹੋਏ । 2008 ਵਿੱਚ ਇਸਨੇ ਯੂਰਪ ਦੇ ਅਜਾਇਬਘਰ ਮੁਕਾਬਲੇ ਵਿੱਚ ਇਸਨੇ ਯੂਰਪੀ ਅਜਾਇਬਘਰ ਫਰਮ ਵਿੱਚ ਸਥਾਨ ਪ੍ਰਾਪਤ ਕੀਤਾ। ਇਹ ਅਜਾਇਬਘਰ ਲਗਭਗ 1934 ਤੋਂ ਆਮ ਲੋਕਾਂ ਦੇ ਦੇਖਣ ਲਈ ਖੁੱਲਾ ਹੈ। 2014 ਵਿੱਚ ਇਸ ਦੀ 80ਵੀਂ ਸਾਲਗਿਰਾ ਮਨਾਈ ਗਈ।

ਜੰਗ ਏ ਅਜਾਦੀ ਯਾਦਗਾਰ

ਜੰਗ ਏ ਅਜ਼ਾਦੀ ਯਾਦਗਾਰ ਭਾਰਤ ਦੀ ਅਜ਼ਾਦੀ ਦੀ ਲਹਿਰ ਵਿੱਚ ਯੋਗਦਾਨ ਪਾਉਣ ਵਾਲੇ ਅਜ਼ਾਦੀ ਸੰਗ੍ਰਾਮੀਆਂ, ਦੀ ਯਾਦ ਵਿੱਚ ਉਸਾਰਿਆ ਜਾ ਰਿਹਾ ਇੱਕ ਅਜਾਇਬਘਰ ਹੈ ਜੋ ਪੰਜਾਬ ਦੇ ਜਲੰਧਰ ਸ਼ਹਿਰ ਦੇ ਨੇੜੇ ਕਰਤਾਰਪੁਰ ਕਸਬੇ ਵਿਖੇ ਉਸਾਰਿਆ ਜਾ ਰਿਹਾ ਹੈ।ਇਸ ਯਾਦਗਾਰ ਵਿੱਚ ਪੰਜਾਬੀਆਂ ਦੇ ਦੇਸ ਦੀ ਅਜ਼ਾਦੀ ਵਿੱਚ ਪਾਏ ਯੋਗਦਾਨ ਨੂੰ ਵਿਸ਼ੇਸ਼ ਰੂਪ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਅਜਾਇਬਘਰ 25 ਏਕੜ ਰਕਬੇ ਵਿੱਚ ਬਣਾਇਆ ਜਾਂ ਰਿਹਾ ਹੈ ਜਿਸਤੇ 200 ਕਰੋੜ ਰੁਪਏ ਲਾਗਤ ਆਉਣ ਦਾ ਅਨੁਮਾਨ ਹੈ। ਇਸ ਦਾ ਨੀਹ ਪੱਥਰ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ 19 ਅਕਤੂਬਰ 2014 ਨੂੰ ਰੱਖਿਆ ਸੀ। ਇਸ ਯਾਦਗਾਰ ਦੀ ਇਮਾਰਤ ਦੀ ਉਸਾਰੀ ਦਾ ਕੰਮ ਕਰਾਉਣ ਦੀ ਪ੍ਰਕਿਰਿਆ ਜਨਵਰੀ 2015 ਵਿੱਚ ਸ਼ੁਰੂ ਕੀਤੀ ਗਈ ਅਤੇ 26 ਮਾਰਚ 2015 ਨੂੰ ਇਸ ਦਾ ਕੰਮ ਸ਼ੁਰੂ ਕੀਤਾ ਗਿਆ ...

ਟੋਕੀਓ ਰਾਸ਼ਟਰੀ ਅਜਾਇਬਘਰ

1872 ਵਿੱਚ ਸਥਾਪਤ ਟੋਕੀਓ ਰਾਸ਼ਟਰੀ ਅਜਾਇਬ-ਘਰ, ਜਾਂ ਟੀ.ਐੱਨ.ਐਮ., ਜਪਾਨ ਦੀ ਸਭ ਤੋਂ ਪੁਰਾਣੀ ਕਲਾਕ ਮਿਊਜ਼ੀਅਮ ਹੈ ਅਤੇ ਦੁਨੀਆ ਦੇ ਸਭ ਤੋਂ ਵੱਡੇ ਕਲਾ ਅਜਾਇਘਰਾਂ ਵਿਚੋਂ ਇੱਕ ਹੈ। ਜਾਪਾਨ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਅਜਾਇਬ ਘਰ ਦੇ ਸਮੁੱਚੇ ਸੰਗ੍ਰਹਿ ਅਤੇ ਪੁਰਾਤੱਤਵ-ਵਿਗਿਆਨੀਆਂ ਦੀਆਂ ਜੜ੍ਹਾਂ ਇਕੱਤਰ ਕਰਦਾ ਹੈ, ਮਕਾਨ ਇਕੱਠਾ ਕਰਦਾ ਹੈ ਅਤੇ ਉਨ੍ਹਾਂ ਦੀ ਸੰਭਾਲ ਕਰਦਾ ਹੈ. ਇਸ ਮਿਊਜ਼ੀਅਮ ਵਿੱਚ 110.000 ਚੀਜ਼ਾਂ ਹਨ, ਜਿਸ ਵਿੱਚ 87 ਜਾਪਾਨੀ ਕੌਮੀ ਖਜਾਨੇ ਦੀਆਂ ਜੜ੍ਹਾਂ ਅਤੇ 610 ਮਹੱਤਵਪੂਰਣ ਸੰਪੱਤੀ ਸਾਧਨਾਂ ਸ਼ਾਮਲ ਹਨ। ਮਿਊਜ਼ੀਅਮ ਖੋਜ ਦਾ ਆਯੋਜਨ ਕਰਦਾ ਹੈ ਅਤੇ ਇਸਦੇ ਸੰਗ੍ਰਿਹ ਦੇ ਨਾਲ ਸਬੰਧਤ ਵਿੱਦਿਅਕ ਸਮਾਗਮਾਂ ਦਾ ਪ੍ਰਬੰਧ ਕਰਦਾ ਹੈ। ਟਾਇਟੋ, ਟੋਕਯੋ ਵਿੱਚ ਉਏਨੋ ਪਾਰਕ ਵਿੱਚ ਮਿਊਜ਼ੀਅਮ ਸਥਿਤ ਹੈ। ਇਸ ਦੀਆਂ ਸਹੂਲਤਾਂ ਵਿੱਚ ਹੋਕਨ ...

ਨੈਸ਼ਨਲ ਪੈਲੇੇੇੇਸ ਅਜਾਇਬ ਘਰ

ਤਾਈਪੇਈ ਅਤੇ ਤਾਇਬਾਓ, ਤਾਈਵਾਨ ਵਿੱਚ ਸਥਿਤ ਨੈਸ਼ਨਲ ਪੈਲੇਸ ਮਿਊਜ਼ੀਅਮ, ਵਿਚ ਤਕਰੀਬਨ 700.000 ਪੁਰਾਣੇ ਚੀਨੀ ਸਾਮਰਾਜ ਦੀਆਂ ਚੀਜ਼ਾਂ ਅਤੇ ਕਲਾਕਾਰੀ ਦੇ ਸਥਾਈ ਭੰਡਾਰ ਹਨ, ਜਿਸ ਨਾਲ ਇਹ ਦੁਨੀਆ ਵਿੱਚ ਇਹ ਸਭ ਤੋਂ ਵੱਡੀ ਕਿਸਮ ਦਾ ਇੱਕ ਮਿਊਜ਼ੀਅਮ ਹੈ। ਇਹ ਸੰਗ੍ਰਹਿ ਨਵਉਲੀਥਿਕ ਉਮਰ ਤੋਂ ਲੈ ਕੇ ਆਧੁਨਿਤਕ ਚੀਨੀ ਕਲਾ ਦੇ 8000 ਸਾਲਾਂ ਦੇ ਇਤਿਹਾਸ ਨੂੰ ਦਰਸਾਉਂਦਾ ਹੈ। ਜ਼ਿਆਦਾਤਰ ਸੰਗ੍ਰਹਿ ਚੀਨ ਦੇ ਸਮਰਾਟਾਂ ਦੁਆਰਾ ਇਕੱਤਰ ਕੀਤੇ ਗਏ ਉੱਚ ਗੁਣਵੱਤਾ ਦੇ ਟੁਕੜੇ ਹਨ ਨੈਸ਼ਨਲ ਪੈਲੇਸ ਮਿਊਜ਼ੀਅਮ ਦੀਆਂ ਜੜ੍ਹਾਂ ਫਾਰਬਿਡ ਸਿਟੀ ਵਿਚਲੇ ਪੈਲੇਸ ਮਿਊਜ਼ੀਅਮ ਜੁੜਦੀਆਂ ਹਨ, ਜਿਸ ਵਿੱਚ ਕਲਾਕਾਰੀ ਅਤੇ ਕਲਾਕਾਰੀ ਦਾ ਵਿਆਪਕ ਸੰਗ੍ਰਹਿ ਮਿੰਗ ਅਤੇ ਕਿੰਗ ਰਾਜਪੂਤ ਦੇ ਉੱਤੇ ਅਧਾਰਿਤ ਹੈ,

ਪਟਨਾ ਅਜਾਇਬ ਘਰ

ਪਟਨਾ ਅਜਾਇਬ ਘਰ ਭਾਰਤ ਦੇ ਬਿਹਾਰ ਰਾਜ ਦਾ ਰਾਜਕੀ ਅਜਾਇਬ ਘਰ ਹੈ। 3 ਅਪ੍ਰੈਲ 1917 ਨੂੰ ਬ੍ਰਿਟਿਸ਼ ਰਾਜ ਦੌਰਾਨ ਪਟਨਾ ਦੇ ਆਸ ਪਾਸ ਮਿਲੀਆਂ ਇਤਿਹਾਸਕ ਵਸਤਾਂ ਨੂੰ ਰੱਖਣ ਲਈ ਅਰੰਭ ਹੋਇਆ ਸੀ, ਇਹ ਮੁਗਲ ਅਤੇ ਰਾਜਪੂਤ ਆਰਕੀਟੈਕਚਰ ਦੀ ਸ਼ੈਲੀ ਵਿੱਚ ਹੈ ਅਤੇ ਸਥਾਨਕ ਤੌਰ ਤੇ ਜਾਦੂ ਘਰ ਵਜੋਂ ਜਾਣਿਆ ਜਾਂਦਾ ਹੈ। ਸ਼ੁਰੂਆਤੀ ਸੰਗ੍ਰਹਿ ਦੀਆਂ ਬਹੁਤੀਆਂ ਵਸਤਾਂ ਹੁਣ ਬਿਹਾਰ ਅਜਾਇਬ ਘਰ ਵਿੱਚ ਰੱਖ ਦਿੱਤੀਆਂ ਗਈਆਂ ਹਨ।

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਜਲੰਧਰ

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਪੰਜਾਬ ਦੇ ਜਲੰਧਰ-ਕਪੂਰਥਲਾ ਸੜਕ ਤੇ ਸਥਿਤ ਹੈ। ਇਸ ਦਾ ਉਦਘਾਟਨ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਕੀਤਾ। ਇਹ ਅਦਾਰਾ 72 ਏਕੜ ਚ ਫੈਲਿਆ ਹੋਇਆ ਹੈ।

                                     

ਕਾਦਿਸ ਅਜਾਇਬਘਰ

ਕਾਦਿਸ ਅਜਾਇਬਘਰ ਕਾਦਿਸ, ਸਪੇਨ ਵਿੱਚ ਸਥਿਤ ਇੱਕ ਅਜਾਇਬਘਰ ਹੈ। ਇਸਦੀ ਸਥਾਪਨਾ 1970 ਵਿੱਚ ਹੋਈ ਜਦੋਂ ਸੂਬੇ ਦੇ ਕੋਮਲ ਕਲਾਵਾਂ ਅਜਾਇਬਘਰ ਅਤੇ ਪੁਰਾਤਤਵ ਵਿਗਿਆਨ ਅਜਾਇਬਘਰ ਇਕੱਠੇ ਹੋਏ। ਇਸਦੀਆਂ ਤਿੰਨ ਮੰਜ਼ਿਲ੍ਹਾਂ ਹਨ, ਜਮੀਨੀ ਮੰਜ਼ਿਲ ਉੱਤੇ ਪੁਰਾਤਤਵ ਵਿਗਿਆਨ ਸੰਬੰਧੀ, ਪਹਿਲੀ ਮੰਜ਼ਿਲ ਉੱਤੇ ਕੋਮਲ ਕਲਾਵਾਂ ਅਤੇ ਦੂਜੀ ਮੰਜ਼ਿਲ ਉੱਤੇ ਕਠਪੁਤਲੀਆਂ। ਯੂਰਪੀ ਸੰਘ ਦੇ ਨਾਗਰਿਕਾਂ ਲਈ ਦਾਖਲਾ ਮੁਫ਼ਤ ਹੈ। ਇਸ ਅਜਾਇਬਘਰ ਦੀ ਸ਼ੁਰੂਆਤ 1835 ਵਿੱਚ ਹੋਈ ਜਦੋਂ ਇੱਕ ਈਸਾਈ ਮੱਠ ਵਿੱਚੋਂ ਕਲਾ ਕ੍ਰਿਤੀਆਂ ਮਿਲੀਆਂ, ਜਿਹਨਾਂ ਵਿੱਚ ਜ਼ੂਰਬਾਰਾਨ ਦੇ ਬਣਾਏ ਚਿੱਤਰ ਵੀ ਸ਼ਾਮਲ ਸਨ।

                                     

ਅਲਬਾਸੇਤੇ ਦਾ ਸੂਬਾਈ ਅਜਾਇਬਘਰ

ਅਲਬਾਸੇਤੇ ਸੂਬਾ ਅਜਾਇਬਘਰ ਸਪੇਨ ਵਿੱਚ ਅਲਬਾਸੇਤੇ ਸ਼ਹਿਰ ਵਿੱਚ ਪੁਰਾਤਤਵ ਅਤੇ ਲਲਿਤ ਕਲਾ ਦਾ ਅਜਾਇਬਘਰ ਹੈ। 1927 ਤੋਂ ਬਾਅਦ ਇਹ ਅਲੱਗ ਅਲੱਗ ਰੂਪਾਂ ਵਿੱਚ ਆਪਣੇ ਅਸਤਿਤਵ ਵਿੱਚ ਆਉਂਦਾ ਰਿਹਾ। 1978 ਵਿੱਚ ਅਬੇਲਾਰਦੋ ਸਾੰਚੇਜ਼ ਪਾਰਕ ਵਿੱਚ ਇਸ ਦਾ ਵਰਤਮਾਨ ਭਵਨ ਤਿਆਰ ਕੀਤਾ ਗਿਆ। ਇਸ ਦਾ ਕੰਮ ਖੇਤਰੀ ਸਭਿਅਤਾ ਅਤੇ ਕਲਾ ਦਾ ਵਿਕਾਸ ਕਰਨਾ ਹੈ। 1962 ਵਿੱਚ ਇਸਨੂੰ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।

                                     

ਪਿਅਰੇ ਜੇਨਰੇ

ਪਿਅਰੇ ਜੇਨਰੇ, ਸਵਿਟਜ਼ਰਲੈਂਡ ਮੂਲ ਦੇ ਇੱਕ ਅੰਤਰਰਾਸ਼ਟਰੀ ਪੱਧਰ ਦੇ ਜਾਣੇ ਪਹਿਚਾਣੇ ਭਵਨ ਨਿਰਮਾਤਾ ਜਾਂ ਇਮਾਰਤਸਾਜ਼ ਸਨ।ਉਹ ਚੰਡੀਗੜ੍ਹ ਸ਼ਹਿਰ ਦੇ ਪ੍ਰ੍ਮੁੱਖ ਯੋਜਨਾਕਾਰ ਅਤੇ ਭਵਨ ਨਿਰਮਾਤਾ ਲ ਕਾਰਬੂਜ਼ੀਏ ਦੇ ਸਾਥੀ ਸਨ ਜਿਹਨਾ ਨੇ ਮਿਲ ਕੇ ਚੰਡੀਗੜ੍ਹ ਦੀਆਂ ਕਈ ਅਹਿਮ ਭਾਵਨਾ ਦਾ ਨਿਰਮਾਣ ਕੀਤਾ।ਸ਼੍ਰੀ ਜੇਨਰੇ ਆਪਣੇ ਚੰਡੀਗੜ੍ਹ ਕਾਰਜਕਾਲ ਸਮੇਂ ਸੈਕਟਰ 5 ਦੇ ਮਕਾਨ ਨੰਬਰ 57 ਵਿੱਚ ਰਹਿੰਦੇ ਰਹੇ ਸਨ ਜੋ ਕਿ ਹੁਣ ਪਿਅਰੇਜੇਨਰੇ ਅਜਾਇਬਘਰ ਵਜੋਂ ਵਿਕਸਤ ਕੀਤਾ ਗਿਆ ਹੈ ਅਤੇ ਇਸਦਾ ਉਦਘਾਟਨ 22 ਮਾਰਚ 2017 ਨੂੰ ਕੀਤਾ ਜਾਣਾ ਹੈ। ਸ਼੍ਰੀ ਜੇਨਰੇ ਨੇ ਇਹ ਘਰ ਖੁਦ ਤਿਆਰ ਕੀਤਾ ਸੀ ਅਤੇ ਉਹ ਇਸ ਵਿੱਚ 1954 ਤੋਂ 1965 ਤੱਕ ਰਹੇ ਸਨ।

                                     

ਸਾਲਾਰ ਜੰਗ ਮਿਊਜ਼ੀਅਮ

ਸਾਲਾਰਜੰਗ ਮਿਊਜ਼ੀਅਮ ਏਸ਼ੀਆ ਦਾ ਸਭ ਤੋਂ ਵੱਡਾ ਅਤੇ ਪੁਰਾਣਾ ਅਜਾਇਬ-ਘਰ ਹੈ। ਇਹ ਭਾਰਤ ਦੇ ਹੈਦਰਾਬਾਦ ਨਗਰ ਵਿੱਚ ਸਥਿਤ ਹੈ। ਇਸ ਦੀਆਂ 38 ਗੈਲਰੀਆਂ ਵਿੱਚ 43 ਹਜ਼ਾਰ ਤੋਂ ਜ਼ਿਆਦਾ ਕਲਾਕ੍ਰਿਤੀਆਂ, 9 ਹਜ਼ਾਰ ਪਾਂਡੂਲਿਪੀਆਂ ਅਤੇ 47 ਹਜ਼ਾਰ ਮੁਦਰਿਤ ਕਿਤਾਬਾਂ ਹਨ। ਅਜਾਇਬ-ਘਰ ਵਿੱਚ ਰੱਖੀਆਂ ਕਲਾਕ੍ਰਿਤੀਆਂ ਵੀ ਬੇਜੋੜ ਹਨ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →