ⓘ ਸੂਚਨਾ ਤਕਨਾਲੋਜੀ

ਸੂਚਨਾ ਤਕਨਾਲੋਜੀ

ਸੂਚਨਾ ਤਕਨਾਲੋਜੀ, ਅੰਕੜਿਆਂ ਦੀ ਪ੍ਰਾਪਤੀ, ਸੂਚਨਾ ਸੰਗ੍ਰਿਹ, ਸੁਰੱਖਿਆ, ਤਬਦੀਲੀ, ਲੈਣ-ਦੇਣ, ਪੜ੍ਹਾਈ, ਡਿਜਾਇਨ ਆਦਿ ਕੰਮਾਂ ਅਤੇ ਇਨ੍ਹਾਂ ਕੰਮਾਂ ਦੇ ਨਿਪਟਾਰੇ ਲਈ ਜ਼ਰੂਰੀ ਕੰਪਿਊਟਰ ਹਾਰਡਵੇਅਰ ਅਤੇ ਸਾਫਟਵੇਅਰ ਗੈਜਟਾਂ ਨਾਲ ਸੰਬੰਧਿਤ ਤਾਣਾਬਾਣਾ ਹੈ। ਸੂਚਨਾ ਤਕਨਾਲੋਜੀ ਕੰਪਿਊਟਰ ਆਧਾਰਿਤ ਸੂਚਨਾ-ਪ੍ਰਣਾਲੀ ਦਾ ਆਧਾਰ ਹੈ। ਇਹ ਵਰਤਮਾਨ ਸਮੇਂ ਵਿੱਚ ਵਣਜ ਅਤੇ ਵਪਾਰ ਦਾ ਅਨਿੱਖੜਵਾਂ ਅੰਗ ਬਣ ਗਈ ਹੈ। ਸੰਚਾਰ ਕਰਾਂਤੀ ਦੇ ਫਲਸਰੂਪ ਹੁਣ ਇਲੈਕਟਰਾਨਿਕ ਸੰਚਾਰ ਨੂੰ ਵੀ ਸੂਚਨਾ ਤਕਨੀਕੀ ਦਾ ਇੱਕ ਪ੍ਰਮੁੱਖ ਘਟਕ ਮੰਨਿਆ ਜਾਣ ਲਗਾ ਹੈ ਅਤੇ ਇਸਨੂੰ ਸੂਚਨਾ ਅਤੇ ਸੰਚਾਰ ਤਕਨਾਲੋਜੀ ਵੀ ਕਿਹਾ ਜਾਂਦਾ ਹੈ। ਇੱਕ ਉਦਯੋਗ ਦੇ ਤੌਰ ਉੱਤੇ ਇਹ ਇੱਕ ਉਭਰਦਾ ਹੋਇਆ ਖੇਤਰ ਹੈ।

ਸੂਚਨਾ ਵਿਗਿਆਨ

ਸੂਚਨਾ/ਜਾਣਕਾਰੀ ਵਿਗਿਆਨ ਇੱਕ ਖੇਤਰ ਹੈ ਜੋ ਮੁੱਖ ਤੌਰ ਤੇ ਜਾਣਕਾਰੀ ਦੇ ਵਿਸ਼ਲੇਸ਼ਣ, ਸੰਗ੍ਰਹਿ, ਵਰਗੀਕਰਨ, ਜੋੜਤੋੜ, ਭੰਡਾਰਨ, ਪੁਨਰ ਪ੍ਰਾਪਤੀ, ਮੂਵਮੈਂਟ, ਪਰਸਾਰ, ਅਤੇ ਸੁਰੱਖਿਆ ਸੰਭਾਲ ਨਾਲ ਸਬੰਧਤ ਹੈ। ਖੇਤਰ ਦੇ ਅੰਦਰ ਅਤੇ ਬਾਹਰ ਪ੍ਰੈਕਟੀਸ਼ਨਰ ਜਾਣਕਾਰੀ ਪ੍ਰਣਾਲੀਆਂ ਨੂੰ ਬਣਾਉਣ, ਬਦਲਣ, ਸੁਧਾਰਨ ਜਾਂ ਸਮਝਣ ਦੇ ਉਦੇਸ਼ ਨਾਲ ਲੋਕਾਂ, ਸੰਗਠਨਾਂ ਅਤੇ ਕਿਸੇ ਵੀ ਮੌਜੂਦਾ ਜਾਣਕਾਰੀ ਪ੍ਰਣਾਲੀਆਂ ਦੇ ਵਿਚਕਾਰ ਆਪਸੀ ਲੈਣ ਦੇਣ ਦੇ ਨਾਲ ਸੰਗਠਨਾਂ ਵਿੱਚ ਜਾਣਕਾਰੀ ਦੀ ਵਰਤੋਂ ਦਾ ਅਧਿਐਨ ਕਰਦੇ ਹਨ। ਇਤਿਹਾਸਕ ਤੌਰ ਤੇ, ਸੂਚਨਾ ਵਿਗਿਆਨ ਕੰਪਿਊਟਰ ਵਿਗਿਆਨ, ਲਾਇਬ੍ਰੇਰੀ ਵਿਗਿਆਨ, ਅਤੇ ਦੂਰਸੰਚਾਰ ਦੇ ਨਾਲ ਜੁੜਿਆ ਹੋਇਆ ਹੈ। ਪਰ, ਜਾਣਕਾਰੀ ਸਾਇੰਸ ਵਿੱਚ ਵੱਖ-ਵੱਖ ਖੇਤਰ ਜਿਵੇਂ ਆਰਕਾਈਵਲ ਸਾਇੰਸ, ਬੋਧਾਤਮਕ ਸਾਇੰਸ, ਕਾਮਰਸ, ਕਾਨੂੰਨ, ਮਿਊਜੀਅਮ ਅਧਿਐਨ, ਪ੍ ...

ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਵਿਸ਼ਵਵਿਦਿਆਲਿਆ

ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਵਿਸ਼ਵਵਿਦਿਆਲਿਆ, ਭਾਰਤ ਦੀ ਇੱਕ ਕੇਂਦਰੀ ਯੂਨੀਵਰਸਿਟੀ ਹੈ। ਯੂਨੀਵਰਸਿਟੀ ਦੀ ਸਥਾਪਨਾ ਸੰਸਦ ਦੁਆਰਾ ਪਾਸ ਕੀਤੇ ਗਏ ਇੱਕ ਕਾਨੂੰਨ ਦੁਆਰਾ 1996 ਵਿੱਚ ਭਾਰਤ ਸਰਕਾਰ ਨੇ ਕੀਤੀ ਸੀ। ਇਹ ਐਕਟ ਭਾਰਤ ਦੇ ਗਜ਼ਟ ਵਿੱਚ 8 ਜਨਵਰੀ 1997 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਇਹ ਯੂਨੀਵਰਸਿਟੀ ਵਰਧਾ, ਮਹਾਰਾਸ਼ਟਰ ਵਿੱਚ ਸਥਿਤ ਹੈ। ਗਾਂਧੀ ਜੀ, ਹਿੰਦੁਸਤਾਨੀ, ਹਿੰਦੀ ਉਰਦੂ ਅਤੇ ਭਾਰਤੀ ਭਾਸ਼ਾਵਾਂ ਦਾ ਪੱਖੀ ਸੀ। ਇਸ ਲਈ ਇਸ ਯੂਨੀਵਰਸਿਟੀ ਦਾ ਨਾਮ ਉਸ ਨਾਮ ਉੱਤੇ ਰੱਖਣਾ ਢੁੱਕਦਾ ਹੈ। ਵਰਧਾ ਭਾਰਤ ਦੇ ਕੇਂਦਰ ਵਿੱਚ ਸਥਿਤ ਹੋਣ ਦੇ ਕਾਰਨ ਇਸ ਯੂਨੀਵਰਸਿਟੀ ਲਈ ਇਹ ਸਥਾਨ ਵੀ ਐਨ ਢੁੱਕਵਾਂ ਹੈ। ਮਾਨਵ-ਵਿਗਿਆਨ ਵਿਭਾਗ ਜਨ-ਸੰਚਾਰ ਵਿਭਾਗ ਮਹਾਤਮਾ ਗਾਂਧੀ ਫ਼ਿਊਜੀ ਗੁਰੂਜੀ ਸਮਾਜਿਕ ਕੰਮ ਦਾ ਅਧਿਐਨ ਕੇਂਦਰ

ਕੌਮੀ ਟੈਕਨਾਲੋਜੀ ਦਿਹਾੜਾ

ਭਾਰਤ ਵਿੱਚ 11 ਮਈ ਨੂੰ ਰਾਸ਼ਟਰੀ ਤਕਨਾਲੋਜੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਦੇਸ਼ ਦੀ ਲਗਾਤਾਰ ਤਰੱਕੀ ਲਈ ਤਕਨੀਕੀ ਉੱਨਤੀ ਅਤੇ ਭਾਰਤ ਇੱਕ ਉੱਭਰ ਰਹੀ ਤਕਨਾਲੋਜੀਕਲ ਸ਼ਕਤੀ ਹੈ। ਇਸ ਦਿਨ ਹੀ ਮਤਲਵ 11 ਮਈ 1998 ਨੂੰ ਭਾਰਤ ਨੇ ਪੋਖਰਨ ਜ਼ਿਲ੍ਹਾ ਰਾਜਸਥਾਨ ਵਿੱਚ ਪ੍ਰਮਾਣੂ ਪਰਖਾਂ ਕੀਤੀਆਂ ਸਨ। ਇਸ ਕਾਰਨ ਪ੍ਰਮਾਣੂ ਊਰਜਾ ਵਿਭਾਗ ਵੱਲੋਂ ਹਰ ਸਾਲ 11 ਮਈ ਨੂੰ ਪੂਰੇ ਦੇਸ਼ ਵਿੱਚ ਤਕਨਾਲੋਜੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤੀ ਵਿਗਿਆਨ ਅਤੇ ਤਕਨਾਲੋਜੀ ਦੀਆਂ ਵਿਲੱਖਣ ਪ੍ਰਾਪਤੀਆਂ ਨੂੰ ਦਰਸਾਉਂਦਾ ਹੈ।

ਆਈ.ਸੀ.ਪੀ. ਲਾਇਸੰਸ

ਆਈ.ਸੀ.ਪੀ. ਲਾਇਸੰਸ ਇੱਕ ਪਰਮਿਟ ਹੈ ਜੋ ਚੀਨੀ ਉਦਯੋਗ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੁਆਰਾ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਚੀਨ-ਅਧਾਰਿਤ ਵੈੱਬਸਾਈਟ ਨੂੰ ਚੀਨ ਵਿੱਚ ਸੰਚਲਿਤ ਕਰਨ ਦੀ ਮਨਜ਼ੂਰੀ ਪ੍ਰਧਾਨ ਕਰਦਾ ਹੈ। ਇਹ ਲਾਇਸੰਸ ਨੰਬਰ ਅਕਸਰ ਚੀਨੀ ਵੈੱਬਸਾਈਤਾਂ ਦੇ ਮੁੱਖ ਪੰਨੇ ਦੇ ਤਲ ਤੇ ਪਾਇਆ ਜਾਂਦਾ ਹੈ।

ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਿਜ, ਲੁਧਿਆਣਾ

ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਲਿਜ ਗਿਲ ਪਾਰਕ, ਲੁਧਿਆਣਾ, ਪੰਜਾਬ ਵਿਚ ਸਥਿਤ ਹੈ। ਇਹ ਉਤਰ ਭਾਰਤ ਦੇ ਪਿਹਲੇ ਇੰਜੀਨੀਅਰਿੰਗ ਕਲਿਜਾਂ ਵਿਚੋਂ ਇਕ ਹੈ। ਇਸ ਦੀ ਸਥਾਪਨਾ ਸੰਨ 1956 ਵਿੱਚ ਨਨਕਾਣਾ ਸਾਹਿਬ ਏਜੁਕੇਸ਼ਨ ਟ੍ਰਸਟ ਦੁਆਰਾ ਕਿਤੀ ਗਈ। NSET ਨਨਕਾਣਾ ਸਾਹਿਬ ਦੀ ਯਾਦ ਵਿਚ ਬਣਾਇਆ ਗਿਆ ਸੀ।

ਆਈ.ਐੱਸ.ਸੀ.ਆਈ. ਆਈ.

ਇਸਕੀ ਭਾਰਤੀ ਮਾਨਕ ਬਿਊਰੋ ਨੇ ਇਸਕੀ ਸੂਚਨਾ ਦੇ ਆਦਾਨ ਪ੍ਰਦਾਨ ਲਈ ਭਾਰਤੀ ਲਿਪੀ ਕੋਡ ਨਾਂ ਨਾਲ ਇੱਕ ਮਾਨਕ ਨਿਰਮਤ ਕੀਤਾ ਹੈ ਜਿਸ ਦੇ 7 ਜਾਂ 8 ਬਿਟ ਅੱਖਰਾਂ ਦੀ ਵਰਤੋਂ ਸਾਰੇ ਕੰਪਿਊਟਰਾਂ ਅਤੇ ਸੰਚਾਰ ਮਾਧਿਅਮਾਂ ਲਈ ਕੀਤੀ ਜਾ ਸਕਦੀ ਹੈ। 8 ਬਿਟ ਪਰਿਵੇਸ਼ ਵਿੱਚ ਹੇਠਾਂ ਦੇ 128 ਅੱਖਰ ਉਹੀ ਹਨ ਜਿਹੜੇ ਸੂਚਨਾ ਵਿਨਮਏ ਲਈ 10315: 1982 ਆਈ.ਐੱਸ.ਓ. 646 ਆਈ.ਆਰ.ਵੀ. 7 ਬਿਟ ਕੋਡਿਤ ਅੱਖਰ ਸੈੱਟ ਨਾਲ ਪਰਿਭਾਸ਼ਿਤ ਹਨ, ਜਿਹਨਾਂ ਨੂੰ ਇਸਕੀ ਅੱਖਰ ਸੈੱਟ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਉੱਪਰੋਕਤ 128 ਅੱਖਰ ਸੈੱਟ ਪ੍ਰਾਚੀਨ ਬ੍ਰਹਮੀ ਲਿਪੀ ਉੱਤੇ ਅਧਾਰਤ ਭਾਰਤੀ ਲਿਪੀਆਂ ਦੀ ਜ਼ਰੂਰਤ ਪੂਰਾ ਕਰਦੇ ਹਨ। 7 ਬਿਟ ਪਰਿਵੇਸ਼ ਵਿੱਚ ਨਿਯੰਤਰਕ ਕੋਡ ਐੱਸ.ਆਈ. ਨੂੰ ਇਸਕੀ ISCII ਕੋਡ ਸੈੱਟ ਨਾਲ ਵਟਾਇਆ ਜਾ ਸਕਦਾ ਹੈ ਅਤੇ ਨਿਯੰਤਰਕ ਕੋਡ ਐੱਸ ਓ ਨੂੰ ASCII ਕੋਡ ...

ਦੇਸ਼ ਭਗਤ ਯੂਨੀਵਰਸਿਟੀ

ਦੇਸ਼ ਭਗਤ ਯੂਨੀਵਰਸਿਟੀ ਇੱਕ ਨਿੱਜੀ ਯੂਨੀਵਰਸਿਟੀ ਹੈ, ਜੋ ਮੰਡੀ ਗੋਬਿੰਦਗੜ, ਜ਼ਿਲ੍ਹਾ ਫਤਿਹਗੜ ਸਾਹਿਬ, ਪੰਜਾਬ, ਭਾਰਤ ਵਿੱਚ ਸਥਿਤ ਹੈ।

ਬੰਗਲੌਰ

ਬੰਗਲੌਰ, ਜਿਸ ਨੂੰ ਬੈਂਗਲੁਰੂ ਵੀ ਕਿਹਾ ਜਾਂਦਾ ਹੈ, ਭਾਰਤ ਦੇ ਰਾਜ ਕਰਨਾਟਕਾ ਦੀ ਰਾਜਧਾਨੀ ਹੈ। ਇਹ ਰਾਜ ਦੇ ਦੱਖਣ-ਪੂਰਬੀ ਹਿੱਸੇ ਵਿੱਚ ਦੱਖਣੀ ਪਠਾਰ ਉੱਤੇ ਸਥਿਤ ਹੈ ਅਤੇ ਭਾਰਤ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਅਤੇ ਪੰਜਵਾਂ ਸਭ ਤੋਂ ਵੱਡਾ ਬਹੁ-ਨਗਰੀ ਇਲਾਕਾ ਹੈ। ਇਹ ਭਾਰਤ ਦਾ ਮੰਨਿਆ-ਪ੍ਰਮੰਨਿਆ ਸੂਚਨਾ ਤਕਨਾਲੋਜੀ ਕੇਂਦਰ ਹੈ। ਇਹ ਦੁਨੀਆ ਦੇ 10 ਸਭ ਤੋਂ ਵੱਧ ਤਰਜੀਹ ਦਿੱਤੇ ਜਾਣ ਵਾਲੇ ਉੱਦਮੀ ਟਿਕਾਣਿਆਂ ਵਿੱਚੋਂ ਇੱਕ ਹੈ। ਇੱਕ ਵਿਕਾਸਸ਼ੀਲ ਦੇਸ਼ ਦੇ ਵਧਦੇ ਹੋਏ ਮਹਾਂਨਗਰੀ ਸ਼ਹਿਰ ਦੇ ਤੌਰ ਉੱਤੇ ਬੰਗਲੌਰ ਵਿੱਚ ਕਾਫ਼ੀ ਪ੍ਰਦੂਸ਼ਣ ਅਤੇ ਹੋਰ ਸਮਾਜਕ ਅਤੇ ਆਰਥਕ ਸਮੱਸਿਆਵਾਂ ਹਨ।

ਬਿਲ ਅਤੇ ਮੈਲਿੰਡਾ ਗੇਟਸ ਫ਼ਾਊਂਡੇਸ਼ਨ

ਬਿਲ ਅਤੇ ਮੈਲਿੰਡਾ ਗੇਟਸ ਫ਼ਾਊਂਡੇਸ਼ਨ ਦੁਨੀਆ ਦੀ ਸਭ ਤੋਂ ਵੱਡੀ ਨਿੱਜੀ ਸੰਸਥਾ ਹੈ, ਜਿਸਨੂੰ ਬਿਲ ਗੇਟਸ ਅਤੇ ਉਸਦੀ ਪਤਨੀ ਮੈਲਿੰਡਾ ਗੇਟਸ ਵੱਲੋਂ ਸ਼ੁਰੂ ਕੀਤਾ ਗਿਆ ਸੀ। ਇਸਨੂੰ 2000 ਵਿੱਚ ਸ਼ੁਰੂ ਕੀਤਾ ਗਿਆ ਅਤੇ ਇਹ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਵਾਲੇ ਦੁਨੀਆ ਦੀ ਸਭ ਤੋਂ ਵੱਡੀ ਨਿੱਜੀ ਸੰਸਥਾ ਮੰਨੀ ਜਾਂਦੀ ਹੈ। ਇਸਦਾ ਟੀਚਾ ਦੁਨੀਆ ਵਿੱਚ ਸਹਿਤ ਸੇਵਾਵਾਂ ਬਹਿਤਰ ਕਰਨਾ ਅਤੇ ਅਤਿ-ਗਰੀਬੀ ਨੂੰ ਦੂਰ ਕਰਨਾ, ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਪੜ੍ਹਾਈ ਅਤੇ ਸੂਚਨਾ ਤਕਨਾਲੋਜੀ ਦੀ ਵਰਤੋਂ ਕਰਕੇ ਨਵੇਂ ਮੌਕੇ ਪੈਦਾ ਕਰਨਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ

ਸ੍ਰੀ ਗੁਰੂ ਗਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ, ਪੰਜਾਬ, ਭਾਰਤ ਵਿੱਚ ਇੱਕ ਨਿੱਜੀ ਯੂਨੀਵਰਸਿਟੀ ਹੈ। ਇਹ ਪੰਜਾਬ ਰਾਜ ਐਕਟ 20/2008 ਅਧੀਨ ਸਥਾਪਤ ਕੀਤੀ ਗਈ ਸੀ ਅਤੇ ਯੂ.ਜੀ.ਸੀ. ਐਕਟ, 1956 ਦੀ ਧਾਰਾ 2 ਦੇ ਅਧੀਨ ਮਾਨਤਾ ਪ੍ਰਾਪਤ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤਾਂ ਦੇ ਚੌਥੇ ਸ਼ਤਾਬਦੀ ਸਮਾਗਮਾਂ ਅਤੇ 2004 ਵਿਚ ਸ੍ਰੀ ਆਦਿ ਗ੍ਰੰਥ ਸਾਹਿਬ ਦੀ ਪਹਿਲੀ ਸਥਾਪਨਾ ਦੇ ਮੌਕੇ ਤੇ ਸ਼ਹੀਦਾਂ ਦੇ ਪਵਿੱਤਰ ਅਸਥਾਨ ਫਤਿਹਗੜ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸਥਾਪਤ ਕਰਨ ਦਾ ਐਲਾਨ ਕੀਤਾ।

ਕੰਪਿਊਟਰੀ ਜਾਲ

ਕੰਪਿਉਟਰ ਨੈੱਟਵਰਕ: ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਨ ਨੂੰ ਨੈੱਟਵਰਕ ਕਿਹਾ ਜਾਂਦਾ ਹੈ। ਕੰਪਿਊਟਰ ਨੈੱਟਵਰਕ, ਕੰਪਿਊਟਰਾਂ ਨੂੰ ਆਪਸ ਵਿੱਚ ਜੋੜ ਕੇ ਸੂਚਨਾਵਾਂ ਅਤੇ ਸੋਮਿਆਂ ਦੀ ਵਰਤੋਂ ਕਰਨ ਦੀ ਮਦਦ ਕਰਦਾ ਹੈ। ਦੁਨੀਆ ਭਰ ਦੇ ਸਾਰੇ ਕੰਪਿਊਟਰ ਤੇ ਨੈੱਟਵਰਕ ਮਿਲ ਕੇ ਜੋ ਵੱਡਾ ਨੈੱਟਵਰਕ ਬਣਾਉˆਦੇ ਹਨ, ਉਸ ਨੂੰ ਇੰਟਰਨੈਸ਼ਨਲ ਨੈੱਟਵਰਕ ਕਿਹਾ ਜਾਂਦਾ ਹੈ। ਇਸ ਨੂੰ ਸੰਖੇਪ ਵਿੱਚ ਇੰਟਰਨੈਟ ਤੇ ਕਈ ਵਾਰੀ ਨੈੱਟ ਹੀ ਕਿਹਾ ਜਾਂਦਾ ਹੈ। ਕੰਪਿਊਟਰ ਫਾਇਲਾਂ ਦਾ ਆਦਾਨ ਪ੍ਰਦਾਨ ਕਰਨ ਲਈ। ਕੰਪਿਊਟਰ ਸੀਮਾ ਦੀ ਵੰਡ ਲਈ। ਡਾਟਾ ਦਾ ਸੰਚਾਰ ਕਰਨ ਲਈ ਨੈੱਟਵਰਕ ਬਹੁਤ ਸਸਤਾ ਸਾਧਨ ਹੈ। ਨੈੱਟਵਰਕ ਰਾਹੀਂ ਸੰਚਾਰ ਬਹੁਤ ਤੇਜ਼ ਅਤੇ ਸ਼ੁੱਧ ਹੁੰਦਾ ਹੈ। ਵੱਖ-ਵੱਖ ਕੰਪਿਊਟਰਾਂ ਨੂੰ ਇੱਕ ਦੂਜੇ ਨਾਲ ਸੰਚਾਰ ਕਰਨ ਲਈ।

ਦਸਤਾਵੇਜ਼

ਦਸਤਾਵੇਜ਼ ਇੱਕ ਅਜਿਹੀ ਵਸਤ ਨੂੰ ਕਹਿੰਦੇ ਹਨ, ਜਿਸ ਵਿੱਚ ਕਾਗਜ਼, ਕੰਪਿਊਟਰ ਫਾਈਲ ਅਤੇ ਕਿਸੇ ਹੋਰ ਮਾਧਿਅਮ ਤੇ ਕਿਸੇ ਮਨੁੱਖ ਅਤੇ ਮਨੁੱਖ ਵੱਲੋਂ ਬਣਾਗਏ ਚਿੰਨ੍ਹ, ਸ਼ਬਦਾਂ, ਵਿਚਾਰਾਂ, ਚਿੱਤਰਾਂ ਲਈ ਹੋਰ ਜਾਣਕਾਰੀ ਨੂੰ ਦਰਜ ਕੀਤਾ ਜਾਂਦਾ ਹੈ। ਕਾਨੂੰਨੀ ਵਿਵਸਥਾ ਵਿੱਚ ਸਮਝੌਤਾ, ਜਾਇਦਾਦ-ਅਧਿਕਾਰ, ਘੋਸ਼ਣਾ ਜਾਂ ਹੋਰ ਕਿਸੇ ਗੱਲ ਦਾ ਸਬੂਤ ਦੇਣ ਲਈ ਦਸਤਾਵੇਜਾਂ ਦੀ ਵਿਸ਼ੇਸ਼ ਵਰਤੋਂ ਹੁੰਦੀ ਹੈ।

ਮਲਟੀਮੀਡੀਆ

ਮਲਟੀਮੀਡੀਆ ਅੰਗਰੇਜ਼ੀ ਵਿੱਚ ਮਲਟੀ ਅਤੇ ਮੀਡੀਆ ਦੋ ਸ਼ਬਦਾਂ ਨੂੰ ਮਿਲਾ ਕੇ ਬਣਿਆ ਸੀ। ਮਲਟੀ ਦਾ ਅਰਥ ਹੁੰਦਾ ਹੈ, ਬਹੁ ਅਤੇ ਮੀਡੀਆਦਾ ਅਰਥ ਹੈ, ਮਾਧਿਅਮ। ਮਲਟੀਮੀਡੀਆ ਇੱਕ ਮਾਧਿਅਮ ਹੁੰਦਾ ਹੈ, ਜਿਸਦੇ ਦੁਆਰਾ ਅਲੱਗ-ਅਲੱਗ ਤਰ੍ਹਾਂ ਦੀਆਂ ਜਾਣਕਾਰੀਆਂ ਵੱਖ-ਵੱਖ ਪ੍ਰਕਾਰ ਦੇ ਮਾਧਿਅਮ ਵਿੱਚ ਅਵਾਜ਼ੀ, ਗ੍ਰਾਫਿਕਸ, ਐਨੀਮੇਸ਼ਨ ਕਰਕੇ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ। ਮਲਟੀਮੀਡੀਆ ਦਾ ਪ੍ਰਯੋਗ ਅਨੇਕ ਖੇਤਰਾਂ ਜਿਵੇਂ ਕਿ ਮਲਟੀਮੀਡੀਆ ਪੇਸ਼ਕਰਣ, ਮਲਟੀਮੀਡੀਆ ਗੇਮਾਂ ਬਹੁਤਾਂਤ ਦੇ ਨਾਲ ਹੁੰਦਾ ਹੈ, ਇਸ ਲਈ ਮਲਟੀਮੀਡੀਆ ਕਿਸੇ ਵੀ ਚੀਜ਼ ਦੇ ਪੇਸ਼ਕਰਣ ਦਾ ਮੁੱਖ ਅੰਗ ਹੈ।

                                     

ਡਾ. ਸੀ ਪੀ ਕੰਬੋਜ

ਪੰਜਾਬੀ ਚ ਲਿਖੀ ਦੁਨੀਆ ਦੀ ਸਭ ਤੋਂ ਪਹਿਲੀ ਕੰਪਿਊਟਰ ਪੁਸਤਕ ਦਾ ਲੇਖਕ ਅਨੁਵਾਦਿਤ ਪੁਸਤਕਾਂ ਸਰਕਾਰੀ ਸਕੂਲਾਂ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਪਾਠਕ੍ਰਮ ਲਈ ਲਾਗੂ ਜਾਪਾਨ ਯਾਤਰਾ

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →