ⓘ ਪੌਦੇ

ਬੂਟਾ

ਪੌਦਾ ਜੀਵਜਗਤ ਦੀ ਇੱਕ ਵੱਡੀ ਸ਼੍ਰੇਣੀ ਹੈ ਜਿਸਦੇ ਸਾਰੇ ਮੈਂਬਰ ਪ੍ਰਕਾਸ਼ ਸੰਸ਼ਲੇਸ਼ਣ ਦੁਆਰਾ ਸ਼ਰਕਰਾਜਾਤੀ ਖਾਦ ਬਣਾਉਣ ਵਿੱਚ ਸਮਰਥ ਹੁੰਦੇ ਹਨ। ਇਹ ਗਮਨਾਗਮ ਨਹੀਂ ਕਰ ਸਕਦੇ। ਰੁੱਖ, ਫਰਨ, ਮਹੀਨਾ ਆਦਿ ਪਾਦਪ ਹਨ। ਹਰਾ ਸ਼ੈਵਾਲ ਵੀ ਪਾਦਪ ਹੈ ਜਦੋਂ ਕਿ ਲਾਲ/ਭੂਰੇ ਸੀਵੀਡ, ਕਵਕ ਅਤੇ ਜੀਵਾਣੁ ਪਾਦਪ ਦੇ ਅੰਤਰਗਤ ਨਹੀਂ ਆਉਂਦੇ। ਬੂਟਿਆਂ ਦੀਆਂ ਸਾਰੀਆਂ ਪ੍ਰਜਾਤੀਆਂ ਦੀ ਕੁੱਲ ਗਿਣਤੀ ਕਰਣਾ ਔਖਾ ਹੈ ਪਰ ਅਕਸਰ ਮੰਨਿਆ ਜਾਂਦਾ ਹੈ ਕਿ ਸੰਨ 2010 ਵਿੱਚ 3 ਲੱਖ ਤੋਂ ਜਿਆਦਾ ਪ੍ਰਜਾਤੀਆਂ ਦੇ ਪਾਦਪ ਗਿਆਤ ਹਨ ਜਿਹਨਾਂ ਵਿਚੋਂ 2.7 ਲੱਖ ਤੋਂ ਜਿਆਦਾ ਬੀਜ ਵਾਲੇ ਪਾਦਪ ਹਨ। ਪਾਦਪ ਜਗਤ ਵਿੱਚ ਵਿਵਿਧ ਪ੍ਰਕਾਰ ਦੇ ਰੰਗ ਬਿਰੰਗੇ ਬੂਟੇ ਹਨ। ਕੁੱਝ ਇੱਕ ਕਵਕ ਪਾਦਪੋ ਨੂੰ ਛੱਡਕੇ ਅਕਸਰ ਸਾਰੇ ਬੂਟੇ ਆਪਣਾ ਭੋਜਨ ਆਪ ਬਣਾ ਲੈਂਦੇ ਹਨ। ਇਨ੍ਹਾਂ ਦੇ ਭੋਜਨ ਬਣਾਉਣ ਦੀ ਕਰਿਆ ਨ ...

ਜ਼ਹਿਰੀਲੇ ਪੌਦੇ

ਕੁਦਰਤ ਵਿੱਚ ਕੁਝ ਪੌਦੇ ਅਤੇ ਬੂਟੀਆਂ ਅਜਿਹੀਆਂ ਹੁੰਦੀਆਂ ਹਨ, ਜੋ ਸਾਡੀ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ। ਕੁਦਰਤ ਵਿੱਚ ਕੁਝ ਜ਼ਹਿਰੀਲੇ ਤੱਤ ਵੀ ਹੁੰਦੇ ਹਨ। ਪੌਦੇ ਆਪਣੇ ਆਪ ਹੀ ਕੁਝ ਅਜਿਹੇ ਜ਼ਹਿਰੀਲੀ ਤੱਤ ਪੈਦਾ ਕਰ ਲੈਂਦੇ ਹਨ ਜਿਹਨਾਂ ਨੂੰ ਐਲਕੋਲਾਈਡ, ਗਲਾਈਕੋਸਾਈਡ ਤੇ ਵੇਲੇਟਾਈਲ ਤੇਲ ਸਟੀਰੋਟਿਡ ਆਦਿ ਦਾ ਨਾਂ ਦਿੱਤਾ ਜਾਂਦਾ ਹੈ। ਇਨ੍ਹਾਂ ਨੂੰ ਦਵਾਈਆਂ ਬਣਾਉਣ ਲਈ ਵਰਤੋਂ ਕਰਦੇ ਹਨ ਪਰ ਇਨ੍ਹਾਂ ਵਿੱਚ ਸਮੁੱਚੇ ਤੌਰ ’ਤੇ ਕੁਝ ਅਜਿਹੇ ਮਾਰੂ ਤੱਤ ਹੁੰਦੇ ਹਨ, ਜੋ ਬਹੁਤ ਨੁਕਸਾਨ ਪਹੁੰਚਾਉਂਦੇ ਹਨ। ਜ਼ਹਿਰੀਲੇ ਪੌਦਿਆਂ ਨੂੰ ਸੱਤ ਵੰਨਗੀਆਂ ਵਿੱਚ ਵੰਡਿਆ ਹੈ।

ਕਪਾਹ

ਕਪਾਹ ਦੀ ਫ਼ਸਲ ਇੱਕ ਵਪਾਰਕ ਫ਼ਸਲ ਹੈ। ਇਹ ਇੱਕ ਫੁੱਲਦਾਰ ਪੌਦਾ ਹੈ, ਜੋ ਝਾੜੀਆਂ ਦੇ ਖ਼ਾਨਦਾਨ ਨਾਲ ਤਾਅਲੁੱਕ ਰੱਖਦਾ ਹੈ। ਇਸ ਪੌਦੇ ਦਾ ਵਿਗਿਆਨਕ ਨਾਮ ਗੋਸੀਪੀਅਮ ਕਪਾਹ ਹੈ। ਕਪਾਹ ਦਾ ਰੇਸ਼ਾ ਕਪਾਹ ਦੇ ਪੌਦੇ ਤੋਂ ਪਰਾਪਤ ਹੁੰਦਾ ਹੈ। ਇਹ ਭਾਰਤ ਦੇ "ਨੂੰ ਚਿੱਟਾ ਸੋਨਾ" ਕਿਹਾ ਜਾਂਦਾ ਹੈ। ਇਹ ਚਿੱਟੀਆਂ ਫੁੱਟੀਆਂ ਦੀ ਸ਼ਕਲ ਵਿੱਚ ਪੌਦੇ ਦੇ ਬੀਜਾਂ ਦੇ ਇਰਦ ਗਿਰਦ ਡੋਡਿਆਂ ਦੇ ਖਿੜਨ ਦੇ ਬਾਅਦ ਵਿਖਾਈ ਦਿੰਦੀ ਹੈ। ਸਭ ਤੋਂ ਪਹਿਲਾਂ ਕਪਾਹ ਸਿੰਧੁ ਘਾਟੀ ਵਿੱਚ ਉੱਗੀ ਸੀ 7000 ਸਾਲ ਪਹਿਲਾਂ|

ਮਾਦਾਗਾਸਕਰ

ਮਾਦਾਗਾਸਕਰ, ਅਧਿਕਾਰਕ ਤੌਰ ਉੱਤੇ ਮਾਦਾਗਾਸਕਰ ਦਾ ਗਣਰਾਜ ਅਤੇ ਪਹਿਲੋਂ ਮਾਲਾਗਾਸੀ ਗਣਰਾਜ, ਦੱਖਣ-ਪੂਰਬੀ ਅਫ਼ਰੀਕਾ ਦੇ ਤਟ ਤੋਂ ਪਰ੍ਹਾਂ ਹਿੰਦ ਮਹਾਂਸਾਗਰ ਵਿੱਚ ਇੱਕ ਟਾਪੂਨੁਮਾ ਦੇਸ਼ ਹੈ। ਇਸ ਦੇਸ਼ ਵਿੱਚ ਮਾਦਾਗਾਸਕਰ ਦਾ ਟਾਪੂ ਅਤੇ ਹੋਰ ਛੁਟੇਰੇ ਨੇੜਲੇ ਟਾਪੂ ਸ਼ਾਮਲ ਹਨ। ਮਹਾਂ-ਮਹਾਂਦੀਪ ਗੋਂਦਵਾਨਾ ਦੇ ਪੂਰਵ-ਇਤਿਹਾਸਕ ਨਿਖੇੜੇ ਤੋਂ ਬਾਅਦ ਮਾਦਾਗਾਸਕਰ ਲਗਭਗ 8.8 ਕਰੋੜ ਸਾਲ ਪਹਿਲਾਂ ਭਾਰਤ ਨਾਲੋਂ ਵੱਖ ਹੋ ਗਿਆ ਸੀ ਜਿਸ ਕਰ ਕੇ ਇੱਥੋਂ ਦੇ ਸਥਾਨਕ ਪੌਦੇ ਅਤੇ ਪਸ਼ੂ ਤੁਲਨਾਤਮਕ ਅੱਡਰੇਪਨ ਵਿੱਚ ਵਿਕਸਤ ਹੋਏ। ਇਸੇ ਕਰ ਕੇ ਇਹ ਦੇਸ਼ ਜੀਵ-ਵਿਭਿੰਨਤਾ ਦਾ ਖ਼ਜਾਨਾ ਮੰਨਿਆ ਜਾਂਦਾ ਹੈ; ਇਸ ਦੇ 90% ਤੋਂ ਵੱਧ ਪਸ਼ੂ-ਪੌਦੇ ਦੁਨੀਆ ਵਿੱਚ ਹੋਰ ਕਿਤੇ ਨਹੀਂ ਮਿਲਦੇ। ਇਸ ਟਾਪੂ ਦੇ ਵਿਭਿੰਨ ਪਰਿਆਵਰਨ ਅਤੇ ਅਨੂਠੇ ਜੰਗਲੀ ਜੀਵਾਂ ਨੂੰ ਵੱਧ ਰਹੀ ਮਨੁੱਖੀ ਅਬਾਦੀ ਦੇ ...

ਪੁਠਕੰਡਾ

ਪੁਠਕੰਡਾ ਜਿਸ ਨੂੰ ਚਿਰਚਿਟਾ ਵੀ ਕਿਹਾ ਜਾਂਦਾ ਹੈ। ਇਹ ਬੂਟਾ ਭਾਰਤ ਦੇ ਖੁਸ਼ਕ ਇਲਾਕਿਆਂ ਵਿੱਚ ਪਾਇਆ ਜਾਂਦਾ ਹੈ। ਇਸ ਪੌਦੇ ਵਿੱਚ 30 ਪ੍ਰਤੀਸ਼ਤ ਪੋਟਾਸ਼ ਖਾਰ, 13 ਪ੍ਰਤੀਸ਼ਤ ਚੂਨਾ, 7 ਪ੍ਰਤੀਸ਼ਤ ਸੋਰਾ ਖਾਰ, 4 ਪ੍ਰਤੀਸ਼ਤ ਲੋਹਾ, 2 ਪ੍ਰਤੀਸ਼ਤ ਗੰਧਕ ਹੁੰਦਾ ਹੈ। ਇਹ ਤੱਤ ਪੱਤਿਆਂ ਦੇ ਮੁਕਾਬਲੇ ਜੜ੍ਹਾਂ ਵਿੱਚ ਜ਼ਿਆਦਾ ਹੁੰਦੇ ਹਨ। ਇਸ ਪੌਦੇ ਦਾ ਨਾਮ ਵਿੱਚ ਕਿਹਾ ਜਾਂਦਾ ਹੈ। ਲਾਲ ਜਾਂ ਚਿੱਟੇ ਰੰਗ ਦੇ ਪੌਦੇ ਦੀ ਉੱਚਾਈ ਦੋ ਤੋਂ ਚਾਰ ਫੁੱਟ ਹੁੰਦੀ ਹੈ। ਇਸ ਦੇ ਪੱਤੇ ਹਰੇ ਰੰਗ ਦੇ, ਭੂਰੇ ਰੰਗ ਦੇ ਦਾਗ ਵਾਲੇ ਹੁੰਦੇ ਹਨ। ਇਸ ਪੌਦੇ ਦੇ ਫਲ ਜ਼ਿਆਦਾ ਤਰ ਚਪਟੇ ਹੁੰਦੇ ਹਨ ਪਰ ਕਈ ਵਾਰ ਗੋਲ ਵੀ ਹੋ ਸਕਦੇ ਹਨ। ਬੀਜ ਤਿੱਖੇ ਕੰਢਿਆਂ ਵਾਲੇ ਹੁੰਦੇ ਹਨ। ਇਸ ਪੌਦੇ ਨੂੰ ਫਲ ਸਰਦੀਆਂ ਵਿੱਚ ਲਗਦੇ ਹਨ। ਇਹ ਬੂਟਾ ਬਰਸਾਤਾਂ ਵਿੱਚ ਪੈਦਾ ਹੁੰਦਾ ਹੈ ਅਤੇ ਗਰਮੀਆਂ ...

ਗਾਂਜਾ

ਗਾਂਜਾ, ਇੱਕ ਨਸ਼ਾ ਹੈ ਜੋ ਗਾਂਜੇ ਦੇ ਪੌਦੇ ਤੋਂ ਭਿੰਨ-ਭਿੰਨ ਵਿਧੀਆਂ ਨਾਲ ਬਣਾਇਆ ਜਾਂਦਾ ਹੈ। ਇਸ ਦਾ ਉਪਯੋਗ ਮਨੋਤੀਖਣ ਮਾਦਕ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਮਾਦਾ ਭੰਗ ਦੇ ਪੌਦੇ ਦੇ ਫੁੱਲ, ਆਸਪਾਸ ਦੀਆਂ ਪੱਤੀਆਂ ਅਤੇ ਤਣਿਆਂ ਨੂੰ ਸੁਕਾ ਕੇ ਬਨਣ ਵਾਲਾ ਗਾਂਜਾ ਸਭ ਤੋਂ ਆਮ ਹੈ।

                                     

ਜਨਮੇਜਾ ਸਿੰਘ ਜੌਹਲ

ਚੈਨੀ ਵਾਲੀ ਚਿੜੀ 2002 ਤਿਤਲੀਆਂ ਵਾਲੀ ਫ਼ਰਾਕ ਕੀੜੀ ਤੇ ਫੁੱਲ ਚੱਲ ਓ ਕਤੂਰਿਆ ਚਿੜੀਏ ਨੀ ਚਿੜੀਏ ਨੇਕ ਸਲਾਹ ਚਿੱਠੀ ਕਿਵੇਂ ਲਿਖੀਏ ਟਾਈ ਵਾਲਾ ਬਾਂਦਰ ਚੱਲ ਜਨਮੇਜੇ ਸੈਰ ਕਰਾ ਪੰਜਾਬੀ ਰੁੱਖਾਂ ਦੇ ਪੱਤੇ ਰੰਗਲੀ ਲਿਖਾਈ

                                     

ਅਕਰਕਰਾ

ਅਕਰਕਰਾ ਇੱਕ ਬੂਟੇ ਦੀ ਜੜ੍ਹ ਹੈ ਜੋ ਅਲਜੀਰੀਆ ਵਿੱਚ ਬਹੁਤ ਹੁੰਦਾ ਹੈ।ਇਸ ਨੂੰ ਦੰਦਾਂ ਤੇ ਛਾਤੀ ਦੇ ਦਰਦ ਨਿਵਾਰਣ ਅਤੇ ਮਿਹਦੇ ਦੀ ਮੈਲ ਦੂਰ ਕਰਨ ਲਈ ਵਰਤਿਆ ਜਾਂਦਾ ਹੈ।

                                     

ਕਲਿਹਾਰੀ

ਕਲਿਹਾਰੀ ਪੌਦਿਆਂ ਦੀ ਇੱਕ ਫੁੱਲਦਾਰ ਪ੍ਰਜਾਤੀ ਹੈ। ਇਹ ਜੰਗਲ ਵਿੱਚ ਆਮ ਮਿਲਦਾ ਹੈ। ਇਹ ਅਫਰੀਕਾ, ਏਸ਼ੀਆ, ਸ਼ਿਰੀਲੰਕਾ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਮਿਲਦਾ ਹੈ। ਊਸ਼ਣਕਟੀਬੰਧੀ ਭਾਰਤ ਵਿੱਚ ਉੱਤਰ ਪੱਛਮ ਹਿਮਾਲਾ ਤੋਂ ਲੈ ਕੇ ਅਸਮ ਅਤੇ ਦੱਖਣ ਪ੍ਰਾਇਦੀਪ ਤੱਕ ਮਿਲਦਾ ਹੈ। ਇਹ ਝਾੜੀ ਅਲਸਰ, ਕੁਸ਼ਠ ਰੋਗ ਅਤੇ ਬਵਾਸੀਰ ਦੇ ਉਪਚਾਰ ਵਿੱਚ ਬਹੁਤ ਲਾਭਦਾਇਕ ਹੁੰਦੀ ਹੈ।

                                     

ਕਾਗਜ਼ੀ ਨਿੰਬੂ

ਕਾਗਜ਼ੀ ਨਿੰਬੂ ਨਿੰਬੂ ਜਾਤੀ ਦਾ ਖੱਟਾ ਫਲ ਹੈ। ਇਸ ਦੇ ਫਲ 2.5–5 ਸਮ ਵਿਆਸ ਵਾਲੇ ਹਰੇ ਜਾਂ ਪੱਕ ਕੇ ਪੀਲੇ ਹੁੰਦੇ ਹਨ। ਇਸ ਦਾ ਪੌਦਾ 5 ਮੀਟਰ ਤੱਕ ਲੰਬਾ ਹੁੰਦਾ ਹੈ ਜਿਸਦੀਆਂ ਟਾਹਣੀਆਂ ਤੇ ਕੰਡੇ ਵੀ ਹੁੰਦੇ ਹਨ। ਇਹ ਸੰਘਣਾ ਝਾੜੀਦਾਰ ਪੌਦਾ ਹੈ।

                                     

ਕੱਕੜੀ

ਕੱਕੜੀ ਜਾਂ ਤਰ ਇੱਕ ਖੀਰਾ ਜਾਤੀ ਨਾਲ ਨੇੜਿਓਂ ਸੰਬੰਧਿਤ ਖਰਬੂਜਾ ਜਾਤੀ ਦੀ ਇੱਕ ਵੇਲ ਹੈ, ਜਿਸ ਨੂੰ.ਕੱਚਾ ਖਾਧਾ ਜਾਣ ਵਾਲਾ ਲਮੂਤਰਾ ਤੇ ਪਤਲਾ ਸਬਜ਼ ਫਲ ਲੱਗਦਾ ਹੈ। ਆਮ ਤੌਰ ਤੇ ਇਸਦਾ ਪ੍ਰਯੋਗ ਸਲਾਦ ਵਜੋਂ ਕੀਤਾ ਜਾਂਦਾ ਹੈ।

                                     

ਛੱਤਰੀ ਵਾਲਾ ਡੀਲਾ

ਛੱਤਰੀ ਵਾਲ ਡੀਲਾ ਸੇਜਜ਼ ਸਲਾਨਾ ਜਾਂ ਜ਼ਿਆਦਾਤਰ ਪੀੜ੍ਹੀ ਘਾਹ ਵਰਗੇ ਪੌਦੇ ਹਨ ਜੋ ਏਰੀਅਲ ਫੁਲ-ਬੇਲਿੰਗ ਡੰਡਿਆਂ ਦੇ ਨਾਲ ਹੁੰਦੇ ਹਨ। ਸਾਲਾਨਾ ਰੂਪਾਂ ਵਿੱਚ, ਸਟੈਮ ਜ਼ਿਆਦਾਤਰ ਪੌਦਿਆਂ ਨਾਲ ਮੂਲ ਰੂਪ ਵਿੱਚ ਕਈ ਹੁੰਦਾ ਹੈ। ਇਹ ਪ੍ਰਜਾਤੀ ਕਣਕ ਅਤੇ ਝੌਨੇ ਦੀਆਂ ਰੁੱਤਾਂ ਵਿੱਚ ਹੀ ਹੁੰਦੀ ਹੈ। ਮੋਥਾ, ਮੁਕਰ ਆਦਿ ਇਸੇ ਪ੍ਰਜਾਤੀ ਵਿੱਚੋਂ ਹਨ। ਪੰਜਾਬ ਦੇ ਖੇਤਾਂ ਵਿੱਚ ਇਹ ਆਮ ਪਏ ਜਾਂਦੇ ਹਨ। ਡੀਲਾ ਇਸ ਦਾ ਪੰਜਾਬੀ ਦਾ ਨਾਮ ਹੈ। ਇਸ ਤੇ ਇੱਕ ਕਹਾਵਤ ਵੀ ਹੈ "ਕਣਕ ਨਾਲ ਡੀਲੇ ਨੂੰ ਵੀ ਪਾਣੀ ਲੱਗ ਜਾਂਦਾ ਹੈ"।

                                     

ਜੜ੍ਹੀ-ਬੂਟੀ

ਜੜ੍ਹੀ-ਬੂਟੀ ਜਿਸ ਦੀ ਵਰਤੋਂ ਦਵਾਈਆਂ ਵਿੱਚ ਵੀ ਕੀਤੀ ਜਾਂਦੀ ਹੈ। ਜੜ੍ਹੀਆਂ-ਬੂਟੀਆਂ ਦੀ ਖੇਤੀ ਸੁੱਕੀਆਂ ਜੜ੍ਹੀਆਂ ਬੂਟੀਆਂ, ਬੀਜਾਂ ਜਾਂ ਤਾਜੀਆਂ ਜੜ੍ਹੀ ਬੂਟੀਆਂ ਉੱਤੇ ਆਧਾਰਤ ਹੈ। ਇਨ੍ਹਾਂ ਦੀ ਖਰੀਦਦਾਰੀ, ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਕਰਦੀਆਂ ਹਨ।

                                     

ਬਾਥੂ

ਬਾਥੂ ਤੇਜ਼ੀ ਨਾਲ ਵਧਣ ਵਾਲੀ ਇੱਕ ਨਦੀਨ ਬੂਟੀ ਹੈ। ਇਹ ਹਿੰਦ-ਉਪ-ਮਹਾਦੀਪ ਵਿੱਚ ਆਮ ਮਿਲਦਾ ਹੈ। ਉੱਤਰੀ ਭਾਰਤ ਦੇ ਲੋਕ ਬਾਥੂ ਦੀ ਵਰਤੋਂ ਸਰ੍ਹੋਂ ਦੇ ਸਾਗ ਵਿੱਚ ਪਾਉਣ ਲਈ ਕਰਦੇ ਹਨ। ਬਾਥੂ ਦੇ ਪੱਤੇ ਉਬਾਲ ਅਤੇ ਨਿਚੋੜ ਕੇ ਦਹੀਂ ਵਿੱਚ ਮਿਲਾ ਕੇ ਰਾਇਤਾ ਵੀ ਬਣਾ ਲਿਆ ਜਾਂਦਾ ਹੈ। ਇਸ ਦੀ ਤਸੀਰ ਠੰਢੀ ਅਤੇ ਇਹ ਔਸ਼ਧੀ ਗੁਣਾਂ ਨਾਲ ਭਰਪੂਰ ਬੂਟੀ ਹੈ। ਜਿਵੇਂ ਕਿ ਨਾਂ ਸੁਝਾਅ ਦਿੰਦੇ ਹਨ, ਇਸ ਨੂੰ ਚਿਕਨ ਅਤੇ ਹੋਰ ਪੋਲਟਰੀ ਲਈ ਫੀਡ ਪੱਤੇ ਅਤੇ ਬੀਜ ਦੋਨੋ ਵਜੋਂ ਵੀ ਵਰਤਿਆ ਜਾਂਦਾ ਹੈ।

                                     

ਲੋਬੀਆ

ਲੋਬੀਆ ਇੱਕ ਪੌਦਾ ਹੈ ਜਿਸਦੀ ਫਲੀਆਂ ਪਤਲੀਆਂ, ਲੰਬੀਆਂ ਹੁੰਦੀਆਂ ਹਨ। ਇਹਨਾਂ ਦੀ ਸਬਜ਼ੀ ਬਣਦੀ ਹੈ। ਇਸ ਬੂਟੇ ਨੂੰ ਹਰੀ ਖਾਦ ਬਣਾਉਣ ਲਈ ਵੀ ਪ੍ਰਯੋਗ ਵਿੱਚ ਲਿਆਇਆ ਜਾਂਦਾ ਹੈ।

                                     

ਵਿਗਲ ਵੇਲ

ਬਿਗਲ ਵੇਲ ਕਿਉਂਕੇ ਇਸ ਦੇ ਫੁੱਲ ਦੀ ਸ਼ਕਲ ਵਿਗਲ ਵਰਗੀ ਹੈ। ਇਸ ਖੂਬਸੂਰਤ ਫੁੱਲਾਂ ਵਾਲੀ ਵੇਲ ਦਾ ਵਿਗਿਆਨਿਕ ਨਾਂਅ ਕੈਂਪਸਿਜ਼ ਗ੍ਰੈਂਡੀਫਲੋਰਾ ਹੈ | ਸਰਦੀਆਂ ਦੇ ਦਿਨੀਂ ਇਹ ਵੇਲ ਮਈ ਮਹੀਨੇ ਤੋਂ ਅਕਤੂਬਰ ਤੱਕ ਸੰਤਰੀ ਰੰਗ ਦੇ ਫੁੱਲਾਂ ਨਾਲ ਲੱਦੀ ਹੋਈ ਰਹਿੰਦੀ ਹੈ | ਇਸ ਨੂੰ ਕਲਮ ਤੋਂ ਤਿਆਰ ਕੀਤਾ ਜਾਂਦਾ ਹੈ। ਇਸ ਲਈ ਇਸ ਦੀ ਜਨਵਰੀ ਮਹੀਨੇ ਕਾਂਟ-ਛਾਂਟ ਕੀਤੀ ਜਾਂਦੀ ਹੈ |

                                     

ਨਿਆਜ਼ ਬੋ

ਨਿਆਜ਼ਬੋ ਤਿੱਖੇ ਸੁਆਦ ਵਾਲਾ ਪੌਦਾ ਹੁੰਦਾ ਹੈ। ਬਹੁਤ ਹੀ ਖਸ਼ਬੂਦਾਰ ਹੋਣ ਕਰਕੇ ਇਸ ਨੂੰ ਨਿਆਜ਼ਬੋ ਵੀ ਆਖਦੇ ਹਨ। ਇਹ ਤੁਲਸੀ ਦੀ ਜਾਤੀ ਦਾ ਇੱਕ ਪੌਦਾ, ਜੋ ਅਨੇਕ ਦਵਾਈਆਂ ਅਤੇ ਚਟਨੀ ਵਿੱਚ ਵਰਤੀਦਾ ਹੈ। ਇਸ ਦੀ ਤਾਸੀਰ ਗਰਮ ਤਰ ਹੈ। ਇਹ ਸੂਲ ਗਠੀਆ ਆਦਿ ਰੋਗਾਂ ਨੂੰ ਦੂਰ ਕਰਦਾ ਅਤੇ ਭੁੱਖ ਵਧਾਉਂਦਾ ਹੈ। ਨਿਆਜ਼ ਬੋ ਮੱਧ ਅਫਰੀਕਾ ਤੋਂ ਦੱਖਣ ਪੂਰਬੀ ਏਸ਼ੀਆ ਤੱਕ ਦੇ ਗਰਮ ਇਲਾਕਿਆਂ ਵਿੱਚ ਹੁੰਦਾ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →