ⓘ ਭੂਗੋਲ

ਭੂਗੋਲ

ਭੂਗੋਲ ਇੱਕ ਵਿਗਿਆਨ ਹੈ ਜੋ ਕਿ ਪ੍ਰਿਥਵੀ ਉਤਲੀ ਜਮੀਨ, ਨਕਸ਼, ਨਿਵਾਸੀ ਅਤੇ ਤੱਥਾਂ ਦੇ ਅਧਿਐਨ ਨਾਲ ਸਬੰਧਤ ਹੈ। "ਧਰਤੀ ਬਾਰੇ ਲਿਖਣਾ ਜਾਂ ਵਖਿਆਣ ਕਰਨਾ" ਲਫ਼ਜ਼ੀ ਅਨੁਵਾਦ ਹੋ ਸਕਦਾ ਹੈ। ਏਰਾਟੋਸਥੇਨੈਸ, ਯੂਨਾਨੀ ਵਿੱਚ ਇਸ ਸ਼ਬਦ ਦੀ ਵਰਤੋਂ ਕਰਨ ਵਾਲਾ ਪਹਿਲਾ ਇਨਸਾਨ ਸੀ। ਭੂਗੋਲਕ ਖੋਜ ਦੀਆਂ ਚਾਰ ਇਤਿਹਾਸਕ ਰੀਤੀਆਂ ਹਨ: ਕੁਦਰਤੀ ਅਤੇ ਮਨੁੱਖੀ ਤੱਥਾਂ ਦਾ ਸਥਾਨਕ ਅਧਿਐਨ, ਧਰਾਤਲ ਵਿੱਦਿਆ, ਮਨੁੱਖ-ਧਰਤ ਸੰਬੰਧਾਂ ਦੀ ਵਿੱਦਿਆ ਅਤੇ ਧਰਤ ਵਿਗਿਆਨ ਦੀ ਖੋਜ। ਇਸ ਦੇ ਬਾਵਜੂਦ ਆਧੁਨਿਕ ਭੂਗੋਲ ਇੱਕ ਵਿਆਪਕ ਸਿੱਖਿਆ ਹੈ ਜਿਹਦਾ ਮੁੱਖ ਮਕਸਦ ਪ੍ਰਿਥਵੀ ਅਤੇ ਉਸ ਦੀਆਂ ਸਾਰੀਆਂ ਮਨੁੱਖੀ ਅਤੇ ਕੁਦਰਤੀ ਜਟਿਲਤਾਵਾਂ ਨੂੰ ਸਮਝਣਾ ਹੈ - ਨਾ ਸਿਰਫ਼ ਕਿ ਚੀਜ਼ਾਂ ਕਿੱਥੇ ਹਨ ਸਗੋਂ ਇਹ ਕਿਵੇਂ ਹੋਂਦ ਚ ਆਈਆਂ ਅਤੇ ਬਦਲੀਆਂ। ਭੂਗੋਲ ਨੂੰ ਮਨੁੱਖੀ ਅਤੇ ਭੌਤਿਕ ਵਿਗਿਆਨ ਵਿਚ ...

ਸੱਭਿਆਚਾਰ ਅਤੇ ਭੂਗੋਲ

ਭੂਗੋਲ ਸਭਿਆਚਾਰ ਦਾ ਅਜਿਹਾ ਤੱਤ ਹੈ, ਜੋ ਹਰ ਸਭਿਆਚਾਰ ਦੀ ਵੱਖਰੀ ਨੁਹਾਰ ਨੂੰ ਨਿਰਧਾਰਿਤ ਕਰਦਾ ਹੈ। ਇਸ ਗੱਲ ਨੂੰ ਸਪਸ਼ਟ ਕਰਦੇ ਹੋਏ ਡਾ. ਜਸਵਿੰਦਰ ਸਿੰਘ ਆਪਣੀ ਪੁਸਤਕ ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ ਵਿੱਚ ਲਿਖਦੇ ਹਨ ਕਿ ਸਭਿਆਚਾਰ ਦਾ ਪ੍ਰਾਥਮਿਕ ਪਛਾਣ ਚਿੰਨ੍ਹ ਭੂਗੋਲ ਹੈ। ਪ੍ਰੰਤੂ ਇਸ ਸਬੰਧੀ ਵਿਦਵਾਨਾਂ ਵਿੱਚ ਮਤਭੇਦ ਪਾਏ ਜਾਂਦੇ ਹਨ, ਕੁਝ ਵਿਦਵਾਨ ਮੰਨਦੇ ਹਨ ਕਿ ਸਭਿਆਚਾਰ ਦੀ ਰੂਪ-ਰੇਖਾ ਭੂਗੋਲਿਕ ਹਾਲਾਤ ਨਿਰਧਾਰਿਤ ਕਰਦੇ ਹਨ। ਜਿਵੇਂ ਕਿ ਸਾਡਾ ਖਾਣ ਪੀਣ,ਪਹਿਰਾਵਾ, ਭਾਸ਼ਾ, ਹਾਰ ਸਿੰਗਾਰ, ਕਦਰਾਂ-ਕੀਮਤਾਂ ਆਦਿ। ਪਰ ਕੁਝ ਵਿਦਵਾਨਾਂ ਅਨੁਸਾਰ ਇਤਿਹਾਸ ਸਭਿਆਚਾਰ ਦੇ ਸਰੂਪ ਨੂੰ ਨਿਰਧਾਰਿਤ ਕਰਦਾ ਹੈ। ਜਿਵੇਂ ਕਿ ਪੰਜਾਬੀ ਔਰਤਾਂ ਦਾ ਪਹਿਰਾਵਾ ਸਲਵਾਰ ਸੂਟ ਮੱਧ ਏਸੀਆ ਦੀ ਦੇਣ ਹੈ ਅਤੇ ਮਰਦਾਂ ਦਾ ਪਹਿਰਾਵਾ ਪਛਮੀ ਦੇਸ਼ਾ ਦੀ ਦੇਣ ਹੈ। ਪੰਜਾਬ ਵਿ ...

ਵਲਣ (ਭੂਗੋਲ)

ਵਲਣ ਪਰਤਦਾਰ ਚਟਾਨਾਂ ਦੀ ਮੂਲ ਬਣਤਰ ਪਧਰੀਆਂ ਤਹਿਵਾਂ ਵਿੱਚ ਹੁੰਦੀ ਹੈ। ਇੱਕ ਤਹਿ ਦੂਜੇ ਉੱਪਰ ਚੜ੍ਹਦੀ ਜਾਂਦੀ ਹੈ ਜਿਸ ਨਾਲ ਕਈ ਵੰਨਗੀਆਂ ਦੇ ਕਿਣਕੇ ਜਮਾਂ ਹੋ ਜਾਂਦੇ ਹਨ। ਸ਼ੁਰੂ ਵਿੱਚ ਇਹ ਕਿਣਕੇ ਪਧਰੀ ਜਾਂ ਰੇੜ੍ਹਵੀਂ ਸਤਹ ਉੱਪਰ ਇਕੱਠੇ ਹੁੰਦੇ ਰਹਿੰਦੇ ਹਨ। ਕਈ ਵਾਰੀ ਤਾਂ ਇਹ ਕਈ ਕਿਲੋਮੀਟਰ ਡੁੰਘੇ ਬਣ ਜਾਂਦੇ ਹਨ। ਇਹ ਉਲਰੇ ਹੋਏ ਚਟਾਨੀ ਸਮੂਹ ਵਲਣ ਦਾ ਇੱਕ ਪਾਸਾ ਹੈ। ਕਈ ਵਾਰੀ ਛੋਟੇ ਵੱਡੇ ਵਲਣ ਇੱਨੀ ਜ਼ਿਆਦਾ ਗਿਣਤੀ ਵਿੱਚ ਇੱਕ ਦੂਜੇ ਨਾਰਲ ਜਾਂਦੇ ਹਨ ਕਿ ਉਹਨਾਂ ਵਿੱਚ ਅਪਨਤੀ ਅਤੇ ਅਭਨਤੀ ਭਾਗ ਨੂੰ ਨਖੇੜਨਾ ਔਖਾ ਹੋ ਜਾਂਦਾ ਹੈ। ਵਲਣ ਦੇ ਦੋਵੇਂ ਪਾਸਿਆਂ ਨੂੰ ਬਾਂਹ ਜਾਂ ਬਾਹੀ ਕਿਹਾ ਜਾਂਦਾ ਹੈ। ਇਹ ਬਾਂਹ ਅਪਨਤੀ ਅਤੇ ਅਭਨਤੀ ਨੂਮ ਆਪੋ ਵਿੱਚ ਜੋੜਦੀ ਹੈ।

ਓਟੋ ਸਲੁੂਟਰ

ਓਟੋ ਸਲੂਟਰ ਦਾ ਜਨਮ 12 ਨਵੰਬਰ 1869 ਅਤੇ ਉਸ ਦੀ ਮੌਤ 12 ਅਕਤੂਬਰ 1959 ਨੂੰ ਹੋਈ। ਓਟੋ ਸਲੂਟਰ ਨੇ 1891 ਤੋਂ 1898 ਦੇ ਵਿਚਕਾਰ ਭੂਗੋਲ ਵਿਦਿਆ, ਭੂ-ਵਿਗਿਆਨ, ਖਣਿਜ ਵਿਗਿਆਨ ਵਿਸ਼ਿਆਂ ਦੀ ਪੜ੍ਹਾਈ ਕੀਤੀ। ਬਰਲੀਨ ਅਤੇ ਬੋਨ ਯੂਨੀਵਰਸਿਟੀ ਵਿੱਚ ਪੜ੍ਹਾਉਣ ਤੋਂ ਬਾਦ ਉਸ ਨੇ 1911 ਵਿੱਚ ਭੂਗੋਲ ਦੇ ਪ੍ਰੋਫੇੈਸਰ ਵਜੋਂ ਹਾਲੇ ਯੂਨੀਵਰਸਿਟੀ ਵਿੱਚ ਨੌਕਰੀ ਕੀਤੀ। ਓਟੋ ਸਲੂਟਰ ਜਰਮਨ ਦਾ ਭੂਗੋਲ ਵਿਗਿਆਨੀ ਸੀ। ਉਸ਼ਨੇ ਸੱਭਿਆਚਾਰ ਭੂ-ਖੇਤਰ ਦੇ ਵਿਸ਼ੇ ਨੂੰ ਪੇਸ਼ ਕੀਤਾ ਅਤੇ ਜਿਹੜਾ ਕਿ ਭੂਗੋਲ ਦੇ ਖੇਤਰ ਵਿੱਚ ਇਤਿਹਾਸਿਕ ਕੰਮ ਸੀ। ਇਸ ਨਾਲ ਸੱਭਿਆਚਾਰ ਖੇਤਰ ਦਾ ਦਾਇਰਾ ਹੋਰ ਵੱਡਾ ਹੋ ਗਿਆ ਅਤੇ ਸੱਭਿਆਚਾਰ ਨਾਲ ਸੰਬੰਧਿਤ ਹੋਰ ਤੱਥ ਸਾਹਮਣੇ ਆਏ ਜਿਸ ਨਾਲ ਸੱਭਿਆਚਾਰ ਨੂੰ ਹੋਰ ਜਿਆਦਾ ਗਹਿਰਾਈ ਨਾਲ ਦੇਖਿਆ ਜਾਣ ਲੱਗਿਆ।

ਮਲੇਸ਼ੀਆ ਦਾ ਭੂਗੋਲ

ਮਲੇਸ਼ੀਆ ਦਾ ਭੂਗੋਲ, ਦੱਖਣ-ਪੂਰਬੀ ਏਸ਼ੀਆ ਦੇ ਦੇਸ਼ ਮਲੇਸ਼ੀਆ ਬਾਰੇ ਹੈ। ਇਸ ਦੇਸ਼ ਨੂੰ ਭੂਗੋਲਿਕ ਆਧਾਰ ਉੱਤੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇੱਕ ਹਿੱਸੇ ਨੂੰ ਪੈਨਿਨਸੁਲਰ ਮਲੇਸ਼ੀਆ ਕਿਹਾ ਜਾਂਦਾ ਹੈ ਅਤੇ ਇਹ ਪੱਛਮ ਵੱਲ ਹੈ, ਜਦਕਿ ਦੂਸਰੇ ਹਿੱਸੇ ਨੂੰ ਪੂਰਬੀ ਮਲੇਸ਼ੀਆ ਕਿਹਾ ਜਾਂਦਾ ਹੈ ਅਤੇ ਇਹ ਪੂਰਬ ਦਿਸ਼ਾ ਵੱਲ ਹੈ। ਪੈਨਿਨਸੁਲਰ ਮਲੇਸ਼ੀਆ ਥਾਈਲੈਂਡ ਦੇ ਦੱਖਣ ਵੱਲ, ਸਿੰਗਾਪੁਰ ਦੇ ਉੱਤਰ ਵੱਲ ਅਤੇ ਇੰਡੋਨੇਸ਼ੀਆਈ ਟਾਪੂ ਸੁਮਾਤਰਾ ਦੇ ਪੂਰਬ ਵੱਲ ਹੈ। ਦੂਸਰੇ ਪਾਸੇ ਪੂਰਬੀ ਮਲੇਸ਼ੀਆ ਬੋਰਨੀਓ ਦੇ ਉੱਤਰ ਵੱਲ ਹੈ ਅਤੇ ਇਸਦੀ ਸਰਹੱਦ ਬਰੂਨੀ ਅਤੇ ਇੰਡੋਨੇਸ਼ੀਆ ਨਾਲ ਸਾਂਝੀ ਹੈ।

ਕਾਰਲ ਓਰਟਵਿਨ ਸਾਵਰ

right|thumb|ਕਾਰਲ ਓਰਟਵਿਨ ਸਾਵਰ ਕਾਰਲ ਓਰਟਵਿਨ ਸਾਵਰ ਇੱਕ ਅਮਰੀਕੀ ਭੂਗੋਲ ਵਿਗਿਆਨੀ ਸੀ। ਇਹ ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੇ ਵਿੱਚ 1923 ਤੋਂ ਲੈਕੇ 1957 ਤੱਕ ਭੂਗੋਲ ਦਾ ਪ੍ਰੋਫੈਸਰ ਸੀ। ਬਰਕਲੇ ਵਿੱਚ ਭੂਗੋਲ ਗਰੈਜੂਏਟ ਸਕੂਲ ਦੇ ਮੁੱਢਲੇ ਵਿਕਾਸ ਵਿੱਚ ਇਸ ਦਾ ਮੁੱਖ ਯੋਗਦਾਨ ਸੀ। 1952 ਵਿੱਚ ਛਪੀ ਇਸ ਦੀ ਕਿਤਾਬ "ਐਗਰੀਕਲਚਰਲ ਓਰੀਜਿਨਜ਼ ਐਂਡ ਡਿਸਪਰਸਲਜ਼", ਇਸ ਦੀਆਂ ਪ੍ਰਮੁੱਖ ਰਚਨਾਵਾਂ ਵਿੱਚੋਂ ਇੱਕ ਹੈ। 1927 ਵਿੱਚ ਸਾਵਰ ਨੇ "ਸੱਭਿਆਚਾਰਕ ਭੂਗੋਲ ਵਿੱਚ ਤਾਜ਼ਾ ਵਿਕਾਸ" ਨਾਂ ਦਾ ਲੇਖ ਲਿਖਿਆ ਜਿਸ ਵਿੱਚ ਇਸਨੇ ਭੌਤਿਕ ਭੂ-ਦ੍ਰਿਸ਼ ਦੇ ਸੱਭਿਆਚਾਰਕ ਭੂ-ਦ੍ਰਿਸ਼ ਵਿੱਚ ਤਬਦੀਲ ਹੋਣ ਦੇ ਸਫ਼ਰ ਬਾਰੇ ਗੱਲ ਕੀਤੀ।

                                     

ਐਂਡੀਆਈ ਮੁਲਕ

ਐਂਡੀਆਈ ਮੁਲਕ ਉਹਨਾਂ ਦੇਸ਼ਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ ਜਿਹਨਾਂ ਦਾ ਸਾਂਝਾ ਭੂਗੋਲ ਜਾਂ ਸੱਭਿਆਚਾਰ ਜਿਵੇਂ ਕਿ ਕੇਚੂਆ ਭਾਸ਼ਾ ਅਤੇ ਐਂਡੀਆਈ ਖਾਣਾ ਹੈ ਜੋ ਮੁਢਲੇ ਤੌਰ ਉੱਤੇ ਇੰਕਾ ਸਾਮਰਾਜ ਸਮੇਂ ਫੈਲਿਆ ਪਰ ਵੈਸੇ ਪਹਿਲਾਂ ਅਤੇ ਬਾਅਦ ਵਿੱਚ ਵੀ ਸਾਂਝਾ ਸੀ। ਐਂਡਸ ਪਹਾੜ ਦੱਖਣੀ ਅਮਰੀਕਾ ਦੇ ਪੱਛਮੀ ਪਾਸੇ ਸਥਿਤ ਹਨ ਅਤੇ ਹੇਠ ਲਿਖੇ ਦੇਸ਼ਾਂ ਵਿੱਚੋਂ ਲੰਘਦੇ ਹਨ: ਵੈਨੇਜ਼ੁਏਲਾ ਪੇਰੂ ਅਰਜਨਟੀਨਾ ਰਾਜਸੀ-ਭੂਗੋਲਕ ਤੌਰ ਉੱਤੇ ਐਂਡੀਆਈ ਮੁਲਕ ਨਹੀਂ ਗਿਣਿਆ ਜਾਂਦਾ ਚਿਲੀ ਰਾਜਸੀ-ਭੂਗੋਲਕ ਤੌਰ ਉੱਤੇ ਐਂਡੀਆਈ ਮੁਲਕ ਨਹੀਂ ਗਿਣਿਆ ਜਾਂਦਾ ਏਕੁਆਦੋਰ ਕੋਲੰਬੀਆ ਬੋਲੀਵੀਆ

                                     

ਰਵਾਂਡਾ

ਰਵਾਂਡਾ, ਅਧਿਕਾਰਕ ਤੌਰ ਉੱਤੇ ਰਵਾਂਡਾ ਦਾ ਗਣਰਾਜ, ਮੱਧ ਅਤੇ ਪੂਰਬੀ ਅਫ਼ਰੀਕਾ ਵਿੱਚ ਇੱਕ ਖ਼ੁਦਮੁਖਤਿਆਰ ਦੇਸ਼ ਹੈ। ਭੂ-ਮੱਧ ਰੇਖਾ ਤੋਂ ਕੁਝ ਡਿਗਰੀਆਂ ਦੱਖਣ ਵੱਲ ਨੂੰ ਪੈਂਦੇ ਇਸ ਦੇਸ਼ ਦੀਆਂ ਹੱਦਾਂ ਯੁਗਾਂਡਾ, ਤਨਜ਼ਾਨੀਆ, ਬਰੂੰਡੀ ਅਤੇ ਕਾਂਗੋ ਦੇ ਲੋਕਤੰਤਰੀ ਗਣਰਾਜ ਨਾਲ ਲੱਗਦੀਆਂ ਹਨ। ਸਾਰਾ ਰਵਾਂਡਾ ਹੀ ਉੱਚਾਣ ਉੱਤੇ ਪੈਂਦਾ ਹੈ ਜਿਸਦੇ ਭੂਗੋਲ ਅੰਦਰ ਪੱਛਮ ਵਿੱਚ ਪਹਾੜ, ਪੂਰਬ ਵਿੱਚ ਘਾਹ ਦੇ ਮੈਦਾਨ ਅਤੇ ਪੂਰੇ ਦੇਸ਼ ਵਿੱਚ ਬਹੁਤ ਸਾਰੀਆਂ ਝੀਲਾਂ ਪੈਂਦੀਆਂ ਹਨ। ਜਲਵਾਯੂ ਸੰਜਮੀ ਤੋਂ ਉਪ-ਤਪਤਖੰਡੀ ਹੈ ਜਿਸ ਵਿੱਚ ਹਰ ਸਾਲ ਦੋ ਬਰਸਾਤੀ ਅਤੇ ਦੋ ਸੁੱਕੀਆਂ ਰੁੱਤਾਂ ਆਉਂਦੀਆਂ ਹਨ।

                                     

ਨਵਾਸ ਟਾਪੂ

ਨਵਾਸ ਟਾਪੂ ਕੈਰੇਬੀਆਈ ਸਾਗਰ ਵਿੱਚ ਇੱਕ ਛੋਟਾ, ਗ਼ੈਰ-ਅਬਾਦ ਟਾਪੂ ਹੈ ਜਿਸ ਨੂੰ ਸੰਯੁਕਤ ਰਾਜ ਦਾ ਗ਼ੈਰ-ਸੰਗਠਤ, ਗ਼ੈਰ-ਸੰਮਿਲਤ ਰਾਜਖੇਤਰ ਮੰਨਿਆ ਜਾਂਦਾ ਹੈ ਅਤੇ ਜਿਸਦਾ ਪ੍ਰਬੰਧ ਸੰਯੁਕਤ ਰਾਜ ਮੱਛੀ ਅਤੇ ਜੰਗਲੀ-ਜੀਵਨ ਸੇਵਾ ਹੇਠ ਕੀਤਾ ਜਾਂਦਾ ਹੈ। ਹੈਤੀ, ਜੋ 1801 ਤੋਂ ਇਸ ਉੱਤੇ ਮੁਖ਼ਤਿਆਰੀ ਦਾ ਦਾਅਵਾ ਕਰ ਰਿਹਾ ਹੈ, ਵੀ ਆਪਣੇ ਸੰਵਿਧਾਨ ਵਿੱਚ ਇਸਨੂੰ ਆਪਣਾ ਗਿਣਦਾ ਹੈ।

                                     

ਕਾਰਪੈਂਟਰੀਆ ਦੀ ਖਾੜੀ

ਕਾਰਪੈਂਟਰੀਆ ਦੀ ਖਾੜੀ ਇੱਕ ਵਿਸ਼ਾਲ, ਕਛਾਰ ਸਮੁੰਦਰ ਹੈ ਜੋ ਤਿੰਨ ਪਾਸਿਓਂ ਉੱਤਰੀ ਆਸਟਰੇਲੀਆ ਅਤੇ ਉੱਤਰ ਵੱਲ ਅਰਾਫੁਰਾ ਸਾਗਰ ਨਾਲ਼ ਘਿਰਿਆ ਹੋਇਆ ਹੈ।

                                     

ਕ੍ਰੀਮੀਆ

ਕਰੀਮੀਆਈ ਪ੍ਰਾਇਦੀਪ ਪੂਰਬੀ ਯੂਰਪ ਵਿੱਚ ਯੁਕਰੇਨ ਦੇਸ਼ ਦਾ ਇੱਕ ਖੁਦਮੁਖਤਾਰ ਅੰਗ ਹੈ ਜੋ ਉਸ ਰਾਸ਼ਟਰ ਦੀ ਪ੍ਰਸ਼ਾਸਨ ਪ੍ਰਣਾਲੀ ਵਿੱਚ ਇੱਕ ਖੁਦਮੁਖਤਾਰ ਲੋਕ-ਰਾਜ ਦਾ ਦਰਜਾ ਰੱਖਦਾ ਹੈ। ਇਹ ਕਾਲਾ ਸਾਗਰ ਦੇ ਉੱਤਰੀ ਤਟ ਉੱਤੇ ਸਥਿਤ ਇੱਕ ਪ੍ਰਾਇਦੀਪ ਹੈ ਜੋ ਲਗਪਗ ਪਾਣੀ ਨਾਲ ਘਿਰਿਆ ਹੋਇਆ ਹੈ। ਇਸ ਖੇਤਰ ਦੇ ਇਤਹਾਸ ਵਿੱਚ ਕਰੀਮਿਆ ਦਾ ਮਹੱਤਵ ਰਿਹਾ ਹੈ ਅਤੇ ਬਹੁਤ ਸਾਰੇ ਦੇਸ਼ਾਂ ਅਤੇ ਜਾਤੀਆਂ ਵਿੱਚ ਇਸ ਉੱਤੇ ਕਬਜ਼ੇ ਨੂੰ ਲੈ ਕੇ ਝੜਪਾਂ ਹੋਈਆਂ ਹਨ।

                                     

ਚੂਨੇਦਾਰ ਚਟਾਨ

ਚੂਨੇਦਾਰ ਚਟਾਨਾਂ ਜਿਸ ਵਿੱਚ ਕੈਲਸ਼ੀਅਮ ਕਾਰਬੋਨੇਟ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਵਿੱਚ ਸਮੁੰਦਰੀ ਜੀਵਾਂ ਦੇ ਪਿੰਜਰ ਅਤੇ ਮੁਰਦ-ਮਾਲ ਦੀ ਬਹੁਲਤਾ ਹੁੰਦੀ ਹੈ। ਪਰਤਦਾਰ ਚਟਾਨਾਂ ਵਿੱਚ ਜੀਵ-ਜੰਤੂਆਂ ਅਤੇ ਬਨਸਪਤੀ ਦੀ ਮਾਤਰਾ ਦੇ ਅਧਾਰ ਤੇ ਇਹ ਚਟਾਨਾਂ ਪਰਤਦਾਰ ਚਟਾਨਾਂ ਦੀਆਂ ਉਪ-ਸ਼੍ਰੇਣੀ ਹਨ। ਅਮਰੀਕਾ ਵਿੱਚ ਥੋਮਸਨ ਝੀਲ ਇਸ ਚਟਾਨਾ ਦੀ ਬਣੀ ਹੋਈ ਹੈ। ਚੂਨੇਦਾਰ ਚਟਾਨਾਂ ਖਾਰੀਆਂ ਹੁੰਦੀਆਂ ਹਨ। ਇਹਨਾਂ ਦੀ pH ਵੱਧ ਹੁੰਦੀ ਹੈ। ਇਸ ਵਿੱਚ 15% ਕੈਲਸ਼ੀਅਮ ਕਾਰਬੋਨੇਟ ਹੁੰਦਾ ਹੈ। ਇਸ ਦੀਆਂ ਹੇਠ ਲਿਖੀਆਂ ਕਿਸਮਾ ਹਨ। ਚਾਕ ਚਟਾਨ ਡੋਲੋਮਾਈਟ ਚਟਾਨ ਚੂਨਾ ਪੱਥਰ ਚਟਾਨ

                                     

ਠਿਨਠਿਨੀ ਪੱਥਰ

ਅੰਬਿਕਾਪੁਰ ਨਗਰ ਤੋਂ 12 ਕਿਮੀ. ਦੀ ਦੁਰੀ ਉੱਤੇ ਦਰਿਮਾ ਹਵਾਈ ਅੱਡਾ ਹੈ। ਦਰਿਮਾ ਹਵਾਈ ਅੱਡੇ ਦੇ ਕੋਲ ਵੱਡੇ-ਵੱਡੇ ਪੱਥਰਾਂ ਦਾ ਸਮੁਹ ਹੈ। ਇਹਨਾਂ ਪੱਥਰਾਂ ਨੂੰ ਕਿਸੇ ਠੋਸ ਚੀਜ ਵਲੋਂ ਠੋਕਣ ਉੱਤੇ ਵੱਖਰੇ ਧਾਤੂਆਂ ਦੀ ਆਉਂਦੀ ਹੈ। ਇਸ ਵਿਲੱਖਣਟਾ ਦੇ ਕਾਰਨ ਇਹਨਾਂ ਪੱਥਰਾਂ ਨੂੰ ਅੰਚਲ ਦੇ ਲੋਕ ਠਿਨਠਿਨੀ ਪੱਥਰ ਕਹਿੰਦੇ ਹਨ।

                                     

ਦਰਿਆਈ ਡੈਲਟਾ

ਡੈਲਟਾ ਜਾਂ ਦਹਾਨਾ ਕਿਸੇ ਦਰਿਆ ਦੇ ਦਹਾਨੇ ਉੱਤੇ ਬਣਨ ਵਾਲਾ ਅਕਾਰ ਹੈ ਜਦੋਂ ਦਰਿਆ ਕਿਸੇ ਮਹਾਂਸਾਗਰ, ਸਮੁੰਦਰ, ਝੀਲ, ਦਹਾਨਾ ਜਾਂ ਕੁੰਡ ਵਿੱਚ ਡਿੱਗਦਾ ਹੈ। ਇਹ ਦਰਿਆ ਵੱਲੋਂ ਖਿੱਚੀ ਗਈ ਗਾਰ ਦੇ ਜੰਮਣ ਨਾਲ਼ ਬਣਦਾ ਹੈ ਜਦੋਂ ਦਰਿਆ ਦਾ ਵਹਾਅ ਸਮੁੰਦਰ ਕੋਲ ਆ ਕੇ ਘਟ ਜਾਂਦਾ ਹੈ। ਲੰਮੇ ਸਮਿਆਂ ਦੌਰਾਨ ਹੌਲੀ-ਹੌਲੀ ਇਹ ਡੈਲਟਾ ਅਕਾਰ ਵਰਗਾ ਹੋ ਜਾਂਦਾ ਹੈ।

                                     

ਧੌਲੀ

ਧੋਲੀ ਸ਼ਬਦ ਦੇ ਕਈ ਮਤਲਬ ਹੋ ਸਕਦੇ ਹਨ: - ਧੌਲੀ ਪਿਆਊ: ਦਿੱਲੀ ਦਾ ਇੱਕ ਮਹੱਲਾ। ਧੌਲੀ, ਭੁਵਨੇਸ਼ਵਰ: ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਇੱਕ ਸਥਾਨ। ਧੌਲੀ ਗੰਗਾ: ਉਤਰਾਖੰਡ ਦੀ ਇੱਕ ਨਦੀ, ਜੋ ਵਿਸ਼ਨੂੰ ਪ੍ਰਯਾਗ ਵਿੱਚ ਅਲਕਨੰਦਾ ਨਦੀ ਵਿੱਚ ਸੰਗਮ ਕਰ ਗੰਗਾ ਦਰਿਆ ਦੀ ਸਹਾਇਕ ਨਦੀ ਬਣਦੀ ਹੈ।

                                     

ਬਾਲਕਨੀਕਰਨ

ਬਾਲਕਨੀਕਰਨ ਇੱਕ ਭੂ-ਸਿਆਸੀ ਇਸਤਲਾਹ ਜਾਂ ਪਦ ਹੈ ਜਿਹਨੂੰ ਮੂਲ ਰੂਪ ਵਿੱਚ ਕਿਸੇ ਇਲਾਕੇ ਜਾਂ ਦੇਸ਼ ਨੂੰ ਛੁਟੇਰੇ ਇਲਾਕਿਆਂ ਜਾਂ ਦੇਸ਼ਾਂ, ਜੋ ਅਕਸਰ ਇੱਕ-ਦੂਜੇ ਨਾਲ਼ ਵੈਰਪੂਰਨ ਜਾਂ ਵਿਰੋਧੀ ਭਾਵਨਾ ਰੱਖਣ, ਵਿੱਚ ਵੰਡਣ ਦੀ ਕਾਰਵਾਲਈ ਵਰਤਿਆ ਜਾਂਦਾ ਸੀ। ਇਹਨੂੰ ਚੁਭਵੀਂ ਗੱਲ ਜਾਂ ਤਾਅਨਾ ਮੰਨਿਆ ਜਾਂਦਾ ਹੈ

                                     

ਭੁਵਨ (ਸੌਫਟਵੇਅਰ)

ਭੁਵਨ ਭਾਰਤੀ ਅੰਤਰਿਕ੍ਸ਼ ਅਨੁਸੰਧਾਨ ਸੰਗਠਨ ਭਾਵ ਇਸਰੋ,ਵਲੋਂ ਬਣਾਇਆ ਗਿਆ ਇੱਕ ਸੌਫਟਵੇਅਰ ਹੈ ਜਿਸ ਨਾਲ ਭਾਰਤ ਦੇ ਵਖ ਭੂਗੋਲਿਕ ਖੇਤਰਾਂ ਦੀਆਂ ਜਮੀਨੀ ਪਰਤਾਂ ਨੂੰ ਇੰਟਰਨੈਟ ਤੇ ਦੋ ਜਾਂ ਤਿੰਨ ਦਿਸ਼ਾਵੀ ਭਾਵ ਥ੍ਰੀ ਡੀ ਚਿਤਰਾਂ ਦੇ ਰੂਪ ਵਿਚ ਵੇਖਿਆ ਜਾ ਸਕਦਾ ਹੈ। ਇਹ ਸੌਫਟਵੇਅਰ ਵਿਸ਼ੇਸ਼ ਤੌਰ ਤੇ ਭਾਰਤ ਦਾ ਭੂ-ਦ੍ਰਿਸ਼ ਵਾਚਣ ਲਈ ਬਣਾਇਆ ਗਿਆ ਹੈ ਅਤੇ ਚਾਰ ਖੇਤਰੀ ਭਾਸ਼ਾਵਾਂ ਵਿਚ ਉਪਲਬਧ ਹੈ. ਇਸਦਾ ਬੀਟਾ ਵਰਜ਼ਨ 2009 ਵਿਚ ਲਾਂਚ ਕੀਤਾ ਗਿਆ.

                                     

ਹਿਲਸਬਰੋ ਸਟੇਡੀਅਮ

ਹਿਲ੍ਸਬਰੋ ਸਟੇਡੀਅਮ, ਇਸ ਨੂੰ ਸ਼ੈਫਫੀਲਡ, ਇੰਗਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਸ਼ੈਫਫੀਲਡ ਵੇਦਨੇਸਦੇ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ ੩੯,੭੩੨ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →