ⓘ ਧਰਮ

ਧਰਮ

ਧਰਮ ਇੱਕ ਸੱਭਿਆਚਾਰਕ ਸੰਸਥਾ ਹੈ, ਜਿਹੜੀ ਹੋਰ ਬਾਕੀ ਸੰਸਥਾਵਾਂ ਵਾਂਗ ਜੀਵਨ ਦੇ ਵਿਸ਼ੇਸ਼ ਖੇਤਰ ਵਿੱਚ ਕਿਰਿਆਸ਼ੀਲ ਹੈ। ਇਹ ਖੇਤਰ ਅਨਿਸਚਿਤ, ਅਣਜਾਤੇ ਅਤੇ ਪਰਾਲੌਕਿਕ ਸੰਸਾਰ ਦਾ ਖੇਤਰ ਹੈ। ਇਹ ਇੱਕ ਅਜਿਹੀ ਸੰਸਥਾ ਹੈ ਜੋ ਆਪਣੇ ਪ੍ਰਚਾਰ ਲਈ ਦੂਸਰੀਆਂ ਹੋਰ ਸੱਭਿਆਚਾਰਕ ਕਲਾਵਾਂ ਜਾਂ ਵਸਤਾਂ ਦਾ ਸਹਾਰਾ ਲੈਂਦੀ ਹੈ ਜਿਵੇਂ ਚਿੱਤਰਕਾਰੀ, ਸੰਗੀਤ, ਕਵਿਤਾ, ਭਵਨ ਨਿਰਮਾਣ ਤੇ ਨ੍ਰਿਤ ਆਦਿ। ਆਮ ਕਰਕੇ ‘ਧਰਮ` ਸ਼ਬਦ ਲਈ ਅੰਗਰੇਜ਼ੀ ਦਾ ਸ਼ਬਦ Religion ਵਰਤ ਲਿਆ ਜਾਂਦਾ ਹੈ। ਪਰ ਵੱਖ-ਵੱਖ ਧਾਰਮਿਕ ਵਿਦਵਾਨ ਅਤੇ ਇਤਿਹਾਸਕਾਰ ਇਹ ਮੰਨਦੇ ਹਨ ਕਿ ‘ਧਰਮ` ਸ਼ਬਦ ਦੇ ਅਰਥ ਉਹ ਨਹੀਂ ਜੋ Religion ਦੇ ਹਨ। ਜੇ ਸਭ ਤੋਂ ਪਹਿਲਾਂ ਅੰਗਰੇਜ਼ੀ ਦੇ ਸ਼ਬਦ Religion ਦੀ ਗੱਲ ਕੀਤੀ ਜਾਵੇ ਤਾਂ ਮੈਕਸ ਮੂਲਰ Religion ਸ਼ਬਦ ਬਾਰੇ ਆਪਣੇ ਵਿਚਾਰ ਪੇਸ਼ ਕਰਦਾ ਹੋਇਆ ਕਹਿੰਦਾ ...

ਬੁੱਧ ਧਰਮ

ਗੌਤਮ ਦੀਆਂ ਸਿਖਿਆਵਾਂ ਦਾ ਮੂਲ ਹੈ ਚਾਰ ਆਰੀਆ ਸੱਚ ". ਇਹਨਾ ਸੱਚਾਂ ਦੀ ਮੁਹਾਰਤ ਨਾਲ ਹੀ ਨਿਰਵਾਣ ਪਾਲੀ: ਨਿੱਬਾਨ, ਪ੍ਰਾਕ੍ਰਿਤ: ਣਿੱਵਾਣ ਮੁਕਤੀ ਮਿਲਦਾ ਹੈ. ਚਾਰ ਆਰੀਆ ਸੱਚ ਨੇ: 1. ਦੁੱਖ 2. ਸਮੁਦਯ 3. ਨਿਰੋਧ 4. ਆਰੀਓ ਅਠੰਗਿਕੋ ਮੱਗੋ ਸੰਸਕ੍ਰਿਤ: ਆਰੀਆ ਅਸ਼ਟਾਂਗ ਮਾਰਗ ਬੁਧ ਧਰਮ

ਇਸਾਈ ਧਰਮ

ਇਸਾਈ ਧਰਮ ਜਾਂ ਮਸੀਹੀ ਧਰਮ ਜਾਂ ਮਸੀਹੀਅਤ ਤੌਹੀਦੀ ਅਤੇ ਇਬਰਾਹੀਮੀ ਧਰਮਾਂ ਵਿੱਚੋਂ ਇੱਕ ਧਰਮ ਹੈ ਜਿਸ ਦੇ ਤਾਬਈਨ ਇਸਾਈ ਕਹਾਂਦੇ ਹਨ। ਇਸਾਈ ਧਰਮ ਦੇ ਪੈਰੋਕਾਰ ਅਜਿਹੀ ਮਸੀਹ ਦੀ ਤਾਲੀਮਾਤ ‘ਤੇ ਅਮਲ ਕਰਦੇ ਹਨ। ਇਸਾਈਆਂ ਵਿੱਚ ਬਹੁਤ ਸਾਰੇ ਸਮੁਦਾਏ ਹਨ ਮਸਲਨ ਕੈਥੋਲਿਕ, ਪ੍ਰੋਟੈਸਟੈਂਟ, ਆਰਥੋਡੋਕਸ, ਮਾਰੋਨੀ, ਏਵਨਜੀਲਕ ਆਦਿ।

ਹਿੰਦੂ ਧਰਮ

ਹਿੰਦੂ ਧਰਮ ਜਾ ਸਨਾਤਨ ਧਰਮ ਦੁਨੀਆ ਦਾ ਸਭ ਤੋਂ ਪੁਰਾਣਾ ਧਰਮ ਹੈ। ਇਹ ਵੇਦਾਂ ਉੱਤੇ ਅਧਾਰਤ ਧਰਮ ਹੈ, ਜੋ ਆਪਣੇ ਅੰਦਰ ਬਹੁਤ ਸਾਰੇ ਵੱਖ ਪੂਜਾ-ਪੱਧਤੀਆਂ, ਮੱਤਾਂ, ਸੰਪਰਦਾਇਆਂ ਅਤੇ ਦਰਸ਼ਨਾਂ ਨੂੰ ਸਮੇਟਦਾ ਹੈ। ਸ਼ਿਸ਼ਾਂ ਦੀ ਗਿਣਤੀ ਦੇ ਅਧਾਰ ’ਤੇ ਇਹ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਧਰਮ ਹੈ,ਗਿਣਤੀ ਦੇ ਅਧਾਰ ਉੱਤੇ ਇਸਦੇ ਸਭ ਤੋਂ ਵੱਧ ਮੁਰੀਦ ਭਾਰਤ ਵਿੱਚ ਹਨ ਅਤੇ ਫ਼ੀਸਦੀ ਦੇ ਹਿਸਾਬ ਨਾਲ਼ ਨੇਪਾਲ ਵਿੱਚ ਹੈ। ਪਰ ਇਸ ਵਿੱਚ ਕਈ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ, ਪਰ ਵਾਸਤਵ ਵਿੱਚ ਇਹ ਏਕੀਸ਼ਵਰਵਾਦੀ ਧਰਮ ਹੈ। ਇੰਡੋਨੇਸ਼ੀਆ ਵਿੱਚ ਇਸ ਧਰਮ ਦਾ ਰਸਮੀ ਨਾਮ ਹਿੰਦੁ ਆਗਮ ਹੈ। ਹਿੰਦੂ ਸਿਰਫ਼ ਇੱਕ ਧਰਮ ਜਾਂ ਸੰਪ੍ਰਦਾਏ ਹੀ ਨਹੀਂ ਹੈ, ਸਗੋਂ ਜੀਵਨ ਜਿਉਣ ਦੀ ਇੱਕ ਪੱਧਤੀ ਹੈ ਹਿੰਸਾਇਆਮ ਦੂਇਤੇ ਜਾਂ ਜਿਹਾ ਹਿੰਦੁ ਅਰਥਾਤ ਜੋ ਆਪਣੇ ਮਨ, ਵਚਨ, ਕਰਮ ਤ ...

ਜੈਨ ਧਰਮ

ਜੈਨ ਧਰਮ ਭਾਰਤ ਦੀ ਸ਼ਰਮਣ ਪਰੰਪਰਾ ਤੋਂ ਨਿਕਲਿਆ ਧਰਮ ਅਤੇ ਦਰਸ਼ਨ ਹੈ। ਪ੍ਰੋਫੈਸਰ ਮਹਾਵੀਰ ਸਰਨ ਜੈਨ ਦਾ ਅਭਿਮਤ ਹੈ ਕਿ ਜੈਨ ਧਰਮ ਦੀ ਭਗਵਾਨ ਮਹਾਵੀਰ ਦੇ ਪੂਰਵ ਜੋ ਪਰੰਪਰਾ ਪ੍ਰਾਪਤ ਹੈ, ਉਸ ਦੇ ਵਾਚਕ ਨਿਗੰਠ ਧੰਮ, ਆਰਹਤ‌ ਧਰਮ ਅਤੇ ਸ਼ਰਮਣ ਪਰੰਪਰਾ ਰਹੇ ਹਨ। ਪਾੱਰਸ਼ਵਨਾਥ ਦੇ ਸਮੇਂ ਤੱਕ ਚਾਤੁਰਿਆਮ ਧਰਮ ਸੀ। ਜੈਨ ਧਰਮ ਭਾਰਤ ਦਾ ਇੱਕ ਪ੍ਰਾਚੀਨ ਧਰਮ ਹੈ। ਜੈਨ ਸ਼ਬਦ ਦੀ ਰਚਨਾ ਜਿਨ ਤੋਂ ਹੋਈ ਹੈ ਜਿਸਦਾ ਮਤਲਬ ਜੇਤੂ ਭਾਵ ਮਨ ਤੇ ਜਿੱਤ ਪਾਉਣ ਵਾਲਾ ਹੁੰਦਾ ਹੈ। ਜੈਨ ਧਰਮ ਦੇ ਕੁੱਲ 24 ਤੀਰਥੰਕਰ ਹੋਏ ਹਨ। ਪਹਿਲੇ ਤੀਰਥੰਕਰ ਰਿਸ਼ਭ ਨਾਥ ਮੰਨੇ ਜਾਂਦੇ ਹਨ। ਜੈਨ ਧਰਮ ਨੂੰ ਆਧੁਨਿਕ ਰੂਪ ਦੇਣ ਵਿੱਚ ਪਾਰਸ਼ਵਨਾਥ ਦਾ ਬੜਾ ਹੱਥ ਹੈ ਜੋ ਕਿ 23ਵੇਂ ਤੀਰਥੰਕਰ ਸਨ। ਜੈਨ ਧਰਮ ਦੇ 24ਵੇਂ ਅਤੇ ਆਖਰੀ ਤੀਰਥੰਕਰ ਮਹਾਂਵੀਰ ਹੋਏ ਸਨ।

ਇਸਲਾਮ

ਇਸਲਾਮ) ਇੱਕ ਏਕੀਸ਼ਵਰਵਾਦੀ ਧਰਮ ਹੈ ਜੋ ਅੱਲ੍ਹਾ ਦੇ ਵੱਲੋਂ ਅੰਤਮ ਰਸੂਲ ਅਤੇ ਨਬੀ, ਮੁਹੰਮਦ ਦੁਆਰਾ ਇਨਸਾਨਾਂ ਤੱਕ ਪਹੁੰਚਾਗਈ ਅੰੰਤਿਮ ਰੱਬੀ ਕਿਤਾਬ ਦੀ ਸਿੱਖਿਆ ਉੱਤੇ ਸਥਾਪਤ ਹੈ। ਯਾਨੀ ਦਨਿਆਵੀ ਤੌਰ ਤੇ ਅਤੇ ਧਾਰਮਿਕ ਤੌਰ ਤੇ ਇਸਲਾਮ ਦਾ ਆਗਾਜ਼, 610 ਤੋਂ 632 ਤੱਕ, ਤਕਰੀਬਨ 23 ਬਰਸ ਦੇ ਅਰਸੇ ਵਿੱਚ ਆਖਰੀ ਨਬੀ ਹਜ਼ਰਤ ਮੁਹੰਮਦ ਸੱਲੀ ਅੱਲ੍ਹਾ ਅਲੀਆ ਵ ਆਲਾਹ ਵਸੱਲਮ ਪਰ ਨਾਜ਼ਲ ਇਲਹਾਮ ਨਾਲ ਹੁੰਦਾ ਹੈ। ਕੁਰਆਨ ਅਰਬੀ ਭਾਸ਼ਾ ਵਿੱਚ ਨਾਜਿਲ ਹੋਇਆ ਅਤੇ ਉਸੇ ਭਾਸ਼ਾ ਵਿੱਚ ਦੁਨੀਆ ਦੀ ਕੁਲ ਆਬਾਦੀ ਦਾ 24% ਹਿੱਸਾ ਯਾਨੀ ਲਗਭਗ 106 ਤੋਂ 108 ਕਰੋੜ ਲੋਕ ਇਸਨੂੰ ਪੜ੍ਹਦੇ ਹਨ; ਇਹਨਾਂ ਵਿੱਚ ਲਗਭਗ 20 ਤੋਂ 30 ਕਰੋੜ ਹੀ ਹਨ ਜਿਹਨਾਂ ਦੀ ਮਾਤ ਭਾਸ਼ਾ ਅਰਬੀ ਹੈ ਜਦੋਂ ਕਿ 70 ਤੋਂ 80 ਕਰੋੜ, ਗੈਰ ਅਰਬ ਜਾਂ ਇਜਮੀ ਹਨ ਜਿਹਨਾਂ ਦੀ ਮਾਤ ਭਾਸ਼ਾ ਅਰਬੀ ਦੇ ਸਿਵਾ ...

                                     

ਅਨੰਦਮੂਰਤੀ ਗੁਰਮਾਂ

thumbnail|ਗੁਰਮਾਂ ਦੀ ਤਸਵੀਰ ਅਨੰਦਮੂਰਤੀ ਗੁਰਮਾਂ ਜਾਂ ਕਦੇ ਕਦੇ ਗੁਰੂਮਾਂ ਅੰਮ੍ਰਿਤਸਰ ਸ਼ਹਿਰ ਵਿੱਚ ਜਨਮੀ ਇੱਕ ਉੱਘੀ ਸਮਕਾਲੀਨ ਧਰਮ ਗੁਰੂ ਹਨ। ਉਹਨਾਂ ਦੇ ਅਨੁਆਈਆਂ ਵਿੱਚ ਸਿੱਖ, ਹਿੰਦੂ, ਮੁਸਲਮਾਨ,ਯਹੂਦੀ ਅਤੇ ਇਸਾਈ ਲੋਕ ਸ਼ਾਮਲ ਹਨ।

                                     

ਖੁਤਬਾ

ਖੁਤਬਾ ਅਰਬੀ ਸ਼ਬਦ ਹੈ ਜਿਸ ਦਾ ਅਰਥ ਧਾਰਮਿਕ ਭਾਸ਼ਣ ਜਾਂ ਉਪਦੇਸ਼ ਹੈ ਜਿਹੜਾ ਕਿ ਸ਼ੁਕਰਵਾਰ ਜਾਂ ਹੋਰ ਵਿਸ਼ੇਸ਼ ਦਿਨਾਂ ਤੇ ਮਸੀਤ ਵਿੱਚ ਆਏ ਨਮਾਜੀਆਂ ਨੂੰ ਸੰਬੋਧਿਤ ਕਰਕੇ ਮੋਲਵੀ ਜਾਂ ਮੁੱਲਾਂ ਦੁਆਰਾ ਦਿੱਤਾ ਜਾਂਦਾ ਹੈ।ਖੁਤਬੇ ਰਾਹੀਂ ਸਰੋਤਿਆਂ ਨੂੰ ਸ਼ਰ੍ਹਾਂ ਅਨੁਸਾਰ ਜੀਵਣ ਜੀਣ ਦੇ ਢੰਗ ਦੱਸੇ ਜਾਂਦੇ ਹਨ ਅਤੇ ਗੈਰ-ਸ਼ਰਈ ਹਰਕਤਾਂ ਤੋਂ ਵਰਜਿਆਂ ਜਾਂਦਾ ਹੈ।ਪੰਜਾਬੀ ਵਿੱਚ ਖੁਤਬ ਮੁਹੰਮਦ ਬੂਟਾ,ਖੁਤਬ ਦਿਲਪਜੀਰਅਤੇ ਖੁਤਬ ਮੁਸਲਿਮਨਾਮਕ ਕਾਵਿ ਪੁਸਤਕਾਂ ਵੀ ਪ੍ਰਾਪਤ ਹਨ।

                                     

ਗ੍ਰਹਿਸਤ ਮਾਰਗ

ਗ੍ਰਹਿਸਤ ਮਾਰਗ ਸਿੱਖ ਧਰਮ ਵਿੱਚ ਪ੍ਰਭੂ ਪ੍ਰਾਪਤੀ ਲਈ ਗ੍ਰਹਿਸਤ ਮਾਰਗ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ। ਇਨਸਾਨ, ਸਮਾਜ ਵਿੱਚ ਰਹਿੰਦਿਆਂ, ਸਮਾਜਿਕ ਨਿਯਮਾ ਦਾ ਪਾਲਣ ਕਰਦਿਆਂ, ਅਧਿਆਤਮਿਕ ਮਾਰਗ ਉੱਤੇ ਚੱਲ ਕੇ ਪ੍ਰਮਾਤਮਾ ਪਾ ਸਕਦਾ ਹੈ। ਗੁਰਬਾਨੀ ਵਿੱਚ ਗ੍ਰਹਿਸਤ ਜੀਵਨ ਤੋਂ ਭਾਵ ਹੈ ਕਿ ਮਨੁੱਖ ਦੁਨੀਆ ਵਿੱਚ ਰਹਿੰਦਿਆਂ ਹੋਇਆ ਨਾਮ ਜਪੇ, ਆਪਣੀ ਇਸਤਰੀ, ਪਰਿਵਾਰ ਤੇ ਸੰਤਾਨ ਪ੍ਰਤੀ ਆਪਣਾ ਫ਼ਰਜ਼ ਨਿਭਾਏ ਨਾਲ ਹੀ ਸਾਰਾ ਉਹਨਾਂ ਵਿੱਚ ਹੀ ਨਾ ਗ੍ਰਸਿਆ ਰਹੇ ਬਲਕਿ ਹਰ ਇੱਕ ਅੰਦਰ ਪਰਮਾਤਮਾ ਦੀ ਜੋਤ ਜਾਣ ਕੇ ਪਰਉਪਕਾਰੀ ਬਣੇ।

                                     

ਤਮੋ ਗੁਣ

ਤਮੋ ਗੁਣ ਨੂੰ ਮਾਇਆ ਦਾ ਤੀਜਾ ਗੁਣ ਕਿਹਾ ਜਾਂਦਾ ਹੈ। ਤਮੋ ਗੁਣ ਵਾਲਾ ਮਨੁੱਖ ਦਾ ਮਨ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਦੇ ਵਿਸ਼ੇ-ਵਿਕਾਰਾਂ ਦੇ ਅੰਧਕਾਰ ਵਿੱਚ ਅੰਨਾਂ ਹੋ ਜਾਂਦਾ ਹੈ। ਉਸ ਮਨੁੱਖ ਨੂੰ ਭਲੇ-ਬੁਰੇ ਦੀ ਕੋਈ ਪਹਿਚਾਣ ਨਹੀਂ ਰਹਿੰਦੀ। ਧਰਮ ਦੇ ਅਨੁਸਾਰ ਇਹ ਮਨੁੱਖ ਪਸ਼ੂ ਦੀ ਤਰ੍ਹਾਂ ਹੀ ਜੀਵਨ ਬਤੀਤ ਕਰਦਾ ਹੈ। ਤਮੋ ਗੁਣੀ ਮਨੁੱਖ ਹਉਮੈ ਵਿੱਚ ਗਲਤਾਨ ਹੋ ਕਿ ਆਪਣੀ ਮੱਤ ਮਾਰ ਲੈਂਦਾ ਹੈ। ਇਹ ਮਨੁੱਖ ਦਾ ਪਹਿਰਾਵਾ ਅਤੇ ਭੋਜਨ ਤਾਮਸ਼ੀ ਹੀ ਹੁੰਦਾ ਹੈ, ਜਿਵੇਂ ਮਾਸ-ਮੱਛੀ, ਸ਼ਰਾਬ ਅਤੇ ਹੋਰ ਨਸ਼ੀਲੀਆਂ ਵਸਤਾਂ ਦਾ ਸੇਵਨ ਕਰਨਾ। ਇਹ ਮਨੁੱਖ ਸੰਗਤ ਚ ਨਹੀਂ ਬੈਠਦਾ ਹੈ।

                                     

ਧਰਮ ਦਾ ਸਮਾਜ ਸਾਸ਼ਤਰ

ਧਰਮ ਦਾ ਸਮਾਜ ਸਾਸ਼ਤਰ, ਸਮਾਜ ਸਾਸ਼ਤਰ ਦੇ ਅਨੁਸ਼ਾਸਨ ਦੇ ਸੰਦ ਅਤੇ ਢੰਗ ਵਰਤ ਕੇ ਵਿਸ਼ਵਾਸ, ਅਭਿਆਸ ਅਤੇ ਧਰਮ ਦੇ ਜਥੇਬੰਦਕ ਰੂਪਾਂ ਦਾ ਅਧਿਐਨ ਹੈ। ਇਸ ਬਾਹਰਮੁਖੀ ਪੜਤਾਲ ਵਿੱਚ ਗਿਣਾਤਮਕ ਢੰਗ ਅਤੇ ਭਾਗੀਦਾਰ ਨਿਰੀਖਣ, ਇੰਟਰਿਵਊ, ਅਤੇ ਪੁਰਾਣੀ, ਇਤਿਹਾਸਕ ਅਤੇ ਦਸਤਾਵੇਜ਼ੀ ਸਮੱਗਰੀ ਦੇ ਵਿਸ਼ਲੇਸ਼ਣ ਵਰਗੇ ਗੁਣਾਤਮਕ ਢੰਗ - ਦੋਨਾਂ ਦੀ ਵਰਤੋਂ ਸ਼ਾਮਿਲ ਹੋ ਸਕਦੀ ਹੈ।

                                     

ਨਿੱਧੀ

ਨਿੱਧੀ ਜਦੋਂ ਕੋਈ ਮਨੁੱਖ ਬੰਦਗੀ ਕਰਨ ਲੱਗਦਾ ਹੈ ਅਤੇ ਉਸ ਨੂੰ ਨਾਮ-ਬਾਣੀ ਦਾ ਪ੍ਰੇਮ ਹੋ ਜਾਂਦਾ ਹੈ, ਤਦ ਕੁਦਰਤੀ ਹੀ ਲੋੋਕ ਕਹਿਣ ਲੱਗਦੇ ਹਨ ਕਿ ਉਹ ਮਨੁੱਖ ਤਾਂ ਭਗਤ ਹੈ। ਤੇ ਆਪਣੀ ਉਸਤਤ ਸੁਣ ਕੇ ਕਹੇ ਕਿ ਇਹ ਤਾਂ ਅਕਾਲ ਪੁਰਖ ਦੀ ਕਿਰਪਾ ਹੈ, ਸਭ ਕੁਝ ਤੇਰੇ ਨਾਮ ਦੀ ਵਡਿਆਈ ਕਰ ਕੇ ਹੀ ਹੈ। ਤਾਂ ਉਹ ਮਨੁੱਖ ਨੂੰ ਨਿੱਧੀ ਪ੍ਰਾਪਤ ਕਿਹਾ ਜਾਂਦਾ ਹੈ। ਹਿੰਦੂ ਧਰਮ ਅਨੁਸਾਰ ਨਿੱਧੀਆਂ ਦੀ ਗਿਣਤੀ ਨੌ ਹੈ- ਮਹਾਪਦਮ, ਪਦਮ, ਸੰਖ, ਮਕਰਾ, ਕੱਛੂ, ਕੁੰਦਾ, ਨੀਲ, ਖਰਵਾ।

                                     

ਬ੍ਰਹਮਗਿਆਨੀ

ਬ੍ਰਹਮਗਿਆਨੀ ਕਿਸੇ ਮਨੁੱਖ ਦੀ ਉਹ ਅਵਸਥਾ ਹੈ ਜਿੱਥੇ ਮਨੁੱਖ ਨਾਮ ਬਾਣੀ ਸਿਮਰ ਕੇ ਆਪਣੀ ਹਊਮੈ ਨੂੰ ਉੱਕਾ ਹੀ ਮਾਰ ਕੇ ਬ੍ਰਹਮ ਵਿੱਚ ਮਿਲ ਜਾਂਦਾ ਹੈ ਅਤੇ ਬ੍ਰਹਮ ਦਾ ਹੀ ਰੂਪ ਹੋ ਜਾਂਦਾ ਹੈ। ਗੁਰੂ ਗਰੰਥ ਸਾਹਿਬ ਵਿੱਚ ਬ੍ਰਹਮਗਿਆਨੀ ਬਾਰੇ ਕਿਹਾ ਗਿਆ ਹੈ ਕਿ ਬ੍ਰਹਮਗਿਆਨੀ ਕੌਣ ਹੁੰਦਾ ਹੈ ਅਤੇ ਉਸ ਦੇ ਕੀ ਗੁਣ ਹੁੰਦੇ ਹਨ। ਇਹ ਅਵਸਥਾ ਗੁਰਮੁੱਖ, ਸਾਧ, ਸੰਤ ਦੀ ਹੁੰਦੀ ਹੈ। ਬ੍ਰਹਮਗਿਆਨੀ ਸਰੀਰ ਹੁੰਦੇ ਹੋਏ ਵੀ ਪ੍ਰਭੂ ਵਿੱਚ ਲੀਨ ਹੋਣ ਉਸ ਦਾ ਹੀ ਰੂਪ ਹੁੰਦੇ ਹਨ।

                                     

ਵਾਸ਼ਨਾਵਾਂ

ਵਾਸ਼ਨਾਵਾਂ ਤਿੰਨ ਕਿਸਮਾਂ ਦੀਆਂ ਹੁੰਦੀਆਂ ਹਨ। ਭੋਗ-ਵਾਸ਼ਨਾ:- ਸਰੀਰਕ ਇੰਦਰੀਆਂ ਜੋ ਸੰਸਾਰਿਕ ਤ੍ਰਿਸ਼ਨਾ ਦੇ ਭੋਗਾਂ ਵਿੱਚ ਗ੍ਰਸੀਆਂ ਹੁੰਦੀਆਂ ਹਨ, ਨੂੰ ਭੋਗ-ਵਾਸ਼ਨਾ ਕਹਿੰਦੇ ਹਨ। ਲੋਕ-ਵਾਸ਼ਨਾ:- ਇਸ ਵਿੱਚ ਜਗਿਆਸਾ ਦਾ ਸੂਖਸ਼ਮ ਫੁਰਨਾ ਆਪਣੀ ਵਡਿਆਈ ਕਰਵਾਉਣ ਦਾ ਹੁੰਦਾ ਹੈ। ਆਮ ਵਾਸ਼ਨਾ:- ਇਸ ਵਿੱਚ ਇਨਸਾਨ ਨੂੰ ਆਪਣੀ ਸਦੀਵੀ ਹੋਂਦ ਰੱਖਣ ਦੀ ਲਾਲਸਾ ਹੁੰਦੀ ਹੈ। ਸਰੀਰ ਛੱਡਣ ਦੇ ਮਗਰੋਂ ਦੁਨੀਆ ਵਿੱਚ ਨਾਮ ਕਾਇਮ ਰਹਿ ਜਾਵੇ। ਸ਼੍ਰੀ ਗੁਰੂ ਗਰੰਥ ਸਾਹਿਬ ਦੇ ਅੰਗ 219 ਚ ਵੀ ਲੋਕ ਵਾਸ਼ਨਾ ਵਾਰੇ ਕਿਹਾ ਗਿਆ ਹੈ।

                                     

ਸਤੋ ਗੁਣ

ਸਤੋ ਗੁਣ ਮਨੁੱਖ ਨੇ ਵਿਸ਼ੇ-ਵਿਕਾਰਾਂ ਦੀਆਂ ਇੰਦਰੀਆਂ ਉੱਤੇ ਕਾਬੂ ਪਾ ਲਿਆ ਹੁੰਦਾ ਹੈ। ਇਸ ਮਨੁੱਖ ਨੇ ਆਪਣੇ ਮਨ ਨੂੰ ਸੋਧ ਕੇ ਆਪਣੀ ਰੁਚੀ ਨੂੰ ਪ੍ਰਭੂ ਭਗਤੀ ਵੱਲ ਮੋੜਿਆ ਹੁੰਦਾ ਹੈ। ਸਤੋ ਗੁਣੀ ਮਨੁੱਖ ਉਤਸ਼ਾਹ ਨਾਲ ਗੁਰਮਤਿ ਦੇ ਮਾਰਗ ਤੇ ਚਲਦੇ ਹਨ ਅਤੇ ਹੋਰ ਮਨੁੱਖਾਂ ਨੂੰ ਵੀ ਗੁਰਮਤਿ ਤੇ ਚੱਲਣ ਦੀ ਪ੍ਰੇਰਣਾ ਦਿੰਦੇ ਹਨ। ਇਹਨਾਂ ਦੀ ਹਉਮੈ ਦੀ ਥਾਂ ਤੇ ਬੁੱਧੀ ਪ੍ਰਬਲ ਹੁੰਦੀ ਹੈ। ਸਤੋ ਗੁਣੀ ਮਨੁੱਖ ਦਾ ਪਹਿਰਾਵਾ ਸਾਦਾ ਅਤੇ ਭੋਜਨ ਵੀ ਸਾਦਾ ਹੁੰਦਾ ਹੈ ਜਾਂ ਜੋ ਮਿਲ ਗਿਆ ਛਕ ਲਿਆ ਅਤੇ ਪ੍ਰਭੂ ਦਾ ਸ਼ੁਕਰਾਨਾ ਕਰਦੇ ਹਨ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →