ⓘ ਭਾਸ਼ਾਵਾਂ

ਭਾਰਤ ਦੀਆਂ ਭਾਸ਼ਾਵਾਂ

ਭਾਰਤ ਦੀਆਂ ਭਾਸ਼ਾਵਾਂ ਕਈ ਭਾਸ਼ਾਈ ਪਰਿਵਾਰਾਂ ਨਾਲ਼ ਸਬੰਧ ਰੱਖਦੀਆਂ ਹਨ ਜਿਹਨਾਂ ਵਿੱਚੋਂ ਪ੍ਰਮੁੱਖ 73% ਭਾਰਤੀਆਂ ਵੱਲੋਂ ਬੋਲੀਆਂ ਜਾਣ ਵਾਲ਼ੀਆਂ ਹਿੰਦ-ਆਰੀਆਈ ਬੋਲੀਆਂ ਅਤੇ 24% ਭਾਰਤੀਆਂ ਵੱਲੋਂ ਬੋਲੀਆਂ ਜਾਂਦੀਆਂ ਦ੍ਰਾਵਿੜੀ ਬੋਲੀਆਂ ਹਨ। ਭਾਰਤ ਵਿੱਚ ਬੋਲੀਆਂ ਜਾਂਦੀਆਂ ਹੋਰ ਬੋਲੀਆਂ ਆਸਟਰੋ-ਏਸ਼ੀਆਈ, ਤਿੱਬਤੋ-ਬਰਮੀ ਅਤੇ ਕੁਝ ਛੁਟੇਰੇ ਭਾਸ਼ਾਈ ਪਰਿਵਾਰ ਅਤੇ ਅਲਹਿਦਾ ਬੋਲੀਆਂ ਹਨ।

ਹਿੰਦ-ਆਰੀਆ ਭਾਸ਼ਾਵਾਂ

ਹਿੰਦ-ਆਰੀਆ ਭਾਸ਼ਾਵਾਂ ਹਿੰਦ-ਯੂਰਪੀ ਭਾਸ਼ਾਵਾਂ ਦੀ ਹਿੰਦ-ਈਰਾਨੀ ਸ਼ਾਖਾ ਦੀ ਇੱਕ ਉਪਸ਼ਾਖਾ ਹਨ, ਜਿਸਨੂੰ ਇੰਡਿਕ ਉਪਸ਼ਾਖਾ ਵੀ ਕਿਹਾ ਜਾਂਦਾ ਹੈ। ਇਹਨਾਂ ਵਿਚੋਂ ਜਿਆਦਾਤਰ ਭਾਸ਼ਾਵਾਂ ਸੰਸਕ੍ਰਿਤ ਵਿੱਚੋਂ ਜਨਮੀਆਂ ਹਨ। ਹਿੰਦ-ਆਰੀਆ ਵਿੱਚ ਆਦਿ - ਹਿੰਦ-ਯੂਰਪੀ ਭਾਸ਼ਾ ਦੇ ਘ, ਧ ਅਤੇ ਫ ਵਰਗੇ ਵਿਅੰਜਨ ਸੁਰਖਿਅਤ ਹਨ, ਜੋ ਹੋਰ ਸ਼ਾਖਾਵਾਂ ਵਿੱਚ ਲੁਪਤ ਹੋ ਗਏ ਹਨ। ਇਸ ਸਮੂਹ ਵਿੱਚ ਇਹ ਭਾਸ਼ਾਵਾਂ ਆਉਂਦੀਆਂ ਹਨ: ਸੰਸਕ੍ਰਿਤ, ਹਿੰਦੀ, ਉਰਦੂ, ਬੰਗਲਾ, ਕਸ਼ਮੀਰੀ, ਸਿੰਧੀ, ਪੰਜਾਬੀ, ਨੇਪਾਲੀ, ਰੋਮਾਨੀ, ਅਸਾਮੀ, ਗੁਜਰਾਤੀ, ਮਰਾਠੀ, ਆਦਿ।

ਦਾਰਦਿਕ ਭਾਸ਼ਾਵਾਂ

ਦਾਰਦਿਕ ਜਾਂ ਦਾਰਦੀ ਭਾਸ਼ਾਵਾਂ ਹਿੰਦ-ਆਰੀਆ ਭਾਸ਼ਾਵਾਂ ਦੀ ਇੱਕ ਉਪਸ਼ਾਖਾ ਹੈ ਜਿਸਦੀ ਸਭ ਤੋਂ ਪ੍ਰਮੁੱਖ ਭਾਸ਼ਾ ਕਸ਼ਮੀਰੀ ਹੈ। ਦਾਰਦੀ ਭਾਸ਼ਾਵਾਂ ਉੱਤਰੀ ਪਾਕਿਸਤਾਨ, ਉੱਤਰ- ਪੂਰਵੀ ਅਫਗਾਨਿਸਤਾਨ ਅਤੇ ਭਾਰਤ ਦੇ ਜੰਮੂ - ਕਸ਼ਮੀਰ ਰਾਜ ਵਿੱਚ ਬੋਲੀਆਂ ਜਾਂਦੀਆਂ ਹਨ। ਸਾਰੀ ਦਾਰਦੀ ਭਾਸ਼ਾਵਾਂ ਵਿੱਚ ਕਸ਼ਮੀਰੀ ਦਾ ਹੀ ਰੁਤਬਾ ਸਭ ਤੋਂ ਉੱਚਾ ਹੈ ਕਿਉਂਕਿ ਇਸ ਦਾ ਆਪਣਾ ਪ੍ਰਚੱਲਤ ਸਾਹਿਤ ਹੈ ਅਤੇ ਇਸਨੂੰ ਭਾਰਤ ਦੀ ਇੱਕ ਆਧਿਕਾਰਿਕ ਭਾਸ਼ਾ ਹੋਣ ਦਾ ਮਾਣ ਪ੍ਰਾਪਤ ਹੈ। ਪਾਕਿਸਤਾਨ ਦੇ ਚਿਤਰਾਲ ਜਿਲ੍ਹੇ ਦੀ ਖੋਵਾਰ ਭਾਸ਼ਾ, ਉੱਤਰੀ ਕਸ਼ਮੀਰ ਵਿੱਚ ਬੋਲੀ ਜਾਣ ਵਾਲੀ ਸ਼ੀਨਾ ਭਾਸ਼ਾ ਅਤੇ ਅਫਗਾਨਿਸਤਾਨ ਦੇ ਪੂਰਵੀ ਨੂਰਸਤਾਨ, ਨੰਗਰਹਾਰ ਅਤੇ ਕੁਨਰ ਰਾਜਾਂ ਵਿੱਚ ਬੋਲੀ ਜਾਣ ਵਾਲੀ ਪਾਸ਼ਾਈ ਭਾਸ਼ਾ ਹੋਰ ਮਸ਼ਹੂਰ ਦਾਰਦੀ ਭਾਸ਼ਾਵਾਂ ਹਨ।

ਈਰਾਨੀ ਭਾਸ਼ਾਵਾਂ

ਈਰਾਨੀ ਭਾਸ਼ਾਵਾਂ ਹਿੰਦ-ਈਰਾਨੀ ਭਾਸ਼ਾ ਪਰਵਾਰ ਦੀ ਇੱਕ ਉਪਸ਼ਾਖਾ ਹਨ। ਧਿਆਨ ਰਹੇ ਕਿ ਹਿੰਦ-ਈਰਾਨੀ ਭਾਸ਼ਾਵਾਂ ਆਪ ਹਿੰਦ-ਯੂਰਪੀ ਭਾਸ਼ਾ ਪਰਵਾਰ ਦੀ ਇੱਕ ਉਪਸ਼ਾਖਾ ਹਨ। ਆਧੁਨਿਕ ਯੁੱਗ ਵਿੱਚ ਸੰਸਾਰ ਵਿੱਚ ਲਗਭਗ 15-20 ਕਰੋੜ ਲੋਕ ਕਿਸੇ ਨਾ ਕਿਸੇ ਈਰਾਨੀ ਭਾਸ਼ਾ ਨੂੰ ਆਪਣੀ ਮਾਤ ਭਾਸ਼ਾ ਦੇ ਰੂਪ ਵਿੱਚ ਬੋਲਦੇ ਹਨ ਅਤੇ ਏਥਨਾਲਾਗ ਭਾਸ਼ਾਕੋਸ਼ ਵਿੱਚ 2011 ਤੱਕ 87 ਈਰਾਨੀ ਭਾਸ਼ਾਵਾਂ ਦਰਜ ਸਨ। ਇਹਨਾਂ ਵਿਚੋਂ ਫਾਰਸੀ ਦੇ 7.5 ਕਰੋੜ, ਪਸ਼ਤੋ ਦੇ 5-6 ਕਰੋੜ, ਕੁਰਦੀ ਭਾਸ਼ਾ ਦੇ 3.2 ਕਰੋੜ, ਬਲੋਚੀ ਭਾਸ਼ਾ ਦੇ 2.5 ਕਰੋੜ ਅਤੇ ਲੂਰੀ ਭਾਸ਼ਾ ਦੇ 23 ਲੱਖ ਬੋਲਣ ਵਾਲੇ ਸਨ। ਈਰਾਨੀ ਭਾਸ਼ਾਵਾਂ ਈਰਾਨ, ਅਫਗਾਨਿਸਤਾਨ, ਤਾਜਿਕਿਸਤਾਨ, ਪਾਕਿਸਤਾਨ, ਤੁਰਕੀ ਅਤੇ ਇਰਾਕ ਵਿੱਚ ਬੋਲੀਆਂ ਜਾਂਦੀਆਂ ਹਨ। ਪਾਰਸੀ ਧਰਮ ਦੀ ਧਾਰਮਿਕ ਭਾਸ਼ਾ, ਜਿਸ ਨੂੰ ਅਵੇਸਤਾ ਕਹਿੰਦੇ ਹਨ, ਵੀ ...

ਮੁੰਡਾ ਭਾਸ਼ਾਵਾਂ

ਮੁੰਡਾ ਭਾਸ਼ਾਵਾਂ ਇੱਕ ਭਾਸ਼ਾ ਪਰਵਾਰ ਹੈ। ਇਹ ਭਾਸ਼ਾਵਾਂ ਕੇਂਦਰੀ ਅਤੇ ਪੂਰਬੀ ਭਾਰਤ ਅਤੇ ਬੰਗਲਾਦੇਸ਼ ਦੇ ਲੱਗਪਗ 1 ਕਰੋੜ ਲੋਕ ਬੋਲਦੇ ਹਨ। ਇਹ ਆਸਟਰੋ-ਏਸ਼ੀਆਈ ਪਰਵਾਰ ਦੀ ਇੱਕ ਸ਼ਾਖਾ ਹੈ। ਇਸ ਦਾ ਮਤਲਬ ਹੈ ਕਿ ਮੁੰਡਾ ਭਾਸ਼ਾਵਾਂ ਵਿਅਤਨਾਮੀ ਭਾਸ਼ਾ ਅਤੇ ਖਮੇਰ ਭਾਸ਼ਾ ਨਾਲ ਸੰਬੰਧਿਤ ਹਨ। ਹੋ, ਮੁੰਡਾਰੀ ਅਤੇ ਸੰਤਾਲੀ ਇਸ ਭਾਸ਼ਾ ਸਮੂਹ ਦੀਆਂ ਭਾਸ਼ਾਵਾਂ ਹਨ।

ਹਿੰਦ-ਯੂਰਪੀ ਭਾਸ਼ਾਵਾਂ

ਹਿੰਦ-ਯੂਰਪੀ ਭਾਸ਼ਾ-ਪਰਵਾਰ ਦੁਨੀਆ ਦਾ ਸਭ ਤੋਂ ਵੱਡਾ ਭਾਸ਼ਾ ਪਰਵਾਰ ਹੈ। ਹਿੰਦ-ਯੂਰਪੀ ਜਾਂ ਭਾਰੋਪੀ ਭਾਸ਼ਾ ਪਰਵਾਰ ਵਿੱਚ ਸੰਸਾਰ ਦੀਆਂ ਲਗਭਗ ਸੌ ਕੁ ਭਾਸ਼ਾਵਾਂ ਅਤੇ ਬੋਲੀਆਂ ਹੀ ਹਨ। ਮੈਂਬਰ ਭਾਸ਼ਾਵਾਂ ਦੀ ਗਿਣਤੀ ਦੇ ਲਿਹਾਜ ਇਹ ਕੋਈ ਵੱਡਾ ਪਰਵਾਰ ਨਹੀਂ ਪਰ ਬੁਲਾਰਿਆਂ ਦੀ ਗਿਣਤੀ ਦੇ ਲਿਹਾਜ ਨਾਲ ਇਹ ਦੁਨੀਆ ਦਾ ਸਭ ਤੋਂ ਵੱਡਾ ਭਾਸ਼ਾ ਪਰਵਾਰ ਹੈ। ਆਧੁਨਿਕ ਹਿੰਦ-ਯੂਰਪੀ ਭਾਸ਼ਾਵਾਂ ਵਿੱਚੋਂ ਕੁੱਝ ਹਨ: ਪੰਜਾਬੀ, ਉਰਦੂ, ਅੰਗਰੇਜ਼ੀ, ਫਰਾਂਸਿਸੀ, ਜਰਮਨ, ਪੁਰਤਗਾਲੀ, ਸਪੇਨੀ, ਡਚ, ਫ਼ਾਰਸੀ, ਬੰਗਾਲੀ, ਹਿੰਦੀ ਅਤੇ ਰੂਸੀ ਆਦਿ। ਇਹ ਸਾਰੀਆਂ ਭਾਸ਼ਾਵਾਂ ਇੱਕ ਹੀ ਆਦਿਮ ਭਾਸ਼ਾ ਤੋਂ ਨਿਕਲੀਆਂ ਹਨ- ਆਦਿਮ-ਹਿੰਦ-ਯੂਰਪੀ ਭਾਸ਼ਾ, ਜੋ ਸੰਸਕ੍ਰਿਤ ਨਾਲ ਕਾਫ਼ੀ ਮਿਲਦੀ-ਜੁਲਦੀ ਸੀ ਜਿਵੇਂ ਕਿ ਉਹ ਸੰਸਕ੍ਰਿਤ ਦਾ ਹੀ ਆਦਿਮ ਰੂਪ ਹੋਵੇ।

                                     

ਅਮਹਾਰੀ ਭਾਸ਼ਾ

ਅਮਹਾਰੀ ਇੱਕ ਸਾਮੀ ਭਾਸ਼ਾ ਹੈ ਜੋ ਇਥੋਪੀਆ ਵਿੱਚ ਬੋਲੀ ਜਾਂਦੀ ਹੈ। ਇਹ ਅਰਬੀ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਪ੍ਰਸਿੱਧ ਸਾਮੀ ਭਾਸ਼ਾ ਹੈ। 2007 ਦੇ ਅੰਕੜਿਆਂ ਮੁਤਾਬਕ ਇਥੋਪੀਆ ਵਿੱਚ ਅਮਹਾਰੀ ਬੋਲਣ ਵਾਲੇ ਮੂਲ ਬੁਲਾਰੇ 2.2 ਕਰੋੜ ਸਨ।

                                     

ਕਨੂਰੀ ਭਾਸ਼ਾ

ਕਨੂਰੀ ਭਾਸ਼ਾ, ਨੀਲੋ-ਸਹਾਰਾ ਭਾਸ਼ਾ ਪਰਿਵਾਰ ਦੀ ਇੱਕ ਭਾਸ਼ਾ ਹੈ, ਜੋ ਚਾਡ ਦੇ ਕਾਨੇਮ ਪ੍ਰਾਂਤ, ਨਾਇਜੀਰਿਆ ਦੇ ਬੋਰਨੂ, ਨਾਇਜਰ ਦੇ ਪੂਰਵ ਵਿੱਚ ਡਿੱਫਾ ਖੇਤਰ ਦੇ ਮੰਗਿਆ ਅਤੇ ਮੋਉਨਯੋ, ਜਿੰਦਰ ਅਤੇ ਕਾਵਰ ਵਿੱਚ ਬੋਲੀ ਜਾਂਦੀ ਹੈ। ਚਾਡ ਸ਼ਬਦ ਕਨੂਰੀ ਭਾਸ਼ਾ ਦਾ ਹੀ ਹੈ, ਜਿਸਦਾ ਮਤਲਬ ਹੈ ਇੱਕ ਬਹੁਤ ਜਲ ਵਾਲਾ ਖੇਤਰ।

                                     

ਕਿਨੌਰੀ ਭਾਸ਼ਾ

ਕਿਨੌਰੀ ਭਾਸ਼ਾ ਭਾਰਤ ਦੇ ਹਿਮਾਚਲ ਪ੍ਰਦੇਸ ਰਾਜ ਦੇ ਕਿਨੌਰ ਜ਼ਿਲਾਵਿੱਚ ਬੋਲੀ ਜਾਣ ਵਾਲੀ ਇੱਕ ਤਿੱਬਤੀ -ਬਰਮੀ ਭਾਸ਼ਾ ਹੈ।ਇਹ ਹਿਮਾਚਲ ਤੋਂ ਬਾਹਰ ਵੀ ਕੁਝ ਖੇਤਰਾਂ ਵਿੱਚ ਬੋਲੀ ਜਾਂਦੀ ਹੈ। ਇਹ ਭਾਸ਼ਾ ਹੋਂਦ ਪੱਖੋਨ ਖਤਰੇ ਵਿੱਚ ਹੈ ਅਤੇ ਇਹ ਅਲੋਪ ਹੋ ਰਹੀ ਹੈ।

                                     

ਕਿਰਗੀਜ਼ ਭਾਸ਼ਾ

ਕਿਰਗੀਜ਼ ਤੁਰਕੀ ਭਾਸ਼ਾ ਪਰਿਵਾਰ ਦੀ ਇੱਕ ਭਾਸ਼ਾ ਹੈ ਅਤੇ ਰੂਸੀ ਭਾਸ਼ਾ ਦੇ ਨਾਲ ਇਹ ਕਿਰਗੀਜ਼ਸਤਾਨ ਦੀ ਇੱਕ ਸਰਕਾਰੀ ਭਾਸ਼ਾ ਹੈ। ਕਿਪਚਾਕ ਭਾਸ਼ਾ ਦੇ ਕਜਾਖ-ਨੋਗਾਈ ਉਪ-ਸਮੂਹ ਦੀ ਇੱਕ ਮੈਂਬਰ ਹੈ, ਅਤੇ ਅਜੋਕੇ ਭਾਸ਼ਾਈ ਸੰਗਮ ਦਾ ਨਤੀਜਾ ਕਿਰਗੀਜ਼ ਅਤੇ ਕਜ਼ਾਖ਼ ਭਾਸ਼ਾਵਾਂ ਦੀ ਆਪੋ ਵਿੱਚ ਵਧ ਰਹੀ ਸਮਝਣਯੋਗਤਾ ਵਿੱਚ ਨਿਕਲਿਆ ਹੈ।

                                     

ਚੁਵਾਸ਼ ਭਾਸ਼ਾ

ਚੁਵਾਸ਼ ਸੰਸਾਰ ਦੀ ਇੱਕ ਪ੍ਰਮੁੱਖ ਭਾਸ਼ਾ ਹੈ। ਇਹ ਚੁਵਾਸ਼ ਗਣਤੰਤਰ ਅਤੇ ਉਸਦੇ ਗੁਆਂਢੀ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ ਅਤੇ ਤੁਰਕੀ ਭਾਸ਼ਾ-ਪਰਵਾਰ ਦੀ ਓਗੁਰ ਸ਼ਾਖਾ ਦੀ ਇਕਲੌਤੀ ਜਿੰਦਾ ਭਾਸ਼ਾ ਹੈ । ਚੁਵਾਸ਼ੀ ਤੁਰਕੀ ਪਰਵਾਰ ਵਿੱਚ ਨਿਰਾਲੀ ਹੈ ਕਿਉਂਕਿ ਆਪਣੀ ਇੱਕ ਵੱਖ ਸ਼ਾਖ ਵਿੱਚ ਹੋਣ ਦੇ ਕਾਰਨ ਇਸ ਵਿੱਚ ਅਤੇ ਹੋਰ ਜਿੰਦਾ ਤੁਰਕੀ ਭਾਸ਼ਾਵਾਂ ਵਿੱਚ ਬਹੁਤ ਅੰਤਰ ਹੈ ਅਤੇ ਉਹਨਾਂ ਨੂੰ ਬੋਲਣ ਵਾਲੇ ਚੁਵਾਸ਼ੀ ਨਹੀਂ ਸਮਝ ਕਦੇ। ਚੁਵਾਸ਼ੀ ਸਿਰਿਲਿਕ ਲਿਪੀ ਵਿੱਚ ਲਿਖੀ ਜਾਂਦੀ ਹੈ। ਇਸਨੂੰ ਸੰਨ 2002 ਦੀ ਜਨਗਣਨਾ ਵਿੱਚ 16.4 ਲੱਖ ਲੋਕਾਂ ਨੇ ਆਪਣੀ ਮਾਤ ਭਾਸ਼ਾ ਦੱਸਿਆ ਸੀ।

                                     

ਟੋਂਗਾਂ ਭਾਸ਼ਾ

ਟੋਂਗਾਂ ਟੋਂਗਨ / ਟੂਏਨ / ਟੋਂਗਾ ਵਿੱਚ ਬੋਲੀ ਜਾਂਦੀ ਪੋਲੀਨੇਸ਼ੀਆ ਸ਼ਾਖਾ ਦੀ ਇੱਕ ਆੱਟਰੋਸ਼ੀਆਸੀ ਭਾਸ਼ਾ ਹੈ ਇਸ ਵਿੱਚ ਤਕਰੀਬਨ 200.000 ਬੋਲਣ ਵਾਲੇ ਅਤੇ ਟੋਂਗਾ ਦੀ ਕੌਮੀ ਭਾਸ਼ਾ ਹੈ। ਇਹ ਇੱਕ VSO ਭਾਸ਼ਾ ਹੈ।

                                     

ਫ਼ਿਨੀ ਭਾਸ਼ਾ

ਫ਼ਿਨੀ ਭਾਸ਼ਾ ਸੰਸਾਰ ਦੀ ਇੱਕ ਪ੍ਰਮੁੱਖ ਭਾਸ਼ਾ ਹੈ। ਇਹ ਇੱਕ ਫਿਨੋ-ਅਗਰਿਕ ਭਾਸ਼ਾ-ਪਰਵਾਰ ਦੀ ਭਾਸ਼ਾ ਹੈ, ਜੋ ਮੁੱਖ ਤੌਰ ਤੇ ਫਿਨਲੈਂਡ, ਅਸਟੋਨੀਆ ਅਤੇ ਸਵੀਡਨ ਵਿੱਚ ਬੋਲੀ ਜਾਂਦੀ ਹੈ।

                                     

ਬੂਕਮਾਲ

ਬੂਕਮਾਲ ਲਿਖਤੀ ਨਾਰਵੇਜੀਅਨ ਭਾਸ਼ਾ ਦੇ ਦੋ ਅਧਿਕਾਰਤ ਟਕਸਾਲੀ ਰੂਪਾਸਨ ਵਿੱਚੋਂ ਇੱਕ ਹੈ - ਦੂਜਾ ਹੈ ਨਾਈਨੋਰਸਕ। ਨਾਰਵੇ ਦੀ ਆਬਾਦੀ ਦੇ 85–90% ਲੋਕ ਬੂਕਮਾਲ ਇਸਤੇਮਾਲ ਕਰਦੇ ਹਨ।

                                     

ਬੋਡੋ ਭਾਸ਼ਾ

ਬੋਡੋ ਭਾਸ਼ਾ, ਜਾਂ ਮੇਚ ਅਸਾਮ ਦੀ ਇੱਕ ਭਾਸ਼ਾ ਹੈ। ਇਸ ਦੇ ਜ਼ਿਆਦਾ ਬੁਲਾਰੇ ਬ੍ਰਹਮਪੁੱਤਰ ਘਾਟੀ ਵਿੱਚ ਮਿਲਦੇ ਹਨ। ਪੱਛਮੀ ਬੰਗਾਲ ਦੇ ਜਲਪਾਈਗੁੜੀ ਅਤੇ ਬ੍ਰਹਮਪੁੱਤਰ ਘਾਟੀ ਦੇ ਉੱਤਰੀ ਹਿੱਸਿਆਂ ਵਿੱਚ ਵੀ ਇਸ ਦੇ ਬੋਲਣ ਵਾਲ਼ਿਆਂ ਦੀ ਥੋੜੀ ਗਿਣਤੀ ਮੌਜੂਦ ਹੈ। 1991 ਦੀ ਮਰਦਮ-ਸ਼ੁਮਾਰੀ ਮੁਤਾਬਕ ਇਸ ਦੇ ਬੋਲਣ ਵਾਲ਼ਿਆਂ ਦੀ ਗਿਣਤੀ 11.84.569 ਸੀ।

                                     

ਮਗਿਆਰ ਭਾਸ਼ਾ

ਮਗਿਆਰ) ਯੂਰਾਲੀ ਬੋਲੀਆਂ ਦੇ ਟੱਬਰ ਨਾਲ ਵਾਸਤਾ ਰੱਖਣ ਵਾਲੀ ਇੱਕ ਭਾਸ਼ਾ ਹੈ ਜਿਸ ਦੇ ਬੋਲਣ ਵਾਲੇ ਮੁੱਖ ਤੋਰ ਤੇ ਯੂਰਪ ਦੇ ਮੁਲਕ ਹੰਗਰੀ ਵਿੱਚ ਰਹਿੰਦੇ ਹਨ। ਲਗਭਗ ਇੱਕ ਕਰੋੜ ਤੀਹ ਲੱਖ ਲੋਕਾਂ ਦੀ ਇਹ ਭਾਸ਼ਾ ਦੁਨੀਆ ਦੀ 57ਵੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ।

                                     

ਰੋਮਨ ਜੈਕਬਸਨ ਦੇ ਭਾਸ਼ਾਈ ਪ੍ਰਕਾਰਜ

ਰੋਮਨ ਜੈਕਬਸਨ ਨੇ ਪ੍ਰਕਾਰਜੀ ਭਾਸ਼ਾ ਵਿਗਿਆਨ ਉੱਪਰ ਗੱਲ ਕਰਦਿਆਂ ਭਾਸ਼ਾ ਨੂੰ ਇੱਕ ਸੰਚਾਰ ਮਾਡਲ ਵਜੋਂ ਦਿਖਾਇਆ ਹੈ। ਉਸਨੇ ਸੰਚਾਰ ਮਾਡਲ ਦੇ ਛੇ ਤੱਤ ਦੱਸੇ ਹਨ ਜੋ ਕਿਸੇ ਵੀ ਦੋ ਧਿਰਾਂ ਵਿਚਲੇ ਸੰਵਾਦ ਨੂੰ ਸਾਰਥਕ ਬਣਾਉਂਦੇ ਹਨ। ਪ੍ਰਕਾਰਜੀ ਭਾਸ਼ਾ ਵਿਗਿਆਨ ਵਿੱਚ ਭਾਸ਼ਾ ਦੇ ਜੋ ਛੇ ਪ੍ਰਕਾਰਜ ਹਨ, ਉਹਨਾਂ ਦਾ ਨਿਰਧਾਰਨ ਇਹ ਤੱਤ ਹੀ ਕਰਦੇ ਹਨ। ਹਰੇਕ ਤੱਤ ਦਾ ਇੱਕ ਪ੍ਰਕਾਰਜ ਹੈ।

                                     

ਲੀਕੋ ਭਾਸ਼ਾ

ਲੀਕੋ ਇੱਕ ਭਾਸ਼ਾ ਹੈ ਜੋ ਕਿ ਲਗਪਗ ਮਰਨ ਕੰਢੇ ਪਈ ਹੈ। ਇਸਨੂੰ ਬੋਲਣ ਵਾਲਿਆਂ ਦੀ ਗਿਣਤੀ 20-40 ਹੀ ਹੈ ਅਤੇ ਇਸਨੂੰ ਬੋਲਣ ਵਾਲੇ ਬੋਲੀਵੀਆ ਦੀ ਟਿਟੀਕਾਕਾ ਝੀਲ ਦੇ ਪੂਰਬੀ ਹਿੱਸੇ ਵਿੱਚ ਰਹਿੰਦੇ ਹਨ। ਲੀਕੋ ਕਬੀਲੇ ਦੀ ਜਨਸੰਖਿਆ 80 ਦੇ ਕਰੀਬ ਹੈ।

                                     

ਸਲੋਵਾਕ ਭਾਸ਼ਾ

ਸਲੋਵਾਕ ਹਿੰਦ-ਯੂਰਪੀ ਭਾਸ਼ਾ ਪਰਿਵਾਰ ਦੀ ਇੱਕ ਭਾਸ਼ਾ ਹੈ। ਇਹ ਸਲੋਵਾਕੀਆ ਦੀ ਅਧਿਕਾਰਿਕ ਭਾਸ਼ਾ ਹੈ। ਸਲੋਵਾਕੀਆ ਵਿੱਚ ਇਸਨੂੰ ਬੋਲਣ ਵਾਲਿਆਂ ਦੀ ਗਿਣਤੀ 50 ਲੱਖ ਹੈ। ਅਮਰੀਕਾ, ਚੈੱਕ ਗਣਰਾਜ, ਸਰਬੀਆ, ਆਇਰਲੈਂਡ, ਰੋਮਾਨੀਆ, ਪੋਲੈਂਡ, ਕਨੇਡਾ, ਹੰਗਰੀ, ਕ੍ਰੋਏਸ਼ੀਆ, ਇੰਗਲੈਂਡ, ਆਸਟ੍ਰੇਲੀਆ, ਆਸਟਰੀਆ ਅਤੇ ਯੂਕਰੇਨ ਵਿੱਚ ਵੀ ਸਲੋਵਾਕ ਨੂੰ ਬੋਲਣ ਵਾਲੇ ਲੋਕ ਮੌਜੂਦ ਹਨ।

                                     

ਸਿੰਹਾਲਾ ਭਾਸ਼ਾ

ਸਿੰਹਾਲਾ, ਸਿੰਹਾਲੀ ਜਾਂ ਸਿੰਹਲੀ / s ɪ n ə ˈ l iː z, ਭਾਸ਼ਾ ਸ਼ਿਰੀਲੰਕਾ ਵਿੱਚ ਬੋਲੀ ਜਾਣ ਵਾਲੀ ਸਭ ਤੋਂ ਵੱਡੀ ਭਾਸ਼ਾ ਹੈ। ਸਿੰਹਲੀ ਦੇ ਬਾਅਦ ਸ਼ਿਰੀਲੰਕਾ ਵਿੱਚ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਤਮਿਲ ਹੈ। ਆਮ ਤੌਰ ਤੇ ਅਜਿਹਾ ਨਹੀਂ ਹੁੰਦਾ ਕਿ ਕਿਸੇ ਦੇਸ਼ ਦਾ ਜੋ ਨਾਮ ਹੋਵੇ ਉਹੀ ਉਸ ਦੇਸ਼ ਵਿੱਚ ਬਸਨੇ ਵਾਲੀ ਜਾਤੀ ਦਾ ਵੀ ਹੋਵੇ ਅਤੇ ਉਹੀ ਨਾਮ ਉਸ ਜਾਤੀ ਦੀ ਬੋਲੀ ਜਾਣ ਵਾਲੀ ਭਾਸ਼ਾ ਦਾ ਵੀ ਹੋਵੇ। ਸਿੰਹਲ ਟਾਪੂ ਦੀ ਇਹ ਵਿਸ਼ੇਸ਼ਤਾ ਹੈ ਕਿ ਉਸ ਵਿੱਚ ਵੱਸਣ ਵਾਲੀ ਜਾਤੀ ਵੀ ਸਿੰਹਲ ਕਹਾਉਂਦੀ ਚੱਲੀ ਆਈ ਹੈ ਅਤੇ ਉਸ ਜਾਤੀ ਦੀ ਭਾਸ਼ਾ ਵੀ ਸਿੰਹਲ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →